ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਮਾਡਰਨ ਸੰਤ ਬਾਬੇ ਬਣਨ ਦੇ ਗੁਰ”

ਲੈ. ਕਰਨਲ ਅਮਰ ਸਿੰਘ ਵਿਰਕ


 

                  ਬੰਨ੍ਹ   ਕੇ  ਗੋਲ  ਪੱਗ  ਤੇ , ਗਲ  ਚਿੱਟਾ  ਚੋਲਾ ਪਾ  ਲੈ॥
                   ਰਖ  ਅੱਧੀਆਂ  ਅੰਖੀਆਂ  ਬੰਦ,  ਥੋੜਾ  ਮਾਵਾ  ਲਾ ਲੈ ॥
                   ਪੇ  ਰੋਲ  ਤੇ ਏਜੈੰਟ  ਰਖ, ਲੋਕਾਂ  ਵਿਚ  ਕਦਰ ਬਣਾ ਲੈ ॥
                   ਥੋੜੀ  ਦੁਕਾਨ  ਚੱਲ ਪਏ,  ਸਿਰ  ਤੇ  ਕਲਗੀ  ਸਜਾ ਲੈ॥
                   ਮੂਰਖਾਂ ਦੀ ਘਾਟ ਕੋਈ ਨਹੀ ,ਚੇਲੇ ਚੇਲੀਆਂ ਖੁਬ ਬਣਾ ਲੈ ॥
                   ਲੋਕਲ ਨੇਤਾ ਨਾਲ ਗੰਢ ਤੁਪ , ਛੋਟਾ ਜਿਹਾ ਚ ਡੇਰਾ ਬਣਾ ਲੈ॥
                   ਲੀਡਰ ਚੌਕੀ ਭਰਨ ਆਉਣਗੇ, ਵੋਟਾਂ ਦਾ  ਜਾਲ  ਵਿਛਾ ਲੈ॥
                   ਸ਼ਸਤਰਧਾਰੀ ਰੱਖ ਅੱਗੇ ਪਿੱਛੇ,ਲੀਡਰਾਂ ਵਾਂਗ ਧਾਕ ਜਮਾ ਲੈ॥
                   ਫਿਰ ਮੌਜਾਂ ਹੀ ਮੌਜਾਂ ਨੇ, ਆਪਣੀ ਨਵੀ ਮਰਿਆਦਾ ਚਲਾ ਲੈ॥
                   ਰਾਗ ਰਾਗਾਂ ਨੂੰ ਛਿੱਕੇ ਟੰਗ, ਰੇੜ੍ਹਵੀਆਂ ਚਲੰਤ ਧੁਨਾਂ ਚਲਾ ਲੈ॥
                   ਵੱਜਣ ਵਾਹੇ ਕੁੱਟ ਢੋਲਕੀ,ਬਾਹਵਾਂ ਖੜੀਆਂ ਚਿਮਟੇ ਖੜਕਾ ਲੈ॥
                   ਜਨਮ  ਦਿਨ ਮਨਾਣਾ ਨਾ ਭੁੱਲੀ, ਸੁੱਚਾ ਕੇਸਰੀ  ਚੋਲਾ ਪਾ ਲੈ॥
                   ਟੀਸੀ ਵਾਲੀ ਗੋਲ ਪਗੜੀ, ਉਤੇ ਖੰਡਾ ਸੁੱਚੀ ਕਲਗੀ ਸਜਾ ਲੈ॥
                   ਦਾਨ ਭੇਟਾ ਨੂੰ ਪਾ ਟੋਲਰੀ,ਆਪਣੇ ਚਰਨੀ ਗੋਡੀਂ ਹੱਥ ਲੁਆ ਲੈ॥
                   ਖੱਬਾ ਹੱਥ ਖੱਬੀ ਮੁੱਛ ਤੇ, ਸੱਜਾ ਬੀਬੀ ਦੇ ਸਿਰ ਤੇ ਟਿਕਾ ਲੈ॥
                   ਹੋਣਗੇ ਤੇਰੇ  ਵਾਰੇ ਨਿਆਰੇ, ਥੋੜਾ ਜਿਹਾ  ਇਤਬਾਰ  ਬਣਾ ਲੈ॥
                   ਨੂਰਮਹੱਲ਼ੀਆਂ ਵਾਂਗ ਰਿੰਨ੍ਹ ਖਿਚੜੀ,ਭਨਿਆੜਿਆਂ ਦਾ ਤੜਕਾ ਲਾ ਲੈ॥
                   ਕੁੱਝ ਸਿਖਿਆਂ  ਲੈ ਸੱਪਾਂ ਵਾਲੇ ਤੋ, ਸੱਚੇ  ਸੌਦਿਆਂ  ਤੋ ਕੁਝ ਪਾ ਲੈ॥
                   ਪਹੋਵਾ ਵਾਲੇ ਤੋ ਕੁਝ ਸਿਖ ਲੈ, ਸ਼ਿਕਾਗੋ  ਵਾਲੇ  ਤੋ ਵੀ ਕੁਝ  ਪਾ ਲੈ॥
                   ਪੰਗਾ ਨਾ ਪਏ ਭੇਟਾ ਚਾੜ੍ਹ ਕੇ,ਡੇਰੇ ਜਥੇਦਾਰੀ ਦਰਸ਼ਨ ਚਰਨ ਪੁਆ ਲੈ॥
                   ਆਚਰਨ ਸਿਖਿਆ ਧਨਵੰਤਿਆ ਤੋ ਲੈ,ਬੀਬੀਆਂ ਕੋਲੋ ਲੱਤਾ ਘੁਟਾ ਲੈ॥
                   ਨਾਨਕ ਸਿੰਘ  “ਕਾਲ ਚੱਕਰ”ਚ  ਲਿਖਿਐ ਉਸ ਤੋ  ਸਿੋਖਆ ਲੈ ਲੈ॥
                               ਮਾਈਆਂ ਗਾਈਆਂ ਬਾਬੂ ਬੈਲ ॥
                               ਸੰਤ  ਸਾਨ੍ਹ ਕਰਨ ਵਿੱਚ ਸੈਲ ॥
               

            ਨੋਟ-ਕਿਰਤ ਤੋ ਭਗੌੜੇ, ਢੋਂਗ , ਵਿਹਲੜ,ਭੇਖੀ,ਜਨਤਾ ਦੀ ਕਮਾਈ ਤੇ ਪਲਣ ਵਾਲਿਓ,
                ਗੋਡਿਆਂ ਤੇ ਪੈਰਾਂ ਤੇ ਹੱਥ ਲੁਆਉਣ ਵਾਲਿਓ,ਕਰਮ ਕਾਂਡੀ ਡੇਰਿਆਂ ਦੀ ਮਸੰਦੀ ਪੈਦਾਇਸ਼,
                ਠੱਗ ਸੰਤ ਬਾਬਿਓ (ਬਾਬੇ ਦੇ ਸੰਕੇਤਕ ਬਾਨਾਰਸੀ ਠੱਗੋ),ਜਨਮ ਦਿਨ ਮਨਾਉਣ ਵਾਲਿਓ,
                ਜਨਮ ਦਿਨ ਮਨਾਉਣ ਪ੍ਰਥਾਇੇ ਬਾਬੇ ਦੇ ਬਚਨ ਹਨ – “ਜਨਮੇ ਕਉ ਵਾਜਹਿ ਵਾਧਾਇ॥
                ਸੋਹਿਲੜੇ ਅਗਿਆਨੀ ਗਾਏ॥ ਜੋ ਜਨਮੇ ਤਿਸ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ॥”
                                                         

 ਅਮਰ ਸਿੰਘ ਵਿਰਕ –ਭਾਈਆ॥॥