ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਬਾਬਾ ਦਲਜੀਤ ਸਿੰਘ ’ਤੇ ਬੇਨਿਯਮੀਆਂ ਕਰਨ ਦਾ ਦੋਸ਼

ਸਿੰਘ ਸਭਾ ਇੰਟਰਨੈਸ਼ਨਲ


ਸ਼ਿਕਾਗੋ (ਵਿਸ਼ੇਸ਼ ਪ੍ਰਤੀਨਿਧ)-ਇਥੋਂ ਦੇ ਗੁਰਦੁਆਰਾ ਗੁਰਜੋਤ ਪ੍ਰਕਾਸ਼ ਨਾਲ ਸੰਬੰਧਤ ਬਾਬਾ ਦਲਜੀਤ ਸਿੰਘ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਏ ਹਨ ਅਤੇ ਉਹਨਾਂ ਵੱਲੋਂ ਇਸ ਗੁਰਦੁਆਰੇ ਦਾ ਪ੍ਰਬੰਧ ਜਿਸ ਤਰ੍ਹਾਂ ਚਲਾਇਆ ਜਾ ਰਿਹਾ ਹੈ, ਉਸ ਬਾਰੇ ਕੁਝ ਗੰਭੀਰ ਪ੍ਰਸ਼ਨ ਉ¤ਠ ਖਲੋਏ ਹਨ। ਇਹਨਾਂ ਬੇਨਿਯਮੀਆਂ ਨੂੰ ਲੈ ਕੇ ਉਹਨਾਂ ਉ¤ਪਰ ਅਦਾਲਤੀ ਕੇਸ ਦਾਇਰ ਕੀਤਾ ਗਿਆ ਹੈ ਅਤੇ ਇਸ ਕੇਸ ਨੂੰ ਵਾਪਸ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਪ੍ਰਭਾਵ ਨੂੰ ਵਰਤਣ ਤਕ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਗੁਰਦੁਆਰੇ ਨੂੰ ਚਲਾਉਣ ਵਾਲੇ ਗੁਰੂ ਨਾਨਕ ਮਿਸ਼ਨ ਆਫ਼ ਅਮੈਰਿਕਾ ਨਾਲ ਸੰਬੰਧਤ ਰਹੇ ਹਰਮਿੰਦਰ ਸਿੰਘ ਖਹਿਰਾ ਨੇ ਬਾਬਾ ਦਲਜੀਤ ਸਿੰਘ ਉ¤ਪਰ ਜਾਤੀ ਤੌਰ ’ਤੇ ਅਤੇ ਇਸ ਸੰਸਥਾ ਦੇ ਪ੍ਰਧਾਨ ਦੇ ਤੌਰ ’ਤੇ ਅਤੇ ਇਸ ਸੰਸਥਾ ਦੇ ਦੂਸਰੇ ਡਾਇਰੈਕਟਰਾਂ ਉ¤ਪਰ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ, ਜਿਸ ਵਿਚ ਇਸ ਸੰਸਥਾ ਦੀਆਂ ਕੁਝ ਬੇਨਿਯਮੀਆਂ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ।
ਹਰਮਿੰਦਰ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ 1996, ਜਦ ਤੋਂ ਗੁਰੂ ਨਾਨਕ ਸਿੱਖ ਮਿਸ਼ਨ ਇਲਿਨਾਇਸ ਸਟੇਟ ਵਿਚ ਨਾਨ ਪਰਾਫਿਟ ਸੰਸਥਾ ਵਜੋਂ ਰਜਿਸਟਰ ਹੋਈ ਹੈ, ਤੋਂ ਲੈ ਕੇ ਹੁਣ ਤਕ ਸਟੇਟ ਦੇ ਕਾਨੂੰਨਾਂ ਅਨੁਸਾਰ ਕਦੇ ਵੀ ਮੈਂਬਰਾਂ ਅਤੇ ਡਾਇਰੈਕਟਰਾਂ ਦੀ ਵਾਰਸ਼ਿਕ ਜਾਂ ਵਿਸ਼ੇਸ਼ ਮੀਟਿੰਗ ਨਹੀਂ ਬੁਲਾਈ ਗਈ। ਇਸ ਸੰਸਥਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰਾਂ ਦੀ ਚੋਣ ਬਾਰੇ ਜਾਂ ਉਹਨਾਂ ਨੂੰ ਹਟਾਉਣ ਬਾਰੇ ਕਦੇ ਵੀ ਮੈਂਬਰਾਂ ਜਾਂ ਡਾਇਰੈਕਟਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ।
ਖਹਿਰਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਬਾਬਾ ਦਲਜੀਤ ਸਿੰਘ ਅਤੇ ਗੁਰੂ ਨਾਨਕ ਮਿਸ਼ਨ ਆਫ਼ ਅਮਰੀਕਾ ਨੇ ਇਸ ਸਟੇਟ ਦੇ ਨਾਨ-ਪਰਾਫਿਟ ਸੰਸਥਾ ਬਾਰੇ ਬਣੇ ਕਾਨੂੰਨਾਂ ਅਨੁਸਾਰ ਕਦੇ ਕਾਰਵਾਈ ਨਹੀਂ ਕੀਤੀ।
ਹਰਮਿੰਦਰ ਸਿੰਘ ਖਹਿਰਾ ਨੇ ‘ਸ਼ੇਰ-ਏ-ਪੰਜਾਬ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਦਲਜੀਤ ਸਿੰਘ ਨੇ ਉਹਨਾਂ ਨੂੰ 2003 ਵਿਚ ਇਸ ਮਿਸ਼ਨ ਦਾ ਮੀਤ ਪ੍ਰਧਾਨ ਬਣਾਇਆ ਸੀ। ਪਰ ਉਹਨਾ ਨੂੰ ਇਸ ਅਹੁਦੇ ਤੋਂ ਕਦੋਂ ਹਟਾ ਦਿੱਤਾ, ਇਸ ਬਾਰੇ ਕੋਈ ਪਤਾ ਨਹੀਂ, ਕਿਉਂਕਿ ਉਹਨਾਂ ਨੂੰ ਸੂਚਿਤ ਹੀ ਨਹੀਂ ਕੀਤਾ ਗਿਆ। ਜਦ ਉਹਨਾਂ ਨੇ ਆਪਣੇ ਵਕੀਲ ਰਾਹੀਂ ਪਤਾ ਕਰਵਾਇਆ ਤਾਂ ਪਤਾ ਲੱਗਾ ਕਿ ਉਹਨਾਂ ਨੂੰ 2007 ਵਿਚ ਹੀ ਮੀਤ ਪ੍ਰਧਾਨਗੀ ਤੋਂ ਲਾਹ ਦਿੱਤਾ ਗਿਆ ਸੀ।
ਹਰਮਿੰਦਰ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਬਾਬਾ ਦਲਜੀਤ ਸਿੰਘ ਨੇ ਆਪੇ ਹੀ ਕਾਗ਼ਜ਼ਾਂ ਵਿਚ ਲਿਖ ਲਿਆ ਹੋਇਆ ਹੈ ਕਿ ਮੈਂ ਆਪਣੇ ਰੁਝੇਵੇਂ ਕਾਰਨ ਅਹੁਦੇ ਤੋਂ ਵੱਖ ਹੋਣ ਦੀ ਬੇਨਤੀ ਕੀਤੀ ਸੀ, ਜੋ ਪ੍ਰਵਾਨ ਕਰ ਲਈ ਗਈ ਹੈ।
ਹਰਮਿੰਦਰ ਸਿੰਘ ਖਹਿਰਾ ਨੇ ਆਪਣੇ ਅਦਾਲਤੀ ਕੇਸ ਰਾਹੀਂ ਇਸ ਮਿਸ਼ਨ ਦੇ ਹਿਸਾਬ-ਕਿਤਾਬ ਤੇ ਰਿਕਾਰਡ ਦਿਖਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਮਿਸ਼ਨ ਦੀ ਸਮੂਹ ਮੈਂਬਰਾਂ ਦੀ (ਜਨਰਲ ਬਾਡੀ) ਮੀਟਿੰਗ ਬੁਲਾਈ ਜਾਵੇ ਅਤੇ ਉਸ ਵਿਚ ਡਾਇਰੈਕਟਰਾਂ ਦੀ ਚੋਣ ਕੀਤੀ ਜਾਵੇ।
ਹਰਮਿੰਦਰ ਖਹਿਰਾ ਨੂੰ ਨਾ ਤਾਂ ਹੁਣ ਤਕ ਇਸ ਮਿਸ਼ਨ ਦਾ ਹਿਸਾਬ-ਕਿਤਾਬ ਤੇ ਰਿਕਾਰਡ ਦਿਖਾਇਆ ਗਿਆ ਹੈ ਅਤੇ ਨਾ ਹੀ ਜਨਰਲ ਬਾਡੀ ਦੀ ਮੀਟਿੰਗ ਬੁਲਾਈ ਗਈ ਹੈ। ਉਹ ਇਸ ਸੰਸਥਾ ਦੇ ਮੀਤ ਪ੍ਰਧਾਨ ਹੋਣ ਦੀ ਹੈਸੀਅਤ ਵਿਚ ਇਹ ਮੰਗ ਕਰਨ ਦੇ ਯੋਗ ਹਨ।
ਹਰਮਿੰਦਰ ਸਿੰਘ ਖਹਿਰਾ ਨੇ ਬਾਬਾ ਦਲਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਅਤੇ ਇਸਦੇ ਦੂਸਰੇ ਡਾਇਰੈਕਟਰਾਂ ’ਤੇ ਇਹ ਕੇਸ ਜਨਵਰੀ 2009 ਵਿਚ ਕੀਤਾ ਸੀ। 13 ਅਪ੍ਰੈਲ, 2010 ਨੂੰ ਇਸ ਕੇਸ ਦੀ ਸੁਣਵਾਈ ਸੀ, ਪਰ ਬਾਬਾ ਦਲਜੀਤ ਸਿੰਘ ਨੇ ਮੌਕੇ ’ਤੇ ਦੁਭਾਸ਼ੀਏ ਦੀ ਮੰਗ ਕਰ ਦਿੱਤੀ ਅਤੇ ਇਸ ਕੇਸ ਦੀ ਸੁਣਵਾਈ ਹੁਣ 18 ਮਈ ’ਤੇ ਪਾਈ ਗਈ ਹੈ।
ਅਕਾਲ ਤਖ਼ਤ ਦੇ ਜਥੇਦਾਰ ਦੀ ਸ਼ਮੂਲੀਅਤ
ਇਸ ਕੇਸ ਦਾ ਇੱਕ ਦੂਸਰਾ ਪਹਿਲੂ ਵੀ ਹੈ। ਪਿਛਲੇ ਸਾਲ ਨਵੰਬਰ ਵਿਚ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਗੁਰਦੁਆਰਾ ਗੁਰਜੋਤ ਪ੍ਰਕਾਸ਼ ਵਿਚ ਬਾਬਾ ਦਲਜੀਤ ਸਿੰਘ ਕੋਲ ਆਏ ਸਨ ਤਾਂ ਉਹ ਹਰਮਿੰਦਰ ਸਿੰਘ ਖਹਿਰਾ ਦੇ ਗ੍ਰਹਿ ਵਿਖੇ ਵੀ ਗਏ ਸਨ ਅਤੇ ਉਹਨਾਂ ਨੇ ਹਰਮਿੰਦਰ ਸਿੰਘ ਉ¤ਪਰ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅਦਾਲਤ ਵਿਚੋਂ ਆਪਣਾ ਕੇਸ ਵਾਪਸ ਲੈ ਲੈਣ। ਉਹਨਾਂ ਦਾ ਕਹਿਣਾ ਸੀ ਕਿ ਗੁਰਦੁਆਰਿਆਂ ਉ¤ਪਰ ਕੇਸ ਨਹੀਂ ਕੀਤੇ ਜਾਣੇ ਚਾਹੀਦੇ।
ਹਰਮਿੰਦਰ ਸਿੰਘ ਦਾ ਜਵਾਬ ਸੀ ਕਿ ਉਹਨਾਂ ਨੇ ਕੇਸ ਗੁਰਦੁਆਰੇ ਉ¤ਪਰ ਨਹੀਂ ਕੀਤਾ, ਬਲਕਿ ਇਸ ਨੂੰ ਚਲਾਉਣ ਵਾਲੀ ਸੰਸਥਾ ਦੇ ਪ੍ਰਧਾਨ ਅਤੇ ਡਾਇਰੈਕਟਰਾਂ ਉ¤ਪਰ ਕੀਤਾ ਹੋਇਆ ਹੈ।
ਹਰਮਿੰਦਰ ਸਿੰਘ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦਾ 13 ਫਰਵਰੀ 2010 ਨੂੰ ਲਿਖਿਆ ਇੱਕ ਨੋਟਿਸ 13 ਮਾਰਚ ਨੂੰ ਮਿਲਿਆ। ਗਿ. ਗੁਰਬਚਨ ਸਿੰਘ ਦੇ ਦਸਤਖਤਾਂ ਅਧੀਨ ਜਾਰੀ ਹੋਏ ਇਸ ਖਤ ਵਿਚ ਕਿਹਾ ਗਿਆ ਕਿ ਤੁਸਾਂ ਕਈ ਵਾਰ ਗੁਰਦੁਆਰਾ ਗੁਰਜੋਤਿ ਪ੍ਰਕਾਸ਼ ਸ਼ਰਾਬੀ ਹਾਲਤ ਵਿਚ ਜਾ ਕੇ ਲਲਕਾਰੇ ਮਾਰੇ ਹਨ ਅਤੇ ਮਰਿਆਦਾ ਦੀ ਉ¦ਘਣਾ ਕੀਤੀ ਹੈ। ਤੁਹਾਡੇ ਵੱਲੋਂ ਅਦਾਲਤੀ ਕੇਸ ਕਰਨ ਦੀਆਂ ਵੀ ਸ਼ਿਕਾਇਤਾਂ ਪੁੱਜੀਆਂ ਹਨ। ਇਹਨਾਂ ਸ਼ਿਕਾਇਤਾਂ ਦੇ ਆਧਾਰ ’ਤੇ ਪੰਜ ਸਿੰਘ ਸਾਹਿਬਾਨ ਦੀ 1 ਅਕਤੂਬਰ 2009 ਨੂੰ ਇਕੱਤਰਤਾ ਵਿਚ ਤੁਹਾਨੂੰ ਇੱਕ ਮਹੀਨੇ ਅੰਦਰ ਸਪੱਸ਼ਟੀਕਰਨ ਦੇਣ ਲਈ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣ ਲਈ ਕਿਹਾ ਗਿਆ ਸੀ, ਪਰ ਤੁਸੀਂ ਨਹੀਂ ਪੁੱਜੇ। ਤੁਹਾਨੂੰ ਇੱਕ ਮੌਕਾ ਹੋਰ ਦਿੱਤਾ ਜਾਂਦਾ ਹੈ। ਤੁਸੀਂ ਮਾਰਚ 31 2010 ਤਕ ਪੁੱਜ ਕੇ ਆਪਣਾ ਸਪੱਸ਼ਟੀਕਰਨ ਦਿਓ, ਨਹੀਂ ਤਾਂ ਆਪ ਵਿਰੁੱਧ ਗੁਰਮਤਿ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਈ ਇਸ ਚਿੱਠੀ ਦਾ ਜਵਾਬ ਹਰਮਿੰਦਰ ਸਿੰਘ ਵੱਲੋਂ ਚਿੱਠੀ ਰਾਹੀਂ ਹੀ ਦਿੱਤਾ ਗਿਆ, ਉਹ ਆਪ ਪੇਸ਼ ਨਹੀਂ ਹੋਏ।
ਇਥੇ ਇਹ ਵੀ ਵਰਨਣਯੋਗ ਹੈ ਕਿ ਹਰਮਿੰਦਰ ਸਿੰਘ ਦੇ ਗ੍ਰਹਿ ਗਿ. ਜੋਗਿੰਦਰ ਸਿੰਘ ਵੇਦਾਂਤੀ, ਜਦ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਰਾਤਾਂ ਠਹਿਰ ਚੁੱਕੇ ਹਨ। ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਗਿ. ਇਕਬਾਲ ਸਿੰਘ, ਜਥੇਦਾਰ ਤਖ਼ਤ ਸ੍ਰੀ ਆਨੰਦਪੁਰ ਸਾਹਿਬ, ਗਿ. ਤਰਲੋਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਰੂਪ ਸਿੰਘ, ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਆਦਿ ਵੀ ਆ ਚੁੱਕੇ ਹਨ, ਇਥੋਂ ਤਕ ਕਿ ਗਿ. ਗੁਰਬਚਨ ਸਿੰਘ ਆਪ ਵੀ ਗਿ. ਰਣਜੀਤ ਸਿੰਘ ਦੇ ਘਰ ਜਾ ਚੁੱਕੇ ਹਨ।
ਹਰਮਿੰਦਰ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਹਨਾਂ ਨੇ ਗਿ. ਗੁਰਬਚਨ ਸਿੰਘ ਹੋਰਾਂ ਨੂੰ ਜਵਾਬ ਵਿਚ ਵੀ ਇਹ ਲਿਖਿਆ ਸੀ ਕਿ ਜਿਸ ਗ੍ਰਹਿ ਅਜਿਹੀਆਂ ਪਾਵਨ ਹਸਤੀਆਂ ਚਰਣ ਪਾ ਚੁੱਕੀਆਂ ਹੋਣ, ਉਸ ਘਰ ਵਿਚ ਸ਼ਰਾਬ ਦੀ ਵਰਤੋਂ ਕਿਵੇਂ ਹੋ ਸਕਦੀ ਹੈ? ਕੀ ਅਜਿਹੀਆਂ ਪਾਵਨ ਹਸਤੀਆਂ ਕਿਸੇ ਸ਼ਰਾਬੀ ਦੇ ਘਰ ਠਹਿਰ ਸਕਦੀਆਂ ਹਨ? ਅਜਿਹੀਆਂ ਦਲੀਲਾਂ ਵਾਲੇ ਹਰਮਿੰਦਰ ਸਿੰਘ ਖਹਿਰਾ ਦੇ ਜਵਾਬ ਤੋਂ ਬਾਅਦ, ਉਹਨਾਂ ਨੂੰ ਨਾ ਕੋਈ ਹੋਰ ਨੋਟਿਸ ਮਿਲਿਆ ਹੈ ਅਤੇ ਨਾ ਹੀ ਉਹਨਾਂ ਵਿਰੁੱਧ ਕੋਈ ਹੁਕਮਨਾਮਾ ਜਾਰੀ ਕੀਤਾ ਗਿਆ ਹੈ।
ਹਰਮਿੰਦਰ ਸਿੰਘ ਖਹਿਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸੋਂ ਇਹ ਵੀ ਪੁੱਛਿਆ ਸੀ ਕਿ ਜਿਹੜੀ ਘਟਨਾ ਵਾਪਰੀ ਹੀ ਨਹੀਂ, ਉਸਦੀ ਸ਼ਿਕਾਇਤ ਕਿਸੇ ਨੇ ਅਤੇ ਕਿਉਂ ਕੀਤੀ ਹੈ, ਇਸ ਬਾਰੇ ਦੱਸਿਆ ਜਾਵੇ। ਉਹਨਾਂ ਦੀ ਇਹ ਮੰਗ ਵੀ ਅੱਜ ਤਕ ਜਥੇਦਾਰ ਅਕਾਲ ਤਖ਼ਤ ਸਾਹਿਬ ਗਿ. ਗੁਰਬਚਨ ਸਿੰਘ ਹੋਰਾਂ ਵੱਲੋਂ ਪੂਰੀ ਨਹੀਂ ਕੀਤੀ ।
ਇਸ ਪੂਰੇ ਕੇਸ ਨਾਲ ਕੁਝ ਸਵਾਲ ਉ¤ਠ ਖਲੋਏ ਹਨ, ਕੀ ਹਰਮਿੰਦਰ ਸਿੰਘ ਖਹਿਰਾ ਵੱਲੋਂ ਅਦਾਲਤ ਵਿਚ ਕੀਤੇ ਕੇਸ ਨੂੰ ਵਾਪਸ ਕਰਾਉਣ ਲਈ ਕਿਸੇ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿ. ਗੁਰਬਚਨ ਸਿੰਘ ਹੋਰਾਂ ਦੇ ਪ੍ਰਭਾਵ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ?
ਜੇ ਜਥੇਦਾਰ ਸਾਹਿਬ ਪਾਸ ਸੱਚਮੁੱਚ ਕਿਸੇ ਵੱਲੋਂ ਅਜਿਹੀ ਸ਼ਿਕਾਇਤ ਪੁੱਜੀ ਹੈ ਤਾਂ ਉਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਕਥਿਤ ਦੋਸ਼ੀ ਨੂੰ ਦੱਸਣਾ ਕਿਉਂ ਨਹੀਂ ਚਾਹੁੰਦੇ?
ਇਹਨਾਂ ਸਵਾਲਾਂ ਨਾਲ ਇੱਕ ਵਾਰ ਫਿਰ ਬਾਬਾ ਦਲਜੀਤ ਸਿੰਘ ਵੱਲ ਉਂਗਲ ਉ¤ਠਣੀ ਸ਼ੁਰੂ ਹੋ ਗਈ ਹੈ। ਕੁਝ ਸਾਲ ਪਹਿਲਾਂ ਉਹ ਉਦੋਂ ਚਰਚਾ ਦਾ ਵਿਸ਼ਾ ਬਣੇ ਸਨ ਜਦ ਉਹ ਇੱਕ ਔਰਤ ਨਾਲ ਇੱਕ ਮੋਟਲ ਦੇ ਕਮਰੇ ਵਿਚ ਪੁਲਿਸ ਵਲੋਂ ਫੜੇ ਗਏ ਸਨ। ਇਸ ਦੋਸ਼ ਵਿਚ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਵੀ ਲਗਾਈ ਗਈ ਸੀ।
ਇਸ ਘਟਨਾ ਤੋਂ ਪਹਿਲਾਂ ਵੀ ਅਤੇ ਹੁਣ ਬਾਅਦ ਵਿਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਉਹਨਾਂ ਪਾਸ ਆਮ ਆਉਣਾ ਜਾਣਾ, ਇਥੋਂ ਦੀਆਂ ਸੰਗਤਾਂ ਵਿਚ ਹੈਰਾਨੀ ਦਾ ਮਾਮਲਾ ਬਣਿਆ ਹੋਇਆ ਹੈ।
ਹਰਮਿੰਦਰ ਸਿੰਘ ਖਹਿਰਾ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਦਿਨੀਂ ਵਿਸਾਖੀ ਦੇ ਸਮਾਗਮ ’ਤੇ ਜਦ ਜਥੇਦਾਰ ਅਕਾਲ ਤਖਤ ਸਾਹਿਬ ਗਿ. ਗੁਰਬਚਨ ਸਿੰਘ ਬਾਬਾ ਦਲਜੀਤ ਸਿੰਘ ਪਾਸ ਆਏ ਸਨ ਤਾਂ ਉਹਨਾਂ ਨੇ ਨਾ ਤਾਂ ਖਹਿਰਾ ਨੂੰ ਬੁਲਾ ਕੇ ਕੁਝ ਪੁੱਛਿਆ ਅਤੇ ਨਾ ਹੀ ਫੋਨ ਰਾਹੀਂ ਕੁਝ ਕਿਹਾ। ਹਾਂ, ਉਹਨਾਂ ਨਾਲ ਆਏ ਗਿ. ਰਣਜੀਤ ਸਿੰਘ ਨੇ ਜ਼ਰੂਰ ਕਾਲਾਂ ਕਰਕੇ ਕਿਹਾ ਕਿ ਉਹਨਾਂ ਨੂੰ ਅਦਾਲਤ ’ਚੋਂ ਆਪਣਾ ਕੇਸ ਵਾਪਸ ਲੈ ਲੈਣਾ ਚਾਹੀਦਾ ਹੈ।
ਇਸ ਨਾਲ ਆਮ ਸਿਖਾਂ ਵਿਚ ਇਹ ਸਵਾਲ ਉਠ ਖੜਾ ਹੋਇਆ ਹੈ ਕਿ ਜੇ ਸਚਮੁਚ ਹੀ ਹਰਮਿੰਦਰ ਸਿੰਘ ਖਹਿਰਾ ਦਾ ਕੋਈ ਦੋਸ਼ ਸੀ ਤਾਂ ਅਕਾਲ ਤਖਤ ਵਲੋਂ ਇਕ ਮਹਿਜ ਚਿਠੀ ਤੋਂ ਬਾਅਦ, ਕਿਉਂ ਕੋਈ ਕਾਰਵਾਈ ਨਹੀਂ ਹੋਈ? ਕਿਉਂ ਉਹਨਾ ਨੂੰ ਸ਼ਿਕਾਇਤ ਕਰਤਾ ਬਾਰੇ ਨਹੀਂ ਦਸਿਆ ਗਿਆ ਅਤੇ ਸ਼ਿਕਾਇਤ ਦੀ ਕਾਪੀ ਦਿਤੀ ਗਈ? ਕੀ ਜਥੇਦਾਰ ਸਾਹਿਬ ਵਲੋਂ ਇਹ ਕਾਰਵਾਈ ਮਹਿਜ ਕੇਸ ਵਾਪਸ ਕਰਵਾਉਣ ਲਈ ਦਬਾਅ ਪਾਉਣ ਖਾਤਰ ਹੀ ਲਿਖੀ ਗਈ ਸੀ?