ਸੰਗਤਾਂ ਨੇ ਟਕਸਾਲੀ ਠੱਗ ਪ੍ਰਚਾਰਕ ਗਿਆਨੀ ਠਾਕੁਰ ਸਿੰਘ ਨੂੰ ਗੁਰਦੁਆਰੇ ਵਿੱਚ ਬ੍ਰਾਹਮਣੀ ਕਥਾ ਕਰਣ ਤੋਂ ਰੋਕ ਦਿੱਤਾ
ਸਿੰਘ ਸਭਾ ਇੰਟਰਨੈਸ਼ਨਲ
344 - ਹਯੂਮ ਹਾਈਵੇ, ਕਰੇਗੀਬਰਨ, ਮੈਲਬੌਰਨ, ਵਿਟੋਰੀਆ - 3064, ਆਸਟ੍ਰੇਲੀਆ ਦੀ ਗੁਰਦੁਆਰਾ ਪ੍ਰਬੰਧਕਾਂ ਅਤੇ ਜਾਗਰੂਕ ਸਿੱਖ ਸੰਗਤਾਂ ਨੇ ਟਕਸਾਲੀ ਠੱਗ ਪ੍ਰਚਾਰਕ ਗਿਆਨੀ ਠਾਕੁਰ ਸਿੰਘ ਨੂੰ ਗੁਰਦੁਆਰੇ ਵਿੱਚ ਬ੍ਰਾਹਮਣੀ ਕਥਾ ਕਰਣ ਤੋਂ ਰੋਕ ਦਿੱਤਾ।
ਜਾਗਰੂਕ ਗੁਰਦੁਆਰਾ ਪ੍ਰਬੰਧਕਾਂ ਅਤੇ ਗੁਰਸਿੱਖਾਂ ਵਲੋਂ ਗਿਆਨੀ ਠਾਕੁਰ ਸਿੰਘ ਦੇ ਕਥਾ ਦੀਵਾਨਾਂ ਨੂੰ ਰੋਕਣਾ ਇੱਕ ਬਹੁਤ ਵੱਡੀ ਉਪਲਭਦੀ ਹੈ। ਗੁਰੂ ਸਾਹਿਬ ਵਲੋਂ ਬਖਸ਼ੀ ਨਿਆਰੀ ਸੋਚ ਤੇ ਪਹਿਰਾ ਦਿੰਦੇ ਹੋਏ ਇਹ ਇੱਕ ਸ਼੍ਰੁਰੂਆਤ ਹੈ। ਗਿਆਨੀ ਠਾਕੁਰ ਸਿੰਘ ਨੂੰ ਕੁਝ ਸੂਝਵਾਨ ਨੌਜਵਾਨਾਂ ਵਲੋਂ ਕੁਝ ਸਵਾਲ ਪੁੱਛੇ ਗਏ ਸੀ, ਜਿਹਨਾਂ ਦਾ ਜਵਾਬ ਠਾਕੁਰ ਸਿੰਘ ਨਹੀਂ ਦੇ ਸਕੇ, ਅਤੇ ਰੋਜ਼ਾਨਾ ਹੋਣ ਵਾਲੀ ਕਥਾ ਕਰਣ ਵਾਸਤੇ ਨਹੀਂ ਆਏ। ਜਿਸ ਉਪਰਾਂਤ ਉਹਨਾਂ ਦੇ ਦੀਵਾਨ ਗੁਰਦੁਆਰਾ ਪ੍ਰਬੰਧਕਾਂ ਵਲੋਂ ਰੋਕ ਦਿੱਤੇ ਗਏ।
ਗਿਆਨੀ ਠਾਕੁਰ ਸਿੰਘ ਨੇ ਕਥਾ ਦੌਰਾਨ ਇੱਕ ਉਦਾਹਰਣ ਦਿੱਤੀ ਕਿ "ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਗਰੂੜ ਪੁਰਾਣ ਵੀ ਸੱਚਾ ਹੈ"। ਜਾਂ ਤਾਂ ਗਿਆਨੀ ਠਾਕੁਰ ਸਿੰਘ ਨੂੰ ਗਰੂੜ ਪੁਰਾਣ ਬਾਰੇ ਜਾਣਕਾਰੀ ਨਹੀਂ ਜਾਂ ਗੁਰਬਾਣੀ ਬਾਰੇ ਗਿਆਨ ਨਹੀਂ। ਇਥੇ ਇਹ ਦਸਣਾ ਗ਼ਰੂਰੀ ਹੈ ਕਿ ਗਰੂੜ ਪੁਰਾਣ ਵਿੱਚ ਇਕ ਪੰਛੀ "ਗਰੂੜ" ਅਤੇ ਉਸਦੀ ਸਵਾਰੀ ਕਰਨ ਵਾਲੇ "ਵਿਸ਼ਨੂੰ" ਵਿਚਕਾਰ ਗਲਬਾਤ ਹੈ, ਜੋ ਕਿ ਇੱਕ ਹਿੰਦੂ ਮਿਥਿਹਾਸ ਹੈ ਅਤੇ ਹਿੰਦੂਆਂ ਦੇ ਮਰਣ ਉਪਰਾਂਤ ਸਾਰੇ ਸੰਸਕਾਰ ਇਸ ਗ੍ਰੰਥ ਨਾਲ ਹੀ ਕੀਤੇ ਜਾਂਦੇ ਹਨ। ਸਿੱਖ ਇਤਿਹਾਸ ਜਾਂ ਗੁਰਬਾਣੀ ਨਾਲ ਇਸਦਾ ਕੋਈ ਮੇਲਜੋਲ ਨਹੀਂ। ਟਕਸਾਲ ਦੀ ਪ੍ਰੰਪਰਾ ਅਨੁਸਾਰ ਜੋ ਕਿ ਬ੍ਰਾਹਮਣਵਾਦ ਦੇ ਘੇਰੇ ਵਿੱਚ ਹੈ, ਹਿੰਦੂ ਗ੍ਰੰਥਾਂ ਨੂੰ ਗੁਰਬਾਣੀ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਜਿਸਦੀ ਮਿਸਾਲ ਟਕਸਾਲ ਦੇ ਅਖੌਤੀ ਬ੍ਰਹਮਗਿਆਨੀ ਗੁਰਬਚਨ ਸਿੰਘ ਵਲੋਂ ਲਿਖਿਆ ਗਪੌੜ ਗ੍ਰੰਥ "ਗੁਰਬਾਣੀ ਪਾਠ ਦਰਸ਼ਨ" ਹੈ ਅਤੇ ਦਮਦਮੀ ਟਕਸਾਲ ਅਖੌਤੀ ਦਸਮ ਗੰਥ ਨੂੰ ਵੀ ਗੁਰੂ ਕ੍ਰਿਤ ਮੰਨਦੀ ਹੈ।
ਸੰਗਤਾਂ ਵਲੋਂ ਇਹ ਆਸ ਲਾਈ ਜਾ ਰਹੀ ਹੈ ਕਿ ਇੱਕ ਹੋਰ ਸਾਧ ਅਖੌਤੀ ਬਾਬਾ ਹਰੀ ਸਿੰਘ ਰੰਧਾਵੇ ਵਾਲਾ, ਜਿਸਦਾ ਹਿੰਦੂ ਵੇਦਾਂ ਅਤੇ ਪੁਰਾਣਾਂ ਨਾਲ ਬਹੁਤ ਲਗਾਵ ਹੈ, ਇਸ ਨੂੰ ਵੀ ਜਾਗਰੂਕ ਗੁਰਦੁਆਰਾ ਪ੍ਰਬੰਧਕਾਂ ਅਤੇ ਗੁਰਸਿੱਖਾਂ ਵਲੋਂ ਰੋਕਿਆ ਜਾਵੇਗਾ ਅਤੇ ਸੰਤ - ਬਾਬਾ ਵਾਦ ਨੂੰ ਠੱਲ ਪਾਈ ਜਾਏਗੀ। ਕਰੇਗੀਬਰਨ ਗੁਰਦੁਆਰੇ ਵਿੱਚ ਕੱਲ ਇਹ ਹੁਕੁਮਨਾਮਾ ਆਇਆ ਸੀ -
ਸਲੋਕ ਮ: 3 ॥
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥ ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥
ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥ ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥
ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥ ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥1