ਨਿੱਤ ਨਵੇਂ ਪੁਆੜੇ ਕਾਕੇ ਢੱਡਰੀਆਂ ਵਾਲੇ ਦੇ
ਸਿੰਘ ਸਭਾ ਇੰਟਰਨੈਸ਼ਨਲ
ਸੰਗਤ ਵੱਲੋਂ ਕਾਲਜ ਬਣਾਉਣ ਲਈ ਦਿੱਤੇ ਗਏ ਪੈਸੇ ਤੋਂ ਢੱਦਰੀਆਂ ਵਾਲੇ ਬਾਬੇ ਨੇ ਗੁਰਦੁਆਰਾ ਬਣਾ ਦਿੱਤਾ
ਪਿੰਡ ਸ਼ੇਖਪੁਰਾ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਪਿੰਡ ਵਿੱਚ ਉੱਚ ਪੱਧਰ ਦਾ ਟੈਕਨੀਕਲ ਕਾਲਜ ਬਣਾਉਣ ਵਾਸਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜ਼ਮੀਨ ਦਿੱਤੀ ਗਈ ਸੀ । ਅਤੇ ਉਕਤ ਬਾਬੇ ਵੱਲੋਂ ਇਹ ਕਾਲਜ ਬਣਵਾਉਣ ਦਾ ਵਾਅਦਾ ਵੀ ਲਿਆ ਗਿਆ ਸੀ । ਪਰ ਇਸਦੇ ੁੳਲਟ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਕਾਲਜ ਬਣਾਉਣ ਦੀ ਜਗ੍ਹਾ ਤੇ ਕਰੋੜਾਂ ਰੁਪਇਆਂ ਦਾ ਡੇਰਾ ਨੁਮਾ ਗੁਰਦੁਆਰਾ ਪਰਮੇਸ਼ਰ ਦੁਆਰ ਬਣਾ ਲਿਆ ਗਿਆ ਅਤੇ ਬੀਤੇ ਸਮੇਂ ਇਸ ਜਗ੍ਹਾ ਦਾ ਵਿਸਥਾਰ ਕਰਕੇ ਇੱਕ ਆਪਣੇ ਰਹਿਣ ਲਈ ਅਲੀਸ਼ਾਨ ਕੋਠੀ ਵੀ ਬਣਾ ਲਈ । ਕਈ ਏਕੜ ਪੰਚਾਇਤੀ ਜ਼ਮੀਨ ਅੱਜ ਉਸਦੇ ਕਬਜ਼ੇ ਹੇਠ ਹੈ । ਇਸ ਸਬੰਧੀ ਨਰਿੰਦਰ ਸਿੰਘ ਸਿੱਧੂ ਐਡਵੋਕੇਟ ਨੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਸੂਚਨਾ ਅਧਿਕਾਰ ਐਕਟ ਤਹਿਤ 19 ਫਰਵਰੀ 2010 ਨੂੰ ਕਿਸੇ ਧਾਰਮਿਕ ਅਸਥਾਨ ਨੂੰ ਦਿੱਤੀ ਪੰਚਾਇਤੀ ਜਗ੍ਹਾ ਦਾ ਵੇਰਵਾ, ਗੁਰਦੁਆਰਾ ਪਰਮੇਸ਼ਰ ਦੁਆਰ ਟਰੱਸਟ ਦੀ ਕੁੱਲ ਮਲਕੀਅਤ, ਵਸਕਿਾ ਕਾਫੀ ਸਬੰਧੀ ਸੁਚਨਾ ਮੰਗੀ ਸ ਪਰ ਸਿਆਸੀ ਲੋਕਾਂ ਦੀ ਪਹੁੰਚ ਕਰਕੇ ਢਾਈ ਮਹੀਨੇ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਵੀ ਕੋਈ ਸੁਚਨਾ ਇਸ ਸਬੰਧੀ ਨਹੀਂ ਦਿੱਤੀ ਗਈ । ਇਸ ਬਾਰੇ ਨਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਸੂਚਨਾ ਕਮਿਸ਼ਨਰ ਕੋਲ ਜਾਣਗੇ ਅਤੇ ਜੇਕਰ ਕੋਈ ਵੇਵੇ ਨਾ ਦਿੱਤੇ ਗਏ ਤਾਂ ਅਦਾਲਤ ਵਿੱਚ ਵੀ ਜਾਣਗੇ । ਇਸ ਸਬੰਧੀ ਜਦ ਬਾਬਾ ਢਡਰੀਆਂ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਸਾਰੀ ਕਾਰਵਾਈ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਹੀ ਕੀਤੀ ਗਈ ਹੈ ।