ਕਾਵਿ ਵਿਅੰਗ
ਡਾ ਗੁਰਮੀਤ ਸਿੰਘ ਬਰਸਾਲ- ਕੈਲੇਫੋਰਨੀਆਂ
ਸਰਨਾ ਸਾਹਿਬ ਦਾ ਪੱਖ ਜੇ ਲਿਖ ਹੋ ਜਾਏ,
ਬਾਦਲ ਸਾਹਿਬ ਜੀ ਬੁਰਾ ਮਨਾਂਵਦੇ ਨੇ ।
ਪ੍ਰੋਫੈਸਰ ਸਾਹਿਬ ਦੇ ਪੱਖ ਵਿੱਚ ਜੇ ਲਿਖੀਏ,
ਮਹਾਂ-ਪੁਜਾਰੀ ਦੁਹਾਈਆਂ ਪਾਂਵਦੇ ਨੇ ।
ਲਟਾ-ਲਟ ਭਾਵੇਂ ਰੋਮ ਜਲ਼ੀ ਜਾਵੇ,
ਐਪਰ ਨੀਰੋ ਦੀ ਬੰਸਰੀ ਵੱਜਦੀ ਏ;
ਸਪੋਕਸਮੈਨ ਦੇ ਪੱਖ ਨੂੰ ਜੇ ਲਿਖੀਏ,
ਧੁਮੱਕੜ ਹੋਰੀਂ ਧੁਮੱਚੜ ਮਚਾਂਵਦੇ ਨੇ ।।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(408)209-7072
gsbarsal@gmail.com