ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਕਦ ਤੱਕ ਆਪਣੀਆਂ ਖੁਨਾਮੀਆਂ ਤੇ ਪੜਦੇ ਪਾ ਕੇ ਧਰਮ ਦੇ ਅਖਾਉਤੀ ਠੇਕੇਦਾਰ ਪੰਥ ਦਰਦੀਆਂ ਅਤੇ ਪੰਥਕ ਵਿਦਵਾਨਾਂ ਨੂੰ ਜ਼ਲੀਲ ..

ਡਾ ਗੁਰਮੀਤ ਸਿੰਘ ਬਰਸਾਲ- ਕੈਲੇਫੋਰਨੀਆਂ


ਕਦ ਤੱਕ ਆਪਣੀਆਂ ਖੁਨਾਮੀਆਂ ਤੇ ਪੜਦੇ ਪਾ ਕੇ ਧਰਮ ਦੇ ਅਖਾਉਤੀ ਠੇਕੇਦਾਰ ਪੰਥ ਦਰਦੀਆਂ ਅਤੇ ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਦੇ ਰਹਣਗੇ?
“ਖਾਲਸਾ ਜੀ! ਹੁਣ ਤਾਂ ਜਾਗ ਜਾਓ ਇਹ ਲੋਕ ਕੇਵਲ ਤ੍ਰੀਆ ਚਰਿਤ੍ਰ ਦੀਆਂ ਅਸ਼ਲੀਲ ਕਹਾਣੀਆਂ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਨਹੀਂ ਜੋੜਦੇ  ਸਗੋਂ ਗੁਰੂ ਹਰਰਾਏ ਸਾਹਿਬ ਦੇ ਜੀਵਨ ਤੇ ਚਿੱਕੜ ਸੁਟਣ ਵਾਲੀਆਂ ਪੁਸਤਕਾਂ ਵੀ ਛਾਪਦੇ ਹਨ”
ਆਂਮ ਬੰਦਾ ਇਹ ਗਲ ਕਹੇ ਤਾਂ ਮੰਨਣ ਵਿੱਚ ਨਹੀਂ ਅਉਂਦੀ ਪਰ ਜਦੋਂ ਗਿ. ਹਰਿੰਦਰ ਸਿੰਘ ਅਲਵਰ ਵਰਗੇ ਪੰਥ ਪ੍ਰਸਿੱਧ ਵਿਦਵਾਨ ਦੇ ਮੂੰਹੋਂ ਜਦੋਂ ਨਾਂ-ਕਾਬਲੇ ਬਰਦਾਰਸ਼ਤ ਸੱਚ ਮੀਡੀਏ ਸਾਹਮਣੇ ਰੱਖਿਆ ਜਾਵੇ ਤਾਂ ਕੰਨ ਖੜੇ ਹੋ ਜਾਂਦੇ ਹਨ। ਤਖਤ ਪਟਨਾਂ ਸਾਹਿਬ ਦੇ ਗਿ. ਇਕਬਾਲ ਸਿੰਘ ਦੇ ਪਰਮ ਮਿੱਤਰ ਪ੍ਰੋ. ਹਰਭਜਨ ਸਿੰਘ ਦਸਮ ਗ੍ਰੰਥ ਬਾਰੇ ਲਿਖੀ ਪੁਸਤਕ ਵਿੱਚ ਨੂਪ ਕੁਅਰਿ ਦੀ ਕਾਂਮਗ੍ਰਸਤ ਕਹਾਣੀ ਗੁਰੂ ਗੋਬਿੰਦ ਸਿੰਘ ਨਾਲ ਜੋੜਦੇ ਹਨ ਤੇ ਬੇਸ਼ਰਮ ਅਕਲੋਂ ਖਾਲੀ ਜਥੇਦਾਰ ਅਤੇ ਸ੍ਰੋਮਣੀ ਕਮੇਟੀ ਦੇ ਕੁਝ ਮੈਂਬਰ ਮੁਖ ਬੰਦ ਵਿੱਚ ਇਸ ਲੇਖਕ ਦੀ ਤਾਰੀਫ ਕਰਦੇ ਹਨ। ਪਰ ਜੇ ਕਦੇ ਇਹ ਲੋਕ ਰੇਡੀਓ ਦੇ ਜਰੀਏ ਟਾਕਸ਼ੋਅ ਵਿਖੇ ਸਰੋਤਿਆਂ ਦੇ ਜਵਾਬ ਦੇਣ ਤਾਂ ਸਾਫ ਕਹਿ ਦਿੰਦੇ ਹਨ ਕਿ ਉਨ੍ਹਾਂ ਨੇ ਤਾਂ ਇਹ ਕਿਤਾਬ ਹਾਲੇ ਪੜ੍ਹੀ ਵੀ ਨਹੀਂ ਹੈ।  ਗੁਰੂ ਹਰਰਾਇ ਸਹਿਬ ਦੇ ਜੀਵਨ ਨਾਲ ਇਹ ਘਟਨਾ ਘਟਾਈ ਕਿ ਰਾਮ ਰਾਏ ਨੌਕਰਾਣੀ ਤੋਂ ਗੁਰੂ ਹਰਰਾਏ ਸਾਹਿਬ ਜੀ ਦੀ ਨਾਇਜ ਔਲਾਦ ਸਨ। ਇਸ ਤੋਂ ਵੱਡੀ ਬਦਮਾਸ਼ੀ ਕਿ ਛਾਪਣ ਵਾਲੀ ਵੀ ਸ੍ਰੋਮਣੀ ਕਮੇਟੀ।  ਹੁਣ ਅਸੀਂ ਸੰਪ੍ਰਦਾਈ ਜਥੇਦਾਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸੱਚ ਬਿਆਨ ਕਰਨ ਕਰਕੇ ਤੁਸੀਂ ਬਿਨਾ ਕਿਸੇ ਪੁੱਛ-ਪੜਤਾਲ ਅਤੇ ਵਿਚਾਰ-ਵਿਟਾਂਦਰੇ ਦੇ ਪੰਥਕ ਵਿਦਵਾਨਾਂ ਨੂੰ ਝੱਟ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਪੰਥ ਚੋਂ ਛੇਕ ਦਿੰਦੇ ਹੋ । ਕੀ ਤੁਸੀਂ ਸਿੱਖੀ ਸਰੂਪ ਵਾਲੇ ਬਲਾਤਕਾਰੀ ਸਾਧਾਂ ਅਤੇ ਬਾਦਲੀ ਲਾਣੇ ਨਾਲ ਸਬੰਧਤ ਲੋਕਾਂ ਨੂੰ ਜਿਨ੍ਹਾਂ ਨੇ ਬਜਰ ਗਲਤੀਆਂ ਕੀਤੀਆਂ ਹਨ ਕਦੀ ਛੇਕਿਆ ਹੈ? ਗੁਰੂਆਂ ਤੇ ਦੂਸ਼ਣ ਲੌਣ ਵਾਲੇ ਲੇਖਕਾਂ ਅਤੇ ਗੁਰੂ ਨਿੰਦਕ ਪੁਸਤਕਾਂ ਨੂੰ ਛਾਪਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਕਦੋਂ ਤਲਬ ਕਰੋਗੇ? ਪੰਥਕ ਰਹਿਤ ਮਰਯਾਦਾ ਦੀਆਂ ਧੱਜੀਆਂ ਉਡੌਣ ਵਾਲੀ ਟਕਸਾਲ ਅਤੇ ਸਾਧਾਂ ਦੇ ਡੇਰੇ ਜੋ ਅਕਾਲ ਤਖਤ ਤੋਂ ਜਾਰੀ ਸਿੱਖ ਰਹਿਤ ਮਰਯਾਦਾ ਦੇ ਹੁਕਮਨਾਮੇ ਤੋਂ ਮਨੁਕਰ ਹਨ ਉਨ੍ਹਾਂ ਨੂੰ ਕਦੋਂ ਛੇਕੋਗੇ ਜਾਂ ਓਥੇ ਮਰਯਾਦਾ ਲਾਗੂ ਕਰਵਉਗੇ? ਬ੍ਰਾਹਮਣੀ ਰੰਗਤ ਵਾਲੀਆਂ ਕਥਾ ਕਹਾਣੀਆਂ ਕਰਨ ਵਾਲੇ ਕਥਾਵਾਚਕਾਂ ਨੂੰ ਕਦੋਂ ਤਲਬ ਕਰੋਗੇ? ਜੇ ਨਹੀਂ ਕਰ ਸਕਦੇ ਤਾਂ ਜੋ ਹੁਣ ਤੱਕ ਕਿਸੇ ਦਬਾਅ ਥੱਲੇ ਆ ਕੇ ਪੰਥਕ ਵਿਦਵਾਨਾਂ ਨੂੰ ਛੇਕਿਆ ਹੈ ਆਪਣੀ ਗਲਤੀ ਮੰਨ ਕੇ ਵਾਪਸ ਲਓ। ਤੁਸੀਂ ਕੋਈ ਰੱਬ ਜਾਂ ਗੁਰੂ ਨਹੀਂ ਕਿ ਤੁਹਾਡਾ ਹਰੇਕ ਫੁਰਮਾਨ ਸਿੱਖ ਅੱਖਾਂ ਮੀਟ ਕੇ ਮੰਨੀ ਜਾਣ। ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਂ ਨਾਂ ਕਿ ਕਿਸੇ ਜਥੇਦਾਰ ਦੇ। ਜੇ ਤੁਹਾਡੇ ਵਿੱਚ ਰਤਾ ਜਿੰਨੀ ਵੀ ਅਣਖ ਹੈ ਤਾਂ ਗੁਰੂ ਨਿੰਦਕ ਲੇਖਕਾਂ, ਪੁਸਤਕਾਂ ਅਤੇ ਪ੍ਰਕਾਸ਼ਕਾਂ ਸਭ ਨੂੰ ਤਲਬ ਕਰ ਕੇ ਦਿਖਾਓ ਭਾਂਵੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੈ। ਖਾਸ ਕਰਕੇ ਸੰਪ੍ਰਦਾਈ ਗ੍ਰੰਥਾਂ ਤੇ ਪਾਬੰਦੀ ਲਾ ਕੇ ਦਿਖਾਓ ਜੋ ਗੁਰਮਤਿ ਵਿਰੋਧੀ ਹਨ।
ਜਾਰੀ ਕਰਤਾ   ਭਾਈ ਅਵਤਾਰ ਸਿੰਘ ਮਿਸ਼ਨਰੀ,ਬੀਬੀ ਹਰਸਿਮਰਤ ਕੌਰ ਖਾਲਸਾ(ਗੁਰੁ ਗ੍ਰੰਥ ਪ੍ਰਚਾਰ ਮਿਸ਼ਨ ਅਮਰੀਕਾ),ਪ੍ਰੋ ਮੱਖਣ ਸਿੰਘ,ਡਾ ਗੁਰਮੀਤ ਸਿੰਘ ਬਰਸਾਲ,ਸਰਬਜੀਤ ਸਿੰਘ,ਕੁਲਦੀਪ ਸਿੰਘ ਯੂਬਾ ਸਿਟੀ,(ਸਿੰਘ ਸਭਾ ਇੰਟਰਨੈਸ਼ਨਲ ਅਮਰੀਕਾ)ਹਾਕਮ ਸਿੰਘ,ਗਿਆਨ ਸਿੰਘ(ਗੁਰਮਤਿ ਪ੍ਰਸਾਰ ਮੰਚ )