ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਫੈਡਰੇਸ਼ਨ ਹੁਣ ਪ੍ਰੋ: ਦਰਸ਼ਨ ਸਿੰਘ ਨਾਲ ਸਾਂਝ ਰੱਖਣ ਵਾਲਿਆਂ ਨੂੰ ਵੀ ਅਕਾਲ ਤਖਤ ਤੇ ਪੇਸ਼ ਕਰਵਾਵੇ

ਮਨਦੀਪ ਸਿੰਘ



ਬਾਦਲ ਦੀ ਟੁੱਕੜਬੋਚ ਅਖੌਤੀ ਫੈਡਰੇਸ਼ਨ ਨੇ ਕਿਹਾ ਸੀ ਕਿ ਪ੍ਰੋ: ਦਰਸ਼ਨ ਸਿੰਘ ਨੂੰ ਉਹ ਅਕਾਲ ਤਖਤ ਤੇ ਪੇਸ਼ ਕਰਾਕੇ ਰਹਿਣਗੇ, ਇਹ ਅੱਤ ਮੂਰਖਤਾਈ ਵਾਲੀ ਗੱਲ ਸੀ। ਪਰ ਹੁਣ ਕਿਉਂਕਿ ਪ੍ਰੋ:ਦਰਸ਼ਨ ਸਿੰਘ ਨੂੰ ਛੇਕੇ ਜਾਣ ਅਤੇ ਉਹਨਾਂ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਦਾ ਰਾਜਨੀਤਕ ਬਾਦਲੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਤੇ ਆਮ ਸੰਗਤਾਂ ਅਖੌਤੀ ਜਥੇਦਾਰਾਂ ਦੇ ਅਖੌਤੀ ਹੁਕਮ ਨੂੰ ਛਿੱਕੇ ਟੰਗ ਪ੍ਰੋ: ਜੀ ਨਾਲ ਸਾਂਝ ਪਾ ਰਹੇ ਹਨ। ਆਪਣੇ ਘਰਾਂ ਵਿੱਚ ਅਤੇ ਗੁਰਦੁਵਾਰਿਆਂ ਵਿੱਚ ਪ੍ਰਸ਼ਾਦੇ ਦੀ ਸਾਂਝ ਪਾਈ ਜਾ ਰਹੀ ਹੈ।ਅਖੌਤੀ ਫੈਡਰੇਸ਼ਨ(ਬਾਦਲੀ ਗੁੰਡਾ ਬ੍ਰਿਗੇਡ) ਨੂੰ ਚਾਹੀਦਾ ਹੈ ਕਿ ਉਹ ਹੁਣ ਉਨਾਂ ਸਾਰੇ ਸਿੱਖਾਂ ਨੂੰ ਅਕਾਲ ਤਖਤ ਦੇ ਬੇਜ਼ਮੀਰੇ ਪੁਜਾਰੀਆਂ ਸਾਹਮਣੇ  ਜਬਰੀ ਪੇਸ਼ ਕਰਾਵੇ ਜਾਂ ਫਿਰ ਉਨਾਂ ਨੂੰ ਵੀ (ਸਿੱਖਾਂ ਨੂੰ) ਕਾਲਕਾ ਪੰਥ ਵਿੱਚੋਂ ਛੇਕ ਦੇਵੋ।

ਮਨਦੀਪ ਸਿੰਘ ਵਰਨਨ