ਪ੍ਰੋ. ਦਰਸ਼ਨ ਸਿੰਘ ਜੀ 26-27 ਜਨਵਰੀ ਨੂੰ ਨਾਗਪੁਰ ਸਮਾਗਮ ਕਰਨਗੇ
ਸਿੰਘ ਸਭਾ ਇੰਟਰਨੈਸ਼ਨਲ
ਨਾਗਪੁਰ, (ਮਹਾਂਰਾਸ਼ਟਰ),25 ਜਨਵਰੀ, ਗੁਰਦਆਰਾ ਗੁਰੂ ਤੇਗ਼ ਬਹਾਦਰ, ਬਾਬਾ ਬੁੱਢਾ ਜੀ ਨਗਰ ਵਿਖੇ ਮਿਤੀ 26 ਅਤੇ 27 ਜਨਵਰੀ ਨੂੰ ‘ਗੁਰੂ ਮਾਨਿਓ ਗ੍ਰੰਥ’ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿਚ ਸਿੱਖ ਪੰਥ ਦੀ ਸ਼ਾਨ ਮਹਾਨ ਵਿਦਵਾਨ ਤੇ ਮਹਾਨ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਮਤਿ ਦੇ ਵਿਆਖਿਆਕਾਰ ਗਿਆਨੀ ਜਗਤਾਰ ਸਿੰਘ ਜੀ ‘ਜਾਚਕ’, ਸਾਬਕਾ ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਇੰਟਰਨੈਸ਼ਨਲ ਸਿੱਖ ਪ੍ਰਚਾਰਕ (ਸ਼ਘਫਛ), ਭਾਈ ਗੁਰਜੰਟ ਸਿੰਘ ਰੂਪੋਵਾਲੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ ਅਤੇ ਭਾਈ ਜਸਬੀਰ ਸਿੰਘ ਜੋਗੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵੀਚਾਰਾਂ ਦੁਆਰਾ ਨਿਹਾਲ ਕਰਨਗੇ।
26 ਜਨਵਰੀ ਨੂੰ ਹੀ ਦੁਪਹਿਰ 3:00 ਤੋਂ 5:00 ਵਜੇ ਤੱਕ ‘ਗੁਰਮਤਿ ਸੈਮੀਨਾਰ’ ਵੀ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉਚਤਾ, ਮੌਜੂਦਾ ਸਮੇਂ ਦਰਪੇਸ਼ ਚਣੌਤੀਆਂ ਤੇ ਇਹਨਾਂ ਦਾ ਹੱਲ ਵਿਸ਼ਿਆਂ ਤੇ ਵੀਚਾਰ ਹੋਵੇਗੀ। ਇਸ ਮੌਕੇ ਸਵਾਲ-ਜੁਵਾਬ ਵੀ ਕੀਤੇ ਜਾਣਗੇ।
ਪ੍ਰੋ. ਦਰਸ਼ਨ ਸਿੰਘ ਜੀ 26 ਜਨਵਰੀ ਨੂੰ ਨਾਗਪੁਰ ਪਹੁੰਚ ਰਹੇ ਹਨ। ਉਨ੍ਹਾਂ ਦੇ ਸਵਾਗਤ ਲਈ ਵਿਸ਼ੇਸ਼ ਤੌਰ ਤੇ ਨੌਜਵਾਨਾਂ ਵੱਲੋਂ ਪ੍ਰਬੰਧ ਕੀਤੇ ਗਏ ਹਨ। ਸਾਰੇ ਸ਼ਹਿਰ ਵਿਚ ਬਹੁਤ ਵੱਡੇ ਵੱਡੇ ਸਵਾਗਤ ਗੇਟ ਲਗਾਏ ਗਏ ਹਨ। ਉਨ੍ਹਾਂ ਨੂੰ ਵਿਸ਼ੇਸ਼ ਵਾਹਨ ਵਿਚ ਬਿਠਾ ਕੇ ਗੱਡੀਆਂ ਦੇ ਕਾਫਲੇ ਨਾਲ ਲਿਆਂਦਾ ਜਾਵੇਗਾ। ਸ. ਮਲਕੀਤ ਸਿੰਘ ਬੱਲ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਸੰਸਥਾ ਨੇ ਕਿਹਾ ਕਿ ਸਾਰੀਆਂ ਹੀ ਸੰਗਤਾਂ ਇਸ ਸਮਾਗਮ ਲਈ ਉਤਸਕ ਹਨ। ਇਸ ਸਮਾਗਮ ਦੇ ਲਈ ਨਾਗਪੁਰ ਦੇ ਸਮੂਹ ਗੁਰਦਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਇਸਤਰੀ ਸਤਸੰਗ ਸਭਾ, ਸਿੱਖ ਨੌਜਵਾਨ ਸਭਾ, ਗੁਰਮਤਿ ਪ੍ਰਚਾਰ ਸੰਸਥਾ, ਨਿਆਰਾ ਖਾਲਸਾ, ਗੁਰੂ ਤੇਗ਼ ਬਹਾਦਰ ਗਤਕਾ ਅਖਾੜਾ ਵਿਸ਼ੇਸ਼ ਤੌਰ ਤੇ ਸਹਿਯੋਗ ਕਰ ਰਹੇ ਹਨ। ਇਹ ਪ੍ਰੋਗਰਾਮ ਲਾਈਟ ਟੈਲੀਕਾਸਟ ਵੀ ਕੀਤਾ ਜਾਵੇਗਾ।
ਪ੍ਰੋ. ਦਰਸ਼ਨ ਸਿੰਘ ਜੀ ਦਾ ਰਾਏਪੁਰ ਚ ਕੀਰਤਨ ਸਮਾਗਮ ਕਰਵਾਇਆ ਗਿਆ
ਰਾਏਪੁਰ, (ਛੱਤੀਸਗੜ੍ਹ),25 ਜਨਵਰੀ, ਭਾਵੇਂ ਕਿ ਪੁਜਾਰੀਆਂ ਨੇ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੋਇਆ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਕੋਈ ਪ੍ਰੋਗਰਾਮ ਨਾ ਰੱਖਿਆ ਜਾਵੇ ਪਰ ਇਸ ਦੇ ਬਾਵਜੂਦ ਅਲੌਕਿਕ ਕੀਰਤਨ ਸੇਵਾ ਸੁਸਾਇਟੀ,ਰਾਏਪੁਰ ਵੱਲੋਂ ਤਿੰਨ ਦਿਨਾਂ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪ੍ਰੋ. ਦਰਸ਼ਨ ਸਿੰਘ ਖਾਲਸਾ, ਤੋਂ ਇਲਾਵਾ ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਅਮਰੀਕ ਸਿੰਘ, ਭਾਈ ਜਸਬੀਰ ਸਿੰਘ ਪਾਉਂਦਾ ਸਾਹਿਬ, ਭਾਈ ਸਤਵਿੰਦਰ ਸਿੰਘ, ਭਾਈ ਹਰਵਿੰਦਰ ਦਿੱਲੀ, ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਅਤੇ ਭਾਈ ਗੁਰਮੀਤ ਸਿੰਘ ਸ਼ਾਂਤ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵੀਚਾਰਾਂ ਦੁਆਰਾ ਨਿਹਾਲ ਕੀਤਾ।
ਪ੍ਰੋ. ਦਰਸ਼ਨ ਸਿੰਘ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਹਨ ਜਿਸ ਕਰਕੇ ਹੋਰ ਕਿਸੇ ਗ੍ਰੰਥ ਦੀ ਸਿੱਖ ਨੂੰ ਲੋੜ ਨਹੀ ਰਹਿ ਜਾਂਦੀ। ਜ਼ਿੰਦਗੀ ਦੇ ਹਰ ਪਹਿਲੂ ਤੇ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ ਪਰ ਕੁੱਝ ਏਸੰਜੀਆਂ ਅਸ਼ਲੀਲਤਾ ਨਾਲ ਭਰੇ ਹੋਏ ਬਚਿਤ੍ਰ ਨਾਟਕ ਨੂੰ ਗੁਰੂ ਦਾ ਸ਼ਰੀਕ ਬਣਾ ਕੇ ਪੇਸ਼ ਕਰ ਰਹੀਆਂ ਹਨ। ਗੁਰੂ ਹਰਿਗੋਬਿੰਦ ਸਿੰਘ ਦੇ ਸਥਾਨ ਸ੍ਰੀ ਅਕਾਲ ਤਖ਼ਤ ਤੇ ਬੈਠੇ ਹੋਏ ਗੁਲਾਮ ਲੋਕ ਆਪਣੇ ਪਾਲਤੂ ਲੱਠ ਮਾਰਾਂ ਕੋਲੋਂ ਸਚਾਈ ਨੂੰ ਦਬਾਉਣ ਦਾ ਕੋਝਾ ਯਤਨ ਕਰ ਰਹੇ ਹਨ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਉਠੋ ਜਾਗੋ ਸਿੱਖੀ ਦਾ ਘਰ ਲੁਟਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਰਾਏਪੁਰ ਦੀਆਂ ਸੰਗਤਾਂ ਤੇ ਪ੍ਰਬੰਧਕਾਂ ਵੱਲੋਂ ਏਅਰਪੋਟ ਪਹੁੰਚਣ ਤੇ ਪ੍ਰੋ. ਜੀ ਦਾ ਬੜੇ ਹੀ ਜੋਸ਼ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਨੌਜਵਾਨਾਂ ਵੱਲੋਂ ਉਨ੍ਹਾਂ ਦੀ ਆਮਦ ਤੇ ਪਟਾਕੇ ਚਲਾ ਕੇ ਜੀ ਆਇਆ ਕਿਹਾ ਗਿਆ। ਸ. ਪ੍ਰਿਤਪਾਲ ਸਿੰਘ ਨੇ ਕਿਹਾ ਕੇ ਸਾਨੂੰ ਮੱਕੜ ਵਰਗਿਆਂ ਨੇ ਬਹੁਤ ਗਿੱਦੜ ਭੱਬਕੀਆਂ ਨਾਲ ਡਰਾਉਣ ਦਾ ਯਤਨ ਕੀਤਾ ਪਰ ਰਾਏਪੁਰ ਦੀ ਸਾਰੀ ਸੰਗਤ ਨੇ ਸਭ ਕੁੱਝ ਨਕਾਰਦਿਆਂ ਸਚਾਈ ਦਾ ਸਾਥ ਦੇ ਕੇ ਸਮਾਗਮ ਨੂੰ ਸਫਲ ਬਣਾਇਆ ਹੈ। ਭਾਈ ਤ੍ਰਿਲੋਚਨ ਸਿੰਘ ਜੀ ਨੇ ਸਮੂਹ ਜਥੇਬੰਦੀਆਂ ਤੇ ਰਾਏਪੁਰ ਦੇ ਗੁਰਦਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਖਾਸ ਕਰਕੇ ਨੌਜਵਾਨਾਂ ਦਾ ਜਿਹਨਾਂ ਨੇ ਬੜੇ ਸਚੁੱਚੇ ਢੰਗ ਨਾਲ ਨਿਭਾਈਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ।
ਫੋਟੋ ਕੈਪਸ਼ਨ:
(1) ਪ੍ਰੋ. ਦਰਸ਼ਨ ਸਿੰਘ ਜੀ ਕੀਰਤਨ ਕਰਦੇ ਹੋਏ।
(2) ਹਾਜ਼ਰੀ ਭਰ ਰਹੀ ਸੰਗਤ ਦਾ ਦ੍ਰਿਸ਼