ਸਿਖ ਕੌਮ ਦੇ ਜਥੇਦਾਰਾਂ ਦੀ ਸ਼ਿਕਾਗੋ ਦੇ ਬਦਨਾਮ ਸਾਧ ਦੇ ਡੇਰੇ ਤੇ ਫੇਰੀ।
ਸਿੰਘ ਸਭਾ ਇੰਟਰਨੈਸ਼ਨਲ
ਪਿਛਲੇ ਇਕ ਹਫਤੇ ਤੋਂ ਪੈਲਾਟਾਈਨ ਗੁਰੁ ਘਰ ਵਿਖੇ ਸ੍ਰੀ ਗੁਰੁ ਨਾਨਕ ਸਹਿਬ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਚਲਦੇ ਆ ਰਹੇ ਸਨ।ਪਿਛਲੇ ਸ਼ਨਿਚਰਵਾਰ 7 ਨਵੰਬਰ,2009 ਸ਼ਾਮ ਦੇ ਦੀਵਾਨ ਵਿਚ ਤਕਰੀਬਨ 8.30 ਵਜੇ ਅਚਾਨਕ ਸੂਚਨਾ ਦਿਤੀ ਗਈ ਕਿ ਕੌਮ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸ਼ਿਕਾਗੋ ਵਾਲੇ ਬਾਬੇ ਪਾਸ ਆਏ ਹੋਏ ਹਨ ਅਤੇ ਚੰਦ ਮਿੰਟਾ ਵਿਚ ਸੰਗਤ ਦੇ ਰੁਬਰੂ ਹੋਣਗੇ,ਤਾਂ ਬੜੀ ਹੈਰਾਨੀ ਹੋਈ ਕਿ ਸਿੰਘ ਸਹਿਬ ਅਚਾਨਕ ਕਿਵੇਂ ਆ ਪਹੁੰਚੇ।ਸੰਗਤ ਨੂੰ ਤਾਂ ਪਰਬੰਧਕਾਂ ਵਲੋਂ ਕੋਈ ਵੀ ਜਾਣਕਾਰੀ ਨਹੀਂ ਸੀ ਦਿਤੀ ਗਈ।ਪਰ ਚੰਦ ਮਿੰਟਾਂ ਵਿਚ ਸਚਮੁਚ ਜਥੇਦਾਰ ਸਹਿਬਾਨ ਗਿਆਨੀ ਗੁਰਬਚਨ ਸਿੰਘ,ਤਖਤ ਸ੍ਰੀ ਅਕਾਲ ਤਖਤ ਸਹਿਬ,ਗਿਆਨੀ ਇਕਬਾਲ ਸਿੰਘ,ਤਖਤ ਸ੍ਰੀ ਪਟਨਾ ਸਹਿਬ ਅਤੇ ਗਿਆਨੀ ਰਣਜੀਤ ਸਿੰਘ,ਸਾਬਕਾ ਹੈਡ ਗ੍ਰੰਥੀ ਗੁਰਦਵਾਰਾ ਸੀਸ ਗੰਜ ਸਹਿਬ ਦੀਵਾਨ ਹਾਲ ਵਿਚ ਪਹੁੰਚ ਗਏ।ਤਿੰਨਾ ਨੂੰ ਵੀਚਾਰ ਵਾਸਤੇ ਦਸ, ਦਸ ਮਿੰਟ ਦਿਤੇ ਗਏ। ਪਹਿਲਾਂ ਗਿਆਨੀ ਰਣਜੀਤ ਸਿੰਘ ਬੋਲੇ (ਯਾਦ ਰਹੇ ਗਿਆਨੀ ਰਣਜੀਤ ਸਿੰਘ ਧਾਰਮਿਕ ਘਟ ਪਰ ਰਾਜਨੀਤਕ ਵਧੇਰੇ ਹਨ ਅਤੇ ਜਥੇਦਾਰਾਂ ਦੀ ਵਿਦੇਸ਼ੀ ਫੇਰੀ ਦੌਰਾਨ ਅਕਸਰ ਬਤੌਰ ਠਰੋੁਬਲੲ ਸ਼ਹੋਟੲਰ- ਅੰਗ- ਸੰਗ ਰਖਿਅਕ ਦੀ ਡੀਊਟੀ ਨਿਭਾਂਉਂਦੇ ਹਨ।ਇਸ ਫਿਤਰਤ ਦੈ ਮਾਲਕ ਹੋਣ ਕਾਰਨ ਹੀ ਚੰਦ ਮਹੀਨਿਆਂ ਦੀ ਸੇਵਾ ਉਪਰੰਤ ਹੀ ਬਾਬਾ ਮਖਣ ਸ਼ਾਹ ਲੁਬਾਣਾ ਗੁਰੁ ਘਰ ਦੀ ਕਮੇਟੀ ਨੇ ਗਿਆਨੀ ਰਣਜੀਤ ਸਿੰਘ ਹੋਰਾਂ ਨੂੰ ਸੇਵਾ ਮੁਕਤ ਕਰ ਦਿਤਾ ਸੀ)।ਉ੍ਹਨਾਂ ਤੋਂ ਉਪਰੰਤ ਗਿਆਨੀ ਇਕਬਾਲ ਸਿੰਘ ਸੰਗਤ ਰੂਬਰੂ ਹੋਏ।ਤਖਤਾਂ ਬਾਰੇ ਸਰਸਰੀ ਜਾਣਕਾਰੀ ਦੇਣ ਉਪਰੰਤ ਬਾਬੇ ਦੀ ਸਿਫਤ ਸਲਾਹ ਕਰਦਿਆਂ ਸੰਗਤ ਨੂੰ ਦਸਿਆ ਕਿ ਸਿੰਘ ਸਹਿਬਾਨ ਮਹਾਂਪੁਰਖ ਸੰਤ ਬਾਬਾ ਦਲਜੀਤ ਸਿੰਘ ਦੈ ਸਦੇ ਤੇ ਸ਼ਿਕਾਗੋ ਆਏ ਹੋਏ ਹਨ।ਮਹਾਂਪੁਰਖਾਂ ਦੀ ਬਦੌਲਤ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪਰਾਪਤ ਹੋਇਆ ਹੈ।ਫਿਰ ਕੌਮ ਦੇ ਮੁਖ ਜਥੇਦਾਰ ਗਿਆਨੀ ਗੁਰਬਚਨ ਸਿੰਘ ਸੰਗਤ ਰੂਬਰੂ ਹੋਏ।ਕਚੀ ਬਾਣੀ ਦੈ ਦੋ,ਤਿੰਨ ਸ਼ੇਅਰ ਸਰਵਨ ਕਰਵਾਉਣ ਉਪਰੰਤ ਸਿਖਾਂ ਨੂੰ ਰਲ ਮਿਲ ਕੇ ਚਲਣ ਦਾ ਉਪਦੇਸ਼ ਦਿਤਾ। ਜਥੇਦਾਰ ਅਕਾਲ ਤਖਤ ਸਹਿਬ ਗਿਆਨੀ ਗੁਰਬਚਨ ਸਿੰਘ ਨੇ,ਗਿਆਨੀ ਇਕਬਾਲ ਸਿੰਘ ਹੁਰਾਂ ਦੇ ਨਕਸ਼ੇ ਕਦਮ ਚਲਦਿਆਂ, ਕਿਹਾ ਕਿ ਸਿੰਘ ਸਹਿਬ ਮਹਾਂਪੁਰਖ ਸੰਤ ਬਾਬਾ ਦਲਜੀਤ ਸਿੰਘ ਦੇ ਸਦੇ ਤੇ ਸ਼ਿਕਾਗੋ ਆਏ ਨੇ।ਬਾਬਾ ਜੀ ਦੀ ਬਦੌਲਤ ਪੈਲਾਟਾਈਨ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪਰਾਪਤ ਹੋਇਆ ਹੈ।(ਯਾਦ ਰਹੇ ,ਇਸੇ ਬਦਨਾਮ ਬਾਬੇ ਪਾਸ ਜਥੇਦਾਰ ਸਹਿਬਾਨ ਪਹਿਲਾਂ ਭੀ ਚੌਂਕੀ ਭਰ ਚੁਕੇ ਹਨ।ਜਥੇਦਾਰ ਇਕਬਾਲ ਸਿੰਘ ਦੀ ਪੰਥਕ ਅਤੇ ਨਿਜ਼ੀ ਕਾਰਗੁਜ਼ਾਰੀ ਤੇ ਪਹਿਲਾਂ ਹੀ ਅਨੇਕਾਂ ਪ੍ਰਸ਼ਨ ਚਿੰਨ ਲਗੇ ਹੋੲੈ ਹਨ)।ਇੰਜ ਲਗਦਾ ਹੈ ਕਿ ਸਿੰਘ ਸਹਿਬ ਇਸ ਫੇਰੀ ਦੌਰਾਨ ਬਦਚਲਣ,ਵਿਭਚਾਰੀ ਬਾਬੇ ਦੇ ਦਾਗੀ ਦਾਮਨ ਨੁੰ ਨਿਰਮਲ ਸਾਬਤ ਕਰ ਕੇ ਬਾਬੇ ਨੂੰ ਪਰਮੋਟ ਕਰਨ ਦੇ ਏਜੰਡੇ ਹਿਤ ਹੀ ਪੈਲਾਟਾਈਨ ਪਧਾਰੇ ਸਨ।ਅਫਸੋਸ! ਅਫਸੋਸ! ਇਨ੍ਹਾਂ ਦੀ ਕਾਰਗੁਜਾਰੀ ਅਤੇ ਸੋਚ ਤੇ।ਬਦਨਾਮ ਡੇਰੇਦਾਰਾਂ ਵਾਸਤੇ ਸਮੇ ਦੀ ਕੋਈ ਘਾਟ ਨਹੀਂ ਪਰ ਸੰਗਤ ਵਾਸਤੇ ਇਕ ਮਿੰਟ ਭੀ ਨਹੀ।ਸੰਗਤ ਦੀਆਂ ਭਾਵਨਾਮਾਂ ਸਿਸਕੀਆਂ ਬਣਕੇ ਹੀ ਮਰ ਮੁਕ ਜਾਂਦੀਆਂ ਹਨ ਅਤੇ ਕੌਮ ਦੇ ਆਗੂਆਂ ਦੀ ਬਦਦਿਆਨਤਦਾਰੀ ਕਾਰਨ ਬੇਅੰਤ ਕੁਰਬਾਨੀਆਂ ਦੇ ਵਾਵਯੂਦ ਭੀ ਕੌਮ ਨੁੰ ਹਰ ਵਾਰ ਹਾਰ ਹੀ ਨਸੀਬ ਹੁੰਦੀ ਹੈ।
ਸਨਮਾਨ ਯੋਗ ਸਿੰਘ ਸਹਿਬਾਨ ਜੀਉ,ਗੁਰੁ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣਕੇ ਸੰਗਤ ਨੂੰ ਦਸਣ ਦੀ ਕਿਰਪਾਲਤਾ ਕਰਨੀ, ਕੀ ਆਪਜੀ ਨੂੰ ਨਹੀਂ ਪਤਾ ਕਿ ਇਹ ਬਦਚਲਣ, ਬਦਨਾਮ,ਵਿਭਚਾਰੀ,ਪਖੰਡੀ, ਅਖੌਤੀ ਮਹਾਂਪੁਰਖ ਸ਼ਿਕਾਗੀ ਨਿਵਾਸੀ ਸੰਗਤ ਵਲੋਂ ਵਕਾਂਡਾ ਮੋਟਲ ਵਿਚ ਗੁਰੁ ਨਾਨਕ ਪਾਤਸ਼ਾਹ ਦੇ ਪਾਵਨ ਪੁਰਬ ਦਿਹਾੜੇ ਵਾਲੇ ਦਿਨ ਹੀ, ਤੇ ਨਿਊ ਯਾਰਕ ਤੋਂ ਆਈ ਇਕ ਗੈਰ ਔਰਤ ਨਾਲ ਰੰਗ ਰਲੀਆਂ ਮਨਾਂੳੋੁਦਾ ਰੰਗੇ ਹਥੀਂ ਪਕੜਿਆ ਗਿਆ ਸੀ ਅਤੇ ਇਸ ਕਰਤੂਤ ਦਾ ਕਿਸਾ ਜਗ ਜਾਹਿਰ ਹੋਇਆ ਸੀ।ਜਿਸ ਪਦਵੀ ਤੇ ਆਪ ਜੀ ਸ਼ਸ਼ੋਬਤ ਹੋ,ਇਥੋਂ ਹੀ ਅਖੌਤੀ ਇਸ ਅਖੌਤੀ ਮਹਾਂਪੁਰਖ ਨੁੰ ਧਾਰਮਿਕ ਅਪਰਾਧੀ ਕਰਾਰ ਦੇ ਸਜਾ ਲਗਾਈ ਗਈ ਸੀ (ਇਸਨੇ ਲਗੀ ਸਜਾ ਭੁਗਤੀ ਭੀ ਨਹੀ)।ਪਰ ਆਪਜੀ ਦੇ ਦਰਬਾਰ ਇਸ ਮਹਾਂਪੁਰਖ ਦੀ ਇਤਨੀ ਪਹੁੰਚ ਹੈ ਕਿ ਲਗੀ ਸਜਾ ਵਾਲੇ ਹੁਕਮਨਾਮੇਂ ਦਾ ਰਿਕਾਰਡ ਹੀ ਲਾ ਪਤਾ ਹੋ ਗਿਆ ਹੈ।ਵੇਦਾਂਤੀ ਜੀ ਨਾਲ ਤਾਂ ਇਸਦੀ ਮਿਤ੍ਰਤਾ ਹੈ ਹੀ ਸੀ, ਪਰ ਆਪਜੀ ਤੋਂ ਇਹ ਉਮੀਦ ਨਹੀਂ ਸੀ।
ਗੁਰੂ ਘਰ ਦੇ ਗ੍ਰੰਥੀ ਸਹਿਬ,ਭਾਈ ਗੁਰਜੰਟ ਸਿੰਘ, ਦੀ ਬੇਨਤੀ ਪ੍ਰਤੀ ਕਿ ਦਸਮ ਗ੍ਰੰਥ ਦੇ ਵਾਦ ਵਿਵਾਦ ਪ੍ਰਤੀ ਕੋਈ ਨਿਰਣਾਇਕ ਸੇਧ ਦਿਤੀ ਜਾਵੇ,ਆਪ ਨੇ ਕੰਨੀ ਹੀ ਕਤਰਾਈ ਅਤੇ ਗੁਰਦੁਆਰੇ ਦਾ ਧਾਰਮਿਕ ਸਕਤਰ ਸ. ਸੋਖੀ ਸਿੰਘ ਗ੍ਰੰਥੀ ਸਹਿਬ ਨਂੂੰ ਚੁਪ ਸਾਧੀ ਰਖਣ ਵਾਸਤੇ ਇਸ਼ਾਰੇ ਕਰਦਾ ਵੇਖਿਆ ਗਿਆ।ਆਪ ਜੀ ਤਿੰਨੋ ਕੌਮ ਦੇ ਰਖਵਾਲੇ, ਸਿਰੋਪਾਉ ਅਤੇ ਨੋਟਾਂ ਵਾਲੇ ਚਿਟੇ ਲਫਾਫੇ ਲੰਬੀਆਂ ਜੇਬਾਂ ਵਿਚ ਸਮੇਟ ਕੇ ਫਟਾ ਫਟ ਦੀਵਾਨ ਤੋਂ ਇੰਜ ਰੁਖਸਤ ਹੋਏ ਜਿੰਵੇਂ ਕਿਸੇ ਖਾਸ ਕੰਮ ਤੋਂ ਦੇਰੀ ਹੋ ਰਹੀ ਹੋਵੇ।ਪਰ ਜਾਣਾ ਤਾਂ ਅਖੌਤੀ ਮਹਾਂਪੁਰਖ ਦੇ ਡੇਰੇ ਹੀ ਸੀ।ਸੰਗਤ ਨੁੰ ਕੋਈ ਭੀ ਸਮਾਂ ਨਾ ਦੇ ਕੇ ਨਿਰਾਸ਼ ਕੀਤਾ ਜੋ ਕਿ ਨਿੰਦਣ ਯੋਗ ਹੈ।
ਮਨਾਂ ਵਿਚ ਉਠ ਰਹੇ ਸਵਾਲਾਂ ਦਾ ਉਤਰ ਲੈਣ ਹਿਤ ਸੰਗਤ ਦੇ ਕੁਝ ਵਿਅਕਤੀ ਸਿੰਘ ਸਹਿਬਾਨ ਦੇ ਪਿਛੇ,ਪਿਛੇ ਜੋੜਾ ਘਰ ਤਕ ਆਏ।ਸੰਗਤ ਵਿਚੋਂ ਇਕ ਨੌ ਜੁਆਨ ਨੇ ਬੁਲੰਦ ਅਵਾਜ਼ ਵਿਚ ਪੁਛਿਆ-ਕੀ ਇਹ ਵਿਭਚਾਰੀ ,ਬਦਨਾਮ ਸਾਧ ਇਸ ਲਈ ਮਹਾਂਪੁਰਖ ਹੈ ਕਿ ਆਪਣੀ ਘਰ ਦੀ ਨਾਰ ਨੁੰ ਤਿਆਗ ਕੇ ਪਰਾਂਈਆਂ ਨਾਲ ਖੇਹ ਖਾਣ ਦੇ ਧੰਦੇ ਘਾਲਦਾ ਹੈ।ਜਵਾਬ ਤਾਂ ਕੀ ਦੇਣਾਂ ਸੀ।ਜੁਬਾਨ ਇੰਜ ਬੰਦ ਹੋ ਗਈ ਜਿੰਵੇ ਬੁਲ ਸੀਤੇ ਗਏ ਹੋਣ।ਪਰ ਪ੍ਰਬੰਧਕ ਸਜਣਾ ਦੀ ਰਖਵਾਲੀ ਹੇਠ, ਸ਼ਾਹੀ ਠਾਠ ਨਾਲ਼, ਅਖੌਤੀ ਮਹਾਂਪੁਰਖ ਦੀ ਪਾਂਪਾਂ ਭਰੀ ਕਮਾਈ ਨਾਲ ਭੇਜੀ ਲਿਮੋਜ਼ੀਨ, ਵਿਚ ਸਵਾਰ ਹੋ, ਸਿੰਘ ਸਹਿਬਾਨ ਬਦਨਾਮ ਡੇਰੇ ਵਲ ਤੁਰੰਤ ਰਵਾਨਾ ਹੋ ਗਏ।ਸੰਗਤ (ਹੁਣ ਤਕ ਕਾਫੀ ਸੰਗਤ ਇਕਠੀ ਹੋ ਚੁਕੀ ਸ)ਿ ਬੇਚਾਰੀ ਹੈਰਾਨੀ ਵਿਚ ਸੁੰਨ ਹੋਈ,ਮੁੂੰਹ ਵਿਚ ਉਗੰਲਾਂ ਲਈ ਮੂਕ ਦਰਸ਼ਕ ਬਣ ਕੇ ਹੀ ਰਹਿ ਗਈ।
ਸਰਬਗ ਗੁਰੂ ਸਹਿਬ ਜੀੳੌੁ! ਬਹੁੜੀ ਕਰੋ, ਕਿਸੇ ਪਾਰ ਲਘਾਉਣ ਵਾਲੇ ਮਾਹੀ ਹਥ ਸੌਂਪੋ ਵਾਗਡੋਰ ਇਸ ਡੁਬਦੇ ਬੇੜੇ ਦੀ!
ਸਿੰਘ ਸਹਿਬਾਂ ਦੀ ਅਫਸੋਸ ਜਨਕ ਰਵਾਨਗੀ ਉਪਰੰਤ ਸੰਗਤ ਨੇ ਪ੍ਰਬੰਧਕਾਂ ਪਾਸ ਰੋਸ ਪ੍ਰਗਟ ਕੀਤਾ ਕਿ ਸੰਗਤ ਨੇ ਸਿੰਘ ਸਹਿਬ ਨੂੰ ਕਈ ਮਹਤਵ ਪੂਰਨ ਵਿਸ਼ਿਆਂ ਤੇ ਸਵਾਲ ਕਰਨੇ ਸਨ।ਤੁਸੀਂ ਗਲ ਕਰਨ ਦਾ ਮੌਕਾ ਹੀ ਨਹੀਂ ਦਿਤਾ।ਇਥੇ ਇਹ ਖਾਸ ਵਰਨਣ ਯੋਗ ਹੈ ਕਿ ਜਿਹੜੇ ਪ੍ਰਬੰਧਕ ਸਿੰਘ ਸਹਿਬਾਨ ਨੂੰ ਗੁਰੂ ਘਰ ਲੈਕੇ ਆਏ ਉਹ ਬਾਬੇ ਦੀ ਕਾਲੀ ਕਰਤੂਤ ਤੋਂ ਭਲੀ ਭਾਂਤ ਜਾਣੂ ਹਨ।ਜਦੋਂ ਬਾਬਾ ਰੰਗੇ ਹਥੀ ਪਕੜਿਆ ਗਿਆ ਸੀ,ਉਸ ਵਕਤ ਭੀ ਮੋਜੂਦਾ ਐਕਟਿੰਗ ਪਰਧਾਨ ਸਹਿਬ ਨੇ ਇਮਟਰਨੈਟ ਤੇ, ਬਾਬੇ ਦਾ ਹੀ ਪਖ ਪੂਰਦੇ,ਬਾਬੇ ਨੂੰ ਪਕੜਣ ਵਾਲਿਆਂ ਨੂੰ ਮੂਰਖ ਗਰਦਾਨਿਆ ਸੀ।ਇਨ੍ਹਾਂ ਹੀ ਪਰਬੰਧਕਾਂ ਨੇਂ, ਸਿੰਘ ਸਹਿਬਾਨ ਨੂੰ ਸੰਗਤ ਦੇ ਸਵਾਲਾਂ ਦੇ ਜਵਾਬ ਦਿਤੇ ਬਿਨਾ ਹੀ ਜਲਦੀ,ਜਲਦੀ ਕੂਚ ਕਰਨ ਵਿਚ ਮਦਦ ਕੀਤੀ ਅਤੈ ਸੰਗਤ ਨੂੰ ਸਵਾਲ ਪੁਛਣ ਤੋਂ ਰੋਕਿਆ ਭੀ।ਅਫਸੋਸ ਇਨ੍ਹਾਂ ਪਰਬੰਧਕਾਂ ਤੇ, ਜ੍ਹਿਨਾਂ ਬਦਨਾਮ,ਵਿਭਚਾਰੀ ਡੇਰੇਦਾਰ ਦੇ ਡੇਰੇ ਆਏ ਸਿੰਘ ਸਹਿਬਾਨ ਨੂੰ ਚੋਰਮੋਰੀ ਰਾਹੀਂ ਗੁਰੂੁ ਘਰ ਬੁਲਾਇਆ,ਸੰਗਤ ਨੂੰ ਵੀਚਾਰਾਂ ਦੀ ਸਾਂਝ ਤੋਂ ਵਿਰਵੇ ਰਖਦਿਆਂ ਸੰਗਤ ਦੀ ਖੂਨ ਪਸੀਨੇ ਦੀ ਘਾਲ ਕਮਾਈ ਵਿਚੋਂ ਦਿਤਾ ਧਨ ਮਖਟੂਆਂ ਦੀਆਂ ਝੋਲ਼ੀਆਂ ਭਰਨ ਹਿਤ ਉਜਾੜਿਆ।ਕੀ ਇਸ ਤਰ੍ਹਾਂ ਦਾ ਉਜਾੜਾ ਕਰਨਾ ਦਾਨਸ਼ਮੰਦੀ ਹੈ?
ਗੁਰੁ ਪਿਆਰੀ ਸਾਧ ਸੰਗਤ ਜੀ,ਪੰਜਾਬ ਵਿਚ ਸਿਖੀ ਦਾ ਪਤਨ ਪੁਰਜ਼ੋਰ ਹੈ,ਜੁਆਨੀ ਨਸ਼ਿਆਂ ਵਿਚ ਮਰ ਮੁਕ ਰਹੀ ਹੈ,ਪਰ ਅਫਸੋਸ! ਸਿੰਘ ਸਹਿਬ ਵਿਦੇਸ਼ਾ ਦੇ ਦੌਰੇ ਤੇ ਚੜ੍ਹੇ ਰਹਿੰਦੇ ਹਨ।ਵਿਦੇਸ਼ਾ ਵਿਚ ਵੀ ਸਿਖਾਂ ਨੂੰ ਕੇਹੜੀ ਸੇਧ ਦਿੰਦੇ ਨੇ ਇਹ ਕੌਮ ਦੇ ਅਖੌਤੀ ਰਖਵਾਲੇ।ਨੋਟਾਂ ਵਾਲੇ ਚਿਟੇ ਲਿਫਾਫੇ ਹੀ ਤਾਂ ਚਾਹੀਦੇ ਇ੍ਹਨਾਂ ਨੂੰ।ਵਧੇਰੇ ਕਰ ਕੇ ਉਹ ਡੇਰੇਦਾਰਾਂ ਪਾਸੋਂ ਮਿਲਦੇ ਹਨ।ਡਰੇਦਾਰ ਭਾਵੇਂ ਬਦਨਾਮ,ਵਿਭਚਾਰੀ ਹੋਵੇ,ਇ੍ਹਨਾਂ ਨੂੰ ਮਹਾਂਪੁਰਖ ਹੀ ਨਜ਼ਰ ਆਂਉਂਦੇ ਹਨ।
ਦਾਸਰਿਆਂ ਦੀ ਸਮੁਚੀ ਕੌਮ ਨੂੰ ਬੇਨਤੀ ਹੈ ਕਿ ਜਿਥੇ ਭੀ ਇ੍ਹਨਾਂ ਕੌਮ ਦੇ ਅਖੌਤੀ ਰਖਵਾਲਿਆਂ ਨਾਲ ਮਿਲਣ ਦਾ ਮੌਕਾ ਮਿਲੇ,ਇ੍ਹਨਾਂ ਦੀ ਸੁਤੀ ਜ਼ਮੀਰ ਨੂੰ ਜਗਾਉਣ ਦਾ ਹੌਸਲਾ ਕਰਨਾ,ਕਿਉਂਕੇ ਸਾਰੀ ਸਿਖ ਕੌਮ ਦੀ ਵਾਗ ਡੋਰ,ਬਦਕਿਸਮਤੀ ਨਾਲ ਇ੍ਹਨਾਂ ਦੇ ਹਥ, ਕੌਮ ਨੇ ਆਪੇ ਹੀ ਸੌਂਪੀ ਹੋਈ ਹੈ ਅਤੈ ਵਾਪਿਸ ਭੀ ਆਪ ਹੀ ਲੈਣੀ ਹੈ ।ਅਰਦਾਸ ਕਰੀਏ,ਕੋਈ ਨਵਾਬ ਕਪੂਰ ਸਿੰਘ ਵਰਗਾ ਨਿਸ਼ਕਾਮ ਸੂਰਮਾਂ ਸਿੰਘ ਕੌਮ ਦੀ ਅਗਵਾਈ ਕਰਕੇ ਇਸ ਬੇੜੇ ਨੂੰ ਪਾਰ ਲੰਘਾਵੈ!
ਖਾਸ ਸੂਚਨਾਂ: ਸਿੰਘ ਸਹਿਬਾਂ ਦੈ ਇਸ ਮਹਾਂਪੁਰਖ ਦੀ ਨਵੀਂ ਕਾਲੀ ਕਰਤੂਤ ਦਾ ਕਿਸਾ (ਸਮੇਤ ਮਹਾਂਪੁਰਖ ਦੀ ਫੋਟੇ ਦੇ) 11 ਨਵੰਬਰ, 2009 ਦੇ ਰੋਜ਼ਾਨਾ ਸਪੋਕਸਮੈਨ ਦੇ ਪੰਨਾ 8 ਤੇ ਪੜ੍ਹਨ ਦੀ ਕਿਰਪਾਲਤਾ ਕਰਨੀ ਜੀ।
ਨਵੰਬਰ 11, 2009