ਪੰਥਕ ਜਥੇਬੰਦੀਆਂ ਵਲੋਂ ਆਸ਼ੂਤੋਸ਼ ਵਰਗੇ ਸਾਧਾਂ, ਬਾਦਲ ਵਰਗੇ ਲੀਡਰਾਂ ਅਤੇ ਗੁਰਬਚਨੇ ਵਰਗੇ ਪੂਜਾਰੀਆਂ ਦੀ ...............
ਅਵਤਾਰ ਸਿੰਘ ਮਿਸ਼ਨਰੀ
ਪੰਥਕ ਜਥੇਬੰਦੀਆਂ ਵਲੋਂ ਆਸ਼ੂਤੋਸ਼ ਵਰਗੇ ਸਾਧਾਂ, ਬਾਦਲ ਵਰਗੇ ਲੀਡਰਾਂ ਅਤੇ ਗੁਰਬਚਨੇ ਵਰਗੇ ਪੂਜਾਰੀਆਂ ਦੀ ਲੁਧਿਆਣੇ ਅਤੇ ਅੰਮ੍ਰਿਤਸਰ ਵਿਖੇ ਢਾਹੇ ਕਹਿਰ ਦੀ ਘੋਰ ਨਿਖੇਧੀ ਅਤੇ ਤਾੜਨਾ
5-6 ਦਸੰਬਰ 2009 ਨੂੰ ਪੰਜਾਬ ਦੇ ਦੋ ਚੋਟੀ ਦੇ ਸ਼ਹਿਰਾਂ ਅੰਮ੍ਰਿਤਸਰ ਅਤੇ ਲੁਧਿਆਨੇ ਵਿਖੇ ਗਿਣੀ ਮਿਥੀ ਸ਼ਾਜਿਸ ਨਾਲ ਗੁਰੂਡਮ ਅਤੇ ਝੋਲੀ ਚੁੱਕ ਪੁਜਾਰੀਆਂ ਦਾ ਕਹਿਰ ਭਰਿਆ ਹਮਲਾ ਜਿਸ ਵਿੱਚ ਬੜੀ ਬੇਦਰਦੀ ਨਾਲ ਬਾਦਲ ਦੇ ਪੁਜਾਰੀਆਂ ਅਤੇ ਸਿਪਾਹੀਆਂ ਨੇ ਪੰਥ ਪ੍ਰਸਿੱਧ ਪ੍ਰਚਾਰਕ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ਲੀਲ ਅਤੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਅਜਿਹੇ ਸਾਰੇ ਕਾਰੇ ਬਾਦਲ ਸਰਕਾਰ ਵੇਲੇ ਹੀ ਕਿਉਂ ਕੀਤੇ ਜਾਂਦੇ ਹਨ? ਪੰਥ ਅਤੇ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ। ਸੰਨ 1978 ਵਿੱਚ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਤੇ ਅੱਜ ਲੁਧਿਆਨਾ ਵਿਖੇ ਬਹੁਰੂਪੀਏ ਆਸ਼ੂਤੋਸ਼ ਦਾ ਕਾਂਡ ਬਾਦਲ ਸਰਕਾਰ ਦੀ ਦੇਖ ਰੇਖ ਵਿੱਚ ਹੋਣਾ ਬਾਦਲ ਦੇ ਸਿੱਖ ਹੋਣ ਤੇ ਸ਼ੱਕ ਪੈਦਾ ਕਰਦਾ ਹੈ। ਜਿਨੇ ਵੀ ਡੇਰੇ ਪ੍ਰਮੋਟ ਹੋਏ ਹਨ ਸਭ ਇਸੇ ਦੀ ਸ਼ਹਿ ਤੇ ਹੀ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਸ਼ਖਸ਼ ਡੇਰੇਦਾਰਾਂ ਦੀਆਂ ਚਪਲਾਂ ਚਟਦਾ ਹੈ। ਦੇਹਧਾਰੀ ਗੁਰੂਆਂ ਨੂੰ ਮੱਥਾ ਟੇਕਦਾ ਹੈ ਅਜਿਹੇ ਕਿਸੇ ਵੀ ਲੀਡਰ ਨੂੰ ਪੰਥਕ ਆਗੂ ਕਹਾਉਣ ਦਾ ਕੋਈ ਹੱਕ ਨਹੀਂ। ਅੱਜ ਜੇ ਥੋੜੀ ਬਹੁਤੀ ਵੀ ਸਿੱਖਾਂ ਵਿੱਚ ਅਣਖ ਹੈ ਤਾਂ ਉਨ੍ਹਾਂ ਨੂੰ ਦਰਖਤ ਦੀਆਂ ਟਾਹਣੀਆਂ ਵੱਢਣ ਨਾਲੋਂ ਉਸ ਨੂੰ ਜੜਾਂ ਤੋਂ ਹੀ ਪੁੱਟਣਾ ਚਾਹੀਦਾ ਹੈ ਭਾਵ ਸਿੱਖੀ ਵਿਰੋਧੀ ਬਾਦਲ ਤੇ ਭਾਜਪਾ ਸਰਕਾਰ ਦਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਤੋਂ ਭੋਗ ਪਾ ਦੇਣਾ ਚਾਹੀਦਾ ਹੈ। ਕੋਈ ਵੀ ਲੀਡਰ ਭਾਵੇਂ ਉਹ ਅਕਾਲੀ ਹੈ ਤੇ ਭਾਵੇਂ ਕਾਂਗਰਸੀ ਜਿਹੜਾ ਵੀ ਪੰਜਾਬ ਵਿੱਚ ਡੇਰੇਦਾਰਾਂ ਨੂੰ ਸ਼ਹਿ ਦਿੰਦਾ ਹੈ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਤਾਂ ਹੀ ਅਸੀਂ ਅਜਿਹੇ ਨਿਤ ਦੇ ਕਾਂਡਾਂ ਤੋਂ ਬਚ ਸਕਦੇ ਹਾਂ। ਸਾਨੂੰ ਸਭ ਪੰਥਕ ਜਥੇਬੰਦੀਆਂ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੀਆਂ ਹਨ ਨੂੰ ਮਾੜੇ ਮੋਟੇ ਮਤਭੇਦ ਭੁਲਾ ਕੇ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਇਕੱਠਿਆਂ ਲੜ ਕੇ ਅਜਿਹੇ ਹਮਲਆਂਿ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ ਵਰਨਾ ਇਹ ਮਕਾਰ ਲੀਡਰ ਪੰਥ ਦੇ ਗਲੇ ਚੋਂ ਨਹੀਂ ਲਹਿ ਸਕਦੇ। ਅਜਿਹੇ ਕਾਡਾਂ ਦੀ ਘੋਰ ਨਿਖੇਦੀ ਕਰਦੀਆਂ ਹੋਈਆਂ ਪੰਥਕ ਜਥੇਬੰਦੀਆਂ-ਇੰਟ੍ਰਨੈਸ਼ਲ ਸਿੰਘ ਸਭਾ ਅਮਰੀਕਾ ਕਨੇਡਾ ਅਤੇ ਯੂਰਪੀ ਦੇਸ਼, ਗੁਰਮਤਿ ਮਿਸ਼ਨਰੀ ਸਰਕਲ, ਪੰਥਕ ਜਥੇਬੰਦੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਕਾ ਜਥੇਬੰਦੀ ਨਿਊਯਾਰਕ, ਗੁਰਮਤਿ ਪ੍ਰਸਾਰ ਸਭਾ ਸੈਕਰਾਮੈਂਟੋ, ਪੰਥ ਨੂੰ ਸਮਰਪਤ ਸਮੁੱਚੇ ਮਿਸ਼ਨਰੀ ਕਾਲਜ, ਅਦਾਰਾ ਸਿੱਖ ਮਾਰਗ, ਅਦਾਰਾ ਜਾਗੋ ਖਾਲਸਾ, ਅਦਾਰਾ ਸਿੱਖ ਵਿਰਸਾ, ਅਦਾਰਾ ਪੰਜਾਬ ਗਾਰਡੀਆਨ, ਅਦਾਰਾ ਰੇਡੀਓ ਸ਼ੇਰੇ ਪੰਜਾਬ ਕਨੇਡਾ, ਅਦਾਰਾ ਰੇਡੀਓ ਪੰਜਾਬ ਇੰਗਲੈਂਡ, ਅਦਾਰਾ ਸਿੱਖ ਬਲੇਟਿਨ ਅਮਰੀਕਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ, ਪੰਥਕ ਲਿਖਾਰੀ ਅਤੇ ਹੋਰ ਪੰਥਕ ਜਥੇਬੰਦੀਆਂ ਆਦਿਕ।