ਕੀ ਅਨੂਪ ਕੌਰ ਅਮ੍ਰਿਤਧਾਰੀ ਸਿੰਘਣੀ ਸੀ?
ਮਨਦੀਪ ਸਿੰਘ
ਦਾਸ ਨੂੰ ਪੰਥ ਦੇ ਵਿਦਵਾਨਾਂ ਜਿੰਨੀ ਸਮਝ ਨਹੀਂ, ਪਰ ਅਖੌਤੀ ਜਥੇਦਾਰ ਸਾਵਿੰਦਰ ਸਿੰਘ ਦੇ ਕਹਿਣ ਅਨੁਸਾਰ ਅਨੂਪ ਕੌਰ ਚਰਿੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪਣੀ ਹੱਡਬੀਤੀ ਹੈ। ਅਨੂਪ ਦੇ ਨਾਲ ਲੱਗੇ ਕੌਰ ਸ਼ਬਦ ਤੋਂ ਇਹ ਸਾਬਿਤ ਹੁੰਦਾ ਹੈ ਕਿ ਅਨੂਪ ਕੌਰ ਨੇ ਖੰਡੇ ਦੀ ਪਾਹੁਲ ਜ਼ਰੂਰ ਛਕੀ ਹੋਵੇਗੀ। ਮੇਰੇ ਵਿਚਾਰ ਮੁਤਾਬਕ ਗੁਰੂ ਕਾਲ ਵਿੱਚ ਸਿਰਫ਼ ਅਮ੍ਰਿਤਧਾਰੀ ਖਾਲਸੇ ਹੀ ਕੌਰ ਤੇ ਸਿੰਘ ਨਾਮ ਦੀ ਵਰਤੋਂ ਕਰਦੇ ਸੀ, ਨਾ ਕਿ ਅਜੋਕੇ ਸਮੇਂ ਵਾਗੂੰ ਹਰ ਕੋਈ ਇਸ ਦੀ ਵਰਤੋਂ ਕਰਦਾ ਸੀ।
ਅਗਰ ਅਨੂਪ ਕੌਰ ਅਮ੍ਰਿਤਧਾਰੀ ਸਿੰਘਣੀ ਸੀ, ਕੀ ਅਜੋਕੇ (ਅਖੌਤੀ) ਜਥੇਦਾਰਾਂ ਦੀ ਮੱਤ ਮੁਤਾਬਕ ਉਸ ਨੂੰ ਵੀ ਤਨਖ਼ਾਹ ਲੱਗੀ?
ਅਗਰ ਗੁਰੂ ਸਾਹਿਬ ਜੀ ਨੇ (ਅਨੰਦਪੁਰ ਦਾ ਰਾਏ) ਸਜ਼ਾ ਦੀ ਥਾਂ ਭੱਤਾ ਲਾਇਆ, ਤਾਂ ਪਖੰਡੀ ਜਥੇਦਾਰ ਕਿਸ ਮੱਤ ਮੁਤਾਬਕ ਸਿੱਖਾਂ ਨੂੰ ਤਨਖ਼ਾਹੀਏ ਬਣਾ ਰਹੇ ਹਨ।
ਖਾਲਸਾ ਜੀ ਅਸਲ ਵਿੱਚ ਸਾਡੇ ਪਿਤਾ ਦੇ ਚਰਿੱਤਰ ਤੇ ਦਾਗ ਲਾਉਣ ਦੇ ਨਾਲ ਹੀ ਅਨੂਪ ਕੌਰ ਦਾ ਪਾਤਰ ਵਰਤਕੇ ਸਾਡੀ ਸਾਰੀ ਕੌਮ ਦਾ ਚਰਿੱਤਰ ਗੰਦਾ ਕੀਤਾ ਗਿਆਂ ਹੈ। ਗੁਰੂ ਅਤੇ ਸਿੱਖ ਦੇ ਪਿਆਰ ਨੂੰ ਗੰਦਲਾ ਕੀਤਾ ਗਿਆ ਹੈ ਪਿਤਾ ਅਤੇ ਧੀ ਦੇ ਰਿਸ਼ਤੇ ਨੂੰ ਕਲੰਕਤ ਕੀਤਾ ਗਿਆ ਹੈ। ਨਾਹੀਂ ਪੁੱਤਰਾਂ ਦੇ ਦਾਨੀ ਗੁਰੁ ਗੋਬਿੰਦ ਸਿੰਘ ਜੀ ਦੀ ਇਹ ਕਹਾਣੀ ਹੈ ਤੇ ਨਾਹੀਂ ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾਉਣ ਵਾਲੀਆਂ ਸਿੰਘਣੀਆਂ ਦੀ ਵਡੇਰੀ ਕੋਈ ਅਮ੍ਰਿਤਧਾਰੀ ਅਨੂਪ ਕੌਰ ਹੋ ਸਕਦੀ ਹੈ।
ਪੂਹਲਾ ਪਾਪੀ, ਪਹੇਵੇ ਵਾਲਾ, ਧਨਵੰਤ, ਜਗੇੜਾ, ਦਲਜੀਤ ਸ਼ਿਕਾਗੋ ਤੇ ਹੋਰ ਇਹਨਾਂ ਵਰਗੇ ਬੂਬਨਿਆਂ ਦੀਆਂ ਹੱਡਬੀਤੀਆਂ ਇਹੋ ਜਿਹੀਆਂ ਹੀ ਹਨ ਤੇ ਟੁੱਕੜਬੋਚ ਜਥੇਦਾਰਾਂ ਵਿੱਚ ਉਹਨਾਂ ਨੂੰ ਤਲਬ ਕਰਨ ਦਾ ਮਾਦਾ ਮੁੱਕ ਚੁੱਕਾ ਹੈ।
ਮਨਦੀਪ ਸਿੰਘ
ਵਰਨਨ ਬੀ ਸੀ