ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਪ੍ਰੋ. ਦਰਸ਼ਨ ਸਿੰਘ ਵਿਰੁਧ ਫ਼ੈਸਲੇ ਨੇ ਵਿਸ਼ਵ ਵਿਚ ਸਿੱਖਾਂ ਦਾ ਸਿਰ ਨੀਵਾਂ ਕੀਤਾ

ਸਿੰਘ ਸਭਾ ਇੰਟਰਨੈਸ਼ਨਲ


ਪ੍ਰੋ. ਦਰਸ਼ਨ ਸਿੰਘ ਵਿਰੁਧ ਫ਼ੈਸਲੇ ਨੇ ਵਿਸ਼ਵ ਵਿਚ ਸਿੱਖਾਂ ਦਾ ਸਿਰ ਨੀਵਾਂ ਕੀਤਾ : ਜਸਜੀਤ ਸਿੰਘ ਟੋਨੀ              print
     5dec2009     chandhigarh

 


ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਇੰਗਲੈਂਡ ਇਕਾਈ ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ ਨੇ ਪ੍ਰੋ. ਦਰਸ਼ਨ ਸਿੰਘ ਦੇ ਮਾਮਲੇ ਬਾਰੇ ਕਿਹਾ ਕਿ ‘ਜਥੇਦਾਰ’ ਸਰਬਉਚ ਸ਼ਕਤੀ ਦੇ ਮਾਲਕ ਹਨ ਪਰ ਉਨ੍ਹਾਂ ਦੇ ਆਪਾ-ਵਿਰੋਧੀ ਫ਼ੈਸਲਿਆਂ ਨੇ ਸਿੱਖਾਂ ਦਾ ਵਿਸ਼ਵ ਪੱਧਰ ’ਤੇ ਸਿਰ ਨੀਵਾਂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ‘ਜਥੇਦਾਰਾਂ’ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁਕਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਵਿਰੁਧ ਹੋਏ ਫ਼ੈਸਲੇ ਕਾਰਨ ਵਿਦੇਸ਼ਾਂ ਦੀ ਸੰਗਤ ਵਿਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ ਅਤੇ ਜਦੋਂ ‘ਜਥੇਦਾਰ’ ਯੂਰਪ ਵਿਚ ਆਉਣਗੇ ਤਾਂ ਸਿੱਖਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਲੁਧਿਆਣਾ ਵਿਖੇ ਵਾਪਰੇ ਗੋਲੀ ਕਾਂਡ ਵਿਚ ਮਰੇ ਸਿੱਖਾਂ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਲ ਮਰਨ ਵਾਲਿਆਂ ਲਈ 50-50 ਹਜ਼ਾਰ ਰੁਪਏ ਦੀ ਮਦਦ ਸਪੋਕਸਮੈਨ ਰਾਹੀਂ ਭੇਜੇਗਾ ਅਤੇ ਹੋਰ ਪ੍ਰਭਾਵਤ ਵਿਅਕਤੀਆਂ ਦੀ ਵੀ ਮਦਦ ਕੀਤੀ ਜਾਵੇਗੀ। ਪੰਥਕ ਆਗੂ ਸ. ਜਸਜੀਤ ਸਿੰਘ ਟੋਨੀ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਵੀ ਬਾਦਲ ਸਰਕਾਰ ਸੱਤਾ ਵਿਚ ਆਈ ਤਾਂ ਸਿੱਖਾਂ ਨੂੰ ਹੀ ਮੌਤ ਦੇ ਘਾਟ ਉਤਾਰਿਆ ਗਿਆ। ਉੁਨ੍ਹਾਂ ਕਿਹਾ ਕਿ ਲੁਧਿਆਣਾ ਕਾਂਡ ਇਸ ਗੱਲ ਦਾ ਗਵਾਹ ਹੈ ਅਤੇ ਅੱਜ ਸਮਾਂ ਹੈ ਕਿ ਬਾਦਲ ਦੀ ਕਾਰਗੁਜ਼ਾਰੀ ਨੂੰ ਇਸ ਨੁਕਤੇ ਤੋਂ ਵਿਚਾਰ ਕੇ ਰਣਨੀਤੀ ਤੈਅ ਕੀਤੀ ਜਾਵੇ। ਉੁਨ੍ਹਾਂ ਕਿਹਾ ਕਿ ਸਿੱਖ ਕਤਲੇਆਮ ’ਤੇ ਅਪਣੇ ਪਰਵਾਰਕ ਮੈਂਬਰਾਂ ਰਾਹੀਂ ਮਗਰਮੱਛ ਦੇ ਹੰਝੂ ਵਹਾਉਣ ਵਾਲਾ ਬਾਦਲ ਅਸਲ ਵਿਚ ਸਿੱਖਾਂ ਦਾ ਕਾਤਲ ਹੈ। ਬਾਦਲ ਨੇ ਸੱਤਾ ਵਿਚ ਆ ਕੇ ਸਿੱਖੀ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ, ਸਿਰਫ਼ ਅਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਪੰਥ ਵਿਰੋਧੀ ਫ਼ੈਸਲੇ ਲਏ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਅਪਣੀ ਪੁਲਿਸ ਰਾਹੀਂ ਸਿੱਖਾਂ ਨੂੰ ਸ਼ਹੀਦ ਕਰਵਾਉਣ ਵਾਲਾ ਬਾਦਲ ਜੇ ਚਾਹੁੰਦਾ ਤਾਂ ਆਸ਼ੂਤੋਸ਼ ਦੇ ਸਮਾਗਮ ’ਤੇ ਰੋਕ ਲਾ ਕੇ ਇਸ ਦੁਖਾਂਤ ਨੂੰ ਟਾਲ ਸਕਦਾ ਸੀ ਪਰ ਭਾਜਪਾ ਦੀ ਨਾਰਾਜ਼ਗੀ ਸਹੇੜਨ ਦੇ ਡਰੋਂ ਉਸ ਨੇ ਅਜਿਹਾ ਕਰਨ ਦੀ ਲੋੜ ਨਾ ਸਮਝੀ। ਉਨ੍ਹਾਂ ਕਿਹਾ ਕਿ ਨਿਰੰਕਾਰੀ ਕਾਂਡ ਹੋਵੇ ਜਾਂ ਸੌਧਾ ਸਾਦ ਦਾ ਮਾਮਲਾ ਬਾਦਲ ਦੇ ਰਾਜ ਵਿਚ ਹੀ ਅਜਿਹੇ ਭੇਖਧਾਰੀ ਫਨ ਚੁੱਕਦੇ ਹਨ ਅਤੇ ਸਿੱਖਾਂ ਦੀਆਂ ਜਾਨਾਂ ਅਜਾਈਂ ਜਾਂਦੀਆਂ ਹਨ।