ਹੰਕਾਰੀ-ਵਿਕਾਰੀ ਅਤੇ ਭੇਖਧਾਰੀ ਲੰਮੇ ਚੋਲਿਆਂ ਵਾਲੇ ....................
ਅਵਤਾਰ ਸਿੰਘ ਮਿਸ਼ਨਰੀ
ਹੰਕਾਰੀ-ਵਿਕਾਰੀ ਅਤੇ ਭੇਖਧਾਰੀ ਲੰਮੇ ਚੋਲਿਆਂ ਵਾਲੇ ਸਾਧਾਂ ਨੂੰ ਗੁਰਦੁਆਰਿਆਂ ਵਿੱਚ ਬੁਲਾ ਕੇ ਬ੍ਰਾਹਮਣਵਾਦ ਦਾ ਪ੍ਰਚਾਰ ਕਰਾਉਣ ਅਤੇ ਭੋਲੀਆਂ ਸੰਗਤਾਂ ਨੂੰ ਲੁਟੌਂਣ ਦੇ ਦੋਸ਼ੀ ਲਾਲਚੀ ਪ੍ਰਬੰਧਕ, ਗੁਰਸਿੱਖ ਹਨ ਜਾਂ ਬਾਬਿਆਂ ਦੇ ਚੇਲੇ!
ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਅਤੇ ਭਾਈ ਸੁਖਦੇਵ ਸਿੰਘ ਸਿਖਿਆਰਥੀ ਵਲੋਂ ਦੁੱਖ ਭਰੀ ਸੂਚਨਾ ਦਿੱਤੀ ਜਾ ਰਹੀ ਹੈ ਕਿ ਇੱਕ ਪਾਸੇ ਪੰਥਕ ਜਥੇਬੰਦੀਆਂ ਭੇਖੀ ਸਾਧ ਡੇਰਾਵਾਦ ਨੂੰ ਖਤਮ ਕਰਨ ਲਈ ਯਦੋ ਜਹਿਦ ਕਰ ਰਹੀਆਂ ਹਨ ਪਰ ਦੂਜੇ ਪਾਸੇ ਗੁਰਬਾਣੀ ਗਿਆਨ ਤੋਂ ਕੋਰੇ, ਲਾਲਚੀ ਜਾਂ ਭਾਈਬੰਦਾਂ ਵਿੱਚ ਨੱਕ ਰੱਖਣ ਵਾਲੇ ਪ੍ਰਬੰਧਕ ਆਏ ਦਿਨ ਅਜਿਹੇ ਸਾਧਾਂ ਨੂੰ ਗੁਰੂ ਘਰ ਦੀਆਂ ਸਟੇਜਾਂ ਤੇ ਬੁਲਾ ਰਹੇ ਹਨ। ਸ੍ਰ ਸ਼ੇਰਗਿੱਲ, ਭਾ. ਸਿਖਿਆਰਥੀ ਅਤੇ ਹੋਰ ਸੁਹਿਰਦਕਾਂ ਦੇ ਦੱਸਣ ਮੁਤਾਬਕ ਬੜੂੰਦੀਵਾਲੇ ਸਾਧ ਨੂੰ ਗੁਰਦੁਆਰਾ ਸਾਹਿਬ ਐਲ. ਸੁਬਰਾਂਟੇ 12-6-09 ਅਤੇ 12-13-09 ਨੂੰ ਬੁਲਾਇਆ ਜਾ ਰਿਹਾ ਹੈ। ਸ੍ਰ. ਸ਼ੇਰਗਿੱਲ ਦੇ ਦੱਸਣ ਮੁਤਾਬਿਕ ਇਹ ਸਾਧ ਪਹਿਲੇ ਕਈ ਚੰਦ ਚੜ੍ਹਾ ਚੁੱਕਾ ਹੈ ਇਸੇ ਕਰਕੇ ਕਈ ਦੇਸ਼ਾਂ ਦੀਆਂ ਸੰਗਤਾਂ ਇਸ ਨੂੰ ਮੂੰਹ ਨਹੀਂ ਲਾਉਂਦੀਆਂ। ਇਨ੍ਹਾਂ ਗੁਰਮੁਖਾਂ ਵਲੋਂ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਪੁਰਜੋਰ ਅਪੀਲ ਹੈ ਕਿ ਜੇ ਕਿਸੇ ਇਸ ਦੇ ਚੇਲੇ ਨੇ ਜੋਰ ਪਾ ਕੇ ਬੁਲਾਇਆ ਹੈ ਤਾਂ ਇਸ ਦਾ ਬਾਈਕਾਟ ਕੀਤਾ ਜਾਵੇ। ਭਾ. ਸਿਖਿਆਰਥੀ ਇਸ ਸਬੰਧ ਵਿੱਚ ਸੰਗਤਾਂ ਵਿੱਚ ਪਰਚੇ ਵੀ ਵੰਡ ਰਹੇ ਹਨ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਇਸ ਸਾਧ ਦਾ ਬਾਈਕਾਟ ਕਰਨ ਲਈ ਅੱਗੇ ਆਉਣ ਲਈ ਬੇਨਤੀ ਕਰਦੇ ਹਨ। ਇਸ ਸਾਧ ਬਾਰੇ ਵਧੇਰੇ ਜਾਣਕਾਰੀ ਲੈਣ ਵਾਸਤੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਨਾਲ ਸੰਪ੍ਰਕ ਕਰਨ ਲਈ ਈਮੇਲ- info@sikhbuletin.com ਨੋਟ ਕਰੋ। ਸੱਚਖੰਡਵਾਸੀ ਸਿਖਿਆਰਥੀ ਨਾਲ ਇਸ # 510-734-2047 ਤੇ ਲਾਈਵ ਜਾਣਕਾਰੀ ਲਓ! ਸਾਧ ਬਾਰੇ ਇੰਟ੍ਰਨੈਸ਼ਨਲ ਜਾਣਕਾਰੀ ਲਈ “ਗੁਗਲ” ਵੈਬਸਾਈਟ ਤੇ ਜਾ ਕੇ Sant Baba Amar Singh Burundi ਲਿਖ ਕੇ ਕਲਿਕ ਕਰੋ ਅਤੇ ਮਹਾਂਪੁਰਖਾਂ ਦੇ ਖੁੱਲ੍ਹੇ ਦਰਸ਼ਨ ਕਰਕੇ ਅਸਲੀਅਤ ਤੋਂ ਜਾਣੂੰ ਹੋਵੋ ਜੀ!
-ਗੁਰੂ ਪੰਥ ਨੂੰ ਜਾਣਕਾਰੀ ਦੇ ਕੇ ਸੁਚੇਤ ਕਰਨ ਵਾਲੇ-
ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਅਤੇ ਸੱਚਖੰਡਵਾਸੀ ਭਾ. ਸੁਖਦੇਵ ਸਿੰਘ ਸਿਖਿਆਰਥੀ ਪਹੂਵਿੰਡ।