ਅਕਾਲ ਤਖਤ ਦੇ ਮੁੱਖ ਸੇਵਾਦਾਰ ਦੀ ਚਣੌਤੀ ਨੂੰ ਸਾਬਕਾ ਮੁੱਖ ਸੇਵਾਦਾਰ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ ਨੇ ਕਬੂਲਿਆ।
ਸਿੰਘ ਸਭਾ ਇੰਟਰਨੈਸ਼ਨਲ
ਸਿੰਘ ਸਭਾ ਇੰਨਟਰਨੈਸਨਲ ਕੈਨੇਡਾ ਅਤੇ ਹੋਰ ਸਾਥੀ
ਨਵੰਬਰ 17, 2009 ਨੂੰ ਅੱਜ ਨਾਰਥ ਅਮਰੀਕਾ ਦੇ ਵੱਖਰੇ ਵੱਖਰੇ ਸਹਿਰਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਨੇ ਟੈਲੀਫੂਨ ਰਾਹੀਂ ਕਾਨਫਰਾਂਸ ਕੀਤੀ। ਪ੍ਰੋ. ਦਰਸਨ ਸਿੰਘ ਹੋਰਾਂ ਦੇ ਹੱਕ ਵਿੱਚ ਫੈਸਲਾ ਕਰਦਿਆਂ ਇਹੀ ਵਿਚਾਰ ਹੋਈ ਕਿ ਪ੍ਰੋ. ਦਰਸਨ ਸਿੰਘ ਜੀ ਹੋਰਾਂ ਨੂੰ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ ਪਰ ਬੰਦ ਕਮਰੇ ਵਿੱਚ ਨਹੀਂ ਸਗੋਂ ਅਕਾਲ ਤਖਤ ਦੇ ਮੂਹਰਲੇ ਵਿਹੜੇ ਵਿੱਚ ਸਾਰੇ ਪੰਜਾਬੀ ਮੀਡੀਏ ਦੇ ਸਾਹਮਣੇ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਆਮ ਸਿੱਖ ਸੰਗਤ ਨੂੰ ਵੀ ਪਤਾ ਲੱਗੇ ਕਿ “ਦਸਮ ਗ੍ਰੰਥ” ਨਾਮੀ ਪੁਸਤਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਤੇ ਸਤਿਕਾਰਤ ਯੋਧੇ ਦੇ ਨਾਮ ਨਾਲ ਕੀ ਕੀ ਗੰਦ ਚਮੌੜਿਆ ਪਿਆ ਹੈ।
ਪ੍ਰੋ ਦਰਸ਼ਨ ਸਿੰਘ ਜੀ ਨੇ ਆਪਣੇ ਕੋਲੋਂ ਤਾਂ ਕੁੱਝ ਵੀ ਐਸਾ ਨਹੀਂ ਕਿਹਾ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅੱਤ ਦੇ ਅਨਕੂਲ ਨਾ ਹੋਵੇ। ਇਨ੍ਹਾਂ ਨੇ ਤਾਂ ਆਪਣੇ ਪ੍ਰਚਾਰ ਰਾਹੀਂ ਸਿਰਫ ਸਿੱਖ ਸੰਗਤ ਨੂੰ ਇਹੀ ਦੱਸਿਆ ਹੈ ਕਿ ਭਾਈ ਦੇਖੋ ਜਿਸਨੂੰ ਸਾਡੇ ਮੁੱਖ ਸੇਵਾਦਾਰ ਗੁਰੂ ਸਾਹਿਬ ਜੀ ਦੀ ਕ੍ਰਿਤ ਦੱਸ ਰਹੇ ਹਨ ਉਸ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਬੇਹੱਦ ਨਿਰਾਦਰੀ ਕੀਤੀ ਗਈ ਹੈ।
ਅਨੰਦਪੁਰ ਦੇ ਰਾਇ ਤੇ ਰੂਪ ਕੁਆਰ ਦੇ ਕਿਸੇ (ਚਰਿਤ੍ਰ 16, 21, 22, 23) ਨੂੰ ਤਾਂ ਹੁਣ ਤੱਕ ਸਾਡੇ ਅਖੋਤੀ ਜਥੇਦਾਰ ਆਪ ਇਹ ਕਹਿ ਕਿ ਪ੍ਰਚਾਰਦੇ ਰਹੇ ਹਨ ਕਿ ਦੇਖੋ ਭਾਈ ਗੁਰੂ ਸਾਹਿਬ ਅਨੂਪ ਕੁਆਰ ਦੇ ਜਾਲ ਵਿਚੋਂ ਕਿਵੇਂ ਬੱਚ ਨਿਲਕਦੇ ਹਨ। ਪਰ ਹੁਣ ਜਦੋਂ ਇਹੀ ਚਰਿਤ੍ਰ ਜ਼ਰਾ ਜ਼ਿਆਦਾ ਵਿਸਥਾਰ ਨਾਲ, ਹੂ-ਬਾ-ਹੂ ਜਿਵੇਂ ਦਸਮ ਗ੍ਰੰਥ ਨਾਮੀ ਘਟੀਆ ਪੁਸਤਕ ਵਿੱਚ ਲਿਖਿਆ ਹੈ, ਲੋਕਾਂ ਦੀ ਕਚਿਹਰੀ ਵਿੱਚ ਪ੍ਰੋ ਦਰਸ਼ਨ ਸਿਮਘ ਜੀ ਹੋਰਾਂ ਨੇ ਰੱਖਣਾ ਸ਼ੁਰੂ ਕੀਤਾ ਹੈ ਤਾਂ ਪਤਾ ਨਹੀਂ ਇਨ੍ਹਾਂ ਹੀ ਅਖੌਤੀ ਜੱਥੇਦਾਰਾਂ ਦੇ ਢਿੱਡੀ ਪੀੜਾਂ ਕਿਉਂ ਪੈਣੀਆਂ ਸ਼ੁਰੂ ਹੋਈਆਂ ਹਨ। ਜਦੋਂ ਡਾ. ਜੋਧ ਸਿੰਘ ਦਾ ਹਿੰਦੀ ਦਾ ਅਨੁਵਾਦ ਪੜ੍ਹਦੇ ਹਾਂ ਤਾਂ ਵੀ ਸਾਨੂੰ ਇਹੀ ਕੁੱਝ ਪੜ੍ਹਨ ਨੂੰ ਮਿਲਦਾ ਹੈ ਕਿ ਚਰਿਤ੍ਰ 16 ਪੰਨਾ 829-833 ਅਤੇ 21, 22, 23 ਦਸਮ ਗ੍ਰੰਥ ਪੰਨਾ 938 ਤੋਂ 844 ਦੇ ਪਾਤਰ ਰਾਇ ਨੂੰ ਕਿਵੇਂ ਮੁਤਹਿਰਿਆ ਨਾਲ ਕੁਟਿਆ ਜਾਂਦਾ ਹੈ, ਦਾਹੜੀ ਫੱੜ ਕੇ ਪੱਗ ਉਤਾਰ ਲਈ ਜਾਂਦੀ ਹੈ ਅਤੇ ਬੰਦਸਾਲ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਇਹ ਸਾਰਾ ਬਕਵਾਸ ਚਰਿਤ੍ਰ ਨੰਬਰ 22 ਦਸਮ ਗ੍ਰੰਥ ਪੰਨਾ 843 ਵਿੱਚ ਦਰਜ਼ ਹੈ। ਇਹ ਕਹਾਣੀ ਅਧੂਰੀ ਵੀ ਕਿਉਂਕਿ ਇਹ ਨਹੀਂ ਦੱਸਦੀ ਕਿ ਪਾਤਰ ਰਾਇ ਇਸ ਬੰਦਸਾਲ ਵਿਚੋਂ ਬਾਹਰ ਨਿਕਲਣ ਤੋਂ ਪਹਿਲਾਂ ਅਨੂਪ ਕੁਆਰ ਦੇ ਭਰਾ ਨੂੰ ਬੰਦਸਾਲ ਵਿੱਚ ਕਿਵੇਂ ਸੁਟਦਾ ਹੈ ਤੇ ਆਪ ਬਾਹਰ ਚਲਾ ਜਾਂਦਾ ਹੈ। ਇਸੇ ਗੱਲ ਨੂੰ ਹਰਬੰਸ ਸਿੰਘ, ਗਿਆਨੀ ਨਰੈਣ ਸਿੰਘ ਜੀ, ਪਿਆਰਾ ਸਿੰਘ ਪਦਮ ਤੇ ਭਾਈ ਰਣਧੀਰ ਸਿੰਘ ਜੀ ਵੀ ਸਵੀਕਾਰਦੇ ਹਨ।
ਪ੍ਰੋ. ਰਾਮ ਪ੍ਰਸਾਦ ਜੀ ਦਾ ਇੱਕ ਲੇਖ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਦੇ ਮਹੀਨਾਵਾਰੀ ਛਪਦੇ ਗੁਰਮਤਿ ਪ੍ਰਕਾਸ਼ ਅੰਕ ਫਰਵਰੀ 1959 ਵਿੱਚ ਛਪਿਆ ਸੀ ਤੇ ਜਿਸਦਾ ਖੰਡਨ ਸਿਰਦਾਰ ਕਪੂਰ ਸਿੰਘ ਜੀ ਨੇ ਕੀਤਾ ਸੀ। ਜਦੋਂ ਸ਼੍ਰੋ. ਗੁ. ਪ੍ਰ, ਕਮੇਟੀ ਆਪਣੇ ਰਸਾਲੇ ਵਿੱਚ ਆਪ ਐਸਾ ਗੰਦ ਛਾਪਦੀ ਹੈ ਤਾਂ ਅੱਜ ਇਹੀ ਕਮੇਟੀ ਇਸ ਗੰਦ ਨੂੰ ਪ੍ਰਚਾਰਣ ਤੋਂ ਸਾਨੂੰ ਕਿਵੇਂ ਰੋਕ ਸਕਦੀ ਹੈ। ਦੂਸਰੇ ਪਾਸੇ ਇਸੇ ਹੀ ਕਮੇਟੀ ਦੇ 3 ਅਗਸਤ 1973 ਦੇ ਪੱਤਰ ਨੰਬਰ 36672 ਵਿੱਚ ਜਥੇਦਾਰ ਅਕਾਲ ਤਖਤ ਤੇ ਸਿੰਘ ਸਹਿਬਾਨ ਦਰਬਾਰ ਸਾਹਿਬ ਨੇ ਇਹ ਪਾਸ ਪਾਸ ਕੀਤਾ ਕਿ ਚਰਿਤ੍ਰੌਪਖਿਆਨ ਗੁਰੂ ਕ੍ਰਿਤ ਨਹੀਂ ਫਿਰ ਅੱਜ ਕਿਵੇਂ ਤੇ ਕਿਹੜੇ ਮੂੰਹ ਨਾਲ ਇਸੇ ਕਮੇਟੀ ਦੇ ਕਰਤੇ ਧਰਤੇ ਇਹ ਰੱਟ ਲਾ ਰਹੇ ਹਨ ਕਿ ਦਸਮ ਗ੍ਰੰਥ ਦੀ ਸਮੂਚੀ ਕ੍ਰਿਤ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ।
ਅਖੀਰ ਵਿੱਚ ਸਰਬ ਸੰਮਤੀ ਨਾਲ ਇਸ ਪਾਸ ਕਤਿਾ ਗਿਆ ਕਿ ਪ੍ਰੋ ਦਰਸਨ ਸਿੰਘ ਜੀ ਨੂੰ ਕਿਸੇ ਵੀ ਅਖੋਤੀ ਜੱਥੇਦਾਰ ਨਾਲ ਬੰਦ ਕਮਰੇ ਵਿੱਚ ਜਵਾਬ ਦੇਹ ਨਹੀਂ ਹੋਣਾ ਚਾਹੀਦਾ। ਅਸੀਂ ਗੁਰੂ ਨੂੰ ਜਵਾਬ ਦੇਹ ਹਾਂ ਕਿਸੇ ਵਿਆਕਤੀ ਵਿਸ਼ੇਸ ਨੂੰ ਨਹੀਂ। 5 ਦਸੰਬਰ 2009 ਨੂੰ ਇਹ ਮੀਟਿੰਗ ਅਕਾਲ ਤਖਤ ਸਾਹਿਬ ਦੇ ਮੂਹਰਲੇ ਵਿਹੜੇ ਵਿੱਚ ਬਕਾਇਦਾ ਲਾਊਡ ਸਪੀਕਰ ਲਾ ਕੇ ਸੱਭ ਦੇ ਸਾਹਮਣੇ ਕਰਨੀ ਬਣਦੀ ਹੈ।
ਗੁਰੂ ਪੰਥ ਦੇ ਦਾਸ,
ਸਿੰਘ ਸਭਾ ਇੰਨਟਰਨੈਸਨਲ ਕੈਨੇਡਾ ਬਰੈਂਪਟਨ ਦੇ ਸ੍ਰ. ਸੁਖਦੇਵ ਸਿੰਘ, ਸ੍ਰ. ਜਸਵੀਰ ਸਿੰਘ ਮਾਂਗਟ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਪਰਮਿੰਦਰ ਸਿੰਘ, ਸ੍ਰ. ਗੁਰਚਰਨ ਸਿੰਘ (ਜਿਉਣ ਵਾਲਾ), ਸ੍ਰ. ਕਰਮਜੀਤ ਸਿੰਘ, ਸ੍ਰ. ਅਮਨਦੀਪ ਸਿੰਘ, ਸ੍ਰ. ਹਰਜੀਤ ਸਿੰਘ ਤੇ ਸ੍ਰ. ਜਸਕਰਨ ਸਿੰਘ, ਵਿਨੀਪੈਗ ਵਿੰਗ ਦੇ ਸ੍ਰ. ਬਲਜੀਤ ਸਿੰਘ, ਸ੍ਰ. ਬਲਜੀਤ ਸਿੰਘ ਸੰਧੂ, ਸ੍ਰ. ਮਨਜੀਤ ਸਿੰਘ, ਸ੍ਰ. ਗੁਰਮੀਤ ਸਿੰਘ ਤੇ ਸ੍ਰ. ਜੋਗਿੰਦਰ ਸਿੰਘ, ਕੈਲਗਿਰੀ ਵਿੰਗ ਦੇ ਸ੍ਰ. ਬਲਬੀਰ ਸਿੰਘ, ਸ੍ਰ. ਹਰਚਰਨ ਸਿੰਘ ਤੇ ਸ੍ਰ. ਹਰਪਾਲ ਸਿੰਘ, ਐਡਮੋਨਟਨ ਤੋਂ ਸ੍ਰ. ਪਾਲ ਸਿੰਘ ਤੇ ਸ੍ਰ. ਹਰਨਿੰਦਰ ਸਿੰਘ ਤੇ ਸ੍ਰ. ਮਨਜੀਤ ਸਿੰਘ, ਵੈਨਕੂਵਰ ਵਿੰਗ ਦੇ ਸ੍ਰ. ਬਚਿਤ੍ਰ ਸਿੰਘ, ਸ੍ਰ. ਹਰਕੰਵਲ ਸਿੰਘ, ਸ੍ਰ. ਪਰਮਜੀਤ ਸਿੰਘ, ਸ੍ਰ. ਸਵਰਨ ਸਿੰਘ, ਸ੍ਰ. ਲਖਵਿੰਦਰ ਸਿੰਘ ਤੇ ਸ੍ਰ. ਪਰਸਨ ਸਿੰਘ ਤੇ ਸੈਕਰਾਮਿੰਟੋ ਅਮਰੀਕਾ ਦੇ ਵਿੰਗ ਦੇ ਸ੍ਰ. ਸਰਬਜੀਤ ਸਿੰਘ, ਸ੍ਰ. ਅਵਤਾਰ ਸਿੰਘ, ਪ੍ਰੋ. ਮੱਖਣ ਸਿਮਘ ਤੇ ਡਾ. ਗੁਰਮੀਤ ਸਿੰਘ, ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਤੇ ਸ੍ਰ. ਅਮਰੀਕ ਸਿੰਘ ਅਤੇ ਨਿਊਯਾਰਕ ਤੋਂ ਸ੍ਰ. ਕੁਲਦੀਪ ਸਿੰਘ, ਸ੍ਰ. ਨਸੀਬ ਸਿੰਘ, ਸ੍ਰ. ਟਹਿਲ ਸਿੰਘ, ਸ੍ਰ. ਰਾਜਿੰਦਰ ਸਿੰਘ।