ਪੰਜਾਬ ਵਿਚ ਕੀਤੇ ਜਾ ਰਹੇ ਪਰਉਪਕਾਰੀ ਕੰਮ
ਸਿੰਘ ਸਭਾ ਇੰਟਰਨੈਸ਼ਨਲ
1. ਮਹਿਣਾ:- ਪ੍ਰਚਾਰਕ ਭਾਈ ਕੁਲਵਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 3 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਗੁ. ਸਾਹਿਬ ਵਿਖੇ ਹਰ ਰੋਜ਼ ਹੁਕਮਨਾਮੇ ਦੀ ਕਥਾ ਕੀਤੀ ਜਾਂਦੀ ਹੈ, ਅਤੇ ਬੱਚਿਆਂ ਦੀ ਕਲਾਸ ਤੋਂ ਇਲਾਵਾ ਸ਼ਾਮ ਨੂੰ ਵੱਡੀ ਸੰਗਤ ਦੀ ਗੁਰਬਾਣੀ ਦੀ ਅਰਥਾਂ ਸਮੇਤ ਕਲਾਸ ਲਗਾਈ ਜਾਂਦੀ ਹੈ। ਹਰ ਐਤਵਾਰ ਵੱਡੀ ਕਲਾਸ ਵਾਲੇ ਵੀਰ-ਭੈਣਾਂ ਪ੍ਰਚਾਰਕ ਬਣਨ ਦੀ ਇੱਛਾ ਨਾਲ ਕਲਾਸ ਲਗਾ ਰਹੇ ਹਨ, ਉਹਨਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਕਿ ਹਰ ਸਮਾਗਮ ਤੇ ਕਥਾ ਵੀ ਸੰਗਤ ਕਰਿਆ ਕਰੇ। ਗੁਰੁ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਸਬੰਧ ਵਿਚ ਸਹਿਜ ਪਾਠ ਆਰੰਭ ਕਰਨ ਤੋਂ ਲੈ ਕੇ ਸਮਾਪਤੀ ਤੱਕ ਸਾਰੀ ਸੇਵਾ ਸੰਗਤ ਨੇ ਖੁਦ ਨਿਭਾਈ ਅਤੇ ਕਵਿਤਾ, ਕਵੀਸ਼ਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਥਾ ਦੀ ਸੇਵਾ ਭਾਈ ਕੁਲਵਿੰਦਰ ਸਿੰਘ ਸੈਦੇਸ਼ਾਹ ਅਤੇ ਭਾਈ ਦਿਲਬਾਗ ਸਿੰਘ ਨੇ ਨਿਭਾਈ। ਗੁਰਮਤਿ ਪ੍ਰਚਾਰ ਕੇਂਦਰ ਦਾਖਾ ਵੱਲੋਂ 3 ਰੋਜ਼ਾ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਭਾਈ ਕੁਲਵਿੰਦਰ ਸਿੰਘ ਜੀ ਨੇ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਸਾਂਝੀਆਂ ਕਰਦਿਆਂ ਹੋਇਆਂ ਦੇਹਧਾਰੀਆਂ ਨੂੰ ਛੱਡ ਕੇ ਗੁਰਬਾਣੀ ਦੇ ਲੜ੍ਹ ਲੱਗਣ ਲਈ ਪ੍ਰੇਰਿਆ। ਸ਼ਹੀਦ ਭਗਤ ਸਿੰਘ ਸੀ. ਸਕੈ. ਸਕੂਲ ਕਪੂਰੇ ਵਿਖੇ 7 ਕੇਸ ਰੱਖਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਿੰ੍ਰਸੀ. ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਹਿਣਾ ਕੇਂਦਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਹੜਾ ਵੀ ਵਿਦਿਆਰਥੀ ਬਾਣੀ ਕੰਠ ਕਰੇਗਾ ਅਤੇ ਕੇਸ ਰੱਖੇਗਾ ਉਸਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।
2. ਨੰਗਲ ਲੁਬਾਣਾ:- ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਇਕ ਸਕੂਲ ਵਿਖੇ ਰੋਜ਼ਾਨਾ ਕਲਾਸਾ (ਪਹਿਲੀ ਤੋਂ ਦਸਵੀਂ ਤੱਕ) ਲਗਾਈਆਂ ਜਾ ਰਹੀਆਂ ਹਨ ਅਤੇ ਸ਼ਾਮ ਨੂੰ ਗੁ. ਬਾਬਾ ਦਲੀਪ ਗਿੰਘ ਜੀ ਵਿਖੇ ਵੀ 2 ਕਲਾਸਾਂ ਰੋਜ਼ਾਨਾ ਲਗਾਈਆਂ ਜਾਂਦੀਆਂ ਹਨ। ਸਕੂਲ ਵਿਚ ਬੱਚਿਆਂ ਦੀ ਗਿਣਤੀ 400 ਦੇ ਕਰੀਬ ਹੈ ਤੇ ਸ਼ਾਮ ਦੀਆਂ ਕਲਾਸਾਂ ਵਿਚ 70 ਕੁ ਬੱਚੇ ਹਾਜ਼ਰੀ ਭਰਦੇ ਹਨ। ਗੁ. ਦੱਖਣੀ ਵਿਖੇ ਹਫਤਾਵਾਰੀ ਸਮਾਗਮ ਕੀਤਾ ਜਾਂਦਾ ਹੈ। ਜਿਸ ਵਿਚ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਹਰ ਐਤਵਾਰ ਇੱਕ ਘੰਟਾ ਕਥਾ ਕੀਤੀ ਜਾਂਦੀ ਹੈ। ਗੁ. ਬਾਬਾ ਦਲੀਪ ਸਿੰਘ ਵਿਖੇ ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਵੀ ਗੁਰਮਤਿ ਵੀਚਾਰਾਂ ਹੁੰਦੀਆਂ ਹਨ। ਪ੍ਰਚਾਰ ਕੇਂਦਰ ਵੱਲੋਂ ਸੰਗਤ ਦੇ ਸਹਿਯੋਗ ਨਾਲ ਮਿਤੀ 14/9/09 ਨੂੰ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ 8 ਬੱਚਿਆਂ ਨੇ ਭਾਗ ਲਿਆ।ਸੰਗਰਾਂਦ ਦੇ ਦਿਹਾੜੇ ਤੇ ਪ੍ਰੋ. ਗੁਰਬਚਨ ਸਿੰਘ ਜੀ (ਥਾਈਲੈਂਡ ਵਾਲਿਆਂ ਨੇ) ਗੁਰਮਤਿ ਵੀਚਾਰਾਂ ਕੀਤੀਆਂ ਮਿਤੀ 28/09/09 ਨੂੰ ਡਰਾਇੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ। ਗੁਰਬਾਣੀ ਕੰਠ ਮੁਕਾਬਲਿਆਂ ਵਿਚੋਂ ਪਹਿਲੇ ਗਰੁੱਪ ਦੇ ਪ੍ਰਭਜੋਤ ਸਿੰਘ ਅਤੇ ਦੂਜੇ ਗਰੁੱਪ ਵਿਚੋਂ ਗੁਰਵਿੰਦਰ ਕੌਰ ਅੱਵਲ ਰਹੀ।
3. ਥੋਬਾ:- ਪ੍ਰਚਾਰਕ ਭਾਈ ਪੁਸ਼ਪਿੰਦਰ ਸਿੰਘ ਅਤੇ ਮਲਕੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 6 ਪਿੰਡਾਂ ਅਤੇ 7 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਅਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਗੁ. ਪ੍ਰ. ਕੇਂਦਰ ਵੱਲੋਂ ਮਿਤੀ 9/9/09 ਤੋਂ 13/9/09 ਤੱਕ ਗੁਰੂ ਹਰਗੋਬਿੰਦ ਸਾਹਿਬ ਹਾਈ ਸਕੂਲ, ਅੰਮ੍ਰਿਤਸਰ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ।ਜਿਸ ਵਿਚ 400 ਬੱਚਿਆਂ ਨੇ ਭਾਗ ਲਿਆ ਅਤੇ 20 ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ। ਕਾਲਜ ਵੱਲੋਂ ਪ੍ਰੋ. ਸਰਬਜੀਤ ਸਿੰਘ ਜੀ ਧੁੰਦਾ ਨੇ ਬੱਚਿਆਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਕੀਤੀ।ਸਕੂਲ ਦੇ ਸਟਾਫ ਨੇ ਬੱਚਿਆਂ ਨੂੰ ਕਾਲਜ ਵਿਖੇ 3 ਸਾਲਾ ਰੈਗੂਲਰ ਕਲਾਸ ਲਗਾਉਣ ਦੀ ਬੇਨਤੀ ਕੀਤੀ।
4. ਘੱਗਾ:- ਪ੍ਰਚਾਰਕ ਭਾਈ ਸੁਬੇਗ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 5 ਪਿੰਡਾਂ ਅਤੇ 2 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਅਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਗੁ. ਨਾਨਕਸਰ ਵਿਖੇ ਰੋਜ਼ਾਨਾ ਸਵੇਰੇ ਕਥਾ ਕੀਤੀ ਜਾਂਦੀ ਹੈ। ਕੇਂਦਰ ਵਿਖੇ ਬੱਚਿਆਂ, ਬੀਬੀਆਂ ਅਤੇ ਨੌਜਵਾਨਾਂ ਦੀਆਂ ਗੁਰਮਤਿ ਦੀਆਂ ਵੀ ਕਲਾਸਾਂ ਲਗਾਈਆਂ ਜਾਂਦੀਆਂ ਹਨ।
5. ਭਾਗੀਕੇ :- ਪ੍ਰਚਾਰਕ ਭਾਈ ਪ੍ਰਭਦਿਆਲ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 3 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।5 ਸਹਿਜ ਪਾਠ ਆਰੰਭ ਕੀਤੇ ਗਏ ਹਨ, ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ 3 ਅਤੇ ਕੇਸ ਰੱਖਣ ਵਾਲਿਆਂ ਦੀ ਗਿਣਤੀ 5 ਹੈ।
6. ਤਰਨਤਾਰਨ :- ਪ੍ਰਚਾਰਕ ਭਾਈ ਦਵਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 6 ਪਿੰਡਾਂ ਅਤੇ 3 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ/ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਉਹਨਾਂ ਇਹ ਵੀ ਸੂਚਿਤ ਕੀਤਾ ਹੈ ਕਿ ਮਿਤੀ 25/9/09 ਨੂੰ ਕੇਂਦਰ ਵੱਲੋਂ ਪਿੰਡ ਗਿੱਲ ਵੜੈਚ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਇਕ ਗੁਰਮਤਿ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ਤੇ ਪ੍ਰੋ. ਇੰਦਰ ਸਿੰਘ ਘੱਗਾ, ਪ੍ਰੋ. ਗੁਰਬਚਨ ਸਿੰਘ (ਥਾਈਲੈਂਡ) ਅਤੇ ਪ੍ਰੋ. ਸਰਬਜੀਤ ਸਿੰਘ 'ਧੁੰਦਾ' ਜੀ ਪਹੁੰਚੇ ਇਸ ਸੈਮੀਨਾਰ ਵਿਚ ਸੰਗਤਾਂ ਵੱਲੋ ਸੁਆਲ ਜੁਆਬ ਕੀਤੇ ਗਏ। ਇਸ ਮੌਕੇ ਤੇ ਗਿਆਨੀ ਸੁਬੇਗ ਸਿੰਘ ਧੁੰਨ, ਗਿਆਨੀ ਪਰਮਿੰਦਰ ਸਿੰਘ ਅਤੇ ਭਾਈ ਗੁਰਬਚਨ ਸਿੰਘ ਜੀ ਨੇ ਵੀ ਹਾਜ਼ਰੀ ਲਵਾਈ। 3/10/09 ਨੂੰ ਭਾਈ ਬਚਨ ਸਿੰਘ ਜੀ ਦੀ ਸਪੁਤਰੀ ਦੇ ਆਨੰਦ ਕਾਰਜ ਦੇ ਮੌਕੇ ਤੇ ਪ੍ਰੋ.ਗੁਰਬਚਨ ਸਿੰਘ ਹੁਰਾਂ ਨੇ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਪਾਉਂਦਿਆਂ ਗੁਰਮਤਿ ਅਨੁਸਾਰ ਆਨੰਦ ਕਾਰਜ ਕਰਨ ਅਤੇ ਪਾਖੰਡੀ ਬਾਬਿਆਂ ਤੋਂ ਸੁਚੇਤ ਹੋਣ ਦੀ ਪ੍ਰੇਰਨਾ ਦਿੱਤੀ ਅਤੇ ‘ਨਾਮ ਕੀ ਹੈ?’ ਇਸ ਬਾਰੇ ਰੌਸ਼ਨੀ ਪਾਈ।
7. ਲੋਪੋਕੇ :- ਪ੍ਰਚਾਰਕ ਭਾਈ ਅਮਰਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 2 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕੇਂਦਰ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਲਗਾਈ ਜਾਂਦੀ ਹੈ ਅਤੇ ਬੱਚਿਆਂ ਨੂੰ 'ਜਪੁਜੀ ਸਾਹਿਬ' ਦੀ ਬਾਣੀ ਕੰਠ ਕਰਵਾਈ ਜਾ ਰਹੀ ਹੈ।ਗੁ. ਬਾਬਾ ਮਾਲਾ ਸਿੰਘ ਵਿਖੇ ਸਵੇਰੇ 5.30 ਤੋਂ 6.00 ਵਜੇ ਤੱਕ ਕਥਾ ਵੀਚਾਰ ਕੀਤੀ ਜਾਂਦੀ ਹੈ। ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਵਿਖੇ ਸਕੂਲ ਦੇ ਸਟਾਫ ਅਤੇ ਬੱਚਿਆਂ ਦੁਆਰਾ 1/10/09 ਨੂੰ ਸ੍ਰੀ ਸਹਿਜ ਪਾਠ ਆਰੰਭ ਕੀਤਾ ਗਿਆ। ਬੱਚਿਆਂ ਦੀਆਂ ਧਾਰਮਿਕ ਕਲਾਸਾਂ ਲਈ ਸਮੂਹ ਪਿੰਡ, ਪ੍ਰਬੰਧਕ ਡਾ. ਗੁਰਭੇਜ ਸਿੰਘ, ਭਾਈ ਦਿਲਬਾਗ ਸਿੰਘ, ਅਤੇ ਮਾਸਟਰ ਪ੍ਰੀਤਮ ਸਿੰਘ ਜੀ ਪੂਰਾ ਸਹਿਯੋਗ ਦੇ ਰਹੇ ਹਨ।
8. ਸਭਰਾ :- ਪ੍ਰਚਾਰਕ ਭਾਈ ਜਗਜੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 6 ਪਿੰਡਾਂ ਅਤੇ 6 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਅਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕੇਂਦਰ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਲਗਾਈ ਜਾਂਦੀ ਹੈ ਅਤੇ ਹਫਤਾਵਾਰੀ ਸਮਾਗਮ ਵੀ ਕੀਤਾ ਗਿਆ। ਨਸ਼ੇ ਛੱਡਣ ਵਾਲਿਆਂ ਦੀ ਗਿਣਤੀ 1 ਹੈ। ਅਤੇ ਕੇਸ ਰੱਖਣ ਵਾਲਿਆਂ ਦੀ ਗਿਣਤੀ 5 ਹੈ।ਪਿਛਲੇ ਮਹੀਨੇ ਤੱਕ ਸਹਿਜ ਪਾਠਾਂ ਦੀ ਗਿਣਤੀ 35 ਸੀ।
9. ਦਿਆਂਤਪੁਰਾ :- ਪ੍ਰਚਾਰਕ ਭਾਈ ਸੁਰਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 7 ਪਿੰਡਾਂ ਅਤੇ 3 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਮਿਤੀ 15/9/09 ਨੂੰ ਚੜ੍ਹਦੀ ਧੜ੍ਹੀ ਗੁ. ਸਾਹਿਬ ਵਿਖੇ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ ਗਈ ਅਤੇ ਸੰਗਤਾਂ ਨੂੰ ਕਰਮਕਾਂਡ ਛੱਡ ਕੇ ਗੁਰਬਾਣੀ ਅਨੁਸਾਰ ਜੀਵਨ ਜਿਊਂਣ ਲਈ ਪ੍ਰੇਰਿਆ ਗਿਆ। ਦਿਆਂਤਪੁਰ ਵਿਖੇ ਹਰ ਹਫਤੇ ਗੁਰਮਤਿ ਸਮਾਗਮ ਕੀਤਾ ਜਾਂਦਾ ਹੈ, ਜਿਸ ਦੌਰਾਨ ਕਲਾਸ ਦੇ ਬੱਚੇ ਹੀ ਕੀਰਤਨ, ਕਵਿਤਾ ਕਵੀਸ਼ਰੀ ਕਰਦੇ ਹਨ ਅਤੇ ਸਾਰੀ ਸੇਵਾ ਬੱਚਿਆਂ ਵੱਲੋਂ ਹੀ ਕੀਤੀ ਜਾਂਦੀ ਹੈ। ਮਸਾਣੀਆਂ ਗੁ. ਸਾਹਿਬ ਵਿਖੇ ਵੀ ਹਫਤਾਵਾਰੀ ਗੁਰਮਤਿ ਸਮਾਗਮ ਕੀਤਾ ਜਾਂਦਾ ਹੈ ਜਿਸ ਵਿਚ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ ਜਾਂਦੀ ਹੈ।
10. ਨਾਰੰਗਵਾਲ ਕਲਾਂ :- ਪ੍ਰਚਾਰਕ ਭਾਈ ਕਮਲਜੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 3 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਧਾਰਮਿਕ ਕਲਾਸਾਂ ਵਿਚ ਬੱਚਿਆਂ ਦੀ ਗਿਣਤੀ 50 ਹੈ। ਕੇਂਦਰ ਵੱਲੋਂ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ।2 ਸਹਿਜ ਪਾਠ ਆਰੰਭ ਕੀਤੇ ਗਏ ਅਤੇ ਇਕ ਸਹਿਜ ਪਾਠ ਦਾ ਭੋਗ ਵੀ ਪਾਇਆ ਗਿਆ। 20 ਬੱਚਿਆਂ ਨੇ ਧਾਰਮਿਕ ਪ੍ਰੀਖਿਆ ਦੇ ਫਾਰਮ ਭਰੇ ਹਨ।
11. ਰਣਸ਼ੀਂਹ ਕਲਾਂ :- ਪ੍ਰਚਾਰਕ ਭਾਈ ਧਰਮਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 5 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕਲਾਸਾਂ ਵਿਚ ਬੱਚੇ ਕਾਫੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ। ਪਿੰਡ ਦੋਧਰ, ਬੁੱਟਰ ਅਤੇ ਮੱਲੇਆਣਾ ਵਿਖੇ ਮਹੀਨੇ ਵਿਚ ਇਕ-ਇਕ ਦਿਨ ਗੁਰਮਤਿ ਕਲਾਸ ਲਗਾਈ ਜਾਂਦੀ ਹੈ।ਪਿੰਡ ਦੋਧਰ ਵਿਖੇ ਬੱਚਿਆਂ ਦੇ ਧਾਰਮਿਕ ਪੇਪਰ ਲੈਣ ਤੋਂ ਬਾਅਦ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ। ਜਿਸ ਵਿਚ 250 ਬੱਚਿਆਂ ਨੇ ਹਿੱਸਾ ਲਿਆ ਅਤੇ ਨਾਲ ਹੀ ਚੇਤਨਾ ਮਾਰਚ ਵੀ ਕੱਢਿਆ ਗਿਆ।ਗੁਰਬਾਣੀ ਸੰਥਿਆ ਦੀ ਕਲਾਸ ਵੀ ਲਗਾਈ ਜਾਂਦੀ ਹੈ ਅਤੇ ਕੇਸ ਰੱਖਣ ਵਾਲਿਆਂ ਦੀ ਗਿਣਤੀ ਇੱਕ ਹੈ।
12. ਰਈਆ :- ਪ੍ਰਚਾਰਕ ਭਾਈ ਦਾਰਾ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 18 ਪਿੰਡਾਂ ਅਤੇ 2 ਸਕੂਲਾਂ ਵਿਖੇ ਬੱਚਿਆਂ ਅਤੇ ਸੰਗਤ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਵੱਖ-ਵੱਖ ਪਿੰਡਾਂ ਵਿਚ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ ਜਿਸ ਵਿਚ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ ਜਾਂਦੀ ਹੈ। ਗੁਰਬਾਣੀ ਸੰਥਿਆ ਦੀ ਕਲਾਸ ਵੀ ਲਗਾਈ ਜਾਂਦੀ ਹੈ।ਕਲਾਸ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 15 ਹੈ ਅਤੇ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ 4 ਹੈ। ਨਸ਼ੇ ਛੱਡਣ ਵਾਲਿਆਂ ਦੀ ਗਿਣਤੀ 1 ਅਤੇ ਕੇਸ ਰੱਖਣ ਵਾਲਿਆਂ ਦੀ ਗਿਣਤੀ 2 ਹੈ। ਇਸ ਮਹੀਨੇ 4 ਦਰੱਖਤ ਵੀ ਲਗਾਏ ਗਏ ਹਨ। ਪਿਛਲੇ ਮਹੀਨੇ ਵੀ 12 ਦਰੱਖਤ ਲਗਾਏ ਗਏ ਸਨ। ਇਸ ਤਰ੍ਹਾਂ ਕੇਂਦਰ ਵੱਲੋਂ ਲਗਾਏ ਗਏ ਦਰਖਤਾਂ ਦੀ ਗਿਣਤੀ 16 ਹੈ।
13. ਫਰੀਦਕੋਟ:- ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ ਗੁ. ਸਾਹਿਬ ਵਿਖੇ ਕਥਾ ਦੁਆਰਾ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ ਜਾਂਦੀ ਹੈ। ਅਤੇ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
14. ਬਾਜਾਚੱਕ :- ਪ੍ਰਚਾਰਕ ਭਾਈ ਅਵਤਾਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 3 ਪਿੰਡਾਂ ਅਤੇ 1 ਸਕੂਲ ਵਿਖੇ ਬੱਚਿਆਂ ਦੀ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਇਕ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ ਅਤੇ 2 ਸਹਿਜ ਪਾਠ ਆਰੰਭ ਕਰਵਾਏ ਗਏ ਹਨ। ਕੇਂਦਰ ਵੱਲੋਂ ਪਿੰਡ ਦੇਵੀਦਾਸ ਦੇ ਗੁ. ਸਾਹਿਬ ਵਿਖੇ ਗੁਰੁ ਨਾਨਕ ਪਾਤਿਸ਼ਾਹ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੇ ਕਵਿਤਾ ਕਵੀਸ਼ਰੀ ਅਤੇ ਲੈਕਚਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਭਾਈ ਅਵਤਾਰ ਸਿੰਘ ਪੰਜਤੂਰ ਅਤੇ ਸੁਖਬੀਰ ਸਿੰਘ ਗਵਾਲੀਅਰ ਵੱਲੋਂ ਸੀਨੀਅਰ ਅਤੇ ਜੂਨੀਅਰ ਗੁਰੱਪ ਦਾ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ਵਿਚ ਪੁਜ਼ੀਸ਼ਨ ਤੇ ਆਏ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਬਾਕੀ ਬੱਚਿਆਂ ਨੂੰ ਹੌਸਲਾ ਅਫਜ਼ਾਈ ਇਨਾਮ ਵੀ ਦਿੱਤੇ ਗਏ।ਭਾਈ ਅਵਤਾਰ ਸਿੰਘ ਪੰਜਤੂਰ ਨੇ ਇਸ ਸਮਾਗਮ ਵਿਚ ਬੱਚਿਆਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ ਅਤੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ।
15. ਚੋਹਲਾ ਸਾਹਿਬ :- ਪ੍ਰਚਾਰਕ ਭਾਈ ਅੰਗਰੇਜ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 3 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਬੱਚਿਆਂ ਨੂੰ ਕਵਿਤਾ, ਕਵੀਸ਼ਰੀ ਅਤੇ ਗੁਰਬਾਣੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਐਤਵਾਰ ਨੂੰ ਪਿੰਡ ਧੁੰਨਢਾਏ ਵਾਲਾ ਅਤੇ ਪਿੰਡ ਕਰਮੂਵਾਲਾ ਵਿਖੇ ਕਥਾ ਕੀਤੀ ਜਾਂਦੀ ਹੈ। ਪਿੰਡ ਰੱਤੋਕੇ ਵਿਖੇ ਕੇਂਦਰ ਵੱਲੋਂ ਲੋੜਵੰਦ ਬੱਚਿਆਂ ਨੂੰ ਐਜੂਏਡ ਦੀ ਸਹਾਇਤਾ ਦੇ ਪੈਸੇ ਵੰਡੇ ਗਏ।
16. ਉੱਚੀ ਮੰਗਲੀ :- ਪ੍ਰਚਾਰਕ ਭਾਈ ਸਤਨਾਮ ਸਿੰਘ ਜੀ ਅੱਬੂਵਾਲ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 6 ਪਿੰਡਾਂ ਅਤੇ 2 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕਲਾਸਾਂ ਦੌਰਾਨ ਬੱਚਿਆਂ, ਵੱਡਿਆਂ ਅਤੇ ਨੌਜਵਾਨ ਵੀਰਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪਿੰਡ ਉੱਚੀ ਮੰਗਲੀ ਵਿਖੇ ਗੁਰਬਾਣੀ ਦੀ ਲੜੀਵਾਰ ਕਥਾ ਵੀ ਕੀਤੀ ਜਾਂਦੀ ਹੈ। ਸੂਚਿਤ ਕੀਤਾ ਗਿਆ ਹੈ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਧਘੰ ਕੰਪਿਊਟਰ ਸੈਂਟਰ ’ਤੇ ਼ਅਣਖੀਲੇ ਸੂਰਮੇ’ ਧਾਰਮਿਕ ਫਿਲਮ ਦਿਖਾਈ ਗਈ। ਬਸਤੀ ਜੋਧੇਵਾਲ ਵਿਖੇ ਦਸਹਿਰੇ ਵਾਲੇ ਦਿਨ ਗੁਰਬਾਣੀ ਕੀਰਤਨ ਦੇ ਦੀਵਾਨ ਸਜਾਏ ਗਏ। ਸਿੰਘ ਸਭਾ ਸੁਭਾਸ਼ ਨਗਰ ਦੇ ਗੁ. ਸਾਹਿਬ ਵਿਖੇ ਕਥਾ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਇਸ ਦੌਰਾਨ ਸ੍ਰੋਮਣੀ ਤੱਤ ਖਾਲਸਾ ਪ੍ਰਚਾਰਕ ਭਾਈ ਜਰਨੈਲ ਸਿੰਘ ਨੇ ਵੀ ਸ਼ਬਦ ਵੀਚਾਰ, ਗੁਰਬਾਣੀ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਗੁਰਬਾਣੀ ਦੇ ਲੜ੍ਹ ਲੱਗਣ ਲਈ ਪ੍ਰੇਰਿਆ। ਸਮਾਗਮ ਦੌਰਾਨ ਨਗਰ ਨਿਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ ਗੁਰੂ ਦੇ ਲੜ੍ਹ ਲੱਗਣ ਦਾ ਪ੍ਰਣ ਵੀ ਕੀਤਾ। ਕੇਂਦਰ ਵੱਲੋਂ 3 ਸਹਿਜ ਪਾਠ ਆਰੰਭ ਕੀਤੇ ਗਏ ਤਿੰਨ ਦਰੱਖਤ ਲਗਾਏ ਗਏ ਅਤੇ ਗੁਰਬਾਣੀ ਸੰਥਿਆ ਲੈਣ ਵਾਲਿਆਂ ਦੀ ਗਿਣਤੀ 5 ਹੈ।
17. ਹਿੰਮਤਪੁਰਾ :- ਪ੍ਰਚਾਰਕ ਭਾਈ ਸਤਵੰਤ ਸਿੰਘ ਜੀ ਅੱਬੂਵਾਲ ਅਤੇ ਭਾਈ ਗੁਰਸ਼ਰਨ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 2 ਪਿੰਡਾਂ ਅਤੇ 5 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਸੂਚਿਤ ਕੀਤਾ ਗਿਆ ਹੈ ਕਿ ਸਤਬੰਰ ਮਹੀਨੇ ਵੱਖ-ਵੱਖ ਥਾਵਾਂ ਤੇ 5 ਗੁਰਮਤਿ ਸਮਾਗਮ ਕੀਤੇ ਗਏ।ਇਹਨਾਂ ਸਮਾਗਮਾਂ ਦੌਰਾਨ ਭਾਈ ਗੁਰਸ਼ਰਨ ਸਿੰਘ ਤੇ ਭਾਈ ਨਵਜੋਤ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਸਾਂਝੀਆਂ ਕੀਤੀਆਂ। ਮਹੀਨੇਵਾਰੀ ਸਮਾਗਮਾਂ ਦੌਰਾਨ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰ. ਮਨਰਾਜ ਕੌਰ ਜੀ ਨੇ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਤੇ ਜੀਵਨ ਜਾਚ ਵਿਸ਼ੇ ਤੇ ਸੰਗਤਾਂ ਨਾਲ ਵੀਚਾਰਾਂ ਕੀਤੀਆਂ। ਨਗਰ ਨਿਵਾਸੀਆਂ ਵੱਲੋਂ ਇਸ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਇਸੇ ਤਰ੍ਹਾਂ ਹਫਤਾਵਾਰੀ ਤੇ ਮਹੀਨੇਵਾਰੀ ਸਮਾਗਮ ਕਰਕੇ ਸੰਗਤਾਂ ਨੂੰ ਗੁਰਮਤਿ ਦ੍ਰਿੜ ਕਰਵਾਉਂਣ ਲਈ ਕਿਹਾ। ਭਾਈ ਬਿਕਰਮਜੀਤ ਸਿੰਘ ਜੰਮੂ ਵੱਲੋਂ ਕੀਰਤਨ ਦੁਵਾਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕੇਂਦਰ ਵੱਲੋਂ ਵੱਖ-ਵੱਖ ਥਾਵਾਂ ਤੇ ਧਾਰਮਿਕ ਫਿਲਮਾਂ ਦਿਖਾਈਆਂ ਗਈਆਂ। ਸਾਬਤ ਸੂਰਤ ਨੌਜਵਾਨ ਸ. ਹਰਦੀਪ ਸਿੰਘ ਜੋ ਕਨੇਡਾ ਤੋਂ ਕਬੱਡੀ ਖੇਡ ਕੇ ਵਾਪਸ ਪਰਤੇ ਹਨ ਨੂੰ ਕੇਂਦਰ ਵੱਲੋਂ ਸਿੱਖੀ ਸ਼ਾਨ ਵਧਾਉਂਣ ਤੇ ਸਨਮਾਨਿਤ ਕੀਤਾ ਗਿਆ।
18 ਕਿਲ੍ਹਾ ਰਾਏਪੁਰ :- ਪ੍ਰਚਾਰਕ ਭਾਈ ਗੁਰਸੇਵਕ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 6 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰ ਰੋਜ਼ ਸਵੇਰੇ ਗੁ. ਸਾਹਿਬ ਵਿਖੇ 5.40 ਤੋਂ 6.25 ਤੱਕ 'ਆਸਾ ਦੀ ਵਾਰ' ਦੀ ਲੜੀਵਾਰ ਕਥਾ ਕੀਤੀ ਜਾਂਦੀ ਹੈ। ਮਿਤੀ 22/9/09 ਤੋਂ 26/9/09 ਤੱਕ 5 ਰੋਜਾ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਉਦੇਸ਼ਾਂ ਨੂੰ ਸਾਕਾਰ ਕਰਨ ਲਈ ਪਿੰਡ ਸ਼ਾਹਪੁਰ ਦੀ ਸਮੁੱਚੀ ਸੰਗਤ ਅਤੇ ਗੁਰਮੁਖ ਵੀਰਾਂ ਦੇ ਸਾਂਝੇ ਉਪਰਾਲੇ ਸਦਕਾ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਥਕ ਵਿਦਵਾਨਾਂ (ਗਿ. ਬਲਵਿੰਦਰ ਸਿੰਘ ਭਾਈ ਗੁਰਦਾਸ ਮਿ. ਕਾਲਜ, ਗਿ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ, ਭਾਈ ਨਛੱਤਰ ਸਿੰਘ ਜੀ) ਨੇ ਵੀ ਹਾਜ਼ਰੀ ਲਵਾਈ। ਭਾਈ ਗੁਰਸੇਵਕ ਸਿੰਘ 'ਮਦਰੱਸਾ: ਦੁਆਰਾ ਸਲਾਈਡ ਸ਼ੋਅ: ਕੀ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਲੱਭਿਆ?' ਵਿਆਖਿਆ ਸਹਿਤ ਕੀਤਾ ਗਿਆ।ਸਾਰੇ ਸਮਾਗਮ ਦੌਰਾਨ ਨਗਰ ਨਿਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਹਾਜ਼ਰੀਆਂ ਭਰੀਆਂ ਅਤੇ ਜਲਦ ਹੀ ਇਸ ਤਰ੍ਹਾਂ ਦਾ ਹੋਰ ਸਮਾਗਮ ਕਰਵਾਉਂਣ ਲਈ ਵੀ ਆਖਿਆ। ਪਿੰਡ ਘੁੰਗਰਾਣਾ ਦੇ ਗੁਰਦਵਾਰਾ ਸਾਹਿਬ ਵਿਖੇ 'ਅਮਰ ਖਾਲਸਾ' ਫਿਲਮ ਦਿਖਾਈ ਗਈ।ਸੂਚਿਤ ਕੀਤਾ ਗਿਆ ਹੈ ਕਿ ਅਕਤੂਬਰ 10, 11, 12 ਸ਼ਾਮ 7.00 ਤੋਂ 9.00 ਤੱਕ ਕਿਲ੍ਹਾ ਰਾਏ ਪੁਰ ਦੇ ਕਮਿਊਨਿਟੀ ਹਾਲ ਵਿਚ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।
19. ਪਿਆਲਾ :- ਪ੍ਰਚਾਰਕ ਭਾਈ ਲਖਵਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 2 ਪਿੰਡਾਂ ਵਿਖੇ ਕਥਾ ਅਤੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਹਰ ਐਤਵਾਰ ਬੱਚਿਆਂ ਵੱਲੋਂ ਮਿਲ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ। ਬੱਚਿਆਂ ਦੁਆਰਾ ਕਵਿਤਾਵਾਂ ਅਤੇ ਲੈਕਚਰ ਵੀ ਕੀਤਾ ਜਾਂਦਾ ਹੈ।ਕੇਸ ਰੱਖਣ ਵਾਲਿਆਂ ਦੀ ਗਿਣਤੀ 3 ਹੈ।
20. ਢਪਾਲੀ :- ਪ੍ਰਚਾਰਕ ਭਾਈ ਨਵਜੋਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 6 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਕੇਸ ਰੱਖਣ ਵਾਲਿਆਂ ਦੀ ਗਿਣਤੀ 22 ਹੈ ਅਤੇ ਗੁਰਬਾਣੀ ਸੰਥਿਆ ਦੀ ਕਲਾਸ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 13 ਹੈ।
21. ਗੁਲਜ਼ਾਰਪੁਰ :- ਪ੍ਰਚਾਰਕ ਭਾਈ ਗੁਰਮੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 30 ਤੋਂ 35 ਤੱਕ ਹੁੰਦੀ ਹੈ। ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ 4 ਹੈ। ਗੁਰਬਾਣੀ ਸੰਥਿਆ ਦੀਆਂ ਕਲਾਸਾਂ ਲਗਾਉਂਣ ਵਾਲੇ ਬੱਚਿਆਂ ਦੀ ਗਿਣਤੀ 8 ਹੈ।
22. ਜੀਵਨਵਾਲਾ :- ਪ੍ਰਚਾਰਕ ਭਾਈ ਰਾਮ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 5 ਪਿੰਡਾਂ ਅਤੇ 3 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕੇਂਦਰ ਵਿਖੇ ਅੰਿਮ੍ਰਤ ਵੇਲੇ ਹਰ ਰੋਜ਼ ਕਥਾ ਕੀਤੀ ਜਾਂਦੀ ਹੈ ਅਤੇ 25 ਬੱਚਿਆਂ ਦੀ ਗੁਰਬਾਣੀ ਸੰਥਿਆ ਦੀ ਕਲਾਸ ਲਗਾਈ ਜਾਂਦੀ ਹੈ। ਕੇਂਦਰ ਵੱਲੋਂ 2 ਧਾਰਮਿਕ ਫਿਲਮਾਂ ਵੀ ਦਿਖਾਈਆਂ ਗਈਆਂ। ਕੇਸ ਰੱਖਣ ਵਾਲਿਆਂ ਦੀ ਗਿਣਤੀ 5 ਅਤੇ ਨਸ਼ੇ ਛੱਡਣ ਵਾਲਿਆਂ ਦੀ ਗਿਣਤੀ 1 ਹੈ।
23. ਬੁਲਾਰਾ :- ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 3 ਪਿੰਡਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਵਿਚ 20-25 ਬੱਚੇ ਹਿੱਸਾ ਲੈਂਦੇ ਹਨ। 27 ਸਤੰਬਰ ਨੂੰ ਜਸਦੇਵ ਨਗਰ ਗੁ. ਸਾਹਿਬ ਵਿਖੇ ਧਾਰਮਿਕ ਫਿਲਮ ਦਾ ਆਯੋਜਨ ਕੀਤਾ ਗਿਆ। ਕੇਸ ਰੱਖਣ ਵਾਲਿਆਂ ਦੀ ਗਿਣਤੀ 1 ਹੈ।
24. ਕਾਲਖ :- ਪ੍ਰਚਾਰਕ ਭਾਈ ਗੁਰਜੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 4 ਪਿੰਡਾਂ ਅਤੇ 6 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਪਿੰਡ ਕਾਲਖ ਵਿਖੇ ਰੋਜ਼ਾਨਾਂ ਸ਼ਾਮ ਨੂੰ ਬੱਚਿਆਂ ਦੀ ਕਲਾਸ ਲਗਾਈ ਜਾਂਦੀ ਹੈ। ਬੁੱਧਵਾਰ ਤੇ ਸ਼ਨੀਵਾਰ ਨੂੰ ਬੀਬੀਆਂ ਦੀ ਸਂਥਿਆ ਦੀ ਕਲਾਸ ਲਗਾਈ ਜਾਂਦੀ ਹੈ।ਪਿੰਡ ਮਾਜਰੀ ਵਿਖੇ ਐਤਵਾਰ ਨੂੰ ਸਵੇਰੇ 8.00 ਵਜੇ ਗੁਰਮਤਿ ਦੀ ਕਲਾਸ ਲਗਾਈ ਜਾਂਦੀ ਹੈ।
25. ਚਮਿੰਡਾ :- ਪ੍ਰਚਾਰਕ ਭਾਈ ਅਮਰਪ੍ਰੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 6 ਪਿੰਡਾਂ ਅਤੇ 1 ਸਕੂਲ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕੇਂਦਰ ਵਿਖੇ ਜਪੁਜੀ ਸਾਹਿਬ ਦੀ ਹਰ ਰੋਜ਼ ਲੜੀਵਾਰ ਕਥਾ ਕੀਤੀ ਜਾਂਦੀ ਹੈ। ਮਿਤੀ 13/9/09 ਨੂੰ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਵੱਲੋਂ ਕਵਿਤਾਵਾਂ ਅਤੇ ਸ਼ਬਦਾਂ ਰਾਹੀਂ ਅਤੇ ਭਾਈ ਅਮਰਪ੍ਰੀਤ ਸਿੰਘ ਜੀ ਵੱਲੋਂ ਲੈਕਚਰ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਮਿਤੀ 2/10/2009 ਨੂੰ ਖਮਾਣੋਂ ਸ਼ਹਿਰ ਦੇ ਸ੍ਰ. ਭਾਗ ਸਿੰਘ ਜੀ ਦੇ ਗ੍ਰਹਿ ਵਿਖੇ 'ਗੁਰ ਬਿਨ ਘੋਰ ਅੰਧਾਰ..' ਸ਼ਬਦ ਦੀ ਵੀਚਾਰ ਕੀਤੀ ਗਈ। ਸੰਗਤਾਂ ਨੂੰ ਦੇਹਧਾਰੀ ਬਾਬਿਆਂ ਤੋਂ ਸੁਚੇਤ ਰਹਿਣ ਅਤੇ ਸ਼ਬਦ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ ਗਿਆ।
26. ਦਸੂਹਾ :- ਪ੍ਰਚਾਰਕ ਭਾਈ ਸੁਖਦੀਪ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 5 ਪਿੰਡਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕੇਂਦਰ ਵੱਲੋਂ ਹਫਤਾਵਾਰੀ ਕਥਾ ਵੀ ਕੀਤੀ ਜਾਂਦੀ ਹੈ। ਕੇਂਦਰ ਨੂੰ ਨਵੀਂ ਸੇਧ ਦੇਣ ਲਈ ਡਾ. ਰਘਬੀਰ ਸਿੰਘ ਬੈਂਸ ਅਤੇ ਸਮਾਜ ਭਲਾਈ ਪਾਰਟੀ ਦੇ ਸੀਨੀ. ਮੀਤ ਪ੍ਰਧਾਨ ਸ੍ਰ. ਇਕਬਾਲ ਸਿੰਘ ਧਾਮੀ ਜੀ ਨਾਲ ਮੀਟਿੰਗ ਕੀਤੀ ਗਈ।
27. ਦਾਖਾ :- ਪ੍ਰਚਾਰਕ ਭਾਈ ਦਿਲਬਾਗ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 7 ਪਿੰਡਾਂ ਅਤੇ 7 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕੇਂਦਰ ਵੱਲੋਂ ਹਰ ਸ਼ਨੀਵਾਰ ਪਿੰਡ ਤਲਵੰਡੀ ਖੁਰਦ ਵਿਖੇ ਸ੍ਰੀ ਸੁਖਮਨੀ ਸਾਹਿਬ ਤੇ ਕਥਾ ਵੀਚਾਰ ਕੀਤੀ ਜਾਂਦੀ ਹੈ। ਸੂਚਿਤ ਕੀਤਾ ਗਿਆ ਹੈ ਕਿ ਗੁਰੁ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਭਾਈ ਦਿਲਬਾਗ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਕਰਵਾਇਆ ਗਿਆ। ਜਿਸ ਵਿਚ 'ਭਲੋ ਭਲੋ ਰੇ ਕੀਰਤਨੀਆ..' ਤੇ ਟਾਈਮ ਟੀ.ਵੀ. ਵਾਲੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਉਪਰੰਤ ਭਾਈ ਕੁਲਵਿੰਦਰ ਸਿੰਘ ਸੈਦੇ ਸ਼ਾਹ ਨੇ ਅਤੇ ਭਾਈ ਗੁਰਮੀਤ ਸਿੰਘ ਪੱਟੀ ਨੇ ਸੰਗਤਾਂ ਨਾਲ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ। ਸਮਾਗਮ ਵਿਚ ਆਈਆਂ ਸੰਗਤਾਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਕੇਂਦਰ ਦੇ ਪ੍ਰਚਾਰਕ ਵੀਰਾਂ ਦੇ ਉਪਰਾਲਿਆਂ ਦੀ ਬਹੁਤ ਸ਼ਲਾਘਾਂ ਕੀਤੀ। ਨਸ਼ੇ ਛੱਡਣ ਵਾਲਿਆਂ ਦੀ ਗਿਣਤੀ 2 ਅਤੇ ਕੇਸ ਰੱਖਣ ਵਾਲਿਆਂ ਦੀ ਗਿਣਤੀ 3 ਹੈ। ਪ੍ਰਚਾਰਕ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਕਾਲਜ ਵੱਲੋਂ ਕੁਝ ਮੈਂਬਰਾਂ ਨੂੰ ਇਕ ਦੋ ਮਹੀਨੇ ਬਾਅਦ ਹਰ ਕੇਂਦਰ ਵਿਖੇ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਕਿ ਪ੍ਰਬੰਧਕਾਂ ਨਾਲ ਵੀਚਾਰਾਂ ਸਾਂਝੀਆਂ ਕੀਤੀਆਂ ਜਾ ਸਕਣ।
28. ਤਲਵੰਡੀ ਮੱਲੀਆਂ :- ਪ੍ਰਚਾਰਕ ਭਾਈ ਸੁਖਦੀਪ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਬੱਚਿਆਂ ਅਤੇ ਵੱਡੀ ਸੰਗਤ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕੇਂਦਰ ਵਿਖੇ ਹਰ ਰੋਜ਼ ਅੰਮ੍ਰਿਤ ਵੇਲੇ ਦੀ ਕਥਾ ਵੀ ਕੀਤੀ ਜਾਂਦੀ ਹੈ। ਐਤਵਾਰ ਤੋਂ ਵੀਰਵਾਰ ਤੱਕ ਬੱਚਿਆਂ ਦੀ ਕਲਾਸ ਗੁ. ਸ਼ਾਤਸਰ ਵਿਖੇ ਲਗਾਈ ਜਾਂਦੀ ਹੈ ਅਤੇ ਸ਼ੁੱਕਰਵਾਰ ਤੋਂ ਐਤਵਾਰ ਤੱਕ ਗੁ. ਅਕਾਲਸਰ ਵਿਖੇ ਬੱਚਿਆਂ ਦੀ ਕਲਾਸ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਸ਼ਾਮ ਨੂੰ 3.00 ਵਜੇ ਤੋਂ 4.30 ਵਜੇ ਤੱਕ ਵੱਡੀ ਸੰਗਤ ਦੀ ਗੁਰਬਾਣੀ ਸੰਥਿਆ ਦੀ ਕਲਾਸ ਲਗਾਈ ਜਾਂਦੀ ਹੈ।
29. ਗਾਲਿਬ ਕਲਾਂ :- ਪ੍ਰਚਾਰਕ ਭਾਈ ਕੁਲਜੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ ਪਿੰਡ ਵਿਖੇ ਹੀ ਬੱਚਿਆਂ ਦੀ ਧਾਰਮਿਕ ਕਲਾਸ ਰਾਹੀਂ ਨਿਤਨੇਮ ਦੀ ਸੰਥਿਆ ਦਿੱਤੀ ਜਾਂਦੀ ਅਤੇ 3 ਸਕੂਲਾਂ ਵਿਖੇ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
30. ਢੇਰੀਆਂ :- ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 6 ਪਿੰਡਾਂ ਅਤੇ 1 ਸਕੂਲ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਗੁ. ਪੰਜਪੀਰ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਵੀ ਲਗਾਈ ਜਾਂਦੀ ਹੈ।
31. ਘੁਮਾਣਾ :- ਪ੍ਰਚਾਰਕ ਭਾਈ ਬਲਜੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 6 ਪਿੰਡਾਂ ਅਤੇ 4 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕਲਾਸਾਂ ਵਿਚ ਕਾਫੀ ਗਿਣਤੀ ਵਿਚ ਬੱਚੇ ਹਿੱਸੇ ਲੈ ਰਹੇ ਹਨ। ਅਤੇ ਕੇਸ ਰੱਖਣ ਵਾਲਿਆਂ ਦੀ ਗਿਣਤੀ 3 ਹੈ।ਕੇਂਦਰ ਵੱਲੋਂ 2 ਦਰਖਤ ਵੀ ਲਗਾਏ ਗਏ ਹਨ। ਹੁਣ ਤੱਕ ਲਗਾਏ ਗਏ ਦਰਖਤਾਂ ਦੀ ਗਿਣਤੀ 152 ਹੋ ਗਈ ਹੈ, ਅਤੇ ਸਹਿਜ ਪਾਠਾਂ ਦੀ ਗਿਣਤੀ 62 ਹੈ। ਕੇਂਦਰ ਵੱਲੋਂ ਸਾਫ ਸਫਾਈ ਅਤੇ ਰੁੱਖ ਲਗਾਉਂਣ ਦੀ ਮੁਹਿੰਮ ਵੀ ਜਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਮਿਆਣੀ ਅਤੇ ਬੁੱਲੇਵਾਲ ਵਿਖੇ ਸ਼ਾਮ ਦੇ ਗੁਰਮਤਿ ਦੀਵਾਨ ਸਜਾਏ ਗਏ।ਭਾਈ ਬਲਜੀਤ ਸਿੰਘ ਜੀ ਵੱਲੋਂ ਕਥਾ ਵੀਚਾਰਾਂ ਦੌਰਾਨ ਪਖੰਡੀ , ਡੇਰੇਵਾਦ, ਮੜ੍ਹੀਆਂ ਅਤੇ ਪੀਰਾਂ-ਫਕੀਰਾਂ ਦੀ ਪੂਜਾ ਛੱਡ ਕੇ ਸ਼ਬਦ ਗੁਰੁ ਦੇ ਲੜ ਲੱਗਣ ਦੀ ਸੰਗਤ ਨੂੰ ਪ੍ਰੇਰਨਾ ਕੀਤੀ ਗਈ।ਸਹਿਯੋਗੀ ਵੀਰਾਂ ਅਤੇ ਕੇਂਦਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਬਚਨ ਸਿੰਘ ਜੀ ਨੇ ਅਤੇ ਭਾਈ ਅਵਤਾਰ ਸਿੰਘ ਸੈਕਟਰੀ ਸਾਹਿਬ ਨੇ ਸੰਗਤਾਂ ਨੂੰ ਕੇਂਦਰ ਦਾ ਸਹਿਯੋਗ ਦੇਣ ਦੀ ਬੇਨਤੀ ਕੀਤੀ। ਦੋਹਾਂ ਥਾਵਾਂ ਤੇ ਐਨੀਮੇਸ਼ਨ ਫਿਲਮ 'ਸਭ ਸਿੱਖਨ ਕੋ ਹੁਕਮ ਹੈ' ਦਿਖਾਈ ਗਈ। ਜਿਸ ਦੌਰਾਨ ਸੰਗਤਾਂ ਨੇ ਹੁੰਮਹੁਮਾ ਕੇ ਹਾਜ਼ਰੀ ਭਰੀ। ਇਸ ਤੋਂ ਇਲਾਵਾ 6 ਥਾਵਾਂ ’ਤੇ ਹਫਤੇਵਾਰ ਧਾਰਮਿਕ ਫਿਲਮਾਂ ਵਿਖਾਈਆਂ ਗਈਆਂ। ਅੱਸੂ ਮਹੀਨੇ ਦੀ ਸੰਗਰਾਂਦ ’ਤੇ ਪਿੰਡ ਬੁਲੇਵਾਲ ਵਿਖੇ ਸਮਾਗਮ ਰੱਖਿਆ ਗਿਆ। ਮਹੀਨੇ ਦੇ ਸ਼ਬਦ ਦੀ ਵੀਚਾਰ ਦੇ ਨਾਲ ਨਾਲ ਪ੍ਰਚਾਰਕ ਸਿੰਘ ਨੇ ਸੰਗਤਾਂ ਨੂੰ ਰੋਜ਼ਾਨਾ ਗੁਰੂ ਘਰ ਆ ਕੇ ਸੰਗਤੀ ਗਰੁੱਪ ਵਿਚ ਨਿਤਨੇਮ ਕਰਨ ਦੀ ਬੇਨਤੀ ਕੀਤੀ। ਜਿਸ ਤੋਂ ਪ੍ਰਭਾਵਤ ਹੋ ਕੇ 25 ਬੱਚੇ ਹਰ ਰੋਜ਼ ਨਿਤਨੇਮ ਕਰਨ ਲੱਗ ਪਏ ਹਨ। ਇਕ ਬੱਚਾ ਸ਼ਾਮ ਸਮੇਂ ਸੰਗਤ ਵਿਚ ਸਮਾਪਤੀ ’ਤੇ ਅਰਦਾਸ ਵੀ ਕਰ ਰਿਹਾ ਹੈ। ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਬੱਚਿਆਂ ਦਾ ਗੁਰਬਾਣੀ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਜਾ ਰਿਹਾ ਹੈ। 18 ਅਕਤੂਬਰ ਨੂੰ ਹੋਣ ਵਾਲੇ ਇਸ ਸਮਾਗਮ ਵਿਚ 250 ਤੋਂ ਵੱਧ ਬੱਚਿਆਂ ਨੇ ਭਾਗ ਲੈਣ ਲਈ ਬੇਨਤੀ ਕੀਤੀ।
32. ਡੱਲ੍ਹ :- ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ 7 ਪਿੰਡਾਂ ਅਤੇ 11 ਸਕੂਲਾਂ ਵਿਖੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਅਤੇ ਕਥਾ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਕਲਾਸਾਂ ਵਿਚ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ।ਮਿਤੀ 23/9/09 ਨੂੰ ਆਈ. ਟੀ. ਗਰਲਜ਼ ਕਾਲਜ ਅਲਗੋ ਕੋਠੀ ਵਿਖੇ ਗੁਰਮਤਿ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਗਿ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਗੁਰਮਤਿ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣਾਉਣ ਦੀ ਸੰਗਤਾਂ ਨੂੰ ਪ੍ਰੇਰਨਾ ਕੀਤੀ। ਕਾਲਜ ਵਿਚ ਸੈਮੀਨਾਰ ਕਰਾਉਣ ਲਈ ਪਿੰ੍ਰਸੀ. ਮਨਮਿੰਦਰ ਸਿੰਘ ਜੀ, ਚੇਅਰਮੈਨ ਇੰਦਰਜੀਤ ਸਿੰਘ ਅਤੇ ਸਾਰੇ ਸਟਾਫ ਨੇ ਭਰਪੂਰ ਸਹਿਯੋਗ ਦਿਤਾ। ਇਸ ਦੌਰਾਨ ਧਾਰਮਿਕ ਫਿਲਮ ‘ਸੁੰਦਰੀ’ ਵੀ ਦਿਖਾਈ।
33. ਭੁੱਲਰਬੇਟ :- ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਜੀ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ ਕਥਾ ਅਤੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਰਾਹੀਂ ਗੁਰਮਤਿ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਮਿਤੀ 15/9/09 ਨੂੰ ਸੰਗਰਾਂਦ ਦੇ ਸਬੰਧ ਵਿਚ ਖੁਖਰੈਣ ਵਿਖੇ ਰੱਖੇ ਗਏ ਸਮਾਗਮ ਦੌਰਾਨ ਕੇਂਦਰ ਦੇ ਬੱਚਿਆਂ ਵੱਲੋਂ ਲੈਕਚਰ, ਕਵਿਤਾਵਾਂ ਅਤੇ ਕਵਿਸ਼ਰੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਅਤੇ ਬਾਬਾ ਜੱਸਾ ਸਿੰਘ ਜੀ ਵੱਲੋਂ ਬੱਚਿਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਪਿਆਰ ਵੀ ਦਿੱਤਾ ਗਿਆ। ਪਿੰਡ ਹਾਰਨੀਵਾਲਾ ਵਿਖੇ ਬੱਚਿਆਂ ਦੀਆਂ ਕਲਾਸਾਂ ਤੋਂ ਬਾਅਦ ਬੀਬੀਆਂ ਅਤੇ ਨੌਜਵਾਨ ਵੀਰਾਂ ਦੀ ਸੰਥਿਆ ਦੀ ਕਲਾਸ ਲਗਾਈ ਜਾਂਦੀ ਹੈ। ਇਸੇ ਪਿੰਡ ਵਿਚ ਹਰ ਦੂਜੇ ਹਫਤੇ ਦਿਨ ਐਤਵਾਰ ਨੂੰ ਬੱਚਿਆਂ ਦਾ ਸਮਾਗਮ ਅੰਮ੍ਰਿਤ ਵੇਲੇ ਕਰਵਾਇਆ ਜਾਂਦਾ ਹੈ। ਜਿਸ ਵਿਚ ਬੱਚੇ ਗੁਰਮਤਿ ਦੀਆਂ ਗੱਲਾਂ ਦੱਸ ਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ। ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ। ਮਿਤੀ 12/9/09 ਨੂੰ ਪਿੰਡ ਢਿਲਵਾਂ ਮਿਆਣੀ ਵਿਖੇ ਗੁ.ਗ੍ਰੰ. ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਰਈਆ ਕੇਂਦਰ ਦੇ ਪ੍ਰਚਾਰਕ ਭਾਈ ਦਾਰਾ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਸਿਧਾਤਾਂ ਤੇ ਰੌਸ਼ਨੀ ਪਾਈ ਅਤੇ ਨੋਜਵਾਨਾਂ ਨੂੰ ਨਸ਼ੇ ਛੱਡ ਕੇ ਅੰਮ੍ਰਿਤ ਛਕਣ ਬਾਰੇ ਸੰਗਤਾਂ ਨੂੰ ਬੇਨਤੀ ਕੀਤੀ। ਭੁੱਲਰ ਬੇਟ ਵਿਖੇ ਵੀ ਸ਼ੁੱਕਰਵਾਰ ਸ਼ਾਮ ਨੂੰ ਸੋਦਰੁ ਦੀ ਬਾਣੀ ਤੋਂ ਬਾਅਦ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਬੱਚਿਆਂ ਨੇ ਸੰਗਤਾਂ ਨੂੰ ਕੇਸਾਂ ਦੀ ਮਹਾਨਤਾ, ਨਸ਼ਿਆਂ ਅਤੇ ਭਰੂਣ ਹੱਤਿਆ ਆਦਿ ਵਿਸ਼ਿਆਂ ਤੇ ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਨਿਹਾਲ ਕੀਤਾ।ਮਿਤੀ 3/10/09 ਨੂੰ ਪਿੰਡ ਲੁਬਾਣਾ ਵਿਖੇ ਸ. ਬਚਨ ਸਿੰਘ ਦੇ ਭੋਗ ਤੇ ਸ਼ਬਦ ਵੀਚਾਰ ਕੀਤੀ ਗਈ ਅਤੇ ਸੰਗਤਾਂ ਵੱਲੋਂ ਆਪਣੇ ਨਗਰ ਵਿਖੇ ਵੀ ਕਥਾ ਕਰਨ ਅਤੇ ਬੱਚਿਆਂ ਦੀ ਕਲਾਸ ਲਗਾਉਂਣ ਦੀ ਬੇਨਤੀ ਕੀਤੀ ਗਈ।ਸੂਚਿਤ ਕੀਤਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਪਿੰਡ ਲੁਬਾਣਾ ਵਿਖੇ ਬੱਚਿਆਂ ਦੀ ਕਲਾਸ ਲੱਗਿਆ ਕਰੇਗੀ।
34. ਇੰਦੌਰ: ਇੰਦੌਰ ਵਿਖੇ ਚੱਲ ਰਹੇ ਕੇਂਦਰ ਅਤੇ ਆਸੇ ਪਾਸੇ ਦੇ ਕੁਝ ਪਿੰਡਾਂ ਵਿਚ ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ। ਗੁਰਮਤਿ ਵਿਚ ਰੁਚੀ ਰੱਖਣ ਵਾਲੇ ਬੱਚਿਆਂ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਅਤੇ ਗੁਰਮੁਖੀ ਪੜਨ ਅਤੇ ਲਿਖਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਪਡਾਲੀ ਵਿਖੇ ਹਰ ਐਤਵਾਰ ਕਥਾ ਵੀਚਾਰ ਕੀਤੀ ਜਾਂਦੀ ਹੈ ਅਤੇ ਨੌਜਵਾਨ ਵੀਰਾਂ ਦੀ ਗੁਰਮਤਿ ਦੀ ਕਲਾਸ ਲਗਾਈ ਜਾਂਦੀ ਹੈ।
35. ਗੋਇੰਦਵਾਲ : ਪ੍ਰਚਾਰਕ ਭਾਈ ਸਤਨਾਮ ਸਿੰਘ ਜੀ ਖਾਲਸਾ ਨੇ ਸੂਚਿਤ ਕੀਤਾ ਹੈ ਉਹਨਾਂ ਵੱਲੋਂ ਪਿੰਡ 'ਧੂੰਦਾ' ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਨਿਤਨੇਮ ਤੋਂ ਬਾਅਦ ਸ਼ਬਦ ਦੀ ਵੀਚਾਰ ਅਤੇ ਸ਼ਾਮ ਨੂੰ ਸੂਰਜ ਪ੍ਰਕਾਸ਼ ਦੀ ਇਤਿਹਾਸਿਕ ਵੀਚਾਰ ਕੀਤੀ ਜਾਂਦੀ ਹੈ। ਐਤਵਾਰ ਅਤੇ ਬੁੱਧਵਾਰ ਨੂੰ ਬੀਬੀਆਂ ਦੀ ਸੁਖਮਨੀ ਸਾਹਿਬ ਦੀ ਸੰਥਿਆ ਦੀ ਕਲਾਸ ਅਤੇ ਮੰਗਲਵਾਰ ਤੇ ਸ਼ਨੀਵਾਰ ਨੂੰ ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ। ਐਤਵਾਰ ਅਤੇ ਵੀਰਵਾਰ ਨੂੰ ਭਾਈ ਗੁਰਸੇਵਕ ਸਿੰਘ ਜੀ ਵੱਲੋਂ ਬੱਚਿਆਂ ਦੀ ਕੀਰਤਨ ਸਿਖਲਾਈ ਦੀ ਕਲਾਸ ਲਗਾਈ ਜਾਂਦੀ ਹੈ। ਪਿੰਡ 'ਧੁੰਦਾ' ਵਿਖੇ 32 ਸਿੱਖ ਨੌਜਵਾਨਾਂ ਨੇ ਸਿੱਖ ਜਾਗ੍ਰਿਤੀ ਲਹਿਰ ਦਾ ਯੂਨਿਟ ਕਾਇਮ ਕੀਤਾ। ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਬੱਚਿਆਂ ਦੀ ਗਿਣਤੀ 8 ਹੈ।
-0-