ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਦਸਮ ਗ੍ਰੰਥ ਦਾ ੩੦੦ ਸਾਲਾ ਦਿਵਸ ਮਨਾਉਣਾ ਸਿੱਖੀ ਦਾ ਘਾਣ

ਸਿੰਘ ਸਭਾ ਇੰਟਰਨੈਸ਼ਨਲ


ਜਦੋਂ ਤੋਂ ਹੀ ਦਸਮ ਗ੍ਰੰਥ ਹੋਂਦ ਵਿਚ ਆਇਆ ਹੈ ਉਦੋਂ ਤੋਂ ਹੀ ਇਹ ਗ੍ਰੰਥ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਣ ਕੀ ਹੈ? ਕਾਰਣ ਬੜਾ ਸਪੱਸ਼ਟ ਹੈ। ਇਸ ਗ੍ਰੰਥ ਦੀ ਕਵਿਤਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਮੂਲਕ ਤੌਰ ਤੇ ਟਕਰਾਉਂਦੀ ਹੈ। ਜਿਸ ਗ੍ਰੰਥ ਨੂੰ ਅਸੀਂ ਆਪਣੇ ਪਰਿਵਾਰ ਵਿਚ, ਮਾਂ-ਬਾਪ, ਭੈਣ-ਭਰਾ ਇਕੱਠੇ ਬੈਠ ਕੇ ਪੜ੍ਹ ਵੀ ਨਹੀ ਸਕਦੇ ਉਹ ਕਿਸੇ ਕੌਮ ਦਾ ਗ੍ਰੰਥ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ? ਸ਼੍ਰੋ. ਗੁ. ਪ੍ਰੰ. ਕਮੇਟੀ ਨੇ ਵੀ ਆਪਣੇ 3 ਅਗਸਤ, 1973 ਦੇ ਪੱਤਰ ਨੰ: 36672 ਵਿਚ ਸਿੰਘ ਸਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਦੀ ਰਾਇ ਲਿਖੀ ਸੀ ਕਿ "ਚਰਿਤ੍ਰੌਪਖਿਆਨ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀ। ਇਹ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ" ਪਰ ਅੱਜ ਦੇ ਸਾਰੇ ਦੇ ਸਾਰੇ ਵਿਕ ਚੁੱਕੇ ਪੁਜਾਰੀ/ ਜੱਥੇਦਾਰ ਅਕਾਲ ਤਖਤ ਮੁੜ ਆਪਣੇ ਹੀ ਫੈਸਲੇ ਦੇ ਉਲਟ ਕੰਮ ਕਿਉਂ ਕਰ ਰਹੇ ਹਨ? ਸਾਫ ਜ਼ਾਹਰ ਹੈ ਕਿ ਉਨ੍ਹਾਂ ਦੀ ਘੰਟੀ ਕਿਤੋਂ ਹੋਰ ਵਜਾਈ ਜਾ ਰਹੀ ਹੈ।

ਦਸਮ ਗ੍ਰੰਥ ਦੀ ਵੰਨਗੀ।
ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥11॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥12॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦ੍ਰੱਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ ॥13॥ਦ:ਗ੍ਰੰ: ਪੰਨਾ 967॥ਚ੍ਰਿਤਰ 111॥

ਦੋਹਾਂ (ਪਿਆਰ ਕਰਨ ਵਾਲਿਆਂ) ਦੀ ਜੋੜੀ ਇਸ ਤਰ੍ਹਾਂ ਫੱਬ ਰਹੀ ਸੀ ਜਿਵੇਂ ਕ੍ਰਿਸ਼ਨ ਤੇ ਉਨ੍ਹਾਂ ਦੀ ਪਿਆਰੀ ਰਾਧਾ ਦੀ ਜੋੜੀ ਹੋਵੇ। ਦੋਹਾਂ ਹੱਥਾਂ ਨਾਲ ਮੁੰਮੇ ਇਉਂ ਮਰੋੜੇ ਜਾ ਰਹੇ ਸਨ ਜਿਵੇ ਕੋਈ ਗਰੀਬ ਆਪਣਾ ਗਵਾਚਿਆ ਹੋਇਆ ਧਨ ਲੱਭ ਰਿਹਾ ਹੋਵੇ। ਉਹ ਬਾਰ ਬਾਰ ਔਰਤ ਨੂੰ ਗਲੇ ਲਗਾ ਰਿਹਾ ਸੀ ਤੇ ਲੱਤਾਂ ਮੋਢਿਆਂ ਤੇ ਰੱਖ ਕੇ ਕਾਮ ਕ੍ਰੀੜਾ (ਸੈਕਸ) ਕਰ ਰਹੇ ਸਨ। ਉਹ ਦੋਨੋ ਜਾਣੇ ਇੰਝ ਲੱਗ ਰਹੇ ਸਨ ਜਿਵੇ ਭੱਥੇ ਵਿਚ ਬੱਧੇ ਹੋਏ ਤੀਰ ਹੋਣ।

" ਤ੍ਰਿਯ ਕੀ ਝਾਂਟ ਨ ਮੂੰਡੀ ਜਾਈ॥ ਬੇਦਪੁਰਾਨਨ ਮੈ ਸੁਨਿ ਪਾਈ॥ ਹਸਿਕਰਿ ਰਾਵ ਬਚਨ ਯੌ ਠਾਨਯੋ॥ ਮੈਂ ਅਪੁਨੇ ਜਿਯ ਸਾਚ ਨ ਜਾਨਯੋ॥ ਤੈਂ ਤ੍ਰਿਯਾ ਹਮ ਸੋ ਝੂਠ ਉਚਾਰੀ॥ ਹਮ ਮੂੰਡੈਂਗੇ ਝਾਂਟਿ ਤਿਹਾਰੀ॥ ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ॥ ਚ੍ਰਿਤਰ 190॥" ਇਸਤ੍ਰੀ ਦੀਆਂ ਝਾਠਾਂ ਉਸਤਰੇ ਨਾਲ ਮੁਨੀਆਂ ਨਹੀ ਜਾ ਸਕਦੀਆਂ।

ਦਸਮ ਗ੍ਰੰਥ ਪੰਨਾ 916 ਚ੍ਰਿਤਰ 82: ਜਹਾਂਗੀਰ ਆਦਿਲ ਮਰਿ ਗਯੋ॥ ਸ਼ਾਹਿਜਹਾਂ ਹਜਰਤਿ ਜੂ ਭਯੋ॥ ਦਰਿਯਾ ਖਾਂ ਪਰ ਅਧਿਕ ਰਿਸਾਯੋ॥ ਮਾਰਨ ਚਹਯੋ ਹਾਥ ਨਹਿ ਆਯੋ॥

ਆਦਿਲ ਦਾ ਮਤਲਬ ਹੈ ਨਿਆਂਕਾਰ। ਜਿਸ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਜੇਲ ਵਿਚ ਡੱਕੀ ਰੱਖਿਆ ਹੋਵੇ, ਪੜ-ਦਾਦੇ ਪਿਤਾ ਗੁਰੂ ਅਰਜਨ ਦੇਵ ਜੀ ਨੁੰ ਤੱਤੀ ਤਵੀ ਤੇ ਬਿਠਾ ਕੇ ਉਪਰੋਂ ਤੱਤੀ ਰੇਤ ਪਾ ਕੇ ਜਿਉਂਦੇ ਜੀਅ ਸਾੜ ਦਿੱਤਾ ਗਿਆ ਹੋਵੇ, ਇਸ ਤਰ੍ਹਾਂ ਦੇ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਕਦੇ ਵੀ ਨਿਆਂਕਾਰ ਨਹੀ ਲਿਖ ਸਕਦੀ? ਬਾਕੀ ਜਹਾਂਗੀਰ ਨੇ ਤੁਜਕੇ ਜਹਾਂਗੀਰ ਵਿਚ ਸਿੱਖ ਲਹਿਰ ਨੂੰ ਝੂਠ ਦੀ ਦੁਕਾਨ ਕਿਹਾ ਹੈ, ‘ਦੁਕਾਨ ਏ ਬਾਤਾਲ ਦੁਕਾਨ ਏ ਬਾਤਾਲ’ । ਇਸ ਦੇ ਬਾਵਜੂਦ ਵੀ ਤੁਸੀਂ ਕਿਸ ਦਲੀਲ ਨਾਲ ਇਹ ਮੰਨਣ ਨੂੰ ਤਿਆਰ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਜਹਾਂਗੀਰ ਨੂੰ ਨਿਆਂਕਾਰ ਲਿਖ ਸਕਦੇ ਹਨ?

ਸੱਤ ਵਾਰ ਕੱਢੀ ਸ਼ਰਾਬ ਦੇ ਰੰਗ:
ਹੋ ਸਾਤਬਾਰ ਮਦਿਯਾਨ ਤੇਂ ਮਦਹਿ ਚੁਆਇ ਕਰਿ।5॥ ਚ੍ਰਿਤਰ 296, ਪੰਨਾ 1244॥
ਬਲੀ ਆਠ ਸੈ ਮਹਿਖ ਮੰਗਾਯੋ॥ ਭੱਛ ਭੋਜ ਪਕਵਾਨ ਪਕਾਯੋ॥ ਮਦਰਾ ਅਧਿਕ ਤਹਾ ਲੈ ਧਰਾ ਸਾਤ ਬਾਰ ਜੁ ਚੁਆਇਨਿ ਕਰਾ॥10॥ ਚ੍ਰਿਤਰ 330॥ ਪੰਨਾ 1286॥
ਸੋਈ ਮਦ ਲੈ ਤਹਾ ਸਿਧਾਈ ਸਾਤ ਬਾਰ ਬਹੁ ਭਾਂਤ ਚੁਆਈ॥ਚ੍ਰਿਤਰ 381, ਪੰਨਾ1337॥

ਕੇਸ ਨਾਸ ਸਿਖਿਆ ਦਸਮ ਗ੍ਰੰਥ ਵਿਚੋਂ:
ਜਿਹੜੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਖਲਾਸੇ ਨੂੰ ਪੰਜ ਕਰਾਰਾਂ ਦੀ ਬਖਸ਼ਿਸ਼ ਕੀਤੀ ਹੋਵੇ, ਓਹੀ ਗੁਰੂ ਸਾਹਿਬ ਕਿਸੇ ਔਰਤ ਦੇ ਕਿਸੇ ਆਦਮੀ ਨਾਲ ਲੰਬਾ ਸਮਾ ਸ਼ਰੀਰਕ ਸਬੰਧਿ (ਨਜਾਇਜ਼) ਬਣਾਈ ਰੱਖਣ ਲਈ ਤੇ ਉਸੇ ਹੀ ਔਰਤ ਦੇ ਆਪਣੇ ਪਤੀ ਦੇ ਅੱਖਾਂ ਵਿਚ ਘੱਟਾ ਪਾ ਕੇ ਕਾਮ ਕ੍ਰੀੜਾ ਕਰਨ ਲਈ, ਕੇਸ ਨਾਸਕ ਪਾਉਡਰ ਵਰਤਣ ਦੀ ਤਜ਼ਵੀਜ ਕਦੇ ਵੀ ਨਹੀ ਸਨ ਕਰ ਸਕਦੇ।ਕੇਸ ਨਾਸਕ ਪਾਊਡਾਰ ਦੁਨੀਆਂ ਵਿਚ ਪਹਿਲੀਵਾਰ 1840 ‘ਚ ਨਿਊਯਾਰਕ ਵਿੱਚ ਵਿਕਿਆ ਹੈ। ਇਸ ਕਰਕੇ ਇਹ ਗ੍ਰੰਥ ਵੀ 1870-80 ਵਿਚ ਹੀ ਲਿਖਿਆ ਗਿਆ ਹੈ।

ਦਸਮ ਗ੍ਰੰਥ ਦੀ ਬਾਣੀ ਇੰਝ ਹੈ।
ਤਾਂਹਿ ਕੇਸ ਅਰਿ ਬਕਤ੍ਰ ਲਗਾਯੋ॥ ਸਬ ਕੇਸਨ ਕੌ ਦੂਰਿ ਕਰਾਯੋ॥ ਪੁਰਖ ਤੇ ਇਸਤ੍ਰੀ ਕਰਿ ਡਾਰੀ॥ ਮਿਤ ਪਤਿ ਲੈ ਤੀਰਥਨ ਸਿਧਾਰੀ॥ ਚ੍ਰਿਤਰ 138, ਪੰਨਾ 1017॥
ਉਸ ਦੇ ਮੂੰਹ ਤੇ ਵਾਲ ਸਾਫ ਤੇਲ ਲਾਇਆ ਅਤੇ ਉਸਦੇ ਵਾਲ ਸਾਫ ਕਰ ਦਿੱਤੇ। ਉਸਨੁੰ ਪੁਰਖ ਤੋਂ ਇਸਤਰੀ ਬਣਾ ਦਿੱਤਾ ਅਤੇ ਮਿਤਰ ਤੇ ਪਤੀ ਨੂੰ ਨਾਲ ਲੈ ਕੇ ਤੀਰਥ ਯਾਤਰਾ ਤੇ ਚੱਲ ਪਈ।
ਬੋਲਿ ਭੇਦ ਸਬ ਪਿਯਹਿ ਸਿਖਾਯੋ॥ ਰੋਮਨਾਸ ਤਿਹ ਬਦਨ ਲਗਾਯੋ॥ ਸਭ ਹੀ ਕੇਸ ਦੂਰ ਕਰਿ ਡਾਰੇ॥ ਪੁਰਖ ਨਾਰਿ ਨਹਿ ਜਾਤ ਬਿਚਾਰੇ॥ ਚ੍ਰਿਤਰ 352,ਪੰਨਾ 1308॥

ਐ ਮੇਰੇ ਪਿਆਰੇ ਵੀਰੋ ਤੇ ਭੈਣੋ! ਜ਼ਰਾ ਕੁ ਸੋਚੋ, ਕੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਕੇਸ ਰੱਖਣੇ ਜ਼ਰੂਰੀ ਕਰਕੇ ਆਪ ਹੀ ਕੇਸ ਨਾਸਕ ਪਾਊਡਰ ਨਾਲ ਕੇਸ ਲਾਹ ਕੇ ਕਿਸੇ ਜ਼ਨਾਨੀ ਨੂੰ ਕਿਸੇ ਹੋਰ ਮਰਦ ਨਾਲ ਰੰਗ ਰਲੀਆ ਮਨਾਉਣ ਦੇ ਤਰੀਕੇ ਵੀ ਦੱਸਣਗੇ?

ਜਿਸ ਗ੍ਰੰਥ ਵਿਚ ਨੌਜਵਾਨ ਛੋਕਰੇ ਨੂੰ ਤੰਘ ਕਰਨ ਲਈ ਪਿਠ (ਗਾਂਡ) ਵਿਚ ਭੱਖੜੇ ਦਾ ਕੰਡਾ ਦੇਣ ਦੀ ਤਜਵੀਜ਼ ਦੱਸੀ ਗਈ ਹੋਵੇ ਕੀ ਉਹ ਗ੍ਰੰਥ ਕਿਸੇ ਗੁਰੂ ਦਾ ਲਿਖਿਆ ਹੋ ਸਕਦਾ ਹੈ? ਯਥਾ:
ਸਿਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਤੇ ਅਧਿਕ ਦੁਖਤਿ ਤਹਿ ਕੀਯਾ॥ ਚਰਿਤ੍ਰ 378,ਅੰਕ 5॥
ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ?
ਚਰਿਤ੍ਰ 402 ਦੀ ਸੰਖੇਪ ਵਿਚਾਰ।ਦਸਮ ਗ੍ਰੰਥ ਪੰਨਾ 1356॥

ਚਿੰਜੀ ਸ਼ਹਿਰ ਦੇ ਰਾਜੇ ਚਿੰਗਸ ਸੇਨ ਨੂੰ ਇਕ ਸਦਾ ਕੁਆਰਿ ਜਵਾਨ ਕੁੜੀ ਆਪਣੇ ਘਰ ਬੁਲਾ ਕੇ ਕਾਮ ਵਾਸ਼ਨਾ ਅਧੀਨ ਹੱਥ ਜੋੜਦੀ ਹੈ ਤੇ ਪੈਰੀਂ ਡਿਗਦੀ ਹੋਈ ਤਰਲੇ ਲੈਂਦੀ ਹੈ, ਪਰ ਰਾਜਾ ਨਹੀਂ ਮੰਨਦਾ ਤਾਂ ਆਪਣੀਆਂ ਸਹੇਲੀਆਂ ਰਾਹੀਂ ਉਸ ਰਾਜੇ ਦੀਆਂ ਬਾਹਵਾਂ ਜਕੜ ਕੇ ਪੱਗ ਲਹਾ ਕੇ ਉਸ ਦੇ ਸਿਰ ਵਿਚ 700 ਜੁਤੀ ਮਾਰਨ ਉਪ੍ਰੰਤ ਦਮ ਦਿਵਾ ਕੇ 900 ਜੁੱਤੀ ਹੋਰ ਮਾਰਦੀ ਹੈ……1600 ਜੁੱਤੀ ਝੱਲਨ ਪਿਛੋਂ ਰਾਜਾ ਭੋਗ ਕਰਨ ਲਈ ਤਿਆਰ ਹੋ ਜਾਂਦਾ ਹੈ, ਦਸਮ ਗ੍ਰੰਥ ਦੀ ਬਾਣੀ ਵਿਚ ਇਸ ਤਰ੍ਹਾਂ ਲਿਖਿਆ ਹੈ:

ਜਬ ਭੁਪਤਿ ਇਕ ਬਾਤਾ ਨ ਮਾਨੀ।ਸ਼ਾਹ ਸੁਤਾਤਬ ਅਧਿਕ ਰਸਾਨੀ।ਅੰਕ 16ਸ਼ਖੀਯਨ ਨੈਨ ਸੈਨ ਕਰ ਦਈ।ਰਾਜਾ ਕੀ ਬਹੀਆਂ ਗਹਿ ਲਈ।ਪਕਰ ਰਾਵ ਕੀ ਪਾਗ ਉਤਾਰੀ।ਪੰਨ ਹੀ ਮੂੰਡ ਸਤ ਸੇ ਝਾਰੀ।ਅੰਕ 18ਸ਼ਾਹ ਸੁਤਾ ਜਬ ਯੋ ਸੁਨਿ ਪਾਈ। ਨੈਨ ਸੈਨ ਦੇ ਸਖੀ ਹਟਾਈ।…………।ਆਪੁ ਗਹੀ ਰਾਜਾ ਪਹਿ ਧਾਇ। ਕਾਮ ਭੋਗ ਕੀਨਾ ਲਪਟਾਇ।ਅੰਕ 23ਪੋਸਤ,ਭਾਂਗ,ਅਫੀਮ ਖਿਲਾਏ। ਆਸਨ ਤਾਂ ਤਰ ਦਿਯੋ ਬਨਾਇ।ਚੁਬੰਨ ਰਾਇ ਅਲਿੰਗਨ ਲਏ। ਲਿੰਗ ਦੇਤ ਤਿਹ ਭਗ ਮੋ ਭਏ।ਅੰਕ 24ਭੱਗ ਮੋ ਲਿੰਗ ਦਿਯੋ ਰਾਜਾ ਜਬ। ਰੁਚ ਉਪਜੀ ਤਰਨੀ ਕੇ ਜਿਯ ਤਬ।ਲਪਟਿ ਲਪਟਿ ਆਸਨ ਤਰ ਗਈ। ਚੁੰਮਨ ਕਰਤ ਭੂਪ ਕੇ ਭਈ।ਅੰਕ 25॥

ਇਸ ਤੋਂ ਅੱਗੇ ਵੀ ਇਹ ਬਾਣੀ ਇੰਝ ਹੀ ਚਲੀ ਜਾ ਰਹੀ ਹੈ। 402 ਚਰਿਤ੍ਰ ਵਿਚੋਂ ਸਿਖਿਆ ਤਾਂ ਇਹੀ ਮਿਲਦੀ ਹੈ ਕਿ ਜੇ ਜਨਾਨੀ ਸੈਕਸ ਵਾਸਤੇ ਅਵਾਜ ਮਾਰੇ ਤਾਂ ਢਿਲ ਨਹੀ ਕਰਨੀ ਚਾਹੀਦੀ ਨਹੀ ਤਾਂ ਰਾਜੇ ਵਾਂਗਰ 1600 ਜੁੱਤੀ ਖਾ ਕੇ ਵੀ ਜਨਾਨੀ ਨਾਲ ਸੈਕਸ ਤਾਂ ਕਰਨਾ ਹੀ ਪੈਣਾ ਹੈ।

ਪੁਨਿ ਹਰਿ ਰਾਮਾਨੰਦ ਕੋ ਕਰਾ॥ ਭੇਸ ਬੈਰਾਗੀ ਕੋ ਜਿਨਿ ਧਰਾ॥ ਕੰਠੀ ਕੰਠਿ ਕਾਠ ਕੀ ਡਾਰੀ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ॥25॥ ਜੇ ਪ੍ਰਭ ਪਰਮ ਪੁਰਖ ਉਪਜਾਏ॥ ਤਿਨ ਤਿਨ ਆਪਨੇ ਰਾਹ ਚਲਾਏ॥ ਮਹਾਦੀਨ ਤਬਿ ਪ੍ਰਬ ਉਪਰਾਜਾ॥ ਅਰਬ ਦੇਸ ਕੇ ਕੀਨੋ ਰਾਜਾ॥ 26॥ ਬਚਿਤ੍ਰ ਨਾਟਕ, ਅਧਿਆਇ ਛੇਵਾਂ॥ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਬਚਿਤ੍ਰ ਨਾਟਕ ਨੂੰ ਗੁਰੂ ਜੀ ਦੀ ਆਪਣੀ ਜ਼ਬਾਨੀ ਸੁਣਾਈ ਜੀਵਨੀ ਮੰਨਿਆ ਜਾਂਦਾ ਹੈ ਕੀ ਇਹ ਹੀ ਗਲਤ ਹੈ? ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਹਾਸ ਦੀ ਕੋਈ ਵੀ ਵਾਕਫੀਅਤ ਨਹੀ ਸੀ? ਇਹ ਤਾਂ ਹੋ ਨਹੀ ਸਕਦਾ ਕਿ ਗੁਰੂ ਜੀ ਨੂੰ ਇਤਹਾਸ ਦੀ ਜਾਣਕਾਰੀ ਨਾ ਹੋਵੇ ਸਗੋਂ ਇਸ ਗ੍ਰੰਥ ਦਾ ਲਿਖਾਰੀ ਹੀ ਕੋਈ ਹੋਰ ਹੈ। ਬਚਿਤ੍ਰ ਨਾਟਕ ਦੇ ਇਸ਼ਟ ਦੀ ਭਾਵਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਇਸ਼ਟ ਨਾਲ ਮੇਲ ਨਹੀ ਖਾਦੀ।

ਸਿਰਫ ਟੂਕ ਮਾਤਰ:
1. ਦਸਮ ਗ੍ਰੰਥ ਪੰਨਾ 254 ਤੇ ੴ ਵੀ ਗੁਰੂ ਗ੍ਰੰਥ ਸਾਹਿਬ ਵਾਲੇ ੴ ਨਾਲ ਮਿਲਦਾ ਨਹੀ ਤੇ ਫਤਹ (ਫਤੇ) ਫਤਹਿ ਦੇ ਵਿਚ ਵੀ ਅੰਤਰ ਹੈ। ਇਹ ਇਸ ਕਰਕੇ ਨਹੀ ਕਿ ਲਿਖਾਰੀ ਨੂੰ ਲਿਖਣਾ ਨਹੀ ਆਉਂਦਾ ਬਲਕਿ ਸਾਨੂੰ ਸਾਡੀ ਅਸਲੀਅਤ ਨਾਲੋਂ ਤੋੜਨ ਦੇ ਮਕਸਦ ਨਾਲ ਇਹ ਕੀਤਾ ਜਾ ਰਿਹਾ ਹੈ ਕਿ ਕੱਲ੍ਹ ਨੂੰ ਸਿੱਖ ਸੰਗਤਾਂ ਨੂੰ ਇਹ ਪਤਾ ਹੀ ਨਾ ਚੱਲੇ ਕਿ ੴ ਤੇ ਫਤਹਿ ਕਿਵੇਂ ਲਿਖੇ ਜਾਂਦੇ ਹਨ।
2. ਦਸਮ ਗ੍ਰੰਥ ਪੰਨਾ 255:ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤਮ॥
3. ਦਸਮ ਗ੍ਰੰਥ ਪੰਨਾ 256: ਇਤਿ ਦੇਵਕੀ ਕੋ ਜਨਮ ਬਰਨੰਨ ਪ੍ਰਿਥਮ ਧਿਆਇ ਸਮਾਪਤਮ ਸਤੁ॥

ਸਵਾਲ ਇਹ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦੇਵੀਆਂ ਦੀ ਉਸਤਤਿ ਕਰਨ ਲਈ ਗ੍ਰੰਥ ਲਿਖ ਰਹੇ ਸਨ? ਏਕ ਮਾਰਗ ਦੂਰ ਹੈ ਦੂਸਰ ਨੀਅਰ ਰਾਮ॥ 64॥ ਦਸਮ ਗ੍ਰੰਥ ਪੰਨਾ 194॥ ਨੀਅਰ ਲਫਜ਼ ਅੰਗਰੇਜ਼ੀ ਦਾ ਹੈ ਇਸ ਕਰਕੇ ਇਹ ਗ੍ਰੰਥ ਵੀ ਅੰਗਰੇਜ਼ਾਂ ਦੇ ਜਮਾਨੇ ਵਿਚ ਲਿਖਿਆ ਗਿਆ ਹੈ।

ਸਿੱਖੋ ਜਾਗੋ! ਗੁਰੂ ਸਾਹਿਬਾਨ ਬਾਰੇ ਜਾਣਕਾਰੀ ਹਾਸਲ ਕਰੋ, ਗੁਰਬਾਣੀ ਤੋਂ ਵਾਕਿਫ ਹੋਵੋ ਫਿਰ ਸਿੱਖੀ ਵਿਚ ਮਿਲਾਵਟ ਕਰਨ ਦਾ ਕੋਈ ਵੀ ਹੀਆ ਨਹੀ ਕਰੇਗਾ। ਜਿਤਨੀ ਦੇਰ ਸਿੱਖ ਆਪ ਸਮਝ ਕੇ ਬਾਣੀ ਤੋਂ ਅਗਵਾਈ ਨਹੀ ਲੈਂਦਾ ਉਤਨੀ ਦੇਰ ਤਕ ਸਾਧ ਲਾਣਾ ਸਾਨੂੰ ਕੁਰਾਹੇ ਪਾਉਂਦਾ ਹੀ ਰਹੇਗਾ। ਇਸ ਕਰਕੇ ਅਸੀਂ ਦਸਮ ਗ੍ਰੰਥ ਦੇ 300 ਸਾਲਾ ਦਿਵਸ ਮਨਾਉਣ ਅਤੇ ਇਸ ਨੂੰ ਸਿੱਖਾਂ ਦੇ ਗਲ ਮੜ੍ਹਨ ਦਾ ਵਿਰੋਧ ਕਰਦੇ ਹਾਂ। ਦਮਦਮੀ ਟਕਸਾਲ ਇਸ ਦਸਮ ਗ੍ਰੰਥ ਦਾ ਪ੍ਰਕਾਸ਼ ਸਿੱਖ ਰਹਿਤ ਮਰਯਾਦਾ ਦੇ ਉਲਟ ਚੌਂਕ ਮਹਿਤਾ ਵਿਚ ਕਰਦੀ ਹੈ। ਕੀ ਇਹ ਸਿੱਖ ਹਨ ਜੋ ਆਪ ਤਾਂ ਸਿੱਖ ਰਹਿਤ ਮਰਯਾਦਾ ਨੂੰ ਮੰਨਦੇ ਨਹੀ ਪਰ ਦੂਸਰਿਆ ਤੇ ਤੂਹਮਤਾਂ ਲਾ ਕੇ ਬਦਨਾਮ ਕਰਦੇ ਹਨ। ਦਮਦਮੀ ਟਕਸਾਲ ਨੇ ਆਪਣੀ ਨਵੀਂ ਬੀੜ ਵੀ ਤਿਆਰ ਕਰ ਲਈ ਹੈ?

ਗੁਰੂ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ,
ਗੁਰਚਰਨ ਸਿੰਘ (ਜਿਉਣ ਵਾਲਾ), ਸ੍ਰ. ਹਰਦੇਵ ਸਿੰਘ ਸ਼ੇਰਗਿੱਲ, ਸ੍ਰ. ਸਰਬਜੀਤ ਸਿੰਘ, ਸ੍ਰ. ਅਵਤਾਰ ਸਿੰਘ ਮਿਸ਼ਨਰੀ, ਪ੍ਰੋ. ਮੱਖਣ ਸਿੰਘ (ਕੈਲੇਫੋਰਨੀਆ)।