ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸਿੰਘ ਸਭਾ ਇੰਟਰਨੈਸ਼ਨਲ ਕਨੇਡਾ (ਵਿਨੀਪੈਗ ਚੈਪਟਰ) ਨੇ ਕਾਲਾ ਦਿਵਸ ਮਨਾਇਆ

ਸਿੰਘ ਸਭਾ ਇੰਟਰਨੈਸ਼ਨਲ


winipegਅੱਜ ਅਕਤੂਬਰ 13, 2009 ਈ: ਦਿਨ ਮੰਗਲਵਾਰ ਨੂੰ ਸਿੰਘ ਸਭਾ ਇੰਨਟਰਨੈਸ਼ਲ (ਕਨੇਡਾ) ਵਿਨੀਪੈਗ ਚੈਪਟਰ ਵਲੋਂ ਦਸਮ ਗ੍ਰੰਥ ਦੀ ਪੈਦਾਇਸ਼ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਇਆ ਗਿਆ ਅਤੇ ਕੁਝ ਕੁ ਅਹਿਮ ਮਤੇ ਪਕਾਏ ਗਏ।

(1)          ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀ ਤੋਂ ਬਿਨਾਂ ਕਿਸੇ ਹੋਰ ਲਿਖਤ ਨੂੰ ਨਾ ਬਾਣੀ ਮੰਨਣਾ ਅਤੇ ਨਾ ਹੀ ਅਲਾਹੀ ਬਾਣੀ ਦੀ ਬਰਾਬਰਤਾ ਦੇਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਗ੍ਰੰਥ ਨੂੰ ਨਾ ਮੰਨਣਾ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਦੇਣੀ ਹੈ।

(2)         ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਹੀ ਸਿੱਖੀ ਦਾ ਧੁਰਾ ਮੰਨਣਾ ਹੈ। ਗੁਰ-ਸ਼ਬਦ ਨੂੰ ਹੀ ਗੁਰੂ ਮੰਨਣਾ ਹੈ ਅਤੇ ਗੁਰੂ-ਸ਼ਬਦ ਦੀ ਹੀ ਵਿਚਾਰ ਕਰਨੀ ਹੈ। ਗੁਰੂ ਦੇ ਸ਼ਬਦ ਨੂੰ ਹੀ ਹੁਕਮ ਮੰਨਣਾ ਹੈ।

(3)         ਮਿਥਹਾਸਿਕ ਕਥਾਵਾਂ ਸੁਣਾਉਣ ਵਾਲੇ ਬਾਬਿਆਂ ਤੋਂ ਸੰਗਤ ਨੂੰ ਜਾਗ੍ਰਿਤ ਕਰਾਉਣਾ ਹੈ ਅਤੇ ਕਿਸੇ ਵੀ ਅਖੌਤੀ ਬਾਬੇ ਨੂੰ ਮੂੰਹ ਨਹੀਂ ਲਾਉਣਾ ਹੈ।

(4)         ਅਲਾਹੀ ਬਾਣੀ ਦੇ ਪ੍ਰਚਾਰ ਲਈ ਤਤਪਰ ਤਿਆਰ ਰਹਿਣਾ ਹੈ।

(5)         ਅੰਤ ਵਿੱਚ ਸਮੂਹ ਪੰਥਕ ਕਮੇਟੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਦਸਮ ਗ੍ਰੰਥ ਬਾਰੇ ਆਪਣੇ ਨਿਰਣਾਇਕ ਫੈਸਲੇ ਛੇਤੀ ਤੋਂ ਲੈਣ ਤਾਂ ਜੁ ਸੰਗਤ ਦੀ ਦੁਬਿੱਧਾ ਮੁਕ ਸਕੇ।

> ਸਿੰਘ ਸਭਾ ਇੰਟਰਨੈਸ਼ਨਲ (ਕਨੇਡਾ), ਵਿਨੀਪੈਗ ਚੈਪਟਰ, ਵਿਨੀਪੈਗ। ਫੋਨ: 204 772 2941 >