ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸਿੱਖਾਂ ਦਾ ਸਦੀਵੀ ਗੁਰੂ, ਗੁਰੂ ਗ੍ਰੰਥ ਸਾਹਿਬ ਜਾਂ ਬਚਿਤ੍ਰ ਨਾਟਕ (ਦਸਮ ਗ੍ਰੰਥ)

ਅਵਤਾਰ ਸਿੰਘ ਮਿਸ਼ਨਰੀ


ਸਤਿਗੁਰੂ ਨਾਨਕ ਦੇਵ ਜੀ ਜੋ ਵੀ ਬਾਣੀ ਉਚਾਰਦੇ ਆਪਣੀ ਪੋਥੀ ਵਿੱਚ ਲਿਖ ਲੈਂਦੇ ਅਤੇ ਜੀਵਨ ਯਾਤਰਾ ਸਮੇਂ ਜਿਨ੍ਹਾਂ ਵੀ ਭਗਤਾਂ ਜਾਂ ਉਨ੍ਹਾਂ ਦੇ ਜਾਨਸ਼ੀਨਾਂ ਨਾਲ ਸਤਿਗੁਰੂ ਦਾ ਮੇਲ ਹੋਇਆ ਉਨ੍ਹਾਂ ਤੋਂ ਭਗਤ ਬਾਣੀ ਜੋ ਗੁਰੂ ਬਾਣੀ ਨਾਲ ਮੇਲ ਖਾਂਦੀ ਸੀ ਜਾਂ ਸੰਸਾਰ ਦੇ ਭਲੇ ਦੀ ਗੱਲ ਕਰਦੀ ਸੀ ਅੰਕਿਤ ਕਰ ਲੈਂਦੇ। ਇਸ ਪੋਥੀ ਕਿਤਾਬ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈ ਜਦੋਂ ਗੁਰੂ ਨਾਨਕ ਜੀ ਦੀ ਗੋਸ਼ਟੀ ਮੱਕੇ ਵਿਖੇ ਮੁਸਲਿਮ ਆਗੂਆਂ ਨਾਲ ਹੋਈ-ਆਸਾ ਹਥਿ ਕਿਤਾਬ ਕਛਿ ਕੂਜ਼ਾ ਬਾਂਗ ਮੁਸੱਲਾ ਧਾਰੀ (ਭਾ.ਗੁ.) ਅਤੇ ਗੁਰੂ ਨਾਨਕ ਦੇਵ ਜੀ ਨੇ ਅੰਤ ਵੇਲੇ ਉਹ ਗੁਰਬਾਣੀ ਅਤੇ ਭਗਤ ਬਾਣੀ ਵਾਲੀ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ "ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ" (ਪੁਰਾਤਨ ਜਨਮ ਸਾਖੀ) ਅੱਗੇ ਇਹ ਪੋਥੀ ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੀ ਅਤੇ ਪੰਚਮ ਪਾਤਸ਼ਾਹ ਨੇ ਇਹ ਸਾਰੀ ਪਵਿੱਤਰ ਬਾਣੀ ਅਤੇ ਆਪਣੀ ਉਚਾਰੀ ਬਾਣੀ ਇਕੱਤਰ ਕਰਕੇ ਇਸ ਨੂੰ "ਪੋਥੀ ਸਾਹਿਬ" ਦਾ ਨਾਮ ਦਿੱਤਾ ਅਤੇ "ਪੋਥੀ ਪਰਮੇਸਰ ਦਾ ਥਾਨੁ"(1226) ਕਹਿ ਕੇ ਗੁਰਬਾਣੀ ਵਿੱਚ ਸਤਿਕਾਰਿਆ ਅਤੇ ਕਿਹਾ ਕਿ ਸ਼ਬਦ ਸਦੀਵੀ ਤੇ ਸਰਬ ਨਿਵਾਸੀ ਹੈ, ਸਰੀਰ ਸਦਾ ਨਹੀਂ ਰਹਿੰਦੇ ਅਤੇ ਨਾਂ ਹੀ ਇੱਕੋ ਸਮੇਂ ਹਰ ਥਾਂ ਉੱਪਦੇਸ਼ ਕਰ ਸਕਦੇ ਹਨ। ਇਸ ਲਈ ਬਾਣੀ ਹੀ ਗੁਰੂ ਹੈ-ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ॥ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ॥(982)

ਛੇਵੇਂ, ਸਤਵੇਂ ਅਤੇ ਅਠਵੇਂ ਗੁਰੂ ਜੀ ਨੇ ਬਾਣੀ ਨਹੀਂ ਉਚਾਰੀ ਸਗੋਂ ਪਹਿਲੇ ਭਗਤਾਂ ਅਤੇ ਗੁਰੂਆਂ ਦੀ ਬਾਣੀ ਦਾ ਹੀ ਪ੍ਰਚਾਰ ਕੀਤਾ। ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਉਚਾਰੀ ਅਤੇ ਦਸਵੇਂ ਪਾਤਸ਼ਾਹ ਨੇ ਦਮਦਮਾਂ ਸਾਹਿਬ ਵਿਖੇ ਗੁਰਬਾਣੀ ਦੀ ਪਵਿੱਤਰ ਬੀੜ ਵਿੱਚ ਅੰਕਿਤ ਕੀਤੀ ਅਤੇ ਹਜ਼ੂਰ ਸਾਹਿਬ-ਨਾਦੇੜ (ਮਹਾਂਰਾਸ਼ਟਰ) ਵਿਖੇ ਇਸ ਸੰਪੂਰਨ ਗ੍ਰੰਥ ਨੂੰ ਸੰਨ 1708 ਵਿੱਚ ਪੰਥਿਕ ਇਕੱਠ ਵਿੱਚ ਗੁਰੂ ਪਦਵੀ ਦਿੰਦੇ ਹੋਏ ਫੁਰਮਾਇਆ-

ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥੁ ॥
ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ ॥
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਿ॥
ਜੋ ਪ੍ਰਭ ਕੋ ਮਿਲਬੋ ਚਹੈ ਖੋਜਿ ਸਬਦ ਮੇਂ ਲੇਹਿ॥

ਇਸ ਇਤਿਹਾਸਕ ਸਚਾਈ ਨੂੰ ਦੁਨੀਆਂ ਦੇ ਇਤਿਹਾਸਕਾਰ ਵੀ ਮੰਨਦੇ ਹਨ ਅਤੇ ਗੁਰਸਿੱਖਾਂ ਨੇ ਵੀ ਰਹਿਤਨਾਮਿਆਂ ਵਿੱਚ ਇਸ ਅਟੱਲ ਸਚਾਈ ਦਾ ਭਰਪੂਰ ਜ਼ਿਕਰ ਕੀਤਾ ਹੈ ਪਰ ਅੱਜ ਇੱਕ ਪੰਥ ਤੇ ਗ੍ਰੰਥ ਨਾਲੋਂ ਗੁਰਸਿੱਖਾਂ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ। ਗੁਰੂ ਸਾਹਿਬ ਦੇ ਵੇਲੇ ਅਤੇ ਸਿੱਖ ਮਿਸਲਾਂ ਵੇਲੇ ਤਾਂ ਬ੍ਰਾਹਣਵਾਦ ਸਿਰ ਨਾ ਚੁੱਕ ਸੱਕਿਆ ਪਰ ਅੱਜ ਭੂਤਰਿਆ ਹੋਇਆ ਕਈ ਦੇਹਧਾਰੀ ਗੁਰੂ ਅਤੇ ਅਖੌਤੀ ਗ੍ਰੰਥ ਪੈਦਾ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣਿਆਂ ਡੇਰਿਆਂ ਵਿੱਚ ਪ੍ਰਕਾਸ਼ਿਤ ਕਰਨ ਦੇ ਨਾਲ ਨਾਲ ਗੁਰਦੁਆਰਿਆਂ ਵਿੱਚ ਵੀ ਪ੍ਰਕਾਸ਼ਿਤ ਕਰਨ ਲਈ ਡੇਰੇਦਾਰਾਂ ਅਤੇ ਸੰਪ੍ਰਦਾਵਾਂ ਰਾਹੀਂ ਤਰਲੋਮੱਛੀ ਹੋ ਰਿਹਾ ਹੈ। ਇਹ ਬ੍ਰਾਹਮਣਵਾਦ ਜਨ ਸੰਘ ਰਾਸ਼ਟਰੀਆਂ ਸਿੱਖ ਸੰਗਤ ਦੇ ਰੂਪ ਵਿੱਚ ਸੰਪ੍ਰਦਾਵਾਂ ਟਕਸਾਲਾਂ ਅਤੇ ਸ਼੍ਰੋਮਣੀ ਕਮੇਟੀ ਵਿੱਚ ਵੀ ਘੁਸੜ ਚੁੱਕਾ ਹੈ। ਜਿਸ ਦਾ ਪ੍ਰਮਾਣ ਥੋੜੇ ਦਿਨ ਪਹਿਲਾਂ ਇਹ ਲੋਕ ਰਾੜਾ ਸਾਹਿਬ ਵਿਖੇ ਚਾਲੀਸੇ ਕੱਟਣ ਅਤੇ ਹਵਨ ਕਰਨ ਵਾਲੇ ਬਾਬੇ ਧੁੰਮੇ ਦੀ ਅਗਵਾਈ ਵਿੱਚ ਇਸ ਅਖੌਤੀ ਬਚਿੱਤ੍ਰ ਨਾਟਕ (ਦਸਮ ਗ੍ਰੰਥ) ਨੂੰ ਗੁਰੂ ਦਾ ਦਰਜਾ ਦੇ ਕੇ ਇਤਿਹਾਸਕ ਗੁਰਦੁਆਰਿਆਂ ਵਿੱਚ ਪ੍ਰਕਾਸ਼ਿਤ ਕਰਨ ਦਾ ਹੁਕਮ ਕਰ ਚੁੱਕਾ ਹੈ। ਗੁਰੂ ਗੋਬਿੰਦ ਸਿੰਘ ਹੁਕਮ ਕਰਦੇ ਹਨ ਕਿ "ਗੁਰੂ ਮਾਨਿਓਂ ਗ੍ਰੰਥ" ਹੁਣ ਸਿੱਖਾਂ ਨੇ ਹੁਕਮ ਗੁਰੂ ਦਾ ਮੰਨਣਾ ਹੈ ਜਾਂ ਬਾਬੇ ਧੁੰਮੇ ਵਰਗੇ ਸਾਧਾਂ ਦਾ।

ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ, 11 ਭੱਟਾਂ, 6 ਗੁਰੂ ਸਹਿਬਾਨਾਂ ਅਤੇ 3 ਗੁਰਸਿੱਖਾਂ ਟੋਟਲ 35 ਮਹਾਂ ਪੁਰਖਾਂ ਦੀ ਬਾਣੀ ਹੈ। ਇਸੇ ਨੂੰ ਗੁਰਤਾ ਹਾਸਿਲ ਹੈ। ਜੇ ਭਗਤਾਂ ਨੇ ਬਾਣੀ ਉਚਾਰੀ ਤਾਂ ਸ਼ਬਦ ਦੇ ਅਖੀਰ ਤੇ ਆਪਣਾ ਨਾਂ ਵਰਤਿਆ ਜਿਵੇਂ ਕਹਿ ਕਬੀਰ, ਕਹ ਫਰੀਦ, ਨਾਮਾ ਕਹੈ, ਕਹੈ ਸੁੰਦਰ ਅਤੇ ਬਲਵੰਡ ਖੀਵੀ ਨੇਕ ਜਨ ਆਦਿਕ। ਪਰ ਗੁਰੂ ਨਾਨਕ ਦੇਵ ਜੀ ਨੇ ਅਤੇ ਉਨ੍ਹਾਂ ਦੇ ਉਤਰਾ ਅਧਿਕਾਰੀ 6 ਗੁਰੂਆਂ ਨੇ ਕੇਵਲ ਤੇ ਕੇਵਲ ਨਾਨਕ ਪਦ ਹੀ ਵਰਤਿਆ ਹੈ ਜੇ ਗੁਰੂ ਗੋਬਿੰਦ ਸਿੰਘ ਵੀ ਬਾਣੀ ਉਚਾਰਦੇ ਤਾਂ ਉਹ ਵੀ ਨਾਨਕ ਨਾਮ ਹੀ ਵਰਤਦੇ ਕਿਉਂਕਿ ਗੁਰੂਆਂ ਦੀ ਜੋਤਿ-ਜੁਗਤਿ ਇੱਕ ਹੈ "ਜੋਤਿ ਓਹਾ ਜੁਗਤਿ ਸਾਇ"(966) ਜੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾ ਸਕਦੇ ਸਨ ਤਾਂ ਆਪਣੀ ਕਿਉਂ ਨਹੀਂ? ਜਦ ਕਿ ਦਸ ਗੁਰੂ ਇੱਕ ਰੂਪ ਹਨ। ਜੇ ਬਾਕੀ ਗੁਰੂਆਂ ਨੇ ਗੁਰੂ ਨਾਨਕ ਨੂੰ ਆਪਣਾ ਰਹਿਬਰ ਮੰਨਿਆਂ ਹੈ ਤਾਂ ਦਸਵੇਂ ਗੁਰੂ ਨੇ ਕਿਉਂ ਨਹੀਂ? ਜੇ ਬਾਕੀਆਂ ਗੁਰੂਆਂ ਨੇ ਨਾਨਕ ਨਾਮ ਹੀ ਵਰਤਿਆ ਹੈ ਤਾਂ ਦਸਵੇਂ ਗੁਰੂ ਨੇ ਕਿਉਂ ਨਹੀਂ? ਕਈ ਵੀਰ ਕਹਿੰਦੇ ਹਨ ਕਿ ਬਚਿੱਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਨੇ ਸਵੈ ਜੀਵਨੀ ਲਿਖੀ ਹੈ ਪਰ ਉਸ ਵਿੱਚ ਖ਼ਾਲਸਾ ਸਾਜਨ, ਖੰਡੇ ਦੀ ਪਾਹੁਲ ਵਰਗੀ ਅਹਿਮ ਘਟਨਾਂ ਦਾ ਅਤੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਪੀਰ ਬੁਧੂਸ਼ਾਹ ਦੀ ਕੁਰਬਾਨੀ ਆਦਿਕ ਦਾ ਕੋਈ ਜ਼ਿਕਰ ਨਹੀਂ ਕੇਵਲ ਤਿਲਕ ਜੰਝੂ ਲਈ ਗੁਰੂ ਤੇਗ ਬਹਾਦਰ ਦੀ ਹੀ ਸ਼ਹੀਦੀ ਦਾ ਜ਼ਿਕਰ ਹੈ। ਜੇ ਗੁਰੂ ਜੀ ਆਪਣੀ ਸਵੈ ਜੀਵਨੀ ਲਿਖਦੇ ਤਾਂ ਉਨ੍ਹਾਂ ਦੇ ਜੀਵਨ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਨੂੰ ਅੱਖੋਂ ਓਲ੍ਹੇ ਕਿਵੇਂ ਕਰ ਸਕਦੇ ਸਨ? ਇੱਕ ਅਕਾਲ ਪੁਰਖ ਦੇ ਪੁਜਾਰੀ ਹੋਣ ਦੇ ਨਾਤੇ ਉਹ ਅਖੌਤੀ ਦੇਵੀ ਦੇਵਤਿਆਂ ਦੀ ਉਪਮਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੁੱਧ ਕੋਈ ਗ੍ਰੰਥ ਕਿਵੇਂ ਲਿਖ ਸਕਦੇ ਸਨ? ਸਿੱਖਾਂ ਨੂੰ ਇੱਕ ਪੰਥ ਇੱਕ ਗ੍ਰੰਥ ਤੇ ਇੱਕ ਵੀਚਾਰ "ਇਕਾ ਬਾਣੀ ਇਕ ਗੁਰ ਇਕੋ ਸਬਦਿ ਵੀਚਾਰ" ਨਾਲ ਜੋੜਨ ਵਾਲੇ ਇਸ ਦੇ ਉਲਟ ਕਿਸੇ ਹੋਰ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਗੁਰੂ ਕਿਵੇਂ ਬਣਾ ਸਕਦੇ ਸਨ? ਅੱਜ ਦੇ ਸਾਧ ਦਸਮ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਕੇ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕਰਨ ਦਾ ਘੋਰ ਅਪਰਾਧ ਕਰ ਰਹੇ ਹਨ ਓਥੇ ਸਿੱਖ ਪੰਥ ਵਿੱਚ ਭਾਰੀ ਫੁੱਟ ਪਾਉਣ ਅਤੇ ਸਿੱਖ ਰਹਿਤ ਮਰਯਾਦਾ ਦੀ ਥਾਂ ਡੇਰਿਆਂ ਦੀ ਮਰਯਾਦਾ ਗੁਰੂ ਘਰਾਂ ਵਿੱਚ ਲਾਗੂ ਕਰਨ ਦੇ ਵੀ ਦੋਸ਼ੀ ਹਨ।

ਹਾਂ ਕੁੱਝ ਰਚਨਾਵਾਂ ਜੋ ਗੁਰਮਤਿ ਨਾਲ ਮੇਲ ਖਾਂਦੀਆਂ ਹਨ ਉਹ ਗੁਰੂ ਜੀ ਦੇ ਨਿਕਟ ਵਰਤੀ ਗੁਰਸਿੱਖ ਵਿਦਵਾਨਾਂ ਦੀਆਂ ਹੋ ਸਕਦੀਆਂ ਹਨ ਜਿਨ੍ਹਾਂ ਨੇ ਹੋਰ ਵੀ ਰਹਿਤਨਾਮੇ ਲਿਖੇ ਹਨ। ਜਿਵੇਂ ਪੰਥ ਨੇ ਕੀਰਤਨ ਕਥਾ ਲਈ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਦੀ ਰਚਨਾਂ ਨੂੰ ਪ੍ਰਵਾਨ ਕੀਤਾ ਹੋਇਆ ਹੈ ਇਵੇਂ ਹੀ ਇਸ ਗੁਰਮਤਿ ਨਾਲ ਮਿਲਦੀ ਰਚਨਾ ਨੂੰ ਵੀ ਕਥਾ ਕੀਰਤਨ ਕਰਨ ਲਈ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਅਤੇ ਜੋ ਵਿਸ਼ੇ ਵਿਕਾਰਾਂ, ਕਾਮ ਵਾਸ਼ਨਾ ਸੈਕਸ ਨਾਲ, ਬ੍ਰਾਹਬਣੀ ਕਰਮਕਾਂਡਾਂ, ਮਿਥਿਹਾਸ ਅਤੇ ਦੇਵੀ ਦੇਵਤਿਆਂ ਦੀ ਅਖੌਤੀ ਉਪਮਾਂ ਨਾਲ ਭਰੀ ਪਈ ਹੈ ਉਹ ਰਚਨਾ ਪੰਥ ਨੂੰ ਇਕੱਤਰ ਹੋ ਕੇ ਵੱਖ ਕਰ ਦੇਣੀ ਚਾਹੀਦੀ ਹੈ ਅਤੇ ਕੰਜਰ ਕਵਿਤਾ ਦਾ ਕੂੜ ਕਬਾੜ ਕੱਢ ਦੇਣਾ ਚਾਹੀਦਾ ਹੈ, ਜੋ ਬ੍ਰਾਹਣਵਾਦ ਨੇ ਗੁਰੂ ਦੇ ਨਾਮ ਤੇ ਕਲੰਕ ਲਾਇਆ ਹੋਇਆ ਹੈ। ਇਹ ਤ੍ਰੀਯਾ ਚਰਿਤ੍ਰ ਦੀ ਗੰਦੀ ਰਚਨਾ ਜੋ ਪਿਉ ਪੁੱਤਰ ਦੇ ਸਾਹਮਣੇ ਬਲਕਿ ਪਤੀ ਆਪਣੀ ਪਤਨੀ ਕੋਲ ਵੀ ਨਹੀਂ ਪੜ੍ਹ ਸਕਦਾ, ਉਹ ਰਚਨਾਂ ਗੁਰੂ ਸਾਹਿਬ ਦੀ ਕਿਵੇਂ ਹੋ ਸਕਦੀ ਹੈ? ਬਚਿੱਤਰ ਨਾਟਿਕ ਨਾਮ ਦੀ ਪੁਸਤਕ ਨੂੰ ਦੁਕਾਨਦਾਰਾਂ ਨੇ ਦਸਮ ਗ੍ਰੰਥ ਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣਾ ਸ਼ੁਰੂ ਕਰ ਦਿੱਤਾ ਹੈ। ਆਮ ਸਿੱਖ ਨੇ ਕਦੇ ਵੀ ਪੜ੍ਹਿਆ ਨਹੀਂ ਇਸ ਕਰਕੇ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਜਿਸ ਸਦਕਾ ਇਹ ਡੇਰੇਦਾਰ ਅਤੇ ਅਖੌਤੀ ਜਥੇਦਾਰ ਬਚਿੱਤ੍ਰ ਨਾਟਕ ਨੂੰ ਦਸਮ ਗ੍ਰੰਥ ਪ੍ਰਚਾਰੀ ਜਾ ਰਹੇ ਹਨ। ਤ੍ਰੀਯਾ ਚਰਿਤ੍ਰ ਅਤੇ ਹਕਾਇਤਾਂ ਤਾਂ ਕੋਕ ਸ਼ਾਸਤਰ ਤੋਂ ਵੀ ਗੰਦੀਆਂ ਹਨ ਜਿਨ੍ਹਾਂ ਵਿੱਚ ਮਾਰੂ ਨਸ਼ੇ ਖਾ ਪੀ ਕੇ ਸੈਕਸ ਦੀ ਏਨੀ ਖੁੱਲ੍ਹ ਕਿ ਭੈਣ ਭਰਾ ਨਾਲ ਅਤੇ ਪਿਉ ਧੀ ਨਾਲ ਅਤੇ ਪਰਾਈਆਂ ਔਰਤਾਂ ਨਾਲ ਸੈਕਸ ਕਰਨਾ ਕੋਈ ਪਾਪ ਨਹੀਂ।

ਦੇਖੋ ਕੁਝ ਵੰਨਗੀਆਂ ਦਸਮ ਗ੍ਰੰਥ ਵਿੱਚੋਂ

ਬਟਾਲਾ ਸ਼ਹਿਰ ਦਾ ਮੈਗਲ ਖਾਂ ਪਠਾਨ ਦਾਰੂ ਪੀ ਕੇ ਰਾਤ ਦਿਨ ਧੁੱਤ ਰਹਿੰਦਾ। ਜਦ ਕੁੜੀਆਂ ਪੀਘਾਂ ਝੂਟਦੀਆਂ ਤੇ ਸੁਰੀਲੀ ਅਵਾਜ਼ ਵਿੱਚ ਗਾਣੇ ਗਾਉਂਦੀਆਂ, ਜਿਨ੍ਹਾਂ ਵਿੱਚ ਇੱਕ ਰਿੱਤ ਰਾਜ (ਰਾਜ ਦੁਲਾਰੀ) ਜਿਸ ਨੂੰ ਤੱਕ ਖਾਂਨ ਬੇਹੋਸ਼ ਹੋ ਕੇ ਡਿੱਗ ਪਿਆ ਹੋਸ਼ ਆਣ ਤੇ ਕਟਨੀ ਨਾਮ ਦੀ ਕੁੜੀ ਨੂੰ ਸੱਦਿਆ ਤੇ ਆਪਣੇ ਮਨ ਦੀ ਬਿਰਥਾ ਦੱਸੀ। ਕਟਨੀ ਕਿਸੇ ਬਹਾਨੇ ਉਸ ਰਾਜ ਦੁਲਾਰੀ ਨੂੰ ਖਾਨ ਕੋਲ ਲੈ ਆਈ। ਖਾਨ ਨੇ ਉਸ ਨਾਲ ਭੋਗ ਕਰਨਾ ਚਾਹਿਆ ਤਾਂ ਉਹ ਕਹਿੰਦੀ ਮੈਨੂੰ ਮਾਂਹਵਾਰੀ ਆਈ ਹੈ ਮੈ ਪਰਸੋਂ ਆਵਾਂਗੀ, ਤੂੰ ਰੱਜ ਕੇ ਸ਼ਰਾਬ ਪੀਵੀਂ, ਮੈਂ ਅੱਧੀ ਰਾਤ ਆਵਾਂਗੀ ਅਤੇ ਤੇਰੀ ਲੜਕੀ ਕੋਲ ਸੌਂਵਾਂਗੀ। ਖਾਂਨ ਨੇ ਇਹ ਸੁਣ ਕੇ ਛੱਡ ਦਿੱਤਾ ਅਤੇ ਪਰਸੋਂ ਦੀ ਉਡੀਕ ਕਰਨ ਲੱਗਾ। ਰਿਤ ਰਾਜ ਪ੍ਰਭਾ (ਰਾਜ ਦੁਲਾਰੀ) ਆਈ ਤੇ ਖਾਂਨ ਦੀ ਧੀ ਕੋਲ ਸੌਂ ਗਈ, ਜਦ ਸਾਰੇ ਲੋਕ ਸੌਂ ਗਏ,ਉਹ ਚੁਪ ਚੁਪੀਤੇ ਉੱਠੀ ਤੇ ਆਪਣੇ ਘਰ ਚਲੀ ਗਈ ਤਾਂ ਖਾਨ ਆਪਣੀ ਧੀ ਨੂੰ ਰਾਜ ਦੁਲਾਰੀ ਜਾਣ ਕੇ ਭੋਗਣ ਲੱਗਾ:-

ਰੁਤਿਸ ਪ੍ਰਭਾ ਦੁਹਿਤਾ ਲਖਿ ਧਰੀ॥ਦ੍ਰਿੜ ਗਹਿ ਜਾਂਘ ਦੋਊ, ਰਤਿ ਕਰੀ॥ਹਾਇ ਹਾਇ ਕਰਿ ਰਹੀ ਪਠਾਨੀ॥ਮਦ ਪੀਏ ਜੜ੍ਹ ਕਛੂ ਨਾ ਜਾਨੀ॥16॥ਦੋਹਿਰਾ ॥ਲਪਟਿ ਲਪਟਿ ਤਾਸੌਂ ਰਮਯੌਂ, ਰੁਤਿਸ ਪ੍ਰਭਾ (ਰਾਜ ਦੁਲਾਰੀ) ਤਿਹ ਜਾਨਿ॥ਮਦ ਉਤਰੇ ਤਿਹ ਤਜਿ ਦਿਯੋ ਆਪਣੀ ਸੁਤਾ (ਭੈਣ) ਪਛਾਨਿ॥(183 ਵਾਂ ਚਰਿਤ੍ਰ ਦਸਮ ਗ੍ਰੰਥ ਪੰਨਾ 1076) ਇਵੇਂ ਹੀ ਇੱਕ ਹੋਰ ਵੰਨਗੀ-ਔਰਤ ਆਪਣੇ ਪਤੀ ਨੂੰ ਕਹਿੰਦੀ ਚੰਦਰਿਆ ਜਿਹੜਾ ਕੋਈ ਮੰਤ੍ਰ ਦੇਂਦਾ ਹੈ, ਉਹ ਆਪਣੇ ਸਿੱਖ ਨੂੰ ਮੁੱਲ ਖ੍ਰੀਦ ਲੈਂਦਾ ਹੈ ਜੇ ਕਰ ਉਹ ਭੈਣ ਜਾਂ ਮਾਂ ਨਾਲ ਸੰਭੋਗ ਕਰਦਾ ਭੀ ਦੇਖ ਲਿਆ ਜਾਏ ਤਾਂ ਭੀ ਉਸ ਅੱਗੇ ਸੀਸ ਝੁਕਾਣਾ ਚਾਹੀਦਾ ਹੈ:-ਜਿਨ ਕੈ ਮੰਤ੍ਰ ਕਛੂ ਜਿਹ ਦਿਯੋ॥ਤਿਨ ਗੁਰ ਮੋਲ ਸਿੱਖ ਕੌ ਲਿਯੋ॥ਭਗਨਿ ਮਾਤ ਜੌ ਰਮਤ ਨਿਹਾਰੀਯੈ॥ਸੀਸ ਝੁਕਾਇ ਰੋਸ ਨਹਿ ਕਰੀਯੈ॥(196 ਵਾਂ ਚਰਿਤ੍ਰ ਦਸਮ ਗ੍ਰੰਥ ਪੰਨਾ 1088) ਤੇ ਕਹਿੰਦੀ ਮੈਂ ਸੁਣਿਆਂ ਹੈ ਬਈ ਜਮ ਰਾਜਾ ਇੱਕ ਰਿਸ਼ੀ ਦੇ ਘਰ ਗਿਆ ਤੇ ਉਨ੍ਹੇ ਰਿਖੀ ਦੀ ਭੈਣ ਮਾਂ ਅਤੇ ਕੁੜੀ ਨਾਲ ਦਿਲ ਖੋਲ੍ਹ ਕੇ ਸੰਭੋਗ ਕੀਤਾ:-ਜਮ ਰਾਜਾ ਰਿਖਿ ਏਕ ਕੋ ਘਰ ਮੈਂ ਕਿਯੋ ਪਯਾਨ॥ਮਾਤ (ਮਾਂ) ਭਗਨ (ਭੈਣ) ਰਿਖਿ ਬਾਲ (ਧੀ) ਸੌਂ ਰਤਿ ਮਾਨੀ (ਭੋਗ ਕੀਤਾ) ਰੁਚਿ ਮਾਨ (ਦਿਲ ਖੋਲ੍ਹ ਕੇ)॥11॥ (196 ਵਾਂ ਚਰਿਤ੍ਰ ਦਸਮ ਗ੍ਰੰਥ ਪੰਨਾ 1088)

ਮੈਨੂੰ ਗੁਰੂ ਸਾਹਿਬ ਜੀ ਦੀ ਸਾਧ ਸੰਗਤ, ਮੁਆਫ਼ ਕਰਨਾ ਜੀ, ਹੇਠ ਲਿਖੀਆਂ ਕੁਝਕੁ ਤੁਕਾਂ ਅਤੇ ਅਰਥ ਮੈਂ ਭਾਈ ਸੁਖਵਿੰਦਰ ਸਿੰਘ "ਸਭਰਾ" ਦੇ ਲੇਖ "ਸੰਤਾਂ ਦੇ ਕੌਤਕ" ਵਿਚੋਂ ਲਏ ਹਨ। (ਸੁਰਿੰਦਰਪਾਲ ਸਿੰਘ) ਨੋਟ-ਇਨ੍ਹਾਂ ਨੇ ਇਹ ਸਾਰੀ ਵਾਰਤਾ ਨੂੰ ਵਿਸਥਾਰ ਨਾਲ "ਸਿੱਖ ਮਾਰਗ ਡਾਟ ਕਾਮ" ਤੇ ਪਾਇਆ ਹੈ। ਦਾਸ (ਅਵਤਾਰ ਸਿੰਘ ਮਿਸ਼ਨਰੀ) ਨੇ ਹੇਠਲਾ ਭਾਗ ਉਸ ਲੇਖ ਵਿੱਚੋਂ ਲਿਆ ਹੈ ਜਰਾ ਧਿਆਨ ਨਾਲ ਪੜ੍ਹੋ:-

ਸਵੈਯਾ- ਆਸਨ ਔਰ ਅਲਿੰਗਨ ਚੁੰਬਨ ਆਜ ਭਲੇ ਤੁਮਰੇ ਕਸਿ ਲੈ ਹੈ।। ਰੀਝ ਹੈ ਜੋਨ ਉਪਾਇ ਗੁਮਾਨੀ ਹੈ ਤਾਹਿ ਉਪਾਇ ਸੋ ਤੋਹਿ ਰਿਝ ਹੈ।। ਪੋਸਤ, ਭਾਂਗ ਅਫੀਮ, ਰਾਬ ਖੁਵਾਇ ਤੁਮੈ ਤਬ ਆਪ ਚੜੈ ਹੈ।। ਕੋਟਿ ਉਪਾਵ ਕਰੋ ਨ ਮੀਤ ਪੈ ਕੇਲ ਕਰੇ ਬਿਨੁ ਜਾਨ ਨ ਦੈ ਹੈ ।।13।। (ਦਸਮ ਗ੍ਰੰਥ)

ਅਰਥ-ਅੱਜ ਘੁੱਟ ਘੁੱਟ ਕੇ ਮੈਂ ਤੁਹਾਡੇ ਨਾਲ ਜੱਫੀਆਂ ਪਾਵਾਂਗੀ ਅਤੇ ਚੁੰਬਨ ਲਵਾਂਗੀ ਅਤੇ ਤੁਸੀਂ ਜਿਸ ਉਪਾਵ ਨਾਲ ਵੀ ਖੁਸ਼ ਹੋਵੋਗੇ ਮੈਂ ਉਹੀ ਉਪਾਅ ਕਰਾਂਗੀ। ਪੋਸਤ, ਭੰਗ, ਅਫੀਮ ਅਤੇ ਸ਼ਰਾਬ ਆਦਿ ਦਾ ਤੁਹਾਨੂੰ ਸੇਵਨ ਕਰਾਵਾਂਗੀ। ਫਿਰ ਆਪ ਸ਼ਰਾਬ ਪੀਵਾਂਗੀ। ਪਰ ਅੱਜ ਭੋਗ ਕੀਤੇ ਤੋਂ ਬਿਨ੍ਹਾਂ ਮੈਂ ਤੁਹਾਨੂੰ ਜਾਣ ਨਹੀਂ ਦੇਵਾਂਗੀ ।।13।।

ਪੋਸਤ ਭਾਂਗ ਅਫੀਮ ਮਿਲਾਇ।। ਆਸਨ ਤਾ ਤਰ ਦਿਓੁ ਬਨਾਇ।।
ਚੁੰਬਨ ਲਏ ਅਲਿੰਗਨ ਲਏ।। ਲਿੰਗ ਦੇਤ ਤਿਹ ਭਗ ਮੋ ਭਏ।।28।। (ਦਸਮ ਗ੍ਰੰਥ)

ਅਰਥ-ਪੋਸਤ, ਭੰਗ ਅਤੇ ਅਫੀਮ ਖਾ ਕੇ, ਉਸਨੇ ਕਈ ਪ੍ਰਕਾਰ ਦੇ ਆਸਨ ਬਣਾਏ। ਰਾਜੇ ਨੇ ਚੁੰਮਣ ਲਏ ਅਤੇ ਜੱਫੀਆਂ ਪਾਈਆਂ ਅਤੇ ਨਾਲ ਹੀ ਉਸਦੀ ਭੱਗ ਵਿਚ ਲਿੰਗ ਵਾੜ ਦਿੱਤਾ।

ਭਗ ਮੋ ਲਿੰਗ ਦਿਓੁ ਰਾਜਾ ਜਬ।। ਰੁਚਿ ਉਪਜੀ ਤਰੁਨੀ ਕੇ ਹਿਯ ਤਬ।।
ਲਪਟਿ ਲਪਟਿ ਆਸਨ ਤਰ ਗਈ।। ਚੁੰਬਨ ਕਰਤ ਭੂਪਤ ਕੇ ਭਈ।।15।। (ਦਸਮ ਗ੍ਰੰਥ)

ਅਰਥ-ਜਦੋਂ ਰਾਜੇ ਨੇ ਇਸਤਰੀ ਦੀ ਜੋਨੀ ਵਿਚ ਲਿੰਗ ਵਾੜਿਆ ਤਾਂ ਇਸਤਰੀ ਬਹੁਤ ਖੁਸ਼ ਹੋਈ। ਰਾਜੇ ਦੇ ਹੇਠਾਂ ਪਈ ਉਹ ਘੁੱਟ ਘੁੱਟ ਕੇ ਜੱਫੀਆਂ ਪਾਉਣ ਲੱਗੀ ਅਤੇ ਰਾਜੇ ਦੀਆਂ ਚੁੰਮੀਆਂ ਲੈਣ ਲੱਗੀ।।

ਪਿਆਰੀ ਸਾਧ ਸੰਗਤ ਜੀ! ਤੁਸੀਂ ਆਪ ਹੀ ਨਿਰਨਾ ਕਰੋ ਕਿ ਅਜਿਹੀ ਗੰਦੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਹੋ ਸਕਦੀ ਹੈ? ਇਂਨ੍ਹਾਂ ਬੂਬਨੇ ਸਾਧਾਂ ਨੂੰ ਸ਼ਰਮ ਨਹੀਂ ਆਉਂਦੀ ਅਜਿਹੀ ਪੁਸਤਕ ਨੂੰ ਦਸਮ ਗ੍ਰੰਥ ਕਹਿੰਦਿਆਂ। ਕੀ ਗੁਰੂ ਜੀ ਨਸ਼ਿਆਂ ਅਤੇ ਪਰਾਈਆਂ ਔਰਤਾਂ ਨਾਲ ਭੋਗ ਕਰਨ ਦੀਆਂ ਕਹਾਣੀਆਂ ਲਿਖ ਸਕਦੇ ਸਨ? ਅਜਿਹੀ ਗੰਦੀ ਰਚਨਾ ਨੂੰ ਗੁਰੂ ਕਿਵੇਂ ਮੰਨਿਆਂ ਜਾ ਸਕਦਾ ਹੈ? ਜੇ ਗੁਰੂ ਦੇ ਸੱਚੇ ਸਿੱਖ ਹੋ ਤਾਂ ਸੋਚੋ ਸਾਡਾ "ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ" ਹੈ ਨਾ ਕਿ ਦਸਮ ਗ੍ਰੰਥ ਜੋ ਗੰਦੀਆਂ ਰਚਨਾਵਾਂ ਨਾਲ ਭਰਿਆ ਪਿਆ ਹੈ ਜਰਾ ਆਪ ਵੀ ਪੜ੍ਹ ਕੇ ਦੇਖੋ ਨਿਰਾ ਇਨ੍ਹਾਂ ਸੰਪ੍ਰਦਾਈ ਸਾਧਾਂ ਤੋਂ ਸੁਣ ਕੇ ਹੀ ਹਾਂ ਵਿੱਚ ਹਾਂ ਨਾਂ ਮਿਲਾਈ ਜਾਵੋ। ਸੱਚ ਜਾਣਨ ਵਾਸਤੇ ਪੜ੍ਹੋ "ਦਸਮ ਗ੍ਰੰਥ ਦਾ ਲਿਖਾਰੀ ਕੌਣ?" ਅਤੇ ਬਚਿੱਤ੍ਰ ਨਾਟਕ ਦੀਆਂ ਬਚਿਤ੍ਰ ਬਾਤਾਂ ਇਹ ਗ੍ਰੰਥ ਲੈਣ ਲਈ ਆਪ ਸੰਪਰਕ ਕਰੋ-ਗਿ. ਜਗਮੋਹਣ ਸਿੰਘ 98729-53367 ਜਾਂ ਸ੍ਰ. ਕੇਹਰ ਸਿੰਘ 98159-06213, 94174-94613 ਜਾਂ ਸ੍ਰ. ਨਸੀਬ ਸਿੰਘ 011-22150234 (ਭਾਰਤ) ਜਾਂ ਪ੍ਰਭਜੀਤ ਸਿੰਘ 971-050-6323802 ਦੁਬਈ। ਅਰਦਾਸ ਕਰੋ ਪੰਥ ਇੱਕ ਗੁਰੂ ਗ੍ਰੰਥ ਅਤੇ ਇੱਕ ਸਿੱਖ ਰਹਿਤ ਮਰਯਾਦਾ ਦਾ ਧਾਰਨੀ ਬਣੇ ਅਤੇ ਡੇਰੇਦਾਰਾਂ ਦਾ ਖਹਿੜਾ ਛੱਡੇ ਜੋ ਬ੍ਰਾਹਮਣਵਾਦ ਦੇ ਢਹਿ ਚੜੇ ਹੋਏ ਹਨ। ਸਿੱਖ ਧਰਮ ਬਲਾਈਂਡ ਫੇਥ ਵਾਲਿਆਂ ਦਾ ਧਰਮ ਨਹੀਂ ਸਗੋਂ ਗਿਆਨ ਵਿਗਿਆਨ ਦੇ ਪਾਂਧੀਆਂ ਦਾ ਧਰਮ ਹੈ ਜੋ ਹਮੇਸ਼ਾਂ ਰੱਬ ਦਾ ਨਾਮ ਜਪਣ ਅਤੇ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਇਨ੍ਹਾਂ ਚੰਗੇ ਕੰਮਾਂ ਨੂੰ ਹੀ ਸ਼੍ਰੇਸ਼ਟ ਧਰਮ ਪ੍ਰਚਾਰਦਾ ਹੈ-ਸਰਬ ਧਰਮ ਮਹਿ ਸ੍ਰੇਸਟੁ ਧਰਮ॥ਹਰਿ ਕੋ ਨਾਮੁ ਜਪਿ ਨਿਰਮਲ ਕਰਮ॥( ਸੁਖਮਨੀ ਸਾਹਿਬ)