ਨਿਊਯਾਰਕ ਦੇ ਸਿੱਖਾਂ ਵਿੱਚ ਦਸਮ ਗਰੰਥ ਸਬੰਧੀ ਵਿਵਾਦ ਖਤਮ
ਸਿੰਘ ਸਭਾ ਇੰਟਰਨੈਸ਼ਨਲ
ਨਿਊਯਾਰਕ ਦੇ ਸਿੱਖਾਂ ਵਿੱਚ ਦਸਮ ਗਰੰਥ ਸਬੰਧੀ ਵਿਵਾਦ ਖਤਮ
3 oct2009 New York, Beareu
ਇੱਥੋਂ ਦੇ ਸਿੱਖ ਭਾਈਚਾਰੇ ਵਿੱਚ ਜੋ ਦਸਮ ਗਰੰਥ ਸਬੰਧੀ ਪਿਛਲੇ ਸਮੇਂ ਵਾਦ –ਵਿਵਾਦ ਚਲ ਰਿਹਾ ਸੀ ਉਸ ਸਬੰਧੀ ਭਾਈ ਮਲਕੀਤ ਸਿੰਘ ਨੇ ਆਪਣੀ ਸਹਿਮਤੀ ਪ੍ਰਗਟਾ ਕੇ ਇਸਨੂੰ ਖਤਮ ਕਰ ਦਿੱਤਾ । ਅੱਜ ਜਦੋਂ ਭਾਈ ਜਸਮੇਲ ਸਿੰਘ ਗਿੱਲ ( ਮੇਲਾ) ਨੇ ਆਪਣੇ ਨਿਵਾਸ ਅਸਥਾਨ ਵਿਖੇ ਪੰਜਾਬ ਵਿਧਾਨ ਹਲਕਾ ਕਿਲ੍ਹਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਦੇ ਸਨਮਾਨ ਵਿੱਚ ਇੱਕ ਵਿਸੇ਼ਸ਼ ਸਮਾਗਮ ਰੱਖਿਆ ਹੋਇਆ ਸੀ । ਜਿਸ ਵਿੱਚ ਨਿਊਯਾਰਕ ਦੇ ਪਤਵੰਤੇ ਸੱਜਣ ਪਹੁੰਚੇ ਹੋਏ ਸਨ । ਵਿਧਾਇਕ ਜੱਸੀ ਖੰਗੂੜਾ ਨਾਲ ਵਿਚਾਰਾਂ ਵਟਾਦਰਾ ਕਰਨ ਮਗਰੋਂ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ । ਉਪਰੰਤ ਆਏ ਸੱਜਣਾਂ ਨੇ ਪਿਛਲੇ ਸਮੇਂ ਤੋਂ ਨਿਊਯਾਰਕ ਦੇ ਸਿੱਖ ਭਾਈਚਾਰੇ ਵਿੱਚ ਦਸਮ ਗਰੰਥ ਸਬੰਧੀ ਆਪਸੀ ਤਣਾਅ ਨੂੰ ਖਤਮ ਕਰਨ ਲਈ ਵਿਚਾਰਾਂ ਸ਼ੁਰੂ ਕੀਤੀਆਂ ਗਈਆਂ। ਜਿਸ ਵਿੱਚ ਭਾਈ ਮਲਕੀਤ ਸਿੰਘ ਜੋ ਹੁਣ ਤੱਕ ਸਾਰੇ ਦਸਮ ਗਰੰਥ ਨੂੰ ਗ੍ਰੁਰੂ ਗੋਬਿੰਦ ਸਿੰਘ ਦੁਆਰਾ ਉਚਾਰੀ ਬਾਣੀ ਸਮਝਦੇ ਸਨ ।
ਇਸ ਸਬੰਧੀ ਲੰਬੀਆਂ ਵਿਚਾਰਾਂ ਅਤੇ ਤਰਕ ਦਲੀਲਾਂ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਵੇਕਅਪ ਖਾਲਸਾ ਡਾਟ ਕਾਮ ਉਪਰ ਭਾਈ ਹਰਨਾਮ ਸਿੰਘ ਧੁੰਮਾਂ (ਮੁਖੀ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਸੀਨੀਅਰ ਆਗੂ) ਦਾ ਉਹ ਵੀਡਿਓ ਕਲਿੱਪ ਦਿਖਾਇਆ ਗਿਆ ਜਿਸ ਵਿੱਚ ਭਾਈ ਹਰਨਾਮ ਸਿੰਘ ਧੁੰਮਾਂ ਆਪਣੇ ਵਿਚਾਰਾਂ ਵਿੱਚ ਦਸਮ ਗਰੰਥ ਦੇ ਗਿਆਨ ਪ੍ਰਬੋਧ,ਚੌਵੀਸ ਅਵਤਾਰ,ਰਾਮਾ ਅਵਤਾਰ ਅਤੇ ਚਰਿਤਰੋ ਪਖਿਆਨ ਨੂੰ ਗੁਰੂ ਗੋਬਿੰਦ ਸਿੰਘ ਦੁਆਰਾ ਹਿੰਦੂ ਗਰੰਥਾਂ ਦਾ ਅਨੁਵਾਦ ਕਰਾਇਆ ਮੰਨਦੇ ਹਨ ( ਅਨੁਵਾਦ ਕਦੇ ਵੀ ਆਪਣੀ ਕਿਰਤ ਭਾਵ ਰਚਨਾ ਨਹੀਂ ਹੁੰਦੀ) । ਇਸ ਵੀਡਿਓ ਵੇਖਣ ਤੋਂ ਬਾਅਦ ਭਾਈ ਮਲਕੀਤ ਸਿੰਘ ਨੇ ਹਰਨਾਮ ਸਿੰਘ ਧੁੰਮਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੰਨਿਆ ਕਿ ਉਪਰੋਕਤ ਰਚਨਾਵਾ ਹਿੰਦੂ ਗ੍ਰੰਥਾਂ ਦਾ ਹੀ ਅਨੁਵਾਦ ਹਨ ਅਤੇ ਮੈ ਪੰਥ ਪ੍ਰਮਾਨਤ ਦਸ਼ਮ ਗਰੰਥ ਦੀਆਂ ਬਾਣੀਆ ਨੂੰ ਗੁਰੂ ਦੀ ਬਾਣੀ ਮੰਨਦਾ ਹਾਂ।
ਇਸ ਸਾਰੇ ਵਿਵਾਦ ਨੂੰ ਖਤਮ ਕਰਨ ਵਿੱਚ ਸਿੱਖ ਫਾਰ ਜਸਟਿਸ ਦੇ ਕੋਆਰਡੀਨੇਟਰ ਭਾਈ ਚਰਨਜੀਤ ਸਿੰਘ ਹਰਨਾਮ ਪੁਰੀ ਅਤੇ ਅਵਤਾਰ ਸਿੰਘ ਪਨੂੰ ਨੇ ਅਹਿਮ ਭੂਮਿਕਾ ਨਿਭਾਈ । ਨਿਊਯਾਰਕ ਦੇ ਸਿੱਖ ਭਾਈਚਾਰੇ ਵਿੱਚ ਪਏ ਪਾੜੇ ਨੂੰ ਖਤਮ ਕੀਤਾ । ਇਸ ਮੌਕੇ ਹਿੰਮਤ ਸਿੰਘ ( ਸਾਬਕਾ ,ਚੈਅਰਮੈਨ, ਗੁਰਦੁਆਰਾ ਫਲੱਸਿੰਗ), ਜਸਮੇਲ ਸਿੰਘ ਗਿੱਲ , ਜਸਬੀਰ ਸਿੰਘ ਗਿੱਲ , ਬਲਵਿੰਦਰ ਸਿੰਘ ਗਿੱਲ , ਸੁਰਿੰਦਰ ਸਿੰਘ ਗਿੱਲ , ਬਲਵਿੰਦਰ ਸਿੰਘ ਵਿਰਕ , ਚਰਨਜੀਤ ਸਿੰਘ ਸਮਰਾ ,ਬਲਵਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਕੰਗਣਵਾਲ ਸ਼ਾਮਿਲ ਸਨ ਜਿਨ੍ਹਾਂ ਨੇ ਦਸਮ ਗਰੰਥ ਨੂੰ ਲੈ ਕੇ ਚਲ ਰਹੇ ਵਾਦ ਵਿਵਾਦ ਨੂੰ ਖਤਮ ਕਰਨ ਤੇ ਖੁਸੀ ਦਾ ਪ੍ਰਗਟਾਵਾ ਕੀਤਾ
ਨੋਟ: ਇਹ ਉਹ ਮਲਕੀਤ ਸਿੰਘ ਹੈ ਜਿਹੜਾ ਸੰਤ ਰੰਧਾਵੇ ਵਾਲਿਆਂ ਦੇ ਮੋਡਿਆਂ ਤੇ ਚ੍ਹੜ ਕਿ ਪੂਰਾ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਣ ਦੀਆਂ ਟਾਹਰਾਂ ਮਾਰਦਾ ਸੀ।