ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸਿੰਘ ਸਭਾ ਇੰਨਟਰਨੈਸ਼' ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ

ਸਿੰਘ ਸਭਾ ਇੰਟਰਨੈਸ਼ਨਲ


ਸਿੰਘ ਸਭਾ ਇੰਨਟਰਨੈਸ਼' ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਮਤ ਦੀ ਸਮਝ ਰੱਖਣ ਵਾਲੇ, ਦਸਮ ਗ੍ਰੰਥ ਦੇ ਕੱਟੜ ਵਿਰੋਧੀ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਮੁੜ ਤੋ ਮਨੁੱਖਤਾ ਵਿਚ ਸੁਰਜੀਤ ਕਰਨ ਦੇ ਹਾਮੀ ਸਰਦਾਰ ਬਲਦੇਵ ਸਿੰਘ ਜੀ ਪੀ. ਐੱਚ.ਡੀ ਸਦਾ ਵਾਸਤੇ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 'ਸਿੰਘ ਸਭਾ ਇੰਨਟਰਨੈਸ਼' ਦੇ ਸਮੂਹ ਲੇਖਕਾਂ/ਪਾਠਕਾਂ ਵਲੋਂ ਬਲਦੇਵ ਸਿੰਘ ਜੀ ਦੇ ਪਰਵਾਰ ਲਈ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਪਰਵਾਰ ਨੂੰ ਰਜ਼ਾ ਰਾਜ਼ੀ ਰਹਿਣ ਦਾ ਬੱਲ ਬਖ਼ਸ਼ਣ। ਬਲਦੇਵ ਸਿੰਘ ਜੀ 70 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਸਿਹਤ ਬਹੁਤ ਹੀ ਵਧੀਆ ਸੀ। ਪਰ 6 ਕੁ ਮਹੀਨੇ ਪਹਿਲਾ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਦਿਮਾਗ ਵਿੱਚ ਰਸੌਲ਼ੀ ਹੈ। ਇਸ ਦਾ ਇਲਾਜ ਚੱਲ ਰਿਹਾ ਸੀ। ਜੋ ਕਿ ਲਾਇਲਾਜ ਸਾਬਤ ਹੋਇਆ ਤੇ ਉਹ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੇ ਪਰਵਾਰ ਨਾਲ ਸੰਪਰਕ ਅਤੇ ਹਮਦਰਦੀ ਪ੍ਰਗਟ ਕਰਨ ਲਈ ਨੰਬਰ ਹੈ: (530-870-8040)