ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਕਲਰੁ ਖੇਤੁ ਲੈ ਕੂੜੁ ਜਮਾਇਆ ....

ਪ੍ਰੋ: ਇੰਦਰ ਸਿੰਘ ਘੱਗਾ


 

ਕਲਰੁ ਖੇਤੁ ਲੈ ਕੂੜੂੜੁ ਜਮਾਇਆ ....

ਹਰ ਸਿੱਖ ਦਾ ਅਤੇ ਹਰ ਇੱਕ ਸਿੱਖ ਸੰਸਥਾ ਦਾ, ਇਹ ਧਾਰਮਕ ਫਰਜ਼ ਬਣਦਾ ਹੈ ਕਿ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਗੁਰਬਾਣੀ ਵਿੱਚੋਂ ਪੜ੍ਹੇ, ਸਮਝੇ, ਵਿਚਾਰੇ, ਫਿਰ ਕਿਤੇ ਸੰਗਤਾਂ ਤੱਕ ਪੁਚਾਣ ਦੀ ਕੋਸ਼ਿਸ਼ ਕਰੇ। ਬਿਹਤਰ ਇਹ ਹੈ ਕਿ ਸ਼੍ਰੋਮਣੀ ਕਮੇਟੀ ਅਜਿਹੇ ਮਾਹਿਰ ਸਿੱਖ ਵਿਦਵਾਨਾਂ ਦਾ, ਇੱਕ ਬੋਰਡ ਬਣਾਵੇ। ਸਿੱਖ ਧਰਮ ਨਾਲ ਸੰਬੰਧਤ ਹਰੇਕ ਕਿਤਾਬ ਉਹਨਾਂ ਵੱਲੋਂ ਪਾਸ ਕੀਤੀ ਹੋਈ ਹੀ ਪ੍ਰਮਾਣੀਕ ਮੰਨੀ ਜਾਵੇ। ਬਦ ਕਿਸਮਤੀ ਨਾਲ ਅਜਿਹਾ ਨਹੀਂ ਕੀਤਾ ਗਿਆ। ਹਰ ਵਿਅਕਤੀ ਆਪਣੀ ਮਨਮਰਜ਼ੀ ਨਾਲ ਗੁਰਬਾਣੀ ਦੇ ਅਰਥ ਕਰ ਰਿਹਾ ਹੈ। ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਕੋਈ ਪੁੱਛਣ ਵਾਲਾ ਨਹੀਂ ਹੈ। ਸਗੋਂ ਸਾਡੇ ਜਥੇਦਾਰ ਤੇ ਲੀਡਰ ਲੋਕ ਉਹਨਾਂ ਡੇਰਿਆਂ ਟਕਸਾਲਾਂ ਵਿੱਚ ਜਾ ਕੇ ਤਿਨ੍ਹਾਂ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਆਉਂਦੇ ਹਨ। ਪਿਛਲੇ ਲੰਮੇ ਸਮੇਂ ਤੋਂ ਦਮਦਮੀ ਟਕਸਾਲ ਬਾਰੇ ਪੇਤਲੀ ਜਿਹੀ ਜਾਣਕਾਰੀ ਸੀ। ਸੰਨ 1983-84 ਵਿੱਚ ਬਾਬਾ ਜਰਨੈਲ ਸਿੰਘ ਦੀ ਚੜ੍ਹਤ ਸਮੇਂ ਉਹਨਾਂ ਨਾਲ ਮੁਲਾਕਾਤਾਂ ਦਾ ਅਵਸਰ ਭੀ ਮਿਲਿਆ। 84 ਦਾ ਘੱਲੂਕਾਰਾ ਵਾਪਰਨ ਤੋਂ ਬਾਅਦ ਟਕਸਾਲ ਫਿਰ ਚਰਚਾ ਵਿੱਚ ਰਹੀ। ਇਹਨਾਂ ਦੇ ਪ੍ਰਚਾਰਕਾਂ ਨੂੰ ਸਟੇਜਾਂ ਤੇ ਬੋਲਦਿਆਂ ਕਥਾ ਕਰਦਿਆਂ ਭੀ ਸੁਣਿਆ। ਇਹ ਲੋਕ ਕੇਵਲ ਅੰਨ੍ਹੀ ਸ਼ਰਧਾ ਦੀਆਂ ਗੱਲਾਂ ਹੀ ਕਰਦੇ ਦਿਸੇ, ਗਿਆਨ ਤਰਕ ਤੋਂ ਖਾਲੀ। ਜੇ ਕੋਈ ਵਿਚਾਰ ਕਰਨੀ ਚਾਹੇ ਤਾਂ ਮਰਨ ਮਾਰਨ ਤੇ ਉਤਰ ਪੈਣਾ, ਇਹਨਾਂ ਦਾ ਸੁਭਾ ਹੈ। ਮੇਰੇ ਸਨਮੁੱਖ ਗਿਆਨੀ ਗੁਰਬਚਨ ਸਿੰਘ ਦੀ ਲਿਖੀ ਪੁਸਤਕ ‘‘ਗੁਰਬਾਣੀ ਪਾਠ ਦਰਸ਼ਨ” ਪਈ ਹੈ। ਇਹ ਭਾਈ ਕਿਰਪਾਲ ਸਿੰਘ ਜਵਾਹਰ ਸਿੰਘ, ਮਾਈ ਸੇਵਾ ਅੰਮ੍ਰਿਤਸਰ ਵੱਲੋਂ 1969 ਵਿੱਚ ਛਪੀ ਸੀ। ਇਸੇ ਪੁਸਤਕ ਵਿੱਚੋਂ ਗੁਰਮਤ ਤੋਂ ਉਲਟ ਸਮੱਗਰੀ ਪਾਠਕਾਂ ਦੇ ਸਾਹਮਣੇ ਰੱਖ ਰਿਹਾ ਹਾਂ। ਬਈ ਕਿਵੇਂ ਇਹ ਲੋਕ ਸੰਤਗਿਰੀ ਦਾ ਲੇਬਲ ਲਾ ਕੇ, ਭੋਲੀਆਂ ਸਿੱਖ ਸੰਗਤਾਂ ਨੂੰ ਕੁਰਾਹੇ ਪਾ ਰਹੇ ਹਨ। ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹਨ। ਥਰਾਮਾਤੀ ਬੇ-ਸਿਰ ਪੈਰ ਦੀਆਂ ਕਹਾਣੀਆਂ ਗੁਰੂ ਘਰ ਵਿੱਚ ਘੁਸੇੜੀਆਂ ਜਾ ਰਹੀਆਂ ਹਨ। ਅਜਿਹੀਆ ਪੁਸਤਕਾਂ ਪੜ੍ਹ ਕੇ, ਇਨਸਾਨ ਦਾ ਜੀਵਨ ਕਿਹੋ ਜਿਹਾ ਹੋਵੇਗਾ? ਨਿਆਰੇ ਖਾਲਸੇ ਨੂੰ ਇਹ ਕਿਸ ਬ੍ਰਾਹਮਣੀ ਦਲਦਲ ਵਿੱਚ ਸੁੱਟ ਰਹੇ ਹਨ, ਕਦੀ ਕਿਸੇ ਨੇ ਸੋਚਿਆ ਤੱਕ ਨਹੀਂ। ਸਿੱਖਾਂ ਵਿੱਚ ਮਾਰੂ ਹੱਦ ਤੱਕ ਕਰਮਕਾਂਡਾਂ ਨੂੰ ਦਾਖਲ ਕਰਨ ਵਾਲੇ ਇਹੀ ਲੋਕ ਹਨ। ਬੋਦੀ ਵਾਲੇ, ਧੋਤੀ ਵਾਲੇ, ਬ੍ਰਾਹਮਣਾਂ ਦਾ ਰੂਪ ਬਦਲ ਗਿਆ, ਕੇਸਾਂ ਜੂੜੇ ਵਾਲੇ ਬ੍ਰਾਹਮਣ, ਕਛਹਿਰੇ ਵਾਲੇ, ਚੋਲਿਆਂ ਵਾਲੇ ਬ੍ਰਾਹਮਣ, ਤੁਹਾਨੂੰ ਥੋਕ ਵਿੱਚ ਮਿਲ ਜਾਣਗੇ, ਕਿੱਥੋਂ ? ਟਕਸਾਲ ਵਿੱਚੋਂ।

ਆਉ ਇਹਨਾਂ ਦੀ ਪੁਸਤੱਕ ਵਿੱਚੋਂ ਗੁਰਮਤ ਤੋਂ ਉਲਟ ਕੂੜ ਸਮੱਗਰੀ ਦੇ ਖੁੱਲੇ ਦਰਸ਼ਨ ਦੀਦਾਰੇ ਕਰੀਏ-

1. ਗਿਆਨੀ ਗੁਰਬਚਨ ਸਿੰਘ ਨੇ ਆਪਣੇ ਨਾਮ ਨਾਲ ਜੋ ਕੁਝ ਲਿਖਿਆ ਹੋਇਆ ਹੈ ਪੜ੍ਹੋ- ਕਰਤਾ-‘‘ਸ੍ਰੀਮਾਨ, ਪੰਥ ਰਤਨ, ਵਿੱਦਿਯਾ ਮਾਰਤੰਡ, ਸੰਤ, ਗਆਨੀ, ਗੁਰਬਚਨ ਸਿੰਘ, ਜੀ, ਖਾਲਸਾ
”। ਹੈ ਨਾ ਨਿਰਮਾਣਤਾ ਦੀ ਸਿਖਰ, ਅੱਠ ਵਿਸ਼ੇਸ਼ਣ ਆਪਣੇ ਨਾਮ ਨਾਲ ਖੁਦ ਹੀ ਲਾ ਲਏ। ਵਿੱਦਿਆ ਮਾਰਤੰਡ ਦਾ ਅਰਥ ਹੈ ਗਿਆਨ ਦਾ ਸੂਰਜ। ਸੂਰਜ ਨਾਲੋਂ ਵੱਧ ਚਾਨਣ ਕਿਸੇ ਦਾ ਨਹੀਂ, ਤੇ ਇਹਨਾਂ ਨਾਲੋਂ ਵੱਧ ਗਿਆਨ ਕਿਸੇ ਦਾ ਨਹੀਂ, ਹੈ ਨਾ ? (ਪੰਨਾ-1)

2. ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ, ਮਹਿਤਾ ਕਾਲੂ ਦਾ ਭੀ ਆਪਣੀ ਲਿਖਤ ਗੁਰਬਾਣੀ ਵਿੱਚ ਜ਼ਿਕਰ ਨਹੀਂ ਕੀਤਾ। ਉਹ ਸਰਬ ਸ੍ਰਿਸ਼ਟੀ ਦਾ ਕਰਤਾ, ਸਾਂਝਾ ਪਿਤਾ ਅਕਾਲ ਪੁਰਖ ਨੂੰ ਮੰਨਦੇ ਸਨ। ਰਾਮ ਚੰਦਰ ਦੇ ਪੁੱਤਰ ਕੁਸ਼ੂ ਨਾਲ ਉਹਨਾਂ ਕਦੀ ਆਪਣੀ ਸਾਂਝ ਨਹੀਂ ਦਰਸਾਈ, ਪਰ ਟਕਸਾਲੀਏ ਗੁਰੂ ਨਾਨਕ ਨੂੰ ਕੁਸ਼ੂ ਦੀ ਔਲਾਦ ਗਰਦਾਨ ਰਹੇ ਹਨ।ਪੰਨਾ-1

3. ਸਾਰੀਆਂ ਲਿਖਤਾਂ ਵਿੱਚ (ਬਾਲੇ ਤੋਂ ਸਿਵਾਏ) ਗੁਰੂ ਨਾਨਕ ਦਾ ਜਨਮ ਵਿਸਾਖ ਦਾ ਹੀ ਲਿਖਿਆ ਹੈ (ਸਮੇਤ ਭਾਈ ਮਨੀ ਸਿੰਘ ਦੀ ਜਨਮ ਸਾਖੀ ਦੇ, ਕੀ ਭਾਈ ਮਨੀ ਸਿੰਘ ਵੀ ਗਲਤ ਹਨ ?) ਪਰ ਟਕਸਾਲੀਏ ਕੱਤਕ ਦੀ ਪੂਰਨਮਾਸੀ ਲਈਬਜਿੱਦ ਹਨ, ਕਿਉਂ ? 9

4. ਗੁਰੂ ਅੰਗਦ ਸਾਹਿਬ ਜੀ ਨੂੰ ਰਾਮਚੰਦਰ ਦੇ ਭਰਾ, ਲਛਮਣ ਦੇ ਬੇਟੇ, ਤੱਖ ਦੇ ਖਾਨਦਾਨ ਨਾਲ ਜੋੜ ਦਿੱਤਾ ਗਿਆ, ਕਿਉਂ ? 10

5. ਗੁਰੂ ਅਮਰਦਾਸ ਜੀ ਰਾਮ ਦੇ ਭਰਾ, ਭਰਥ ਦੇ ਪੁੱਤਰ ਭੱਲਣ ਦੀ ਬੰਸ ਵਿੱਚੋਂ ਪੈਦਾ ਹੋਏ ਲਿਖ ਮਾਰਿਆ, ਕਿਉਂ ? 11

6. ਗੁਰੂ ਰਾਮਦਾਸ ਜੀ ਲਊ ਦੇ ਪੁੱਤਰ, ਕਾਲ ਰਾਏ ਦੀ ਬੰਸ ਵਿੱਚੋਂ ਸਨ, ਕਿਵੇਂ ਪਤਾ ਲੱਗਾ ? ਸਬੂਤ ? ਅੱਗੋਂ ਸਾਰੇ ਗੁਰ ਵਿਅਕਤੀਆਂ ਨੂੰ ਇਸੇ ਸੋਢੀ ਬੰਸ ਨਾਲ ਨੱਥੀ ਕਰ ਦਿੱਤਾ। 12

7. ਗੁਰੂ ਹਰਿ ਰਾਇ ਜੀ ਦੇ ਅੱਠ ਵਿਆਹ ਹੋਏ ਲਿਖ ਮਾਰਿਆ, ਕਿਉਂ ? 15

8. ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਦਿੱਲੀ ਤੋਂ ਭੇਜੀ - ਕਿਵੇਂ ?

(ਇਤਿਹਾਸ ਤੋਂ (144) ਸੱਖਣੇ) 18

9. ਖਾਲਸਾ ਪੰਥ ਦਸਮ ਪਾਤਸ਼ਾਹ ਨੇ ਚਲਾਇਆ ? (ਪਹਿਲੇ ਨੌਂ ਗੁਰ ਵਿਅਕਤੀ ਫਿਰ ਕੀ ਕਰਦੇ

ਰਹੇ ?) ਨਾਨਕ ਨਿਰਮਲ ਪੰਥ ਚਲਾਇਆ ? ਦਾ ਕੀ ਜੁਆਬ ਹੈ ? 19

10. ਭਾਈ ਦਇਆ ਸਿੰਘ (ਪਿਆਰਾ) ਲਊ ਦੇ ਅਵਤਾਰ ਸਨ ? 19

11. ਭਾਈ ਧਰਮ ਸਿੰਘ (ਪਿਆਰਾ) ਧੰਨਾ ਜੀ ਦੇ ਅਵਤਾਰ ਸਨ ? 19

12. ਭਾਈ ਹਿੰਮਤ ਸਿੰਘ (ਪਿਆਰਾ) ਚਤੁਰਭੁਜੀ ਦੇ ਅਵਤਾਰ ਸਨ ? (ਕਲਪਤ ਚਤੁਰਭੁਜੀ) 19

13. ਭਾਈ ਮੋਹਕਮ ਸਿੰਘ (ਪਿਆਰਾ) ਨਾਮਦੇਵ ਜੀ ਦੇ ਅਵਤਾਰ ਸਨ ? 19

14. ਭਾਈ ਸਾਹਿਬ ਸਿੰਘ (ਪਿਆਰਾ) ਸੈਣ ਜੀ ਦੇ ਅਵਤਾਰ ਸਨ ? 19

15. ਮਾਈ ਸੇਵਾਂ ‘‘ਪਤੀ ਬ੍ਰਤਾ ਸ਼ਕਤੀ” ਦੀ ਵਰਤੋਂ ਕਰਕੇ, ਹਰ ਰੋਜ਼ ਕਾਬੁਲ ਤੋਂ ਗੋਇੰਦਵਾਲ ਸੇਵਾ ਕਰਨ ਆਇਆ ਕਰਦੀ ਸੀ ? (ਓਹ ਓਥੋਂ ਹੀ ਸ਼ਕਤੀ ਨਾਲ ਸੇਵਾ ਕਿਉਂ ਨਹੀਂ ਕਰਦੀ ਸੀ ?) 21

16. ਇੱਕ ਬੀਬੀ ਦਾ ਪਤੀ ਮਰ ਗਿਆ, ਉਸ ਪਤੀਬ੍ਰਤਾ ਸ਼ਕਤੀ ਵਰਤ ਕੇ ਸੂਰਜ ਚੜ੍ਹਨੋਂ ਰੋਕੀ ਰੱਖਿਆ ਜਦੋਂ ਭਗਵਾਨ ਨੇ ਪਤੀ ਜੀਵਤ ਕੀਤਾ ਤਾਂ ਹੀ ਸੂਰਜ ਚੜ੍ਹਨ ਦਿੱਤਾ ? 22

17. ਸਤਿਗੁਰੂ ਜੀ ਨੇ ਲਾਲ ਰੰਗ ਦੇ ਕੱਪੜੇ ਪਾਉਣ ਤੋਂ ਮਨਾਹੀ ਕੀਤੀ ਹੈ। ਇਹ ਟਕਸਾਲੀ ਕਹਿੰਦੇ ਹਨ। ਪਰ ਗੁਰ ਫੁਰਮਾਨ ਤਾਂ ਇਹ ਹੈ - ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕਚੁ।। ਨਾਨਕ ਲਾਲੋ ਲਾਲ ਹੈ ਸਚੇ ਰਤਾ ਸਚੁ।। (1089) 23

18. ਮੂਲ ਮੰਤਰ (ਮੰਗਲ) ਨਾਨਕ ਹੋਸੀ ਭੀ ਸਚੁ ਤੱਕ ਹੈ, (ਗਲਤ, ਇਹ ਗੁਰ ਪ੍ਰਸਾਦਿ ਤੱਕ ਹੈ, ਆਦਿ ਸਚ ਸਲੋਕ ਹੈ) 24

19. ਜਦੋਂ ਬੱਚਾ ਗਰਭ ਵਿੱਚ ਹੋਵੇ ਤਾਂ ਇਹ ਵਿਸ਼ੇਸ਼ ਸ਼ਬਦ ਪੜ੍ਹਨ ਨਾਲ ਰੱਖਿਆ ਹੁੰਦੀ ਹੈ ?

(ਮਨਮਤ) 25

20. ਮਰਾਜ ਪਿੰਡ (ਜਿਲ੍ਹਾ ਬਠਿੰਡਾ) ਵਿਖੇ ਭਾਈ ਜੈਦ ਇਸ ਕਰਕੇ ਬਹੁਤਾ ਬਲਵਾਨ ਸੀ, ਕਿਉਂਕਿ ਮਾਤਾ ਨੇ ਸ਼ੇਰ ਦਾ ਅਕਸ ਪਾਣੀ ਵਿੱਚ ਵੇਖਿਆ। ਸਵੇਰੇ ਸੁੱਤੀ ਉØੱਠਣ ਵਕਤ ਸੂਰਜ ਮੱਥੇ ਲੱਗਾ ? (ਵਾਹ! ਕਿੱਡਾ ਝੂਠ ਫਿਰ ਤਾਂ ਜਾਨਵਰ ਹੀ ਜੰਮਣਾ ਚਾਹੀਦਾ ਸੀ)। 25

21. ਜੈਦ ਨਾਮੇ ਸਿੱਖ ਤੇ ਕਾਲੇ ਖਾਂ ਨੇ ਵਾਰ ਕੀਤਾ, ਤਾਂ ਛੇਵੇਂ ਪਾਤਸ਼ਾਹ ਨੇ ਕਰਾਮਾਤੀ ਸ਼ਕਤੀ ਨਾਲ ਵਾਰ ਰੋਕ ਲਿਆ ? (ਕਰਾਮਾਤ ਨਾਲ ਗੁਰੂ ਜੀ ਨੇ ਦੁਸ਼ਮਣਾਂ ਨੂੰ ਮਾਰਿਆ ਕਿਉਂ ਨਹੀਂ?) 25

22. ਬਾਬਾ ਸੁੰਦਰ ਸਿੰਘ ਦੇ ਪਿਤਾ ਖਜਾਨ ਸਿੰਘ ਪੁੱਤਰ ਦੀ ਪ੍ਰਾਪਤੀ ਵਾਸਤੇ ਹਰ ਰੋਜ਼ ਇੱਕ ਪੈਰ ਤੇ ਖਲੋ ਕੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ ਤਾਂ ਸੁੰਦਰ ਸਿੰਘ ਦਾ ਜਨਮ ਹੋਇਆ (ਪਾਖੰਡ ਕਰਮ ਨਾਲ?) 26

23. ਖਜਾਨ ਸਿੰਘ ਦੀ ਪਤਨੀ ਸੁੰਦਰ ਸਿੰਘ ਦੀ ਮਾਤਾ, ਪੰਝੀ ਪਾਠ ਜਪੁਜੀ ਦੇ ਰੋਜ਼ਾਨਾ ਕਰਿਆ ਕਰਦੀ ਸੀ ? (ਮਨਮਤ) 26

24. ਸੁੰਦਰ ਸਿੰਘ ਦੇ ਜਨਮ ਵਕਤ ਚਾਲੀ ਪਉੜੀਆਂ ਅਨੰਦ ਸਾਹਿਬ ਦੀ ਕੀਰਤਨ ਕੀਤਾ, ਇਹ ਹੁਕਮ ਤੀਜੇ ਪਾਤਸ਼ਾਹ ਦਾ ਹੈ ? (ਸਬੂਤ ਦੇ ਸਕੋਗੇ ? ਟਕਸਾਲੀਆਂ ਦੀ ਮਨਮਤ ਹੈ) 27

25. ਸੁੰਦਰ ਸਿੰਘ ਦੇ ਜਨਮ ਵਕਤ, ਘਰ ਵਿੱਚ ਪਾਠ ਰਖਾਇਆ, ਬੱਚੇ ਨੂੰ ਮੱਥਾ ਟਿਕਾਇਆ, ਨਾਮ ਰੱਖਿਆ, ਫਿਰ ਮਾਂ ਦਾ ਦੁੱਧ ਪਿਆਇਆ ਗਿਆ ? (ਵੇਖੀ ਚਲੋ, ਬਿਨਾਂ ਸਿਰ ਪੈਰ ਦੇ ਉਪਦੇਸ਼) 27

26. ਸੁੰਦਰ ਸਿੰਘ ਨੂੰ ਜੰਮਣਸਾਰ ਸੰਪੂਰਣ ਸਹਿਜ ਪਾਠ ਸੁਣਾਕੇ, ਚਾਲੀ ਦਿਨਾਂ ਵਿੱਚ ਭੋਗ ਪਾਇਆ ? (ਅਣਹੋਣੀ ਗਲ) 27

27. ਅਖਾੜੇ ਪਿੰਡ ਇੱਕ ਪ੍ਰਵਾਰ ਦੇ ਬੱਚੇ ਮਰ ਜਾਂਦੇ ਸਨ, ਇੱਕ ਸਿੱਖ ਨੇ ਕਿਰਪਾਨ ਦਾ ਅੰਮ੍ਰਿਤ ਛਕਾਇਆ ਬੱਚੇ ਨੂੰ ਜਨਮ ਦੇ ਕੇ ਮਾਤਾ ਮਰ ਗਈ ਬੱਚਾ ਨਹੀਂ ਮਰਿਆ ? (ਵਾਰੇ ਵਾਰੇ ਜਾਈਏ ਅਕਲ ਦੇ) 28

28. ਬੱਚੇ ਦੇ ਜਨਮ ਵਕਤ ਦਾਈ ਸਿੱਖਣੀ ਹੀ ਹੋਣੀ ਚਾਹੀਦੀ ਹੈ ? (ਟਕਸਾਲੀਏ ਹੁਣ

ਕੀ ਕਰਦੇ ਹਨ ? ਕੀ ਹਸਪਤਾਲਾਂ ਵਿੱਚ ਨਹੀਂ ਜਾਂਦੇ ?) 28

29. ਨਾਰਦ ਮੁਨੀ ਨੇ 75 ਹਜ਼ਾਰ ਸਾਲ ਵਿੱਦਿਆ ਪੜ੍ਹੀ ? (ਵੱਡਾ ਗਪੌੜਾ) 30

30. ਵੇਦ ਵਿਆਸ ਗਿਆਰਾਂ ਹਜ਼ਾਰ ਸਾਲ ਤਪ ਕਰਦਾ ਰਿਹਾ ? (ਗਪੌੜਾ) 32

31. ਸਤੇ ਬਲਵੰਡ ਨੂੰ ਅਤੇ ਭੱਟਾਂ ਨੂੰ ਕਾਂਸ਼ੀ ਦੇ ਬ੍ਰਾਹਮਣਾਂ ਵੱਲੋਂ ਸਰਾਪ ਮਿਲਿਆ ਹੋਇਆ ਸੀ ? (ਘੋਰ ਪਾਪ ਲਿਖ ਮਾਰਿਆ) 33

32. ਆਸਾ ਕੀ ਵਾਰ ਬਾਣੀ 84 ਦੇ ਗੇੜ ਵਿੱਚੋਂ ਕੱਢਦੀ ਹੈ ? (ਤੇ ਹੋਰ ਬਾਣੀ ਕੀ ਕਰਦੀ ਹੈ ?) 34

33. ਸੁਖਮਨੀ ਸਾਹਿਬ ਦੇ 24 ਹਜ਼ਾਰ ਅੱਖਰ ਹਨ, ਚੌਵੀ ਘੰਟਿਆਂ ਦੇ 24 ਹਜ਼ਾਰ ਸੁਆਸ ਹਨ, ਚੌਵੀ ਅਸਟਪਦੀਆਂ ਹਨ, ਇਸ ਤਰ੍ਹਾਂ ਪਾਠ ਕਰਨ ਨਾਲ ਚੌਵੀ ਹਜਾਰ ਸੁਆਸ ਸਫਲ ਹੁੰਦੇ ਹਨ ? (ਕੀ ਸਾਰੀ ਗੁਰਬਾਣੀ ਇੱਕਸਾਰ ਨਹੀਂ ਹੈ) 34

34. ਧਰੂ ਭਗਤ ਨੇ 36000 ਸਾਲ ਤੱਕ ਅਟੱਲ ਰਾਜ ਕੀਤਾ ? (ਪੌਰਾਣਕ ਕਥਾਵਾਂ ਦੇ ਗੱਪਾਂ ਦਾ ਇੱਥੇ ਕੀ ਕੰਮ?) 36

35. ਫਰੀਦ ਜੀ ਦੇ ਮੁਸੱਲੇ ਹੇਠਾਂ ਸ਼ੱਕਰ, ਖੰਡ, ਮਿਸ਼ਰੀ ਦੇ ਢੇਰ ਲੱਗੇ ਵੇਖੇ ? 36

36. ਬਾਬਾ ਫਰੀਦ ਜੀ, ਬਾਰਾਂ ਸਾਲ ਤੱਕ ਜੰਗਲਾਂ ਵਿੱਚ ਤਪ ਕਰਦੇ ਰਹੇ, ਪੱਤੇ ਖਾਂਦੇ ਰਹੇ। (?) 36

37. ਫਰੀਦ ਦੇ ਜੂੰਆਂ ਪੈ ਗਈਆਂ, ਮਾਤਾ ਨੇ ਕੱਢੀਆ, ਪੱਤੇ ਖਾਣੋਂ ਰੋਕਿਆ ? (ਵੱਡਾ ਅਪ੍ਰਾਧ) 36

38. ਫਰੀਦ ਨੇ ਤੇਰ੍ਹਾਂ ਸਾਲ ਖੂਹ ਵਿੱਚ ਲਟਕ ਕੇ ਤਪ ਕੀਤਾ।(ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੋੜਹਿ।। ਇਸ ਦਾ ਕੀ ਕਰੋਗੇ ?) 36

39. ਫਰੀਦ ਨੇ ਬਾਰਾਂ ਸਾਲ ਤੱਕ ਕਾਠ (ਲਕੜੀ) ਦੀ ਰੋਟੀ ਢਿੱਡ ਨਾਲ ਬੰਨ੍ਹ ਕੇ ਰੱਖੀ ?36

40. ਇੱਕ ਪੰਡਤ ਸਰਾਪ ਕਾਰਨ ਕਾਂਸ਼ੀ ਵਿੱਚ ਕੁੱਤਾ ਬਣਿਆ ਹੋਇਆ ਸੀ, ਗੁਰੂ ਨਾਨਕ ਸਾਹਿਬ ਜੀ ਨੇ ਉਸਦਾ ਸਰਾਪ ਕੱਟਿਆ? 39

41. ਧਰਮਖੁਦ ਯੁਧਿੱਸ਼ਟਰ ਦਾ ਇਮਤਿਹਾਨ ਲੈਣ ਆਇਆ? (ਕਲਪਣਾ) 40ਰਾਜ

42. ਗੁਰੂ ਗੋਬਿੰਦ ਸਿੰਘ ਜੀ ਕੋਲ ਇੱਕ ਗੋਹਜ ਕਥਾ ਵਾਲੀ ਗੁਪਤ ਪੋਥੀ ਹੋਇਆ ਕਰਦੀ ਸੀ ? (ਕੋਈ ਪੋਥੀ ਨਹੀ ਸੀ) 41

43. 1699 ਦੀ ਵਿਸਾਖੀ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਤੇਰਾਂ ਮਹੀਨੇ ਤੱਕ ਇਕਾਂਤ ਵਾਸ ਵਿੱਚ ਰਹੇ ਉਂਥੇ ਕੋਈ ਸਰੀਰ ਨਹੀਂ ਜਾ ਸਕਦਾ ਸੀ ? (ਟਕਸਾਲੀਆਂ ਨੂੰ ਕੀਹਨੇ ਦੱਸਿਆ ?

ਨਿਰੀ ਕਲਪਣਾ) 42

44. ਭਾਈ ਦਇਆ ਸਿੰਘ ਦਾ ਸੀਸ ਕੱਟ ਕੇ ਦਸਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ

ਅੱਗੇ ਭੇਂਟ ਕੀਤਾ ? 43

45. ਭਾਈ ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਦੇ ਸਿਰ ਕੱਟ ਕੇ ਗੁਰੂ ਗ੍ਰੰਥ ਜੀ ਅੱਗੇ ਭੇਂਟ ਕੀਤੇ, ਗੋਹਜ ਪੋਥੀ ਵਿੱਚ ਲਿਖਿਆ ਹੈ (ਨਾ ਗੋਹਜ ਪੋਥੀ ਹੈ ਨਾ ਕੋਈ ਸਬੂਤ ਹੈ) 45

46. ਭਾਈ ਹਿੰਮਤ ਸਿੰਘ ਨੂੰ ਪਿਛਲੇ ਜਨਮ ਦਾ ਸ਼ਰਾਪ ਮਿਲਿਆ ਹੋਇਆ ਸੀ, ਰੱਬ ਨੇ ਕਿਹਾ ਸੀ, ਤੈਨੂੰ ਦਸਮੇ ਜਾਮੇ ਵਿੱਚ ਆ ਕੇ ਸਿਰ ਲੈ ਕੇ ਮੁਆਫ ਕਰਾਂਗੇ (ਭਾਈ ਹਿੰਮਤ ਸਿੰਘ ਦਾ

ਘੋਰ ਅਪਮਾਨ) 45

47. ਇਹਨਾਂ ਪੰਜਾਂ ਦੇ ਸਿਰ ਕੱਟ ਕੇ ਉØੱਪਰ ਅੰਮ੍ਰਿਤ ਛਿੜਕਿਆ, ਜਿਉਂਦੇ ਕੀਤੇ
‘‘ਨਵੇਂ ਸਿਰ ਉਂਗ ਪਏ” (ਵਾਹ ਵਾਹ) 45

48. ਗੁਰੂ ਜੀ ਨੇ ਚਿੜੀ ਚਿੜੇ ਨੂੰ ਅੰਮ੍ਰਿਤ ਪਾ ਕੇ ਦੇ ਦਿੱਤਾ, ਉਹ ਪੀ ਕੇ ਲੜਦਿਆਂਥਾਂਏ

ਮਰ ਗਏ (?) 46

49. ਗੁਰਬਖਸ਼ ਸਿੰਘ ਨਾਮੀ ਸਿੱਖ ਦੌੜ ਕੇ ਮਾਤਾ ਜੀ ਨੂੰ ਸੱਦ ਲਿਆਇਆ, ਉਹਨਾਂ ਆਕੇ ਪਤਾਸੇ ਪਾਏ, ਤਾਂ ਅੰਮ੍ਰਿਤ ਸ਼ਾਂਤੀ ਦਾਇਕ ਬਣਿਆ ? (ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਗਲਤੀ ਹੋ ਗਈ ਸੀ ? ਮਾਤਾ ਜੀ ਨੇ ਦਰੁਸਤ ਕੀਤੀ?) 46

50. ਪੰਜਾਂ ਪਿਆਰਿਆਂ ਕਿਹਾ- ਅੰਮ੍ਰਿਤ ਵੱਟੇ ਕੀ ਦਿਓਗੇ ? ਸਤਿਗੁਰੂ ਨੇ ਕਿਹਾ ਸਰਬੰਸ ਵਾਰ ਦਿਆਂਗਾ (ਕੀ ਇਹ ਸਰਾਪ ਨਹੀਂ ਹੈ ? ਜੇ ਪਿਆਰੇ ਇਹ ਮੰਗਾਂ ਨਾ ਰੱਖਦੇ ਫਿਰ ਸਤਿਗੁਰੂ ਨੇ ਸਰਬੰਸ ਨਹੀਂ ਵਾਰਨਾ ਸੀ?) 47

51. ਪੰਜਾਂ ਪਿਆਰਿਆਂ ਕਿਹਾ ਜਿਵੇਂ ਰਾਮ ਚੰਦਰ ਨੇ ਬਾਂਦਰਾਂ ਨੂੰ ਵਡਿਆਈ ਦਿੱਤੀ ਸੀ, ਉਸੇ ਤਰ੍ਹਾਂ ਸਾਨੂੰ ਮਾਣ ਦੇ ਰਹੇ ਹੋ ? (ਬਾਂਦਰਾਂ ਵਰਗੀ ਵਡਿਆਈ ਧਿੱਕਾਰ ਹੈ, ਸਮੁੱਚੇ ਸਿੱਖ ਪੰਥ ਦੀ ਬੇਇਜ਼ਤੀ ਕੀਤੀ ਹੈ) 47

52. ਅੰਮ੍ਰਿਤ ਬਣਾਉਣ ਲਈ ਜਲ ਦਰਿਆ ਜਾਂ ਖੂਹ ਦਾ ਹੀ ਵਰਤਣਾ, ਨਲਕੇ ਦਾ ਨਹੀਂ। ਕਿਉਂ ? 49

53. ਅੰਮ੍ਰਿਤ ਤਿਆਰ ਕਰਨ ਵੇਲੇ ਪੰਜ ਪਿਆਰੇ ਬਾਣੀ ਪੜ੍ਹਨ, ਅਭਿਲਾਖੀ ਸਿੰਘ

ਵਾਹਿਗੁਰੂ ਮੰਤਰ ਦਾ ਜਾਪ ਕਰਦੇ ਰਹਿਣ (ਬਾਣੀ ਕਿਉਂ ਨਾ ਸੁਣਨ ?) 52

54. ਪੰਜ ਪਿਆਰਿਆਂ ਦੀਆਂ ਦੱਸ ਅੱਖਾਂ, ਦੱਸ ਗੁਰੂਆਂ ਦਾ ਪ੍ਰਤੀਕ ਹਨ, ਦੱਸ ਹੱਥ

ਭੀ ਦੱਸ ਗੁਰੂਆਂ ਦਾ ਪ੍ਰਤੀਕ ਮੰਨੀਦੇ ਹਨ। (ਤਿਕੜਮਬਾਜੀ) 52

55. ਚੌਪਈ- ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਤੱਕ ਪੜ੍ਹਨੀ ਜ਼ਰੂਰੀ ਹੈ ? (ਮਨ ਘੜਤ) 52

56. ਅੰਮ੍ਰਿਤ ਅਭਿਲਾਖੀਆਂ ਵਿੱਚੋਂ ਜੇ ਪਹਿਲਾਂ ਕਿਸੇ ਦਾ ਅਨੰਦ ਕਾਰਜ ਨਾ ਹੋਇਆ

ਹੋਵੇ ਤਾਂ ਦੁਬਾਰਾ ਲਾਵਾਂ ਪੜ੍ਹ ਕੇ ਅਨੰਦ ਕਾਰਜ ਕਰਨਾ (ਜੇ ਜੋੜੀ ਦੇ ਘਰ ਬੱਚੇ ਪੈਦਾ

ਹੋ ਗਏ ਹੋਣ ਤਾਂ ਕੀ ਕੀਤਾ ਜਾਵੇ ? ਜੇ ਪਹਿਲਾਂ ਵਿਆਹ ਗਲਤ ਹੈ, ਫਿਰ ਤਾਂ ਬੱਚੇ

ਭੀ ਜੰਮਣੇ ਗਲਤ ਹਨ। ਸਿੱਖਾਂ ਨੂੰ ਪਾਖੰਡੀ ਬਣਾਇਆ ਜਾ ਰਿਹਾ ਹੈ) 54

57. ਮੂਲ ਮੰਤਰ ਨਾਨਕ ਹੋਸੀ ਭੀ ਸਚੁ ਤੱਕ ਪੜ੍ਹਨਾ, ਵਰਨਾ ਫਲ ਨਹੀਂ ਮਿਲੇਗਾ? 56

58. ਕਲਕੱਤੇ ਵਿੱਚ ਇੱਕ ਸਾਧ ਨੇ ਕੱਚੀ ਤੰਦ ਨਾਲ ਸਿੱਖ ਨੂੰ ਮਾਰਨਾ ਚਾਹਿਆ।

ਸਿੱਖ ਨੇ ਮੂਲ ਮੰਤਰ ਪੜ੍ਹਿਆ ਤੇ ਸਾਧ ਦੀ ਹੀ ਮੌਤ ਹੋ ਗਈ ? (ਸਿੱਖਾਂ ਦੇ

ਦੁਸ਼ਮਣਾਂ ਨੂੰ ਮੂਲ ਮੰਤਰ ਪੜ੍ਹ ਕੇ ਕਿਉਂ ਨਹੀਂ ਮਾਰਦੇ?) 56

59. ਮਰਦਾਨੇ ਨੂੰ ਪਾਣੀ ਵਿੱਚ ਡੁੱਬਦੇ ਨੂੰ ਬਚਾਉਣ ਹਿੱਤ ਵਾਹਿਗੁਰੂ ਮੰਤਰ ਦਿੱਤਾ,

ਮੰਤਰ ਪੜ੍ਹ ਕੇ ਮਰਦਾਨਾ ਪਾਣੀ ਤੇ ਟੁਰਨ ਲੱਗ ਪਿਆ (ਵਾਹਿਗੁਰੂ ਮੰਤਰ ਗੁਰੂ ਨਾਨਕ

ਨੇ ਨਹੀਂ ਬਣਾਇਆ, ਕੀ ਟਕਸਾਲੀਏ ਹੁਣ ਪਾਣੀ ਤੇ ਟੁਰ ਸਕਣਗੇ?) 57

60. ਅੰਗ੍ਰੇਜ਼ਾਂ ਨੇ ਲੱਖਾਂ ਰੁਪੈ ਖਰਚ ਕਰਕੇ ਗੁਰਬਾਣੀ ਵਿੱਚ ਮਿਲਾਵਟ ਕਰਵਾਈ, ਤਾਂ

ਹੀ ਤਾਕਤ ਘਟ ਗਈ ? 57

61. ਵਾਹਿਗੁਰੂ ਮੰਤਰ ਚਾਰ ਜੁਗਾਂ ਦੇ ਚਾਰ ਦੇਵਤਿਆਂ ਦੇ ਨਾਮ ਤੋਂ ਲਿਆ ਹੈ ?

(ਗੁਰਬਾਣੀ ਜੁਗਾਂ ਦੇਵਤਿਆਂ ਨੂੰ ਨਹੀਂ ਮੰਨਦੀ) 57

62. ਅਨੰਦ ਸਾਹਿਬ ਚਾਲੀ ਪਉੜੀਆਂ ਤਿੰਨ ਵਾਰੀ ਪੜ੍ਹਨ ਤੇ ਬਿਗੜੇ ਕਾਰਜ ਰਾਸ

ਆ ਜਾਂਦੇ ਹਨ ? (ਤੁਸੀਂ ਪੰਥ ਦੀ ਬਿਗੜੀ ਸਵਾਰ ਲਓ।) 59

63. ਗੁਰੂ ਅੰਗਦ ਸਾਹਿਬ ਪੁਰੀ ਵਿੱਚ ਗਏ, ਉਂਥੇ ਉਹਨਾਂ ਨੂੰ ਕਾਲੇ ਮੂੰਹ ਵਾਲੇ ਲੋਕ

ਮਿਲੇ, ਗਰਦਨਾਂ ਵਿੱਚ ਕਿੱਲ ਠੁਕੇ ਹੋਏ ਲੋਕ ਮਿਲੇ, ਸੂਰਾਂ ਦੇ ਮੂੰਹ ਵਾਲੇ ਲੋਕ ਵੇਖੇ,

ਪਿਛਾਂਹ ਨੂੰ ਮੂੰਹਾਂ ਵਾਲੇ ਵੇਖੇ, ਲੜਕੀਆਂ ਆਦਮੀਆਂ ਦਾ ਮਾਸ ਵੱਢ-ਵੱਢ

ਖਾਂਦੀਆਂ ਵੇਖੀਆਂ ? 60

64. ਹੰਕਾਰ ਕਾਰਨ ਸੁੰਨ ਸਮਾਧੀ ਵਾਲੇ ਲੋਕ ਸੱਚ ਖੰਡ ਵਿੱਚੋਂ ਕੱਢ ਦਿੱਤੇ ਜਾਂਦੇ ਹਨ,

ਸੱਚ ਖੰਡ ਵਿੱਚ ਸੋਦਰੁ ਦਾ ਪਾਠ ਹੁੰਦਾ ਹੈ ? 61

65. ਇੱਕ ਆਜੜੀ ਟੁਰਦਾ ਫਿਰਦਾ ਸੋਹਿਲੇ ਦਾ ਪਾਠ ਕਰਦਾ ਸੀ, ਇਸੇ ਕਾਰਨ ਗੁਰੂ ਨਾਨਕ ਸਾਹਿਬ ਜੀ ਦੇ ਪੈਰਾਂ ਤੇ ਝਰੀਟਾਂ ਆ ਗਈਆਂ, ਖੂਨ ਵਗ ਪਿਆ, ਇਸ ਤਰ੍ਹਾਂ ਟੁਰਦੇ ਫਿਰਦੇ ਪਾਠ ਨਹੀਂ ਕਰਨਾ ਚਾਹੀਦਾ। (ਗੁਰਬਾਣੀ ਫੁਰਮਾਨ ਤਾਂ ਇਹ ਹੈ - ਉੂਠਤ ਬੈਠਤ ਸੋਵਤ ਧਿਆਈਐ। ਮਾਰਗਿ ਚਲਤ ਹਰੇ ਹਰਿ ਗਾਈਐ।।) (386) 62

66. ਜੇ ਕਛਹਿਰਾ ਪਾਉਣ ਵਿੱਚ ਗਲਤੀ ਹੋ ਜਾਵੇ ਤਾਂ ਪੰਜ ਸਿੰਘਾਂ ਤੋਂ ਅਰਦਾਸ ਕਰਾਵੇ, ਪੰਜ ਜਪੁਜੀ ਦੇ ਪਾਠ ਕਰੇ (?) 62

67. ਸੌਣ ਵਕਤ ਸੋਹਿਲੇ ਦਾ ਪਾਠ ਕਰੋ, ਦੁਆਲੇ ਲੋਹੇ ਦਾ ਕਿਲ੍ਹਾ ਬਣ ਜਾਂਦਾ ਹੈ? 61

68. ਰਾਮ ਚੰਦਰ ਨੇ ਖੁਸ਼ ਹੋ ਕੇ ਹਨੂੰਮਾਨ ਨੂੰ ਕਛਹਿਰਾ ਦਿੱਤਾ, ਉਸ ਤੋਂ ਸਿੱਖਾਂ ਨੂੰ ਮਿਲਿਆ ? (ਗੁਰੂ ਦੀ ਤੌਹੀਨ) ਸਾਨੂੰ ਬਾਂਦਰ ਬਣਾਉਣ ਤੇ ਤੁਲੇ ਹੋਏ ਨੇ ਟਕਸਾਲੀਏ। 62

69. ਦਸਮ ਪਾਤਸ਼ਾਹ ਸ਼ਿਕਾਰ ਲਈ ਗਏ, ਸ਼ਿਕਾਰ ਨਾ ਮਿਲਿਆ, ਕਕਾਰਾਂ ਦੀ ਪੜਤਾਲ ਕੀਤੀ ਗਈ। ਇੱਕ ਸਿੱਖ ਦੇ ਕੇਸਾਂ ਵਿੱਚ ਕੰਘਾ ਨਹੀਂ ਸੀ, ਇਸੇ (149) ਲਈ ਸ਼ਿਕਾਰ ਨਾ ਮਿਲਿਆ (ਸ਼ਿਕਾਰ ਨਾਲ ਕੰਘੇ ਦਾ ਕੀ ਸਬੰਧ) 64

70. ਕਿਰਪਾਨ ਦੀ ਧੂਪ ਦੀਪ ਆਦਿ ਨਾਲ ਪੂਜਾ ਕਰਨੀ ਚਾਹੀਦੀ ਹੈ ?66

71. ਇੱਕ ਰਿਸ਼ੀ ਨੇ ਜਾਨ ਬਚਾਉਣ ਖਾਤਰ ਮੰਤਰ ਪੜ੍ਹਿਆ, ਦੁਆਲੇ ਲੋਹੇ ਦੀ ਕੰਧ ਉਸਰ ਗਈ (ਮੰਤਰ ਕੀ ਹੈ ?) 70

72. ਫਿਰ ਇਸੇ ਰਿਸ਼ੀ ਨੇ ਤੰਬਾਕੂ ਪੀ ਲਿਆ, ਸਾਰੇ ਜਪ ਅਤੇ ਸ਼ਕਤੀਆਂ ਖਤਮ ਹੋ ਗਈਆਂ, ਕਿਲ੍ਹਾ ਨਾ ਬਣਿਆ, ਇੱਕ ਲੜਕੀ ਨੇ ਇਸਦੀ ਇੱਜ਼ਤ ਲੁੱਟੀ (ਤ੍ਰੈ ਕਾਲ ਇਹ ਗੱਲਾਂ ਸੰਭਵ ਨਹੀਂ ਹਨ) 70

73. ਤੰਬਾਕੂ ਦੀ ਪੈਦਾਇਸ਼ ਕਾਮਧੇਨ ਗਊ ਦੇ ਪੈਰਾਂ ਵਿੱਚ ਲਗੇ ਤੀਰਾਂ ਕਾਰਨ ਵਗੇ, ਖੂਨ ਤੋਂ

ਹੋਈ ਹੈ ? 71

74. ਗੋ ਮੇਧ ਜੱਗ ਸਮੇਂ ਗਊ ਜਿੰਦਾ ਨਾ ਹੋਈ, ਉਸੇ ਕੁੰਡ ਵਿੱਚੋਂ ਤੰਬਾਕੂ ਪੈਦਾ ਹੋ ਗਿਆ ? 71

75. ਕਲਜੁਗ ਵੱਛੀ ਬਣਕੇ ਗਾਰੇ ਵਿੱਚ ਖੁੱਭ ਗਿਆ। ਸ਼ਿਵ ਪਾਰਵਤੀ ਨੇ ਕੰਨਾਂ ਤੋਂ ਅਤੇ ਪੂਛ ਤੋਂ ਫੜ ਕੇ ਖਿੱਚਿਆ, ਤਾਂ ਕੰਨ ਤੇ ਪੂਛ ਪੁੱਟੇ ਗਏ। ਪੂਛ ਧਰਤੀ ਵਿੱਚ ਦੱਬ ਕੇ ਉØੱਪਰ ਕੰਨ ਲਾ ਦਿੱਤੇ ਅਤੇ ਕਿਹਾ ਹੁਣ ਇਸ ਤੋਂ ਤੰਬਾਕੂ ਬਣੇਗਾ ? (ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ) 71

76. ਮਾਸ ਖਾਣ ਬਾਰੇ ਦੁਬਧਾ ਵਾਲੇ ਵਿਚਾਰ। ਅਧੂਰੀਆਂ ਪੰਕਤੀਆਂ ਗਲਤ ਅਰਥ ਕੀਤੇ ਗਏ ਹਨ, ਸ਼ਬਦਾਂ ਦੇ ਪੰਨੇ ਨੰ: ਭੀ ਨਹੀਂ ਦਿੱਤੇ, ਕਿਤੇ ਮਾਸ ਖਾ ਲਉ ਕਿਤੇ ਨਾ ਖਾਉ, ਸਿਧਾਂਤਾਂ ਤੋਂ ਸੱਖਣੇ ਵਿਚਾਰ) 74

77. ਨੀਲਾ ਪੀਲਾ ਕਾਲਾ ਚਿੱਟਾ, ਖਾਲਸੇ ਦੇ ਇਹੀ ਰੰਗ ਹਨ, ਹੋਰ ਰੰਗ ਨਹੀਂ ਪਾਉਣੇ (ਕੀ ਕਾਰਨ ? ਸਪਸ਼ਟ ਕਰੋ) 79

78. ਨਾਰਦ ਰਿਸ਼ੀ ਨੇ ਅਨਲ ਪੰਛੀ ਦੇ ਖੰਭ ਦਸਵੇਂ ਪਾਤਸ਼ਾਹ ਨੂੰ ਭੇਂਟ ਕੀਤੇ, ਤਾਂ ਹੀ ਐਨੀਆਂ ਸ਼ਕਤੀਆਂ ਸਨ ? (ਇਸ ਦਾ ਮਤਲਬ ਗੁਰੂ ਜੀ ਕੋਲ ਕੋਈ ਸ਼ਕਤੀ ਨਹੀਂ ਸੀ ? ਗੁਰੂ ਦੀ ਤੌਹੀਨ) 83

79. ਪਖਾਨੇ ਜਾ ਕੇ ਪੰਜ ਵਾਰੀ ਮਿੱਟੀ ਨਾਲ ਹੱਥ ਮਾਂਜਣੇ, ਭਾਂਡੇ ਦੋ ਵਾਰੀ ਮਿੱਟੀ ਨਾਲ ਮਾਂਜਣੇ? (ਸਾਬਣ ਨਾਲ ਕਿਉਂ ਨਹੀਂ) 83

80. ਭਾਈ ਦਿਆਲ ਦਾਸ ਦਾ ਲੰਗਰ ਦਸਮ ਪਾਤਸ਼ਾਹ ਜੀ ਨੇ ਨਾ ਛਕਿਆ, ਕਿਉਂਕਿ ਉਹ ਬੇ-ਅੰਮ੍ਰਿਤੀਆ ਸੀ। ਉਹ ਗੱਡਿਆਂ ਤੇ ਲੱਦ ਕੇ ਮਗਰ ਫਿਰਦਾ ਰਿਹਾ। ਹਫਤੇ ਪਿਛੋ ਅੰਮ੍ਰਿਤ ਛਕਣਾ ਮੰਨ ਗਿਆ। ਦਸਮ ਪਾਤਸ਼ਾਹ ਨੇ ਅਰਦਾਸ ਕਰਕੇ ਕੀੜਿਆਂ ਵਾਲਾ ਲੰਗਰ ਸੱਜਰਾ ਬਣਾ ਦਿੱਤਾ। ਸਾਰਿਆਂ ਛਕਿਆ ? 86

81. ਦਸਵੇਂ ਪਾਤਸ਼ਾਹ ਜੀ ਨੇ ਸੋਢੀ ਕੌਲ ਸਿੰਘ ਦੇ ਪਿਛਲੇ ਜਨਮਾਂ ਵਾਲੇ ਸਾਰੇ ਪਾਪ ਸਰਾਪ ਮਿਟਾ

ਦਿੱਤੇ (?) 87

82. ਦਾਨ ਸਿੰਘ ਦੇ ਪੁੱਛਣ ਤੇ ਦਸਮੇਂ ਪਾਤਸ਼ਾਹ ਦੱਸਿਆ ਕਿ ਕੇਸ ਇਸ ਵਾਸਤੇ ਰੱਖੀਦੇ ਹਨ, ਕੇਸਾਂ ਤੋਂ ਫੜ ਕੇ ਨਰਕਾਂ ਵਿੱਚ ਪਏ ਸਿੱਖ ਨੂੰ ਬਾਹਰ ਕੱਢ ਲਵਾਂਗੇ.... ? (ਸਿੱਖਾਂ ਦੀ ਬੇਇੱਜ਼ਤੀ) 87

83. ਜਿਸ ਬੰਦੇ ਨੇ ਇੱਕ ਵਾਰੀ ਅੰਮ੍ਰਿਤ ਛੱਕ ਲਿਆ ਭਾਵੇਂ ਜਿੰਨੀਆਂ ਮਰਜ਼ੀ ਗਲਤੀਆਂ ਕਰੀ ਜਾਵੇ, ਉਹ ਦਸ ਹਜ਼ਾਰ ਸਾਲ ਤੱਕ ਨਰਕਾਂ ਵਿੱਚ ਨਹੀਂ ਪਵੇਗਾ ? (ਚੋਰ ਕੀ ਹਾਮਾ ਭਰੇ ਨਾ ਕੋਇ।। ਚੋਰ ਕੀਆ ਚੰਗਾ ਕਿਉ ਹੋਇ।। (662) ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣ।। (789) - ਕਦੀ ਇਹਨਾਂ ਗੁਰੂ ਹੁਕਮਾਂ ਦੀ ਵਿਚਾਰ ਕੀਤੀ ਹੈ ? 88

84. ਅੰਮ੍ਰਿਤ ਦੀ ਸ਼ਕਤੀ ਕਰਕੇ ਚਿੜੀਆਂ ਨੇ ਬਾਜ ਮਾਰ ਦਿੱਤਾ ? 88

85. ਭਾਈ ਦਇਆ ਸਿੰਘ ਦੇ ਸੀਸ ਦੇਣ ਕਰਕੇ ਸਿੰਘਾਂ ਵਿੱਚ ਦਇਆ ਆਈ ? (ਫਿਰ ਗੁਰਬਾਣੀ ਕੀ ਹੈ?) 89

86. ਧਰਮ ਸਿੰਘ ਦੇ ਸੀਸ ਦੇਣ ਕਾਰਨ ਸਿੰਘਾਂ ਵਿੱਚ ਧਰਮ ਆਇਆ ਹੈ ? (ਗੁਰਬਾਣੀ

ਕਰਕੇ ਨਹੀਂ ?) 90

87. ਹਿੰਮਤ ਸਿੰਘ ਦੇ ਸੀਸ ਵਾਰਨ ਕਰਕੇ ਸਿੰਘਾਂ ਵਿੱਚ ਹਿੰਮਤ ਆਈ ਹੈ ? (ਪਹਿਲਾਂ ਹਿੰਮਤ ਨਹੀਂ ਸੀ?) (ਛੇਵੇਂ ਗੁਰੂ ਵੇਲੇ ਕੀ ਸੀ ?) 90

88. ਮੋਹਕਮ ਸਿੰਘ ਦੇ ਸੀਸ ਦੇਣ ਕਰਕੇ ਸਿੰਘਾਂ ਵਿੱਚ ਟਿਕਾਓ ਅਇਆ ਹੈ ? (ਪਹਿਲਾਂ ਬੇਚੈਨੀ ਸੀ?) 90

89. ਸਾਹਿਬ ਸਿੰਘ ਦੇ ਸੀਸ ਦੇਣ ਕਰਕੇ ਸਿੰਘਾਂ ਵਿੱਚ ਸਾਹਿਬ ਪੁਣਾ ਆਇਆ ? (ਪਹਿਲਾਂ ਮੰਗਤੇ ਸਨ) 91

90. ਬਾਣੀ ਘੱਟ ਪੜ੍ਹਨ ਕਰਕੇ, ਅੰਮ੍ਰਿਤ ਵਿੱਚੋਂ ਸ਼ਕਤੀ ਘੱਟ ਜਾਂਦੀ ਹੈ, ਚੌਪਈ ਤੇ ਅਨੰਦ ਵੱਡਾ ਪੜ੍ਹੋ (ਮਨਮਤ) 93

91. ਬੀਬੀਆਂ ਨੂੰ ਅੰਮ੍ਰਿਤ ਤਿਆਰ ਕਰਨ ਸਮੇਂ ਵਿੱਚ ਸ਼ਾਮਲ ਨਹੀਂ ਕਰਨਾ ? (ਘੋਰ ਵਿਤਕਰਾ) ਸੋ ਕਿਉਂ ਮੰਦਾ ਆਖੀਐ....।। 94

92. ਸਤਿਗੁਰੂ ਨੇ 84 ਲੱਖ ਜੂਨ੍ਹਾਂ ਕੱਟਣ ਵਾਸਤੇ ਅੰਮ੍ਰਿਤ ਤਿਆਰ ਕਰਕੇ ਛਕਾਇਆ ?

(ਗੁਰਬਾਣੀ ਕਾਹਦੇ ਲਈ ਹੈ ?) 94

93. ਦਕਸ਼ ਰਿਸ਼ੀ ਨੇ ਸੱਤ ਧੀਆਂ, ਬਿਨਾਂ ਨੱਕ, ਕੰਨ ਛੇਦੇ, ਬਿਨਾਂ ਗਹਿਣੇ ਪਾਏ ਵਿਆਹੀਆਂ, ਉਸਨੂੰ ਬਹੁਤ ਪੁੰਨ ਲਗਿਆ। ਫਿਰ ਉਸ ਦੇ ਘਰ ਦਸ ਹਜ਼ਾਰ ਧੀਆਂ ਜੰਮੀਆਂ, ਗਲਤ ਸਿੱਖਿਆ ਕਾਰਣ ਲੜਕੀਆਂ ਦੇ ਨੱਕ ਕੰਨ ਛੇਦੇ, ਗਹਿਣੇ ਪਾਏ, ਵਿਆਹੀਆਂ, ਵੱਡਾ ਪਾਪੀ ਬਣਿਆ ? 95

94. ਵਿਆਹ ਵਿੱਚ ਬੀਬੀਆਂ ਨੇ ਗਿੱਧਾ ਨਹੀਂ ਪਾਉਣਾ ? (ਕਿਉਂ ਨਹੀਂ ਗਿੱਧਾ ਪਾਉਣਾ) 96

95. ਹਰੀ ਸੈਨ ਰਾਜੇ ਦੀ ਪਤਨੀ ਗੁਰੂ ਦਰਬਾਰ ਵਿੱਚ ਘੁੰਡ ਕੱਢ ਕੇ ਆਈ। ਸਤਿਗੁਰੂ ਜੀ ਨੇ ਪੁੱਛਿਆ, ਕਿਹੜੀ ਕਮਲੀ ਹੈ ? ਤੇ ਉਹ ਤਦੋਂ ਹੀ ਪਾਗਲ ਹੋ ਗਈ। (ਗੁਰੂ ਜੀ ਗਲਤੀ ਕਾਰਨ ਕਿਸੇ ਨੂੰ ਪਾਗਲ ਨਹੀਂ ਬਣਾਉਂਦੇ) 107

96. ਕਮਲੀ ਹੋਈ ਰਾਣੀ ਜੰਗਲ ਵਿੱਚ ਨੰਗੀ ਘੁੰਮਣ ਲੱਗੀ, ਗੁਰੂ ਅਮਰਦਾਸ ਜੀ ਨੇ ਸਚਨ ਸੱਚ ਨੂੰ ਆਪਣੀ ਖੜਾਂਵ ਦਿੱਤੀ। ਮੱਥੇ ਵਿੱਚ ਖੜਾਂਵ ਮਾਰਨ ਨਾਲ ਪਾਲਗਪਣ ਖਤਮ ਹੋ ਗਿਆ। (ਕੀ ਬਿਮਾਰਾਂ ਦੇ ਹੁਣ ਭੀ ਜੁੱਤੀਆਂ ਮਾਰੀਏ ?) 107

97. ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਭੂਤਾਂ ਪ੍ਰੇਤਾਂ ਦੇ ਝੁੰਡ ਵਿਖਾਏ। ਭੂਤਾਂ ਦੱਸਿਆ ਕਿ ਹੁਣ ਸਾਡੀ ਗਿਣਤੀ ਘਟ ਗਈ ਹੈ। ਜਦੋਂ ਤੋਂ ਚੌਥੇ ਪਾਤਸ਼ਾਹ ਨੇ ਲਾਵਾਂ ਉਚਾਰਨ ਕੀਤੀਆ ਹਨ ਜੋ ਪੜ੍ਹਦਾ ਹੈ ਮੁਕਤ ਹੋ ਜਾਂਦਾ ਹੈ। 109

98. ਜਹਾਂਗੀਰ ਦੀ ਲੜਕੀ ਇੱਕ ਸਿੱਖ, ਸੰਤ ਰਾਮ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਸਿੱਖ ਨੌਕਰੀ ਛੱਡ ਕੇ ਦੌੜ ਗਿਆ। ਉਸ ਸਿੱਖ ਨੂੰ ਫੜਕੇ ਸਿਰ ਕੱਟਕੇ ਲੜਕੀ ਅੱਗੇ ਰੱਖਿਆ, ਲੜਕੀ ਛੂਹਣ ਲੱਗੀ ਤਾਂ ਕੱਟਿਆ ਸਿਰ ਸਵਾ ਗਿੱਠ ਉਂਚਾ ਉਂਠ ਗਿਆ ? (ਅਣਵਿਗਿਆਨਿਕ ਅਣਇਤਿਹਾਸਕ, ਵਿਚਾਰ) 116

99. ਇੱਕ ਪਤੀ ਬ੍ਰਤ ਧਰਮ ਵਿੱਚ ਪੱਕੀ ਬੀਬੀ ਨੇ ਬਾਰਾਂ ਦਿਨਾਂ ਤੱਕ ਸੂਰਜ ਨਾ ਚੜ੍ਹਨ ਦਿੱਤਾ, ਦੇਵਤਿਆਂ ਨੇ ਉਸਦਾ ਮਰਿਆ ਪਤੀ ਜਿਉਂਦਾ ਕੀਤਾ, ਫਿਰ ਉਸਨੇ ਸੂਰਜ ਚੜ੍ਹਨ ਦਿੱਤਾ (ਸਾਰੀ ਦੁਨੀਆਂ ਭੀ ਸੂਰਜ ਨੂੰ ਚੜ੍ਹਨੋਂ ਰੋਕ ਨਹੀਂ ਸਕਦੀ) 118

100. ਬੀਬੀ ਰਜਨੀ ਨੇ ਪਤੀ ਬ੍ਰਤ ਧਰਮ ਦੀ ਤਾਕਤ ਨਾਲ ਕੋਹੜੀ ਪਤੀ ਨੂੰ ਤੰਦਰੁਸਤ ਕੀਤਾ ਉਹ ਪੱਟੀ ਦਾ ਰਾਜਾ ਬਣਿਆ (ਨਾਂ ਪਤੀਬ੍ਰਤ ਹੋਣਾ ਕੋਈ ਸ਼ਕਤੀ ਹੈ, ਨਾ ਕੋਹੜੀ ਠੀਕ ਹੋਇਆ, ਨਾ ਪੱਟੀ ਵਿੱਚ ਕੋਈ ਅਜਿਹਾ ਰਾਜਾ ਹੋਇਆ) 118

101. ਵਿਸ਼ਨੂੰ ਨੇ ਸਤੀ ਦਾ ਸਤ ਭੰਗ ਕੀਤਾ, ਜਲੰਧਰ ਦੈਂਤ ਦੀ ਤਾਕਤ ਘਟ ਗਈ, ਫਿਰ ਵਿਸ਼ਨੂੰ ਨੇ ਉਸਨੂੰ ਮਾਰਿਆ ਪਹਿਲਾਂ ਕਿਸੇ ਤੋਂ ਹਾਰਦਾ ਨਹੀਂ ਸੀ।(152)

(ਝੂਠੀਆਂ ਪੌਰਾਣਕ ਕਥਾਵਾਂ ਦਾ ਗੁਰਮਤ ਵਿੱਚ ਕੋਈ ਥਾਂ ਨਹੀਂ) 118

102. ਅਫਲਾਤੂਨ ਮੂਰਤੀਆਂ ਵਿੱਚ ਲੁਕ ਗਿਆ, ਉਸਨੂੰ ਮੌਤ ਭੀ ਲੱਭ ਨਾ ਸਕੀ (ਮੌਤ ਤੋਂ ਕੋਈ ਨਹੀਂ ਬਚਿਆ) 135

103. ਪਾਣਨੀ ਰਿਸ਼ੀ ਹੰਕਾਰ ਕਾਰਨ ਪ੍ਰੇਤ ਬਣ ਗਿਆ ਸੀ, ਗੁਰੂ ਨਾਨਕ ਜੀ ਨੇ ਕਾਂਸ਼ੀ ਵਿਖੇ ਉਸਦਾ ਉਦਾਰ ਕੀਤਾ ? 137

104. ਨੌਵੇਂ ਗੁਰਾਂ ਦਿੱਲੀ ਕੈਦ ਵਕਤ ਗੰਨਾ ਚੂਸ ਕੇ ਛਿਲਕਾ ਸੁੱਟਿਆ, ਪ੍ਰੇਤ ਨੇ ਚੂਸਿਆ, ਮੁਕਤ ਹੋ ਗਿਆ। ਸਰਕਾਰ ਦੇ ਬਾਗੀਆਂ ਤੱਕ ਗੰਨੇ ਕਿਸ ਨੇ ਪਹੁੰਚਾਏ ? 137

105. ਭਾਈ ਹੀਰਾ ਸਿੰਘ ਬਾਣੀ ਪੜ੍ਹਦਾ ਮਰਿਆ ਸੀ, ਅਕਾਸ਼ ਵਿੱਚੋਂ ਰਥ ਆਏ, ਸਵਾਰ ਹੋ ਕੇ ਗਿਆ ? (ਅਕਾਸ਼ ਵਿੱਚੋਂ ਕਦੀ ਕਿਸੇ ਵਾਸਤੇ ਰਥ ਨਹੀਂ ਆਏ) 137

106. ਜੇ ਬੱਜਰ ਕੁਰਹਿਤੀਆ ਸਿੱਖ ਮਰ ਜਾਵੇ ਤਾਂ ਮਰੇ ਪਏ ਨੂੰ ਅੰਮ੍ਰਿਤ ਛਕਾਓ, ਦੂਜਿਆਂ ਲਈ ਅਰਦਾਸ ਹੀ ਕਾਫੀ ਹੈ ? (ਨਵਾਂ ਪਾਖੰਡ ਸ਼ੁਰੂ) 139

107. ਮਰੇ ਪ੍ਰਾਣੀ ਨਾਲ ਵਾਧੂ ਕਛਹਿਰਾ, ਕੰਘਾ, ਆਦਿ ਨਾਲ ਬੰਨਣਾ ਚਾਹੀਦਾ ਹੈ ? (ਪਾਖੰਡ ਕਿਰਿਆ ਸ਼ੁਰੂ) 140

108. ਜਿੱਥੇ ਬੰਦਾ ਮਰੇ ਉਸ ਥਾਂ ਦਸ ਦਿਨਾਂ ਤੱਕ ਜੈਤਸਰੀ ਦੀ ਵਾਰ ਦਾ ਪਾਠ ਹੋਵੇ ? (ਪਾਖੰਡ) 142

109. ਉਸੇ ਥਾਂ ਹਰ ਰੋਜ਼ ਸਹਸਕ੍ਰਿਤੀ ਦੇ ਛੇ ਛੇ ਸਲੋਕਾਂ ਦੀ ਕਥਾ ਹੋਣੀ ਚਾਹੀਦੀ ਹੈ ? (ਪਾਖੰਡ) 142

110. ਰੋਣ ਕਾਰਨ ਮਰਨ ਵਾਲਾ ਹੰਝੂਆਂ ਵਿੱਚ ਡੁੱਬ ਜਾਂਦਾ ਹੈ, ਪਾਰ ਨਹੀਂ ਜਾ ਸਕਦਾ ? 143

111. ਇੱਕ ਮਾਈ ਪੁੱਤਰ ਮਰੇ ਤੋਂ ਬਹੁਤ ਰੋਈ, ਮਰੇ ਪੁੱਤ ਨੇ ਵਾਪਸ ਆ ਕੇ ਦੱਸਿਆ ਕਿ ਤੇਰੇ ਰੋਣ ਕਰਕੇ ਰਾਹ ਵਿੱਚ ਹਨੇਰਾ ਹੋਇਆ ਹੈ 143

112. ਅਸਥੀਆਂ ਕੀਰਤਪੁਰ ਜਾਂ ਗੋਇੰਦਵਾਲ ਪਾਵੋ ? (ਪਾਖੰਡ) ‘‘ਜੇ ਮਿਰਤਕ ਕਉ ਵਿਸਟਾ ਮਹਿ ਰੁਲਾਈ।। ਤਉ ਮਿਰਤਕ ਕਾ ਕਿਆ ਘਟਿ ਜਾਈ।।” (1160)

ਕੀ ਗੁਰਬਾਣੀ ਝੂਠ ਹੈ ? 143

113. ਭਾਂਡੇ ਬਿਸਤਰੇ ਅਦਿ ਮਰੇ ਪ੍ਰਾਣੀ ਨਮਿਤ ਗ੍ਰੰਥੀ ਨੂੰ ਦਿੱਤੇ ਜਾਣ (ਗਰੁੜ ਪੁਰਾਣ ਵਾਲਾ ਬ੍ਰਾਹਮਣੀ ਪਾਖੰਡ) 145

114. ਪਾਠਾਂ ਦੀਆਂ ਕਿਸਮਾਂ - ਸਾਧਾਰਨ ਪਾਠ, ਮਿਰਤਕ ਪਾਠ, ਖੁਸ਼ੀ ਦਾ ਅਖੰਡ ਪਾਠ, ਸੰਪਟ ਪਾਠ, ਅਖੰਡ ਸੰਪਟ ਪਾਠ, ਸਧਾਰਨ ਸੰਪਟ ਪਾਠ, ਸਤ ਪਾਠ (ਨਿਰਾ ਪਾਖੰਡ ਪ੍ਰਚਾਰ) ਦਸਮ ਗ੍ਰੰਥ ਪਾਠ, ਦਸਮ ਗ੍ਰੰਥ ਅਖੰਡ ਪਾਠ ਆਦਿ। 150

115. ਪਾਠੀ ਸਿੰਘ ਕੱਚਾ ਪਿਆਜ ਜਾਂ ਲੱਸਣ ਨਾ ਖਾਣ, ਜੇ ਖਾ ਲੈਣ ਤਾਂ ਚਾਰ ਪਹਿਰ ਹਜੂਰੀ ਵਿੱਚ ਨਾ ਜਾਣ ਸਿੱਖਾਂ ਨੂੰ ਪਾਖੰਡੀ ਬਣਾ ਦਿੱਤਾ। 151

116. ਪਾਠੀ ਟਕਸਾਲੀ ਹੋਣ, ਕੇਸੀ ਇਸ਼ਨਾਨ ਕਰਕੇ ਹਜੂਰੀ ਵਿੱਚ ਜਾਣ ? (ਪਾਖੰਡ) 151

117. ਜਿੰਨੀ ਵਾਰੀ ਪਾਠੀ ਪਖਾਨੇ ਜਾਣ ਉਤਨੀ ਵਾਰੀ ਇਸ਼ਨਾਨ ਕਰਨ ? (ਪਾਖੰਡ) ਜੋ ਗੰਦ ਹਰ ਵਕਤ ਅੰਦਰ ਹੈ ਉਸਦਾ ਕੀ ਕਰੋਗੇ ? 151

118. ਕੜਾਹ ਪ੍ਰਸ਼ਾਦਿ ਮਰਿਆਦਾ ਨਾਲ ਨਾ ਬਣਾਇਆ ਜਾਵੇ ਤਾਂ ਪਾਠ ਦਾ ਫਲ ਨਹੀਂ ਮਿਲਦਾ। (ਪਾਖੰਡ) 152

119. ਜੋਤ ਲਈ ਦੇਸੀ ਘਿਓ ਵਰਤਿਆ ਜਾਵੇ, ਧੂਫ ਹਰ ਵਕਤ ਧੁਖਦੀ ਰਹੇ ? (ਪਾਖੰਡ) 152

120. ਧੂਫ ਸਮੱਗਰੀ...... (ਕਈ ਹਜਾਰ ਰੁਪੈ ਦੀ ਫਜੂਲ ਖਰਚੀ) ਲਿਖਣੀ ਸੰਭਵ ਨਹੀਂ ਹੈ ? (ਅੰਨੀ ਲੁੱਟ) 152

121. ਅਖੰਡ ਪਾਠ ਨਾਲ ਜਪੁਜੀ ਰੱਖਣਾ ਜ਼ਰੂਰੀ (ਪਾਖੰਡ) 153

122. ਜਿੰਨੇ ਆਖੰਡ ਪਾਠ ਰੱਖੇ ਉਨੇ ਹੀ ਜਪੁਜੀ ਨਾਲ ਰੱਖੇ ? (ਪਾਖੰਡ) 153

123. ਅਖੰਡ ਪਾਠ ਅਤੇ ਹੋਰ ਸਾਰੇ ਪਾਠਾਂ ਨਾਲ ਨਿਤਨੇਮ ਤੇ ਕੀਰਤਨ ਜ਼ਰੂਰੀ ਹੋਵੇ ? (ਪਾਖੰਡ) 153

124. ਭੋਗ ਪਾ ਕੇ ਆਰਤੀ ਜ਼ਰੂਰ ਕਰਨੀ ? (ਪਾਖੰਡ) 153

125. ਮੱਧ ਦੀ ਅਰਦਾਸ ਜ਼ਰੂਰ ਕਰਨੀ ? (ਪਾਖੰਡ) 153

126. ਪਾਠ ਨਾਲ ਜੋਤ, ਧੂਫ, ਨਾਰੀਅਲ, ਫੁੱਲ ਜ਼ਰੂਰ ਰੱਖਣੇ ? (ਪਾਖੰਡ) 154

127. ਦੇਗ ਠੰਢੀ ਕਰਕੇ ਭੋਗ ਲਾਉਣਾ ਗਰਮ ਨੂੰ ਨਹੀਂ ? (ਪਾਖੰਡ) ਕਿਤੇ ਕਿਰਪਾਨ ਦਾ ਮੂੰਹ ਨਾ ਮੱਚ ਜਾਵੇ ? 154

128. ਗੁਰੂ ਅਰਜਨ ਜੀ ਨੇ ਗੋਇੰਦਵਾਲ ਤੋਂ ਪੋਥੀਆਂ ਲਿਆਉਣ ਵਕਤ ਜ਼ਮੀਨ ਤੇ ਬੈਠ ਕੇ ਕੀਰਤਨ ਕੀਤਾ ? (ਝੂਠ) 155

129. ਗੁਰੂ ਅਰਜਨ ਜੀ ਗੋਇੰਦਵਾਲ ਪੋਥੀਆਂ ਲੈਣ ਨੰਗੇ ਪੈਰੀਂ ਆਏ ਤੇ ਵਾਪਸ ਨੰਗੇ ਪੈਰੀਂ

ਗਏ ? 155

130. ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਪਜਾਮਾ ਪਾ ਕੇ ਨਹੀਂ ਜਾਣਾ, (ਪਾਖੰਡ ਰੀਤੀ ਬਿਨਾਂ ਦਲੀਲ ਚਾਲੂ ਕੀਤੀ ਗਈ ਹੈ) ਕੀ ਔਰਤਾਂ ਵੀ ਆਪਣੇ ਪਰਮ ਪਿਤਾ ਜੀ ਦੀ ਹਜੂਰੀ ਵਿੱਚ ਉਪਰੋਕਤ ਅਨੁਸਾਰ ਹੀ ਜਾਣ ? 160

(154)

131. ਗੁਰੂ ਹਰਿਗੋਬਿੰਦ ਜੀ ਨੇ ਪੰਜੇ ਵਾਲਾ ਸੁੱਕਾ ਪਿੱਪਲ ਚੰਦਨ ਛਿੜਕ ਕੇ ਹਰਾ ਕਰ ਦਿੱਤਾ ? 161

132. ਕੜਾਹ ਪ੍ਰਸ਼ਾਦਿ ਦੀ ਰੀਤ ਤਦੋਂ ਚੱਲੀ, ਜਦੋਂ ਗੁਰੂ ਨਾਨਕ ਸਾਹਿਬ ਕੋਲ ਸਿੱਧ ਜੋਗੀ ਬਿਰਧ ਰੂਪ ਧਾਰਨ ਕਰਕੇ ਆਏ, ਤੇ ਕੁਝ ਖਾਣ ਨੂੰ ਮੰਗਿਆ। ਸਤਿਗੁਰੂ ਜੀ ਨੇ ਤਦੋਂ ਕੜਾਹ ਬਣਾ ਕੇ ਛਕਾਇਆ ? (ਕੋਈ ਸਬੂਤ ਨਹੀਂ) 161

133. ਸਭ ਤੋਂ ਉਂਪਰ ਰੱਬ ਦਾ ਨਾਮ, ਦੂਜੇ ਥਾਂ ਗੁਰਬਾਣੀ, ਤੀਜੇ ਥਾਂ ਕੜਾਹ ਪ੍ਰਸ਼ਾਦਿ ਮੰਨਣਾ ? (ਮਨ ਘੜੰਤ ਗੱਲਾਂ) 161

134. ਇਨ੍ਹਾਂ ਵਿਸ਼ੇਸ਼ ਬਾਣੀਆਂ ਦਾ ਤਿੰਨ ਵਾਰੀ ਪਾਠ ਕਰਨ ਤੇ ਕਾਰਜ ਸਫਲ ਹੋਣਗੇ ? (ਵਹਿਮ) 163

135. ਕਾਬਲ ਦੇ ਇਲਾਕਿਆਂ ਵਿੱਚ ਕੜਾਹ ਪ੍ਰਸ਼ਾਦਿ ਨੂੰ ਪੰਜਾ ਲੱਗਦਾ ਹੈ, ਜੇ ਨਾ ਲੱਗੇ ਤਾਂ ਕਾਰਜ ਸਿੱਧ ਨਹੀਂ ਹੁੰਦੇ (ਮਨਮਤ) 164

136. ਇੱਕ ਸਿੱਖ ਕਾਬੁਲ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਆਇਆ ਦੇਗ ਅਰਪਣ ਕੀਤੀ, ਪੰਜਾ ਨਾ ਲੱਗਿਆ, ਇੱਥੇ ਕਿਰਪਾਨ ਭੇਂਟ ਕੀਤੀ ਗਈ। ਉਸ ਦੇ ਮਨ ਅੰਦਰ ਸੰਸਾ ਜਾਗੀ, ਤਾਂ ਹਰਿਮੰਦਰ ਵਿੱਚੋਂ ਗੁਪਤ ਆਵਾਜ ਆਈ ‘‘ਸਿੱਖਾ ਸੰਸਾ ਨਾ ਕਰ, ਇੱਥੇ ਇਹੀ ਮਰਿਆਦਾ ਹੈ” ? (ਪੰਜਾ ਲੱਗਣਾ ਸੰਭਵ ਹੀ ਨਹੀਂ,) 164

137. ਦੇਗ ਪ੍ਰਵਾਨ ਹੋਵੇ ਨਹੀਂ ਕਹਿਣਾ ਭੋਗ ਲੱਗੇ ਕਹਿਣਾ ਹੈ, ਲਾਵਹੁ ਭੋਗ ਹਰਿ ਰਾਇ..... (ਪਾਖੰਡ) 164

138. ਭੋਗ ਲੱਗੇ ਅਤੇ ਪ੍ਰਵਾਨ ਹੋਵੇ ਲਿਖ ਕੇ ਇੱਕ ਵਾਰੀ ਪਰਚੀਆਂ ਅੰਮ੍ਰਿਤ ਸਰਅਵਰ ਵਿੱਚ ਪਾਈਆ ਸਨ, ਭੋਗ ਵਾਲੀ ਪਰਚੀ ਤਰ ਗਈ, ਦੂਜੀ ਡੁੱਬ ਗਈ, ਤਦੋਂ ਤੇ ਭੋਗ ਬੋਲੀਦਾ ਹੈ ? 165

139. ਇੱਕ ਸਿੱਖ ਨੇ ਕੋਹੜ ਦੂਰ ਹੋਣ ਦੀ ਸੁੱਖ ਸੁੱਖੀ, ਭਾਈ ਜੀ ਨੇ ਲੋਭ ਕਰਕੇ ਕੜਾਹ ਬਹੁਤ ਖਾ ਲਿਆ ਇਸੇ ਭਾਈ ਜੀ ਨੂੰ ਹੀ ਕੋਹੜ ਹੋ ਗਿਆ। (ਅਨੇਕ ਤਰ੍ਹਾਂ ਦੀਆਂ ਅਰਦਾਸਾਂ ਦੀ ਭੇਟਾਂ ਗੁਰੂ ਘਰਾਂ ਵਿੱਚ ਆਉਂਦੀ ਹੈ, ਟਕਸਾਲੀਆਂ ਨੂੰ ਕੋਹੜ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੀ) 166

140. ਹੁਕਮਨਾਮਾ-ਸਵੇਰੇ ਖੱਬੇ ਪੰਨੇ ਤੋਂ, ਦੁਪਿਹਰ ਮੱਧ ਤੋਂ, ਸ਼ਾਮ ਨੂੰ ਹੇਠਾਂ ਤੋਂ ਲਵੋ ? (ਭਰਮ) 168

141. ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਤ ਸ਼੍ਰੀ ਅਕਾਲ ਦਾ ਜੈਕਾਰਾ ਪੰਜਵੇਂ

ਸਤਿਗੁਰਾਂ ਚਾਲੂ ਕੀਤਾ ? (ਇਤਿਹਾਸ ਤੋਂ ਸੱਖਣੇ) 168

142. ਮਹਾਰਾਜ ਦੇ ਰੁਮਾਲੇ ਗਰਮੀ ਵਿੱਚ ਪਤਲੇ ਰੇਸ਼ਮੀ ਹੋਣ, ਸਰਦੀ ਵਿੱਚ ਗਰਮ

ਰੁਮਾਲੇ ਹੋਣ ? (ਪਾਖੰਡ) 172

143. ਗਰਮੀਆਂ ਵਿੱਚ ਮਹਾਰਾਜ ਨੂੰ ਦਿਨ ਰਾਤ ਪੱਖਾ ਝੱਲਣਾ, ਜਗ੍ਹਾ ਠੰਢੀ ਰੱਖਣੀ ?

(ਪਾਖੰਡ) 174

144. ਅਰਦਾਸ ਤੋਂ ਬਾਅਦ ਵਾਲੇ ਤਿੰਨ ਦੋਹਰੇ ‘‘ਆਗਿਆ ਭਈ......” ਗੁਰੂ ਗੋਬਿੰਦ ਸਿੰਘ ਦੇ ਲਿਖੇ ਹੋਏ ਹਨ ? (ਇਤਿਹਾਸ ਤੋਂ ਕੋਰੇ ਅਣਜਾਣ) ? 175

145. ਠੀਕ ਤਰ੍ਹਾਂ ਮੱਥਾ ਟੇਕਣ ਨਾਲ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ ? (ਪਾਖੰਡ) 176

146. ਸਹਿਜ ਪਾਠ ਮਗਰੋਂ ਜਪੁਜੀ ਪੰਜ ਪਉੜੀਆਂ, ਅਖੰਡ ਪਾਠ ਮਗਰੋਂ ਸਾਰਾ ਜਪੁਜੀ ਪੜ੍ਹੋ

(ਪਾਖੰਡ) 177

147. ਸੁਖਮਨੀ ਪੜ੍ਹਨ ਨਾਲ ਜਹਾਂਗੀਰ ਦੀ ਜਲੋਧਰ ਦੀ ਬਿਮਾਰੀ ਹਟ ਗਈ ਸੀ ? (ਕਲਪਣਾ) 178

148. ਪੰਜਵੇਂ ਪਾਤਸ਼ਾਹ ਨੇ ਆਪਣੀ ਸ਼ਹੀਦੀ ਵਕਤ ਸਿੱਖਾਂ ਦੀਆਂ ਕੁਰਬਾਨੀਆਂ ਦੀ ਭਵਿੱਖਬਾਣੀ ਕੀਤੀ ਸੀ ? (ਕਲਪਣਾ) 178

149. ਈਸਾ ਤੋਂ ਬਿਨਾਂ ਈਸਾਈਆਂ ਵਿੱਚ ਹੋਰ ਕੋਈ ਕੁਰਬਾਨੀ ਵਾਲਾ ਨਹੀਂ ਹੋਇਆ ? (ਇਤਿਹਾਸ ਤੋਂ ਸਖਣੇ) 178

150. ਸ਼ਹੀਦੀ ਵਕਤ ਪੰਜਵੇਂ ਗੁਰੂ ਕੋਲ ਮਦਦ ਵਾਸਤੇ ਸਾਰੇ ਦੇਵਤੇ ਆਏ, ਚੌਰਾਸੀ ਸਿੱਧ ਜੋਗੀ ਜਤੀ ਆਏ, ਉਹਨਾਂ ਨੇ ਆ ਕੇ ਸਾਰੇ ਸਿਪਾਹੀ ਬੇਹੋਸ਼ ਕਰ ਦਿੱਤੇ ? 179

151. ਬਚਨ ਸੁਣ ਕੇ ਸਾਈਂ ਮੀਆਂ ਮੀਰ ਬੇਹੋਸ਼ ਹੋ ਗਿਆ ? 179

152. ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਤਾ ਗੁਰੂ ਨਮਿਤ ਪਾਠ ਕਰਵਾ ਕੇ ਬਾਬਾ ਬੁੱਖਾ ਜੀ ਨੂੰ ਪਾਠ ਭੇਟਾ ਵਿੱਚ ਇੱਕ ਹਾਥੀ, ਪੰਜ ਘੋੜੇ, ਪੰਜ ਸੌ ਮੋਹਰ, ਬੇਅੰਤ ਪੁਸ਼ਾਕੇ ਆਦਿ ਦਿੱਤੇ (ਪਿਤਾ ਮਰਨ ਦੀ ਇੰਨੀ ਖੁਸ਼ੀ ਮਨਾਈ) ਇਹ ਆਪ ਲਾਲਚੀ ਚਾਹੁੰਦੇ ਹਨ ਸਾਨੂੰ ਏਨੀਆਂ ਭੇਟਾਵਾ ਮਿਲਣ। 180

153. ਗੁਰੂ ਅਰਜਨ ਦੇਵ ਨਮਿਤ ਯੱਗ ਕੀਤਾ ਗਿਆ, ਤੇਰਾਂ ਦਿਨ ਪਾਠ ਹੋਇਆਂ ? (ਗੁਰਮਤਿ ਵਿਰੋਧੀ) 180

154. ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਗ੍ਰੰਥ ਵਿੱਚ ਨੌ ਧੁਨੀਆਂ ਚੜ੍ਹਾਈਆਂ (ਇਹ ਧੁਨੀਆਂ ਖੁਦ ਪੰਚਮ ਗੁਰੂ ਨੇ ਚੜ੍ਹਾਈਆਂ ਸਨ।) 180

155. ਮਰੇ ਪ੍ਰਾਣੀ ਨਮਿਤ ਪਾਠ ਕੀਤਿਆਂ ਉਹ ਸੱਚ ਖੰਡ ਜਾਂਦਾ ਹੈ, ਉਸਨੂੰ ਸੁਖ ਮਿਲਦਾ ਹੈ ? (ਪਾਖੰਡ) 182

156. ਮਰੇ ਪ੍ਰਾਣੀ ਨਮਿਤ ਭੇਟਾ, ਕੱਪੜੇ, ਬਿਸਤਰਾ, ਬਰਤਨ ਜੋੜਾ ਆਦਿ ਦੇਵੇ, ਲੰਗਰ ਚਲਾਵੇ ? (ਗਰੁੜ ਪੁਰਾਣ ਵਿੱਚ ਲਿਖੀ ਬ੍ਰਾਹਮਣੀ ਲੁੱਟ ਦੀ ਹਮਾਇਤ, ਗੁਰਬਾਣੀ ਤੋਂ ਉਲਟ) 183

157. ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਤਰ ਪ੍ਰਾਪਤੀ ਲਈ ਤ੍ਰਿਬੇਣੀ ਪ੍ਰਯਾਗ ਵਿਖੇ ਅਖੰਡ ਪਾਠ ਕਰਵਾਇਆ ਤਾਂ ਪੁੱਤਰ ਜਨਮਿਆ (ਮਤਲਬ ਕਿ ਨੌਵੇਂ ਗੁਰੂ ਨੂੰ ਰੱਬ ਤੇ ਭਰੋਸਾ ਨਹੀਂ ਸੀ, ਉਹਨਾਂ ਕੋਲ ਖੁਦ ਕੋਈ ਸਮਰੱਥਾ ਨਹੀਂ ਸੀ, ਬ੍ਰਾਹਮਣਾ ਤੋਂ ਪੁੱਤਰ ਲਿਆ ?) 184

158. ਦੂਜੀ ਵਾਰੀ ਦਸਮ ਪਾਤਸ਼ਾਹ ਨੇ ਤਲਵੰਡੀ ਸਾਬੋ ਅਖੰਡ ਪਾਠ ਕਰਵਾਇਆ ?

(ਕਲਪਣਾ) 185

159. ਗੁਰਬਾਣੀ ਦਾ ਅੱਖਰ ਲਗਾਂ, ਕੰਨਾ, ਬਿੰਦੀ, ਗੁਰੂ ਜੀ ਦੇ ਅੰਗ ਹਨ, ਜਦੋਂ ਕੋਈ ਅਸ਼ੁੱਧ ਪਾਠ ਕਰਦਾ ਹੈ ਤਾਂ ਸਤਿਗੁਰੂ ਜੀ ਨੂੰ ਤਕਲੀਫ ਹੁੰਦੀ ਹੈ (ਜਦੋਂ ਪੋਥੀਆਂ ਗੁਟਕੇ ਸਰੂਪ ਕਮਜ਼ੋਰ ਹੋ ਜਾਂਦੇ ਹਨ, ਅਗਨ ਭੇਟ ਹੁੰਦੇ ਹਨ ਤਦੋਂ ਕੀ ਆਖੀਏ ਕੀ ਹੁੰਦਾ ਹੈ ?) 185

160. ਆਪਣੇ ਅਸਲੀ ਗੁਰੂ ਹੋਣ ਦਾ ਸਬੂਤ ਦੇਣ ਵਾਸਤੇ ਦਸਮ ਪਾਤਸ਼ਾਹ ਨੇ ਕੰਠ ਤੋਂ ਬਾਣੀ ਉਚਾਰਨ ਕੀਤੀ। ਕਿਤੇ ਸਿੱਖ ਸ਼ੱਕ ਨਾ ਕਰ ਲੈਣ। (ਜੇ ਸ਼ੱਕ ਹੋ ਗਿਆ ਮੁਕਤ ਨਹੀਂ ਹੋ ਸਕਣਗੇ, ਸਤਿਗੁਰੂ ਜੀ ਦਾ ਅਪਮਾਨ) 186

161. ਇੱਕ ਦੋਹਿਰਾ ਗੁਰੂ ਗ੍ਰੰਥ ਸਾਹਿਬ ਵਿੱਚ ਦਸਵੇਂ ਪਾਤਸ਼ਾਹ ਦਾ ਹੈ? ‘‘ਬਲ ਹੋਆ ਬੰਧਨ

ਛੁਟੇ” 186

162. ਰਾਜਾ ਜੈ ਸਿੰਘ ਦੀ ਸੰਸਾ ਨਵਿਰਤੀ ਲਈ, ਦਮਦਮੇ ਵਿਖੇ ਦਸਮ ਪਾਤਸ਼ਾਹ ਨੇ ਅਖੰਡ ਪਾਠ ਕਰਵਾਇਆ, ਗੁਰੂ ਜੀ ਨੇ ਸਾਰਾ ਪਾਠ ਖੜ੍ਹੇ ਹੋ ਕੇ ਸੁਣਿਆ।(ਟਕਸਾਲੀਏ ਖੜ੍ਹੇ ਹੋ ਕੇ ਪਾਠ ਕਿਉਂ ਨਹੀਂ ਸੁਣਦੇ ?) 187

163. ਪਾਠ ਸੁਣਦੇ ਹੋਏ ਦਸਮ ਗੁਰੂ ਖਲੋ ਕੇ ਹੀ ਉਪਰ ਪਾਣੀ ਪੁਆ ਲੈਂਦੇ ਸਨ। (ਗੁਰੂ ਜੀ ਨੂੰ ਪਾਗਲ ਨਾ ਬਣਾਓ) 187

164. ਹਜੂਰ ਸਾਹਿਬ ਨਾਂਦੇੜ ਵਿਖੇ ਦਸਮ ਗੁਰੂ ਜੀ ਨੇ ਸਾਰਾ ਅਖੰਡ ਪਾਠ ਇੱਕੋ ਚੌਂਕੜੇ ਸੁਣਿਆ ? ਇਸ਼ਨਾਨ ਲਈ ਉਥੇ ਹੀ ਉਪਰ ਪਾਣੀ ਪਵਾ ਲਿਆ ਕਰਦੇ ਸਨ? (ਗੁਰੂ ਜੀ ਦੀ ਤੌਹੀਨ) 189

(157)

165. ਅਖੰਡ ਪਾਠ ਦੇ ਭੋਗ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰ ਦਿੱਤਾ ਜਾਵੇ

? (ਪਾਖੰਡ) 194

166. ਸੰਪਟ ਪਾਠ, ਸੰਪਟ ਹਰ ਸ਼ਬਦ ਤੇ ਲਾਵੋ, ਅਤੀ ਕਾਰਜ ਹੋਵੇ ਤਾਂ ਤੁਕ ਤੁਕ ਤੇ ਸੰਪਟ ਲਾਵੋ, ਜਿੱਥੇ ਡੰਡੀਆਂ ਆ ਜਾਣ ਉਥੇ ਹੀ ਸੰਪਟ ਲਾਵੋ, ਮੂਲ ਮੰਤਰ ਤੇ ਗੁਰ ਮੰਤਰ ਸਭ ਤੇ ਸੰਪਟ ਲਾਵੋ ? (ਪਾਖੰਡ) 194

167. ਸੰਪਟ ਵਾਲਾ ਸਹਿਜ ਪਾਠ ਚਾਲੀ ਦਿਨਾ ਵਿੱਚ ਪੂਰਾ ਕਰੋ, ਜੋ ਚਾਹੋ ਕਾਰਜ ਸਿੱਧ ਹੋਣਗੇ ? (ਪਾਖੰਡ) 195

168. ਸੰਪਟ ਅਖੰਡ ਪਾਠ ਮਗਰੋਂ ਅਖੰਡ ਪਾਠ ਕਰਨਾ, ਫਿਰ ਸਹਿਜ ਪਾਠ ਜ਼ਰੂਰ ਕਰਨਾ ? (ਪਾਖੰਡ ਤੇ ਲੁੱਟ) 196

169. ਸਪਤਾਹਕ ਪਾਠ ਵਿੱਚ ਪਾਠ ਇੱਕੋ ਬੈਠਕ ਵਿੱਚ 102 ਪਤਰੇ ਪੜ੍ਹੇ ਤਾਂ ਫਲ ਮਿਲੇਗਾ ?

(ਪਾਖੰਡ) 197

170. ਪਾਠੀ ਸਿੰਘ ਕਿਸੇ ਨਾਲ ਗੱਲ ਨਾ ਕਰੇ ਮੌਨ ਰੱਖੇ, ਸਿੰਘਣੀ ਨਾਲ ‘‘ਸਾਂਝ” ਨਾ ਕਰੇ, ਜੇ ਸੁਪਨ ਦੋਸ਼ ਹੋ ਜਾਵੇ, ਜੰਗਲ ਪਾਣੀ ਜਾਵੇ ਤਾਂ ਕੇਸੀ ਇਸਨਾਨ ਕਰੇ ? (ਪਾਖੰਡ) 197

171. ਜਿਸ ਵਿਅਕਤੀ ਨਮਿਤ ਪਾਠ ਕਰਨਾ ਹੋਵੇ, ਉਹੀ ਅੰਦਰ ਜਾਵੇ, ਹੋਰ ਕੋਈ ਨਾ ਜਾਵੇ, ਬੱਚੇ ਬੀਬੀ ਬਿਲਕੁਲ ਨਾ ਆਉਣ ? (ਬੀਬੀਆਂ ਦਾ ਵਾਰ ਵਾਰ ਨਿਰਾਦਰ) 198

172. ਦਸਮ ਗ੍ਰੰਥ ਪਾਠ ਦੀ ਮਰਿਆਦਾ ਅਖੰਡ ਪਾਠ ਵਾਲੀ ਹੈ, ਜਪੁਜੀ ਦੀ ਥਾਂਵੇ ਜਾਪੁ ਸਾਹਿਬ ਨਾਲ ਰੱਖਿਆ ਜਾਵੇ ? ਧੂਫ ਸਮੱਗਰੀ ਸਭ ਉਹੀ ਹੈ ? (ਗੁਰੂ ਗ੍ਰੰਥ ਦੀ ਤੌਹੀਨ ਵੱਡਾ ਪਾਪ ਕੀਤਾ ਹੈ) 201

173. ਜਪੁਜੀ ਦਾ ਵੱਡਾ ਮਹਾਤਮ ਹੈ, ਇਹ ਵੇਈ ਪ੍ਰਵੇਸ਼ ਵਕਤ ਸਚਖੰਡ ਵਿਖੇ ਉਚਾਰਨ ਕੀਤਾ ਸੀ ? 201

174. ਜਪੁਜੀ ਦੇਵਤੇ ਵੀ ਪੜ੍ਹਦੇ ਹਨ, ਇਸ ਦੇ ਪੜਨ ਨਾਲ ਸਾਰੇ ਕੰਮ ਰਾਸ ਆ ਜਾਂਦੇ ਹਨ ? 202

175. ਇੱਕ ਜਪੁਜੀ ਪੜ੍ਹਨ ਤੇ ਗੁਪਾਲਾ ਜੀ ਨੂੰ ਸਵਾ ਲੱਖੀ ਘੋੜਾ ਕਾਠੀ ਸਮੇਤ ਮਿਲ ਗਿਆ ਸੀ, ਵੱਧ ਪੜ੍ਹਨ ਨਾਲ ਵੱਧ ਫਲ ਕਿਉਂ ਨਾ ਮਿਲੂ, ਇਸੇ ਲਈ ਅਖੰਡ ਪਾਠ ਦੇ ਨਾਲ ਰਖੀਦਾ ਹੈ, ਫਲ ਬਹੁਤ ਹੈ ? (ਪਾਖੰਡ) 202

176. ਕੁੰਭ ਰੱਖਣ ਦਾ ਮਹਾਤਮ ਜੇਕਰ ਜੋਤਾਂ ਤੋਂ ਅੱਗ ਲੱਗ ਜਾਵੇ, ਤਾਂ ਪਾਣੀ ਪਾ ਕੇ ਬੁਝਾ ਲੈਣੀ ? (ਪਾਖੰਡ) 203

177. ਕੁੰਭ ਵਾਲਾ ਜਲ ਛਕਣ ਨਾਲ ਰੋਗ ਦੂਰ ਹੁੰਦੇ ਹਨ ? (ਗਿ:) ਗੁਰਬਚਨ ਸਿੰਘ ਤੇ ਕਰਤਾਰ ਸਿੰਘ ਨੇ ਕਿਉਂ ਨਾਂ ਛਕਿਆ ? 203

178. ਅੰਮ੍ਰਿਤਸਰ ਵਿਖੇ ਸ੍ਰੋਵਰ ਦਾ ਜਲ ਅੰਮ੍ਰਿਤ ਬਣ ਗਿਆ ਹੈ, ਇਸੇ ਤਰ੍ਹਾਂ ਕੁੰਭ ਦਾ ਜਲ ਅੰਮ੍ਰਿਤ ਬਣ ਜਾਂਦਾ ਹੈ। (ਸਿੱਖਾਂ ਨੂੰ ਗੁਮਰਾਹ ਕੀਤਾ ਗਿਆ ਹੈ, ਘੜਾ ਕੈਨੀ, ਸਰੋਵਰ ਵਾਲਾ ਪਾਣੀ ਅੰਮ੍ਰਿਤ ਨਹੀਂ ਬਣਦਾ। 203

179. ਨਾਰੀਅਲ ਸੀਸ ਭੇਟ ਕਰਨ ਬਰਾਬਰ ਹੈ ? ਫਿਰ ਲੋੜ ਪੈਣ ਤੇ ਨਾਰੀਅਲ ਹੀ ਭੇਟ ਕਰੀਏ ? 204

180. ਦੁਰਬਾਸਾ ਰਿਸ਼ੀ ਨੇ ਰੁੱਖਾਂ ਨੂੰ ਬੰਦੇ ਲਾ ਦਿੱਤੇ, ਨਾ ਖਾਣ ਨਾ ਪੀਣ ? ਰੱਬ ਨੇ ਰੋਕਿਆ। (ਜਰ੍ਹਾ ਸੋਚੋ ਕਦੀ ਰੁਖਾਂ ਨੂੰ ਬੰਦੇ ਲੱਗ ਸਕਦੇ ਹਨ ਫਲਾਂ ਵਾਂਗ ? ਇਹ ਮੂਰਖਤਾ ਦੀ ਇੰਤਹਾ ਨਹੀਂ ਤਾਂ ਹੋਰ ਕੀ ਹੈ ?) 204

181. ਜੇ ਪਾਠ ਵਿਧੀ ਪੂਰਵਕ ਹੋਇਆ ਹੋਵੇ ਤਾਂ ਨਾਰੀਅਲ ਦੀ ਗਿਰੀ ਸੜ੍ਹ ਕੇ ਸੁਆਹ ਹੋ

ਜਾਂਦੀ ਹੈ ? 204

182. ਰਾਗ ਮਾਲਾ ਤੋਂ ਬਿਨਾਂ ਬੀੜ ਲਿਖਣ ਵਾਲੇ ਦੀ ਜੀਭ ਵਿੱਚ ਅੱਠ ਦਿਨਾ ਅੰਦਰ ਕੀੜੇ ਪੈ ਗਏ, ਫਿਰ ਰਾਗ ਮਾਲਾ ਲਿਖੀ ਤੁਰੰਤ ਰਾਜੀ ਹੋ ਗਿਆ (ਆਖੰਡ ਕੀਰਤਨੀ ਜੱਥੇ ਵਾਲਿਆਂ ਦਾ ਕਦੇ ਵਾਲ ਵਿੰਗਾ ਨਹੀਂ ਹੋਇਆ) 212

183. ‘‘ਥਿਰੁ ਘਰਿ ਬੈਸਹੁ” ਸ਼ਬਦ ਦਾ ਛਿਲਾ ਕੱਢਿਆਂ ਕਾਰਜ ਰਾਸ ਆ ਜਾਂਦੇ ਹਨ ? (ਪਾਖੰਡ) 214

184. ਰਾਗ ਮਾਲਾ ਬਾਰੇ ਭਾਈ ਕਾਹਨ ਸਿੰਘ ਨਾਭਾ ਨੇ ਗਲਤ ਲਿਖਿਆ ਹੈ ? 216

185. ਤੇਜਾ ਸਿੰਘ ਭਸੌੜ ਵਾਲਾ ਜਦੋਂ ਮਰਿਆ ਤਾਂ ਗੁਪਤ ਥਾਂ ਕੀੜੇ ਪੈ ਗਏ ਸਨ, ਅੱਖਾਂ ਵਿੱਚ ਸੁੰਡੀਆਂ ਪੈ ਗਈਆਂ, ਸਾਰੇ ਸਰੀਰ ਵਿੱਚੋਂ ਬਦਬੂ ਆਵੇ, ਕਿਉਂਕਿ ਰਾਗ ਮਾਲਾ ਦਾ ਵਿਰੋਧੀ ਸੀ ? (ਝੂਠ ਦੀ ਸਿਖਰ ਸੀਮਾ) ਤੇ ਗਿ: ਗੁਰਬਚਨ ਸਿੰਘ 13 ਸਾਲ ਬਿਮਾਰ ਰਹਿਕੇ ਕਿਉਂ ਮਰਿਆ ਸੀ ? 216

186. ਸੰਨਿਆਸੀ, ਨਿਰਮਲੇ ਸਾਧ ਸੰਤ ਮਹੰਤ ਡੇਰੇਦਾਰ ਪਹਿਲਾਂ ਪੂਰੀ ਰਹਿਰਾਸ ਪੜ੍ਹਦੇ ਸਨ, ਇਹ ਗੜ੍ਹ ਗੱਜ ਅਕਾਲੀਆਂ ਨੇ ਘਟਾ ਦਿੱਤੀ ? (ਮਨਮਰਜ਼ੀ ਦੀ ਹੈਂਕੜਬਾਜ਼ੀ ਤੇ ਧੱਕਾ) 222

187. ਘੱਟ ਬਾਣੀ ਪੜ੍ਹਨ ਕਰਕੇ ਪੁੰਨ ਦੀ ਥਾਂਵੇ ਪਾਪ ਦੇ ਭਾਗੀਦਾਰ ਬਣਦੇ ਹਾਂ ? 222

188. ਸੋਹਿਲੇ ਤੋਂ ਪਹਿਲਾਂ ਚਾਰ ਸ਼ਬਦ ਪੜ੍ਹੋ, ਅਰਦਾਸ ਕਰੋ, ਚਾਰੇ ਪਾਸੇ ਲੋਹੇ ਦਾ ਕਿਲ੍ਹਾ ਬਣ ਜਾਂਦਾ ਹੈ, ਸਵੇਰੇ ਇਸ਼ਨਾਨ ਕਰਕੇ ਜਪੁਜੀ ਪੜ੍ਹਿਆਂ ਕਿਲ੍ਹਾ ਹਟ ਜਾਂਦਾ ਹੈ ? 226

189. ਜਪੁਜੀ ਸਾਹਿਬ ਸਿੱਖਾਂ ਦਾ ਮਾਲਾ ਮੰਤਰ ਹੈ (ਗੁਰਬਾਣੀ ਮਾਲਾ ਤੇ ਮੰਤਰਾਂ ਦਾ ਖੰਡਨ ਕਰਦੀ ਹੈ ਇਹ ਜੀਵਨ ਜਾਚ ਹੈ) 230

190. ਸਤਿਗੁਰੂ ਜੀ ਨੇ ਵੇਦਾਂ ਅਤੇ ਬ੍ਰਾਹਮਣਾਂ ਦੇ ਅਵਤਾਰ ਭੱਟਾਂ ਨੂੰ ਉਪਦੇਸ਼ ਕੀਤਾ, ਵਾਹਿਗੁਰੂ ਉਚਾਰਨ ਕੀਤਾ। (ਕਪੋਲ ਕਲਪਣਾ) 234

191. ਕਰਤਾ ਪੁਰਖ ਜੀ ਨੇ ਵ, ਹ, ਗ, ਰ ਦਾ ਨੌਂ-ਨੌਂ ਜੁੱਗ ਜਾਪ ਕੀਤਾ, ਤਾ ਵਾਹਿਗੁਰੂ ਮੰਤਰ ਤਿਆਰ ਹੋਇਆ। (ਤੌਬਾ ਤੌਬਾ) 235

192. ਕਾਮਰੂਪ ਦੀਆਂ ਇਸਤਰੀਆਂ ਨੇ ਮਰਦਾਨੇ ਨੂੰ ਭੇਡੂ ਬਣਾਇਆ ਸੀ ? (ਮਰਦਾਨਾ ਜੀ

ਦੀ ਤੌਹੀਨ) 238

193. ਮੂਲ ਮੰਤਰ ਘਟਾਉਣ ਕਰਕੇ ਸਿੱਖਾਂ ਦੀ ਤਾਕਤ ਘਟ ਗਈ ਹੈ (ਟਕਸਾਲੀਏ ਆਪਣੀ ਤਾਕਤ ਕਿਉਂ ਨਹੀਂ ਵਧਾ ਲੈਂਦੇ) 241

194. ‘‘ਗੁਰਬਾਣੀ ਪਾਠ ਦਰਸ਼ਨ” ਕਿਤਾਬ ਵਿੱਚ ਲਿਖਿਆ ਹੈ ਕਿ ਟਕਸਾਲ ਭਾਈ ਮਨੀ ਸਿੰਘ ਤੋਂ ਚੱਲੀ ਹੈ। (ਪੰਨਾ 253), ਪਰ ਹੁਣ ਬਾਬਾ ਦੀਪ ਸਿੰਘ ਤੋਂ ਟਕਸਾਲ ਚੱਲਣ ਦਾ ਪੈਂਤੜਾ ਬਦਲ ਲਿਆ ਹੈ। ਜਦੋਂ ਕਿ ਇਹ ਦੋਵੇਂ ਗੱਲਾਂ ਕੋਰਾ ਝੂਠ ਹਨ। ਕਿਸੇ ਇਤਿਹਾਸਕ ਗ੍ਰੰਥ ਤੋਂ ਇਸਦੀ ਪੁਸ਼ਟੀ ਨਹੀਂ ਹੁੰਦੀ ਕਿ ਟਕਸਾਲ ਦਮਦਮੇ ਤੋਂ ਗੁਰੂ ਗੋਬਿੰਦ ਸਿੰਘ ਨੇ ਚਲਾਈ। ਉਹਨਾਂ ਧੜੇਬੰਦੀਆਂ, ਸੰਪਰਦਾਵਾਂ ਖਤਮ ਕਰਕੇ ਖਾਲਸਾ ਬਣਾਇਆ ਸੀ। ਕਿਸੇ ਨੂੰ ਵੱਧ ਅਧਿਕਾਰ ਨਹੀਂ ਦਿੱਤੇ। ਇਹ ਸਿੱਖਾਂ ਨਾਲ ਸ਼ਰੇਆਮ ਧੋਖਾ ਹੈ।

195. ਕਰਤਾਰਪੁਰੀ ਹੱਥ ਲਿਖਤ ਬੀੜ ਤੇ ਭੀ ਗਿ: ਗੁਰਬਚਨ ਸਿੰਘ ਤੇ ਉਸ ਦੇ ਪੈਰੋਕਾਰ, ਮਾਰੂ ਵਾਰ ਕਰਨੋਂ ਬਾਜ ਨਹੀਂ ਆਏ। ਇਹ ਸਭ ਨਿਵਾਣਾ ਪਾਰ ਕਰਕੇ ਇਸੇ ਕਿਤਾਬ ਦੇ ਪੰਨਾ 260 ਤੇ ਲਿਖਦੇ ਹਨ- ‘‘ਕਰਤਾਰਪੁਰੀ ਬੀੜ ਵਿੱਚ ਤਕਰੀਬਨ 1500 ਤੋਂ ਵੱਧ ਗਲਤੀਆਂ ਹਨ, ਇੰਨਾ ਵੱਡਾ ਕੁਫਰ ? ਪਾਪ ਕਰਮ ?” ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੀ ਆਧਾਰ ਸ਼ਿਲਾ ਹਨ। ਟਕਸਾਲ ਵਾਲਿਆਂ ਸਿੱਖੀ ਸਿਧਾਂਤਾਂ ਅਸੂਲਾਂ ਉਂਤੇ ਤਾਂ ਕੋਝੋ ਵਾਰ ਕੀਤੇ ਹੀ ਸਨ, ਇਹਨਾਂ ਦਸ ਗੁਰੂ ਸਾਹਿਬਾਨ ਨੂੰ ਭੀ ਅਪਮਾਨਿਤ ਕੀਤਾ ਹੈ। ਸਿੱਖਾਂ ਦੇ ਸਿਰਮੌਰ ਯੋਧੇ ਅਤੇ ਪਰਉਪਕਾਰੀਆਂ ਨੂੰ ਭੀ ਇਹਨਾਂ ਮਿੱਟੀ ਵਿੱਚ ਮਿਲਾ ਦਿੱਤਾ ਹੈ। ਪਾਖੰਡ ਤੇ ਕੋਰਾ ਝੂਠ ਲਿਖਣ ਲੱਗਿਆ ਇਹਨਾਂ ਕਦੀ ਸ਼ਰਮ ਨਾ ਕੀਤੀ। Øਬਨਾ ਸਬੂਤ ਤੋਂ ਬੇਸਿਰ ਪੈਰ ਦੀਆਂ ਕਹਾਣੀਆ ਘੜਨੀਆਂ ਇਹਨਾਂ ਦਾ ਸ਼ੁਗਲ ਹੈ। ਪਾਪ ਕਰਮ ਦੀ ਸਿਖਰ ਤਦੇ ਸਾਕਾਰ ਸਾਹਮਣੇ ਮੂਰਤੀਮਾਨ ਹੁੰਦੀ ਹੈ, ਜਦੋਂ

ਇਹ ਕਰਤਾਰਪੁਰੀ ਬੀੜ ਤੇ ਭੀ ਦੁਸ਼ਮਣਾ ਨਾਲੋਂ ਭਿਆਨਕ ਵਾਰ ਕਰਦੇ ਹਨ। ਜੇ ਕਰਤਾਰਪੁਰੀ ਬੀੜ ਵਿੱਚ, ਅਤੇ ਦਮਦਮੀ ਬੀੜ ਵਿੱਚ, ਛਾਪੇ ਦੀਆਂ ਗਲਤੀਆਂ ਕਾਰਨ ਪਾਠ ਭੇਦ ਹਨ, ਤਾਂ ਇਸਨੂੰ ਸਿੱਖ ਵਿਦਵਾਨਾ ਦੀਆਂ ਮੀਟਿੰਗਾਂ ਵਿੱਚ ਵਿਚਾਰਿਆ ਜਾਣਾ ਚਾਹੀਦਾ ਸੀ। ਆਪਸੀ ਸਹਿਮਤੀ ਨਾਲ

ਅਸ਼ੁੱਧ ਪਾਠ ਸ਼ੁੱਧ ਕੀਤੇ ਜਾ ਸਕਦੇ ਸਨ। ਪਰ ਇਹ ਲੋਕ ਸੁਧਾਰ ਨਹੀਂ ਚਾਹੁੰਦੇ ਸਿੱਖਾਂ ਦੀ ਨਿਉਂ (ਆਧਾਰ ਸ਼ਿਲਾ) ਗੁਰਬਾਣੀ ਨੂੰ ਹੀ ਕੱਖੋਂ ਹੌਲੀ ਕਰਨ ਲਈ ਤੱਤਪਰ ਨਜ਼ਰ ਆਉਂਦੇ ਹਨ। ਦਰਬਾਰ ਸਾਹਿਬ ਦੇ ਗ੍ਰੰਥੀ ਤੇ ‘‘ਜੱਥੇਦਾਰ” ਭੀ ਇਸੇ ‘‘ਵਿੱਦਿਆ ਦੀ ਯੂਨੀਵਰਸਿਟੀ” ਵਿੱਚੋਂ ਪੜ੍ਹ ਕੇ ਆਏ ਹਨ। ਵਾਹ ਮੇਰੀ ਸਿੱਖ ਕੌਮ! ਤੈਨੂੰ ਕੋਈ ਗੈਬੀ ਸ਼ਕਤੀ ਭਾਂਵੇ ਬਚਾ ਲਵੇ ਵਰਨਾ ਬਚਣ ਦਾ ਰਾਹ ਕੋਈ ਨਹੀਂ ਰਿਹਾ। ‘‘ਕਰਤਾਰਪੁਰੀ ਬੀੜ ਵਿੱਚ ਤਕਰੀਬਨ ਪੰਦਰਾਂ ਸੌ ਤੋਂ ਵੱਧ ਗਲਤੀਆਂ ਹਨ”। ਇੱਡਾ ਵੱਡਾ

ਪਾਪ ? ਇਹ ਲੋਕ ਬਾਕੀ ਜੱਥੇਬੰਦੀਆਂ ਬਾਰੇ ਜ਼ਹਿਰੀਲਾ ਪਰਚਾਰ ਕਰਦਿਆ ਸਭ ਹੱਦਾਂ

ਬੰਨੇ ਪਾਰ ਕਰ ਜਾਂਦੇ ਹਨ। ਜਦੋਂ ਗੁਰਬਾਣੀ ਉਚਾਰਣ ਦਾ ਮਸਲਾ ਆਉਂਦਾ ਹੈ ਤਾਂ ਇਹ ਸੰਘ ਪਾੜ ਪਾੜ ਕੇ ਆਖਣਗੇ ਬਈ ਗੁਰਬਾਣੀ ਵਿੱਚ ਬਿੰਦੀ, ਕੰਨਾ ਲਾਉਣਾ ਘੋਰ ਪਾਪ ਹੈ। ਦੁਜੇ ਬੰਨੇ ਸਿਤਮ ਜ਼ਰੀਫੀ ਵੇਖੋ ਇਸੇ ਕਿਤਾਬ ਦੇ 650 ਪੰਨਿਆਂ ਤੇ ਗੁਰਬਾਣੀ ਉਚਾਰਣ ਦੇ ਢੰਗ ਤਰੀਕੇ ਲਿਖੇ ਪਏ ਹਨ। ਗਿ: ਗੁਰਚਰਨ ਸਿੰਘ ਖੁਦ ਲਿਖ ਰਿਹਾ ਹੈ; ਇਥੇ ਬਿੰਦੀ ਲਾਓ ਇਥੇ ਅੱਧਕ ਲਾਓ, ਪੈਰ ਵਿੱਚ ਅੱਧਾ ਹਾਹਾ ਲਾਓ, ਵਿਸ਼ਰਾਮ ਲਾਓ...... ? ਹੈਨਾ ਦੋਗਲੀ ਨੀਤੀ ? ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਰ ਇਹ ਕੀ ਕਰਨਗੇ ਮਹਿਤੇ ਚੌਂਕ ਵਿਖੇ ਇਹਨਾਂ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਬਰਾਬਰ ਪ੍ਰਕਾਸ਼ ਕੀਤੇ ਹੋਏ ਹਨ। ‘‘ਬਾਬਾ ਜਰਨੈਲ ਸਿੰਘ ਜੀਵਤ ਹੈ” ਦਾ ਕੁਫਰ ਇਕੀ ਸਾਲ ਤੋਂ ਬੜੀ ਢੀਠਤਾਈ ਨਾਲ ਬੋਲਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ, ਹਜ਼ਾਰਾਂ ਦੇ ਇੱਕਠਾਂ ਸਾਹਮਣੇ, ਹੈ ਕੋਈ

ਰੋਕਣ ਵਾਲਾ। ਬ੍ਰਾਹਮਣਵਾਦ ਨੂੰ ਬਾਹਰੋਂ ਕਿਤੋਂ ਆਉਣ ਦੀ ਲੋੜ ਨਹੀਂ ਘਰ ਦੇ ਅੰਦਰ, ਬਹੁਤੇ ਗੁਰਦਵਾਰਿਆਂ ਵਿੱਚ, ਅਜਿਹੇ ਬ੍ਰਾਹਮਣ (ਸਿੱਖੀ ਵੇਸ ਧਾਰਨ ਕਰਕੇ) ਹੀ ਤਾਂ ਕਾਬਜ ਹਨ। ਸਿੱਖੀ ਦੀਆ ਜੜਾਂ ਵਿੱਚ ਤੇਲ ਦੇ ਰਹੇ ਹਨ। ਸਤਿਗੁਰੂ ਹੀ ਬਚਾ ਲੈਣ ਤਾਂ ਬਚਾ ਲੈਣ ਵਰਨਾਂ ਇਹਨਾਂ ਗੁਰਮਤ ਨੂੰ ਖਾਰੇ ਸਮੁੰਦਰ ਵਿੱਚ ਡੋਬਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਉਪਰ ਵਰਣਿਤ 200 ਤੋਂ ਵੱਧ ਨੁਕਤੇ ਪੰਨਾਵਾਰ ਇਹਨਾਂ ਦੀ ਪੁਸਤਕ
‘‘ਗੁਰਬਾਣੀ ਪਾਠ ਦਰਸ਼ਨ” ਵਿੱਚੋਂ ਗਿ: ਗੁਰਬਚਨ ਸਿੰਘ ਦੇ ਲਿਖੇ ਪੇਸ਼ ਕੀਤੇ ਹਨ। ਟਕਸਾਲ ਵਾਲੇ ਇਹਨਾਂ ਕਿਤਾਬਾਂ ਨੂੰ ਛਾਪ ਕੇ ਵੇਚਦੇ ਆ ਰਹੇ ਹਨ। ਇਹ ‘‘ਪੂਰਨ ਬ੍ਰਹਮ ਗਿਆਨੀ, ਖਾਲਸਾ, ਸੰਤ, ਪੰਥ ਰਤਨ, ਵਿੱਦਿਆ ਮਾਰਤੰਡ ਦੇ ‘‘ਪਵਿੱਤਰ” ਵਿਚਾਰ ਹਨ।” ਵਾਹ ਮੇਰੀ ਕੌਮ ਦੇ ਮਲਾਹੋ ਇਹਨਾਂ ਦੀਆਂ ਮਨਮਾਨੀਆਂ ਨੂੰ ਕਦੀ ਰੋਕੋਗੇ ? ਬ੍ਰਾਹਮਣੀ ਦਲਦਲ ਵਿੱਚੋਂ ਕੌਮ ਨੂੰ ਕਦੀ ਕੱਢੇਗੋ ? ਭਿੰਡਰਾਂ ਟਕਸਾਲ ਵਾਲੇ ਵੀਹ ਸਾਲ ਤੋਂ ਕਾਰਜਕਾਰੀ ਜੱਥੇਦਾਰ ਬਾਬਾ ਠਾਕੁਰ ਸਿੰਘ, ਕਿਵੇਂ ਗੁਰਬਾਣੀ ਦਾ ਅਪਮਾਨ ਕਰਦਾ ਰਿਹਾ ਹੈ, ਅੱਖੀਂ ਵੇਖਿਆ ਵਾਕਿਆ ਸੁਣੋ। ਭਾਈ ਠਾਕੁਰ ਸਿੰਘ ਜਦੋਂ ਕਿਤੇ ਜਾਂਦਾ ਹੈ ਤਾਂ ਇੱਕ ‘‘ਗੜਵਈਂ” ਲੋਟਾ ਪਾਣੀ ਤੇ ਤੌਲੀਆ ਲੈ ਕੇ ਨਾਲ ਚਲਦਾ ਹੈ। ਬਾਬੇ ਨੇ ਜੁੱਤੀ ਪਾਈ ਹੁੰਦੀ ਹੈ ਤੇ ਗੜਵਈ ਨੰਗੇ ਪੈਰੀ ਚੱਲਦਾ ਹੈ। ਇੱਕ ਨੌਜਵਾਨ ਹੱਥ ਵਿੱਚ ਗੁਟਕਾ ਲੈ ਕੇ ਨੰਗੇ ਪੈਰੀਂ ਚਲਦਾ ਹੋਇਆ, ਗੁਟਕੇ ਵਿੱਚੋਂ ਗੁਰਬਾਣੀ ਪੜ੍ਹਦਾ ਹੋਇਆ ਬਾਬੇ ਦੇ ਪਿੱਛੇ-ਪਿੱਛੇ ਟੁਰਿਆ ਫਿਰਦਾ ਹੈ। ਬਾਬਾ ਪਸ਼ੂਆਂ ਵਿੱਚ ਜਾਵੇ, ਖੇਤਾਂ ਵਿੱਚ ਜਾਵੇ, ਸੈਰ ਕਰਨ ਜਾਵੇ, ਇਹ ਗੁਟਕਾ ਪੜ੍ਹਦਾ ਨੌਜਵਾਨ ਨਾਲ ਨਾਲ ਰਹਿੰਦਾ ਹੈ। ਬਾਬਾ ਕਿਸੇ ਨਾਲ ਗੱਲਾਂ ਕਰੇ, ਕੋਈ ਕੰਮ ਕਰੇ, ਤਾਂ ਭੀ ਪਾਠੀ ਪਾਠ ਕਰਦਾ ਰਹਿੰਦਾ ਹੈ। ਹੁਣ ਜ਼ਰਾ ਸੋਚੇ ਇੱਕ ਬੰਦਾ ਬਾਣੀ ਸਤਿਕਾਰ ਸਹਿਤ ਸੁਣ ਹੀ ਨਹੀਂ ਰਿਹਾ, ਕਈ ਰੁਝੇਵਿਆਂ ਵਿੱਚ ਹੈ, ਉਸਦੇ ਪਿੱਛੇ ਪਿੱਛੇ ਗੁਟਕਾ ਲੈ ਕੇ ਪਾਠ ਕਰਦੇ ਰਹਿਣਾ ਕਿੱਥੋਂ ਦੀ ਗੁਰਮੁਖਤਾਈ

ਹੈ ? ਸਗੋਂ ਪਾਵਨ ਗੁਰਬਾਣੀ ਦਾ ਇਸ ਤਰ੍ਹਾਂ ਵੱਡਾ ਅਪਮਾਨ ਹੈ।

ਪਰ ਇਹ ਲੋਕ ਲੰਮੇ ਸਮੇਂ ਤੋਂ ਹੀ ਗੁਰਬਾਣੀ ਦਾ ਅਪਮਾਨ ਕਰਨ ਦੇ ਆਦੀ ਹੋ ਚੁੱਕੇ ਹਨ, ਸਿੱਖੋ ਜਾਗੋ ਤੇ ਸੋਚੋ।

1. ਇਥੇ ਸਤਿਗੁਰੂ ਜੀ ਦੇ ਬਚਨ ਲਿਖ ਦੇਣਾ ਹੀ ਬਿਹਤਰ ਹੋਵੇਗਾ, ਜੋ ਅਜਿਹੇ ਲੋਕਾਂ ਲਈ ਵੱਡੀ ਵੰਗਾਰ ਹਨ - ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ।।ਹਲਤਿ ਪਲਤਿ ਦੁਖਦਾਈ ਹੋਵਹਿ, ਜਮਕਾਲ ਖੜਾ ਸਿਰਿ ਮਾਰੇ।।.....ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ।।

ਸਾਕਤ ਨਰ ਸਭਿ ਭੂਖ ਭੁਖਾਨੇ, ਦਰਿ ਠਾਢੇ ਜਮ ਜੰਦਾਰੇ।। (981)

2. ਇਹ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ।।

ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ।।

ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ।।

ਮਨਮੁਖ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ।।

ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ।।

ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ।। (419)

ਆਖਰੀ ਵਿਚਾਰ :- ਟਕਸਾਲ ਦੇ ਮੁੱਖ ਬੁਲਾਰੇ ‘‘ਖੰਡੇਧਾਰ” ਮੈਗਜੀਨ ਦੇ ਸੰਪਾਦਕ ਗਿ: ਮੋਹਕਮ ਸਿੰਘ ਨੇ 3-12-03 ਨੂੰ ਮੋਹਾਲੀ ਦੇ ਫੇਜ਼ ਛੇ ਦੇ ਗੁਰਦਵਾਰੇ ਵਿੱਚ, ਪੰਤਾਲੀ ਕੁ ਸਿੰਘਾਂ ਦੀ ਹਾਜਰੀ ਵਿੱਚ ਵਿਸ਼ਵਾਸ਼ ਦਿਵਾਇਆ ਕਿ ਟਕਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਮਿਤੀ 3-3-04 ਨੂੰ ਸ੍ਰ: ਸੁਖਦੇਵ ਸਿੰਘ ਮੋਹਾਲੀ ਤੋਂ ਜੱਥੇ ਸਮੇਤ ਮਹਿਤੇ ਪੁੱਜਿਆ। ਉਥੇ ਦੋ ਸਰੂਪ ਵੇਖੇ, ਹੁਕਮਨਾਮਾ ਲੈਣ ਦੀ ਆਗਿਆ ਲਈ। ਜਦੋਂ ਵਾਕ ਲਈ ਰੁਮਾਲ ਚੁੱਕਿਆ ਤਾਂ ਸਿਰ ਚਕਰਾ ਗਿਆ, ਹੱਥਾਂ ਤੇ ਤੋਤੇ ਉਂਡ ਗਏ, ਹੈਂ ਐਡਾ ਵੱਡਾ ਅਨਰਥ ? ਗੁਰੂ ਗ੍ਰੰਥ ਸਾਹਿਬ ਦੇ ਬ੍ਰਾਬਰ ਅਸ਼ਲੀਲ ਕਥਾਵਾਂ ਨਾਲ ਭਰਪੂਰ ਗ੍ਰੰਥ ? ਉਂਤੋਂ ਗਿਆਨੀ ਮੋਹਕਮ ਸਿੰਘ ਦਾ 45 ਸਿੰਘਾਂ ਸਾਹਮਣੇ ਪੂਰੇ ਵਿਸ਼ਵਾਸ਼ ਨਾਲ ਬੋਲਿਆ ਗਿਆ ਕੋਰਾ ਝੂਠ ? ਅਜਿਹੇ ਲੋਕਾਂ ਤੋਂ ਕਦੀ ਚੰਗਿਆਈ ਦੀ ਤਵੱਜੋਂ ਕੀਤੀ ਜਾ ਸਕਦੀ ਹੈ ? ਵਾਹਿਗੁਰੂ ਕਿਰਪਾ ਕਰੋ ਪਾਖੰਡੀਆਂ ਨੂੰ ਸੁਮੱਤ ਬਖਸ਼ੋ।

ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ।। ਅਪਨਾ ਕਹਿਆ ਆਪਿ ਨ ਕਮਾਵੈ।। (887)

ਹਰਿ ਜੀਉ, ਅੰਤਰਿਜਾਮੀ ਜਾਨ।।

ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਭਵਾਨ।। (1202)

ਇਹ ਹੈ ਆਪੇ ਬਣੇ ਵੱਡੇ ਤੇ ਅਸਲੀ ਸਿੱਖਾਂ ਦਾ ਕੂੜ ਪ੍ਰਚਾਰ। ਬੇਖੌਫ ਹੋ ਕੇ

ਕਿਤਾਬਾਂ ਛਾਪ ਕੇ ਨਿਰਮਲ ਬੁੱਧ ਸਿੱਖਾਂ ਨੂੰ ਭ੍ਰਿਸ਼ਟ ਕੀਤਾ ਜਾ ਰਿਹਾ ਹੈ। ਕੀ ਗੁਰਬਾਣੀ

ਇਹੀ ਕੂੜ ਕੁਸੱਤ ਸਿਖਾਉਂਦੀ ਹੈ ?

-ਮਹਿਤਾ ਚੌਕ ਟਕਸਾਲ ਵਿਚ 40 ਦਿਨ ਹਵਨ ਹੋਇਆ। 23.8.05 ਦੀਆਂ

ਅਖ਼ਬਾਰਾਂ ਵੇਖ ਸਕਦੇ ਹੋ।

- ਬਾਬਾ ਜਰਨੈਲ ਸਿੰਘ ਨੂੰ ਕਾਂਗਰਸੀ ਦਸਣ ਵਾਲੀ ਕਿਤਾਬ ਹਰਨਾਮ ਸਿੰਘ

ਧੁੰਮਾ ਨੇ ਰਲੀਜ ਕੀਤੀ। ਲੇਖਕ ਸ੍ਰ. ਬੂਟਾ ਸਿੰਘ

- 21 ਸਾਲ ਤਕ ਬਾਬਾ ਜਰਨੈਲ ਸਿੰਘ ਜੀਵਤ ਹੈ ਦਾ ਕੁਫਰ, ਠਾਕੁਰ ਸਿੰਘ ਅਤੇ

ਬਾਕੀ ਟਕਸਾਲ ਵਾਲਿਆਂ ਨੇ ਬੋਲਿਆ। ਗੁਰੂ ਕੀ ਹਜੂਰੀ ਵਿਚ। ਇਸ ਬੋਲੇ ਗਏ ਝੂਠ

ਲਈ ਰੱਬ ਕੋਲੋਂ, ਸਤਿਗੁਰੂ ਕੋਲੋਂ ਇਹਨਾਂ ਮੁਆਫੀ ਨਹੀਂ ਮੰਗੀ। ਪੰਥ ਕੋਲੋਂ ਮੁਆਫੀ ਨਹੀਂ

ਮੰਗੀ। ਅਖੌਤੀ ਜਥੇਦਾਰ ਅਜਿਹੇ ਝੂਠੇ ਲੋਕਾਂ ਨੂੰ ਖੱਬੇ ਸੱਜੇ ਲਈ ਫਿਰਦੇ ਹਨ। ਗੁਰੂ ਗ੍ਰੰਥ

ਸਾਹਿਬ ਜੀ ਦੇ ਬਰਾਬਰ ਇਹਨਾਂ ਨੇ ਅਸਲੀਲ ਕਹਾਣੀਆਂ ਵਾਲਾ ਬਚਿੱਤਰ ਨਾਟਕ

ਟਿਕਾਇਆ ਅਤੇ ਉਸਦਾ ਅਖੰਡ ਪਾਠ ਕੀਤਾ। ਇਹ ਲੋਕ ਨਿਰਮਲ ਪੰਥ ਨੂੰ ਮਿੱਟੀ ਵਿਚ

ਮਿਲਾਉਣ ਲਈ ਪੂਰੀ ਵਾਹ ਲਾ ਰਹੇ ਹਨ।