ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸਿੰਘ ਸਭਾ ਇੰਟਰਨੈਸ਼ਨਲ ਵਲੋਂ ਸਰਕਾਰੀ ਜੱਥੇਦਾਰ ਇਕਬਾਲ ਸਿੰਘ ਪਟਨਾ ਵਾਲਿਆਂ ਦੀਆਂ ਗਿੱਦੜ-ਭਵਕੀਆਂ ਦਾ ਜਵਾਬ

ਸਿੰਘ ਸਭਾ ਇੰਟਰਨੈਸ਼ਨਲ


ਸਰਕਾਰੀ ਜੱਥੇਦਾਰ ਜੀ ਆਪਣੀ ਗਲੀ ਵਿੱਚ ਹਰ ਕੋਈ ਸ਼ੇਰ ਹੀ ਹੁੰਦਾ ਹੈ ਤੇ ਤੁਸੀਂ ਵੀ ਆਪਣੀ ਸਟੇਜ ਤੇ ਹੀ ਮੂੰਹ ਖੋਲਣ ਦੀ ਹਿੰਮਤ ਕਰਦੇ ਹੋ। ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਅਪਰੈਲ 2008 ਵਿੱਚ ਪਰਮਿੰਦਰ ਸਿੰਘ ਸੋਚ ਹੋਰਾਂ ਦੇ ਘਰ, ਰਾਚਿਸਟਰ, ਨਿਊਯਾਰਕ ਵਿਖੇ ਲਿਫਾਫਾ ਲੈਣ ਲਈ ਪਧਾਰੇ ਸੀ ਤੇ ਕੈਨੇਡਾ ਤੋਂ ਸਿੰਘ ਸਭਾ ਦੇ ਮੈਂਬਰ ਤੁਹਾਡੇ ਨਾਲ ਦਸਮ ਗ੍ਰੰਥ ਬਾਰੇ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਉਥੇ ਪਹੁੰਚੇ ਸਨ। ਤੁਸੀਂ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ।

ਇਸਦੀ ਵੀਡੀਓ ਰੀਕਾਰਡਿਗ, ‘Reality of Jathedar Iqbal Singh Patnewala on www.singhsabhacanada.com/Video ਵੀ ਦੇਖੀ/ਸੁਣੀ ਜਾ ਸਕਦੀ ਹੈ।

ਇਹ ਅਖੋਤੀ ਜੱਥੇਦਾਰ ਭਿੱਜੀ ਬਿਲੀ ਵਾਂਗਰ ਹੱਥ ਵਿੱਚ ਕ੍ਰਿਪਾਨ ਫੜੀ ਕੁਰਸੀ ਤੇ ਬੈਠਾ ਦਸਮ ਗ੍ਰੰਥ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰੀ ਹੋਇਆ ਇੰਞ ਝੂਲ ਰਿਹਾ ਹੈ ਜਿਵੇਂ ਚੌਥੀ ਸ਼ਾਦੀ ਦੀ ਤਿਆਰੀ `ਚ ਹੋਵੇ। ਇਸਨੇ ਦਸਮ ਗ੍ਰੰਥ ਬਾਰੇ ਤਾਂ ਕਿਸੇ ਸਵਾਲ ਦਾ ਜਵਾਬ ਕੀ ਦੇਣਾ ਸੀ ਇਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ‘ਸ਼ਰਧਾ’ ਦਾ ਕੀ ਮਤਲਬ ਹੈ।

ਜੱਥੇਦਾਰ ਜੀ ਇਹ ਗੱਲ ਬਿਲਕੁਲ ਠੀਕ ਹੈ ਕਿ ਸੰਗਤ ਹੁਣ ਜਾਗਣੀ ਸ਼ੁਰੂ ਹੋ ਗਈ ਹੈ। ਇਸੇ ਦਾ ਹੀ ਇਹ ਨਤੀਜਾ ਹੈ ਕਿ ਬਲਾਤਕਾਰੀ ਸਾਧ ਮਾਨ ਸਿੰਘ ਪਿਹੋਵੇ ਵਾਲੇ ਨੂੰ ਜਾਗਰੁਕ ਸਿੱਖ ਸੰਗਤਾਂ ਨੇ ਗੁਰਦਵਾਰਾ ਕਲਗੀਧਰ ਐਬਸਫੋਰਡ (ਵੈਨਕੂਵਰ) ਦੀ ਸਟੇਜ ਤੇ ਹੀ ਚੜ੍ਹਨ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਹਰੀ ਸਿੰਘ ਰੰਧਾਵੇ ਵਾਲਾ ਵੀ ਨਿਊਯਾਰਕ ਵਿਖੇ ਸੰਗਤਾਂ ਦੇ ਰੋਹ ਨੂੰ ਵੇਖ ਕੇ ਸਟੇਜ ਛੱਡ ਕੇ ਭਗੌੜਾ ਹੋ ਗਿਆ ਸੀ। ਇਹ ਸਾਧਾਂ ਤੇ ਜੱਥੇਦਾਰਾਂ ਦੇ ਦਿੱਨ ਪੁੱਗਣ ਦੀ ਨਿਸ਼ਾਨੀ ਹੈ। ਹੁਣ ਆਮ ਜਨਤਾ ਵੀ ਸਮਝਣ ਲੱਗ ਪਈ ਹੈ ਕਿ ਜਿਤਨੇ ਵੀ ਸਾਧ ਹਨ ਉਹ ਕਿਸੇ ਨਾ ਕਿਸੇ ਤਰੀਕੇ ਬਨਾਰਸ ਦੇ ਠੱਗ ਹੀ ਹਨ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਤੋੜਕੇ ਆਪਣੇ ਆਪ ਨਾਲ ਤੇ ਦਸਮ ਗ੍ਰੰਥ ਦੀ ਕੰਜਰ ਕਵਿਤਾ ਨਾਲ ਜੋੜ ਕੇ ਸਾਡੇ ਧਨ ਤੇ ਇੱਜਤ ਦਾ ਖਿਲਵਾੜ ਕਰਦੇ ਹਨ। ਇਹ ਖੁਦ ਵੀ ਕੰਜਰ ਹਨ ਤੇ ਕੰਮ ਵੀ ਕੰਜਰਾਂ ਵਾਲੇ ਹੀ ਕਰਦੇ ਹਨ ਤੇ ਸਾਨੂੰ ਜੋੜਦੇ ਵੀ ਕੰਜਰ ਕਵਿਤਾ ਨਾਲ ਹੀ ਹਨ।

 ਭਾਈ ਇਕਬਾਲ ਸਿੰਘ ਜੀ ਤੁਸੀਂ ਤਾਂ ਝੂਠ ਬੋਲ/ਲਿਖ ਨਹੀਂ ਸਕਦੇ? ਇਸ ਕਰਕੇ ਹੁਣ ਆਪਾਂ ਤੁਹਾਡੀ ਕਿਤਾਬ “ਵਾਹਿਗੁਰੂ ਨਾਮ ਅਭਿਆਸ” ਦੇ ਪੰਨਾ 98-99 ਤੇ ਨਜ਼ਰ ਮਾਰੀਏ ਤੇ ਵੀਚਾਰੀਏ ਕਿ ਤੁਸੀਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਝੂਠਾ ਸਾਬਤ ਕਰਦੇ ਹੋ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ। ਆਪਣੀ ਕਿਤਾਬ ਵਿੱਚ ਤੁਸੀਂ ਲਿਖਦੇ ਹੋ:

“ਮਾਰੂ ਮਹਲਾ 3॥ ਜੁਗ ਛਤੀਹ ਕੀਓ ਗੁਬਾਰਾ॥ ਤੂ ਆਪੇ ਜਾਣਹਿ ਸਿਰਜਣਹਾਰਾ॥ {ਪੰਨਾ 1061}

ਪਉੜੀ॥ ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ॥ {ਪੰਨਾ 949}

ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਗੁਰੂ ਨਾਨਾਕ ਅਕਾਲ ਪੁਰਖ ਸਾਹਿਬ ਨੇ ਇੱਕ ਇੱਕ ਅੱਖਰ ਤੇ 9-9 ਜੁਗ ਜਾਪ ਕੀਤਾ, ਛਤੀਹ ਜੁਗ ਵਾਹਿਗੁਰੂ ਮੰਤ੍ਰ ਤੇ ਜਾਪ ਕਰਕੇ ਸਿੱਧ ਕੀਤਾ।

ਫਿਰ ਅਵਤਾਰ ਧਾਰਨ ਕਰਨ ਤੋਂ ਪਹਿਲਾਂ ਸਰਬ ਲੋਹ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ

ਸਾਰ ਮੰਤ੍ਰ ਚਾਰੋਂ ਕਾ ਚਾਰ। ਵਾਹਿਗੁਰੂ ਮੰਤ੍ਰ ਨਿਰਧਾਰ॥ ਕਲਪ ਕਲਪ ਪ੍ਰਭ ਅਖਛਰ ਕਹੀ॥ ਸ੍ਰੀ ਗੁਰੂ ਨਾਨਾਕ ਜਾਪਯੋ ਸਹੀ॥ ਨਿਜ ਆਤਮ ਪਰਮਾਤਮ ਦਰਸਯੋ॥ ਚਾਰ ਕਲਪ ਮਹਿ ਮੰਤ੍ਰ ਸਰਜਯੋ॥ ਸਾ ਮੰਤ੍ਰ ਪ੍ਰਭ ਖਾਲਸਹ ਦੀਨਾ॥ ਵਾਹਿਗੁਰੂ ਪਦ ਪਾਵਨ ਕੀਨਾ॥

ਸਤਿਯਗ 17, 28000, ਤ੍ਰੇਤਾ 12, 96000, ਦੁਆਪਰ 8, 64000, ਕਲਯੁਜ 4, 32000॥ ਚਾਰ ਜੁਗਾਂ ਦੀ ਉਮਰ 43, 20, 000 ਸਾਲ॥ ਚਾਰ ਯੁਗਾਂ ਦੀ ਇੱਕ ਚੌਕੜੀ ਦਾ ਨਾਮ ਮਹਾਂ ਯੁਗ ਹੈ।

ਹਜਾਰ ਮਹਾਂਯੁਗ 8, 64, 0000000॥ ਅੱਠ ਅਰਬ ਤੇ 64 ਕਰੋੜ ਸਾਲਾਂ ਦਾ ਬ੍ਰਹਮਾ ਦਾ ਇੱਕ ਦਿਨ ਰਾਤ। ਅਰਥਾਤ ਇੱਕ ਕਲਪ।

ਇਕ- ਇੱਕ ਅੱਖਰ ਤੇ ਇੱਕ –ਇਕ ਕਲਪ ਗੁਰੂ ਨਾਨਕ ਦੇਵ ਜੀ ਨੇ ਜਾਪ ਕੀਤਾ … …॥

ਇਹ ਗੱਲ ਸਰਬ ਲੋਹ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖੀ ਹੈ”। (ਵਾਹਿਗੁਰੂ ਨਾਮ ਅਭਿਆਸ ਪੰਨਾ 99, ਲੇਖਕ ਅਤੇ ਪ੍ਰਕਾਸ਼ਕ- ਸਿੱਘ ਸਾਹਿਬ ਗਿਆਨੀ ਇਕਬਾਲ ਸਿੰਘ, ਜੱਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ, ਐਡੀਸ਼ਨ 2002)

ਤੁਹਾਡੀ ਖੋਜ: ਗੁਰੂ ਅਰਜਨ ਪਾਤਸ਼ਾਹ ਮੁਤਾਬਕ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਕ-ਇਕ ਅੱਖਰ ਤੇ 9-9 ਯੁੱਗ ਕੁੱਲ 36 ਯੁੱਗ ਭਾਵ ਨੌਂ ਮਹਾਂਯੁਗ ਜਾਪ ਕੀਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਇਹ ਵੀ ਤੁਹਾਡੀ ਖੋਜ ਮੁਤਾਬਕ, ਸਰਬ ਲੋਹ ਵਿੱਚ ਇਹ ਲਿਖਿਆ ਹੈ ਇਕ- ਇੱਕ ਅੱਖਰ ਤੇ ਇੱਕ ਇੱਕ ਕਲਪ ਭਾਵ 2 ਹਜਾਰ ਮਹਾਂਯੁਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾਪ ਕੀਤਾ। ਹੁਣ ਤੁਸੀਂ ਇਹ ਦੱਸਣ ਦੀ ਖੋਚਲ ਕਰਨੀ ਕਿ ਦੋਹਾਂ ਗੁਰੂਆਂ ਵਿਚੋਂ ਕੌਣ ਠੀਕ ਹੈ? ਕਿਉਂਕਿ ਇਹ ਹਿਸਾਬ ਕਿਤਾਬ ਵਿੱਚ ਤਾਂ ਅਰਬਾਂ ਸਾਲਾਂ ਦਾ ਫਰਕ ਹੈ। (2000-9= 1991x43, 2000=? ਸਾਲ)

ਇਸ ਤਰ੍ਹਾਂ ਦੇ ਜਾਪਾਂ-ਤਾਪਾਂ ਨੂੰ ਗੁਰਬਾਣੀ ਵਿੱਚ ਕੋਈ ਥਾਂ ਨਹੀਂ। ਇਹ ਬ੍ਰਹਾਮਣ ਦੀਆਂ ਮਨੋਕਪੋਲ ਕਹਾਣੀਆ ਹਨ। ਗੁਰਬਾਣੀ ਦਾ ਫੁਰਮਾਣ ਹੈ:

ਸਿਰੀ ਰਾਗੁ ਮਹਲਾ 1॥ ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ॥ ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ॥ 1॥ ਮੁੰਧੇ, ਗੁਣ ਦਾਸੀ ਸੁਖੁ ਹੋਇ॥ ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ॥ 1॥ ਰਹਾਉ॥ {ਪੰਨਾ 56-57}

ਕਾਨੜਾ ਮਹਲਾ 5॥ ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ॥ ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ॥ 2॥ 8॥ 19॥ (ਪੰਨਾ 1301)

ਤੁਹਾਡੇ ਚੇਲੇ-ਚਪਟੇ ਜਾਂ ਇੰਞ ਕਹਿ ਲਓ ਕਿ ਤੁਹਾਡੇ ਸਾਥੀ, ਬਾਬਾ ਸਰਬਜੋਤ ਸਿੰਘ ਬੇਦੀ, ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੱਦੀਆਂ ਲਾ ਕੇ ਮੱਥੇ ਟਿਕਵਾਉਣ ਵਾਲਾ, ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਕੁਲ ਵਿੱਚ ਸਤਾਰਵੇਂ ਥਾਂ ਦੱਸਣ ਵਾਲਾ, ਜਦੋਂ ਕਿ ਗੁਰਬਾਣੀ ਮੁਤਾਬਕ ਕਿਸੇ ਮਨੁੱਖ ਦੀ ਕੋਈ ਵੀ ਕੁਲ ਜਾਂ ਜਾਤੀ ਨਹੀਂ:

ਗਉੜੀ ਕਬੀਰ ਜੀ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥ {ਪੰਨਾ 324}

ਜੱਗਬਾਣੀ ਵਿੱਚ ਝੂਠਾ ਬਿਆਨ ਛਪਵਾ ਕਿ ਹਰੀ ਸਿੰਘ ਰੰਧਾਵੇ ਵਾਲੇ ਦੀ ਮੱਦਦ ਕਰਨ ਲਈ ਮੈਦਾਨ ਵਿੱਚ ਉਤਰਿਆ ਹੈ। ਅਖੇ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਵੀ ਆਪਣੇ ਪੱਤਰ ਨੰਬਰ 36672 ਮਿਤੀ 3 ਅਗਸਤ 1973 ਵਿੱਚ ਇਹ ਲਿਖਿਆ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ। ਜਦੋਂ ਕਿ ਇਹ ਕੋਰਾ ਝੂਠ ਹੈ। ਇਸ ਪੱਤਰ (ਨੰਬਰ 36672 ਮਿਤੀ 3 ਅਗਸਤ 1973) ਦੇ ਮਤਾ ਨੰਬਰ 2 ਤੇ ਇਹ ਲਿਖਿਆ ਹੋਇਆ ਹੈ, “ਚਰਿਤ੍ਰੋਪਖਿਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ”।

ਹਰੀ ਸਿੰਘ ਰੰਧਾਵੇ ਵਾਲਾ, ਜਿਸਨੂੰ ਅਖੌਤੀ ਜੱਥੇਦਾਰ ਇਕਬਾਲ ਸਿੰਘ ਜੀ ਦਸਮ ਗ੍ਰੰਥ ਦਾ ਪ੍ਰਚਾਰਕ ਕਹਿ ਰਹੇ ਹਨ, ਭਾਲਿਆ ਨਹੀਂ ਥਿਆਇਆ ਕਿ ਉਹ ਹੈ ਕਿਥੇ? ਸ੍ਰ. ਮਲਕੀਤ ਸਿੰਘ ਜੀ ਦੇ ਰਾਹੀਂ ਉਹ ਬਿਆਨ ਦੇ ਰਿਹਾ ਹੈ ਕਿ ਦਸਮ ਗ੍ਰੰਥ ਬਾਰੇ ਮੇਰੇ ਨਾਲ ਕੋਈ ਵੀ ਵਿਚਾਰ ਚਰਚਾ ਕਰ ਸਕਦਾ ਹੈ ਪਰ ਜਦੋਂ ਸਟੇਜ ਤੇ ਬਿਠਾਇਆ ਗਿਆ ਤਾਂ ਟਪੂਸੀ ਮਾਰ ਕੇ ਅਹੁ ਗਿਆ ਅਹੁ ਗਿਆ ਵਾਲੀ ਗੱਲ ਸਾਬਤ ਕਰ ਵਿਖਾਈ। ਅਖੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਦਸਮ ਗ੍ਰੰਥ ਬਾਰੇ ਕੋਈ ਵਿਚਾਰ ਨਹੀਂ ਕਰਨੀ। ਹਰੀ ਸਿੰਘ ਦਾ ਇਹ ਬਿਆਨ ਵੀ ਸਚਾਈ ਤੋਂ ਕੋਂਹਾ ਦੂਰ ਹੈ, ਜਦੋਂ ਕਿ ਅਕਾਲ ਤਖਤ ਸਾਹਿਬ ਵਲੋਂ ਮਿਤੀ 27 ਨਵੰਬਰ 2006 ਨੂੰ ਜਾਰੀ ਪੱਤਰ ਵਿੱਚ ਮਤਾ ਨੰ: 2 ਤੇ ਇਹ ਸਪੱਸ਼ਟ ਲਿਖਿਆ ਹੋਇਆ ਹੈ ਕਿ, “ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਦੀਰਘ ਵਿਚਾਰ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਵਲੋਂ ਨਿਰਨਾ ਲਿਆ ਜਾਂਦਾ ਹੈ ਕਿ ਗੁਰੂ ਪੰਥ ਨੂੰ ਸਮ੍ਰਪਤ ਵਿਦਵਾਨ ਅਜਿਹੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਇਤਹਾਸਕ ਤੱਥਾਂ ਅਤੇ ਗੁਰਮਤਿ ਦੀ ਰੋਸਨੀ ਦੇ ਅਧਾਰ ਤੇ ਢੁਕਵਾਂ ਉੱਤਰ ਦੇਣ”। ਅਗਲੇ ਦਿਨ ਜਦੋਂ ਅਮਰੀਕਾ ਦੇ ਮੀਡੀਏ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤਾਂ ਹਰੀ ਸਿੰਘ ਰੰਧਾਵੇ ਨੇ ਅਮਰੀਕਾ ਦੇ ਅਖਬਾਰਾਂ ਵਿੱਚ ਆਪਣਾ ਪੱਖ ਨਾ ਪੇਸ਼ ਕਰਕੇ ਸਗੋਂ ਹਿੰਦੂ ਅਖਬਾਰ ‘ਜਗਬਾਣੀ’, ਜੋ ਇਨ੍ਹਾਂ ਦਾ ਭਾਈਵਾਲ ਹੈ, ਨੂੰ ਆਪਣਾ ਪੱਖ ਪੇਸ ਕਰਨ ਲਈ ਚੁਣਿਆ। ਜੱਥੇਦਾਰ ਜੀ ਇਹ ਹੈ ਤੁਹਾਡੇ ਪਹਿਲਵਾਨਾਂ ਦੀ ਅਸਲੀਅਤ। ਪੈਸੇ ਦੇ ਕੇ ਖਬਰਾਂ ਛਪਵਾਉਣੀਆਂ।

ਲਓ ਹੁਣ ਸੁਣੋ ਤੁਸੀਂ ਆਪਣੀ ਤੇ ਆਪਣੇ ਪਹਿਲਵਾਨਾਂ ਦੀ ਅਸਲੀ ਅਤੇ ਸੰਖੇਪ ਕਹਾਣੀ।

  1. ਜੱਥੇਦਾਰ ਜੀ ਤੁਸੀਂ ਰੇਡੀਓ ਸ਼ੇਰ-ਏ ਪੰਜਾਬ, ਪ੍ਰੋਗਰਾਮ ‘ਦਿਲਾਂ ਦੀ ਸਾਂਝ’ ਜਿਸਦੇ ਸੰਚਾਲਕ ਹਨ ਸ੍ਰ. ਕੁਲਦੀਪ ਸਿੰਘ, ਦੀ ਲਾਈਨ ਬੰਦ ਕਰਕੇ ਭੱਜ ਗਏ ਸੀ ਜਦੋਂ ਤੁਹਾਨੂੰ “ਚਰਿਤ੍ਰੋਪਖਿਯਾਨ’ ਦੇ 402ਵੇਂ ਚਰਿਤ੍ਰੋਪਖਿਯਾਨ ਦੀ ਵਿਆਖਿਆ ਕਰਨ ਲਈ ਕਿਹਾ ਗਿਆ ਸੀ।
  2. ਦੂਜਾ ਵੱਡਾ ਸ਼ੇਰ ਡਾ. ਜੋਧ ਸਿੰਘ ਜਿਸਨੇ ਇਸ ਗ੍ਰੰਥ ਦਾ ਅੰਗਰੇਜੀ ਤੇ ਹਿੰਦੀ ਵਿੱਚ ਵੀ ਅਨੁਵਾਦ ਕੀਤਾ ਹੈ ਵੀ ਉਪਰੋਕਤ ਰੇਡੀਓ ਤੇ ਇਹ ਮੰਨ ਕੇ ਗਿਆ ਹੈ ਕਿ ਇਹ ਸਾਰਾ ਗ੍ਰੰਥ ਗੁਰੂ ਜੀ ਦਾ ਨਹੀਂ ਹੋ ਸਕਦਾ। ਇਸ ਦੀ ਰੀਕਾਰਡਿਗ ਵੀ www.singhsabhacanada.com  ਤੇ ਪਾਈ ਹੋਈ ਹੈ।
  3. ਉਪਰੋਕਤ ਰੇਡੀਓ ਤੇ ਹੀ ਦਮਦਮੀ ਟਕਸਾਲ ਵਾਲਾ ਧੁੰਮਾ ਵੀ ਲਾਈਨ ਛੱਡ ਕੇ ਭੱਜਿਆ ਸੀ।
  4. ਪ੍ਰੋ. ਹਰਭਜਨ ਸਿੰਘ ਵੀ ਚਰਚਾ ਕਰਨ ਤੋਂ ਭੱਜਿਆ ਹੈ। ਉਸਦੇ ਨਾਮ ਚਿੱਠੀਆਂ ਹਾਲੇ ਵੀ ਸਿੱਖ ਮਾਰਗ (www.sikhmarg.com) ਪੜ੍ਹੀਆਂ ਜਾ ਸਕਦੀਆਂ ਹਨ।
  5. ਵਕੀਲ ਗੁਰਸ਼ਰਨਜੀਤ ਸਿੰਘ ਲਾਂਬਾ ਟੋਰਾਂਟੋ ਵਿੱਚ ਚਰਚਾ ਸਮੇਂ ਸਾਰੇ ਹੱਥਿਆਰ ਸੁੱਟ ਕੇ ਭੱਜਿਆ ਹੈ। ਇਹ ਰੀਕਾਰਡਿਗ ਸਾਡੇ ਕੋਲ ਹੈ।
  6. ਡਾ ਹਰਪਾਲ ਸਿੰਘ ਪੰਨੂੰ ਤੇ ਹੋਰ ਬਾਕੀ ਦੇ ਛੋਟੇ ਮੱਲ ਵੀ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕੇ।
  7.  

     

ਭਾਈ ਇਕਬਾਲ ਸਿੰਘ ਜੀ, ਸਾਡਾ ਤੁਹਾਨੂੰ ਚੈਲਿੰਜ ਹੈ ਕਿ ਜਦੋਂ ਕਦੇ ਵੀ ਤੁਸੀਂ ਅਮਰੀਕਾ-ਕੈਨੇਡਾ ਲਿਫਾਫੇ ਇੱਕਠੇ ਕਰਨ ਆਓ ਤਾਂ ਆਪਣੇ ਆਉਣ ਦੀ ਸੂਚਨਾ ਮੀਡੀਏ ਰਾਹੀਂ ਸਾਨੂੰ ਜਰੂਰ ਦੇਣੀ। ਅਸੀਂ ਹਰ ਹਾਲਤ ਵਿੱਚ ਤੁਹਾਡੇ ਨਾਲ ਆਹਮਣੇ ਸਾਹਮਣੇ ਬੈਠ ਕੇ ਵਿਚਾਰ ਚਰਚਾ ਕਰਨ ਲਈ ਪਹੁੰਚਾਂਗੇ ਤਾਂ ਜੋ ਇਸ ਦਸਮ ਗ੍ਰੰਥ ਦੀ ਅਤੇ ਤੁਹਾਡੀ ਅਸਲੀਅਤ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾ ਸਕੇ।

ਗੁਰੂ ਪੰਥ ਦੇ ਦਾਸ,

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ
ਬਰੈਂਪਟਨ, ਵਿਨੀਪੈਗ, ਐਡਮੋਨਟਨ, ਵੈਨਕੂਵਰ,
ਯੂ. ਕੇ ਸਾਊਥਾਲ ਅਤੇ
ਅਮਰੀਕਾ ਨਿਊਯਾਰਕ-ਸੈਕਰਾਮਿੰਟੋ ।

 ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ {ਪੰਨਾ 904-905}