ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਜਦੋਂ ਜੱਥੇਦਾਰ ਅਕਾਲ ਤਖਤ ਰੈਡੀਓ ਲਾਈਨ ਛੱਡ ਕੇ ਭੱਜਿਆ।

ਸਿੰਘ ਸਭਾ ਇੰਟਰਨੈਸ਼ਨਲ


ਭਾਰਤੀ ਸਵਿਧਾਨ ਬਨਾਮ ਦਸਮ ਗ੍ਰੰਥ।

ਮੁਢ-ਕਦੀਮ ਤੋਂ ਹੀ ਚੱਲੀ ਆ ਰਹੀ ਬਿਮਾਰੀ ਸਮਲਿੰਗੀ, ਜਿਸ ਨੂੰ ਬੁਹਗਿਣਤੀ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੇ ਵਿਰੁਧ ਸਮਝਦੀ ਹੈ ਪਰ ਕਈ ਇਸ ਨੂੰ ਬਰਾਬਰ ਦਾ ਹੱਕ। ਵੱਖ-ਵੱਖ ਦੇਸ਼ਾਂ ਵਿੱਚ ਇਸ ਬਾਰੇ ਅਕਸਰ ਚਰਚਾ ਹੁੰਦੀ ਹੀ ਰਹਿੰਦੀ ਹੈ। ਦਿੱਲੀ ਹਾਈ ਕੋਰਟ ਵਲੋ ਆਏ ਫੈਸਲੇ ਨੇ ਇੰਡੀਆ ਵਿੱਚ ਬੁਹਤ ਹੀ ਹੱਲ-ਚੱਲ ਮਚਾ ਦਿੱਤੀ ਹੈ। ਜਿਥੇ ਮੁੱਠੀ ਭਰ ਲੋਕ (0.3%) ਇਸ ਨੂੰ ਆਪਣੇ ਹੱਖਾਂ ਦੀ ਜਿੱਤ ਸਮਝਦੇ ਹਨ ਉਥੇ ਹੀ ਬੁਹ ਗਿਣਤੀ ਇਸ ਦੇ ਖਿਲਾਫ਼ ਹੈ। ਜੇ ਇਹ ਕਹਿ ਲਿਆ ਜਾਵੇ ਕੇ ਪੂਰੀ ਦੁਨੀਆਂ ਹੀ ਇਸ ਮਸਲੇ `ਤੇ ਵੰਡੀ ਹੋਈ ਹੈ ਤਾਂ ਕੋਈ ਅੱਤ ਕਥਨੀ ਨਹੀ ਹੋਵੇਗੀ। ਜਿਥੇ ਮੁਸਲਮ ਦੇਸ਼ਾਂ ਵਿੱਚ ਇਸ ਅਪਰਾਧ ਲਈ ਮੌਤ ਦੀ ਸਜਾ ਦਾ ਵਿਧਾਨ ਹੈ ਉਥੇ ਹੀ ਪੱਛਮੀ ਦੇਸ਼ਾਂ ਵਿੱਚ ਇਹ ਵਿਧਾਨਕ ਹੱਕ।

ਭਾਰਤ ਦੇ ਸੰਵਿਧਾਨ ਵਿੱਚ ਵੀ ਧਾਰਾ 377 ਅਧੀਨ ਇਹ ਇੱਕ ਸਜਾ ਯੋਗ ਅਪਰਾਧ ਹੈ ਅਤੇ ਇਸ ਜੁਰਮ ਲਈ 10 ਸਾਲ ਦੀ ਸਖਤ ਸਜਾਂ ਦਾ ਪ੍ਰਬੰਧ ਹੈ। ਇਹ ਕਨੂੰਨ ਲੱਗ-ਭੱਗ 150 ਸਾਲ ਪੁਰਾਣਾ ਹੈ। ਇਸੇ ਸੰਵਿਧਾਨ ਵਿੱਚ ਧਾਰਾ 14, 15 ਅਤੇ 21, ਅਜੇਹੀਆਂ ਧਰਾਂਵਾ ਹਨ ਜੋ ਧਾਰਾ 377 ਨੂੰ ਲਾਗੂ ਕਰਨ ਦੇ ਰਾਹ ਵਿੱਚ ਅੜਿੱਕਾ ਬਣੀਆਂ ਹਨ। ਆਪਸੀ ਸਹਿਮਤੀ ਨਾਲ ਬਣਾਏ ਜਾਣ ਵਾਲੇ ਗੈਰ ਕੁਦਰਤੀ ਸਬੰਧਾਂ ਉਪਰ ਜੇ ਧਾਰਾ 377 ਲਾਗੂ ਕੀਤੀ ਜਾਂਦੀ ਹੈ ਤਾਂ ਇਹ ਵਿਅਕਤੀ ਵਿਸ਼ੇਸ਼ ਦੇ ਮੌਲਿਕ ਅਧਿਕਾਂਰਾ ਦਾ ਘਾਣ ਕਰਦੀ ਹੈ।

ਦਿੱਲੀ ਹਾਈ ਕੋਰਟ ਦੇ ਇਸ ਫੈਸਲੇ ਉਪ੍ਰੰਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਇਸ ਦਾ ਸਖਤ ਵਿਰੋਧ ਕਰਦਿਆਂ ਇਸ ਫੈਸਲੇ ਨੂੰ ਇਨਸਾਨੀਅਤ ਲਈ ਘਾਤਕ ਕਰਾਰ ਦਿੱਤਾ ਹੈ। ਜਿਥੇ ਮੁਸਲਿਮ ਧਾਰਮਿਕ ਆਗੁਆਂ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਹੈ ਉਥੇ ਹੀ ਹਿੰਦੂ ਜਥੇਬੰਦੀਆਂ ਨੇ ਵੀ ਸੁਪਰੀਮ ਕੋਰਟ ਵਿੱਚ ਜਾਣ ਦਾ ਐਲਾਨ ਕੀਤਾ ਹੈ। ਅਜੇਹੇ ਸਮੇ ਸਾਡੇ ਜਥੇਦਰ ਗਿਆਨੀ ਗੁਰਬਚਨ ਸਿੰਘ ਜੀ ਕਿਵੇ ਪਿਛੇ ਰਹਿ ਸਕਦੇ ਸਨ? ਉਨਾਂ ਵੇ ਵੀ ਅਖ਼ਬਾਰਾਂ ਵਿੱਚ ਬਿਆਨ ਛਪਵਾਉਣ ਦੀ ਆਪਣੀ ਜਿਮੇਵਾਰੀ ਨੂੰ ਬਾ-ਖੂਬੀ ਨਿਭਾਇਆ ਹੈ। ਪਰ ਉਹ ਭੁਲ ਜਾਂਦੇ ਹਨ ਕਿ ਜਿਸ ਅਖੌਤੀ ਦਸਮ ਗ੍ਰੰਥ ਨੂੰ ਉਹ ਆਪ ਮੱਥੇ ਟੇਕਦੇ ਹਨ (ਭਾਵੇ ਉਨ੍ਹਾਂ ਨੂੰ ਅਜੇਹਾ ਕਰਨ ਲਈ ਪਜਾਮਾ ਵੀ ਕਿਓ ਨਾ ਉਤਾਰਨਾ ਪਵੇ) ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਦਾ ਪ੍ਰਕਾਸ਼ ਕਰਨ ਵਾਲਿਆਂ ਅਤੇ ਇਸ ਦਾ ਪ੍ਰਚਾਰ ਕਰਨ ਵਾਲਿਆਂ ਦੀ ਪਿੱਠ ਵੀ ਪੂਰਦੇ ਹਨ, ਉਸ ਗ੍ਰੰਥ ਵਿੱਚ ਤਾਂ ਇਹ ਸਭ ਕੰਜਰਪੁਣਾ ਦਰਜ ਹੈ।

ਇਸ ਸਵਾਲ ਦਾ ਜਵਾਬ ਕੌਣ ਦੇਵੇ ਕਿ, “ਸਮਲਿੰਗਤਾ ਮਨੁਖਤਾਂ ਨੂੰ ਤਬਾਹੀ ਵਲ ਲੈ ਜਾਵੇਗੀ” ਵਰਗਾ ਬਿਆਨ ਦੇਣ ਵਾਲੇ `ਚਰਿਤ੍ਰੋਪਾਖਿੑਯਾਨ (ਕੰਜਰ ਕਵਿਤਾ) ਨੂੰ ਮੱਥੇ ਕਿਸ ਦਲੀਲ ਨਾਲ ਟੇਕਦੇ ਹਨ? ਆਪਣੇ ਆਪ ਨੂੰ ਜਥੇਦਾਰ ਅਖਵਾਉਣ ਵਾਲੇ ਤਾਂ ਸਵਾਲ ਪੁੱਛਣ ਤੇ ਟੈਲੀਫੂਨ ਦੀਆਂ ਲਾਈਨਾਂ ਛੱਡ ਕੇ ਭੱਜ ਜਾਂਦੇ ਹਨ।

ਮਿਤੀ 4 ਜੁਲਾਈ 2009 ਨੂੰ ਬੈਂਡ AM770 ਤੇ ਰੈਡੀਓ ‘ਨੱਚਦਾ ਪੰਜਾਬ ਟਰੰਟੋਂ ਕੈਨੇਡਾ ਦੇ 11: 30 ਵਜੇ ਜਦੋਂ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਇਹ ਪੁਛਿਆ ਗਿਆ ਕਿ ਤੁਸੀਂ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਦਾ ਵਿਰੋਧ ਕਰਦੇ ਹੋ ਜਿਸ ਵਿੱਚ ਅਦਾਲਤ ਨੇ ਸਮਲਿੰਗੀਆਂ ਨੂੰ ਬਰਾਬਰ ਦੇ ਸ਼ਹਿਰੀ ਹੱਕ ਹਕੂਕ ਦੇਣ ਦਾ ਫੈਸਲਾ ਕੀਤਾ ਹੈ। ਤੁਹਾਡਾ ਅਸੀਂ ਸਵਾਗਤ ਕਰਦੇ ਹਾਂ, ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਤੁਸੀਂ ਨਮਸਕਾਰ ਵੀ ਪਜਾਮਾ ਲਾਹ ਕੇ ਕਰਦੇ ਹੋ ਉਸ ਦੇ ਪੰਨਾ 964 ਤੇ ਚਰਿਤ੍ਰ 109 ਵਿੱਚ ਔਰਤ ਦਾ ਔਰਤ ਨਾਲ, ਚਰਿਤ੍ਰ 105 ਪੰਨਾ 952 ਤੇ ਆਦਮੀ ਦਾ ਆਦਮੀ ਨਾਲ ਅਤੇ ਚਰਿਤ੍ਰ 134, ਪੰਨਾ 1009 ਵੀ ਗੁਦਾ ਭੋਗ ਕਰਨ ਦੀ ਸਹਿਮਤੀ ਬਾਰੇ ਸਪੱਸ਼ਟ ਲਿਖਿਆ ਹੈ। ਇਸ ਬਾਰੇ ਤੁਸੀਂ ਆਪਣੇ ਵਿਚਾਰ ਸਪੱਸ਼ਟ ਕਰੋ ਜੀ।

ਬਸ ਇਨ੍ਹੀ ਗੱਲ ਕਹਿਣ ਦੀ ਦੇਰ ਸੀ ਕਿ ਜੱਥੇਦਾਰ ਜੀ ਕਹਿਣ ਲੱਗੇ ਕਿ ਜੋ ਵਿਸ਼ਾ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਬਾਰੇ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਤੇ ਫਤਹਿ ਬੁਲਾ ਕੇ ਲਾਈਨ ਕੱਟ ਗਏ।

ਗੁਰੂ ਪੰਥ ਦੇ ਦਾਸ,

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਐਡਮੋਨਟਨ, ਵੈਨਕੂਵਰ।

ਸਿੰਘ ਸਭਾ ਇੰਟਰਨੈਸ਼ਨਲ ਅਮਰੀਕਾ ਸੈਕਰਾਮਿੰਟੋ, ਸਿਆਟਲ,

ਸਿੰਘ ਸਭਾ ਇੰਟਰਨੈਸ਼ਨਲ ਯੂ. ਕੇ ਸਾਊਥਾਲ।