ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਤੱਤ ਗੁਰਮਤਿ ਵਾਲੇ ਟਕਰੇ ਜਦੋਂ ਬਣ ਕੇ “ਬਾਬਾ ਬੰਦਾ ਸਿੰਘ ਦੀ ਵਾਰ’

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ


ਤੱਤ ਗੁਰਮਤਿ ਵਾਲੇ ਟਕਰੇ ਜਦੋਂ ਬਣ ਕੇ “ਬਾਬਾ ਬੰਦਾ ਸਿੰਘ ਦੀ ਵਾਰ’।
ਹਰੀ ਸਿੰਘ ਸਾਧ ਫਿਰ ਘਰ ਨੂੰ ਹੋ ਗਿਆ ਫਰਾਰ॥


ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਾ ਖੁਦ ਭਗੌੜਾ ਹੈ। ਇਹੀ ਖਬਰ ਸਪੋਕਸਮੈਨ ਦੇ 2 ਜੂਨ 2009 ਦੇ ਪੰਨਾ 7 ਤੇ ਪੜ੍ਹੀ ਜਾ ਸਕਦੀ ਹੈ। 28 ਮਈ 2009 ਦੀ ਜੱਗ ਬਾਣੀ ਦੀ ਖਬਰ ਝੂਠੀ ਹੈ।

ਮੂਲ ਤੱਥ ਇਹ ਹੈ ਕਿ 22 ਮਈ 2009 ਰਾਤ ਦੇ 9.30 ਵਜੇ ਮੇਰੇ ਨਾਲ ਸ੍ਰ. ਕੁਲਦੀਪ ਸਿੰਘ ਨਿਊਯਾਰਕ ਵਾਲਿਆਂ ਨੇ ਰਾਬਤਾ ਕਾਇਮ ਕੀਤਾ ਕਿ ਜੇ ਦਸਮ ਗ੍ਰੰਥ ਬਾਰੇ ਚਰਚਾ ਹੋਵੇ ਤਾਂ ਕੀ ਤੁਸੀਂ ਜਲਦੀ ਤੋਂ ਜਲਦੀ ਆ ਸਕਦੇ ਹੋ? ਮੇਰੇ ਹਾਂ ਪੱਖੀ ਉੱਤਰ ਮਿਲਣ ਤੇ ਸ੍ਰ. ਕੁਲਦੀਪ ਸਿੰਘ ਜੀ ਨੇ ਦਸਮ ਗ੍ਰੰਥ ਪੱਖੀ ਧਿਰ ਨਾਲ ਗੱਲਬਾਤ ਕਰਕੇ ਮੈਨੂੰ ਉਸੇ ਦਿਨ ਸ਼ਾਮ ਨੂੰ 9.30 ਤੇ ਨਿਊਯਾਰਕ ਪਹੁੰਚਣ ਲਈ ਸੱਦਾ ਦਿੱਤਾ ਤੇ ਮੈਂ 9.45 ਤੇ ਟਿਕਟ ਖਰੀਦ ਕੇ ਸ੍ਰ. ਕੁਲਦੀਪ ਸਿੰਘ ਜੀ ਨੂੰ ਇਹ ਕਿਹਾ ਕਿ ਮੈਂ 8.40 ਤੇ ਸਵੇਰੇ ਸ਼ਨਿਚਰਵਾਰ 23 ਮਈ ਨੂੰ ਨਿਊਯਾਰਕ ਜੇ.ਐਫ.ਕੇ ਹਵਾਈ ਅੱਡੇ ਤੇ ਪਹੁੰਚ ਰਿਹਾ ਹਾਂ।

ਮੇਰੇ ਨਿਊਯਾਰਕ ਪਹੁੰਚਣ ਤੇ ਸ਼ਨਿਚਰਵਾਰ ਨੂੰ ਹੀ ਮੈਂ ਸਿੱਖ ਸੰਗਤਾਂ ਨਾਲ ਰਾਬਤਾ ਕਾਇਮ ਕਰਕੇ ਸ੍ਰ. ਕੁਲਦੀਪ ਸਿੰਘ ਜੀ ਦੇ ਘਰ ਵਿਚ ਹੀ ਦਸਮ ਗ੍ਰੰਥ ਦੇ ਦਰਸ਼ਨ ਆਈਆਂ ਸੰਗਤਾਂ ਨੂੰ ਕਰਵਾਉਣੇ ਸ਼ੁਰੂ ਕਰ ਦਿੱਤੇ। ਜਦੋਂ ਇਹ ਖਬਰ ਸ੍ਰ. ਹਰੀ ਸਿੰਘ ਰੰਧਾਵਾਲੇ ਨੂੰ ਮਿਲੀ ਕਿ ਦਸਮ ਗ੍ਰੰਥ ਦਾ ਮੂਲ ਹਿੰਦੂ ਗ੍ਰੰਥ ਜਿਵੇ: ਸ਼੍ਰੀ ਮਦ ਭਗਵਤ ਸੁਖ ਸਾਗਰ, ਸ੍ਰੀ ਮਾਰਕੰਡੇ ਪੁਰਾਣ, ਸ਼ਿਵ ਪੁਰਾਣ, ਵਿਸ਼ਣੂ ਪੁਰਾਣ ਆਦਿ ਲੈ ਕੇ ਪਹੁੰਚ ਚੁਕਿਆ ਹਾਂ ਤਾਂ ਰੰਧਾਵੇ ਵਾਲੇ ਨੇ ਕਿਹਾ ਕਿ ਗੁਰਚਰਨ ਸਿੰਘ ਜਿਉਣ ਵਾਲਾ ਮੇਰੇ ਬਰਾਬਰ ਦਾ ਗੁਰਸਿੱਖ ਨਹੀਂ ਹੈ ਸੋ ਮੈਂ ਉਸ ਨਾਲ ਦਸਮ ਗ੍ਰੰਥ ਬਾਰੇ ਚਰਚਾ ਨਹੀਂ ਕਰਨੀ ਚਾਹੁੰਦਾ। ਇਹ ਸਿੱਖ ਧਰਮ ਦੇ ਮੁਢਲੇ ਅਸੂਲਾਂ ਦੀ ਉਲੰਘਣਾ ਹੈ। ਕਿਸੇ ਅੰਮ੍ਰਿਤਧਾਰੀ ਬਾਬੇ ਦੇ ਇਹ ਅਲਫਾਜ਼ ਉਸਦੀ ਅਸਲੀ ਕਰਤੂਤ ਹੀ ਜ਼ਾਹਰ ਕਰ ਰਹੇ ਹਨ। ਅਸਲ ਵਿਚ ਸਾਰੇ ਬਾਬਿਆਂ ਦੀ ਹੀ ਇਹ ਮੂੰਹ ਬੋਲਦੀ ਤਸਵੀਰ ਹੈ ਇਕ ਦੀ ਨਹੀਂ।

ਇਤਨੀ ਖਬਰ ਮਿਲਦਿਆਂ ਸਾਰ ਹੀ ਅਸੀਂ ਸਾਬਕਾ ਜੱਥੇਦਾਰ ਸ੍ਰ. ਦਰਸ਼ਨ ਸਿੰਘ ਜੀ ਹੋਰਾਂ ਨਾਲ ਰਾਬਤਾ ਕਾਇਮ ਕਰਕੇ ਐਤਵਾਰ ਸ਼ਾਮ ਨੂੰ ਉਨ੍ਹਾਂ ਦਾ ਨਿਊਯਾਰਕ ਪਹੁੰਚਣ ਦਾ ਪ੍ਰੋਗਰਾਮ ਬਣਾ ਲਿਆ। 25 ਮਈ 2009 ਦਿਨੇ ਗਿਆਰਾਂ ਵਜੇ ਸਿੱਖ ਕਲਚਰ ਸੋਸਾਇਟੀ ਦੇ ਗੁਰਦਵਾਰਾ ਰਿਮੁੰਡ ਹਿਲ ਵਿੱਚ ਸਿੱਖ ਸੰਗਤਾਂ ਦੇ ਸਾਹਮਣੇ ਦੋਵੇਂ ਸੱਜਣ ਮਾਈਕਰੋਫੂਨ ਦੇ ਸਾਹਮਣੇ ਸਟੇਜ ਤੇ ਬੈਠ ਗਏ। ਜਿਉਂ ਹੀ ਬੈਠੇ ਤਾਂ ਆਪਣੀ ਪੁਰਾਣੀ ਨੀਤੀ ਅਨੁਸਾਰ ਹਰੀ ਸਿੰਘ ਰੰਧਾਵੇਵਾਲੇ ਨੇ ਮਾਈਕਰੋਫੂਨ ਨੂੰ ਕਾਬੂ ਕਰਦਿਆਂ ਹੀ ਫਤਹਿ ਦੀ ਸਾਂਝ ਕਰਕੇ ਬੋਲਣਾ ਸ਼ੁਰੂ ਕੀਤਾ ਤੇ ਇਉਂ ਕਿਹਾ,“ਸੱਭ ਨੂੰ ਪਤਾ ਹੈ ਕਿ ਦਸਮ ਗ੍ਰੰਥ ਇਕ ਵਿਵਾਦਤ ਮਸਲਾ ਹੈ ਤੇ ਇਸ ਬਾਰੇ ਚਰਚਾ ਨਾ ਕਰਨ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਹੋਇਆ ਹੈ ਤੇ ਮੈਂ ਹੁਕਮਨਾਮੇ ਮੂਹਰੇ ਸੀਸ ਝੁਕਾਉਂਦਾ ਹਾਂ ਅਤੇ ਪ੍ਰੋ. ਦਰਸਨ ਸਿੰਘ ਜੀ ਵੀ ਮੇਰੇ ਵਿਚਾਰ ਨਾਲ ਸਹਿਮਤ ਹਨ। ਇਸ ਕਰਕੇ ਇਹ ਚਰਚਾ ਇੱਥੇ ਹੀ ਖਤਮ ਕੀਤੀ ਜਾ ਰਹੀ ਹੈ”। ਇਤਨੇ ਲਫਜ਼ ਕਹਿ ਕੇ ਸ੍ਰ. ਹਰੀ ਸਿੰਘ ਜੀ ਨਾਲ ਦੀ ਤਸਵੀਰ ਵਿਚ ਸਟੇਜ ਤੋਂ ਨੀਚੇ ਉਤਰਦੇ ਦਿਖਾਈ ਦੇ ਰਹੇ ਹਨ ਤੇ ਪ੍ਰੌ. ਦਰਸਨ ਸਿੰਘ ਜੀ ਹਾਲੇ ਵੀ ਸਟੇਜ ਤੇ ਬੈਠੇ ਹਨ।

 

ਜਦੋਂ ਹੀ ਬਾਬਾ ਹਰੀ ਸਿੰਘ ‘ਅਹੁ ਗਿਆ ਅਹੁ ਗਿਆ’ ਵਾਲੀ ਨੀਤੀ ਅਪਣਾ ਕਿ ਤੁਰਦਾ ਬਣਿਆ ਤਾਂ ਸਾਬਕਾ ਜੱਥੇਦਾਰ ਜੀ ਹੈਰਾਨ ਹੋ ਗਏ ਕਿ ਇਹ ਕੀ ਬਣ ਗਿਆ ਹੈ। ਇਸ ਤੋਂ ਬਾਅਦ ਬਾਬੇ ਦੇ ਹਮਾਇਤੀ ਨਹੀਂ ਸਨ ਚਾਹੁੰਦੇ ਕਿ ਸਾਬਕਾ ਜੱਥੇਦਾਰ ਜੀ ਆਪਣਾ ਪੱਖ ਪੇਸ਼ ਕਰਨ। ਜਦੋਂ ਹੀ ਪ੍ਰੋ. ਦਰਸਨ ਸਿੰਘ ਜੀ ਨੂੰ ਸਟੇਜ ਤੋਂ ਬੋਲਣ ਲਈ ਗੁਰਦਵਾਰੇ ਦੇ ਪ੍ਰਧਾਨ ਸ੍ਰ. ਟਹਿਲ ਸਿੰਘ ਜੀ ਵਲੋਂ ਸਮਾਂ ਦਿਤਾ ਗਿਆ ਤਾਂ ਟਕਸਾਲੀਆਂ ਨੇ ਪੁਰਾਣੀ ਨੀਤੀ ਅਨੁਸਾਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸ੍ਰ. ਰਾਜਿੰਦਰ ਸਿੰਘ ਅਤੇ ਸ੍ਰ. ਟਹਿਲ ਸਿੰਘ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਜੱਥੇਦਾਰ ਜੀ ਹਰ ਹਾਲਤ ਵਿਚ ਆਪਣਾ ਪੱਖ ਪੇਸ਼ ਕਰਨਗੇ ਤਾਂ ਦਸਮ ਗ੍ਰੰਥ ਹਮਾਇਤੀ ਚੁਪ ਕਰ ਗਏ।


ਪ੍ਰੋ. ਦਰਸ਼ਨ ਸਿੰਘ ਜੀ ਨੇ ਬੜੀ ਹੀ ਹਲੀਮੀ ਨਾਲ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਸਬੱਬ ਨਾਲ ਮੌਕਾ ਬਣਿਆ ਸੀ, ਮੈਂ ਵਿਵਾਦ ਕਰਨ ਨਹੀਂ ਆਇਆ ਸਗੋਂ ਗੋਸ਼ਟੀ ਕਰਨ ਆਇਆ ਹਾਂ ਤੇ ਪਤਾ ਨਹੀਂ ਅਸੀਂ ਇਸ ਨੂੰ ਵਿਵਾਦਤ ਕਿਉਂ ਬਣਾਈ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਸਿਧ ਗੋਸਟਿ’ ਬਾਣੀ ਦਰਜ਼ ਹੈ ਜੋ ਇਹ ਦਸਦੀ ਹੈ ਕਿ ਬਾਬਾ ਜੀ ਨੇ ਸਿੱਧਾਂ ਨਾਲ ਵਿਚਾਰ ਕੀਤੀ ਤੇ ਭਾਈ ਗੁਰਦਾਸ ਜੀ ਨੇ ਵੀ ਇਸਦਾ ਜ਼ਿਕਰ ਵਾਰ ਪਹਿਲੀ ਪਉੜੀ 31ਵੀਂ ‘ਚ ਕੀਤਾ ਹੈ, ‘ਸਬਦਿ ਜਿਤੀ ਸਿਧਿ ਮੰਡਲੀ ਕੀਤੋਸ ਅਪਣਾ ਪੰਥੁ ਨਿਰਾਲਾ’

ਇਹ ਵਿਚਾਰ ਸੁਣ ਕੇ ਅੱਧਵਾਟੇ ਲਟਕ ਰਹੀ ਸੰਗਤ ਪ੍ਰੋ. ਦਰਸਨ ਸਿੰਘ ਦੇ ਵਿਚਾਰ ਸੁਣਨ ਤੇ ਦਸਮ ਗ੍ਰੰਥ ਬਾਰੇ ਹਿੰਦੂ ਗ੍ਰੰਥ ਵੇਖਣ ਲਈ ਸਾਡੇ ਨਾਲ ਸ੍ਰ. ਰਾਜਿੰਦਰ ਸਿੰਘ ਜੀ ਦੇ ਘਰ ਚਲੀ ਆਈ ਤੇ ਇਸਦੀ ਵੀਡੀਓ ਸਿੰਘ ਸਭਾ ਕੈਨੇਡਾ ਅਤੇ ਜਾਗੋ ਖਾਲਸਾ ਤੇ ਪਾਈ ਜਾ ਚੁਕੀ ਹੈ (www.singhsabhacanda.com & www.wakeupkhalsa.com) । ਇਸ ਤੋਂ ਬਾਅਦ ਸ੍ਰ. ਹਰੀ ਸਿੰਘ ਜੀ ਸਿਆਟਲ ਚਲੇ ਗਏ ਜਿਥੇ ਇਨ੍ਹਾਂ ਨੂੰ ਫਿਰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰੋਗਰਾਮ ਮੁਤਾਬਕ ਇਨ੍ਹਾਂ ਦੀ ਕਥਾ ਰੈਡੀਓ ਤੇ ਪ੍ਰਾਸਰਣ ਹੋਣੀ ਸੀ ਪਰ ਸਰਦਾਰ ਅਜੈ ਸਿੰਘ ਜੀ ਨੇ “ਰੇਡੀਓ ਅਵਾਜ਼” ਤੇ ਬਾਬੇ ਹਰੀ ਸਿੰਘ ਦੀ ਕਥਾ ਪਰਸਾਰਣ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕੇ ਬਾਬਾ ਜੀ ਭਗੌੜੇ ਹਨ। ਇਨ੍ਹਾਂ ਨੇ ਵਾਹਦੇ ਮੁਤਾਬਕ ਸਿੱਖ ਸੰਗਤਾਂ ਨਾਲ ਧਰੋਹ ਕੀਤਾ ਹੈ। ਸ਼ੁੱਕਰਵਾਰ ਨੂੰ ਜਦੋਂ ਚਰਚਾ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ ਤਾਂ ਬਾਬੇ ਨੂੰ ਉਦੋਂ ਯਾਦ ਨਹੀਂ ਆਇਆ ਕਿ ਦਸਮ ਗ੍ਰੰਥ ਵਿਵਾਦਿਤ ਮਸਲਾ ਹੈ। ਅਸੀਂ ਚਰਚਾ ਨਹੀਂ ਕਰਨੀ ਅਕਾਲ ਤਖਤ ਦੇ ਹੁਕਮ ਦੀ ਉਲੰਘਣਾ ਹੋਵੇਗੀ?

ਸਿੱਖ ਭਰਾਵੋ ਸੰਤਾਂ ਦਾ ਯੁਨੀਅਨ ਦੇ ਲੀਡਰ ਵਰਗਾ ਇਹ ਕਿਰਦਾਰ ਹੈ ਤਾਂ ਤੁਸੀਂ ਬਾਕੀ ਦੇ ਸੰਤਾਂ ਦੀ ਕਾਲੀ ਕਾਇਆ ਦਾ ਅੰਦਾਜ਼ਾ ਆਪ ਹੀ ਲਗਾ ਸਕਦੇ ਹੈ। ਸਿਰਫ ਥੋੜਾ ਜਿਹਾ ਜਾਗਣ ਦੀ ਲੋੜ ਹੈ। ਇਹ ਸੰਤ ਤਾਂ ਭਾਲੇ ਨਹੀਂ ਥਿਆਉਣੇ। ਅਸੀਂ ਧੰਨਵਾਦ ਕਰਦੇ ਹਾਂ ਸ੍ਰ. ਕੁਲਦੀਪ ਸਿੰਘ ਵੈਨਕੂਵਰ ਵਾਲਿਆਂ ਦਾ ਜਿਹੜੇ ਹਰ ਹਫਤੇ ਰੇਡੀਓ ਸ਼ੇਰੇ ਪੰਜਾਬ ਤੇ ਪ੍ਰੋਗਰਾਮ ‘ਦਿਲਾਂ ਦੀ ਸਾਂਝ’ ਵਿਚ ਸਿੱਖ ਧਰਮ ਦੇ ਭੱਖਦੇ ਸਮਲਿਆਂ ਤੇ ਵਿਚਾਰ ਚਰਚਾ ਕਰਨ ਲਈ ਵਿਦਵਾਨਾਂ ਨੂੰ ਸਮਾਂ ਦਿੰਦੇ ਹਨ। ਅਸੀਂ ਧੰਨਵਾਦੀ ਹਾਂ ਸ੍ਰ. ਅਜੈ ਸਿੰਘ ਦੇ ਜਿਨ੍ਹਾਂ ਨੇ ਆਪਣੀ ਜ਼ਮੀਰ ਦੇ ਫੈਸਲੇ ਨੂੰ ਮੁੱਖ ਰੱਖ ਕੇ ਹਰੀ ਸਿੰਘ ਰੰਧਾਵੇਵਾਲੇ ਨੂੰ ਆਪਣੇ ਰੇਡੀਓ ਤੇ ਸਮਾ ਨਾ ਦੇ ਕੇ ਕੂੜੇ ਪ੍ਰਚਾਰ ਨੂੰ ਬੰਦ ਕੀਤਾ ਹੈ ਅਤੇ ਸਿੱਖ ਸੰਗਤਾਂ ਨੂੰ ਗੁਮਰਾਹ ਹੋਣ ਤੋਂ ਬਚਾਇਆ ਹੈ। ਸਿੱਖ ਭਰਾਵੋ ਸਿੱਖ ਧਰਮ ‘ਚ ਕਿਸੇ ਕਹਾਣੀ ਨੂੰ ਕੋਈ ਥਾਂ ਨਹੀਂ। ਜੇ ਕੋਈ ਸੰਤ ਕੋਈ ਕਹਾਣੀ ਸੁਣਾਉਣ ਲੱਗਦਾ ਹੀ ਹੈ ਤਾਂ ਉਸ ਨੂੰ ਰੋਕੋ ਅਤੇ ਕਹੋ ਕਿ ਜੇ ਤੇਰੇ ਕੋਲ ਗੁਰੂ ਸ਼ਬਦ ਦੀ ਵਿਚਾਰ ਨਹੀਂ ਤਾਂ ਸਟੇਜ ਤੋਂ ਥੱਲੇ ਉਤਰ।

ਧੰਨਵਾਦ ਸਹਿਤ।

ਗੁਰੂ ਦੇ ਪੰਥ ਦੇ ਦਾਸ,
ਸਿੰਘ ਸਭਾ ਕੈਨੇਡਾ
ਬਰੈਂਪਟਨ, ਵਿੱਨੀਪੈਗ,
ਕੈਲਗਿਰੀ, ਐਡਮੋਨਟਨ
ਅਤੇ ਵੈਨਕੂਵਰ।