ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਮਾਝੇ ਦਿਆਂ ੪੦ ਸਿੰਘਾਂ ਨੇ ਬਿਦਾਵਾ ਕਿੱਥੇ ਲਿਖਿਆ? ਮਹਾਨ ਕੋਸ਼ ਅਨੁਸਾਰ ੪੦ ਮੁਕਤੇ ਕੌਣ ਹਨ?

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ


੬੦ ਵਿਆਂ ਦੇ ਲਾਗੇ ਚਾਗੇ ਜ਼ਦੋਂ ਇੱਹ ਰਿਕਾਰਡ ਗੁਰਦੁਆਰੇ ਤੋਂ ਲਾਊਡਸਪੀਕਰ ਤੇ ਵਜਦਾ ਸੁਣੀਦਾ ਸੀ ਤਾਂ ਬੜਾ ਚੰਗਾ ਲਗਦਾ ਸੀ। ਕਿਉਂਕਿ ਅਸੀਂ ਤਾਂ ਬੇਸਮਝ ਹੀ ਸਾਂ ਤੇ ਜਿਹਨਾਂ ਨੂੰ ਉਮਰ ਦੇ ਤਕਾਜੇ ਨਾਲ ਸਮਝ ਆਊਣੀ ਚਾਹੀਦੀ ਸੀ, ਉਹਨਾਂ ਨੂੰ ਹਾਲੇ ਸਮਝ ਆਈ ਹੀ ਨਹੀ ਸੀ। ਬਾਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹਾਲੇ ਵੀ ਘੂਕ ਸੁਤੀ ਪਈ ਹੈ ਤੇ ਜੇ ਕਿਧਰੇ ਇਹਨਾਂ ਕਮੇਟੀਆਂ ਨੂੰ ਜਾਂ ਇਹਨਾਂ ਦੇ ਜੱਥੇਦਾਰਾਂ ਨੂੰ ਜਾਗ ਖੁਲਦੀ ਵੀ ਹੈ ਤਾਂ ਸਾਨੂੰ ਅੰਧਵਿਸ਼ਵਾਸ਼ ਦੀ ਨੀਂਦੇ ਸੁਲਾਊਣ ਲਈ ਹੀ ਖੁਲਦੀ ਹੈ। ਸਾਨੂੰ ਸੱਚ ਤੋਂ ਦੂਰ ਲੈ ਕੇ ਜਾਣ ਲਈ ਹੀ ਇੱਹ ਸੰਸਥਾ ਕੰਮ ਕਰ ਰਹੀ ਹੈ। ਨਹੀ ਤਾਂ ਬਾਬਾ ਵਿਰਸਾ ਸਿੰਘ ਦੇ ਖਰੀਦੇ ਹੋਏ ਬੁਧੀ-ਜੀਵੀ ਡਾ: ਰਤਨ ਸਿੰਘ ਜੱਗੀ ਹੋਰਾਂ ਦੀ ਕੀ ਮਜਾਲ ਸੀ ਕਿ ਉੱਹ ਥੁੱਕ ਕੇ ਚੱਟਣ ਦੀ ਕੋਸ਼ਿਸ਼ ਕਰਦੇ ਤੇ ਸਿੱਖ ਜਗਤ ਨੂੰ , “ਦਸਮ ਗ੍ਰੰਥ” ਗੁਰੁ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ ਜ਼ਾਂ ਨਹੀ ਦੇ ਭੰਬਲ ਭੂਸੇ ਵਿੱਚ ਨਾ ਡਾਲਦੇ। ਜੇ ਧਰਮ ਪ੍ਰਚਾਰ ਕਮੇਟੀ ਕਿਧਰੇ ਵੇਲੇ ਸਿਰ ਜਾਗ ਪੈਂਦੀ ਤਾਂ ਸੱਭ ਤੋਂ ਉਪਰਲੀ ਸਤਰ ਵਾਲਾ ਰਿਕਾਰਡ ੬੦ ਵਿਆਂ ਵਿੱਚ ਹੀ ਬੰਦ ਹੋ ਜਾਂਦਾ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਇੱਹ ਰਿਕਾਰਡ ਬੰਦ ਕਿਊਂ ਹੋ ਜ਼ਾਂਦਾ? ਜਵਾਬ ਬੜਾ ਹੀ ਸੌਖਾ ਹੈ। ਜਿਹੜਾ ਸਿੱਖ ਗੁਰੂ ਵਾਸਤੇ ਆਪਣੀ ਜਾਨ ਤਲੀ ਤੇ ਰੱਖ ਕੇ ਅਨੰਦਪੁਰ ਸਾਹਿਬ ਜ਼ਾਂਦਾ ਹੈ ਉਸਨੂੰ ਭੁੱਖ ਕਿਵਂੇ ਤੰਗ ਕਰ ਸਕਦੀ ਹੈ? ਉੱਹ ਤਾਂ ਗਿਆ ਹੀ ਮਰਨ ਵਾਸਤੇ ਹੈ। ਕੀ ਉੱਹ ਦੁਨੀਆਂ ਦੀ ਸ਼ਹੁਰਤ ਕਮਾਊਣ ਵਾਸਤੇ ਅਨੰਦਪੁਰ ਸਾਹਿਬ ਗਏ ਸਨ? ਕੀ ਉੱਹ ਸਿੱਖ ਦੁਨੀਆਂ ਦੇ ਸੁਖ ਅਰਾਮ ਤੇ ਪੈਸਾ ਕਮਾਊਣ ਵਾਸਤੇ ਅਨੰਦਪੁਰ ਸਾਹਿਬ ਗਏ ਸਨ? ਉੱਤਰ ਹੈ ਨਹੀ। ਜੇ ਸਿੱਖ ਚਰਖੜੀ ਤੇ ਚੜ੍ਹ ਸਕਦਾ ਹੈ, ਜੇ ਸਿੱਖ ਉਬਲਦੀ ਦੇਗ ਵਿਚ ਬੈਠ ਸਕਦਾ ਹੈ, ਜੇ ਸਿੱਖ ਆਰੇ ਨਾਲ ਚੀਰਿਆ ਜਾ ਸਕਦਾ ਹੈ, ਜੇ ਸਿੱਖ ਤੱਤੀ ਤਵੀ ਤੇ ਬੈਠ ਸਕਦਾ ਹੈ, ਜੇ ਸਿੱਖ ਰੂੰ ਵਿਚ ਲਿਪਟ ਕੇ ਸੜ ਸਕਦਾ ਹੈ, ਜੇ ਸਿੱਖ ਦੀ ਔਰਤ ਆਪਣੇ ਬੱਚੇ ਦੇ ਟੋਟੇ ਟੋਟੇ ਕਰਵਾ ਕੇ ਗਲ ਵਿਚ ਪੁਆ ਸਕਦੀ ਹੈ ਪਰ ਧਰਮ ਨਹੀ ਹਾਰਦੀ, ਤਾਂ ਇਹ ਵੀ ਜ਼ਰੂਰੀ ਹੈ ਕਿ ਗੁਰੂ ਦਾ ਸਿੱਖ ਕਦੀ ਬਦਾਵਾ ਲਿਖ ਹੀ ਨਹੀ ਸਕਦਾ। ਓਹ ਜ਼ਰੂਰ ਕੋਈ ਹੋਰ ਸਨ ਜਿਨ੍ਹਾਂ ਨੇ ਬਦਾਵਾ ਲਿਖਿਆ ਸੀ? ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਸਕੋਲ ਵਾਰਾਂ ਤੇ ਵਧੀਕ॥ ਮਹਲਾ੧॥ ਪੰਨਾ੧੪੧੨

ਗੁਰੁ ਨਾਨਕ ਸਾਹਿਬ ਦੀਆਂ ਇਹਨਾਂ ਪੰਗਤੀਆਂ ਤੇ ਪਹਿਰਾ ਦਿੰਦੇ ਹੋਏ ਜੋ ਲੋਕ ਤਨੋ ਮਨੋ ਸਿੱਖ ਸਜੇ ਹੋਏ ਸਨ ਉਹਨਾਂ ਨੂੰ ਭੁੱਖ ਦਾ ਦੁੱਖ ਪੋਹ ਹੀ ਨਹੀ ਸਕਦਾ।

ਪਿਛਲੇ ਕੋਈ ੧੦-੧੫ ਸਾਲਾਂ ਤੋਂ, ਜ਼ਦੋਂ ਤੋਂ ਸਿੱਖ ਧਰਮ ਬਾਰੇ ਪੜ੍ਹਨ ਦਾ ਸ਼ੌਕ ਮਨ ਵਿੱਚ ਜਾਗਿਆ ਹੈ, ਤਦ ਤੋਂ ਹੀ ਮਨ ਵਿੱਚ ਖਿਆਲ ਆਉਂਦਾ ਸੀ ਕਿ ਜੇ ਕਰ ਵਾਕਿਆ ਹੀ ਭੁੱਖ ਦੇ ਦੁੱਖ ਤੋਂ ਤੰਗ ਆਕੇ ਗੁਰੁ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਬੇਦਾਵਾ ਲਿਖਿਆ ਸੀ ਤਾਂ ਮਾਝੇ ਦੇ ਉੱਹ ੪੦ ਸਿੰਘ ਕਿਲ੍ਹੇ ਵਿੱਚੋਂ ਬਾਹਰ ਕਿਹੜੇ ਰਸਤੇ ਨਿਕਲ ਕੇ ਆਪਣੇ ਆਪਣੇ ਘਰਾਂ ਨੂੰ ਗਏ ਕਿਊਂਕਿ ਕਿਲ੍ਹੇ ਦੇ ਬਾਹਰ ਚਾਰੇ ਪਾਸੇ ਤਾਂ ਹਜ਼ਾਰਾਂ ਦੀ ਤੈਦਾਦ ਵਿੱਚ ਫੌਜ ਬੈਠੀ ਸੀ। ਉੱਸ ਵਕਤ ਐਸਾ ਯੂ. ਐਨ. ਓ. ਦਾ ਕੋਈ ਨਿਯਮ ਤਾਂ ਹੁੰਦਾ ਹੀ ਨਹੀ ਸੀ ਕਿ ਚਿੱਟਾ ਝੰਡਾ ਲਹਰਾ ਦੇਵੇ ਉੱਸ ਨੂੰ ਕੁੱਝ ਨਹੀ ਕਿਹਾ ਜਾਵੇਗਾ ਪਰ ਫਿਰ ਵੀ ਉਨ੍ਹਾਂ ਨੂੰ ਕੈਦ ਤਾਂ ਕੀਤਾ ਹੀ ਜਾਣਾ ਸੀ ਜੇ ਮਾਰਿਆ ਨਾ ਵੀ ਜਾਂਦਾ ਤਾਂ। ਬਾਹਰ ਜਾਨੀ ਦੁਸ਼ਮਨ ਪਿਛਲੇ ਕੋਈ ਛੇ ਮਹੀਨਿਆਂ ਤੋਂ ਤਾਕ ਵਿੱਚ ਬੈਠਾ ਹੋਵੇ ਤੇ ਸਿਰਫ ੪੦ ਸਿੰਘ ਬਾਹਰ ਆਉਣ ਤੇ ਉੱਹ ੨੦੦ ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਸਹੀ ਸਲਾਮਤ ਘਰ ਪਹੁੰਚ ਜਾਣ, ਦੀ ਗੱਲ ਨੂੰ ਮਨ ਮੰਨਦਾ ਨਹੀ।

ਦੂਸਰਾ ਸਵਾਲ ਇੱਹ ਪੈਦਾ ਹੁੰਦਾ ਹੈ ਕਿ ਗੁਰੁ ਸਾਹਿਬ ਤੋਂ ਐਸਾ ਵਰ/ ਅਸੀਸ ਪ੍ਰਾਪਤ ਕਰਨ ਲਈ ਕੀ ਪਹਿਲਾਂ ਗੁਰੁ ਤੋਂ ਬੇਮੁੱਖ ਹੋਣਾ ਪਵੇਗਾ ਮਤਲਬ ਬੇਦਾਵਾ ਲਿਖ ਕੇ ਦੇਣਾ ਪਵੇਗਾ, ਫਿਰ ਗੁਰੁ ਸਾਹਿਬਾਨ ਵਾਸਤੇ ਜ਼ਾਂ ਸਿੱਖੀ ਵਾਸਤੇ ਜਾਨ ਦੇਣੀ ਪਵੇਗੀ, ਫਿਰ ਗੁਰੁ ਸਾਹਿਬ ਮੁਕਤੀ ਬਖਸ਼ਣਗੇ? ਐਸੀਆਂ ਸ਼ਹੀਦੀਆਂ, ਜਿਹਨਾਂ ਵਰਗੀ ਮਿਸਾਲ ਦੁਨੀਆਂ ਦੇ ਤਖਤੇ ਤੇ ਕਿਧਰੇ ਨਹੀ ਮਿਲਦੀ, ਗੁਰੁੂ ਸਾਹਿਬਾਨ ਦੇ ਅੱਖਾਂ ਦੇ ਸਾਹਮਣੇ ਹੋਰ ਕਿਨ੍ਹੇ ਹਜ਼ਾਰਾਂ ਸਿੰਘਾਂ ਨੇ ਦਿੱਤੀਆਂ ਹਨ ਉਹਨਾਂ ਨੂੰ ਗੁਰੁ ਸਾਹਿਬਾਨ ਨੇ ਕੋਈ ਅਸੀਸ ਕਿਊਂ ਨਹੀ ਦਿੱਤੀ? ਜਿਸ ਸਿੰਘ ਨੂੰ ਚਮਕੌਰ ਦੀ ਗੜੀ ਵਿਚੋਂ ਨਿਲਣ ਸਮੇਂ ਗੁਰੁ ਸਾਹਿਬ ਆਪਣੇ ਹੱਥੀਂ ਆਪਣੇ ਬਸਤਰ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਬਾਹਰ ਨਿਕਲੇ ਉੱਸ ਦਾ ਨਾਮ ਸੰਤ ਸਿੰਘ ਸੀ ਤੇ ਇੱਸ ਦੀ ਨੁਹਾਰ ਵੀ ਗੁਰੁ ਗੋਬਿੰਦ ਸਿੰਘ ਜੀ ਨਾਲ ਮਿਲਦੀ ਜੁਲਦੀ ਹੀ ਸੀ ਉੱਸ ਨੂੰ ਗੁਰੁ ਸਾਹਿਬਾਨ ਐਸਾ ਕੋਈ ਵਰ/ ਅਸੀਸ ਕਿਊਂ ਨਹੀ ਦਿੱਤਾ? ਸੰਤ ਸਿੰਘ ਦਾ ਦੂਸਰਾ ਸਾਥੀ ਸੰਗਤ ਸਿੰਘ ਸੀ। ਇਹ ਦੋਵੇਂ ਸਿੰਘ ਅਗਲੇ ਦਿੱਨ ਚਮਕੌਰ ਦੀ ਗੜੀ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ। ਕੀ ਗੁਰੂ ਸਾਹਿਬਾਨ ਦਾ ਪਿਆਰ ਇਹਨਾਂ ਸਿੰਘਾਂ ਨਾਲ ਕਿਸੇ ਹੋਰ ਨਾਲੋਂ ਘੱਟ ਹੋਵੇਗਾ?

ਫਿਰ ਮਨ ਵਿੱਚ ਇੱਕ ਹੋਰ ਖਿਆਲ ਆਉਂਦਾ ਹੈ ਕਿ ਜੇ ਇਹ ਬਦਾਵਾ ਅਨੰਦਪੁਰ ਵਿਚ ਹੀ ਲਿਖਿਆਂ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਹ ਬਦਾਵਾ ਅਗਲੇ ਦੋ ਮਹੀਨੇ ਸਾਂਭ ਕੇ ਕਿਵੇਂ ਰੱਖਿਆ? ਜਦੋਂ ਕੇ ਉਹਨਾਂ ਦੀਆਂ ਆਪਣੀਆਂ ਰਚਨਾਵਾਂ ਜ਼ਾਂ ਹਿੰਦੂ-ਮਿਥਹਾਸ ਦੇ ਉਤਾਰੇ ਸਰਸਾ ਨਦੀ ਦੀ ਭੇਂਟ ਚੜ੍ਹ ਗਏ। ਉਹਨਾਂ ਦੀ ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬ-ਜ਼ਾਦੇ ਉਹਨਾਂ ਤੋਂ ਵਿਛੜ ਕੇ ਮੁਗਲੀਆ ਸਰਕਾਰ ਦੀ ਤਲਵਾਰ ਦੀ ਭੇਂਟ ਚੜ੍ਹ ਗਏ। ਜੋ ਧਨ ਦੌਲਤ ਸੀ ਉਹ ਵੀ ਸਰਸਾ ਨਦੀ ਵਿੱਚ ਰੁੜ ਗਿਆ। ਆਪਣੀ ਜਾਨ ਤੋਂ ਵੱਧ ਪਿਆਰੇ ਸਿੰਘ ਸਰਸਾ ਨਦੀ ਵਿੱਚ ਕਾਲ ਨੂੰ ਪਿਆਰੇ ਹੋ ਗਏ। ਅਨੰਦਪੁਰ ਸਾਹਿਬ ਤੋਂ ਮੁਕਤਸਰ ਤਕ ਕੀ ਗੁਰੂ ਸਾਹਿਬਾਨ ਕੋਲ ਸਾਂਭਣ ਲਈ ਬੇਦਾਵਾ ਹੀ ਬਚਿਆ ਸੀ? ਕਦੀ ਕਦੀ ਸਟੇਜ਼ ਤੋਂ ਟਕਸਾਲੀ ਸਿੰਘਾਂ ਦੇ ਮੂੰਹ ਤੋਂ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਗੁਰੂ ਸਾਹਿਬਾਂ ਨੇ ਕਮਰ-ਕਸਾ ਹੀ ਇੱਥੇ ਆ ਕੇ ਖੋਲਿਆ ਸੀ।ਉੱਹ ਜਾਣੀ ਜਾਣ ਸਨ। ਉਹਨਾਂ ਨੂੰ ਪਤਾ ਸੀ ਕਿ ਬਦਾਵੇ ਦੀ ਮੁਕਤਸਰ ਲੋੜ ਪੈਣੀ ਹੈ। ਇੱਸ ਗੱਲ ਤੋਂ ਇੱਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਸਾਹਿਬ ਹਰ ਰੋਜ਼ ਨਹਾਉਂਦੇ ਨਹੀ ਸਨ ਜ਼ਦੋਂ ਕਿ ਹਰ ਸਿੱਖ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਨ ਦੀ ਹਦਾਇਤ ਹੈ। ਇੱਤਹਾਸ ਤੋਂ ਨਾਵਾਕਫ ਫਿਰਕਿਆਂ ਨੇ ਆਪਣੀਆਂ ਆਪਣੀਆਂ ਕਹਾਣੀਆਂ ਘੜ ਲਈਆਂ ਤੇ ਅਸੀਂ ਅੰਧਵਿਸ਼ਵਾਸ਼ ਦੀ ਪੱਟੀ ਬੰਨ ਕੇ ਇਹਨਾਂ ਗੋਲ ਪੱਗਾਂ ਵਾਲਿਆਂ ਦੀਆਂ ਝੂਠੀਆਂ ਕਹਣੀਆਂ ਨੂੰ ਸੱਚੀਆਂ ਮੰਨਣ ਲੱਗ ਪਏ ਜਿਹਨਾਂ ਤੋਂ ਅੱਜ ਪਿਛਾ ਛੁਡਵਾਊਣਾ ਮੁਸ਼ਕਲ ਹੀ ਨਹੀ ਲੱਗ ਰਿਹਾ ਬਲਕਿ ਨਾ ਮੁਮਕਿਨ ਜਾਪਦਾ ਹੈ। ਇਹਨਾਂ ਗੋਲ ਪੱਗਾਂ ਵਾਲਿਆਂ ਦੀ ਜੇ ਇੱਸ ਗੱਲ ਤੇ ਇੱਤਬਾਰ ਕਰ ਵੀ ਲਇਆ ਜਾਵੇ ਕਿ ਗੁਰੂ ਸਾਹਿਬ ਜਾਣੀ-ਜਾਣ ਸਨ ਤਾਂ ਫਿਰ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹਾਲੇ ਮਿਸ਼ਨ ਪੂਰਾ ਨਹੀ ਸੀ ਹੋਇਆ ਤੇ ਉਮਰ ਵੀ ਉਹਨਾਂ ਦੀ ਕੋਈ ੪੩-੪੪ ਸਾਲ ਦੀ ਹੀ ਸੀ ਤਾਂ ਗੁਰੂ ਸਾਹਿਬਾਨ ਨੂੰ ਨਦੇੜ ਦੇ ਅਸਥਾਨ ਤੇ ਜਮਸ਼ੈਦ ਖਾਨ ਦੇ ਵਾਰ ਤੋਂ ਬਚਣਾ ਚਾਹੀਦਾ ਸੀ, ਆਪਣਾ ਮਿਸ਼ਨ ਪੂਰਾ ਕਰਨ ਲਈ।

ਦੂਸਰੇ ਪਾਸੇ ਜਦੋਂ ਕਿ ਚਮਕੌਰ ਸਾਹਿਬ ਦੀ ਗੜੀ ਨੂੰ ਘੇਰਾ ਪਾਉਣ ਵਾਲੀਆਂ ਫੌਜ਼ਾਂ ਵੀ ਮਲੇਰ ਕੋਟਲੇ ਦੀਆਂ ਹੀ ਸਨ ਤੇ ਗੁਰੂ ਸਾਹਿਬਾਨ ਨੂੰ ਚਮਕੌਰ ਦੀ ਗੜੀ ਵਿੱਚੋਂ ਬਾਹਰ ਕੱਢਣ ਵਾਲੇ, ਸੱਭ ਤੋਂ ਵੱਧ ਮੁਸ਼ਕਲ ਦੇ ਸਮੇਂ ਵਿੱਚ ਕੰਮ ਆਉਣ ਵਾਲੇ ਵੀ ਮਲੇਰ ਕੋਟਲਾ ਦੀਆਂ ਫੌਜ਼ਾਂ ਦੇ ਸਿਪਾ-ਸਿਲਾਰ ( ਕਮਾਂਡਰ), ਗੁਰੂ ਸਾਹਿਬਾਂ ਦੇ ਸ਼ਰਧਾਲੂ, ਗਨੀ ਖਾਨ ਤੇ ਨਬੀ ਖਾਨ ਹੀ ਸਨ। ( ਉਹੀ ਪੰਨਾ ੧੯੭) ਉਹਨਾਂ ਨੇ ਗੁਰੂ ਸਾਹਿਬ ਨੂੰ ਫੌਜੀ ਵਰਦੀ ਪਹਿਨਾ ਕੇ ਰਾਤੋ ਰਾਤ ਮਾਛੀਵਾੜੇ ਕੋਟਲਾ ਨਿਹੰਗ ਖਾਨ ਕੋਲ ਸੁਰੱਖਿਅੱਤ ਪਹੁੰਚਾਇਆ ਤੇ ਦਿੱਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਫਿਰ ਆਪਣੀਆਂ ਫੋਜ਼ਾਂ ਵਿੱਚ ਜਾ ਸ਼ਾਮਲ ਹੋਏ। ਤਨ ਦੇ ਕਪੜੇ ਲੀਰਾਂ ਲੀਰਾਂ, ਪੈਰਾਂ ਵਿੱਚ ਛਾਲੇ ਤੇ ਇੱਟ ਦਾ ਸਿਰਹਾਣਾ ਲਾ ਕੇ ਸੌਣ ਵਾਲੀ ਗੱਲ ਇਹਨਾਂ ਢਾਡੀਆਂ ਨੇ ਸਿੱਖ ਸੰਗਤਾਂ ਦੇ ਖੁਨ ਵਿੱਚ ਗਰਮੀ ਲਿਆਉਣ ਤੇ ਫਿਰ ਨੋਟਾਂ ਦੀ ਵਰਖਾ ਲਈ ਹੀ ਚਲਾਈ ਹੋਈ ਹੈ। “ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” ਗੀਤ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਮੂੰਹ ਵਿਚ ਐਵੇਂ ਹੀ ਪਾਈ ਜਾ ਰਹੇ ਹਾਂ ਜਦੋਂ ਕਿ ਇਸ ਗੀਤ ਵਿਚਲੀ ਸਾਰੀ ਸ਼ੈਲ਼ੀ ਨੂੰ ਸਮਝਣ ਤੋਂ ਪਤਾ ਚੱਲਦਾ ਹੈ ਕਿ ਇਹ ਗੀਤ ਕਿਸੇ ਸ਼ਰਾਬੀ ਕਵਾਬੀ ਦਾ ਲਿਖਿਆ ਹੋਇਆ ਹੈ।ਇਸ ਬਾਰੇ ਚਰਚਾ ਆਪਾਂ ਕਿਸੇ ਹੋਰ ਲੇਖ ਵਿਚ ਕਰਾਂਗੇ। ਇਥੇ ਪਾਠਕਾਂ ਨੂੰ ਇਹ ਦੱਸਣਾ ਹੀ ਜ਼ਰੂਰੀ ਹੈ ਕਿ ਜੋ ਦਸਮ ਗ੍ਰੰਥ ਦੀ ਬੀੜ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਵਾਲੀ ੧੭੭੦ ਵਿਚ ਲਿਖੀ ਦੱਸੀ ਜਾਂਦੀ ਹੈ ਅਤੇ ਇਸ ਵੇਲੇ ਗੁਰਪੁਰਵਾਸੀ ਰਾਜਾ ਗੁਲਾਬ ਸਿੰਘ ਸੇਠੀ ਜੀ ਦੇ ਘਰ ਦਿੱਲੀ ਵਿਚ ਹੈ, ਉਸ ਵਿਚ ਉਪ੍ਰੋਕਤ “ਮਿਤ੍ਰ ਪਿਆਰੇ” ਵਾਲਾ ਗੀਤ ਅਤੇ ਸ਼ਬਦ ਹਜ਼ਾਰੇ ਵਾਲੇ ਦਸ ਸ਼ਬਦਾਂ ਸਮੇਤ ਹੈ ਹੀ ਨਹੀਂ।ਦੂਸਰੀ ਗੱਲ ਇਹ ਕਿ ਸਾਰੇ ਦਸਮ ਗ੍ਰੰਥ ਵਿਚ ਇਕ ਇਹ ਹੀੌ ਐਸਾ ਸਲੋਕ ਹੈ ਜਿਹੜਾ ਠੇਠ ਪੰਜਾਬੀ ਵਿਚ ਲਿਖਿਆ ਹੈ ਹੋਰ ਸਾਰੇ ਗ੍ਰੰਥ ਦੀ ਬੋਲੀ ਪਹਾੜੀ ਤੇ ਬ੍ਰਿਜ ਭਾਸ਼ਾ ਹੈ।

ਦਰਅਸਲ ਇੱਹ ਠੀਕ ਜਾਪਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀਨੇ–ਕਾਂਗੜ ਤੋਂ ਮੁਕਤਸਰ ਵਲ ਆਏ ਤਾਂ ਇੱਹ ਚਾਲੀ ਸਿੰਘ, ਜਿਹਨਾਂ ਦਾ ਮੁਖੀ ਭਾਗ ਸਿੰਘ ਝਬਾਲੀਆ ਸੀ ਅਤੇ ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲਾ ਬੰਦਾ ਸੀ, ਗੁਰੂ ਦਾ ਸਿੱਖ ਵੀ ਸੀ ਪਰ ਨਾਲ ਨਾਲ ਤੁਅੱਲਕਾਤ ਦੂਸਰੇ ਪਾਸੇ ਵੀ ਰੱਖਦਾ ਸੀ, ਇੱਕੋ ਇੱਕ ਔਰਤ ਜੋ ਇਹਨਾਂ ਦੇ ਨਾਲ ਸੀ ਉੱਹ ਸੀ ਮਾਤਾ ਭਾਗੋ, ਜਿਹੜੀ ਸਿੱਖੀ ਵਿੱਚ ਨਕੋ ਨੱਕ ਭਿਜੀ ਹੋਈ ਸੀ, ਗੁਰੂ ਜੀ ਦੇ ਮਾਤਾ ਗੁਜਰੀ ਜੀ ਅਤੇ ਸਾਹਿਬ ਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣ ਕੇ ਅਫਸੋਸ ਕਰਨ ਲਈ ਮਾਤਮ ਪੁਰਸੀ ਭੇਟਾ ਕਰਨ ਲਈ ਆਏ ਸਨ।

ਭਾਗ ਸਿੰਘ ਝਬਾਲ ਵਾਲੇ ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲੇ ਆਦਮੀ ਸਨ। ਅਫਸੋਸ ਕਰਨ ਤੋਂ ਬਾਅਦ ਇੱਹ ਲੱਗੇ ਮੁਗਲ ਅਧਿਕਾਰੀਆਂ ਅਤੇ ਗੁਰੂ ਜੀ ਵਿੱਚਕਾਰ ਸਮਝੌਤਾ ਕਰਾਉਣ ਦੀ ਗੱਲ। (ਉਹੀ ਪੰਨਾ ੧੬੧) ਤਾਂ ਗੁਰੂ ਜੀ ਨੇ ਉਹਨਾਂ ਨੂੰ ਜ਼ਮਾਨੇ ਦੀ ਸਰਕਾਰ/ਮੁਗਲਾਂ ਦੀ ਸਰਕਾਰ ਦੇ ਲੜੀਵਾਰ ਜ਼ੁਲਮਾਂ ਦਾ ਚੇਤਾ ਕਰਵਾਇਆ। ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਕਈ ਸਾਲਾਂ ਦੀ ਕੈਦ ਦਾ ਚੇਤਾ ਕਰਵਾਇਆ। ਗੁਰੂ ਤੇਗਬਹਾਦਰ ਸਾਹਿਬ ਦੀ ਸ਼ਹਾਦਤ ਦਾ ਚੇਤਾ ਕਰਵਾਇਆ। ਉੱਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਘੇਰੇ ਦਾ ਚੇਤਾ ਕਰਵਾਇਆ ਤੇ ਪੁਛਿਆ ਕਿ ਤੁਸੀਂ ਇਹਨਾਂ ਜ਼ੁਲਮਾਂ ਵੇਲੇ ਕਿੱਥੇ ਸੀ? ਗੁਰੂ ਜੀ ਨੇ ਪੁਛਿਆ, ਕੀ ਤੁਹਾਨੂੰ ਹੁਣ ਸਮਝੌਤੇ ਆਦਿ ਦੀਆਂ ਗੱਲਾਂ ਕਰਦਿਆਂ ਸ਼ਰਮ ਨਹੀ ਆਉਦੀ?

ਭਾਗ ਸਿੰਘ ਜੀ ਝਬਾਲੀਏ ਨੇ ਚੁੱਪ ਤੋੜਦਿਆਂ ਗੁਰੂ ਜੀ ਨੂੰ ਕਿਹਾ ਕਿ ਉਹਨਾਂ ਦੇ ਵੱਸ ਵਿੱਚ ਨਹੀ ਹੈ ਕਿ ਗੁਰੂ ਜੀ ਤੇ ਹੋਰ ਸ਼ਰਧਾ ਰੱਖਣ। ਗੁਰੂ ਜੀ ਜਵਾਬ ਵਿੱਚ ਆਖਦੇ ਹਨ ਕਿ ਉਹਨਾਂ ਨੂੰ ਸੱਦਿਆਂ ਤਾਂ ਨਹੀ ਸੀ ਗਿਆ? ਤੇ ਨਾਲ ਹੀ ਆਖ ਦਿੱਤਾ ਕਿ ਹੁਣ ਬੇਦਾਵਾ ਲਿਖ ਦੇਣ। ਜਿਸ ਤੇ ਭਾਗ ਸਿੰਘ ਝਬਾਲ ਤੇ ਹੋਰ ਚੌਹਾਂ ਪੰਜ਼ਾਂ ਸਿੰਘਾਂ ਨੇ ਦਸਤਖਤ ਕਰ ਦਿੱਤੇ ਬਾਕੀ ਪੈਂਤੀਆਂ ਨੇ ਦਸਤਖਤ ਨਹੀ ਕੀਤੇ ( ਉਹੀ)। ਰੱਬ ਦੀ ਮਰਜੀ ਐਨ ਉਸੀ ਵਕਤ ਗੁਰੂ ਜੀ ਨੂੰ ਖਬਰ ਮਿਲੀ ਕਿ ਸ਼ਾਹੀ ਫੋਜ਼ਾਂ ਤੇਜੀ ਨਾਲ ਪਿਛਾ ਕਰਦੀਆਂ ਇੱਧਰ ਆ ਰਹੀਆਂ ਹਨ। ਤਦ ਗੁਰੂ ਜੀ ਨੇ ਮਾਲਵੇ ਵਿੱਚੋਂ ਇਕੱਠੀਆਂ ਕੀਤੀਆਂ ਹੋਈਆਂ ਫੋਜ਼ਾਂ ਨੂੰ ਆਪਣੇ ਟਿੱਲੇ ਦੇ ਇੱਕ ਪਾਸੇ ਮੋਰਚੇ ਲਾਉਣ ਲਈ ਕਿਹਾ। ਇਹੀ ਵੇਲਾ ਸੀ ਜਦ ਮਾਤਾ ਭਾਗੋ ਜੀ ਨੇ ਇਹਨਾਂ ੪੦ ਸਿੰਘਾਂ ਨੂੰ ਸ਼ਰਮਿੰਦਿਆਂ ਕੀਤਾ ਤੇ ਕਿਹਾ ਕਿ ਇੱਸ ਤਰਾਂ ਗੁਰੂ ਜੀ ਨੂੰ ਸੰਕਟ ਦੀ ਘੜੀ ਵਿੱਚ ਛੱਡ ਕੇ ਜਾਣ ਨਾਲ ਮਾਝੇ ਦੀ ਨਮੋਸ਼ੀ ਹੋਵੇਗੀ। ਸਾਡਾ ਭਾਈਚਾਰਾ ਸਾਨੂੰ ਸਾਡੇ ਟੱਬਰਾਂ ਸਮੇਤ ਤਿਆਗ ਦੇਵੇਗਾ। ਇੱਸ ਦੇ ਫਲ ਸਰੂਪ ਇਹਨਾਂ ਸਿੰਘਾਂ ਨੇ ਵੀ ਕਮਰ-ਕੱਸੇ ਕੱਸ ਲਏ ਤੇ ਆ ਰਹੀਆਂ ਸਰਕਾਰੀ ਫੌਜ਼ਾਂ ਦਾ ਇਹਨਾਂ ਸਾਰਿਆਂ ਨੇ ਡੱਟ ਕੇ ਮੁਕਾਬਲਾ ਕੀਤਾ। ਤੀਰਾਂ ਗੋਲੀਆਂ ਦੀ ਲੜਾਈ ਤੋਂ ਬਾਅਦ ਤਲਵਾਰ ਦੀ ਜੰਗ ਸ਼ੁਰੂ ਹੋਈ। ਸੂਰਜ ਡੁਬਣ ਤਕ ਇਹ ੪੦ ਦੇ ੪੦ ਸਿੰਘ ਗੰਭੀਰ ਤਰਾਂ ਜ਼ਖਮੀ ਹੋ ਚੁਕੇ ਸਨ ਜ਼ਾਂ ਮਾਰੇ ਜਾ ਚੁਕੇ ਸਨ।ਇਹਨਾਂ ੪੦ ਸਿੰਘਾਂ ਵਿੱਚੋਂ ਕੇਵਲ ਤਿੰਨ ( ਰਾਇ ਸਿੰਘ, ਸੁੰਦਰ ਸਿੰਘ ਅਤੇ ਮਹਾਂ ਸਿੰਘ) ਅਖੀਰਲੇ ਸਵਾਸਾਂ ਤੇ ਸਨ ਜਦੋਂ ਸਰਕਾਰੀ ਫੌਜਾਂ ਜੰਗ ਦਾ ਮੈਦਾਨ ਛੱਡ ਕੇ ਜਾ ਚੁਕੀਆਂ ਸਨ ਤਾਂ ਗੁਰੂ ਜੀ ਇਹਨਾਂ ਕੋਲ ਪਹੁੰਚੇ। ਮਾਤਾ ਭਾਗੋ ਜੀ ਵੀ ਜ਼ਖਮੀ ਪਈ ਹੋਈ ਸੀ। ਗੁਰੂ ਜੀ ਸ਼ਹੀਦ ਹੋ ਚੁੱਕੇ ਅਤੇ ਜ਼ਖਮੀ ਸਿੰਘਾਂ ਨੂੰ ਉਦਾਰਚਿਤ ਨਾਲ ਅਸੀਸਾਂ ਦੀ ਬਖਸ਼ਿਸ਼ ਕਰਦੇ ਕਰਦੇ ਇਹਨਾਂ ਸਿੰਘਾਂ ਕੋਲ ਆਏ ਤਾਂ ਉਪਰ ਲਿਖੇ ਤਿਨਾਂ ਸਿੰਘਾਂ ਨੇ, ਇਹਨਾਂ ਵਿੱਚੋਂ ਕਿਸੇ ਦੇ ਵੀ ਬੇਦਾਵੇ ਉਪਰ ਦਸਤਖਤ ਨਹੀ ਸਨ, ਗੁਰੂ ਜੀ ਅੱਗੇ ਕੇਵਲ ਇਹੀ ਬੇਨਤੀ ਕੀਤੀ ਕਿ ਬੇਦਾਵਾ ਪਾੜ ਦਿਓ ਅਤੇ ਭੁੱਲ ਖਿਮਾ ਕਰ ਦਿਓ। ਗੁਰੂ ਜੀ ਨੇ ਇਵੇਂ ਹੀ ਕੀਤਾ ਤੇ ਇਹਨਾਂ ਨੂੰ ਮੁਕਤਾ ਦਾ ਵਰਦਾਨ ਪ੍ਰਦਾਨ ਕੀਤਾ। ਗੁਰੂ ਜੀ ਨੇ ਉੱਸ ਅਸਥਾਨ ਤੇ ਈਸ਼ਰ ਸਰ ਦਾ ਨਾਮ ਬਦਲਕੇ ਇਹਨਾਂ ਸ਼ਹੀਦ ਸਿਖਾਂ ਦੇ ਮਾਣ ਵਜ਼ੋਂ ਮੁਕਤਸਰ ਰੱਖ ਦਿੱਤਾ। ਇਹਨਾਂ ੪੦ ਸਿੰਘਾਂ ਨੇ ਬੇਦਾਵਾ ਅਨੰਦਪੁਰ ਦਿੱਤਾ ਸੀ ਖੁਨਾਮੀਆਂ ਰਹਿਤ ਨਹੀ।

“ਹਵਾਲਾ ਇਤਹਾਸ ਚ ਸਿੱਖ ਡਾ: ਸੰਗਤ ਸਿੰਘ ਦੀ ਇੱਹ ਕਿਤਾਬ ਸਿੱਖ ਸੰਗਤਾਂ ਨੂੰ ਪੜ੍ਹਨ ਦੀ ਅਪੀਲ” ਇੱਕ ਹੋਰ ਵੀਚਾਰ ਇਹ ਕਿ ਜੇ ਪਾਣੀ ਨਾ ਮਿਲਣ ਦੀ ਵਜ੍ਹਾ ਕਰ ਕੇ ਜ਼ਮਾਨੇ ਦੀ ਸਰਕਾਰ ਦੀਆਂ ਫੌਜ਼ਾਂ ਜਲਦੀ ਹੀ ਲੜਾਈ ਤੋਂ ਬਾਅਦ ਪਿਛਾਂਹ ਨੂੰ ਭੱਜ ਗਈਆਂ ਸਨ ਤਾਂ ਜ਼ਰੂਰ ਸਾਲ ਦਾ ਗਰਮੀ ਦਾ ਪੱਖ ਹੋਵੇਗਾ। ਮਤਲਬ ਜੇਠ ਹਾੜ ਦਾ ਮਹੀਨਾ ਹੋਵੇਗਾ। ਜਿਸ ਤਰ੍ਹਾਂ ਅੱਜ ਅਸੀਂ ਮਾਘੀ ਦਸੰਬਰ/ਜਨਵਰੀ ਵਿਚ ਮਨਾਉਂਦੇ ਹਾਂ ਇਹ ਗਲਤ ਹੈ। ਸਿੱਖ ਸੰਗਤਾਂ ਨੇ ਇਸ ਦਿਨ ਨੂੰ ਸਰਬ-ਸੰਮਤੀ ਨਾਲ ਦਸੰਬਰ/ਜਨਵਰੀ ਵਿਚ ਮਨਾਉਣ ਦਾ ਕਦੋਂ ਫੈਸਲਾ ਕੀਤਾ ਕਦੇ ਪੜ੍ਹਨ ਵਿਚ ਨਹੀ ਆਇਆ?

ਬਾਕੀ ਸਿੱਖ ਧਰਮ ਦੇ ਸੱਭ ਤੋਂ ਵੱਡੇ ਫਲਾਸਫਰ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ ੯੮੧ ਤੇ ਮੁਕਤੇ ਸਿਰਲੇਖ ਹੇਠ ਉਨ੍ਹਾਂ ੪੦ ਸਿੱਖਾਂ ਦੇ ਨਾਮ ਲਿਖੇ ਹਨ ਜਿਹੜੇ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ ਸਨ। ਖਤਰਾਣੇ ਦੀ ਢਾਬ ਤੇ ਮਾਲਵੇ ਦੀਆਂ ਫੌਜਾਂ ਤੋਂ ਇਲਾਵਾ, ਮਹਾਂ ਸਿੰਘ ਤੇ ਉਨ੍ਹਾਂ ਦੇ ਨਾਲ ਦੇ ੪੦ ਸਿੱਖਾਂ ਨੂੰ, ਜਿਨ੍ਹਾਂ ਨੂੰ ਅੱਜ ਤਕ ਸਿੱਖ ਕੌਮ ੪੦ ਮੁਕਤੇ ਮੰਨਦੀ ਆ ਰਹੀ ਹੈ, ਭਾਈ ਕਾਹਨ ਸਿੰਘ ਨਾਭਾ ਸਿਰਫ ਸ਼ਹੀਦ ਹੀ ਲਿਖਦੇ ਹਨ। ਪਰ ਇਸੇ ਹੀ ਮਹਾਨ ਕੋਸ਼ ਦੇ ਪੰਨਾ ੯੮੦ ਤੇ ਮੁਕਤਸਰ ਦੇ ਸਿਰਲੇਖ ਹੇਠ ਫਿਰ ਮਾਝੇ ਦੇ ੪੦ ਸਿੰਘਾਂ ਦਾ ਜ਼ਿਕਰ ਕਰਕੇ ਟੁੱਟੀ ਸਿੱਖੀ ਗੰਢੀ ਹੈ ਤੇ ਕਲਗੀਧਰ ਦਾ ਇਨ੍ਹਾਂ ਹੀ ਸ਼ਹੀਦ ਸਿੰਘਾਂ ਨੂੰ ਮੁਕਤ ਪਦਵੀ ਬਖਸ਼ਣ ਦਾ ਜ਼ਿਕਰ ਕਰਦੇ ਹਨ। ਸੱਚ ਕੀ ਹੈ ਇਸ ਬਾਰੇ ਇਹ ਲੇਖ ਜੱਥੇਦਾਰ ਅਕਾਲ ਤਖਤ, ਅੰਮ੍ਰਿਤਸਰ ਸਾਹਿਬ, ਨੂੰ ਵੀ ਭੇਜਿਆ ਹਾ ਰਿਹਾ ਹੈ। ਜੇ ਜੱਥੇਦਾਰ ਸਾਹਿਬ ਨੇ ਉਤਰ ਦਿੱਤਾ ਤਾਂ ਸੰਗਤਾਂ ਨੂੰ ਸੂਚਤ ਕਰ ਦਿੱਤਾ ਜਾਵੇਗਾ।

ਇਕ ਖਿਆਲ ਹੋਰ ਕਿ ਜੇ ਇਹ ੪੦ ਸਿੰਘ ਸ਼ਹੀਦ ਹੋ ਹੀ ਚੁੱਕੇ ਸਨ ਤਾਂ ਸ਼ਾਹੀ ਫੋਜਾਂ ਨੂੰ ਮੈਦਾਨ ਛੱਡ ਕੇ ਜਾਣ ਦੀ ਕੀ ਲੌੜ ਸੀ? ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਜੀ ਕੋਲ ਹਾਲੇ ਹੋਰ ਵੀ ਮਾਲਵੇ ਚੋਂ ਤਿਆਰ ਕੀਤੀਆਂ ਫੋਜਾਂ ਸਨ ਤੇ ਇਨ੍ਹਾਂ ਫੋਜਾਂ ਵਿਚੋਂ ਵੀ ਕਈ ਸਿੰਘ ਸ਼ਹੀਦ ਹੋਏ ਹੋਣਗੇ। ਭਾਵ ਕਿ ਮੁਕਤਸਰ ਦੀ ਜੰਗ ਵਿਚ ਕੇਵਲ ੪੦ ਸਿਮਘ ਸ਼ਹੀਦ ਨਹੀ ਹੋਏ ਸਗੋਂ ਜ਼ਿਆਦਾ ਸਿੰਘ ਸ਼ਹੀਦ ਹੋਏ ਹਨ।