ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਝੂਠੇ ਪ੍ਰੋ. ਹਰਭਜਨ ਸਿੰਘ ਦੇ ਝੂਠੇ ਜਵਾਬ।

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ


ਪ੍ਰੋ. ਹਰਭਜਨ ਸਿੰਘ ਜੀ ਇੰਞ ਲਗਦਾ ਹੈ ਜਿਵੇਂ ਤੁਹਾਨੂੰ ਬਾਬਾ ਵਿਰਸਾ ਸਿੰਘ ਦੀ ਚੂਰੀ ਨਾਲ ਬਦਹਜ਼ਮੀ ਹੋ ਗਈ ਹੋਵੇ। ਇੰਞ ਹੋਣ ਨਾਲ ਕਈ ਵਾਰੀ ਖਿਆਲ ਦਰੁਸਤ ਨਹੀਂ ਰਹਿੰਦੇ। ਹੁਣੇ ਹੁਣੇ ਤੁਹਾਡੇ ਹੀ ਇੱਕ ਵਿਦਿਆਰਥੀ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਤੁਸੀਂ ਖੁਦ 1997 ਤਕ ਇਸ ਗੰਦ ਦੇ ਟੋਕਰੇ ਨੂੰ ਗ੍ਹਾਲਾਂ ਕੱਢਦੇ ਨਹੀਂ ਸੀ ਥੱਕਦੇ। ਤੁਸੀਂ ਵੀ ਇਹੀ ਖਿਆਲ ਰੱਖਦੇ ਸੀ ਜੋ ਅੱਜ ਸਾਡੇ ਹਨ। ਇਹ ਭਾਣਾ ਬਾਬਾ ਵਿਰਸਾ ਸਿੰਘ ਦੀ ਚੂਰੀ ਨੇ ਹੀ ਵਰਤਾਇਆ ਹੈ ਕਿ ਤੁਹਾਡੇ ਵਿਚਾਰ ਅੱਜ ਬਦਲ ਗਏ ਹਨ। ਇੱਕ ਬਾਬਾ ਜਿਸਨੂੰ ਇੱਲ੍ਹ ਦੇ ਥਾਂ ਕੁੱਕੜ ਲਿਖਣਾ ਨਹੀਂ ਸੀ ਆਉਂਦਾ, ਕਿਉਂਕਿ ਉਹ ਕਦੀ ਸਕੂਲ ਗਿਆ ਹੀ ਨਹੀਂ ਸੀ, ਉਹ ਪਰੋਫੈਸਰਾਂ ਦੇ ਦਿਮਾਗ ਬਦਲ ਗਿਆ। ਲੋਹੜਾ ਸਾਈ ਦਾ। ਇਹ ਹੈ ਬਾਬੇ ਦੀ ਕਰਾਮਾਤ ਜਾਂ ਪੈਸੇ ਦੀ।

ਤੁਹਾਡੀ ਲਿਖਤ। ਜੋ ਲੋਕ ਆਪਣੇ ਗੁਰੂ-ਪਿਤਾ ਦੇ ਬਚਨਾਂ ਨੂੰ ਗੰਦ ਦਾ ਟੋਕਰਾ ਕਹਿਣ ਤੋਂ ਰਤਾ ਭੀ ਸ਼ਰਮ ਮਹਿਸੂਸ ਨਹੀਂ ਕਰਦੇ ਅਤੇ ‘ਜਪੁ’ ਬਾਣੀ ਸਮੇਤ ਸਮੁਚੇ ਦਸਮ ਗ੍ਰੰਥ ਸਾਹਿਬ ਨੂੰ ਗੰਦ ਦਾ ਟੋਕਰਾ ਕਹਿ ਰਹੇ ਹਨ, ਉਨ੍ਹਾਂ ਦਾ ਅਤਿ ਬੁਰਾ ਹਸ਼ਰ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਸਿਖ ਜ਼ਰੂਰ ਵੇਖਣਗੇ, ਐਸਾ ਮੇਰਾ ਵਿਸ਼ਵਾਸ ਹੈ।

ਬਾਣੀ ਦਾ ਨਾਮ ‘ਜਪੁ’ ਨਹੀਂ ‘ਜਾਪੁ’ ਹੋਣਾ ਚਾਹੀਦਾ ਹੈ। ਪ੍ਰੋ. ਹਰਭਜਨ ਸਿੰਘ ਜੀ ਹਰ ਮਨੁੱਖ ਲਿਖਣ ਵਿੱਚ ਗਲਤੀਆਂ ਕਰਦਾ ਹੈ ਤੇ ਕਰਦਾ ਰਹੇਗਾ। ਮੈਂ ਫਿਰ ਇੱਕ ਵਾਰ ਦੁਹਰਾਉਂਦਾ ਹਾਂ ਕਿ ਸਾਡਾ ਵਿਸ਼ਾ ਲਿਖਤਾਂ ਵਿੱਚ ਗਲਤੀਆਂ ਕੱਢਣਾ ਨਹੀਂ ਸਗੋਂ ਗੰਦ ਦੇ ਟੋਕਰੇ ‘ਦਸਮ ਗ੍ਰੰਥ’ ਬਾਰੇ ਚਰਚਾ ਕਰਨਾ ਹੈ। ਤੁਹਾਡਾ ਵਿਸ਼ਵਾਸ ਗਲਤ ਹੈ। ਤੁਸੀਂ ਅੰਦਰੋਂ ਡਰੇ ਹੋਏ ਹੋ। ਇਹ ਹਸ਼ਰ ਝੂਠ ਬੋਲਣ ਵਾਲੇ ਦਾ ਹੁੰਦਾ ਹੈ। ਕਿਉਂਕਿ ਤੁਸੀਂ ਗੰਦ ਦੇ ਟੋਕਰੇ ਨੂੰ ਚੰਬੜੇ ਹੋਏ ਹੋ ਇਸ ਕਰਕੇ ਸੱਚ ਬੋਲ ਹੀ ਨਹੀਂ ਸਕਦੇ। ਬਿਮਾਰੀਆਂ ਤੁਹਾਨੂੰ ਘੇਰਨਗੀਆਂ। ਬਾਬੇ ਦਾ ਇੱਕ ਹੋਰ ਸ਼ੇਰ, ਜੋ ਸਦਾ ਝੂਠ ਬੋਲਣ `ਚ ਮਾਹਰ, ਲੋਕਾਂ ਦੀ ਚੂਰੀ ਖਾਣ `ਚ ਧਨੰਤਰ ਵੈਦ, ਚਾਲ-ਚੱਲਣ `ਚ ਅਤਿ ਦਾ ਗਿਰਿਆ ਹੋਇਆ ਜੋ ਤੁਹਾਡੇ ਨਾਲ ਸਟੇਜ ਤੇ ਖੜ ਕੇ ‘ਦਸਮ ਗ੍ਰੰਥ’, ਗੰਦ ਦੇ ਟੋਕਰੇ, ਵਿਰੁਧ ਅਵਾਜ ਉਠਾਉਣ ਵਾਲਿਆਂ ਨੂੰ ਸੋਧਣ ਦੀਆਂ ਧਮਕੀਆਂ ਦਿੰਦਾ ਨਹੀ ਸੀ ਥੱਕਦਾ ਉਹ ਆਚਰਣਹੀਣ ਸ਼ਖਸ ਸਾਡੇ ਕੈਮਰੇ ਵਿੱਚ ਬੰਦ ਭਿੱਜੀ ਬਿਲੀ ਬਣਿਆ ਤੁਸੀਂ www.singhsabhacanada.com ਤੇ ਦੇਖ ਸਕਦੇ ਹੋ।

ਤੁਸੀਂ ਬਾਬਾ ਸ੍ਰੀ ਚੰਦ ਜਿਨ੍ਹਾਂ ਦਾ ਨਾਮ ਤੁਹਾਨੂੰ ਠੀਕ ਨਹੀਂ ਲਿਖਣਾ ਆਇਆ, ਕਿਉਂਕਿ ਤੁਸਾਂ ਅਧੂਰੇ ਸ਼ਬਦ (ਜਿਵੇਂ ਡਾਕਟਰ ਲਈ ਡਾ।) ਵਾਂਗ ਇਸ ਅੱਗੇ ਦੋਟ ਲਗਾ ਦਿੱਤਾ ਹੈ। ਸ਼ਬਦ ਦੋਟ ਨਹੀਂ ਡਾਟ ਹੁੰਦਾ ਹੈ। ਵੈਸੇ ਸ੍ਰੀ ਨੂੰ ਸਿਰੀ ਲਿਖਿਆ ਪੁਰਾਣੀਆ ਲਿਖਤਾਂ ਵਿੱਚ ਮਿਲਦਾ ਹੈ।

ਪਿਆਰੇ ਸੁਹਿਰਦ ਪਾਠਕੋ ਵਿਰੋਧੀ ਧਿਰ ਉਤੇ ਇਸ ਦਾ ਵਾਂਛਿਤ ਪ੍ਰਭਾਵ ਹੋਇਆ ਅਤੇ ਮੇਰੇ ਉਤੇ ਅਗਲਾ ਹਮਲਾ ਕਰਨ ਵਾਸਤੇ ਉਨ੍ਹਾਂ ਨੇ ਹੁਣ ਡਾ। ਗੁਰਮੀਤ ਸਿੰਘ ਨੂੰ ਇਕੱਲਿਆਂ ਦੋ-ਦੋ ਹੱਥ ਕਰਨ ਵਾਸਤੇ ਮੈਦਾਨ ਵਿੱਚ ਉਤਾਰਨ ਦਾ ਖ਼ਤਰਾ ਮੁਲ ਲਿਆ ਹੈ। ਜੇ ਪੂਰਾ ਅੱਖਰ ਡਾਕਟਰ ਹੁੰਦਾ ਹੈ ਤਾਂ ਤੁਸੀਂ ਓਹੀ ਗਲਤੀ ਕਰਕੇ ਡਾ. ਕਿਉਂ ਲਿਖਿਆ ਹੈ? ਅਸੀਂ ਸਿਹਾਰੀਆਂ ਬਿਹਾਰੀਆਂ ਤੇ ਔਂਕੜ ਦੁਲੈਂਕੜਿਆਂ ਦੀਆਂ ਗਲਤੀਆਂ ਦੀ ਗੱਲ `ਚ ਨਹੀਂ ਪੈਣਾ। ਗੱਲ ‘ਦਸਮ ਗ੍ਰੰਥ’ ਦੇ ਕੋਕ ਸ਼ਾਸ਼ਤਰ ਦੀ ਹੈ। ਕੋਕ ਸ਼ਾਸ਼ਤਰ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਲਿਖ ਕੇ ਗੁਰੂ ਜੀ ਦਾ ਹੀ ਨਹੀਂ ਸਗੋਂ ਸਾਰੀ ਸਿੱਖ ਕੌਮ ਦਾ ਘੋਰ ਅਪਮਾਨ ਕਰ ਰਹੇ ਹੋ। ਨਾਲ ਲੱਗਦੀ ਗੱਲ ਵੀ ਕਹਿ ਦੇਵਾਂ ਕਿ ਇਸ ਲਿਖਤ ਦਾ ਲਿਖਾਰੀ ਡਾ: ਗੁਰਮੀਤ ਸਿੰਘ ਨਹੀਂ ਬਲਕਿ ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਹੈ ਤੇ ਲਿਖਤ ਦੇ ਥੱਲੇ ਜਾ ਕੇ ਇਹ ਨਾਮ ਬਕਾਇਦਾ ਦਰਜ਼ ਹੈ। ਜਦੋਂ 1972 ਵਿੱਚ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਤੋਂ ਮੈਂ ਚੌਧਵੀਂ ਪਾਸ ਕੀਤੀ ਸੀ ਤਾਂ ਪੰਜਾਬੀ ਲਿਖਣ ਦਾ ਤਰੀਕਾ ਕੁੱਝ ਇਸ ਤਰ੍ਹਾਂ ਦਾ ਸੀ। ਜਿਵੇਂ ਇੱਕ ਤੇ ਅੱਜ ਇਕ, ਇੱਟ ਤੇ ਅੱਜ ਇਟ। ਅੱਜ ਤੋਂ ਚਾਲੀ ਕੁ ਸਾਲ ਪਹਿਲਾਂ ਗੱਗੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਲਾਉਣੀ ਕੋਈ ਜਾਣਦਾ ਹੀ ਨਹੀਂ ਸੀ। ਇਨ੍ਹਾਂ ਗਲਤੀਆਂ ਦਾ ਹੋਣਾ ਸਾਡੀ ਲਿਖਤ ਵਿੱਚ ਸੁਭਾਵਕ ਹੀ ਹੈ ਕਿਉਂਕਿ ਮੈਂ ਤਦ ਤੋਂ ਹੀ ਬਾਹਰ ਰਹਿ ਰਿਹਾ ਹਾਂ। ਬਾਕੀ ਪੰਜਾਬੀ ਲਿਖਦੇ ਸਮੇਂ ਹਿੰਦੀ ਦੇ ਮਹਾਨ ਕੋਸ਼ ਜਾ ਸੰਕ੍ਰਿਤ ਕੋਸ਼ ਦੀ ਲੋੜ ਨਹੀਂ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਹਾਇਤਾ ਲੈ ਸਕਦੇ ਹਾਂ। ਅਸਲ `ਚ ਸਾਡਾ ਸੁਨੇਹਾ ਤੁਹਾਡੀ ਸਮਝ `ਚ ਪੈਂਣਾ ਚਾਹੀਦਾ ਹੈ ਤੇ ਉਹ ਹੋ ਰਿਹਾ ਹੈ, ਗੱਲ ਖਤਮ।

ਤੁਹਾਡੀ ਲਿਖਤ। “ਪਹਿਲੀ ਗੱਲ ਤਾਂ ਇਹ ਗ੍ਰੰਥ ਮੌਜੂਦ ਰਿਹਾ ਹੈ। ਦੂਜੀ ਗੱਲ ਇਹ ਤੱਥ ਪਰੰਪਰਾਗਤ ਸਿਖ ਇਤਿਹਾਸ ਵਿੱਚ ਚਲਦਾ ਆਇਆ ਹੈ। ਤੀਜਾ ਤੱਥ ਇਹ ਕਿ ਇਸ ਦੀ ਪੁਸ਼ਟੀ ਭਾਈ ਕੇਸਰ ਸਿੰਘ ਕ੍ਰਿਤ ਬੰਸਾਵਲੀਨਾਮੇ ਵਿਚੋਂ ਹੋ ਜਾਂਦੀ ਹੈ।” ਤੁਹਾਡੀਆਂ ਇਹ ਤਿੰਨੇ ਮਨੌਤਾਂ ਗਲਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸੰਸਾਰ ਵਿੱਚ ਹੁੰਦਿਆਂ ਹੁੰਦਿਆਂ ‘ਦਸਮ ਗ੍ਰੰਥ’ ਕਦੇ ਵੀ ਹੋਂਦ ਵਿੱਚ ਨਹੀਂ ਸੀ ਆਇਆ ਤਾਂ ਗੁਰੂ ਜੀ ਦੇ ਸਿੱਖਾਂ ਨੇ ਇਸ ਦੀ ਬਾਣੀ ਦਾ ਰਟਨ ਕਿਥੋਂ ਕਰਨਾ ਸੀ? ਤੁਹਾਡੀ ਇਹ ਮਨੌਤ ਵੀ ਗਲਤ ਹੈ ਕਿ ਪਹਾੜੀਏ ਸਿੱਖਾਂ ਕੋਲੋਂ ਇਸ ਕਰਕੇ ਡਰਦੇ ਸਨ ਕਿ ਸਿੱਖ ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਬਹਾਦਰ ਬਣ ਗਏ ਸਨ। ਦੂਸਰੀ ਗੱਲ ਇਹ ਕਿ ਕਿਸੇ ਵੀ ਬਾਣੀ ਦਾ ਰਟਨ ਕਿਸੇ ਵੀ ਮਨੁੱਖ ਨੂੰ ਬਹਾਦਰ ਨਹੀਂ ਬਣਾ ਸਕਦਾ। ਇਹ ਕਰਾਮਾਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਪੈਣ ਨਾਲ ਵਾਪਰੀ ਸੀ ਤੇ ਦਸਵੇਂ ਗੁਰੂ ਜੀ ਤੋਂ ਕਿਤੇ ਪਹਿਲਾਂ ਛੇਵੇਂ ਪਾਤਸ਼ਾਹ ਵੇਲੇ ਸਿੰਘ ਚਾਰ ਲੜਾਈਆਂ ਲੜ ਚੁਕੇ ਸਨ।

ਪਰੰਪਰਾਵਾਂ ਲੋਕਾਂ ਕਰਕੇ ਚੱਲਦੀਆਂ ਹਨ ਤੇ ਲੋਕ ਹੀ ਇਨ੍ਹਾਂ ਨੂੰ ਬਦਲਦੇ ਹਨ। ਪਰੰਪਰਾਵਾਂ ਸਿਧਾਂਤ ਨਹੀਂ ਹੁੰਦੇ। ਕਈ ਗ੍ਰੰਥ ਜਦੋਂ ਹੱਥ ਲਿਖਤ ਤੋਂ ਛਾਪੇ ਦੀਆਂ ਲਿਖਤਾਂ ਵਿੱਚ ਬਦਲੇ ਗਏ ਤਾਂ ਕੁੱਝ ਲਿਖਤਾਂ ਬਦਲ ਦਿੱਤੀਆ ਗਈਆਂ। ਇਸ ਤਰ੍ਹਾਂ ਦੀ ਇੱਕ ਉਦਾਹਰਣ ਮੈਂ ਤੁਹਾਨੂੰ ਦਿੰਦਾ ਹਾਂ। ਰਹਿਤਨਾਮੇ, ਸੰਪਾਦਕ ਪਿਆਰਾ ਸਿੰਘ ਪਦਮ (ਏਕੇ ਨੂੰ ਪੰਦਰਾਂ ਸਿਫਰਾਂ), ਪੰਨਾ 66 ਤੇ ਇੰਞ ਲਿਖਿਆ ਹੈ: ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ। ਸਾਨੂੰ ਕੇਸਰ ਸਿੰਘ ਛਿਬਰ ਤੋਂ ਪੁੱਛਣ ਦੀ ਲੋੜ ਨਹੀਂ ਕਿ ਇਹ ਗੰਦ ਦਾ ਟੋਕਰਾ ਕਿਸਦਾ ਲਿਖਿਆ ਹੈ। ਫੇਸਲਾ ਅਸੀਂ ਕਰਨਾ ਹੈ ਕਿ ਐਸੀ ਗੰਦੀ ਲਿਖਤ ਕੋਈ ਸਮਾਜ ਸੁਧਾਰਕ ਲਿਖ ਵੀ ਸਕਦਾ ਹੈ? ਇਸ ਪੰਗਤੀ ਨੂੰ ਬਦਲ ਕੇ ਗਿਆਨੀ ਗਿਆਨ ਸਿੰਘ ਦੇ ਗ੍ਰੰਥ ਵਿੱਚ ਭਾਈ ਵੀਰ ਸਿੰਘ ਜੀ ਨੇ ਆਪਣੇ ਕੋਲੋਂ ਇਹ ਲਿਖ ਦਿੱਤਾ: ਗੁਰੂ ਗ੍ਰੰਥ ਜੀ ਮਾਨੀਅਹਿ ਪਰਗਟ ਗੁਰਾਂ ਕੀ ਦੇਹ। ਬਸ ਸਿੱਖ ਕੌਮ ਸ਼ਬਦ ਗੁਰੂ ਦੀ ਅਹਿਮੀਅਤ ਨੂੰ ਭੁੱਲ ਗਈ ਤੇ ਹਿੰਦੂਤਵੀਆਂ ਵਾਂਗਰ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਬਣਾ ਕੇ ਪੂਜਣ ਲੱਗ ਪਈ। ਇਸ ਕੰਮ ਦਾ ਦੋਸ਼ੀ ਭਾਈ ਵੀਰ ਸਿੰਘ ਹੈ।

ਮੇਰਾ ਉਸ ਸਿਖੀ ਵਿੱਚ ਨਿਸ਼ਚਾ ਹੈ, ਜੋ 1699 ਦੀ ਵੈਸਾਖੀ ਵਾਲੇ ਦਿਨ ਸੰਪਾਦਿਤ ਹੋਈ ਸੀ। ਉਸ ਸਮੇਂ ਦਸਵੇਂ ਗੁਰੂ ਜੀ ਨੇ ਸਿਖਾਂ ਦੀ ਕੁਲ ਨਾਸ਼ ਕੀਤੀ ਸੀ, ਫਿਰ ਮੈਂ ਕਿਹੜਾ ਗੋਤਰ ਆਪਣੇ ਨਾਮ ਨਾਲ ਲਿਖਾਂ? ਆਪਣੇ ਗੋਤਰ ਲਿਖਣ ਨੂੰ ਉਚਿਤ ਠਹਿਰਾਉਣ ਵਾਸਤੇ ਗੁਰਬਾਣੀ ਦੇ ਪ੍ਰਮਾਣ ਤੁਹਾਨੂੰ ਸੁਝ ਗਏ ਹਨ, ਜਦੋਂ ਕਿ ਬਿਚਿਤ੍ਰ ਨਾਟਕ ਵਿਚੋਂ ਤੁਹਾਨੂੰ ਬੇਦੀਆਂ-ਸੋਢੀਆਂ ਦਾ ਆਉਣਾ ਬਹੁਤ ਚੁਭਦਾ ਹੈ। ਇਹੀ ਗੱਲ ਹਿੰਦੂਤਵੀਏ ਵੀ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਵੱਖਰੀ ਹੈ ਬਾਕੀ ਨੌਂ ਗੁਰੂ ਸਹਿਬਾਨ ਨਾਲੋਂ। ਜੋ ਸਿੱਖੀ 1699 ਵਿੱਚ ਸੰਪਾਦਿਤ ਹੋਈ ਉਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਾਲੋਂ ਵੱਖਰੀ ਨਹੀਂ। ਇਸ ਕਰਕੇ ਤੁਹਾਡਾ ਇਹ ਲਿਖਣਾ, ਕਿ ਮੈਂ 1699 ਤੋਂ ਸੰਪਾਦਿਤ ਹੋਈ ਸਿੱਖੀ `ਚ ਨਿਸ਼ਚਾ ਰੱਖਦਾ ਹਾਂ, ਵੀ ਗਲਤ ਹੈ।

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥ ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥ ਸੁਖਦੇਉ ਪਰੀਖ੍ਹਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ॥ ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ॥ 8॥ ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ॥ ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ॥ ਗੁਣ ਗਾਵੈ ਮੁਨਿ ਬ੍ਹਾਸੁ ਜਿਨਿ ਬੇਦ ਬ੍ਹਾਕਰਣ ਬੀਚਾਰਿਅ॥ ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ॥ ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ॥ ਜਪੁ ਕਲ ਸੁਜਸੁ ਨਾਨਕ ਗੁਰੁ ਸਹਜੁ ਜੋਗੁ ਜਿਨਿ ਮਾਣਿਓ॥ 9॥

ਕੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗਲਤ ਕਹੋਗੇ? ਇਸ ਪਦ ਵਿੱਚ ਆਏ ਸਾਰੇ ਮਹਾਪੁਰਖ ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਹਨ, ਗੁਰੂ ਜੀ ਦਾ ਗੁਣ-ਗਾਇਨ ਕਰਦੇ ਵਿਖਾਏ ਗਏ ਹਨ। ਫਿਰ ਤੁਹਾਡੇ ਮੱਤ ਅਨੁਸਾਰ ਤਾਂ ਇਥੇ ਬਹੁਤ ਵਡੀ ਚੂਕ ਹੋ ਗਈ ਹੈ। ਇਨ੍ਹਾਂ ਸਵੱਯਾਂ ਵਿੱਚ ਕਿਹੜੀ ਪੰਗਤੀ ਹੈ ਜੋ ਇਹ ਦਸਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੇ ਹੋਏ ਭਗਤ-ਜਨ ਗੁਰੂ ਨਾਨਕ ਸਾਹਿਬ ਦੇ ਗੁਣ ਗਾਇਨ ਕਰ ਰਹੇ ਹਨ? ਕਿਸੇ ਅਰਥਕਾਰ ਨੂੰ ਭੁਲੇਖਾ ਲੱਗ ਸਕਦਾ ਹੈ। ਗੁਰੂਬਾਣੀ ਭਵਿਖਬਾਣੀ ਵਿਚੋਂ ਸਾਨੂੰ ਬਾਹਰ ਕੱਢਦੀ ਹੈ ਨਾ ਕੇ ਇਸ ਵਿੱਚ ਧਕੇਲਦੀ ਹੈ।

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥ ਪ੍ਰੋ: ਹਰਭਜਨ ਸਿੰਘ ਜੀ ਇਨ੍ਹਾਂ ਪੰਗਤੀਆਂ ਦੇ ਬਚਨਾਂ ਦਾ ਮਤਲਬ ਇਹ ਬਣਦਾ ਹੈ ਕਿ ਰਵਿਦਾਸ, ਜੈਦੇਵ, ਤ੍ਰਿਲੋਚਨ ਅਤੇ ਕਬੀਰੁ ਜੀ ਗੁਣ ਗਾ ਰਹੇ ਹਨ। ਗੁਣ ਕਿਸ ਦੇ ਗਾ ਰਹੇ ਹਨ? ਪਰਮਾਤਮਾ ਦੇ। ਇਸ ਤੋਂ ਪਹਿਲਾਂ ਦੀਆਂ ਭਗਤਾਂ ਦੀਆਂ ਜਿਤਨੀਆਂ ਵੀ ਬਾਣੀਆਂ ਦਰਜ਼ ਹਨ ਉਨ੍ਹਾਂ ਵਿਚੋਂ ਕਿਸੇ ਇੱਕ ਵਿਚੋਂ ਵੀ ਇਹ ਸੰਕੇਤ ਨਹੀਂ ਮਿਲਦਾ ਕਿ ਕੋਈ ਵੀ ਭਗਤ ਕਿਸੇ ਆਉਣ ਵਾਲੇ ਭਗਤ ਜਾਂ ਗੁਰੂ ਸਾਹਿਬਾਨ ਦੇ ਗੁਣ ਗਾਇਨ ਕਰ ਰਹੇ ਹੋਣ। ਇਸ ਕਰਕੇ ਇਹ ਨਤੀਜਾ ਕੱਢਣਾ, ਕਿ ਇਨ੍ਹਾਂ ਸਵੱਯਾਂ ਵਿੱਚ ਭਗਤ ਸਹਿਬਾਨ ਗੁਰੂ ਜੀ ਦੇ ਗੁਣ ਗਾਇਨ ਕਰ ਰਹੇ ਹਨ, ਗਲਤ ਹੈ।

ਸਾਡਾ ਅਸਲ ਮੁੱਦਾ ਹੈ ‘ਦਸਮ ਗ੍ਰੰਥ’, ਗੰਦ ਦਾ ਟੋਕਰਾ। ਪਹਿਲੇ ਦੋ ਲੇਖਾਂ ਵਿੱਚ ‘ਦਸਮ ਗ੍ਰੰਥ’ ਦੀ ਬਾਣੀ ਦੀਆਂ ਉਦਾਹਰਣਾਂ ਦੇ ਕੇ ਸਵਾਲ ਪਾਏ ਸਨ। ਉਨ੍ਹਾਂ ਵੱਲ ਨਜ਼ਰ ਮਾਰ ਲੈਣਾ।

  1. ਇਕ ਪਾਸੇ ਗੁਰੂ ਸਹਿਬਾਨ ਕੇਸ ਰੱਖਣ ਦਾ ਉਪਦੇਸ਼ ਦਿੰਦੇ ਹਨ ਤੇ ਦੂਸਰੇ ਪਾਸੇ ਦਸਮ ਗ੍ਰੰਥ ਵਿੱਚ ਕੇਸ ਨਾਸ ਕਰਨ ਦੇ ਤਰੀਕੇ ਦਸਦੇ ਹਨ, ਇਨ੍ਹਾ ਵਿਚੋਂ ਕਿਹੜਾ ਠੀਕ ਹੈ?
  2. ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਮੁਤਾਬਕ ਪਤੀ ਤੇ ਪਤਨੀ ਨੂੰ ‘ਏਕਾ ਨਾਰੀ ਜਤੀ ਕਹਾਵੈ’ ਦੇ ਆਧਾਰ ਤੇ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ। ਪਰ ਦੂਸਰੇ ਪਾਸੇ ਦਸਮ ਗ੍ਰੰਥ ਵਿਚੋਂ ਇਹ ਸਿਖਿਆ ਕਈ ਸਾਰੇ ਚ੍ਰਿਤਰਾਂ ਵਿਚੋਂ ਮਿਲਦੀ ਹੈ ਕਿ ਜੇ 1600 ਜੁਤੀਆਂ ਖਾ ਕੇ ਕਿਸੇ ਰਾਜੇ ਵਾਂਗਰ ਕਿਸੇ ਔਰਤ ਦੀ ਕਾਮ ਤ੍ਰਿਪਤੀ ਕਰਨੀ ਹੈ ਤਾਂ ਚੰਗਾ ਇਹੀ ਹੋਵੇਗਾ ਕਿ ਜਦੋਂ ਵੀ ਕੋਈ ਔਰਤ ਕਾਮ ਵਾਸ਼ਨਾ ਲਈ ਤੁਹਾਨੂੰ ਸੱਦਾ ਦੇਵੇ ਜ਼ਰਾ ਵੀ ਢਿਲ ਨਾ ਲਾਵੋ। ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਠੀਕ ਹੈ ਜਾਂ ‘ਦਸਮ ਗ੍ਰੰਥ’ ਗੰਦ ਦੇ ਟੋਕਰੇ ਦਾ?
  3. ਪਿਆਰਾ ਸਿੰਘ ਪਦਮ (ਏਕੇ ਨੂੰ ਪੰਦਰਾਂ ਸਿਫਰਾਂ) ਇਹ ਮੰਨ ਕੇ ਚੱਲਦੇ ਹਨ ਕਿ ਅਨੂਪ ਕੁਆਰ (ਕੌਰ) ਨਾਮ ਦੀ ਬਦਕਾਰ ਔਰਤ ਕੋਲ ਗੁਰੂ ਜੀ ਮੰਤ੍ਰ ਸਿੱਖਣ ਜਾਂਦੇ ਹਨ। ਮੰਗ ਪੂਰੀ ਨਾ ਕਰਨ ਉਪਰੰਤ ਇਹ ਔਰਤ ਰੌਲਾ ਪਾ ਦਿੰਦੀ ਹੈ ਤੇ ਗੁਰੂ ਜੀ ਉਥੋਂ ਭੱਜ ਕੇ ਆਪਣੀ ਜਾਨ ਬਚਾਉਂਦੇ ਹਨ। ਅਗਲੇ ਦਿਨ ਉਸ ਔਰਤ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ 20, 000 ਟਕਾ (ਵੀਹ ਹਜ਼ਾਰ) ਛਿਮਾਹੀ ਬੰਨ ਦਿੰਦੇ ਹਨ ਤੇ ਨਾਲ ਹੀ ਆਪਣੀ ਜਬਾਨ ਬੰਦ ਰੱਖਣ ਲਈ ਕਹਿੰਦੇ ਹਨ। ਕੀ ਗੁਰੂ ਗੋਬਿੰਦ ਸਿੰਘ ਜੀ ਇਸ ਚਾਲ-ਚੱਲਣ ਵਾਲੇ ਸਨ?
  4. ਗੁਰੂ ਗ੍ਰੰਥ ਸਾਹਿਬ `ਚ ਅਕਾਲ ਪੁਰਖ ਦਾ ਵਰਨਣ ਕਰਦੇ ਹੋਏ ਗੁਰੂ ਅਰਜਨ ਪਾਤਸ਼ਾਹ ਲਿਖਦੇ ਹਨ: ਸਲੋਕੁ॥ ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ 1॥ {ਪੰਨਾ 283}। ਇਸਦੇ ਉਲਟ ਬਚਿਤ੍ਰ ਨਾਟਕ ਦਾ ਰੱਬ ਆਪਣੇ ਗਲ ਵਿੱਚ ਮੁਰਦਿਆਂ ਦੀਆਂ ਖੋਪੜੀਆਂ ਦੀ ਮਾਲਾ ਪਾ ਕੇ, ਪੈਰਾਂ ਵਿੱਚ ਝਾਜਰਾਂ ਤੇ ਘੰਗਰੂ ਬੰਨ ਕੇ, ਸ਼ਰਾਬ ਨਾਲ ਰੱਜ ਕੇ ਜੰਗਲ ਵਿੱਚ ਭਬਕਾਂ ਮਾਰਦਾ ਵਰਨਣ ਕੀਤਾ ਹੈ। ‘ਦਸਮ ਗ੍ਰੰਥ’ ਗੰਦ ਦੇ ਟੋਕਰੇ ਦਾ ਰੱਬ ਇੱਕ ਨਚਾਰ ਤੋਂ ਵੱਧ ਕੁੱਝ ਵੀ ਨਹੀਂ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦਾ ਰੱਬ ਸਰਬ-ਸ਼ਕਤੀਮਾਨ ਹੈ। ਗੁਰੂ ਗ੍ਰੰਥ ਸਾਹਿਬ ਦਾ ਰੱਬ ਠੀਕ ਹੈ ਜਾਂ ‘ਦਸਮ ਗ੍ਰੰਥ’ ਗੰਦ ਦੇ ਟੋਕਰੇ ਦਾ?
  5. ਜਨਾਨੀ ਮਕਾਰੀ ਕਰਕੇ ਕਿਸੇ ਰਾਜੇ ਤੋਂ ਪਾਣੀ ਵੀ ਭਰਵਾਉਂਦੀ ਹੈ ਤੇ ਆਪਣੀਆਂ ਝਾਟਾਂ ਵੀ ਮੁਨਵਾਉਂਦੀ ਹੈ। ਤੁਹਾਡੇ ਮੰਨਣ ਮੁਤਾਬਕ ਇਹ ਲਿਖਤ ਗੁਰੂ ਸਾਹਿਬ ਦੀ ਹੈ ਤਾਂ ਇਹ ਚ੍ਰਿਤਰ ਲਿਖ ਕੇ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਹਨ?
  6. ਤੁਸੀਂ ਕਾਲਜ ਪੜ੍ਹਾਇਆ ਤੇ ਯੁਨੀਵਰਸਿਟੀ ਪੜ੍ਹਾ ਰਹੇ ਹੋ। ਕੀ ਤੁਸੀਂ ਵੀ ਆਪਣੇ ਸਿਸ ਨੂੰ ਤੰਗ ਕਰਨ ਵਾਸਤੇ ਉਸਦੀ ਗੁਦਾ ਵਿੱਚ ਭੱਖੜੇ ਦਾ ਕੰਡਾ ਦੇਣਾ ਦਸਮ ਗ੍ਰੰਥ ਦੀ ਸਿਖਿਆ ਮੁਤਾਬਕ ਸਿੱਖ ਲਿਆ ਹੈ ਜਾਂ ਨਹੀਂ? ਜੇ ਨਹੀਂ ਤਾਂ ਕਿਉਂ?

ਪਹਿਲੀਆਂ ਦੋ ਲਿਖਤਾਂ ਤੇ ਇਨ੍ਹਾਂ ਛੇ ਕੁ ਸਵਾਲਾਂ ਦੇ ਜਵਾਬ ਲਿਖ ਦੇਣਾ ਫਿਰ ਆਪਾਂ ਹੋਰ ਸਵਾਲ ਸਾਂਝੇ ਕਰਾਂਗੇ। ਇਹ ਚਰਚਾ ਸਾਲੋ ਸਾਲ ਚੱਲਣ ਵਾਲੀ ਹੈ। ਧੀਰਜ ਧਾਰ ਕੇ ਅਗੇ ਵੱਧਦੇ ਚੱਲੋ।

ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ