ਅਸੀ ਅਕਾਲ ਤਖਤ ਦੀ ਸਰਵਉੱਚਤਾ ਦੇ ਹਾਮੀ ਹਾਂ ਤੇ ਨਕਲੀ ਦਸਮ ਗ੍ਰੰਥ ਨੂੰ ਹਿਕ ਠੋਕ ਕੇ ਚੈਲਿੰਜ ਕਰਦੇ ਹਾਂ!!
ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ
ਜਦੋਂ ਦਾ ਦਸਮ ਗ੍ਰੰਥ ਉਪਲੱਭਧ ਹੈ ਉਦੋਂ ਦਾ ਹੀ ਇਹ ਗ੍ਰੰਥ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਅਧਿਐਨ ਕੀਤਿਆਂ ਵੀ, ਇਸ ਦੀਆਂ ਰਚਨਾਵਾਂ ਦਾ ਵਿਸ਼ੈ ਵਸਤੂ ਅਤੇ ਸ਼ਬਦਾਵਲੀ ਵੀ ਸ਼ਪੱਸ਼ਟ ਤੌਰ ਤੇ ਗਵਾਹੀ ਦੇਂਦੀ ਹੈ ਕਿ ਇਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਗੁਰੂ ਕ੍ਰਿਤ ਨਹੀ। ਸਭ ਤੋਂ ਪਹਿਲਾਂ 1738 ਵਿਚ ਵਿਵਾਦ ਖੜਾ ਹੋਇਆ।ਫਿਰ ਗਿਆਨੀ ਗਿਆਨ ਸਿੰਘ ( ਪੰਥ ਪ੍ਰਕਾਸ਼ ) ਤੇ ਸਰੂਪ ਦਾਸ ਭੱਲਾ ( ਮਹਿਮਾ ਪ੍ਰਕਾਸ਼ ) ਨੇ ਇਸ ਗ੍ਰੰਥ ਵਿਚ ਰਲੇ ਤੇ ਮਿਲਾਵਟਾਂ ਦਾ ਵਰਨਣ ਕੀਤਾ। 1890-92 ਵਿਚ ਪ੍ਰੋ. ਗੁਰਮੁਖ ਸਿੰਘ ਅਤੇ ਪੰਚ ਖਾਲਸਾ ਦੀਵਾਨ ਦੇ ਬਾਬੂ ਤੇਜਾ ਸਿੰਘ ਨੇ ਸ਼ੰਕੇ ਉਠਾਏ ਤੇ ਸਮੁੱਚੀ ਬਾਣੀ ਦਸਮ ਪਾਤਸ਼ਾਹ ਦੀ ਕ੍ਰਿਤ ਨਾ ਹੋਣ ਸੰਬੰਧੀ ਵਿਚਾਰ ਪੇਸ਼ ਕੀਤੇ। ਪੰਚ ਖਾਲਸਾ ਦੀਵਾਨ ਭਸੌੜ ਵਲੋਂ ਤਾਂ 1918 ਵਿਚ ਇਸ ਸੰਬੰਧੀ ‘ਦਸਮ ਗ੍ਰੰਥ ਨਿਰਣਯ’ ਪੁਸਤਕ ਛਪਵਾਈ ਗਈ ਅਤੇ ਸ਼ੰਕਾ ਜ਼ਾਹਰ ਕੀਤਾ ਗਿਆ ਕਿ ਇਸ ਗ੍ਰੰਥ ਦੀ ਸਮੁੱਚੀ ਬਾਣੀ ਗੁਰੂ ਕ੍ਰਿਤ ਨਹੀ।1956 ਵਿਚ ਗੁਰਮੁਖ ਸਿੰਘ ਪ੍ਰਦੇਸੀ ( ਦਸਮ ਬਾਣੀ ਪ੍ਰਕਾਸ਼ ) ਨੇ, 1941-42 ਵਿਚ ਸ਼ਮਸ਼ੇਰ ਸਿੰਘ ਅਸ਼ੋਕ ਨੇ ( ‘ਪੰਜ ਦਰਿਆ’- ਜੁਲਾਈ 1941, ਅਪਰੈਲ 1942; ਪ੍ਰੀਤਮ ਅਕਤੂਬਰ 1942 ) ਨੇ, 1958 ਵਿਚ ਸੀ. ਐਚ. ਲ਼ੋਹਲਿਨ ਨੇ, 1960 ਵਿਚ ਗਿਆਨੀ ਗਿ. ਹਰਨਾਮ ਸਿੰਘ ਬਲਭ ਨੇ, 1962 ਤੇ 1965 ਵਿਚ ਡਾ. ਰਤਨ ਸਿੰਘ ਜੱਗੀ (‘ ਦਸਮ ਗ੍ਰੰਥ ਦਾ ਪੌਰਾਣਿਕ ਅਧਿਅੂਨ’ ਅਤੇ ‘ਦਸਮ ਗਰੰਥ ਦਾ ਕਰਤ੍ਰਿਤਵ’ ) ਨੇ, 1976 ਵਿਚ ਗਿਆਨੀ ਭਾਗ ਸਿੰਘ ਅੰਬਾਲਾ, ( ਦਸਦਮ ਗ੍ਰੰਥ ਨਿਰਣੈ ) ਨੇ, ਦਸਮ ਗ੍ਰੰਥ ਦੀ ਸਮੁੱਚੀ ਰਚਨਾ ਗੁਰੁ ਕ੍ਰਿਤ ਨਾ ਹੋਣ ਸੰਬੰਧੀ ਵਿਚਾਰ ਪੇਸ਼ ਕੀਤੇ।
ਸ਼੍ਰੋ. ਗੁ.ਪ੍ਰ. ਕਮੇਟੀ ਨੇ ਵੀ ਆਪਣੇ 3 ਅਗਸਤ 1973, ਦੇ ਪੱਤਰ ਨੰਬਰ:36672 ਵਿਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਅਕਾਲ ਤਖਤ ਸਾਹਿਬ ਦੀ ਰਾਇ ਲਿਖੀ ਸੀ,
ਇਸ ਮਟਿੰਗ ਵਿਚ ਭਾਗ ਲੈਣ ਵਾਲਿਆ ਵਿਚ ਡਾ ਰਤਨ ਸਿੰਘ ਜੱਗੀ ਵੀ ਸ਼ਾਮਲ ਸਨ ਜੋ ਬਾਅਦ ਵਿਚ ਦਸਮ ਗ੍ਰੰਥ ਗੁਰੂ ਜੀ ਦੀ ਕ੍ਰਿਤ ਹੈ ਸਿੱਧ ਕਰਦੇ ਹਨ, ਕਿ ‘ਚਰਿਤ੍ਰੋਪਖਯਾਨ’ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।ਉੱਪਰਲੀ ਸਾਰੀ ਜਾਣਕਾਰੀ ‘ਬਚਿਤ੍ਰ ਨਾਟਕ ਸਟੀਕ’ ਕਰਤ ਜੇ. ਪੀ. ਸੰਗਤ ਸਿੰਘ 1991 ਦੇ ਅਰੰਭ ਵਿਚ ਦਰਜ਼ ਹੈ।
ਫਰਜ਼ ਕਰੋ ਸ਼੍ਰੋ. ਗੁ. ਪ੍ਰ. ਕਮੇਟੀ ਦੀ ਇਹ ਰਾਇ ਠੀਕ ਹੈ ਕਿ ਦਸਮ ਗ੍ਰੰਥ ਹਿੰਦੂ ਮਿਥਿਹਾਸਕ ਕਹਾਣੀਆਂ ਦਾ ਉਤਾਰਾ ਹੈ। ਹੁਣ ਤੁਸੀਂ ਗੁਰੂ ਕੀ ਸੰਗਤੇ ਆਪ ਸੋਚੋ ਕਿ ਮਿਥਿਹਾਸਕ ਹਿੰਦੂ ਸਾਖੀਆਂ ਦਾ ਉਤਾਰਾ ਕਰਨ ਵਾਲਾ ਸਾਖੀਆਂ ਦਾ ਕਰਤਾ ਕਿਵੇਂ ਬਣ ਜਾਵੇਗਾ।ਇਸ ਕਰਕੇ ਵੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਨਹੀ ਲਿਖਿਆ ਹੋ ਸਕਦਾ।
ਜੱਥੇਦਾਰ ਅਕਾਲ ਤਖਤ ਦੇ ਹੁਕਮਨਾਮੇ, ਅੱਗੇ ਤੋਂ ਵਿਵਾਦ ਗ੍ਰਸਤ ਦਸਮ ਗ੍ਰੰਥ ਕੋਈ ਨਾ ਛਾਪੇ, ਦੇ ਬਾਵਜੂਦ ਵੀ ਦਸਮ ਗ੍ਰੰਥ ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ ਛਾਪੀ ਜਾ ਰਹੇ ਹਨ ਤੇ ਵੇਚੀ ਜਾ ਰਹੇ ਹਨ।ਜੱਥੇਦਾਰ ਅਕਾਲ ਤਖਤ ਸੁਤਾ ਪਿਆ ਹੈ।
ਡਾ. ਰਤਨ ਸਿੰਘ ਜੱਗੀ ਨੇ ਜੋ ਦਸਮ ਗ੍ਰੰਥ ਦਾ ਉਲਥਾ ਕੀਤਾ ਉੱਸ ਵਿਚ ਬਾਬਾ ਵਿਰਸਾ ਸਿੰਘ ਦੀ ਆਪਣੀ ਤਸਵੀਰ ਅਖੀਰ ਵਿਚ ਲਗਾਈ ਗਈ ਹੈ। ਇਸ ਗ੍ਰੰਥ ਵਿਚ ਬਾਬਾ ਵਿਰਸਾ ਸਿੰਘ ਜੀ ਮਹਾਂਰਾਜ ਦੀ ਅਸੀਸ ਵੀ ਲੱਗੀ ਹੋਈ ਹੈ ਤੇ ਇਹ ਵੀ ਲਿਖਿਆ ਹੋਇਆ ਹੈ ਕਿ ਜੋ ਇਸ ਗ੍ਰੰਥ ਦੇ ਅੱਖਰ ਅੱਖਰ ਦਾ ਸਤਿਕਾਰ ਨਹੀ ਕਰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੀ ਨਹੀ ਕਰਦਾ।ਦਸਮ ਗ੍ਰੰਥ ਦੇ ਸਤਿਕਾਰ ਨਾਲ ਗੁਰੂ ਗ੍ਰੰਥ ਦੇ ਸਤਿਕਾਰ ਦਾ ਕੀ ਸੰਬੰਧਿ? ਸਾਫ ਜ਼ਾਹਰ ਹੁੰਦਾ ਹੈ ਕਿ ਬਾਬਾ ਵਿਰਸਾ ਸਿੰਘ ਇਸ ਵਿਵਾਦ ਗ੍ਰਸਤ ਗ੍ਰੰਥ ਨੂੰ ਸਿੱਖਾਂ ਉੱਪਰ ਥੋਪਣਾ ਚਾਹੁੰਦੇ ਹਨ।ਉਨ੍ਹਾਂ ਨੂੰ ਇਹ ਕਰਨ ਨਾਲ ਕੀ ਫਾਈਦਾ ਹੋਵੇਗਾ ਸਿੱਖ ਸੰਗਤਾਂ ਬਾਬਾ ਵਿਰਸਾ ਸਿੰਘ ਨੂੰ ਆਪ ਪੁੱਛਣ।
ਕੇਸਰ ਸਿੰਘ ਛਿਬਰ, ਚੌਪਾ ਸਿੰਘ, ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ, ਕੋਇਰ ਸਿੰਘ ਆਦਿ ਜੁੰਡਲੀ ਇਹ ਸਾਰੇ ਪੁਰਾਣੇ ਪੰਡਿਤ ਸਨ।ਸਿਰਫ ਨਾਮ ਬਦਲ ਕੇ ਸਿੱਖੀ ਨੂੰ ਗੰਧਲਾ ਕਰਨ ਲਈ ਸਿੱਖ ਬਣੇ ਸਨ। ਕੋਇਰ ਸਿੰਘ ਸੱਭ ਤੋਂ ਹਾਨੀਕਾਰਕ ਘੁਸਪੈਠੀਆ ਮੰਨਿਆ ਜਾਂਦਾ ਹੈ ਇਸ ਕਰਕੇ ਸਿੱਖਾਂ ਨੂੰ ਇਨ੍ਹਾਂ ਦੀਆਂ ਲ਼ਿਖਤਾਂ ਵਿਚ ਵਿਸ਼ਵਾਸ਼ ਕਰਨ ਦੀ ਲੋੜ ਨਹੀ।
ਸਾਡੇ ਕੋਲ ਪਰਖ ਦੀ ਕਸਵੱਟੀ ਗੁਰੁ ਗ੍ਰੰਥ ਸਾਹਿਬ ਹਨ ।ਆਓ ਹੁਣ ਗੁਰੁ ਗ੍ਰੰਥ ਸਾਹਿਬ ਦੀ ਕੱਸਵੱਟੀ ਤੇ ਪਰਖ ਕੇ ਵੇਖੀਏ ਕਿ ਦਸਮ ਗ੍ਰੰਥ ਕਿਤਨਾ ਕੁ ਨਕਲੀ ਹੈ ਜਿਸ ਨੂੰ ਵਰਤ ਕੇ ਸਿੱਖ ਕੌਮ ਵਿਰੋਧੀ ਤਕਤਾਂ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਦਸਮ ਗ੍ਰੰਥ ਦੀ ਰਿਝ ਰਹੀ ਖੀਰ ਨੂੰ ਨੰਗਾ ਕਰਕੇ ਵੇਖੀਏ ਕਿ ਇਹ ਕਿਤੇ ਖਿਚੜੀ ਤਾਂ ਨਹੀ ਬਣ ਗਈ।
ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥11॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥12॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦ੍ਰੱਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ ॥13॥ਦ:ਗ੍ਰੰ: ਪੰਨਾ 967॥ਚ੍ਰਿਤਰ 111॥
ਦੋਹਾਂ ( ਪਿਆਰ ਕਰਨ ਵਾਲਿਆਂ) ਦੀ ਜੋੜੀ ਇਸ ਤਰ੍ਹਾਂ ਫੱਬ ਰਹੀ ਸੀ ਜਿਵੇਂ ਕ੍ਰਿਸ਼ਨ ਤੇ ਉਨ੍ਹਾਂ ਦੀ ਪਿਆਰੀ ਰਾਧਾ ਦੀ ਜੋੜੀ ਹੋਵੇ।ਦੋਹਾਂ ਹੱਥਾਂ ਨਾਲ ਮੁੰਮੇ ਇਉਂ ਮਰੋੜੇ ਜਾ ਰਹੇ ਸਨ ਜਿਵੇ ਕੋਈ ਗਰੀਬ ਆਪਣਾ ਗਵਾਚਿਆ ਹੋਇਆ ਧਨ ਲੱਭ ਰਿਹਾ ਹੋਵੇ।ਉਹ ਬਾਰ ਬਾਰ ਔਰਤ ਨੂੰ ਗਲੇ ਗਲਾ ਰਿਹਾ ਸੀ ਤੇ ਲੱਤਾਂ ਮੋਢਿਆਂ ਤੇ ਰੱਖ ਕੇ ਭੋਗ (ਸੈਕਸ) ਕਰ ਰਹੇ ਸਨ। ਉਹ ਦੋਨੋ ਜਾਣੇ ਇੰਝ ਲੱਗ ਰਹੇ ਸਨ ਜਿਵੇ ਭੱਥੇ ਵਿਚ ਬੱਧੇ ਹੋਏ ਤੀਰ ਹੋਣ।
ਕਿਆ ਸੋਹਣੀ ਤਸਵੀਰ ਖਿਚੀ ਹੈ ਲਿਖਾਰੀ ਨੇ ਭੋਗ ਕਰਨ ਵਾਲੇ ਜੋੜੇ ਦੀ। ਮੈਂ ਤਾਂ ਆਪਣੀ ਕਲਮ ਨਾਲ ਇਹ ਨਹੀ ਲਿਖ ਸਕਦਾ ਜੀ ਕਿ ਇਹ ਚ੍ਰਿਤਰ ਗੁਰੂ ਗੋਬਿੰਦ ਸਿੰਘ ਜੀ ਦਾ ਖਿਚਿਆ ਹੋਇਆ ਹੈ ਕਿਉਂਕਿ ਇਸ ਸੈਕਸੀ ਤਸਵੀਰ ਤੋਂ ਬਾਅਦ ਵੀ ਇਸ ਚ੍ਰਿਤਰ ਵਿਚੋਂ ਮੈਨੂੰ ਕੋਈ ਆਤਮਿਕ ਅਨੰਦ ਦੇਣ ਵਾਲੀ ਕੋਈ ਸਿਖਿਆ ਨਹੀ ਮਿਲੀ ਜੀ। ਹਾਂ ਜੇ ਸੈਕਸ ਬਾਰੇ ਵਾਕਫੀਅਤ ਲੈਣੀ ਹੈ ਤਾਂ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮਣੇ ਨਾਲ ਚੰਬੇੜਨ ਦੀ ਕੀ ਲੋੜ ਹੈ?
ਦਸਮ ਗ੍ਰੰਥ ਦੇ ਹਾਮੀਓ ਤੁਹਡੀ ਪ੍ਰੋੜਤਾ ਵਾਲੇ ਦਸਮ ਗ੍ਰੰਥ ਦੀ ਹੀ ਭਾਸ਼ਾ ਵਰਤ ਰਿਹਾ ਹਾਂ ਜਿਸ ਵਿਚ ਇਸਤਰੀ ਦੀਆਂ ਤੇਜ ਉਸਤਰੇ ਨਾਲ ਝਾਟਾਂ ਉਤਾਰੀਆਂ ਹੋਣ, ਸੱਤ ਵਾਰ ਕੱਢੀ ਸ਼ਰਾਬ ਪੀਣ ਨੁੰ ਉਤਮ ਮੰਨਿਆ ਗਿਆ ਹੋਵੇ, ਅਫੀਮ, ਭੰਗ ਤੇ ਹੋਰ ਹਰ ਕਿਸਮ ਦੇ ਨਸ਼ੇ ਕਰਨ ਦੀ ਪ੍ਰੇਰਨਾ ਕੀਤੀ ਹੋਵੇ, ਕੀ ਉਹ ਗ੍ਰੰਥ ਗੁਰੂ ਕਿਰਤ ਹੋ ਸਕਦਾ ਹੈ ? ਨਹੀ।
ਗੁਰੂ ਨਾਨਕ ਸਾਹਿਬ: “ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ ” ਪੰਨਾ 473
ਆਖਦੇ ਹਨ ਕਿ ਇਸਤਰੀ ਨੂੰ ਮੰਦਾ ਨਹੀ ਕਹਿਣਾ ਚਾਹੀਦਾ ਕਿਉਂਕਿ ਇਹੀ ਇਸਤਰੀ ਰਾਜਿਆਂ ਨੂੰ ਵੀ ਜਨਮ ਦਿੰਦੀ ਹੈ। ਪਰ ਉਨ੍ਹਾਂ ਦੀ ਆਪਣੀ ਹੀ ਦਸਵੀਂ ਜੋਤ ਇਹ ਆਖੇ ਕਿ ਔਰਤ ਨੂੰ ਬਣਾ ਕਿ ਤਾਂ ਪ੍ਰਮਾਤਮਾ ਆਪ ਹੀ ਪਛਤਾ ਰਿਹਾ ਹੈ, ਦਸਮ ਗ੍ਰੰਥ ਦੀ ਇਹ ਲਿਖਤ ਪਹਿਲੀ ਅਤੇ ਦਸਵੀਂ ਜੋਤ ਨੂੰ ਵੱਖ ਵੱਖ ਕਰਦੀ ਹੈ, ਇਹੀ ਬਿਪ੍ਰ ਚਾਹੁੰਦਾ ਹੈ। ਪਰ ਸਿੱਖ ਸਿਧਾਂਤ ਨਾਲ ਦਸਮ ਗ੍ਰੰਥ ਦਾ ਕੋਈ ਨੇੜ-ਤੇੜ ਦਾ ਸੰਬੰਧਿ ਨਹੀ ਹੈ?
“ ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ॥ ਬਿਧਨਾ ਸਿਰਜਿ ਬਹੁਰਿ ਪਛੁਤਾਯੋ॥ ਜਿਨ ਇਹ ਕਿਯੋ ਸਕਲ ਸੰਸਾਰੋ॥ ਵਹੈ ਪਛਾਨਿ ਭੇਦ ਤ੍ਰਿਯ ਹਾਰੋ॥ ਦਸਮ ਗ੍ਰੰਥ ਪੰਨਾ 1267॥”
ਜਿਸਨੇ ਇਹ ਸਾਰਾ ਸੰਸਾਰ ਬਣਾਇਆ ਹੈ ਜੇ ਉਹ ਹੀ ਇਸਤਰੀ ਦੇ ਚ੍ਰਿਤਰਾਂ ਨੂੰ ਪਛਾਨਣ ਵਿਚ ਹਾਰ ਗਿਆ ਹੈ, ਇਸਤ੍ਰੀਆਂ ਨੂੰ ਸਮਝ ਨਹੀ ਸਕਿਆ ਤਾਂ ਬਾਕੀ ਦੇ ਸੰਸਾਰ ਦਾ ਕੀ ਸੰਵਾਰੇਗਾ ਇਹ ਕਰਤਾ ਪੁਰਖ? ਇਹ ਕਰਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਕਰਤੇ ਤੋਂ ਕੋਈ ਵੱਖਰਾ ਕਰਤਾ ਹੈ।ਕਿਊਂਕਿ ਗੁਰੂਬਾਣੀ ਦਾ ਕਰਤਾ ਤਾਂ ਸਭ ਤੋਂ ਬਲਵਾਨ ਹੈ।
ਜਿਸੁ ਠਾਕਰੁ ਸਿਉ ਨਾਹੀ ਚਾਰਾ॥ਤਾ ਕਉ ਕੀਜੈ ਸਦ ਨਮਸਕਾਰਾ॥ਮ:5, ਪੰਨਾ 268॥
ਦਸਮ ਗ੍ਰੰਥ ਪੰਨਾ 1081, ਤ੍ਰਿਯਾ ਚ੍ਰਿਤਰ 190॥
ਇਕ ਇਸਤਰੀ ਆਪਣੀਆਂ ਸਹੇਲੀਆਂ ਨਾਲ ਬਾਗ ਵਿਚ ਹੱਸ ਹੱਸ ਕਿ ਗੱਲਾਂ ਕਰਦੀ ਇੰਝ ਆਖ ਰਹੀ ਹੈ ਕਿ ਮੈਂ ਪਹਿਲਾਂ ਰਾਜੇ ਤੋਂ ਪਾਣੀ ਭਰਵਊਂ ਤੇ ਫਿਰ ਆਪਣੀਆਂ ਝਾਟਾਂ ਮੁਨਵਾਊਂ ਤਾਂ ਮੈਂ ਸ਼ਰਤ ਜਿਤਾਂਗੀ।ਇਹ ਕਹਿ ਕੇ ਉੱਸ ਔਰਤ ਨੇ ਸੁੰਦਰ ਭੇਸ ਧਾਰਨ ਕੀਤਾ ਤੇ ਰਾਜੇ ਨੂੰ ਝਰੋਖੇ ਵਿਚੋਂ ਦੀ ਦਿਖਾਈ ਦਿੱਤਾ ਤਾਂ ਝੱਟ ਹੀ ਰਾਜਾ ਉਸ ਔਰਤ ਤੇ ਮੋਹਤ ਹੋ ਗਿਆ।ਪ੍ਰੀਤਿ ਸਹਿਤ ਰਸ ਰੀਤੁਪਜਾਈ ਤੋਂ ਬਾਅਦ ਉਹ ਔਰਤ ਬੇਹੋਸ਼ ਹੋ ਜਾਂਦੀ ਹੈ (ਜਾਣ ਬੁਝ ਕੇ) ਤੇ ਪਾਣੀ ਪਾਣੀ ਕਰਦੀ ਹੈ।ਫਿਰ ਰਾਜਾ ਆਪ ਉਠ ਕੇ ਪਾਣੀ ਭਰ ਕੇ ਲਿਆਉਂਦਾ ਹੈ। ਫਿਰ ਚੁੰਬਨ ( ਚੁੰਮਣ) ਚੱਟਣ ਹੁੰਦਾ ਹੈ ਤੇ ਬਾਅਦ ਵਿਚ ਕਾਮ ਕੀ ਕੇਲ ਮਚਾਈ, ਜਿਹੜੀ ਦਸਮ ਗ੍ਰੰਥ ਦੇ ਪੰਨਾ 909 ਤੋਂ ਸ਼ੁਰੂ ਹੋ ਕੇ 1388 ਪੰਨਾ ਤਕ ਮੱਚਦੀ ਹੀ ਜਾਂਦੀ ਹੈ, ਦੋਵੇਂ ਜਵਾਨ ਹਨ ਤੇ ਕੋਈ ਇਸ ਕਾਮ ਦੀ ਖੇਡ ਵਿਚ ਹਾਰਨਾ ਨਹੀ ਜਾਣਦਾ।ਫਿਰ ਇਹ ਇਸਤਰੀ ਰਾਜੇ ਨੂੰ ਆਖਦੀ ਹੈ, “ਮੈਂ ਬੇਦਾਂ ਪੁਰਣਾਂ ਵਿਚੋਂ ਸੁਣਿਆ ਹੈ ਕਿ ਇਸਤਰੀ ਦੀਆਂ ਝਾਟਾਂ ਮੁਨੀਆਂ ਨਹੀ ਜਾ ਸਕਦੀਆਂ”॥ ਇਹ ਗੱਲ ਸੁਣ ਕੇ ਰਾਜਾ ਆਖਦਾ ਹੈ ਕਿ ਤੂੰ ਝੂਠ ਬੋਲ ਰਹੀ ਹੈਂ ਮੈਂ ਤੇਰੀਆਂ ਝਾਟਾਂ ਮੁਨਾਂਗਾ ਕਹਿ ਕੇ ਰਾਜੇ ਨੇ ਇੱਕ ਤੇਜ ਉਸਤਰਾ ਮੰਗਵਾਇਆ ਤੇ ਉੱਸ ਇਸਤਰੀ ਦੀਆਂ ਸਾਰੀਆਂ ਝਾਟਾਂ ਮੁਨ ਦਿੱਤੀਆਂ।ਇਸ ਤੋਂ ਬਾਅਦ ਉਹ ਚੰਚਲ ਔਰਤ ਤਾੜੀ ਮਾਰ ਕੇ ਹੱਸਦੀ ਹੋਈ ਇਹ ਆਖਦੀ ਹੈ ਕਿ ਮੈਂ ਰਾਜੇ ਤੋਂ ਪਾਣੀ ਵੀ ਭਰਵਾਇਆ ਹੈ ਤੇ ਝਾਟਾਂ ਵੀ ਮੁਨਵਾਈਆਂ ਹਨ। ਇਸ ਕਰਕੇ ਮੈਂ ਸ਼ਰਤ ਜਿਤ ਗਈ ਹਾਂ।ਵੇਦਾਂ ਪੁਰਾਣਾਂ ਦਾ ਵਾਸਤਾ ਪਾ ਕੇ ਕਹਿਣਾ ਕਿ ਇਸਤਰੀ ਦੀਆਂ ਝਾਟਾਂ ਮੁਨੀਆਂ ਨਹੀ ਜਾ ਸਕਦੀਆਂ, ਇਹ ਗੁਰੂ ਸਾਹਿਬ ਦੀ ਕਿਰਤ ਨਹੀ ਹੈ ਕਿਉਂਕਿ ਕਿਸੇ ਦੂਸਰੇ ਧਰਮ ਦੇ ਗ੍ਰੰਥਾਂ ਨੂੰ ਇਨ੍ਹਾਂ ਬੁਰਾ ਕਹਿਣਾ ਕਿਸੇ ਪਰਮ ਮਨੁੱਖ ਦਾ ਕੰਮ ਨਹੀ? ਖਾਲਸਾ ਜੀ! ਜੇ ਦਸਮ ਗ੍ਰੰਥ ਗੁਰੂ ਸਾਹਿਬ ਦੀ ਕਿਰਤ ਹੈ ਤਾਂ ਫਿਰ ਤੁਹਾਡੇ ਮੁਤਾਬਿਕ ਤਾਂ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਰਫ ਤੇ ਸਿਰਫ ਵਲਾਂ- ਫਰੇਬਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਿਖਾਉਣ ਲਈ ਹੀ ਆਏ ਸਨ।ਵੰਨਗੀ ਮਾਤਰ ਦਸਮ ਗ੍ਰੰਥ ਦੀ ਬੋਲੀ ਜਾਂ ਪੰਡਿਤ ਬੋਲੀ ਵਿਚ ਕੋਕਸ਼ਾਸ਼ਤਰ।
“ ਤ੍ਰਿਯ ਕੀ ਝਾਂਟ ਨ ਮੂੰਡੀ ਜਾਈ॥ ਬੇਦਪੁਰਾਨਨ ਮੈ ਸੁਨਿ ਪਾਈ॥ ਹਸਿਕਰਿ ਰਾਵ ਬਚਨ ਯੌ ਠਾਨਯੋ॥ ਮੈਂ ਅਪੁਨੇ ਜਿਯ ਸਾਚ ਨ ਜਾਨਯੋ॥ ਤੈਂ ਤ੍ਰਿਯਾ ਹਮ ਸੋ ਝੂਠ ਉਚਾਰੀ॥ ਹਮ ਮੂੰਡੈਂਗੇ ਝਾਂਟਿ ਤਿਹਾਰੀ॥ ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ॥ ਚ੍ਰਿਤਰ 190॥ ਦ. ਗ੍ਰੰ. ਪੰਨਾ 1081”
ਵੰਨਗੀ ਮਾਤਰ, ਦਸਮ ਗ੍ਰੰਥ ਦੀ ਇਹ ਬਾਣੀ ਪੜ੍ਹ ਸੁਣ ਕੇ ਪਾਠ ਕਰਨ ਵਾਲਾ ਇਸ ਤੋਂ ਕੀ ਸਿਖਿਆ ਗ੍ਰਹਿਣ ਕਰ ਰਿਹਾ ਹੈ, ਅਗਲੇ ਲੇਖ ਵਿਚ ਲਿਖ ਭੇਜਣਾ ਜੀ।ਮੇਰੀ ਸਮਝ, “ ਵਾਰਿਸ ਸ਼ਾਹ ਰੰਨਿ ਜਦ ਮੇਹਰਬਾਨ ਹੋਵੇ ਕੁਜਾ ਮੂਤ ਵਾਲਾ ਕੱਢ ਵਖਾਂਵਦੀ ਏ” ਮੁਤਾਬਕ ਇਸ ਤ੍ਰਿਯਾ ਚ੍ਰਿਤਰ ਵਿਚੋ ਇਹੀ ਉੱਤਮ ਸਿਖਿਆ ਮਿਲਦੀ ਹੈ ਕੇ ਔਰਤ ਆਪਣੇ ਸੈਕਸ ਦੇ ਬਲ ਤੇ, ਅਤੇ ਆਦਮੀ ਦੀ ਇਸ ਕੰਮਜ਼ੋਰੀ ਨੂੰ ਜਾਣਦੀ ਹੋਈ, ਆਦਮੀ ਚਾਹੇ ਕੋਈ ਵੀ ਹੋਵੇ, ਰਾਜਾ ਹੋਵੇ ਜਾਂ ਕੋਈ ਸਾਧਾਰਣ ਆਦਮੀ, ਉਸ ਤੋਂ ਹਰ ਤਰ੍ਹਾਂ ਦਾ ਮਨ ਚਾਹਿਆ ਕੰਮ ਕਰਵਾ ਸਕਦੀ ਹੈ। ਜ਼ਿਆਦਾ ਗਿਣਤੀ ਵਿਚ ਆਦਮੀ ਘਰ ਵਿਚ ਕਲੇਸ਼ ਲੜਾਈ ਤੋਂ ਬਚਣ ਲਈ ਇਸਤਰੀ ਦਾ ਕਹਿਣਾ ਵੈਸੇ ਹੀ ਸਵੀਕਾਰ ਕਰ ਲੈਂਦੇ ਹਨ ਤੇ ਔਰਤ ਨੂੰ ਕੋਈ ਵਲ ਫਰੇਬ ਕਰਨ ਦੀ ਜ਼ਰੂਰਤ ਹੀ ਨਹੀ ਪੈਂਦੀ। ਇਸ ਚ੍ਰਿਤਰ ਵਿਚੋਂ ਕੋਈ ਸਿਖਿਆ ਮਿਲਦੀ ਹੋਵੇ ਤਾਂ ਦੱਸਣਾ ਜੀ? ਦਸਮ ਗ੍ਰੰਥ ਦੇ ਪੰਨਾ 909 ਤੋਂ 1388 ਤਕ ਐਸੀਆਂ ਚੰਚਲ ਕਾਹਣੀਆਂ ਨਾਲ ਭਰੇ ਪਏ ਹਨ। ਇਨ੍ਹਾਂ ਵਿਚੋਂ ਅਨੂਪ ਕੁਆਰਿ/ਕੌਰ ਵਰਗੀਆਂ ਕੁੱਝ ਕਹਾਣੀਆਂ ਤਾਂ ਪਿਆਰਾ ਸਿੰਘ ਪਦਮ ਤੇ ਗਿਆਨੀ ਨਰੈਣ ਸਿੰਘ ਮੁਤਾਬਕ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਖੁਦ ਵਾਪਰੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੇ ਜੇ ਖਲਾਸੇ ਦੀ ਜੀਵਨ ਜਾਂਚ, ਜਿਸ ਤੋਂ ਹਰ-ਵੇਲੇ/ ਸਮੇਂ ਦੀ ਸਰਕਾਰ ਨੂੰ ਖਤਰਾ ਹੋ ਸਕਦਾ ਹੈ, ਤੇ ਵੇਲੇ ਦੀ ਪੜ੍ਹੀ ਲਿਖੀ ਜੁੰਡਲੀ ( ਬ੍ਰਾਹਮਣ) ਨੂੰ ਖਤਰਾ ਸੀ, ਨੂੰ ਖਤਮ ਕਰਨਾ ਹੈ ਤਾਂ ਪਹਿਲਾਂ ਖਾਲਸੇ ਦੇ ਗੁਰੂ ਦੀ ਜੀਵਨ ਜਾਂਚ ਨੂੰ ਖਤਮ ਕੀਤਾ ਜਾਵੇ। ਇਸ ਕਰਕੇ ਹੀ ਤਾਂ ਪੰਡਿਤ ਨੇ ਇਹ ਕਹਾਣੀਆਂ ਘੜੀਆਂ ਹਨ। ਇੱਕ ਪਾਸੇ ਦਸ਼ਮੇਸ਼ ਪਿਤਾ ਨੂੰ ਸਰਬੰਸਦਾਨੀ ਤੇ ਪਰਮ ਮਨੁੱਖ ਆਖ ਰਹੇ ਹਾਂ ਤੇ ਦੂਜੇ ਪਾਸੇ ਐਸੀਆਂ ਚ੍ਰਿਤਰਹੀਣ ਕਹਾਣੀਆਂ ਨੂੰ ਗੁਰੂ ਕ੍ਰਿਤ ਮੰਨੀ ਜਾ ਰਹੇ ਹਾਂ।ਖਾਲਸਾ ਜੀਓ, ਤੁਹਡੇ ਦਸਮ ਗ੍ਰੰਥ ਮੁਤਾਬਿਕ ਤਾਂ ਇੱਕ ਵੱਖਰੇ ਖਾਲਸੇ ਦਾ ਜਨਮ ਹੋ ਗਿਆ ਲੱਗਦਾ ਹੈ?
ਦਸਮ ਗ੍ਰੰਥ ਪੰਨਾ 916 ਚ੍ਰਿਤਰ 82:
ਜਹਾਂਗੀਰ ਆਦਿਲ ਮਰਿ ਗਯੋ॥ ਸ਼ਾਹਿਜਹਾਂ ਹਜਰਤਿ ਜੂ ਭਯੋ॥ ਦਰਿਯਾ ਖਾਂ ਪਰ ਅਧਿਕ ਰਿਸਾਯੋ॥ ਮਾਰਨ ਚਹਯੋ ਹਾਥ ਨਹਿ ਆਯੋ॥
ਆਦਿਲ ਦਾ ਮਤਲਬ ਹੈ ਨਿਆਂਕਾਰ। ਜਿਸ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ 8-12 ਸਾਲ ਤਕ ਜਹਾਂਗੀਰ ਨੇ ਜੇਲ ਵਿਚ ਡੱਕੀ ਰੱਖਿਆ ਹੋਵੇ, ਪੜ-ਦਾਦੇ ਪਿਤਾ ਗੁਰੂ ਅਰਜਨ ਦੇਵ ਜੀ ਨੁੰ ਤੱਤੀ ਤਵੀ ਤੇ ਬਿਠਾ ਕੇ ਉਪਰੋਂ ਤੱਤੀ ਰੇਤ ਪਾ ਕੇ ਜਿਉਂਦੇ ਜੀਅ ਸਾੜ ਦਿੱਤਾ ਗਿਆ ਹੋਵੇ, ਇਸ ਤਰ੍ਹਾਂ ਦੇ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਕਦੇ ਵੀ ਨਿਆਂਕਾਰ ਨਹੀ ਲਿਖ ਸਕਦੀ? ਬਾਕੀ ਜਹਾਂਗੀਰ ਨੇ ਤੁਜਕੇ ਜਹਾਂਗੀਰ ਵਿਚ ਸਿੱਖ ਲਹਿਰ ਨੂੰ ਝੂਠ ਦੀ ਦੁਕਾਨ ਕਿਹਾ ਹੈ, ‘ਦੁਕਾਨ ਏ ਬਾਤਾਲ ਦੁਕਾਨ ਏ ਬਾਤਾਲ’ । ਇਸ ਦੇ ਬਾਵਜੂਦ ਵੀ ਤੁਸੀਂ ਕਿਸ ਦਲੀਲ ਨਾਲ ਇਹ ਮੰਨਣ ਨੂੰ ਤਿਆਰ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਜਹਾਂਗੀਰ ਨੂੰ ਨਿਆਂਕਾਰ ਲਿਖ ਸਕਦੇ ਹਨ?
ਸੱਤ ਵਾਰ ਕੱਢੀ ਸ਼ਰਾਬ ਦੇ ਰੰਗ:
ਹੋ ਸਾਤਬਾਰ ਮਦਿਯਾਨ ਤੇਂ ਮਦਹਿ ਚੁਆਇ ਕਰਿ।5॥ ਚ੍ਰਿਤਰ 296, ਪੰਨਾ 1244॥
ਬਲੀ ਆਠ ਸੈ ਮਹਿਖ ਮੰਗਾਯੋ॥ ਭੱਛ ਭੋਜ ਪਕਵਾਨ ਪਕਾਯੋ॥ ਮਦਰਾ ਅਧਿਕ ਤਹਾ ਲੈ ਧਰਾ ਸਾਤ ਬਾਰ ਜੁ ਚੁਆਇਨਿ ਕਰਾ॥10॥ ਚ੍ਰਿਤਰ 330॥ ਪੰਨਾ 1286॥
ਸੋਈ ਮਦ ਲੈ ਤਹਾ ਸਿਧਾਈ ਸਾਤ ਬਾਰ ਬਹੁ ਭਾਂਤ ਚੁਆਈ॥ਚ੍ਰਿਤਰ 381, ਪੰਨਾ1337॥
ਮੈਂ ਪਿੰਡ ਦੇ ਰਹਿਣ ਵਾਲਾ ਹੋਣ ਕਰਕੇ ਸ਼ਰਾਬ ਵਿਚੋਂ ਇਕ ਵਾਰ ਹੋਰ ਸ਼ਰਾਬ ਕੱਢਣ ਬਾਰੇ ਤਾਂ ਸੁਣਿਆ ਸੀ ਪਰ ਸੱਤ ਵਾਰ ਸ਼ਰਾਬ ਵਿਚੋਂ ਸ਼ਰਾਬ ਕੱਢਣ ਦੀ ਗੱਲ ਤਾਂ ਦਸਮ ਗ੍ਰੰਥ ਵਿਚੋਂ ਹੀ ਸੁਣੀ ਹੈ। ਖਾਲਸਾ ਜੀਓ ਦਸਮ ਗ੍ਰੰਥ ਪੜ੍ਹ ਕੇ ਤਾਂ ਇੰਝ ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਇਸ ਸ਼ਬਦ ਦੀ ਜ਼ਰੂਰਤ ਹੀ ਮੁਕ ਗਈ ਹੈ: ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਏ॥ ਜਿਤ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ਮ:3, ਪੰਨਾ 554॥
ਗੁਰਮਤਿ ਹਰ ਕਿਸਮ ਦੇ ਨਸ਼ੇ ਦੀ ਵਿਰੋਧਤਾ ਕਰਦੀ ਹੈ ਤੇ ਇਸ ਸਲੋਕ ਵਿਚ ਖਾਸ ਕਰਕੇ ਸ਼ਰਾਬ ਦੀ ਨਿਖੇਦੀ ਕੀਤੀ ਗਈ ਹੈ। ਇਥੋਂ ਤਕ ਕਿ ਗੁਰੂਬਾਣੀ ਵਿਚ ਚੰਚਲ ਸੁਭਾਓ ਦੀ ਵੀ ਨਿਖੇਦੀ ਕੀਤੀ ਗਈ ਹੈ।ਚੰਚਲ ਸੁਭਾਓ ਨੂੰ ਵੀ ਗੁਰੂਬਾਣੀ ਥਾਂ ਥਾਂ ਕੱਟਦੀ ਆ ਰਹੀ ਹੈ। ਅੱਜ ਜਿਹੜੇ ਵੀ ਮਨੁੱਖ ਡੱਟ ਕੇ ਦਸਮ ਗ੍ਰੰਥ ਦੀ ਵਕਾਲਤ ਕਰ ਰਹੇ ਹਨ, ਉਹ ਇਨ੍ਹਾਂ ਦੋ ਆਪਾ ਵਿਰੋਧੀ ਵਿਚਾਰਧਾਰਾ ਵਾਲੇ ਸਲੋਕਾਂ ਬਾਰੇ ਜ਼ਰੂਰ ਲਿਖ ਦੇਣ ਕਿ ਇਨ੍ਹਾਂ ਵਿਚੋਂ ਕਿਹੜਾ ਸਲੋਕ ਸੰਸਾਰੀ ਜੀਵਾਂ ਵਾਸਤੇ ਲਾਹੇਵੰਦ ਹੈ? ਕਿਹੜਾ ਸਾਨੂੰ ਮੰਨ ਲੈਣਾ ਚਾਹੀਦਾ ਹੈ ਤੇ ਕਿਸ ਨੂੰ ਨਕਾਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਦੋ ਵੱਖਰੀਆਂ ਵਿਚਾਰਧਾਰਾ ਇਕੋ ਸਿੱਖ ਧਰਮ ਦਾ ਅੰਗ ਨਹੀ ਹੋ ਸਕਦੀਆਂ।
ਕੇਸ ਨਾਸ ਸਿਖਿਆ ਦਸਮ ਗ੍ਰੰਥ ਵਿਚੋਂ:
1699 ਦੀ ਵਿਸਾਖੀ ਨੂੰ ਖਲਾਸੇ ਲਈ ਕੇਸ ਰੱਖਣੇ ਲਾਜ਼ਮੀ ਕਰਾਰ ਦੇਣ ਵਾਲੇ ਗੁਰੂ ਸਾਹਿਬ ਕੀ ਆਪਣੇ ਹੀ ਹੱਥੀਂ ਕੇਸ ਉਤਾਰਨ ਵਾਲੇ ਪਾਊਡਰ ਵਰਤਣ ਦੀ ਖੁਲ੍ਹ ਦਸਮ ਗ੍ਰੰਥ ਵਿਚ ਦੇ ਸਕਦੇ ਹਨ? ਨਹੀ। ਜਿਹੜੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਖਲਾਸੇ ਨੂੰ ਪੰਜ ਕਰਾਰਾਂ ਦੀ ਬਖਸ਼ਿਸ਼ ਕੀਤੀ ਹੋਵੇ, ਓਹੀ ਗੁਰੂ ਸਾਹਿਬ ਕਿਸੇ ਔਰਤ ਦੇ ਕਿਸੇ ਆਦਮੀ ਨਾਲ ਲੰਬਾ ਸਮਾ ਸ਼ਰੀਰਕ ਸੰਬੰਧਿ (ਨਜਾਇਜ਼) ਬਣਾਈ ਰੱਖਣ ਲਈ ਤੇ ਉਸੇ ਹੀ ਔਰਤ ਦੇ ਆਪਣੇ ਪਤੀ ਦੇ ਅੱਖਾਂ ਵਿਚ ਘੱਟਾ ਪਾ ਕੇ ਭੋਗ (ਸੈਕਸ) ਕਰਨ ਲਈ, ਕੇਸ ਨਾਸਕ ਪਾਉਡਰ ਵਰਤਣ ਦੀ ਤਜ਼ਵੀਜ ਕਦੇ ਵੀ ਨਹੀ ਸਨ ਕਰ ਸਕਦੇ।
ਦਸਮ ਗ੍ਰੰਥ ਦੀ ਬਾਣੀ ਇੰਝ ਹੈ:
ਤਾਂਹਿ ਕੇਸ ਅਰਿ ਬਕਤ੍ਰ ਲਗਾਯੋ॥ ਸਬ ਕੇਸਨ ਕੌ ਦੂਰਿ ਕਰਾਯੋ॥ ਪੁਰਖ ਤੇ ਇਸਤ੍ਰੀ ਕਰਿ ਡਾਰੀ॥ ਮਿਤ ਪਤਿ ਲੈ ਤੀਰਥਨ ਸਿਧਾਰੀ॥ ਚ੍ਰਿਤਰ 138, ਪੰਨਾ 1017॥
ਉਸ ਦੇ ਮੂੰਹ ਤੇ ਵਾਲ ਸਾਫ ਤੇਲ ਲਾਇਆ ਅਤੇ ਉਸਦੇ ਵਾਲ ਸਾਫ ਕਰ ਦਿੱਤੇ। ਉਸਨੁੰ ਪੁਰਖ ਤੋਂ ਇਸਤਰੀ ਬਣਾ ਦਿੱਤਾ ਅਤੇ ਮਿਤਰ ਤੇ ਪਤੀ ਨੂੰ ਨਾਲ ਲੈ ਕੇ ਤੀਰਥ ਯਾਤਰਾ ਤੇ ਚੱਲ ਪਈ।
ਬੋਲਿ ਭੇਦ ਸਬ ਪਿਯਹਿ ਸਿਖਾਯੋ॥ ਰੋਮਨਾਸ ਤਿਹ ਬਦਨ ਲਗਾਯੋ॥ ਸਭ ਹੀ ਕੇਸ ਦੂਰ ਕਰਿ ਡਾਰੇ॥ ਪੁਰਖ ਨਾਰਿ ਨਹਿ ਜਾਤ ਬਿਚਾਰੇ॥ ਚ੍ਰਿਤਰ 352, ਪੰਨਾ 1308॥
ਹੋਰ ਵੀ ਕਈ ਐਸੇ ਸਲੋਕ ਦਸਮ ਗ੍ਰੰਥ ਵਿਚ ਹਨ ਜਿਨ੍ਹਾਂ ਵਿਚ ਕੇਸ ਨਾਸ/ ਕੇਸ ਉਤਾਰਨ ਲਈ ਪਾਉਡਰ ਜਾਂ ਤੇਲ ਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।ਇਹ ਗ੍ਰੰਥ ਉਸੀ ਗੁਰੂ ਸਾਹਿਬ ਦਾ ਨਹੀ ਹੋ ਸਕਦਾ ਜਿਸਨੇ ਖਲਾਸੇ ਨੂੰ ਕੇਸ ਰੱਖਣ/ਨਾ ਕੱਟਣ ਲਈ ਤਿਆਰ ਬਰ ਤਿਆਰ ਕੀਤਾ ਹੋਵੇ? ਸਿੱਖ ਸੰਗਤੇ ਤੁਹਡਾ ਇਸ ਬਾਰੇ ਕੀ ਖਿਆਲ ਹੈ?
ਅਕਾਲ ਪੁਰਖ ਦਾ ਬਿਆਨ ਕਰਦੇ ਗੁਰੂ ਗੋਬਿੰਦ ਜੀ ਜਾਪੁ ਸਾਹਿਬ ਵਿਚ ਬਿਆਨ ਕਰਦੇ ਹਨ ਕਿ ਉਸਦਾ ਕੋਈ ਰੂਪ ਨਹੀ ਰੰਗ ਨਹੀ ਜਾਤ ਨਹੀ ਪਾਤਿ ਨਹੀ ਤੇ ਕੋਈ ਇਹ ਨਹੀ ਕਹਿ ਸਕਦਾ ਕਿ ਪ੍ਰਮਾਤਮਾ ਕਿਸ ਤਰ੍ਹਾਂ ਦਾ ਹੈ।ਬਾਕੀ ਅਗਲੇ ਹਫਤੇ।