ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਗੁਰੂ ਸਾਹਿਬਾਨ ਕੋਲ ਭਗਤਾਂ ਅਤੇ ਭੱਟਾਂ ਦੀ ਬਾਣੀ ਹੋਣ ਦੇ ਪ੍ਰਮਾਣ ਬਾਣੀ ਵਿਚੋਂ ਹੀ।

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ


ਡਾ. ਮੈਲਕੋਡ, ਡਾ. ਪਛੌਰਾ ਸਿੰਘ, ਡਾ. ਡੋਰਿਸ ਜੈਕਬ ਤੇ ਇਨ੍ਹਾਂ ਦੇ ਸਾਥੀਆਂ ਨੂੰ ਬਾਣੀ ਦੀ ਕੋਈ ਸਮਝ ਨਹੀ।

ਲੋਟੂ ਜਮਾਤ ਪੜ੍ਹੀ ਲਿਖੀ ਹੋਣ ਦੇ ਕਾਰਣ ਜਦੋਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਤਦੋਂ ਤੋਂ ਹੀ ਓਹ ਲੋਕ ਇਹ ਸਮਝ ਗਏ ਕਿ ਇਸ ਬਾਲਕ ਦੀ ਸੋਚ ਸਾਡੇ ਤੋਰੀ ਫੋਲਕੇ ਤੇ ਹਲਵੇ ਮੰਡੇ ਦੇ ਪੱਕਣ ਵਿਚ ਰੋੜਾ ਬਣ ਸਕਦੀ ਹੈ। ਇਸ ਕਰਕੇ ਇਸ ਵਿਹਲੜ ਜਮਾਤ ਨੇ ਇਸ ਸੋਚ ਨੂੰ ਖਤਮ ਕਰਨ ਲਈ ਢੁਕਵੇਂ ਸਮੇਂ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਪ੍ਰੋ. ਕਿਸ਼ਨ ਸਿੰਘ ਜੀ ਇਹ ਲਿਖਦੇ ਹਨ ਕਿ ਸੱਚ ਸਮੇਂ ਦੀ ਸਰਕਾਰ ਨਾਲ ਹਮੇਸ਼ਾਂ ਹੀ ਟਕਰਾਉਂਦਾ ਆਇਆ ਹੈ। ਸੱਚ ਖਤਮ ਨਹੀ ਕੀਤਾ ਜਾ ਸਕਦਾ ਇਸ ਕਰਕੇ ਹਰ ਸਮੇਂ ਦੀ ਸਰਕਾਰ ਨੇ ਹਰ ਸਮੇਂ ਦੇ ਮਹਾਨ ਸਹਿਤ ਦੇ ਅਰਥ ਬਦਲ ਕੇ ਹਰ ਮਹਾਨ ਸਹਿਤ ਨੂੰ ਕੱਖੋ ਹੋਲਿਆ ਕੀਤਾ ਹੈ। ਇਹੀ ਕੁੱਝ ਮਹਾਤਮਾ ਬੁੱਧ ਨਾਲ ਹੋਇਆ ਹੈ ਤੇ ਇਹੀ ਕੁੱਝ ਸਿੱਖ ਗੁਰੂ ਸਹਿਬਾਨ ਨਾਲ ਕੀਤਾ ਜਾ ਰਿਹਾ ਹੈ। ਕੁੱਝ ਗੁਰੂ ਸਹਿਬਾਨ ਦੇ ਅਕਾਲ ਚਲਾਣੇ ਬਾਰੇ ਇਤਹਾਸ ਹਾਲੇ ਬੋਲਦਾ ਨਹੀ ਪਰ ਇਹ ਸਮਝਿਆ ਜਾ ਸਕਦਾ ਹੈ ਕਿ ਜੇ ਪੰਜਵੇਂ ਪਾਤਸਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਜਲਾਇਆ ਗਿਆ ਹੈ ਤਾਂ 42-43 ਸਾਲ ਦੀ ਉਮਰ ਵਿਚ ਛੇਵੇਂ ਪਾਤਸ਼ਾਹ, ਜਿਹੜੇ ਇਕ ਪਹਿਲਵਾਨੀ ਜੁਸੇ ਵਾਲੇ ਹਨ, ਬਿਨਾ ਕਿਸੇ ਕਾਰਣ ਦੇ ਅਕਾਲ ਚਲਾਣਾ ਨਹੀ ਕਰ ਸਕਦੇ। ਡਾ. ਸੰਗਤ ਸਿੰਘ ਆਪਣੀ ਪੁਸਤਕ “ਸਿੱਖ ਇਤਹਾਸ ‘ਚ” ਅੱਠਵੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਜ਼ਹਿਰ ਦੇ ਕੇ ਖਤਮ ਕਰਨ ਬਾਰੇ ਲਿਖਦੇ ਹਨ। ਬਾਕੀ ਨੌਵੇਂ ਤੇ ਦਸਵੇਂ ਪਾਤਸ਼ਾਹ ਦੇ ਅਕਾਲ ਚਲਾਣੇ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀ ਹੈ। ਇਤਹਾਸ ਛੇਵੇਂ ਤੇ ਸੱਤਵੇਂ ਗੁਰੂ ਸਹਿਬਾਨ ਦੇ ਅਕਾਲ ਚਲਾਣੇ ਬਾਰੇ ਚੁਪ ਕਿਉਂ ਹੈ? ਪਤਾ ਨਹੀ।

ਗੁਰੂ ਸਹਿਬਾਨ ਨੂੰ ਸਰੀਰਕ ਤੌਰ ਤੇ ਖਤਮ ਕਰਨ ਨਾਲ ਉਨ੍ਹਾਂ ਦਾ ਅਸਲਾ ਜੜੋਂ ਖਤਮ ਨਹੀ ਹੋ ਜਾਂਦਾ। ਉਨ੍ਹਾਂ ਦੇ ਅਸਲੇ ਨੂੰ ਜੜੋਂ ਖਤਮ ਕਰਨ ਲਈ ਉਨ੍ਹਾਂ ਦੀ ਹਰ ਨਿਸ਼ਾਨੀ ਤੇ ਲਿਖਤ ਨੂੰ ਖਤਮ ਕਰਨਾ ਹੀ ਉਨ੍ਹਾਂ ਦੇ ਅਸਲੇ ਨੂੰ ਜੜੋਂ ਖਤਮ ਕਰਨਾ ਹੈ। ਬਾਬਿਆਂ ਤੇ ਕਾਰ ਸੇਵਾ ਵਾਲਿਆਂ ਬਾਬਿਆਂ ਦੇ ਭੇਸ ਵਿਚ ਬੀਰਬਲ ਨੇ ਬੇਬੇ ਨਾਨਕੀ ਦਾ ਘਰ ਢਾਹਿਆ, ਸਰਹਿੰਦ ਦੀ ਕੰਧ ਜੜਾਂ ਤੋਂ ਪੁਟ ਕੇ ਸੰਗੇ-ਮਰਮਰ ਵਿਚ ਬਦਲ ਦਿੱਤੀ, ਤੇ ਅਹਿ ਹੁਣੇ ਹੁਣੇ ਸਾਡੀਆਂ ਅੱਖਾਂ ਦੇ ਸਾਹਮਣੇ ਢਹਿ ਡੇਰੀ ਕੀਤੇ ਅਕਾਲ ਤਖਤ ਨੂੰ ਬੂਟੇ ਤੇ ਸੰਤੇ ਦੇ ਰੂਪ ਵਿਚ ਚੰਦੂ ਤੇ ਪ੍ਰਿਥੀ ਚੰਦ ਨੇ ਕੁੱਝ ਹੀ ਦਿਨਾਂ ਵਿਚ ਨਵਾਂ ਅਕਾਲ ਤਖਤ ਉਸਾਰ ਕੇ ਖੜਾ ਕਰ ਦਿੱਤਾ। ਦਰਬਾਰ ਸਾਹਿਬ ਤੇ ਗੋਲੀਆਂ ਦੇ ਨਿਸ਼ਾਨ ਮਿਟਾਉਣ ਵਿਚ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਵੀ ਦੇਰੀ ਨਹੀ ਕੀਤੀ ਜਦੋਂ ਕੇ ਸ਼੍ਰੋ.ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਇਹ ਮਤਾ ਪਾਸ ਕਰ ਲਿਆ ਸੀ ਕਿ ਦਰਬਾਰ ਸਾਹਿਬ ਤੇ ਲੱਗੀਆਂ ਗੋਲੀਆ ਦੇ ਨਿਸ਼ਾਨ ਸਾਂਭ ਕੇ ਰੱਖੇ ਜਾਣ। ਜੇਕਰ ਇਹ ਮਤਾ ਸਵੀਕਾਰ ਕਰ ਲਿਆ ਜਾਂਦਾ ਤਾਂ ਸੋਨੇ ਨੂੰ ਚੱਕ ਕਿਵੇਂ ਵੀ ਨਹੀ ਸਨ ਵੱਜਣੇ।

ਐਸਾ ਕੁੱਝ ਹੀ ਨਵੇਂ ਖੋਜੀ, ਭਾਰਤੀ ਤੇ ਬਾਹਰਲੇ, ਕਰ ਰਹੇ ਹਨ। ਅਜ਼ਾਦੀ ਤੋਂ ਪਹਿਲਾਂ ਅੰਗਰੇਜਾਂ ਨੇ ਕਿਸੇ ਜੀ.ਬੀ. ਸਿੰਘ ਤੋਂ ਇਕ ਕਿਤਾਬ, ‘ਪ੍ਰਾਚੀਨ ਬੀੜਾਂ’ ਲਿਖਵਾਈ ਸੀ। ਜਿਸਦਾ ਮਤਲਬ ਸੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਕਤਾ ਤੇ ਚਿੰਨ ਲਾਉਣਾ ਸੀ ਤੇ ਇਹੀ ਕੰਮ ਡਾ. ਮੈਕਲੋਡ ਨੇ 1975 ਵਿਚ ਇਕ ਕਿਤਾਬ, ‘ ਓਵੋਲੁਟਿੋਨ ੋਡ ਸਕਿਹ ਚੋਮਮੁਨਟਿੇ’ ਲਿਖ ਕੇ ਕੀਤਾ। ਇਸੀ ਕਿਤਾਬ ਦੇ ਪੰਨਾ 77 ਤੇ ਡਾ. ਮੈਕਲੋਡ ਲਿਖਦੇ ਹਨ ਕਿ ਕਰਤਾਰ ਪੁਰੀ ਬੀੜ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਖ੍ਰੜਾ ਹੈ ਤੇ ਇਸੇ ਨੂੰ ਹੀ ਗੁਰੂ ਅਰਜਨ ਨੇ ਆਪ ਬਦਲਿਆ ਹੈ। ਇਸੇ ਤੋਂ ਹੀ ਪ੍ਰਭਾਵਤ ਹੋ ਕੇ ਡਾ. ਪਸ਼ੌਰਾ ਸਿੰਘ ਹੋਰਾਂ ਨੇ 1987 ਵਿਚ ਖੋਜ ਅਰੰਭ ਕੇ 1991 ਵਿਚ ਆਪਣਾ ਪੀ. ਐਚ. ਡੀ. ਦਾ ਥੀਸਿਜ਼ ਪੂਰਾ ਕੀਤਾ। ਇਸ ਕੰਮ ਲਈ ਇਨ੍ਹਾਂ ਇਕ ਹੱਥ ਲਿਖਤ, “ ੰੳਨੁ ਸਚਰਪਿਟ 1245” ਨੂੰ ਅਧਾਰ ਬਣਾਇਆ ਜਿਸ ਦੀ ਕੋਈ ਇਤਹਾਸਕ ਪ੍ਰਮਾਣਕਤਾ ਨੂੰ ਸਿੱਧ ਕਰਨ ਵਿਚ ਇਹ ਜੁੰਡਲੀ ਨਾਕਾਮਯਾਬ ਰਹੀ ਹੈ। ਇਸੇ ਹੀ ਹੱਥ ਲਿਖਤ ਬੀੜ ਨੂੰ ਇਨ੍ਹਾਂ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿਚ ਪਿਛਲੇ ਦਰਵਜਿਓ ਵਾੜਿਆ ਤੇ ਪੁਰਾਣੀਆ ਹੱਥ ਲਿਖਤਾਂ ਵੇਚਣ ਵਾਲੇ ਅੰਮ੍ਰਿਤਸਰੀ ਚਾਵਲਾ ਜੀ ਨੇ ਅਕਾਲ ਤਖਤ ਤੇ ਆਪਣੇ ਹਲਫੀਆ ਬਿਆਨ ਵਿਚ ਇਹ ਕਿਹਾ ਕਿ ਇਹ ਬੀੜ ਰਾਜਸਥਾਨ ਵਿਚ ਉਸਨੇ ਕਿਸੇ ਕਵਾੜੀਏ ਕੋਲੋਂ ਖਰੀਦੀ ਸੀ। ਕਦੋਂ ਤੇ ਕਿਹੜੇ ਸ਼ਹਿਰ ਵਿਚੋਂ ਖਰੀਦੀ ਗਈ ਕੋਈ ਸਬੂਤ ਨਹੀ ਦਿੱਤਾ ਗਿਆ। ਇਸੇ ਹੀ ਬੀੜ ਦੇ ਤੱਤਕਰੇ ਵਿਚ ਪਹਿਲੇ ਪੰਜਾਂ ਗੁਰੂ ਸਹਿਬਾਨ ਦੇ ਚਲਾਣੇ ਦੀਆਂ ਤਰੀਕਾਂ ਲਿਖੀਆਂ ਇਹ ਸਾਬਤ ਕਰਦੀਆਂ ਕਿ ਇਹ ਬੀੜ ਘੱਟੋ-ਘੱਟ ਗੁਰੂ ਅਰਜਨ ਪਾਤਸ਼ਾਹ ਦੇ ਚਲਾਣੇ ਤੋਂ ਬਾਅਦ ਦੀ ਲਿਖੀ ਗਈ ਹੋ ਸਕਦੀ ਹੈ ਜਾਂ ਉਸ ਤੋਂ ਵੀ ਬਹੁਤ ਚਿਰ ਬਾਅਦ ਵਿਚ। ਇਸੇ ਹੀ ਰਾਮ-ਘਚੋਲੇ ਨੂੰ ਡਾ. ਪਿਆਰ ਨੇ ਹੋਰ ਅੱਗੇ ਤੋਰਿਆ ਤੇ ਪਤਾ ਕਰਨ ਤੇ ਇਹ ਪਤਾ ਚੱਲਿਆ ਹੈ ਕਿ ਹੁਣ ਇਸ ਬੀੜ ਨੂੰ ਗੁਰੂ ਨਾਨਕ ਦੇਵ ਯੁਨੀਵਰਸਿਟੀ ਨੇ ਤਾਲਾ ਲਾਕੇ ਸੀਲ ਬੰਦ ਕਰ ਦਿੱਤਾ ਹੈ ਕਿ ਇਸ ਵਿਵਾਦਗ੍ਰਸਤ ਬੀਵ ਨੂੰ ਕੋਈ ਦੇਖ ਵੀ ਨਾ ਸਕੇ।

ਡਾ. ਮੈਕਲੋਡ, ਡਾ. ਪਸ਼ੌਰਾ ਸਿੰਘ, ਡਾ. ਹਰਜੋਤ ਸਿੰਘ ਓਬਰਾਏ ਡਾ. ਡੋਰੀਸ ਜੈਕਬ ਅਤੇ ਕੁੱਝ ਹੋਰ ਆਪਣੀਆਂ ਕਿਤਾਬਾਂ ਵਿਚ ਇਹ ਲਿਖਦੇ ਹਨ ਕਿ ਗੁਰੂ ਸਾਹਿਬਾਨ ਨੇ ਪਹਿਲਾਂ ਆਪਣੀ ਬਾਣੀ ਬੀੜ ਵਿਚ ਚੜ੍ਹਾਈ, ਭਗਤਾਂ ਤੇ ਭੱਟਾਂ ਦੀ ਬਾਣੀ ਬਾਅਦ ਵਿਚ ਕਿਸੇ ਨੇ ਚੜ੍ਹਾਈ, ਇਹ ਰਵੀਲਡ ਬਾਣੀ ਨਹੀ ਤੇ ਬਾਅਦ ਵਿਚ ਕੋਈ ਵੀ ਬਦਲ ਸਕਦਾ ਹੈ, ਜਿਹੜੀ ਬਾਣੀ ਨੂੰ ਗੁਰੂ ਸਾਹਿਬਾਨ ਨੇ ਕੱਚੀ ਬਾਣੀ ਕਿਹਾ ਹੈ ਉਸ ਬਾਣੀ ਨੂੰ ਸਕਾਲਰ ਸੱਚੀ ਬਾਣੀ ਮੰਨਦੇ ਹਨ, ਗੁਰੂ ਨਾਨਕ ਵਿਆਹੁਤਾ ਜਿੰਦਗੀ ਨੂੰ ਇਕ ਭਾਰ ਸਮਝਦੇ ਸਨ ਇਸ ਕਰਕੇ ਉਹ ਘਰ ਛੱਡਕੇ ਚਲੇ ਗਏ, ਗੁਰੂ ਅਰਜਨ ਦੇਵ ਜੀ ਤੋਂ ਮੁਗਲੀਆ ਸਰਕਾਰ ਨੂੰ ਖਤਰਾ ਸੀ ਇਸ ਕਰਕੇ ਸਰਕਾਰ ਨੇ ੳਨ੍ਹਾਂ ਨੂੰ ਕਤਲ ਕੀਤਾ ਇਸ ਕਰਕੇ ਗੁਰੂ ਅਰਜਨ ਦੇਵ ਜੀ ਸ਼ਹੀਦ ਨਹੀ ਹਨ। ਇਸ ਤਰ੍ਹਾਂ ਦਾ ਹੋਰ ਬਹੁਤ ਕੁੱਝ ਇਨ੍ਹਾਂ ਲੋਕਾਂ ਨੇ ਗੁਰੂ ਸਹਿਬਾਨ ਦੀ ਸ਼ਾਨ ਦੇ ਬਰਖਲਾਫ ਆਪਣੀਆਂ ਕਿਤਾਬਾਂ ਵਿਚ ਬਕੜਵਾਹ ਕੀਤਾ ਹੋਇਆ ਹੈ।

ਹੇਠਾਂ ਲਿਖੇ ਪ੍ਰਮਾਣ ਇਹ ਸਾਬਤ ਕਰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਨੇ ਹੀ ਆਪਣੇ ਪਹਿਲੇ ਪ੍ਰਚਾਰ ਦੌਰੇ ਸਮੇਂ ਭਗਤਾਂ ਦੀ ਬਾਣੀ ਦਾ ਆਪ ਉਤਾਰਾ ਕਰਕੇ ਆਪਣੀ ਹਿਕ ਨਾਲ ਲਾ ਲਿਆ।

1. ਸਲੋਕੁ ਮਃ 1॥ ਜੇਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਸੂਤਕੁ ਕਿਉਕਰਿ ਰਖੀਐ ਸੂਤਕੁ ਪਵੈ ਰਸੋਇ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥ 1॥ {ਪੰਨਾ 472}

ਮਃ 1॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥ ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ॥ 2॥
ਮਃ 1॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥ ਨਾਨਕ ਜਿਨੑੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ॥ 3॥ {ਪੰਨਾ 472}

ਰਾਗੁ ਗਉੜੀ ਗੁਆਰੇਰੀ ਮਹਲਾ 3 ਅਸਟਪਦੀਆ

ੴ ਸਤਿਗੁਰ ਪ੍ਰਸਾਦਿ ॥ ਮਨ ਕਾ ਸੂਤਕੁ ਦੂਜਾ ਭਾਉ ॥ ਭਰਮੇ ਭੂਲੇ ਆਵਉ ਜਾਉ ॥1॥ ਮਨਮੁਖਿ ਸੂਤਕੁ ਕਬਹਿ ਨ ਜਾਇ ॥ ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥1॥ ਰਹਾਉ ॥ ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ ਮਰਿ ਮਰਿ ਜੰਮੈ ਵਾਰੋ ਵਾਰ ॥2॥ ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥ ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥3॥ ਸੂਤਕਿ ਕਰਮ ਨ ਪੂਜਾ ਹੋਇ ॥ ਨਾਮਿ ਰਤੇ ਮਨੁ ਨਿਰਮਲੁ ਹੋਇ ॥4॥ ਸਤਿਗੁਰੁ ਸੇਵਿਐ ਸੂਤਕੁ ਜਾਇ ॥ ਮਰੈ ਨ ਜਨਮੈ ਕਾਲੁ ਨ ਖਾਇ ॥5॥ ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥ ਵਿਣੁ ਨਾਵੈ ਕੋ ਮੁਕਤਿ ਨ ਹੋਇ ॥6॥ ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥ ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥7॥ ਸਾਚਾ ਮਰੈ ਨ ਆਵੈ ਜਾਇ ॥ ਨਾਨਕ ਗੁਰਮੁਖਿ ਰਹੈ ਸਮਾਇ ॥8॥1॥ {ਪੰਨਾ 229}

ਭਗਤ ਕਬੀਰ ਜੀਓ
ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥ ਜਨਮੇ ਸੂਤਕੁ, ਮੂਏ ਫੁਨਿ ਸੂਤਕੁ, ਸੂਤਕ ਪਰਜ ਬਿਗੋਈ॥1॥ ਕਹੁ, ਰੇ ਪੰਡੀਆ, ਕਉਨ ਪਵੀਤਾ॥ ਐਸਾ ਗਿਆਨੁ ਜਪਹੁ, ਮੇਰੇ ਮੀਤਾ॥1॥ ਰਹਾਉ ॥ ਨੈਨਹੁ ਸੂਤਕੁ, ਬੈਨਹੁ ਸੂਤਕੁ, ਸੂਤਕੁ ਸ੍ਰਵਨੀ ਹੋਈ॥ ਊਠਤ ਬੈਠਤ ਸੂਤਕੁ ਲਾਗੈ, ਸੂਤਕੁ ਪਰੈ ਰਸੋਈ ॥2॥ ਫਾਸਨ ਕੀ ਬਿਧਿ ਸਭੁ ਕੋਊ ਜਾਨੈ, ਛੂਟਨ ਕੀ ਇਕੁ ਕੋਈ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ, ਸੂਤਕੁ ਤਿਨੈ ਨ ਹੋਈ ॥3॥41॥ {ਪੰਨਾ 331}

ਉਪਰਲੀਆਂ ਦਲੀਲਾਂ ਇਹ ਸਾਬਤ ਕਰਦੀਆਂ ਹਨ ਕਿ ਗੁਰੂ ਨਾਨਕ ਪਾਤਸ਼ਾਹ ਕੋਲ ਭਗਤਾਂ ਦੀ ਬਾਣੀ ਸੀ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੀਸਰੇ ਪਾਤਸ਼ਾਹ ਕੋਲ ਵੀ ਸੀ।

2. ਸਾਹੁਰੈ ਢੋਈ ਨਾ ਲਹੈ, ਪੇਈਐ ਨਾਹੀ ਥਾਉ॥ ਪਿਰੁ ਵਾਤੜੀ ਨ ਪੁਛਈ, ਧਨ ਸੋਹਾਗਣਿ ਨਾਉ॥ 31॥ {ਪੰਨਾ 1379}

ਸਾਹੁਰੈ ਪੇਈਐ ਕੰਤ ਕੀ, ਕੰਤੁ ਅਗੰਮੁ ਅਥਾਹੁ॥ ਨਾਨਕ ਸੋ ਸੋਹਾਗਣੀ, ਜੁ ਭਾਵੈ ਬੇਪਰਵਾਹ॥ 32॥ {ਪੰਨਾ 1379}

ਨੋਟ:— ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, ‘ਵਾਰ ਮਾਰੂ ਮ: 3’ ਦੀ ਛੇਵੀਂ ਪਉੜੀ ਵਿਚ ਭੀ ਇਹ ਸ਼ਲੋਕ ਦਰਜ ਹੈ, ਕਈ ਲਫ਼ਜ਼ਾਂ ਦਾ ਫ਼ਰਕ ਹੈ, ਓਥੇ ਇਹ ਸ਼ਲੋਕ ਇਉਂ ਹੈ:—

ਮ: 1॥ ਸਸੁਰੈ ਪੇਈਐ ਕੰਤ ਕੀ, ਕੰਤੁ ਅਗੰਮੁ ਅਥਾਹੁ॥ ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹੁ 2॥6॥ {ਪੰਨਾ 1379}

ਇਸ ਦਲੀਲ ਨਾਲ ਇਹ ਸਾਬਤ ਹੁੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਕੋਲ ਬਾਬੇ ਫਰੀਦ ਜੀ ਦੀ ਬਾਣੀ ਮੌਜੂਦ ਹੈ

3 ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥1॥

ਮ: 2 ॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ॥ 2॥ {ਪੰਨਾ 146}

ਇਥੌਂ ਇਹ ਸਾਬਤ ਹੁੰਦਾ ਹੈ ਕਿ ਗੁਰੂ ਨਾਨਕ ਪਾਤਸਾਹ ਜੀ ਨੇ ਭਾਈ ਲਹਿਣੇ ਨੂੰ ਜਦੋਂ ਗੁਰੂ ਅੰਗਦ ਦੇਵ ਬਣਾਇਆ ਤਾਂ ਆਪਣਾ ਸਾਰਾ ਖਜਾਨਾ ਦੂਸਰੀ ਪਾਤਸ਼ਾਹੀ ਨੂੰ ਦੇ ਦਿੱਤਾ ਤੇ ਕਰਤਾਰ ਪੁਰ ਵਾਲੀ ਸਾਰੀ ਜਾਇਦਾਦ ਤੇ ਦੁਨਿਆਵੀ ਪੈਸਾ ਆਪਣੇ ਪੁਤਰਾਂ ਨੂੰ ਦੇ ਕੇ ਲਾਂਭੇ ਕਰ ਦਿੱਤਾ।

4. ਸਲੋਕ ॥ ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥ 1॥ {ਪੰਨਾ 555} ਅਤੇ ਕਬੀਰ ਸਹਿਬ ਦੇ ਆਪਣੇ ਸਲੋਕਾਂ ਵਿਚ ਪੰਨਾ 1365, ਨੰਬਰ 29 ਹੈ।

ਮਃ 3॥ ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥ ਜੇਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ॥ ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ॥ ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ॥ ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ॥ 2॥ {ਪੰਨਾ 555}

ਕਬੀਰ ਮਰਤਾ ਮਰਤਾ ਜਗੁ ਮੂਆ, ਮਰਿ ਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ, ਬਹੁਰਿ ਨ ਮਰਨਾ ਹੋਇ॥ 29॥ (ਪੰਨਾ 1365-1366)

ਤੀਸਰੀ ਪਾਤਸ਼ਾਹੀ ਕੋਲ ਭਗਤ ਕਬੀਰ ਜੀ ਦੀ ਬਾਣੀ ਹੋਣ ਦਾ ਸਬੂਤ।

5. ਫਰੀਦਾ ਕਾਲéੀ ਜਿਨੀ ਨ ਰਾਵਿਆ, ਧਉਲੀ ਰਾਵੈ ਕੋਇ॥ ਕਰਿ ਸਾਂਈ ਸਿਉ ਪਿਰਹੜੀ, ਰੰਗੁ ਨਵੇਲਾ ਹੋਇ॥ 12॥ {ਪੰਨਾ 1378}

ਮ: 3॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ, ਜੇ ਕੋ ਚਿਤਿ ਕਰੇ॥ ਆਪਣਾ ਲਾਇਆ ਪਿਰਮੁ ਨ ਲਗਈ, ਜੇ ਲੋਚੈ ਸਭੁ ਕੋਇ॥ ਏਹੁ ਪਿਰਮੁ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ॥ 13॥ {ਪੰਨਾ 1378}

ਬਾਬੇ ਫਰੀਦ ਜੀ ਦੀ ਬਾਣੀ ਦਾ ਤੀਸਰੀ ਪਾਤਸਾਹੀ ਕੋਲ ਹੋਣ ਦਾ ਸਬੂਤ।

6. ਸਲੋਕੁ ਮ: 1॥ ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ 1॥ {ਪੰਨਾ 145}

ਮ: 3॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ 2॥ {ਪੰਨਾ 145}

ਪਹਿਲੇ ਦੋ ਗੁਰੂ ਸਹਿਬਾਨ ਦੀ ਬਾਣੀ ਦਾ ਤੀਸਰੀ ਪਾਤਸ਼ਾਹੀ ਕੋਲ ਹੋਣ ਦਾ ਪੁਖਤਾ ਸਬੂਤ।

7. ਫਰੀਦਾ ਰਤੀ ਰਤੁ ਨ ਨਿਕਲੈ, ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ, ਤਿਨ ਤਨਿ ਰਤੁ ਨ ਹੋਇ॥ 51॥ {ਪੰਨਾ 1380}

ਮ: 3॥ ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ, ਤਿਤੁ ਤਨਿ ਲੋਭੁ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ, ਲੋਭੁ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ, ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ, ਜਿ ਰਤੇ ਹਰਿ ਰੰਗੁ ਲਾਇ॥52॥ {ਪੰਨਾ 1380}

ਤੀਸਰੀ ਪਾਤਸ਼ਾਹੀ ਕੋਲ ਬਾਬੇ ਫਰੀਦ ਜੀ ਦੀ ਬਾਣੀ ਹੋਣ ਦਾ ਸਬੂਤ।

8. ਮੈਦਾਨੁ ਕਰਿ, ਟੋਏ ਟਿਬੇ ਲਾਹਿ॥ ਅਗੈ ਮੂਲਿ ਨ ਆਵਸੀ, ਦੋਜਕ ਸੰਦੀ ਭਾਹਿ 74॥ {ਪੰਨਾ 1381}

ਨੋਟ—ਮਨ ਵਿਚ ਕਿਹੜੇ ਟੋਏ ਟਿੱਬੇ ਹਨ, ਅਤੇ ਇਹਨਾਂ ਨੂੰ ਦੂਰ ਕਰਨ ਦਾ ਕੀਹ ਭਾਵ ਹੈ ? ਇਹ ਗੱਲ ਫਰੀਦ ਜੀ ਨੇ ਸਪਸ਼ਟ ਕਰਕੇ ਨਹੀਂ ਲਿਖੀ । ਫਰੀਦ ਜੀ ਦੇ ਇਸ ਖ਼ਿਆਲ ਨੂੰ ਉਘੇੜਨ ਵਾਸਤੇ ਸਤਿਗੁਰੂ ਅਰਜਨ ਦੇਵ ਜੀ ਨੇ ਅਗਲਾ ਸ਼ਲੋਕ ਆਪਣੇ ਵੱਲੋਂ ਲਿਖਿਆ ਹੈ, ਅਤੇ ਨਾਮ ਫਰੀਦ ਜੀ ਦਾ ਹੀ ਵਰਤ ਦਿੱਤਾ ਹੈ । ਨਿਖੇੜਨ ਵਾਸਤੇ ਸਿਰਲੇਖ ‘ਮ: 5’ ਦੇ ਦਿੱਤਾ ਹੈ

ਮਹਲਾ 5॥ ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ॥ ਮੰਦਾ ਕਿਸ ਨੋ ਆਖੀਐ, ਜਾਂ ਤਿਸੁ ਬਿਨੁ ਕੋਈ ਨਾਹਿ ॥75॥ {ਪੰਨਾ 1381}

ਗੁਰੂ ਅਰਜਨ ਪਾਤਸ਼ਾਹ ਕੋਲ ਬਾਬੇ ਫਰੀਦ ਜੀ ਦੀ ਬਾਣੀ ਹੋਣ ਦਾ ਪ੍ਰਤੱਖ ਸਬੂਤ।

9. ਸੋਰਠਿ ਮਹਲਾ 5 ॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥4॥2॥13॥ {ਪੰਨਾ 612}

ਤਤੁ ਬਿਚਾਰੁ ਯਹੈ, ਮਥੁਰਾ ਜਗ ਤਾਰਨ ਕਉ, ਅਵਤਾਰੁ ਬਨਾਯਉ॥ ਜਪੵਉ ਜਿਨੑ, ਅਰਜੁਨ ਦੇਵ ਗੁਰੂ, ਫਿਰਿ, ਸੰਕਟ ਜੋਨਿ ਗਰਭ, ਨ ਆਯਉ॥ 6॥ (ਪੰਨਾ 1409)

ਭੱਟ ਗੁਰੂ ਅਰਜਨ ਦੇਵ ਜੀ ਦੀ ਉਸਤੱਤ ਕਰਦੇ ਹਨ ਪਰ ਗੁਰੂ ਜੀ ਇਹ ਸਾਬਤ ਕਰਦੇ ਹਨ ਕਿ ਇਹ ਉਸਤੱਤ ਗੁਰੂ ਨਾਨਕ ਦੀ ਹੀ ਹੋਣੀ ਚਾਹੀਦੀ ਹੇ। ਗੁਰੂ ਅਰਜਨ ਦੇਵ ਜੀ ਕੋਲ ਭੱਟਾਂ ਦੀ ਬਾਣੀ ਹੋਣ ਦਾ ਸਬੂਤ।

10. ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ (ਪੰਨਾ 1253)

ੴ ਸਤਿਗੁਰ ਪ੍ਰਸਾਦਿ ॥ ਸਾਰੰਗ ਮਹਲਾ 5 ਸੂਰਦਾਸ ॥ ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ, ਅਨਦ ਸਹਜ ਧੁਨਿ ਝੋਕ ॥1॥ ਰਹਾਉ ॥ ਦਰਸਨੁ ਪੇਖਿ ਭਏ ਨਿਰਬਿਖਈ, ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ, ਸੁੰਦਰ ਬਦਨ ਅਲੋਕ ॥1॥ ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ, ਦੀਨੋ ਇਹੁ ਪਰਲੋਕ ॥2॥1॥8॥ (ਪੰਨਾ 1253)

ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5 ॥ ਐਸੋ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਰੁ ॥1॥ ਰਹਾਉ ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ ਹੀਗੈ ਮਰੈ ॥1॥ ਮਾਤਾ ਭੇਸਾ, ਅੰਮੁਹਾ ਜਾਇ ॥ ਕੁਦਿ ਕੁਦਿ ਚਰੈ, ਰਸਾਤਲਿ ਪਾਇ ॥2॥ ਕਹੁ ਕਬੀਰ, ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥3॥ ਰਾਮ ਰਮਤ ਮਤਿ ਪਰਗਟੀ ਆਈ ॥ ਕਹੁ ਕਬੀਰ ਗੁਰਿ ਸੋਝੀ ਪਾਈ ॥4॥1॥14॥ {ਪੰਨਾ 326}

ਗੁਰੂ ਅਰਜਨ ਦੇਵ ਜੀ ਕਿਸੇ ਵੀ ਸ਼ਾਇਰ ਦੀ ਬਾਣੀ ਨੂੰ ਆਪਣੇ ਨਾਮ ਹੇਠ ਨਾ ਲਿਖ ਕੇ ਆਪਣੀ ਇਮਾਨਦਾਰੀ ਦਾ ਸਬੂਤ ਪੇਸ਼ ਕਰ ਰਹੇ ਹਨ।

11. ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਰਾਗੁ ਗੂਜਰੀ ਮਹਲਾ 1 ਚਉਪਦੇ ਘਰੁ 1 ॥ ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥1॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥1॥ ਰਹਾਉ ॥ {ਪੰਨਾ 489}

ਧਨਾਸਰੀ ਭਗਤ ਰਵੀਦਾਸ ਜੀ ਕੀ
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ ਰਹਾਉ ॥ ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥1॥ {ਪੰਨਾ 694}

ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਲਫਜ ਉਰਸਾ ਸਿਰਫ ਦੋ ਵਾਰ ਆਉਂਦਾ ਹੈ। ਇਥੋਂ ਭਗਤ ਰਵੀਦਾਸ ਜੀ ਤੇ ਗੁਰੂ ਨਾਨਕ ਸਾਹਿਬ ਦੀ ਆਪਸੀ ਬੋਲੀ ਦੀ ਸਾਂਝ ਪ੍ਰਗਟ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਕੋਲ ਭਗਤ ਰਵੀਦਾਸ ਜੀ ਦੀ ਬਾਣੀ ਹੋਣ ਦਾ ਸਬੂਤ।

ਗਉੜੀ ਗੁਆਰੇਰੀ ਮਹਲਾ 5 ॥ ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥1॥ ਰਹਾਉ ॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥ {ਪੰਨਾ 186}

ਇਹ ਸਲੋਕ ਇਹ ਸਾਬਤ ਕਰਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਦੋਂ ਗੁਰ ਗੱਦੀ ਮਿਲੀ ਉਸ ਵਕਤ ਸਾਰੇ ਗੁਰੂ ਸਹਿਬਾਨ ਤੇ ਭਗਤਾਂ ਦੀ ਬਾਣੀ ਦਾ ਖਜਾਨਾ ਮਿਲਿਆ। ਇਸ ਕਰਕੇ ਹੀ ਪੰਜਵੇਂ ਸਤਗੁਰੂ ਜੀ ਇਹ ਲਿਖ ਰਹੇ ਹਨ ਕਿ ਪਿਉ ਦਾਦੇ ਵਾਲਾ ਖਜਾਨਾ ਜਦੋਂ ਮੈਂ ਖੋਲ ਕੇ ਤੱਕਿਆਂ ਤਾਂ ਮੇਰਾ ਮਨ ਗਦ ਗਦ ਕਰ ਉਠਿਆ। ਦਮਦਮੀ ਟਕਸਾਲ ਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਮੁਤਾਬਕ ਤਾਂ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇਕੱਠੀ ਕਰਵਾਈ ਹੈ। ਇਸ ਬਾਰੇ ਪ੍ਰੋ. ਸਾਹਿਬ ਲਿਖਦੇ ਹਨ ਕਿ ਤਾਂ ਤੇ ਗੁਰੂ ਜੀ ਨੂੰ ਇਹ ਲਿਖਣਾ ਚਾਹੀਦਾ ਸੀ ਕਿ ਪਿਉ ਦਾਦੇ ਦਾ ਸਾਰਾ ਖਜਾਨਾ ਇੱਕਠਾ ਕਰਾਇਆ। ਪਰ ਗੁਰੂ ਜੀ ਨੇ ਨਹੀ ਲਿਖਿਆ ਕਿਉਂਕਿ ਇਸ ਤਰ੍ਹਾਂ ਹੋਇਆ ਹੀ ਨਹੀ। ਹੁਣ ਸਾਨੂੰ ਡਾ. ਮੈਕਲੋਡ, ਡਾ ਪਛੌਰਾ ਸਿੰਘ, ਡਾ ਹਰਜੋਤ ਸਿਮਘ ਓਬਰੋਰਾਇ ਆਦਿ ਦੀ ਗੁਰਬਾਣੀ ਬਾਰੇ ਸਮਜਦਾਰੀ ਤੇ ਪ੍ਰਸਨ ਚਿੰਨ ਲਾਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਿੱਖੀ ਨਾਲ ਧਰੋਹ ਕਮਾ ਰਹੇ ਹਨ। ਜੇ ਪੰਜਵੇਂ ਗੁਰੂ ਜੀ ਨੇ ਸਾਰੀ ਬਾਣੀ ਇਕੱਠੀ ਕਰਵਾਈ ਹੈ, ਜਿਵੇਂ ਦਮਦਮੀ ਟਕਸਾਲ ਮੰਨਦੀ ਹੈ, ਕਿਤੇ ਅਸੀਂ ਗੁਰੂ ਸਹਿਬਾਨ ਦੀ ਸਮਝਦਾਰੀ ਤੇ ਸਵਾਲੀਆ ਚਿੰਨ ਤਾਂ ਨਹੀ ਲਾ ਰਹੇ? ਸੋ ਸਾਰੀ ਸੰਗਤ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਬਾਰੇ ਫੈਸਲਾ ਉਹ ਆਪ ਕਰਨ।