ਸਿੰਘ ਸਭਾ ਇੰਟਰਨੈਸ਼ਨਲ , ਕੈਨੇਡਾ ਵਲੋਂ ਕਰਵਾਈ ਗਈ ਕਾਨਫਰੰਸ ਦੀਆਂ ਝਲਕੀਆਂ

0
254

A A A

14 ਜਨਵਰੀ 2018 ਨੂੰ ਸਿੰਘ ਸਭਾ ਇੰਟਰਨੈਸ਼ਨਲ , ਕੈਨੇਡਾ ਵਲੋਂ ਕਰਵਾਈ ਗਈ ਕਾਨਫਰੰਸ ਦੀਆਂ ਝਲਕੀਆਂ

ਵਿਸ਼ਾ:- ਗੁਰਮਤਿ ਅਨੁਸਾਰ ਔਰਤ ਦਾ ਦਰਜਾ

ਭਾਗ ਲੈਣ ਵਾਲੇ ਬੁਲਾਰੇ:-

ਕਰਨਲ ਜੀ.ਬੀ ਸਿੰਘ ਅਮਰੀਕਾ, ਬੀਬੀ ਜੁਗਰਾਜ ਕੌਰ, ਬੀਬੀ ਜਸਬੀਰ ਕੌਰ ਅਮਰੀਕਾ, ਬੀਬੀ ਨਵਦੀਪ ਕੌਰ ਯੂ.ਕੇ.,

ਬੀਬੀ ਬਲਜਿੰਦਰ ਕੌਰ ‘ਰੇਡੀਓ ਹੋਸਟ’ ਸਰੀ ਕੈਨੇਡਾ, ਸ. ਚਮਕੌਰ ਸਿੰਘ ਫਰਿਜ਼ਨੋ, ਸ. ਅਜੀਤ ਸਿੰਘ ਸਹੋਤਾ W.S.O,

ਸ. ਪਰਮਿੰਦਰ ਸਿੰਘ ਪਰਮਾਰ

Maker:0x4c,Date:2017-11-22,Ver:4,Lens:Kan03,Act:Lar01,E-ve

ਪਾਸ ਕੀਤੇ ਗਏ ਮਤੇ :-

1.ਅੱਜ ਦੇ ਸਮੇਂ ਜਿਹੜਾ ਵੀ ਕੋਈ ਸਾਧ, ਗ੍ਰੰਥੀ ਜਾਂ ਜੱਥੇਦਾਰ (ਜੱਥੇਦਾਰ ਅਕਾਲ ਤਖਤ ਹੋਵੇ ਜਾਂ ਕੋਈ ਹੋਰ) ਜਾਂ ਕੋਈ ਹੋਰ ਸਿੱਖ ਧਰਮ ਦਾ ਸਿਰ ਕੱਢ ਨੁਮਾਇਦਾ ਹੋਵੇ ਅਤੇ ਔਰਤ ਨੂੰ ਬਣਦਾ ਰੁਤਬਾ ਨਾ ਦੇ ਕੇ ਸਗੋਂ ਔਰਤ ਨੂੰ ਧਿਰਕਾਰਦਾ ਹੋਵੇ, ਔਰਤ ਨੂੰ ਨੀਵੇਂ ਦਰਜ਼ੇ ਦਾ ਜੀਵ-ਜੰਤੂੰ ਦੱਸਦਾ ਹੋਵੇ, ਸਾਨੂੰ ਸੱਭ ਨੂੰ ਲਾਮਬੰਧ ਹੋ ਕੇ ਐਸੇ ਵਿਆਕਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਬਿਸ਼ਟਾ ਅਸਤ ਰਕਤ ਪਰੇਟੇ ਚਾਮ॥ ਇਸ ਊਪਰਿ ਲੇ ਰਾਖਿਓ ਗੁਮਾਨੁ॥ ਏਕ ਵਸਤੁ ਬੁਝਹਿ ਤਾ ਹੋਵਹਿ ਪਾਕੁ॥ ਬਿਨ ਬੂਝੇ ਤੂੰ ਸਦਾ ਨਾਪਾਕੁ। ਗੁਰਬਾਣੀ ਦਾ ਫੁਰਮਾਣ ਹੈ ਕਿ ਜੇ ਤੂੰ ਸੱਚ ਨਹੀਂ ਪਾਇਆ ਤਾਂ ਸਦਾ ਅਪਵਿਤਰ ਹੈਂ ਉਹ ਚਾਹੇ ਔਰਤ ਹੋਵੇ ਜਾਂ ਮਰਦ। ਇਸ ਦੇ ਅੰਦਰ ਗੰਦਗੀ, ਹੱਡੀਆਂ ਅਤੇ ਲਹੂ ਹੈ ਪਰ ਉਪਰ ਚੰਮ ਲਪੇਟਿਆ ਹੋਇਆ ਹੈ।

2.ਲੋਕ ਆਪ ਪਿਛਾਂਹ ਖਿਚੂ ਹੋਣ ਕਰਕੇ ਹਰ ਸਿਆਣੇ ਪੁਰਸ਼ ਦੀ ਸਲਾਹ ਨੂੰ ਝੱਟ-ਪੱਟ ਨਹੀਂ ਮੰਨਦੇ। ਇਸੇ ਕਰਕੇ ਅੱਜ ਵੀ ਸਿੱਖ ਧਰਮ ਵਿਚ ਔਰਤਾਂ ਨੂੰ ਗੁਰਵਾਰਿਆਂ ਵਿਚ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ, ਪੰਜਾਂ ਪਿਆਰਿਆਂ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ, ਦਰਬਾਰ ਸਾਹਿਬ ਅੰਮ੍ਰਿਤਸਰ ਸਫਾਈ ਦੌਰਾਨ ਔਰਤਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਆਦਿ। ਇਸ ਨਾ-ਬਰਾਬਰਤਾ ਤੇ ਔਰਤ ਦੀ ਬਰਬਾਦੀ ਦਾ ਦੋਸ਼ੀ ਸਾਧ-ਲਾਣਾ ਹੈ ਜਿਸਨੇ ਸਿੱਖ ਧਰਮ ਦੀ ਤਬਾਹੀ ਦਾ ਜੁਮਾ ਲੈ ਰੱਖਿਆ ਹੈ। ਗੁਰੂ ਕਾਲ ਸਮੇਂ ਮਾਤਾ ਖੀਵੀ ਲੰਗਰ ਦਾ ਪ੍ਰਬੰਧ ਕਰਦੀ ਸੀ,(ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ), ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਦੋਤਾਰੇ ਨਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਦੀ ਹੁੰਦੀ ਸੀ ਤੇ ਦਸਮ ਪਿਤਾ ਸਮੇਂ ਵੀ ਮਾਤਾ ਭਾਗੋ ਹਰ ਕੰਮ ਵਿਚ ਸਾਥ ਦਿੰਦੀ ਸੀ। ਅੱਜ ਦੀ ਇਹ ਸੰਸਥਾ ਔਰਤਾਂ ਨੂੰ ਧਾਰਮਿਕ ਕੰਮਾਂ ਵਿਚ ਬਰਾਬਰਤਾ ਦਿਵਾਉਣ ਦਾ ਮਤਾ ਪਾਸ ਕਰਦੀ ਹੈ।

3.ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਅੱਜ ਦੀ ਸਭਾ ਵਿਚ ਇਹ ਮਤਾ ਪਾਸ ਕਰਦੀ ਹੈ ਕਿ ਸਾਰੀਆਂ ਧਾਰਮਿਕ ਸੰਸਥਾਵਾਂ ਔਰਤਾਂ ਨੂੰ ਗੁਰਬਾਣੀ ਪੜਾਉਣ ਅਤੇ ਸਿੱਖ ਧਰਮ ਸਿਖਾਉਣ ਲਈ ਤੱਤਪਰ ਹੋਣ। ਜੇਕਰ ਉਹ ਸੰਸਥਾ ਕਿਸੇ ਡੇਰ ਜਾਂ ਬਾਬਾਵਾਦ ਨਾਲ ਸਾਨੂੰ ਜੋੜਦੀ ਹੈ ਤਾਂ ਉਸਦਾ ਬਾਈਕਾਟ ਕੀਤਾ ਜਾਵੇ।  ਜੇਕਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਬਚਾਉਣ ਚਾਹੁੰਦੇ ਹਾਂ ਤਾਂ ਸਾਨੂੰ ਇਹ ਲਾਜ਼ਮੀ ਕਰਨਾ ਹੋਵੇਗਾ ਕਿ ਸਾਡੀਆਂ ਬੀਬੀਆਂ ਨਾ ਸਿਰਫ ਘਰ ਦਾ ਕੰਮ-ਕਾਰ ਕਰਨ ਸਗੋਂ ਸਾਰੇ ਧਾਰਮਿਕ ਕੰਮਾਂ ਬਾਰੇ ਪੂਰੀ ਤਰ੍ਹਾਂ ਸੁਚੇਤ ਹੋਣ ਅਤੇ ਹਰ ਸਮਾਗਮ ਵਿਚ ਵੱਧ-ਚੜ੍ਹ ਕੇ ਹਿਸਾ ਲੈਣ।