ਚਿੱਟੀ ਸਿਓਂਕ ਦੀ ਕਾਲੀ ਕਰਤੂਤ

0
3295

A A A

ਸੰਗਤ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ ਜੀ …..
ਗੁਰੂ ਕੀ ਗੋਲਕ ਦੇ ਸਿਧਾਂਤ ਤੋਂ ਲੈਕੇ ਜੋ ਸਿਖਾਂ ਦੇ ਧਾਰਮਿਕ ਬਣੇ ਆਗੂਆਂ ਨੇ ਲੋਕ ਭਲਾਈ ਕਾਰਜਾਂ ਦੇ ਨਾ ਤੇ ਭਲਾਈ ਦੇ ਕਾਰਜਾਂ ਦੀ ਸਿਰਫ ਨਾ ਮਾਤਰ ਖਾਨਾਪੂਰਤੀ ਕਰਕੇ ਲੋਕਾਂ ਨੂੰ ਬੁੱਧੂ ਹੀ ਨਹੀਂ ਬਣਾਇਆ , ਬਲਕਿ ਓਹਨਾ ਹੀ ਗਰੀਬਾਂ ਸ਼ਰਧਾਲੂਆਂ ਨੂੰ ਭੇਡਾਂ ਬਣਾ ਕੇ ਦਸਬੰਧ ਲੁੱਟ ਕੇ ਭਲਾਈ ਦੇ ਕਾਰਜਾਂ ਤੇ ਵਰਤਣ ਦੀ ਬਜਾਏ ਕਿਵੇਂ ਦਿੱਲ੍ਹੀ ਵਿਚ ਪੰਜਤਾਰਾ ਹੋਟਲ , ਤੇਲ ਫੈਕਟਰੀਆਂ , ਹੋਟਲਾਂ ਵਿਚ ਕਿਵੇਂ ਐਯਾਸ਼ੀ ਮਾਰੀ ਤੇ ਜਿਸ ਪੈਸੇ ਨਾਲ ਪੰਜਾਬ ਦਾ ਗਰੀਬ ਤੇ ਅਨਾਥ ਧੀਆਂ ਦੀ ਪੜ੍ਹਾਈ ਹੋਣੀ ਸੀ ਉਸ ਪੈਸੇ ਦੀ ਵੱਡੇ ਪੱਧਰ ਤੇ ਬੜੂ ਦੇ ਚਿੱਟੇ ਠੱਗਾਂ ਵੱਲੋਂ ਦੁਰਵਰਤੋਂ ਕੀਤੀ ਗਈ ਆਓ ਆਪਾਂ ਵਿਸਥਾਰ ਨਾਲ ਗੱਲ ਕਰਦੇ ਹਾਂ ।
ਆਰ. ਪੀ. ਐਸ ਕੋਹਲੀ ਬਾਬਾ ਇਕਬਾਲ ਸਿਹਾਂ ਦਾ ਧਰਮ ਦਾ ਜਮਾਈ ਬਣਕੇ ਆਪਣੇ ਬਿਜਨੈੱਸ ਨੂੰ ਬੜੂ ਦੇ ਦਸਬੰਧ ਨੂੰ ਵਰਤ ਕੇ ਦਿਨੋਂ ਦਿਨ ਵੱਡਾ ਕਰ ਗਿਆ ਅਤੇ ਅੱਜ ਅਰਬਾਂ ਖਰਬਾਂ ਦੀ ਪ੍ਰਾਪਰਟੀ ਦਾ ਮਾਲਕ ਬਣ ਕੇ ਬੈਠ ਗਿਆ ਹੈ। ਇਹ ਬੰਦਾ  ਇਨਕਮ ਟੈਕਸ ਬਿਭਾਗ ਤੋਂ ਕੁਰੱਪਟ ਹੋਕੇ ਭਾਵੇਂ ਬੀਤੇ ਦਿਨ ਹੀ ਜੇਲ ਦੀ ਯਾਤਰਾ ਕਰ ਕੇ ਆਇਆ ਹੈ। ਬਾਬੇ ਇਕਬਾਲ ਸਿੰਘ ਨੇ ਇਸਨੂੰ ਬੜੂ ਦੇ ਰਾਈਟ ਕਿਓਂ ਦਿੱਤੇ ਇਹ ਗੱਲ ਤਾਂ ਹਮੇਸ਼ਾ ਗੋਲਮਾਲ ਹੀ ਰਹੇਗੀ ਪਰ ਸੁਣੀਦਾ ਹੈ  ਮਨਮੋਹਨ ਸਿੰਘ ਸਾਬਕਾ ਪ੍ਰਧਾਨਮੰਤਰੀ ( ਕਾਂਗਰਸ) ਨਾਲ ਇਸ ਬੰਦੇ ਦੇ ਸਬੰਧ ਬਹੁਤ ਚੰਗੇ ਹਨ ਤੇ ਇਹ ਸ਼ਖਸ਼ ਰਿਸ਼ਤੇ ਵਜੋੰ ਕਾਂਗਰਸੀ ਮਨਮੋਹਨ ਸਿੰਘ ਦਾ ਕਜ਼ਨ ਸਾਲਾ ਹੈ, ਨਾਲ ਹੀ ਪਿਛੋਕੜ ਇੰਦਰਾਂ ਗਾਂਧੀ ਨਾਲ ਵੀ ਇਕਬਾਲ ਸਿੰਘ ਦਾ ਜਾ ਮਿਲਦਾ ਹੈ ਇਸ ਕਰਕੇ  ਬਹੁਤੀ ਨੇੜਤਾ ਇਹਨਾਂ ਦੀ ਸਰਕਾਰੀ ਬੰਦਿਆ ਨਾਲ ਹੀ ਸੀ ਅਤੇ ਹੈ ।
ਗੱਲ ਕਰਦੇ ਹਾਂ ਔਖਾਉਤੀ ਸੇਵਾਦਾਰ ਬਣੇ ਜਗਜੀਤ ਸਿੰਘ ਉਰਫ ਕਾਕਾ ਵੀਰਜੀ ਅਤੇ ਆਰ . ਪੀ . ਐਸ ਕੋਹਲੀ ( ਰੂਬੀ ਕੋਹਲੀ ) ਡਾਇਰੇਕਟਰ ਜੀਵੋ ਕਨੌਲਾ ਆਇਲ.. ਦੋਹਨਾਂ ਦੀ ਪਾਰਟਨਰਸ਼ਿਪ ਦੀ ਗੱਲ ਕਰੀਏ ਤਾਂ ਇਹਨਾ  ਚੀਮਾ ਪਿੰਡ ( ਜਨਮ ਅਸਥਾਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ)  ਵਿਚ ਸਭ ਤੋਂ ਪਹਿਲਾਂ ਜੀਵੋ ਆਇਲ ਦੀ ਫੈਕਟਰੀ ਸੱਠ ਲੱਖ ਦਾ ਲੋਨ ਗੁਰੂ ਘਰ ਦੇ ਨਾਮ ਤੇ ਲੈਕੇ ਲਗਾਈ। ਜਿਸ ਵਿਚੋਂ ਪੰਦਰਾਂ ਲੱਖ ਰੁਪਏ ਦਾ ਇਹਨਾਂ ਨੇ ਸ਼ੈਡ ਲਗਾਇਆ ਅਤੇ ਕਬਾੜ ਦੇ ਵਿਚੋਂ ਮਸ਼ੀਨਰੀ ਫਿੱਟ ਕੀਤੀ। ਬਾਕੀ ਦਾ ਪੰਤਾਲੀ ਲੱਖ ਓਥੋਂ ਹੜੱਪ ਕਿਤਾ ਗਿਆ ਗੈਰਕਾਨੂੰਨੀ ਤਰੀਕੇ ਨਾਲ ਲੋਨ ਪਾਸ ਕਰਵਾ ਕੇ । ਉਸ ਤੋਂ ਬਾਅਦ ਕਰੋੜਾਂ ਰੁਪਏ ਦੀ ਸਰ੍ਹੋਂ ਖਰੀਦੀ ਗਈ ਜਿਸਦੀ ਪੇਮੈਂਟਾਂ ਕਲਗੀਧਰ ਟ੍ਰਸ੍ਟ ਦੇ ਖਾਤੇ ਚੋਂ ਕਰਵਾਈਆਂ ਗਈਆਂ ।ਪ੍ਰੂਫ਼ ਵਜੋਂ ਅਸੀਂ ਪੋਸਟ ਦੇ ਨਾਲ ਹੀ ਵਪਾਰੀਆਂ ਦੇ ਨਾਮ , ਟਰੱਕਾਂ ਦੇ ਨੰਬਰ , ਇਨਵੋਇਸ  ਨੰਬਰ ਅਤੇ ਹੋਰ ਡੌਕੂਮੈਂਟ ਆਦਿ ਨੱਥੀ ਕਰ ਦਿੱਤੇ ਨੇ ।ਫੇਰ ਇਹਨਾਂ ਨੇ ਕੱਪੜੇ ਦੀ ਖਰੀਦ ਕੀਤੀ ਦਿੱਲੀ ਤੋਂ ਹੀ ਸੋਨੂ ਦੇ ਸਟੋਰ ਤੋਂ ਜਿਸਦੇ ਉਪਰ ਟੈਕਸ ਨਹੀਂ ਸੀ ।ਕਰੋੜਾਂ ਰੁਪਏ ਦੀ ਇਹਨਾਂ ਲੋਕਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਓਵਰ ਡ੍ਰਾਫਟਿੰਗ ਕੀਤੀ ਜਿਹੜਾ ਪੈਸੇ ਜੀਵੋ ਦੇ ਵਿਚ ਲਗਾਇਆ ਗਿਆ । ਕਾਕੇ ਤੇ ਰੂਬੀ ਦੋਹਨਾਂ ਨੇ ਮਿਲਕੇ ਜਮੀਨ ਖਰੀਦੀ ਤੇ ਸਟੈਂਪ ਡਿਊਟੀ ਚੋਰੀ ਕੀਤੀ ।
ਤੁਸੀਂ ਦੇਖ ਸਕਦੇ ਹੋ ਕੇ ਧਰਮ ਦੇ ਨਾਮ ਤੇ ਟ੍ਰਸ੍ਟ ਚਲਾ ਕੇ ਇਸਦਾ ਪੈਸਾ ਕਿਵੇਂ ਗ਼ਲਤ ਕੰਮਾਂ ਤੇ ਅਤੇ ਨਿੱਜੀ ਜਾਇਦਾਦਾਂ ਬਣਾਉਣ ਲਈ ਵਰਤਿਆ ਗਿਆ ।
ਇਨਕਮ ਟੈਕ੍ਸ ਬਿਭਾਗ ਤੋਂ ਨਿੱਤ ਨੋਟਿਸ ਮਿਲਦੇ ਰਹੇ ਕੇ ਇਹਨਾਂ ਵੱਡੇ ਵੱਡੇ ਘਪਲੇ ਕੀਤੇ । ਘਪਲੇ ਤੇ ਘਪਲਾ ਕਰਕੇ ਇਹਨਾਂ ਦਿੱਲੀ ਦੇ ਦਲਾਲਾਂ ਨੇ ਇਕ ਅਰਬ ਤੋਂ ਜਿਆਦਾ ਜਾਇਦਾਦ ਬਣਾ ਲਈ ਹੈ । ਜੇਕਰ ਇਹ ਪੈਸਾ ਪੰਜਾਬ ਦੇ ਭਲਾਈ ਦੇ ਕਾਰਜਾਂ ਲਈ ਵਰਤਿਆ ਜਾਂਦਾ ਤਾਂ ਹੋ ਸਕਦਾ ਸੀ ਕਿੰਨੀਆਂ ਗਰੀਬਾਂ ਦੀਆਂ ਧੀਆਂ ਪੜ੍ਹ ਲਿਖ ਜਾਂਦੀਆਂ , ਉਹ ਆਰ ਕੈਸਟਰਾਂ ਵਰਗੇ ਗਰੁਪਾਂ ਚ ਜਾਣੋ ਬਚ ਜਾਂਦੀਆਂ । ਕਿੰਨੇ ਬੇਘਰ ਗਰੀਬ ਬਚੇ ਪੜ੍ਹਾਏ ਜਾ ਸਕਦੇ ਸੀ । ਜਿੰਨਾ ਪੈਸਾ ਗੁਰੂ ਕੀ ਗੋਲਕ ਚ ਪਾ ਚੁੱਕੇ ਹਾਂ , ਸਾਨੂ ਇਸ ਹਿਸਾਬ ਨਾਲ ਇਕ ਵੀ ਗਰੀਬ ਮੰਗਦਾ ਨਜ਼ਰ ਨਹੀਂ ਆਉਣਾ ਚਾਹੀਦਾ ਸੀ । ਇਹ ਸਾਡੀਆਂ ਹੀ ਨਾਕਾਮੀ ਦੀਆਂ ਨਿਸ਼ਾਨੀਆਂ ਨੇ ਕੇ ਅਸੀਂ ਇਹਨਾਂ ਲੋਕਾਂ ਨੂੰ ਆਗੂ ਮੰਨ ਕੇ ਸੌਂ ਜਾਂਦੇ ਹਾਂ ਦੇਖਦੇ ਨਹੀਂ ਕੇ ਅਸੀਂ ਕਿਹਨਾਂ ਲੋਕਾਂ ਦੇ ਹੱਥ ਗੁਰੂਆਂ ਦੇ ਸਿਧਾਂਤ ਦੇ ਦਿੱਤੇ ਨੇ ਅਤੇ ਖੂਬ ਇਹਨਾਂ ਲੋਕਾਂ ਨੇ ਗੁਰੂ ਦੇ ਸਿਧਾਂਤਾਂ ਦਾ ਬਲਾਤਕਾਰ ਕੀਤਾ।
ਇਥੇ ਹੀ ਬੱਸ ਨਹੀਂ ਇਹਨਾਂ ਲੋਕਾਂ ਨੇ ਗੁਰੂ ਕੇ ਸਿਧਾਂਤ ਨੂੰ ਤਾਂ ਢਾਅ ਲਗਾਈ ਹੀ ਨਾਲ ਹੀ ਆਪਣੇ ਬਿਜਨੈੱਸ ਦੇ ਫਾਇਦੇ ਲਈ Non-profit ਬੱਚਿਆਂ ਦੇ ਪੜ੍ਹਨ ਵਾਲੀ ਜਗ੍ਹਾ , ਅਕਾਲ ਅਕੈਡਮੀ ਨੂੰ ਤੋਲੇਵਾਲਾ ਨੂੰ
ਬਿਜਨੈਸ ਦੇ ਫਾਇਦੇ ਲਈ  ਵਰਤਿਆ । ਪਰਚੀਆਂ ਵਿਚ ਸਾਫ ਦੇਖ ਸਕਦੇ ਹੋ care of ਅਕਾਲ ਅਕੈਡਮੀ ਤੋਲੇਵਾਲ।
ਸੋ ਵੀਰੋ ਜੇ ਅੱਜ ਨਾ ਜਾਗੇ ਇਹਨਾਂ ਠੱਗਾਂ ਦੇ ਵਿਰੁੱਧ ਅਵਾਜ ਨਾ ਉਠਾਈ ਕਲ ਦੀ ਸਵੇਰ ਗਰੀਬਾਂ ਲਈ ਇਹ ਟ੍ਰਸ੍ਟ ਘਾਤਕ ਸਿੱਧ ਹੋਣਗੇ ।
SHARE
Previous article‘ਭਗਤਿ’ ਦਾ ਉਚਾਰਨ ਭਗਤ ਜਾਂ ਭਗਤੀ
Next article100 ਸਾਲਾਂ ਦੇ ਕਾਰ ਚਾਲਕ- ਸਿਰਦਾਰ ਪ੍ਰਤਾਪ ਸਿੰਘ ਕੋਚਰ
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?