ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ

0
2551

A A A

25 ਅਗਸਤ 2017 ਦਿਨ ਸ਼ੁਕਰਵਾਰ ਡੁਬਈ ਆਵੀਰ ਗੁਰਦੁਆਰਾ ਵਿਖੇ ਸਟੇਜ ਤੋਂ ਅਨਾਉਂਸ ਹੋਇਆ ਕਿ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਤਿ ਦੀਵਾਨ ਸਜਣਗੇ ਅਤੇ ਦਿੱਲੀ ਤੋਂ ਆਏ ਕਥਾ ਵਾਚਕ ਭਾਈ ਅਮ੍ਰਿਤਪਾਲ ਸਿੰਘ ਜੀ ਇਕ ਘੰਟੇ ਲਈ ਹਾਜ਼ਰੀ ਭਰਨਗੇ ।

ਘਰ ਵਾਪਸੀ ਦੌਰਾਨ ਮੇਰੀ ਸਿੰਘਣੀ ਨੇ ਪੁਛਿਆ ਕਿ 23 ਅਗਸਤ 2017 ਨੂੰ ਕਿਸ ਦਾ ਪਹਿਲਾ ਪ੍ਰਕਾਸ਼ ਦਿਵਸ ਸੀ ? ਮੈਂ ਹੱਸ ਪਿਆ ਤੇ ਪੁਛਿਆ ਕੀ ਦੱਸਾਂ ? ਮੇਰੀ ਸਿੰਘਣੀ ਕਹਿਣ ਲੱਗੀ ਦੋਹਾਂ ਵਿੱਚੋਂ ਕਿਹੜਾ ਠੀਕ ਹੈ, ਦੱਸੋ ? ਮੈਂ ਫਿਰ ਜ਼ੋਰ ਦੀ ਹੱਸ ਪਿਆ ਤੇ ਕਿਹਾ ਦੋਨੋ ਹੀ ਗਲਤ ਹਨ। ਮੇਰੀ ਸਿੰਘਣੀ ਨੇ ਇਸ ਦੀ ਜਾਣਕਾਰੀ ਲਈ ਬਹੁਤ ਉਤਸ਼ਾਹ ਦਿਖਾਇਆ। ਮੈ ਕਿਹਾ ਘਰ ਦੋ ਖੋਜ਼ੀ ਸਿੰਘਾਂ ਨੂੰ ਬੁਲਾਉਂਦਾ ਹਾਂ ਅਤੇ ਇਸ ਵਿਸ਼ੇ ਉਪਰ ਸਾਂਝੇ ਤੌਰ ਤੇ ਵਿਚਾਰ ਕਰਾਂਗੇ ।

ਸੋ 26 ਅਗਸਤ 2017 ਸ਼ਨਿਚਰਵਾਰ ਨੂੰ ਭਾਈ ਗੁਰਸ਼ਰਨ ਸਿੰਘ ਜੀ, ਕਿਰਤੀ ਸਿੰਘ ਜੋ ਡੁਬਈ ਆਵੀਰ ਗੁਰਦੁਆਰੇ ਵਿਚ ਸੰਥਿਆ ਅਤੇ ਸ਼ਬਦ ਵਿਚਾਰ ਦੀ ਸੇਵਾ ਸੰਭਾਲਦੇ ਹਨ ਅਤੇ ਭਾਈ ਪਰਮਜੀਤ ਸਿੰਘ ‘ਕੋਹਲੀ’ ਅਤੇ ਉਹਨਾਂ ਦੀ ਸਿੰਘਣੀ ਸਾਡੇ ਘਰ ਸ਼ਾਰਜਹ ਵਿਖੇ ਮਿੱਥੇ ਸਮੇਂ ਤੇ ਰਲ ਮਿਲ ਬੈਠ ਕੇ ਵਿਚਾਰਾਂ ਸ਼ੁਰੂ ਕੀਤੀਆਂ।

ਮੈਂ ਆਪਣੀ ਸਿੰਘਣੀ ਨਾਲ ਹੋਈ ਗੱਲ-ਬਾਤ ਨਾਲ ਸਭ ਨੂੰ ਵਾਕਿਫ਼ ਕਰਵਾਇਆ ਤੇ ਵਿਚਾਰ ਗੋਸ਼ਟੀ ਸ਼ੁਰੂ ਹੋ ਗਈ । ਮੈਂ ਕਿਹਾ, ਦੇਖੋ ਅਸੀਂ ਕਹਿੰਦੇ ਹਾਂ ਕਿ ਬਾਬਾ ਬੁੱਢਾ ਜੀ, ਪਹਿਲੇ ਗ੍ਰੰਥੀ ਹਨ, ਸੋ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਤਾਂ ਤਾਬਿਆ ਵਿਚ ਕੌਣ ਬੈਠਾ ਸੀ ? ਸਾਰੇ ਬੋਲੇ ਬਾਬਾ ਬੁੱਢਾ ਜੀ, ਹੋਰ ਕੌਣ ? ਮੈਂ ਕਿਹਾ ਠੀਕ ਹੈ ਅਤੇ ਹੁਣ ਦੱਸੋ ਪੰਚਮ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਿੱਥੇ ਬੈਠੇ ਹੋਣਗੇ ? ਸਭ ਨੇ ਕਿਹਾ ਸੰਗਤ ਵਿਚ, ਮੈਂ ਕਿਹਾ ਠੀਕ ਹੈ, ਹੁਣ ਦੱਸੋ ਇਕ ਸਿੱਖ ਜਦੋਂ ਦਰਬਾਰ ਵਿਚ ਆਏਗਾ ਤਾਂ ਪਹਿਲਾਂ ਕਿਸ ਨੂੰ ਮੱਥਾ ਟੇਕੇਗਾ? ਸਾਰਿਆ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਮੈਂ ਕਿਹਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੀਨਾ-ਬਸੀਨਾ ਪੋਥੀਆਂ ਜੋ ਉਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਤੋਂ ਮਿਲੀਆਂ ਸਨ ਨੂੰ ਇਕ ਗ੍ਰੰਥ ਦੀ ਸੰਪਾਦਨਾ ਕੀਤੀ ਸੀ ਪਰ ਓਸ ਪੋਥੀ (ਗ੍ਰੰਥ) ਨੂੰ ਗੁਰੂ ਘੋਸ਼ਿਤ ਨਹੀਂ ਕੀਤਾ ਸੀ । ਗੁਰੂ ਦੀ ਪਦਵੀ ਤਾਂ ਦਸਮ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੋਥੀ (ਗ੍ਰੰਥ) ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਨਾਲ ਜੋੜਿਆ ਸੀ । ਭਾਵੇਂ ਕਿ :-

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥ (ਪੰਨਾ 982)

ਸੰਪਾਦਨਾ ਕੀਤੇ ਗ੍ਰੰਥ ਵਿਚ ਮੌਜੂਦ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ । ਸੰਪਾਦਨਾ ਵਾਲੇ ਗ੍ਰੰਥ ਵਿਚ ਭੱਟਾਂ ਦੇ ਸਵਈਏ :-

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ ॥7॥19॥ (ਪੰਨਾ 1409)

ਵੀ ਮੌਜੂਦ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ । ਕੀ ਇਹ ਕਹਾਣੀ ਪਹਿਲਾ ਪ੍ਰਕਾਸ਼ ਦਿਵਸ ਹੀ ਅੱਜ ਪੰਜਾਬ ਵਿਚ ਅਖੌਤੀ ਬਾਬਿਆਂ ਦੇ ਡੇਰਿਆਂ ਦੀ ਕਾਢ ਤਾਂ ਨਹੀਂ ? ਸਾਰੇ ਅਖੌਤੀ ਬਾਬਿਆਂ ਦੇ ਡੇਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਪਰ ਅਖੌਤੀ ਬਾਬੇ ਅਪਣਾ ਆਸਣ ਗੁਰੂ ਦੇ ਬਰਾਬਰ ਜਾਂ ਓਸ ਤੋਂ ਵੀ ਸੋਹਣਾ ਬਣਾਇਆ ਹੋਇਆ ਤੁਸੀਂ ਆਮ ਦੇਖ ਸਕਦੇ ਹੋ ।

ਹੋਰ ਗੁਰਮਤਿ ਵਿਚਾਰਾਂ ਵੀ ਹੁੰਦੀਆਂ ਰਹੀਆਂ ਪਰ ਇਸ ਵਿਸ਼ੇ ਬਾਰੇ ਲੇਖ ਲਿਖਣ ਤੋਂ ਪਹਿਲਾਂ 1 ਸਤੰਬਰ 2017ਨੂੰ ਭਾਈ ਅਮ੍ਰਿਤਪਾਲ ਸਿੰਘ ਜੀ ਵਲੋਂ ਕਥਾ ਤੋਂ ਬਾਦ ਹੀ ਲਿਖਣ ਦਾ ਫੈਸਲਾ ਹੋਇਆ ।

ਭਾਈ ਅਮ੍ਰਿਤਪਾਲ ਸਿੰਘ ਜੀ ਚੜ੍ਹਦੀ ਜਵਾਨੀ ਵਿਚ ਹਨ ਅਤੇ ਪੰਥ ਦੇ ਉਭਰਦੇ ਦਲੇਰ ਬੁਲਾਰੇ ਹਨ ।1 ਸਤੰਬਰ 2017 ਉਹਨਾਂ ਨੇ :-
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥1॥ (ਪੰਨਾ 721-722)

ਸ਼ਬਦ ਦੀ ਵਿਆਖਿਆ ਕੀਤੀ ਅਤੇ ਪਹਿਲੇ ਪ੍ਰਕਾਸ਼ ਦੀ ਕਥਾ ਸਾਰੀ ‘ਗੁਰ ਬਿਲਾਸ ਪਾਤਸ਼ਾਹੀ 6’ ਪੁਸਤਕ ਵਾਲੀ ਹੀ ਦੁਹਰਾਈ, ਕੋਈ ਨਵੀਂ ਗੱਲ ਸੰਗਤਾਂ ਨਾਲ ਸਾਂਝੀ ਨਹੀਂ ਕੀਤੀ ।
ਸਮਾਪਤੀ ਤੋਂ ਬਾਦ 26 ਅਗਸਤ ਨੂੰ ਘਰ ਵਿਚ ਹੋਈ, ਵਿਚਾਰ ਗੋਸ਼ਟਿ,ਭਾਈ ਅਮ੍ਰਿਤਪਾਲ ਸਿੰਘ ਜੀ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਇਸ ਵਿਸ਼ੇ ਤੇ ਕੋਈ ਖੋਜ਼ ਨਹੀਂ ਕੀਤੀ ਪਰ ਜੋ ਸੁਣਾਇਆ ਹੈ, ਸਾਰਾ ਸੁਣਿਆ ਸੁਣਾਇਆ ਹੀ ਹੈ ਜੀ। ਜਦੋਂ ਦਾਸ ਨੇ ਉਹਨਾਂ ਨੂੰ ਦੱਸਿਆ ਕਿ ਆਪ ਜੀ ਨੇ ਜੋ ਵਿਚਾਰ ਸੰਗਤਾਂ ਸਾਮ੍ਹਣੇ ਰੱਖੇ ਹਨ ਉਹ ਸਾਰੇ ਹੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਹੀ ਛਾਪੀ ਕਿਤਾਬ ‘ਗੁਰ ਬਿਲਾਸ ਪਾਤਸ਼ਾਹੀ 6’ਕਿਤਾਬ ਦਾ ਸੰਗਤਾਂ ਦੇ ਵਿਰੋਧ ਕਾਰਨ ਬਜ਼ਾਰ (ੰੳਰਕੲਟ) ਚੋਂ ਕਿਤਾਬਾਂ ਵਾਪਿਸ ਲੈਣੀਆਂ ਪੈ ਗਈਆਂ ਸਨ, ਦੇ ਵਿਚ ਹੀ ਹੈ ਤਾਂ ਉਹਨਾਂ ਨੇ ਕਿਹਾ, ਕਿਤਾਬ ‘ਗੁਰੂ ਬਿਲਾਸ ਪਾਤਸ਼ਾਹੀ 6’ ਪੁਸਤਕ ਉਹਨਾਂ ਨੇ ਨਹੀਂ ਪੜ੍ਹੀ ।

ਮੇਰੀ ਹੈਰਾਨੀ ਦੀ ਤਦੋਂ ਹੱਦ ਹੋ ਗਈ ਜਦੋਂ ਡੁਬਈ ਦੀ ਸੰਗਤਾਂ ਨਾਲ ਇਹ ਵੀਚਾਰ ਸਾਂਝੇ ਕਰਨ ਦੌਰਾਨ ਕਿਸੀ ਇਕ ਨੇ ਵੀ ਖੁਲ੍ਹ ਕੇ ਆਪਣੇ ਨਿਰਪੱਖ ਵਿਚਾਰ ਦਾਸ ਨਾਲ ਸਾਂਝੇ ਨਹੀਂ ਕੀਤੇ । ਇਕ ਗੁਰਮੁਖਿ ਪਿਆਰੇ ਨੇ ਤਾਂ ‘ਗੁਰੂ ਦੀ ਗੁਰੂ ਹੀ ਜਾਣੇ’ ਕਹਿ ਕੇ ਪਾਸੇ ਹੋ ਗਏ।ਮੈਂ ਕਿਹਾ ਗੁਰੂ ਦੀ ਗੁਰੂ ਹੀ ਜਾਣੇ ਨਾਲ ਤਾਂ ਮੈਂ ਸਹਮਿਤ ਹਾਂ, ਪਰ ਗੁਰੂ ਦੀ ਕੋਈ (ਮਜ਼ਾਕ) ਉਡਾਏ ਇਹ ਕਿਸ ਤਰ੍ਹਾਂ ਗਲੇ ਤੋਂ ਥੱਲੇ ਉਤਰ ਜਾਂਦਾ ਹੈ । ਮੈਂ ਹੋਰ ਉਤਸ਼ਾਹਿਤ ਹੋ ਕੇ ਇਸ ਲੇਖ ਦੀ ਖੋਜ ਹੋਰ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ।

ਗੁਰੂ ਪਿਆਰਿਓ, ਪੋਥੀ ਸਾਹਿਬ ਤੋਂ ਗ੍ਰੰਥ ਦੀ ਸੰਪਾਦਨਾ, ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਤੇ ਫਿਰ ਪਹਿਲਾ ਪ੍ਰਕਾਸ਼, ਅਤੇ ਹੋਰ ਬਹੁਤ ਗੁਰਮਤਿ ਵਿਰੋਧੀ ਗੁਰਦੁਆਰਿਆਂ ਦੀ ਸਟੇਜਾਂ ਤੋਂ ਸੰਗਤਾਂ ਨਾਲ ਸਾਂਝ ਕਰਦੀਆਂ ਸਾਖੀਆਂ, ਸਾਰਾ ਹੀ ‘ਗੁਰ ਬਿਲਾਸ ਪਾਤਿਸ਼ਾਹੀ 6’ ਕਿਤਾਬਚੇ ਤੋਂ ਇਲਾਵਾ ਕਿਸੀ ਵੀ ਇਤਿਹਾਸਕ ਪੁਸਤਕ ਵਿਚੋਂ ਦੇਖਣ ਨੂੰ ਨਹੀਂ ਮਿਲਦਾ। ‘ਗੁਰ ਬਿਲਾਸ ਪਾਤਿਸ਼ਾਹੀ 6’ ਕਿਤਾਬ ਦਾ ਨਾ ਕੋਈ ਲਿਖਾਰੀ ਦਾ ਪਤਾ ਹੈ ਤੇ ਨਾ ਹੀ ਉਸ ਕਿਤਾਬ ਵਿਚ ਦੋ ਕਲਪਨਿਕ ਪਾਤਰ, ਇਕ ਸਿੱਖ ਭਗਤ ਸਿੰਘ ਅਤੇ ਦੂਸਰਾ ਅਖੌਤੀ ਭਾਈ ਮਨੀ ਸਿੰਘ ਦੀ ਵਾਰਤਲਾਪ ਕਦੋਂ ਤੇ ਕਿੱਥੇ ਹੋਈ ਦਾ ਥਾਂ ਪਤਾ ਲਿਖਿਆ ਹੈ? ਭਾਈ ਮਨੀ ਸਿੰਘ ਜੀ ਦਾ ਨਾਂ ਵਰਤ ਕੇ ਇਸ ਚਪਲ-ਬੁੱਧੀ ਲਿਖ਼ਾਰੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਜੁੜੇ ਸਿੱਖਾਂ ਦੇ ਪਿਆਰ ਦਾ ਦੁਰ-ਉਪਯੋਗ ਕੀਤਾ ਹੈ ।ਇਸ ਚਪਲ-ਬੁੱਧੀ ਲਿਖ਼ਾਰੀ ਨੇ ਈਸਵੀ 1604 ਵਿਚ ਹੀ (ਗੁਰਿਆਈ ਮਿਲਣ ਤੋਂ 104 ਸਾਲ ਪਹਿਲਾਂ ਹੀ) ਪ੍ਰਕਾਸ਼ਮਾਨ ਹੋਇਆ ਦਰਸਾਇਆ ਹੈ । ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਮਹਤੱਤਾ ਕੇਵਲ ਸ਼੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ਮਾਨ ਹੋਣ ਨਾਲ ਜੋੜਣ ਦਾ ਭਰਮ ਪੱਕਾ ਕਰਾਇਆ ਹੈ? ਇਹੀ ਕਾਰਨ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਰਬਾਰ ਸਾਹਿਬ ਵਿਚ ਸਸ਼ੋਭਿਤ ਹੋਏ ਨੂੰ ਸਿੱਖ ਸੰਗਤ ਮਹਤੱਤਾ ਦਿੰਦੀ ਹੈ, ਉਹੀ ਸਨਮਾਨ ਦਰਸ਼ਨੀ ਡਿਉੜੀ ਦੇ ਕਮਰਿਆਂ ਵਿਚ ਚਲ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਸਵਰੂਪਾਂ ਨੂੰ ਸਿੱਖ ਉਹੀ ਮਹਤੱਤਾ ਨਹੀਂ ਦਿੰਦਾ।

ਹਰਿਮੰਦਰ (ਦਰਬਾਰ ਸਾਹਿਬ) ਦੀ ਉਸਾਰੀ ਦੀ ਕਹਾਣੀ,ਕੋਠਾ ਸਾਹਿਬ ਅਤੇ ਅਕਾਲ ਤਖ਼ਤ ਦੀ ਉਸਾਰੀ, ਦੀ ਗਾਥਾ ਵੀ ਇਸ ਅਦਭੁਤ ਪੁਸਤਕ ‘ਗੁਰ ਬਿਲਾਸ ਪਾਤਿਸ਼ਾਹੀ 6’ ਤੋਂ ਹੀ ਮਿਲਦਾ ਹੈ । ਇਹ ਪੁਸਤਕ 1718 ਈਸਵੀ ਵਿਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1708 ਈਸਵੀ ਵਿਚ ਪ੍ਰਗਟ ਹੋਣ ਦੇ 10 ਸਾਲ ਬਾਅਦ, ਅਚਨ-ਚੇਤ ਜੰਗਲਾਂ ਦੇ ਵਿਚ ਵਿਚਰਦੇ ਸਿੰਘਾਂ ਦੇ ਜੱਥਿਆਂ ਅੰਦਰ ਇਹਨਾਂ ਦੀਆਂ ਕਥਾਵਾਂ ਅਰੰਭੀਆਂ ਗਈਆਂ । ਇਸ ਤੋਂ ਪੁਰਾਣੀ ਪਹਿਲਾਂ ਕੋਈ ਪੁਸਤਕ ਸਿੱਖ ਇਤਿਹਾਸ ਵਿਚ ਨਹੀਂ ਲੱਭਦੀ ਜੋ ਇਹ ਪ੍ਰ੍ਰੋੜਤਾ ਕਰੇ ਕਿ ਪੰਚਮ ਗੁਰੂ ਨਾਨਕ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਪੋਥਿਆਂ ਤੋਂ ਗੁਰਬਾਣੀ ਸੰਪਾਦਨਾ ਕਰਕੇ ਗ੍ਰੰਥ ਸਾਜਿਆ ਸੀ।
ਪੋਥੀ, ਕਿ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ?
ਪੋਥੀਆਂ ਜੋ ਪੰਚਮ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਜੀ ਨੂੰ ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਜੀ ਤੋਂ ਸੀਨਾ-ਬਸੀਨਾ ਪ੍ਰਾਪਤ ਹੋਈਆਂ ਸਨ, ਉਹਨਾਂ ਦੀ ਸੰਪਾਦਨਾ ਗ੍ਰੰਥ ਰੂਪ ਵਿਚ ਵੀ ਇਸੀ ਪੁਸਤਕ ਤੋਂ ਮਿਲਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪ੍ਰਬੰਧ ਦਾ ਵਰਨਣ :-
ਸਵੈਯਾ ॥
ਸ੍ਰੀ ਗੁਰ ਲਾਇ ਦੀਵਾਨ ਤਬੈ, ਅਤਿ ਅਨੰਦ ਸੋਂ ਇਹ ਭਾਂਤ ਅਲਾਈ ।
ਭਾਈ ਗੁਰਦਾਸ ਸੁਨੋ ਚਿਤ ਦੈ, ਅਬ ਸੇਤ ਰਚੋ ਭਵ ਸਿੰਧੁ ਤਰਾਈ ।
ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ ਨਰੁ ਜੋ ਦਰਸਾਈ ।
ਮ੍ਰਿਤੰ ਭਵ ਤਾਹਿ ਮਿਟੈ ਨਰ ਕੀ, ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ ॥309॥
(ਗੁਰ ਬਿਲਾਸ ਪਾਤਿਸ਼ਾਹੀ 6)
ਫੳਗੲ 2
ਭਾਵ ਇਹ ਤਜ਼ਰਬੇਕਾਰ ਗੁੰਮਨਾਮ ਵਿਦਵਾਨ ਪ੍ਰੋਹਿਤ ਜੀ, ਗਿਆਨਦਾਤਾ ਪੰਚਮ ਪਾਤਸ਼ਾਹ ਜੀ ਦੇ ਹੀ ਮੁਖਾਰਬਿੰਦ ਵਿਚ ਇਹ ਬਚਨ, ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ ਨਰੁ ਜੋ ਦਰਸਾਈ ।ਮ੍ਰਿਤੰ ਭਵ ਤਾਹਿ ਮਿਟੈ ਨਰ ਕੀ ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ ॥309॥ ਪਾ ਕੇ ਗੁਰੂ-ਸ਼ਬਦ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਜੀਵਨ-ਜੁਗਤ ਸੁਆਰਨ ਦੀ ਲੋੜ ਦਾ ਭੋਗ ਪਾ ਦਿੱਤਾ ? ਇਹ ਦੁੱਖਦਾਈ ਉਪਦਰ ਵੀ ਪੰਚਮ ਪਾਤਸ਼ਾਹ ਜੀ ਦੀ ਜ਼ਬਾਨੀ ?

(ਗੁਰੂ) ਗਰੰਥ (ਸਾਹਿਬ) ਜੀ ਦਾ ਪਹਿਲਾ ਹੁਕਮਨਾਮਾ ?

ਦੋਹਰਾ ॥ ਏਕ ਘਰੀ ਨਿਸਿ ਜਬ ਰਹੀ ਸ੍ਰੀ ਗੁਰ ਆਗਿਯਾ ਪਾਇ ।
ਸਾਹਿਬ ਬੁਢੇ ਅਦਬ ਸੋਂ ਖੋਲਯੋ ਗ੍ਰਿੰਥ ਬਾਨਇ ॥25॥
ਆਪ ਚੌਰ ਸ੍ਰੀ ਗੁਰ ਕਰਤ ਬੁਢੇ ਲਈ ਅਵਾਜ।
ਏਕ ਚਿਤ ਸੰਗਤਿ ਸੁਨੈ ਸਭਿ ਮਨਿ ਸ਼ਾਂਤਿ ਬਿਰਾਜ ॥26॥

ਅਰਥ :- ਇਕ ਘੜੀ ਰਾਤ ਰਹਿੰਦੀ ਸੀ ਕਿ, ਸਤਿਗੁਰੂ ਜੀ ਦੀ ਆਗਿਆ ਲੈ ਕੇ ਬਾਬਾ ਬੁੱਢਾ ਜੀ ਨੇ ਬੜੇ ਸਤਕਾਰ ਨਾਲ ਗ੍ਰੰਥ ਸਾਹਿਬ ਜੀ ਨੂੰ ਖੋਲਿਆ । ਸਤਿਗੁਰੂ ਜੀ ਚੌਰ ਕਰਦੇ ਰਹੇ ਜਦ ਕਿ ਬਾਬਾ ਜੀ ਨੇ ਹੁਕਮਨਾਮਾ ਲਿਆ ਜਿਸ ਨੂੰ ਸੰਗਤਿ ਨੇ ਸਾਂਤ ਚਿਤ ਹੋ ਸੁਣਿਆ । (25ੱ26)

ਚੌਪਈ ॥ ਐਸ ਅਵਾਜ ਗਿੰ੍ਰਥ ਗੁਰ ਲਈ । ਸੁਨਿ ਗੁਰਸਿੱਖ ਮਨਿ ਅਨੰਦ ਪਾਈ ।
ਸੰਤ ਕੇ ਕਾਰਜ ਆਪਿ ਖਲੋਯਾ । ਕਾਰ ਕਢਨ ਹਿਤ ਕਾਮਾ ਹੋਆ ॥27॥

ਅਰਥ :- ਗੁਰੂ ਗ੍ਰੰਥ (ਸਾਹਿਬ) ਤੋਂ ਅਜੇਹਾ ਮੁਖਵਾਕ ਆਇਆ ਜਿਸ ਨੂੰ ਸੁਣ ਕੇ ਸੰਗਤਿ ਬੜੀ ਪ੍ਰਸੰਨ ਹੋਈ।ਸੰਤ ਦੇ ਕਾਰਜ ਸੁਆਰਨ ਲਈ ਸਰੋਵਰ ਵਿਚੋਂ ਮਿਟੀ ਗਾਰਾ ਕੱਢਣ ਦੀ ਕਾਰ ਕਰਨ ਲਈ (ਪ੍ਰਭੂ) ਸੇਵਾਦਾਰ ਦਾ ਰੂਪ ਧਾਰ ਕੇ ਆ ਹਾਜ਼ਰ ਹੋਇਆ ?।27।
ਅਦਭੁੱਤ ਲਿਖਾਰੀ ਨੇ ਪੂਰਾ ਸ਼ਬਦ ਉਚਾਰਨ ਦੇ ਵਜਾਇ ਸ਼ਰਧਾਲੂ ਸੱਜਣ ਭਗਤ ਸਿੰਘ ਜੀ ਨੇ ਇਕੋ ਪੰਗਤੀ ਤੋਂ ਹੀ ਪ੍ਰਸ਼ਨ ਕਰ ਦਿੱਤਾ ?
ਭਗਤ ਸਿੰਘ ਸੁਨਿ ਸੰਸਾ ਪਾਯੋ। ਹੇ ਪ੍ਰਭ ਕਿਹ ਪਰਥਾਇ ਸੁਨਾਯੋ ।
ਯਾ ਕਾ ਅਰਥ ਕਹੇ ਸੁਖ ਪਾਏ। ਕਾਰ ਕਥਨ ਹਿਤਿ ਕਿਮਪ੍ਰਭ ਆਏ ॥28॥
ਟੂਕ ਵਿਚ ਸਿੰਘ ਸਾਹਿਬ ‘ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ’ ਨੇ ਲਕੀਰ ਵਾਲੇ (ੂਨਦੲਰ ਲਨਿੲ) ਤਿੰਨ ਲਫ਼ਜ਼ਾ ਦੇ ਅਰਥ ਇਸ ਤਰ੍ਹਾਂ ਲਿਖੇ ਹੋਏ ਹਨ :- ਹੇ = ਹੇ ਪੁਜਾਰੀ ਭਾਈ ਮਨੀ ਸਿੰਘ ਜੀ । ਯਾ ਕਾ = ਉਸ ਦਾ । ਕਾਰ = ਇਸ ਤਰ੍ਹਾਂ ਪ੍ਰਭੂ ਜੀ ਮਿੱਟੀ ਕੱਢਣ ਲਈ ਆਏ ।

ਅਰਥ :- ਭਗਤ ਸਿੰਘ (ਸ਼ਹੀਦ) ਭਾਈ ਮਨੀ ਸਿੰਘ ਜੀ ਕੋਲੋਂ ਇਉਂ ਪੁਛਿਆ, ਹੇ ਪੂਜਨੀਕ ਭਾਈ ਮਨੀ ਸਿੰਘ ਜੀ। ਹੇ ਪ੍ਰਭੂ ਪਹਿਲਾਂ ਮੇਰਾ ਇਹ ਸੰਸਾ (ਭਰਮ) ਦੂਰ ਕਰ ਲਵੋ ਕਿ ਇਹ ਬਚਨ ਕਿਸ ਪ੍ਰਥਾਇ ਹਨ ? ਇਸ ਦੇ ਅਰਥ ਕਹਿ ਸੁਣਾਉ ਤਾਂ (ਹਿਰਦਾ) ਸੁਖੀ ਹੋਵੇ ਕਿ (ਵਿਸ਼ਨੂੰ ਭਗਵਾਨ, ਹਰਿ ਜੀ, ਸੇਵਾਦਾਰਾਂ ਵਾਲਾ ਭੇਸ ਬਣਾ ਕੇ ਸਰੋਵਰ ਵਿਚੋਂ) ਮਿੱਟੀ ਕੱਢਣ ਦੀ ਸੇਵਾ ਤੇ ਕਿਵੇਂ ਆ ਲੱਗੇ ਸਨ ? ਇਸ ਕਥਨ ਦਾ ਪੂਰਾ ਪਿਛੋਕੜ ਕੀ ਹੈ ?
ਪੂਰਾ ਗੁਰੂ ਸ਼ਬਦ ਪੜ੍ਹਨਾਂ-ਸੁਣਨਾ ਤਾਂ ਦੂਰ ਰਿਹਾ, ਪਾਵਨ ਹੁਕਮਨਾਮੇ ਵਾਲਾ ਛੰਤ ਵੀ ਪੂਰਾ ਨਾ ਹੋਣ ਦਿੱਤਾ ?
ਗੁਰਮਤਿ ਵਿਰੋਧੀ ਇਸ ਕਾਹਲ ਬਾਰੇ ਵੀ ਵੇਦਾਂਤੀ ਜੀ ਚੁੱਪ ?

ਭਗਤ ਸਿੰਘ ਤੋਂ ਉਪਰੋਕਤ ਪ੍ਰਸ਼ਨ ਸੁਣਿਆ ਤਾਂ ਮਨੀ ਸਿੰਘ ਜੀ ਦੇ ਮੂੰਹੋਂ ਧੰਨ ਧੰਨ ਬਚਨਾਂ ਦੇ ਨਾਲ ਇਉਂ ਫੁਰਮਾਉਂਦੇ ਦਰਸਾ ਦਿੱਤੇ, – ਹੇ ਪਰਉਪਕਾਰੀ ਗੁਰਸਿਖ ਜੀ ! ਤੁਸਾਂ ਠੀਕ ਪ੍ਰਾਚੀਨ ਨਿਰਣੈ ਪੂਰਵਕ ਗੱਲ ਪੁੱਛੀ ਹੈ । ਮੈਂ ਬਿਨਾ ਸੰਕੋਚ ਸਭ ਸੱਚ ਦੱਸਦਾ ਹਾਂ ਤੁਸੀ ਮਨ ਲਾ ਕੇ ਸ੍ਰਵਨ ਕਰੋ । ਇਕ ਸਮੇਂ ਜਦ ਗੁਰੁ ਅਰਜਨ ਸਾਹਿਬ ਜੀ ਸਰੋਵਰ ਤਿਆਰ ਕਰਵਾਉਣ ਲਈ ਮਿਟੀ ਪੁਟਵਾ ਰਹੇ ਸਨ ਤਾਂ ਵਿਸ਼ਨੂੰ ਭਗਵਾਨ ਜੀ ਨੂੰ ਫੁਰਨਾ ਫੁਰਿਆ ਤੇ ਉਨ੍ਹਾਂ (ਸਮੁੰਦਰ ਰਿੜਕਣ ਸਮੇਂ ਧੱਕੇ ਨਾਲ ਪਰਾਪਤ ਕੀਤੀ ਆਪਣੀ ਪਤਨੀ) ਲਛਮੀ ਜੀ ਨੂੰ ਆਖਿਆ ਕਿ, ਗੁਰੁ ਰਾਮਦਾਸ ਜੀ ਮੇਰਾ ਹੀ ਰੂਪ ਸਨ ਤੇ ਹੁਣ ਉਨ੍ਹਾਂ ਦਾ ਸਪੁੱਤਰ ਗੁਰੂੁ ਅਰਜਨ ਵੀ ਮੇਰਾ ਰੂਪ ਹੈ, ਉਸ ਵਿਚ ਮੇਰੇ ਵਿਚ ਕੋਰੀ ਭੇਤ ਨਹੀਂ ਹੈ । (ਚੌਪਈ 29 ਤੋਂ 32 ਤੱਕ)

ਚੌਪਈ ॥ ਤਿਹ ਸੁਤ ਗੁਰ ਅਮਰਦਾਸ ਸੁਖਕਾਰੀ । ਮਮ ਸਰੂਪ ਸੋ ਪ੍ਰਗਟ ਨਿਹਾਰੀ ।
ਬਨਾਵਨ ਮਮ ਮੰਦਰ ਹੈ ਲਾਗਾ । ਸੁਧਾ ਸਰੋਵਰ ਰਚਿ ਵਡਭਾਗਾ ॥33॥
ਫੳਗੲ 3

ਅਰਥ :- ਉਸ ਦਾ ਸੁਖਕਾਰੀ ਪੁਤਰ ਗੁਰੂ ਅਰਜਨ ਜੋ ਵੇਖਣ ਨੂੰ ਮੇਰਾ ਹੀ ਰੂਪ ਹੈ । ਉਹ ਮੇਰਾ ਮੰਦਰ ਬਣਾਉਣ ਦੇ ਨਾਲ ਵੱਡਿਆਂ ਭਾਗਾਂ ਵਾਲਾ ਇਕ ਅੰਮ੍ਰਿਤ ਸਰੋਵਰ ਵੀ ਬਣਾ ਰਿਹਾ ਹੈ ।33।

ਵਿਸ਼ਨੂੰ ਜੀ ਆਪਣੀ ਪਤਨੀ ਲਛਮੀ ਨੂੰ ਕਹਿੰਦੇ ਹਨ ਕਿ ਚਲੋ ਅਸੀਂ ਵੀ ਚਲ ਵੇਖੀਏ ਕਿ ਉਹ ਅਜੇਹੇ ਉਪਕਾਰ ਵਾਲਾ ਕੰਮ ਕਿਵੇਂ ਕਰਵਾ ਰਹੇ ਹਨ ? ਜਿਸ ਬੇਅੰਤ ਪ੍ਰਭੂ ਦਾ ਜਸ ਵੇਦ ਵੀ ਗਾ ਰਹੇ ਹਨ, ਉਸ ਹਰਿ ਜੀ ਨੇ ਲਛਮੀ ਨੂੰ ਆਖਿਆ ਕਿ, ਸਾਨੂੰ ਆਪਣੇ ਏਸੇ ਰੂਪ ਵਿਚ ਉਸ ਥਾਂ ਨਹੀਂ ਜਾਣਾ ਚਾਹੀਦਾ । ਸੋ ਭਗਵਾਨ ਜੀ ਨੇ ਮਜ਼ਦੂਰਾਂ ਵਾਲਾ ਵੇਸ ਬਣਾ ਲਿਆ ਅਤੇ ਲਛਮੀ ਜੀ ਨੇ ਵੀ ਹੋਰ ਰੂਪ ਧਾਰਨ ਕਰ ਲਿਆ।

ਏਕ ਠੋਰ ਲਛਮੀ ਬੈਠਾਈ । ਕੌਤਕ ਕੀਨੁ ਆਪਿ ਸਾਂਈ ।
ਕਹੀ ਕੰਧ ਟੋਕੀ ਸਿਰਿ ਧਾਰੈ । ਮਜੂਰ ਬਨਯੋ ਇਹ ਭਾਤ ਮੁਰਾਰੇ ॥36।

ਜਗਤ ਦੇ ਭਗਵਾਨ ਜੀ ਨੇ ਮੋਢੇ ਤੇ ਕਹੀ ਤੇ ਸਿਰ ਤੇ ਟੋਕਰੀ ਚੁੱਕੀ ਤੇ ਸਰੋਵਰ ਵਿਚੋਂ ਮਿੱਟੀ ਪੁਟਣ ਜਾ ਲੱਗੇ । ਉਹ ਦੂਜਿਆਂ ਮਜ਼ਦੂਰਾਂ ਨਾਲੋਂ ਸੌ ਗੁਣਾ ਵੱਧ ਮਿੱਟੀ ਪੁੱਟ ਕੇ ਇਕ ਛਿਣ ਵਿਚ ਟੋਕਰੀ ਭਰ ਰਹੇ ਸਨ । ਭਗਤਾਂ ਦੇ ਵੱਸ ਵਿਚ ਆ ਟਿਕਣ ਵਾਲਾ ਭਗਵਾਨ ਕਿਵੇਂ ਕੌਤਕ ਆ ਕਰਦਾ ਹੈ ? (ਚੌਪਈ 34 ਤੋਂ 39 ਤੱਕ)

ਚੌਪਈ ॥ ਗੁਰ ਅਰਜਨ ਦਿਖਿ ਬਿਸਮੈ ਪਾਯੋ । ਇਹ ਮਜੂਰ ਨੌਤਨ ਆਯੋ ।
ਯਾ ਕੇ ਤਨ ਛਾਯਾ ਨਹਿ ਪਰੈ। ਇਹਭਗਵੰਤ ਹੈ ਔਰੁ ਨ ਨਰੈ ॥40॥

ਅਰਥ :- ਗੁਰੂ ਅਰਜਨ ਜੀ ਵੇਖ ਕੇ ਹੈਰਾਨ ਹੋਏ ਕਿ, ਇਹ ਨਵਾਂ ਮਜ਼ਦੂਰ ਜਿਸ ਦਾ ਪਰਛਾਵਾਂ ਨਹੀਂ ਪੈ ਰਿਹਾ, ਸਿਵਾਏ ਭਗਵੰਤ ਦੇ ਕੋਈ ਮਨੁੱਖ ਤਾਂ ਹੋ ਹੀ ਨਹੀਂ ਸਕਦਾ ।40।

ਇਹ ਕਹਿਣਾ ਕਿ ਨਜ਼ਰਾਂ ਨਾਲ ਵੇਖੇ ਜਾ ਰਹੇ ਕਿਸੇ ਅਕਾਰ ਦਾ ਪ੍ਰਛਾਵਾਂ ਨਾ ਹੋਵੇ ਕੁਦਰਤ ਵਿਰੋਧੀ ਫ਼ਜ਼ੂਲ ਭਰਮ ਹੈ ।

ਤਬ ਭਗਵੰਤ ਕੀ ਉਸਤਤਿ ਗਾਏ । ਦਸਵਾਂ ਛੰਤ ਸੂਹੀ ਉਚਰਾਏ ।
ਸੰਤਨ ਕਾਰਜ ਆਪਿ ਖਲੋਆ । ਕੰਮ ਪਰਾਵਣ ਕਾਮਾ ਹੋਆ ॥41
ਅਚੁਤ ਪੁਰਖ ਬੇਦ ਜਸੁ ਗਾਵੈ । ਆਪਨਾ ਬਿਰਦ ਆਪ ਇਹ ਭਾਵੈ ।
ਭਗਵੰਤ ਸੁਨੀ ਉਸਤਤਿ ਸੁਖੁ ਪਾਏ । ਅਨੰਦ ਵਸਿ ਹੈ ਦੇਹ ਭੁਲਾਏ ॥42॥

ਜਿਹੜਾ ਗੁਰੂ ਸ਼ਬਦ ਪਹਿਲਾਂ ਹੁਕਮਨਾਮੇ ਵਜੋਂ ਦਰਸਾਇਆ ਸੀ, ਉਸੇ ਦਾ ਨਵਾਂ ਰੂਪ ਭਾਵ, ਗੁਰੂ ਬਾਣੀ ਦੀ ਦੋਬਾਰਾ ਖੰਡਨਾ ? ਇਤਿਹਾਸ ਤਾਂ ਲਿਖਿਆ ਜਾ ਰਿਹਾ ਹੈ ਗਰਬਾਣੀ ਵਿਚੋਂ ਖੋਟ ਦੂਰ ਕਰਕੇ ਸ਼ੁੱਧ ਸਰੂਪ ਵਿਚ ਇਕੱਤ੍ਰ ਕਰਨ ਦਾ, ਪਰ ਕੁਟਲ ਲਿਖਾਰੀ ਆਪ ਗੁਰੂਬਾਣੀ ਦਾ ਰੂਪ ਵਿਗਾੜ ਰਿਹਾ ਹੈ । ਹਰਮਿੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਹਿਬ (ਅਜੋਕੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਸੰਬਰ 2002) ਗੁਰਬਾਣੀ ਤੋਂ ਅਗਿਆਨੀ ਪਾਠਕਾਂ ਨੂੰ ਭੁਲੇਖੇ ਵਿਚ ਪੈ ਜਾਣ ਤੋਂ ਰੋਕਣ ਲਈ ਕੋਈ ਉਚੇਚਾ ਨੋਟ ਨਹੀਂ ਦੇ ਰਹੇ । ਟੂਕ ਵਿਚ 4 ਲਫ਼ਜਾਂ ਦੇ ਪਦ ਅਰਥ ਲਿਖ ਕੇ ਸਗੋਂ ਅਣਜਾਣ ਪਾਠਕਾਂ ਲਈ ਇਨ੍ਹਾਂ ਚੌਪਈਆਂ ਦੀ ਲਿਖਤ ਨੂੰ ਵੀ ਗੁਰਬਾਣੀ ਹੀ ਬਣਾ ਰਹੇ ਹਨ ।

ਪਟਿਆਲੇ ਵਾਲੀ ਪੁਸਤਕ ਵਿਚ – “ਸੂਹੀ ਮਹਲਾ 5 ਛੰਦ” –ਸਿਰਲੇਖ ਦੇ “ਛੰਦ” ਪਦ ਤੋਂ ਬਿਨਾਂ ਬਾਕੀ ਸੂਹੀ ਰਾਗ ਦੇ ਦਸਵੇਂ ਗੁਰੂ ਸ਼ਬਦ ਦਾ ਪਹਿਲਾ ਛੰਤ ਲਿਖਿਆ ਹੈ । ਸ੍ਰੀ ਗੁਰੂ ਗ੍ਰੰਥ ਸਹਿਬ ਅਨੁਸਾਰ ਉਹ ਪਾਵਨ ਛੰਤ ਇਉਂ ਹੈ :-

ਸੂਹੀ ਮਹਲਾ 5 ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥1॥ (783)

 

ਹਰਿਮੰਦਰ ਕੋ ਚਾਰ ਦਰ ਸੁੰਦਰ ਰਚੋ ਅਪਾਰ ।
ਤਲਾਵ ਮਧਿ ਮੰਦਰੁ ਰਚੋ ਕਰਿਹੋ ਪੁਲ ਸੁਖੁ ਧਾਰਿ ॥44॥
ਇਹ ਮੰਦਰ ਮਮ ਰੂਪ ਹੈ ਹਰਿਮੰਦਰ ਇਹੁ ਨਾਮੁ ।
ਰਿਧਿ ਸਿਧਿ ਇਹ ਨਾਂ ਰਹੈ ਨਿਸ ਦਿਨ ਆਠੋਜਾਮ ॥45॥

ਇਹ ‘ਮੰਦਰ’ ਅਸਲ ਵਿਚ ਮੇਰਾ (ਵਿਸ਼ਨੂੰ) ਦਾ ਹੀ ਸਾਖਸ਼ਾਤ ਰੂਪ ਹੈ । (ਭਾਵ, ਹਰਿਮੰਦਰ ਦੇ ਰੂਪ ਵਿਚ ਮੈਂ ਆਪ ਉਵੇਂ ਹੀ ਅਸਥਿਤ ਹਾਂ, ਜਿਵੇਂ ਭਾਰਤ ਦੇ ਬਾਕੀ ਹਿਦੂੰ ਦੇਵ-ਮੰਦਰਾਂ ਵਿਚ ਮੂਰਤੀ ਰੂਪ ਵਿਚ ਸਥਾਪਤ ਹੋ ਕੇ ਪੂਜਿਆ ਜਾ ਰਿਹਾ ਹਾਂ । ਰਾਤ ਦਿਨ ਅਠੇ ਪਹਿਰ ਰਿਧੀਆਂ ਸਿਧੀਆਂ ਇਸ ਥਾਂ ਤੇ ਹਾਜ਼ਿਰ ਰਹਿਣਗੀਆਂ ॥45॥ ਸੁਜਾਨ ਪਾਠਕ ਨੂੰ ਜਪੁ ਸਾਹਿਬ ਦੀ 29ਵੀਂ ਪਉੜੀ ਦੀ ਇਸ ਪੰਗਤੀ ਵਿਚਲਾ ਗੁਰਮਤਿ-ਸਿਧਾਂਤ ਰੂਪ ਫੁਰਮਾਨ ਵੀ ਜਰੂਰ ਯਾਦ ਹੋਵੇਗਾ- “ਰਿਧਿ ਸਿਧਿ ਅਵਰਾ ਸਾਦ” ਭਾਵ ਰਿਧੀਆਂ ਸਿਧੀਆਂ ਮਨੁੱਖ ਨੂੰ ਪ੍ਰਭੂ ਨਾਮ ਤੋਂ ਹਟਾ ਕੇ ਮਾਇਆ ਦੇ ਸੁਆਦ ਵਲ ਨੂੰ ਧੂ ਖੜਦੀਆਂ ਹਨ । ਸੋ ਜੋਗੀਆਂ ਵਾਲੀਆਂ ਇਨ੍ਹਾਂ ਰਿਧੀਆਂ ਸਿਧੀਆਂ ਦਾ ਗੁਰੂ ਦਰਬਾਰ ਦੇ ਨੇੜੇ ਆਉਣ ਦਾ ਕੀ ਕੰਮ ਸੀ ?

ਗੁਰੂ ਨਾਨਕ ਸਾਹਿਬ ਜੀ ਦੇ ਧਰਮਸ਼ਾਲਾ ਸੰਕਲਪ ਨੂੰ ਮੰਦਰ ਦਾ ਰੂਪ ਦੇਣ ਦੀ ਸਿਰਫ਼ ਇਸੀ ਕਿਤਾਬਚੇ ‘ਗੁਰ ਬਿਲਾਸ ਪਾਤਿਸ਼ਾਹੀ 6’ ਦੀ ਹੀ ਦੇਣ ਹੈ । ਦਰਬਾਰ ਸਾਹਿਬ ਚ ਸ਼ਸ਼ੋਬਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਮੰਦਰ ਵਾਂਗ ਪੈਸੇ ਰੱਖ ਮੱਥਾ ਟੇਕਦੇ ਹਨ ਅਤੇ ਪਿੱਛੋਂ ਸੇਵਾਦਾਰ ਬਾਹਰ ਦਾ ਰਸਤੇ ਵੱਲ ਨੂੰ ਵਧਣ ਲਈ ਕਹਿ ਰਹੇ ਹੁੰਦੇ ਹਨ, ਖੜ੍ਹੋਨ ਜਾਂ ਬੈਠਣ ਦੀ ਕਮੀ ? ਸੇਵਾਦਾਰ ਇਹ ਸੇਵਾ ਨਿਭਾਉਂਦੇ ਅੱਜ ਵੀ ਟੈਲੀਵਿਯਨ ਤੇ ਦੇਖਿਆ ਜਾ ਸਕਦਾ ਹੈ ।

ਪਾਠਕ ਜੀ ਨੋਟ ਕਰਿਓ, ਕਿ 1) ਪੰਚਮ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਜੀ ਨੇ ਸੀਨਾ-ਬਸੀਨਾ ਪਹਿਲੇ ਚਾਰ ਗੁਰੂ ਸਾਹਿਬਾਨਾਂ ਵਲੋਂ ਮਿਲੀ ਗੁਰਬਾਣੀ ਦੇ ਨਾਲ ਆਪਣੀ ਬਾਣੀ ਦੀ ਸੰਪਾਦਨਾ ਇਕ ਗ੍ਰੰਥ ਰੂਪ ਪੋਥੀ 2) ਇਸ ਪੋਥੀ ਦਾ ਪਹਿਲਾ ਪ੍ਰਕਾਸ਼ ਅਤੇ 3) ਪਹਿਲਾ ਹੁਕਮਨਾਮਾ (ਅਤੇ ਹੋਰ ਬਹੁਤ ਕੁਝ) ਸਿਰਫ਼ ਤੇ ਸਿਰਫ਼ ਇਸ ‘ਗੁਰ ਬਿਲਾਸ ਪਾਤਿਸ਼ਾਹੀ 6’ ਪੁਸਤਕ, ਜਿਹੜਾ ਕਿਸੇ ਗੁੰਮਨਾਮ ਲਿਖਾਰੀ ਨੇ ਸੰਨ 1718 ਵਿਚ ਲਿਖਿਆ ਸੀ ਅਤੇ ਜੋ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ 400 ਸਾਲਾ ਜਨਮ ਦਿਵਸ ਤੇ ਜੂਨ 1998 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੋਹਰ ਹੇਠ ਪੰਥਕ ਤੌਰ ਤੇ ਜ਼ਾਰੀ ਕੀਤਾ ਗਿਆ ਸੀ । ਜਿਸ ਦੀ ਪੁਨਰ-ਸੰਪਾਦਨਾ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਸੀਨੀਅਰ ਗ੍ਰੰਥੀ ਹਰਿਮੰਦਰ ਸਾਹਿਬ ਅਤੇ ਪ੍ਰੋਫੈਸਰ ਅਮਰਜੀਤ ਜੀ ਦੇ ਨਾਮ ਹੇਠ 12 ਸਿਰਮੌਰ ਵਿਦਵਾਨਾਂ ਨੇ ‘ਸਿਰਲੇਖਾਂ’ ਤੇ ਪ੍ਰਸੰਸਾ-ਪੱਤਰਾਂ ਦੁਆਰਾ ਛਪਿਆ ।

ਇਸ ਪੁਸਤਕ ਨੂੰ ਜਦੋਂ ਗੁਰੂ ਬਾਣੀ ਦੀ ਕਸਵੱਟੀ ੳੁੱਪਰ ਸਰਦਾਰ ਗੁਰਬਖਸ਼ ਸਿੰਘ ਜੀ ‘ਕਾਲ਼ਾ ਅਫ਼ਗਾਨਾ’ ਨੇ ਪਰਖਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਪੰਥ ਚੋਂ ਛੇਕ ਦਿੱਤਾ ਗਿਆ । ਜਦੋਂ ਹਰਮਨ ਪਿਆਰੇ ਰੋਜ਼ਾਨਾ ਸਪੋਕਸਮੈਨ ਦੇ ਚੀਫ਼ ਐਡੀਟਰ  ਸਰਦਾਰ ਜੋਗਿੰਦਰ ਸਿੰਘ ਜੀ ਨੇ ਕਾਲ਼ਾ ਅਫ਼ਗਾਨਾ ਜੀ ਦੀ ਬੇ-ਖੌਫ਼ ਹਿਮਾਇਤ ਕੀਤੀ ਤਾਂ ਉਹਨਾਂ ਨੂੰ ਵੀ ਪੰਥ ਚੋਂ ਛੇਕ ਦਿੱਤਾ ਗਿਆ ।

ਹੁਕਮ ਨਾ ਮੰਨਣਾ ਹੁਕਮ ਅਦੁੱਲੀ ਹੁੰਦਾ ਹੈ ਪਰ ਹੁਕਮ ਤੋਂ ਵੀ ਅੱਗੇ ਤੁਰ ਪੈਣਾ ਵੀ ਹੁਕਮ ਅਦੂਲੀ ਹੁੰਦਾ ਹੈ। ਦਸਮ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਜੋ ਉਹਨਾਂ ਨੇ 1708 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪਣ ਤੇ ਉਚਾਰਿਆ ਸੀ, ਉਹਨਾਂ ਤੋਂ 104 ਸਾਲ ਪਹਿਲਾਂ ਇਕ ਅਗਿਆਤ ਲਿਖਾਰੀ ਦੇ ਲਿਖਣ ਤੇ 1604 ਸੰਨ ਵਿਚ (ਗੁਰੂ) ਗ੍ਰੰਥ (ਸਾਹਿਬ) ਦਾ ਪਹਿਲਾ ਪ੍ਰਕਾਸ਼ ਦਿਵਸ ਅੱਜ ਤੱਕ ਮਨਾ ਰਹੇ ਹਾਂ । ਕੀ ਇਹ ਹੁਕਮ ਤੋਂ ਵੀ ਅੱਗੇ ਤੁਰ ਪੈਣ ਵੱਲ ਘੋਰ ਹੁਕਮ ਅਦੂਲੀ ਤਾਂ ਨਹੀਂ ਕਰ ਰਹੇ ?

ਪਾਠਕ ਜੀ, ਜਿਸ ਵਿੱਚ ਨੋਵੇਂ ਪਾਤਸ਼ਾਹ ਦੀ ਬਾਣੀ ਅੰਕਤਿ ਹੀ ਨਹੀਂ ਅਤੇ ਗੁਰੁ ਅਰਜਨ ਪਾਤਸ਼ਾਹ ਜੀ ਨੇ ਗ੍ਰੰਥ ਨੂੰ ਗੁਰੂ ਉਪਾਧੀ ਵੀ ਨਹੀਂ ਦਿੱਤੀ, ਕੀ ਓਸ ਪੋਥੀ ਨੂੰ ਗੁਰੂ ਦਾ ਨਾਮ ਦੇ ਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਤਾਂ ਨਹੀਂ ਦੇ ਰਹੇ ? ਕੀ ਅਸੀਂ ਜਦੋਂ ਪਹਿਲਾ ਪ੍ਰਕਾਸ਼ ਦਿਵਸ ਮਨਾਉਂਦੇ ਹਾਂ ਤਾਂ ਅਸੀਂ ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਜੀ ਨੂੰ ਪਿੱਠ ਨਹੀਂ ਦੇ ਰਹੇ ਹੁੰਦੇ ਜੀ ।

ਆਖਿਰ ਵਿਚ ਸੁਹਿਰਦ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹਾਂਗਾ । ਦਸਵੇਂ ਗੁਰੂੁ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 9 ਮਹੀਨੇ 13 ਦਿਨ ਸਾਬੋ ਕੀ ਤਲਵੰਡੀ ਵਿਖੇ ਸ਼ਾਂਤ ਮਹੌਲ (ਜ਼ੰਗਾਂ-ਯੁੱਧਾਂ ਤੋਂ ਬਾਦ) ਵਿਚ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਸੀਨਾ-ਬਸੀਨਾ ਨੌਵੇਂ ਗੁਰੂ ਨਾਨਕ ਸ੍ਰੀ ਗੁਰੁ ਤੇਗ ਬਹਾਦਰ ਤੋਂ ਮਿਲੀ ਗੁਰੂ ਬਾਣੀ ਨੂੰ ਗ੍ਰੰਥ ਰੂਪ ਵਿਚ ਲਿਖਵਾਇਆ ਸੀ । ਇਹ ਗ੍ਰੰਥ ਜੋ ਕਿ ਨੰਦੇੜ (ਦੱਖਣੀ ਭਾਰਤ) ਆਪਣੇ ਜੀਵਨ ਕਾਲ ਦੇ ਅੰਤਿਮ ਦਿਨਾਂ ਵਿਚ 1708 ਈਸਵੀ ਇਸੇ ਹੀ ਗੁਰੂ-ਬਾਣੀ ਗ੍ਰੰਥ ਨੂੰ ਪ੍ਰਕਾਸ਼ ਕਰਕੇ ਆਪਣਾ ਬਰਕਤਾਂ ਵਾਲਾ ਸੀਸ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ ਅਤੇ ‘ਗੁਰੂ’ ਘੋਸ਼ਿਤ ਕੀਤਾ ਸੀ । ਇਸ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਰੂਪ ਹੋਏ ਸੀ । ਇਸ ਤੋਂ ਪਹਿਲਾਂ ਸਾਰੇ ਜਗਤ ਦੇ ਕਿਸੇ ਵੀ ਮਨੁੱਖ ਦੇ ਖ਼ੁਆਬੋ-ਖਿਆਲ ਵਿਚ ਹੀ ਨਹੀਂ ਸੀ ਕਿ ਗ੍ਰੰਥ ਵੀ ਗੁਰੂ ਰੂਪ ਹੋ ਸਕਦੇ ਹਨ । ਇਸ ਤੋਂ ਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਉਤਾਰੇ ਹੋਏ ਅਤੇ ਗੁਰੂ ਘਰ ਦਾ ਵੈਰੀ ਅਤੇ ਗੁਰਮਤਿ ਵਿਰੋਧੀ ਇਸ ਗੁੰਮਨਾਮ ਲਿਖਾਰੀ ਨੇ 1718 ਈਸਵੀ ਵਿਚ ‘ਗੁਰ ਬਿਲਾਸ ਪਾਤਸ਼ਾਹੀ 6’ ਜੋ ਇਹ 1708 ਤੋਂ ਹੀ ਲਿਖਦਾ ਆ ਰਿਹਾ ਸੀ ਨੂੰ 1718 ਵਿਚ ਸਿੰਘਾਂ ਦੇ ਜੱਥਿਆਂ ਵਿੱਚ ਇਸ ਦੀਆਂ ਕਥਾਵਾਂ ਕਰਵਾਉਣ ਵਿਚ ਕਾਮਯਾਬ ਹੋ ਗਿਆ । ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਡੂੁੰਘੀ ਘਾਤ ਲਾ ਦਿੱਤੀ ਅਤੇ ਪੰਥ ਖ਼ਾਲਸਾ ਨੂੰ ਪੁੱਠੇ ਰਸਤੇ (ਭਟਕਨਾ) ਪਾ ਦਿੱਤਾ ।

ਸੁਹਿਰਦ ਪਾਠਕ ਜੀ, ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਦੋਂ ਪਹਿਲੀ ਵਾਰ ਸਿੱਖ ਸੰਗਤਾਂ ਨੇ ਕੀਤੇ ਤਾਂ ਇਸ ਦੀ ਲਿਖਣ ਸ਼ੈਲੀ ਤੋਂ ਸੁਭਾਵਿਕ ਹੀ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਤੋਂ ਬਿਨਾ ਬਾਕੀ ਸਾਰੀ ਗੁਰਬਾਣੀ ਦੀ ਸੰਪਾਦਨਾ ਪੰਚਮ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੁਆਰਾ ਇਕ ਗ੍ਰੰਥ ਰੂਪ ਵਿਚ ਸੰਪਾਦਨਾ ਕਰਕੇ ਸੰਭਾਲ ਲਈ ਸੀ । ਇਸ ਦੀ ਪ੍ਰੋੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤਾਂ ਦੀ ਬਾਣੀ ਦੇ ਨਾਲ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਜੋੜ ਕੇ ਭਗਤਾਂ ਦੀ ਬਾਣੀ ਦੇ ਕੁੱਝ ਸ਼ਬਦਾਂ ਨੂੰ ਸਪੱਸ਼ਟਤਾ ਦਿੱਤੀ ਅਤੇ ਇਸ ਸੰਪਦਨਾ ਕੀਤੇ ਗ੍ਰੰਥ ਨੂੰ ਛੇਵੀਂ ਪਾਤਸ਼ਾਹੀ ਜੀ ਦੇ ਸਪੁਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਛੇਵੀਂ ਪਾਤਸ਼ਾਹੀ ਜੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਸੱਤਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਸਤਵੀ ਪਾਤਸ਼ਾਹੀ ਜੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਅੱਠਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਅੱਠਵੀਂ ਪਾਤਸ਼ਾਹੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਦਿੱਲੀ ਚਾਲੇ ਪਾਉਣ ਤੋਂ ਪਹਿਲਾਂ ਬਟਾਲੇ ਅੰਦਰ ਇਸ ਗੁਰਬਾਣੀ ਗ੍ਰੰਥ ਨੂੰ ਨੌਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਅੰਤ ਵਿਚ ਨੌਵੀਂ ਪਾਤਸ਼ਾਹੀ ਨੇ ਇਸ ਗੁਰਬਾਣੀ ਗ੍ਰੰਥ ਦੇ ਨਾਲ ਆਪਣੀ ਲਿਖੀ ਗੁਰਬਾਣੀ ਸਮੇਤ ਦਸਵੇਂ ਪਾਤਸ਼ਾਹ ਜੀ ਦੇ ਸਪੁਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ ।

ਅਗਿਆਤ ਲਿਖਾਰੀ ਜੋ ਕਿ ਗੁਰਮਤਿ ਦਾ ਵਿਰੋਧੀ ਸੀ ਨੇ ਇਹ ਅੰਦਾਜ਼ਾ 1708 ਈਸਵੀ ਵਿਚ ਹੀ ਲਗਾ ਲਿਆ ਸੀ ਅਤੇ ‘ਗੁਰ ਬਿਲਾਸ ਪਾਤਸ਼ਾਹੀ 6’ ਪੁਸਤਕ ਦੀ ਰਚਨਾ ਅਰੰਭ ਕਰ ਦਿੱਤੀ ਅਤੇ 1718 ਈਸਵੀ ਵਿੱਚ ਇਸ ਦੀਆਂ ਕਥਾਵਾਂ ਜੰਗਲਾਂ ਵਿਚ ਵਿਚਰਦੇ ਸਿੰਘਾਂ ਦੇ ਜੱਥਿਆਂ ਵਿਚ ਕਥਾਵਾਂ ਕਰਵਾਉਣ ਵਿੱਚ ਸਫਲ ਹੋ ਗਿਆ ।

ਸੁਹਿਰਦ ਪਾਠਕ ਜੀ, ‘ਗੁਰ ਬਿਲਾਸ ਪਾਤਸ਼ਾਹੀ 6’ ਪੁਸਤਕ ਦੇ ਗੁੰਮਨਾਮ ਵਿਦਵਾਨ ਪ੍ਰੋਹਿਤ ਨੂੰ ਪੰਚਮ ਗੁਰੂ ਨਾਨਕ ਅਤੇ ਦਸਮ ਗੁਰੂ ਨਾਨਕ ਦੇ ਵਿਚਕਾਰਲੇ ਸਮੇਂ ਦੇ ਪੂਰਨ ਇਤਿਹਾਸ ਨਾਲ ਚੰਗੀ ਤਰ੍ਹਾਂ ਵਾਕਿਫ਼ ਸੀ ਅਤੇ ਇਸ ਸਮੇਂ ਦੌਰਾਨ ਗੁਰੂ ਨਾਨਕ ਦੀ ਸਿੱਖੀ ਅਤੇ ਸਿੱਖਾਂ ਦਾ ਗੁਰੂ ਨਾਨਕ ਜੀ ਅਤੇ 9 ਗੁਰੂਆਂ ਦੇ ਸਿਧਾਂਤਾਂ ਤੋਂ ਜਾਨ ਵਾਰਨ ਤੋਂ ਵੀ ਨਾ ਸੰਕੋਚਨਾ, ਇਸ ਵਿਦਵਾਨ ਪ੍ਰੋਹਿਤ ਦੀ ਜੁਂਢਲੀ ਨੂੰ ਆਪਣੀ ਰੋਜ਼ੀ ਰੋਟੀ ਦੀ ਦੁਕਾਨ ਦਾ ਖ਼ਤਰਾ ਸੀ । ਸੋ ਇਸ ਦੂਰ ਅੰਦੇਸੀ ਤਜ਼ੁਰਬੇਕਾਰ ਜੁਂਢਲੀ ਨੇ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਣ ਲਈ ਘੋਰ ਗੁਰਮਤਿ ਵਿਰੋਧੀ ਕਥਾਵਾਂ ਨਾਲ ਭਰੀ ਇਸ ‘ਗੁਰ ਬਿਲਾਸ ਪਾਤਸ਼ਾਹੀ 6’ ਪੁਸਤਕ ਨੂੰ 1708 ਤੋਂ 1718 ਈਸਵੀ ਵਿਚ ਸੰਪੂਰਨ ਕਰਕੇ ਕਾਮਯਾਬੀ ਹਾਸਲ ਕਰਦਾ ਅੱਜ ਤੱਕ ਸਿੱਖਾਂ ਤੋਂ ਬਾਹਰ ਬੈਠਾ ਸਾਰੇ ਸਿੱਖ ਪੰਥ ਨੂੰ ਆਪਣੇ ਉਸਾਰੇ ਨਕਸ਼ੇ ਕਦਮ ਵਿਚ ਲੜਦੇ ਮਰਦੇ ਦੇਖ ਕੇ ਇਹ ਜੁਂਢਲੀ ਖੁਸ਼ ਹੋ ਰਹੀ ਹੈ।

ਸ਼ਬਦ ਵਿਚਾਰ ਨਾਲ ਜੁੜੇ ਸਿੱਖਾਂ ਦੀ ਚਰਣ ਧੂੜ ।

ਪ੍ਰਭਜੀਤ ਸਿੰਘ ‘ਧਵਨ’
ਡੁਬਈ (ਯੂ.ਏ.ਈ.)