ਪੰਜਾਬ ਵਿੱਚ ਪਖੰਡੀਆਂ ਦਾ ਚੱਕਰਵਿਊ

0
1047

A A A

ਪਖੰਡ ਦਾ ਮਤਲਬ ਅੰਦਰੋਂ ਹੋਰ ਬਾਹਰੋਂ  ਹੋਰ ਜਾਪਣਾ । ਲੋਕਾਂ ਅੱਗੇ ਹੋਰ ਲੁਕ ਛਿਪ ਕੁਝ ਹੋਰ ਜਾਪਣਾ । ਰੱਬ ਦੇ ਨਾਮ ਤੇ ਭੀ ਪਖੰਡ ਏਸੇ ਤਰਾਂ ਹੀ ਹੁੰਦਾ ਹੈ । ਇਸ ਕਿਸਮ ਦੇ ਪਖੰਡੀਆਂ ਕੋਲ ਲੋਕਾ ਨੂੰ ਭਰਮਾਉਣ ਦੇ ਕਈ  ਤਰੀਕੇ ਹੁੰਦੇ ਹਨ ਜਿਹਨਾ ਨੂੰ ਬੜੀ ਚਲਾਕੀ ਨਾਲ ਵਰਤਿਆ ਜਾਂਦਾ ਹੈ । ਰੱਬ ਦੇ ਨਾਮ ਤੇ ਪਖੰਡ ਕਰਨ ਵਾਲਿਆਂ ਨੂੰ ਰੱਬੀ ਪਖੰਡੀ ਭੀ ਕਿਹਾ ਜਾ ਸਕਦਾ ਹੈ

ਜਿਵੇਂ ਤਮਾਸ਼ਾ ਕਰਨ ਵਾਲਾ ਮਦਾਰੀ ਪਹਲਾਂ ਬੰਸਰੀ ਵਜਾਉਂਦਾ ਹੈ , ਡੁਗਡੁਗੀ ਖੜਕਾਉਂਦਾ ਹੈ ਅਤੇ ਬੱਚੇ ਭੱਜੇ ਆਉਂਦੇ ਹਨ , ਭੀੜ ਕਰਦੇ ਹਨ । ਦੇਖਾ ਦੇਖੀ ਭੀੜ ਵਧ ਜਾਂਦੀ ਹੈ । ਮਦਾਰੀ ਕੋਈ ਅਦਭੁਤ ਜਿਹੀ ਚੀਜ ਕੱਢ ਕੇ ਲੋਕਾਂ ਅੱਗੇ ਰੱਖ ਦੇਂਦਾ ਹੈ , ਭਾਂਤ ਭਾਂਤ ਦੀਆਂ ਗੱਲਾਂ ਕਰਕੇ ਹਸਦਾ ਹਸਾਉਂਦਾ ਹੈ । ਲੋਕਾਂ ਨੂੰ ਹੈਰਾਨ ਕਰਕੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ । ਅਸਲ ਨਿਸ਼ਨੇ ਤਾ ਆ ਕੇ ਪੈਸੇ ਮੰਗਦਾ ਹੈ । ਪੈਸੇ ਦੇਣ ਵਾਲੇ ਪੈਸੇ ਦੇਂਦੇ ਹਨ । ਭੀੜ ਵਿੱਚ ਜੇਬ ਕਤਰੇ ਲੋਕਾਂ ਦੀਆਂ ਜੇਬਾਂ ਸਾਫ ਕਰਨ ਵਾਲੇ ਆਪਣੇ ਕੰਮ ਵਿੱਚ  ਮਸਤ ਹੁੰਦੇ ਹਨ । ਅਸ਼ਲੀਲ ਹਰਕਤਾਂ ਵਾਲੇ ਆਪਣੇ ਕੰਮ ਵਿੱਚ ਰੁੱਝੇ ਹੁੰਦੇ ਹਨ । ਏਸੇ ਤਰਾਂ ਇਹ ਰੱਬੀ ਪਖੰਡੀ ਭੀ ਕਰਦੇ ਹਨ । ਹਰ ਮਨੁੱਖ ਦੀ ਦਿਲੀ ਇੱਛਾ ਅੱਛਾ ਬਣਨ ਦੀ ਹੁੰਦੀ ਹੈ ਤਾਂਕਿ ਉਹਦਾਂ ਨਾਂ ਭੀ ਸੰਸਾਰ ਤੇ ਰਹੇ । ਪੰਜਾਬ ਵਿੱਚ ਧਾਰਮਿਕ ਸਥਾਨਾਂ ਦੇ ਚੌਧਰੀਆਂ ਦੇ ਸਤਾਏ ਲੋਕ ਰੱਬੀ ਪਖੰਡੀਆਂ ਦੇ ਚੱਕਰ ਵਿੱਚ ਜਿਆਦਾ ਫਸਦੇ ਹਨ । ਰੱਬੀ ਪਖੰਡੀਆਂ ਦੇ ਆਪਣੇ ਖਾਸ ਡੇਰੇ ਹੁੰਦੇ ਹਨ

ਇਹ ਪਖੰਡੀ ਲੋਕਾਂ ਦੀ ਨਬਜ਼ ਪਛਾਣ ਕੇ ਜੋ ਇਹਨਾਂ ਦੀ ਇੱਛਾ ਹੁੰਦੀ ਹੈ ਉਸਦਾ ਜ਼ਿਕਰ ਕਰਦਾ ਹੈ । ਹੌਸਲਾ ਦੇਂਦਾ ਹੈ ਤੇ ਮਾਣ ਭੀ ਦੇਂਦਾ ਹੈ । ਇਸ ਦੇ ਬਦਲੇ ਉਹਨਾਂ ਤੋਂ ਸੇਵਾ ਦਾ ਕੰਮ ਲੈਂਦਾ ਹੈ ਕਿਉਂਕਿ ਸੇਵਾ  ਨੂੰ ਪੰਜਾਬ ਵਿੱਚ ਸਰਬਉੱਚ ਸਮਝਿਆ ਜਾਂਦਾ ਹੈ । ਇਹ ਸੇਵਾ ਝਾੜੂ ਪੋਚਾ ਕਰਨਾ , ਭਾਂਡੇ ਮਾਂਜਣੇ ਅਤੇ ਲੰਗਰ ਆਦਿ ਦੀ ਹੀ ਸੇਵਾ ਹੁੰਦੀ ਹੈ । ਹੌਲ਼ੀ ਹੌਲ਼ੀ ਇਹਨਾਂ ਸੇਵਾਦਾਰਾਂ ਨੂੰ ਪ੍ਰਧਾਨ ਆਦਿ ਬਣਾ ਦਿੱਤਾ ਜਾਂਦਾ ਹੈ  ਜਿਵੇਂ ਕਿ ਸਫਾਈ ਆਦਿ ਦਾ ਪ੍ਰਧਾਨ , ਭਾਂਡਿਆਂ ਦਾ ਪ੍ਧਾਨ , ਲੰਗਰ ਆਦਿ ਦਾ ਪ੍ਰਧਾਨ । ਅਜਿਹੇ ਲੌਕ ਜਿਆਦਾਤਰ ਪੰਜਾਬ ਦੇ ਗੁਰਦੁਆਰਾਿਆਂ ਦੇ ਪ੍ਰਧਾਨਾਂ ਦੇ ਸਤਾਏ ਹੁੰਦੇ ਹਨ ਅਤੇ ਇੱਥੇ ਇਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ । ਕਿਸੇ ਕਿਸੇ ਨੂੰ ਤਂ ਸੀਟੀ ਦੇ ਕੇ ਵਰਾ ਦਿੱਤਾ ਜਾਂਦਾ ਹੈ । ਇਹ ਲੌਕ ਗਰੀਬੀ ਅਤੇ ਅਨਪੜ੍ਹਤਾ ਦੇ ਭੀ ਸਤਾਏ ਹੁੰਦਾ ਹਨ ।

ਦੂਸਰੀ ਕਿਸਮ ਦੇ ਲੋਕ ਆਪਣੀਆਂ ਮਾਨਸਿਕ ਰੋਗੀ ਜਵਾਨ ਬਹੂ ਬੇਟੀਆਂ ਨੂੰ ਇਹਨਾਂ ਰੱਬੀ ਪਖੰਡੀਆਂ ਕੋਲ ਲੈ ਕੇ ਆਉਂਦੇ ਹਨ । ਕਿਸੇ ਵਿੱਚ ਭੂਤ ਪਰੇਤ ਦਾ ਸਾਇਆ ਦੱਸਿਆ ਜਾਂਦਾ ਹੈ । ਕਿਸੇ ਵਿੱਚ ਮੁੰਡਾ ਪੈਦਾ ਕਰਨ ਦੀ ਭੁੱਖ ਅਤੇ ਕਈ ਸਮਾਜ ਦੀਆਂ ਸਤਾਈਆਂ ਹੋਈਂ ਧੀਆਂ ਭੈਣਾਂ ਹੁੰਦੀਆਂ ਹਨ । ਰੱਬੀ ਪਾਖੰਡੀ ਇਹਨਾਂ ਦੀ ਮਾਨਸਿਕ ਹਾਲਤ ਅਨੁਸਾਰ ਵਰਤਾਉ ਕਰਦਾ ਹੈ । ਜਿਵੇਂ ਕਿ ਅੱਜ ਕੱਲ ਆਮ ਸੰਸਾਰ ਵਿੱਚ ਲੋਕਾਂ ਨੂੰ ਖਿੱਚਣ ਲਈ ਸੁੰਦਰ ਔਰਤ ਵਰਤਦੇ ਹਨ ।

ਇਵੇਂ ਹੀ ਇਹ ਰੱਬੀ ਪਖੰਡੀ ਭੀ ਉਹਨਾਂ ਸੁੰਦਰ ਤੇ ਜਵਾਨ ਮਾਨਸਿਕ ਰੋਗੀ ਧੀਆਂ ਭੈਣਾਂ ਨੂੰ ਵਰਤਦੇ ਹਨ । ਬਹੁਤ ਸਾਰੀਆਂ ਨੌਜਵਾਨ ਲੜਕੀਆਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ । ਕੁਝ ਕੁ ਨੂੰ ਡਰਾ ਧਮਕਾ ਕੇ ਕੁਝ ਕੁ ਨੂੰ ਧਨ ਪਦਾਰਥਾਂ ਦੇ ਲਾਲਚ ਦੇਕੇ ਅਤੇ ਕੁੱਝ ਕੁ ਨੂੰ ਬਲੋਕ ਮੇਲ ਕਰਕੇ ਆਪਣੇ ਕਾਬੂ ਹੇਠ ਰਖਦੇ ਹਨ ।

ਰਾਜਨੀਤਕਨੇਤਾਵਾਂ ਨੂੰ ਵੋਟਾਂ ਹੀ ਸੱਭ ਕੁਝ ਹੁੰਦੀਆਂ ਹਨ । ਵੋਟਾਂ ਵਾਸਤੇ ਇਹਨਾਂ ਨੇ ਉੱਥੇ ਜਾਣਾ ਹੁੰਦਾ ਹੈ ਜਿੱਥੇ ਵੋਟਾਂ ਹੁੰਦੀਆਂ ਹਨ । ਪਾਖੰਡੀਆਂ ਦੇ ਇਰਦ ਗਿਰਦ ਬੇਸ਼ੁਮਾਰ ਭੀੜ ਹੁੰਦੀ ਹੈ । ਇਸ ਭੀੜ ਨੂੰ ਵੋਟਾਂ ਹੀ ਸਮਝਦੇ ਹਨ । ਪਖੰਡੀ ਦੇ ਇਸਾਰੇ ਤੇ ਇਹ ਵੈਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ । ਭੀੜ ਤੋਂ ਆਮ ਸੁਣਿਆ ਜਾਂਦਾ ਹੈ  ਕਿ

ਜਿਵੇਂ ਮਹਾਰਾਜ ਕਹਿ ਦੇਣਗੇ ਅਸੀਂ ਤਾਂ ਉਧਰ ਹੀ ਵੋਟ ਪਾ ਦੇਵਾਂਗੇ । ਰੱਬੀ ਪਾਖੰਡੀ ਰਾਜ ਬਖ਼ਸਣ ਵਾਲਾ ਹੋ ਜਾਂਦਾ ਹੈ । ਰਾਜਨੇਤਾ ਤੇ ਇਹਨਾਂ ਦੀਆਂ ਜਨਾਨੀਆਂ ਰੱਬੀ ਪਾਖੰਡੀ ਦੇ ਇਰਦ ਗਿਰਦ ਘੁੰਮਦੇ ਹਨ । ਭੀੜ ਤੇ ਹੋਰ ਪ੍ਭਾਵ ਪੈਂਦਾ ਹੈ । ਭੀੜ ਪ੍ਚਾਰ ਕਰਦੀ ਫਿਰਦੀ ਹੈ ‘ ਉੱਥੇ ਤਾਂ ਰਾਜੇ ਮਹਾਰਾਜੇ ਭੀ ਫਿਰਦਾ ਹਨ ‘ ।

ਰਾਜਨੀਤਕ  ਨੇਤਾ ਜਦੋਂ ਜਿੱਤ ਕੇ ਰਾਜ ਪਰਾਪਤ ਕਰ ਲੈਂਦੇ ਹਨ ਤਾਂ  ਇਹ ਪਖੰਡੀ ਉਹਨਾਂ ਦੀ ਫਰਮਾਇਸ ਨਾਲ ਆਪਣੇ ਬੰਦਿਆਂ ਨੂੰ ਨੌਕਰੀਆਂ ਤੇ ਲਗਵਾ ਦੇਂਦੇ ਹਨ । ਭੀੜ ਤੇ ਹੋਰ ਪ੍ਰਭਾਵ ਪੈਂਦਾ ਹੈ ।

ਇਹਨਾਂ ਸਰਕਾਰੀ ਅਫਸਰਾਂ ਨੂੰ ਡੇਰੇ ਵਿੱਚੋ ਸ਼ਰਾਬ ਕਬਾਬ ਤੇ ਜ਼ਰ ਜੋਰੀ ਦੀ ਪਰਾਪਤੀ ਹੁੰਦੀ ਹੈ । ਭੇਰੇ ਦੇ ਵਫਾਦਾਰ ਸ਼ਰਧਾਲੂਆਂ ਨੂੰ ਭੀ ਹਿੱਸਾ ਪੱਤੀ ਮਿਲਦਾ ਰਹਿੰਦਾ ਹੈ ।
ਹੁਣ ਰੱਬੀ ਪਾਖੰਡੀ ਸਭ ਪਾਸਿਆਂ ਤੋ ਬੇਫਿਕਰ ਹੋਕੇ ਆਪਣੇ ਭੋਰੇ ਵਿੱਚ ਬੇਖੌਫ ਹੋਕੇ ਕੁਕਰਮ ਕਰਦਾ ਰਹਿੰਦਾ ਹੈ । ਭੋਰੇ ਚੋਂ ਬਾਹਰ ਨਿਕਲ ਕੇ ਰੱਬ ਦੀਆਂ ਗੱਲਾਂ ਕਰਦਾ ਹੈ । ਭੀੜ ਨੂੰ ਭਰਮਾਉਂਦਾ ਹੈ । ਭੀੜ ਦਾ ਆਪਣਾ ਦਿਮਾਗ ਕੰਮ ਕਰਨਾ ਬੰਦ ਕਰ ਦੇਂਦਾ ਹੈ । ਬਸ ! ਰੱਬੀ ਪਾਖੰਡੀ ਦੇ ਹੀ ਗੁਣ ਗਾਉਣ ਲੱਗ ਪੈਂਦੀ ਹੈ । ਇਹ ਪਾਖੰਡੀ  ਆਪਣੇ ਕੁਕਰਮਾਂ ਨੂੰ ਢਕਣ ਲਈ ਕੁਝ ਸਮਾਜ ਭਲਾਈ ਦੇ ਕੰਮ ਭੀ ਕਰਦਾ ਹੈ । ਜਿਵੇ ਕਿ :- ਗਰੀਬਾਂ ਦੇ ਸੰਮੂਹਕ ਵਿਆਹ ਕਰਾਉਣੇ, ਹਸਪਤਾਲ ਅਤੇ ਸਕੂਲ ਆਦਿ ਖੋਹਲਣੇ ।

ਪੰਜਾਬ ਵਿੱਚ ਰੱਬੀ ਪਾਖੰਡੀਆਂ ਦੀ ਭਰਮਾਰ ਹੈ । ਭੁੱਖਮਰੀ , ਗਰੀਬੀ , ਅਨਪੜ੍ਹਤਾ ਤਾਂ ਬਿਹਾਰ ਉੜੀਸਾ ਮੱਧਪ੍ਰਦੇਸ਼ ਵਿੱਚ  ਬਹੁਤ ਜਿਆਦਾ ਹੈ । ਇਹਨਾਂ ਦਾ ਪਾਖੰਡ ਉੱਥੇ ਨਹੀ ਚਲਦਾ । ਪੰਜਾਬ ਵਸਦਾ ਗੁਰਾਂ ਦਾ ਨਾਮ ਤੇ । ਗੁਰੂਆਂ ਦੀ ਸਰਲ ਬਾਣੀ ਨੂੰ ਤੋੜ ਮਰੋੜ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਆਸਾਨ ਹੈ । ਸਰਬੱਤ ਦੀ ਭਲਾਈ ਦਾ ਸਿਧਾਂਤ ਗੁਰਬਾਣੀ ਵਿੱਚ ਹੀ ਹੈ । ਭੀੜ ਜਲਦੀ ਝਾਂਸੇ ਵਿੱਚ ਆ ਜਾਂਦੀ ਹੈ । ਲੋਕ ਆਪੇ ਪ੍ਚਾਰ ਕਰਨ ਲਗਦੇ ਹਨ ‘ ਬਾਬਾ ਭੀ ਤਾਂ ਗੁਰਬਾਣੀ ਹੀ ਸਿਖਾਉਂਦਾ ਹੈ ‘
ਭਾਰਤ ਦੇ ਆਪ ਸੁਆਰਥੀ ਅਤੇ ਕਪਟੀ ਨੇਤਾਵਾਂ ਨੂੰ ਇਹਨਾਂ ਦਾ ਪਾਖੰਡ ਰਾਸ ਆਉਂਦਾ ਹੈ । ਗੁਰੂਆਂ ਦੀ ਬਾਣੀ ਲੋਕਾਂ ਨੂੰ ਜਗਾਉਂਦੀ ਹੈ । ਚੇਤਨਾ ਦੇਂਦੀ ਹੈ। ਭਾਰਤ ਦੇ ਭ੍ਰਿਸ਼ਟ ਅਤੇ ਅਗਿਆਨੀ ਸ਼ਾਤਰ ਨੇਤਾਵਾਂ ਨੂੰ ਜਾਗੇ ਹੋਏ ਮਨੁੱਖਾਂ ਤੋਂ ਡਰ ਲਗਦਾ ਹੈ । ਉਹ ਨਹੀਂ ਚਾਹੁੰਦੇ ਕਿ ਲੋਕ ਜਾਗ ਪੈਣ । ਉਹਨਾਂ ਦੀ ਸਾਰੀ ਸ਼ਕਤੀ ਗੁਰਬਾਣੀ  ਨੂੰ ਵਿਗਾੜਨ ਤੇ ਲਗਦੀ ਹੈ । ਰੱਬੀ ਪਾਖੰਡੀਆਂ  ਨੂੰ ਭੀ ਗੁਰਬਾਣੀ ਨੂੰ ਗੰਧਲ਼ਾ  ਕਰਨ ਲਈ ਹੀ ਵਰਤਿਆ ਜਾਂਦਾ ਹੈ । ਜਾਗੇ ਹੋਏ ਮਨੁੱਖ ਇਸਦਾ ਵਿਰੋਧ ਕਰਦੇ ਹਨ । ਕਲ਼ੇਸ਼ ਵਧਦਾ ਹੈ । ਸਰਕਾਰ ਦੀ ਸਾਰੀ ਸ਼ਕਤੀ ਪਖੰਡੀ ਦੀ ਪਿੱਠ ਤੇ ਆ ਜਾਂਦੀ ਹੈ । ਜਾਗੇ ਹੋਏ ਮਨੁੱਖਾਂ ਦੀ ਆਵਾਜ ਦਬਾ ਦਿੱਤੀ ਜਾਂਦੀ ਹੈ । ਜਾਗੇ ਹੋਏ ਮਨੁੱਖਾਂ ਨੂੰ ਅੱਤਵਾਦੀ ਵੱਖਵਾਦੀ ਗਰਦਾਨ ਦਿੱਤਾ ਜਾਂਦਾਂ ਹੈ । ਪਖੰਭੀ ਦੀ ਭੀੜ ਨੂੰ ਇਹਨਾਂ ਮਗਰ ਪਾ ਦਿੱਤਾ ਜਾਂਦਾ ਹੋ ।
ਭਾਰਤ ਦੇ ਕਪਟੀ ਨੇਤਾਵਾਂ ਨੂੰ ਇਹਨਾਂ ਰੱਬੀ ਪਖੰਡੀਆਂ ਦਾ ਪਾਖੰਡ ਰਾਸ ਆਉਂਦਾ ਹੈ । ਇਸ ਦੇਸ਼ ਦਾ ਸਭ ਤੋ ਵੱਡਾ ਦੁਰਭਾਗ ਹੀ ਇਹ ਹੈ ਕਿ ਇੱਥੇ ਜਾਗੇ ਹੋਏ ਮਨੁੱਖਾਂ ਨੂੰ ਗਦਾਰ ਕਿਹਾ ਜਾਂਦਾ ਹੈ । ਦੇਸ਼ ਭਗਤੀ ਦੀ ਕਸਵੱਟੀ ਹੀ ਇਹ ਹੈ ਕਿ ਜਿਹੜਾ ਭੀ ਚੇਤੰਨ ਤੇ ਜਾਗਰਤ ਮਨੁੱਖ ਨੂੰ ਗਦਾਰ ਕਹੇ ਉਹੀ ਅਸਲ ਦੇਸ਼ ਭਗਤ ਹੈ । ਦੇਸ਼ ਦੀ ਸਵਾ ਅਰਬ ਅਬਾਦੀ ਹੈ । ਮੁੱਠੀ ਭਰ ਸ਼ਾਤਰ ਮੰਨੂਵਾਦੀਆਂ ਦਾ ਕਬਜਾ ਹੈ । ਦੇਸ ਦੀ 60% ਅਬਾਦੀ ਨੂੰ ਕੁੱਲੀ ਗੁੱਲੀ ਜੁੱਲੀ ਦਾ ਫਿਕਰ ਹੈ । ਇਹ ਸ਼ਾਤਰ ਨੇਤਾ ਲੋਕ ਇਹਨਾਂ ਗਰੀਬਾਂ ਨੂੰ ਏਸੇ ਵਿੱਚ ਹੀ ਉਲ਼ਝਾਈ ਰਖਣਾ ਚਾਹੁੰਦੇ ਹਨ ।

ਜ਼ੁਲਮ ਦੇ ਖਿਲਾਫ ਜਦੋਂ ਭੀ ਆਵਾਜ ਉਠਣੀ ਹੈ ਤਾਂ ਪੰਜਾਬ ਤੋ ਹੀ ਉਠਣੀ ਹੈ । ਮੰਨੂਵਾਦੀਆਂ ਦੀ ਬਹੁਤੀ ਸ਼ਕਤੀ ਇਸ ਆਵਾਜ ਨੂੰ ਬੰਦ ਕਰਨ ਤੇ ਹੀ ਲਗਦੀ ਹੈ । ਪੰਜਾਬ ਦੇ ਧਰਮੀ ਕਹੇ ਜਾਂਦੇ ਜਿਆਦਾਤਰ ਸੰਤ ਆਦਿ ਭੀ ਮੰਨੂਵਾਦੀਆਂ ਅਨੁਸਾਰ ਹੀ ਪ੍ਚਾਰ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਹੀ ਭਾਰਤ ਦਾ ਤੇ ਸੰਸਾਰ ਦਾ ਭਲਾ ਕਰਨਾ ਹੈ । ਗੁਰਬਣੀ ਸੱਚ ਦਾ ਹੋਕਾ ਹੈ । ਸੱਚ ਤੇ ਝੂਠ ਦਾ ਯੁੱਧ ਚਲਦਾ ਹੀ ਰਹੇਗਾ । ਉਦੋ ਤੱਕ ਚਲਦਾ ਰਹੇਗਾ ਜਦ ਤੱਕ ਪੂਰੀ ਦੁਨੀਆ ਵਿੱਚ ਸੱਚ ਦਾ ਬੋਲਬਾਲਾ ਨਹੀਂ ਹੋ ਜਾਂਦਾ ।

ਸਰਸੇ ਵਾਲੇ ਸਾਧ ਦੀ ਉਦਾਹਰਨ ਸਾਡੇ ਸਾਰਿਆਂ ਦੇ ਸਾਹਮਣੇ ਹੈ । ਅੱਜ ਕੱਲ ਇਹ ਕੈਦੀ  ਨੰਬਰ 8647 ਬਣਕੇ ਰੋਹਤਕ ਦੀ ਜੇਲ਼ ਵਿੱਚ ਬੰਦ ਹੈ । ਇਸ ਨੂੰ 30 ਲੱਖ ਰੁਪਈਆਂ  ਜ਼ੁਰਮਾਨਾ ਭੀ ਹੋਇਆ ਹੈ । ਇਸ ਸਾਧ ਦਾ ਪਿਛੋਕੜ ਇਸ ਤਰਾਂ ਹੈ । ਨਾਮ ਗੁਰਮੀਤ  ਰਾਜਿਸਥਾਨ ਦੇ ਗੰਗਾ ਨਗਰ ਜਿਲੇ ਦੇ ਪਿੰਡ ਗੁਰੂਸਰ ਮੋੜੀਆ ਮੱਘਰ ਸਿੰਘ ਦੇ ਘਰ 10-07-1967 ( ਪੱਕਾ ਦੇਸ਼ ਭਗਤ ਬਣਨ ਲਈ 15 ਅਗਸਤ ਕਰ ਲਿਆ ) ਨੂੰ ਮਾਤਾ ਨਸੀਬ ਕੌਰ ਦੇ ਪੈਟੋਂ ਪੈਦਾ ਹੋਇਆ । ਦਸਵੀਂ ਵਿੱਚੋਂ ਪੜਦਾ ਹਟ ਗਿਆ ਸੀ । ਵਿਆਹਿਆ ਵਰਿਆ ਤਿੰਨ ਬੱਚਿਆ ਦਾ ਬਾਪ ਸੀ । 1984 ਪੰਜਾਬ ਵਿੱਚ ਭਾਰਤੀ ਫੌਜ ਦੁਆਰਾ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲੇ ਤੇ ਦਿੱਲੀ ਸਿੱਖ ਕਤਲੇਆਮ ਦੇ ਰੋਸ ਵਜੋਂ ਸਿੱਖ ਨੌਜਵਾਨਾ ਨੇ ਹਥਿਆਰ ਚੁੱਕ ਲਏ ਸਨ । ਇਹ ਗੁਰਮੀਤ ਭੀ ਸਰਕਾਰੀ ਕਾਲ਼ੀ ਬਿੱਲੀ ਬਣ ਕੇ ਖਾੜਕੂਆਂ ਵਿੱਚ  ਘੁਸ ਗਿਆ  ਸੀ । ਇਸ ਨੇ ਸ਼ਾਹ ਸਤਨਾਮ ਤੋਂ ਡੇਰਾ ਸਿਰਸਾ ਦੀ ਗੱਦੀ ਹਥਿਆ ਲਈ ਸੀ । ਖਾੜਕੂਆਂ ਦੀ ਮਦਦ ਨਾਲ਼ 25 ਏਕੜ ਤੋਂ 1000 ਏਕੜ ਜਮੀਨ ਦਾ ਮਾਲਕ ਬਣ ਗਿਆ । ਸਰਕਾਰੀ ਖ਼ੁਫੀਆ ਏਜੰਸੀਆ ਅਤੇ ਆਰ ਐਸ ਐਸ ਦੀ ਹੱਲਾਸ਼ਾਰੀ ਨਾਲ ਇਸਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਮਰਵਾਇਆ ਸੀ । ਸਰਕਾਰ ਨੇ ਇਸਨੂੰ ਦੇਸ ਭਗਤੀ ਦਾ ਸਰਟੀਫਿਕੇਟ ਦਿੱਤਾ ਹੋਣ ਕਰਕੇ ਇਹ ਆਪਣੀ ਜਾਇਦਾਦ ਬਣਾਉਦਾ ਰਿਹਾ । ਪੰਜਾਬ ਹਰਿਆਣੇ ਦੇ ਗਰੀਬ ਲੋਕ ਇਹਦੇ ਆਲ਼ੇ ਦੁਆਲ਼ੇ ਇਕੱਠੇ ਹੋ ਗਏ । ਜਨ ਧਨ ਦੇ ਨਸ਼ੇ ਵਿੱਚ ਇਹ ਅਯਾਸੀਆਂ ਕਰਨ ਲਗ ਪਿਆ । ਨੌਜਵਾਨ ਮਰਦਾਂ ਨੂੰ ਉਪਰੇਸ਼ਨ ਰਾਹੀਂ ਨਾਮਰਦ ਬਣਾ ਕੇ ਆਪਣੇ ਪੱਕੇ ਗੁਲਾਮ ਬਣਾ ਕੇ ਰੱਖਣ ਲਗ ਪਿਆ  । ਜਿਹੜਾ ਭੀ ਵਿਰੋਧ ਕਰਦਾ ਉਹਨੂੰ ਮਾਰ ਕੇ ਖਪਾਉਣ ਲੱਗ ਪਿਆ । ਨੌਜਵਾਨ ਲੜਕੀਆਂ ਨੂੰ ਸਾਧਵੀਆਂ ਬਣਾ ਕੇ ਆਪਣੀ ਹਵਸ਼ ਦਾ ਸ਼ਿਕਾਰ ਬਣਾਉਂਦਾ ਰਿਹਾ । ਬਸ ! ਕੀੜੇ ਨੂੰ ਫੰਗ ਲੱਗ ਗਏ । ੳਧਰੋਂ ਪਾਪ ਦਾ ਘੜਾ ਭੀ ਭਰ ਗਿਆ । ਦੋ ਸਾਧਵੀਆਂ ਨੇ ਹਿੰਮਤ ਕਰਕੇ ਇੱਕ ਗੁਪਤ ਚਿੰਠੀ 2002 ਵਿੱਚ  ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਡੇਰੇ ਵਿੱਚ ਚੱਲ ਰਹੇ ਸਾਰੇ ਕੁਕਰਮਾ ਬਾਰੇ ਲਿਖਿਆ । ਸਾਧ ਦੇ ਸ਼ਰਧਾਲੂਆਂ ਦੀਆਂ ਵੋਟਾਂ ਦਾ ਲਾਭ ਕਾਂਗਰਸ ਲੈਂਦੀ ਸੀ ਤੇ ਸਰਕਾਰ ਬੀ ਜੇ ਪੀ ਦੀ ਸੀ । ਪ੍ਧਾਨ ਮੰਤਰੀ ਨੇ ਉਹ ਚਿੱਠੀ ਜਾਂਚ ਲਈ  ਸੀ ਬੀ ਆਈ  ਨੂੰ ਭੇਜ ਦਿੱਤੀ  । ਬਸ ! ਜਾਂਚ ਸੁਰੂ ਹੋ ਗਈ । ਸਾਰੀਆਂ ਪਾਰਟੀਆਂ ਦੇ ਰਾਜਨੀਤਕ ਲੋਕਾਂ ਦੀ ਝਾਕ ਸਾਧ ਦੇ ਸ਼ਰਧਾਲੂਆਂ ਦੀਆਂ ਵੋਟਾ ਤੇ ਹੋਣ ਕਰਕੇ ਜਾਂਚ ਵਿੱਚ ਰੁਕਾਵਟਾਂ ਪੈਣ ਲੱਗੀਆਂ । 2007 ਵਿੱਚ  ਜਾਂਚ ਦਾ ਇੱਕ ਬਬਾਲ਼ ਜਿਹਾ ਉੱਠਿਆ ਸੀ । ਪਰ ਰਾਜਨੀਤਕ ਲੋਕਾਂ ਦੀ ਮਦਦ ਨਾਲ ਮਸਲਾ ਦਬਾ ਦਿਤਾ ਗਿਆ । 2014 ਵਿੱਚ  ਭਾਰੀ ਬਹੁਮਤ ਨਾਲ਼ ਬੀ ਜੇ ਪੀ ਦੀ ਸਰਕਾਰ ਆ ਗਈ । ਸਾਧ ਭੀ ਤਕੜਾ ਸ਼ਕਤੀਸ਼ਾਲੀ ਹੋ ਗਿਆ ਇਥੋਂ ਤੱਕ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੀ ਸਮਾ ਲੈ ਕੇ ਮਿਲਣ ਦਿੱਤਾ ਗਿਆ । ਬੀ ਜੇ ਪੀ ਨੇ ਆਪਣਾ ਹਿੰਦੂ ਰਾਸ਼ਟਰ ਬਣਾਉਣ ਦਾ ਨਿਸ਼ਾਨਾ ਸ਼ਪਸ਼ਟ ਕਰ ਦਿੱਤਾ । ਬੀ ਜੇ ਪੀ ਆਪਣੇ ਨਿਸ਼ਾਨੇ ਵਿੱਚ ਕੋਈ ਭੀ ਰੁਕਾਵਟ ਬਰਦਾਸ਼ਤ ਨਹੀਂ ਕਰਦੀ । 2017 ਆ ਗਿਆ । 2019 ਫਿਰ ਚੋਣਾਂ ਆ ਗਈਆਂ । ਸਰਸੇ ਵਾਲੇ ਸਾਧ ਖਿਲਾਫ ਧਾਰਾ 376,506 ਅਤੇ 511 ਅਧੀਨ ਕੇਸ ਨੇ ਤੇਜੀ ਫੜ ਲਈ ।
25-08-2017 ਨੂੰ ਜੱਜ ਜਗਦੀਪ ਸਿੰਘ ਨੇ ਸਾਧ ਨੂੰ ਦੋਸ਼ੀ ਕਰਾਰ ਦੇ ਦਿੱਤਾ । ਸਾਧ ਦੇ ਗੁੰਡਿਆਂ ਨੇ ਸਾਧ ਨੂੰ ਭਜਾ ਕੇ ਲੈ ਜਾਣ ਦੀ ਪੂਰੀ ਕੈਸ਼ਿਸ਼ ਕੀਤੀ ਸੀ । 38 ਬੰਦੇ ਮਾਰੇ ਗਏ । 250 ਗੱਡੀਆਂ ਨੂੰ ਅੱਗ ਲਾਈ ਗਈ । ਬੇਸ਼ੁਮਾਰ ਸਰਕਾਰੀ ਅਤੇ ਨਿਜੀ ਜਾਇਦਾਦ ਦਾ ਨੁਕਸਾਨ ਹੋਇਆ । ਪੰਜਾਬ ਹਰਿਆਣਾ ਇੱਕ ਹਫਤੇ ਲਈ  ਉਪਰੈਸ਼ਨ ਥੀਏਟਰ ਵਿੱਚ ਪਿਆ ਰਿਹਾ । ਕੇਂਦਰੀ ਸਹਿ ਨਾਲ ਹਰਿਆਣੇ ਰਾਹੀਂ ਗ੍ਹਹਿ ਯੁੱਧ ਕਰਾਉਣ ਦੀ ਪੂਰੀ ਕੋਸ਼ਿਸ਼ ਸੀ । ਕਿਉਂਕਿ ਧਾਰਾ 144 ਲੱਗੀ ਹੈਣ ਤੇ ਭੀ ਭਾਰੀ ਇਕੱਠ ਹੋਣ ਦਿੱਤਾ ਗਿਆ । ਸਾਧ ਨੂੰ ਭੀ 80 ਗੱਡੀਆਂ ਦੇ ਕਫਲੇ ਨਾਲ਼ ਅਦਾਲਤ ਵਿੱਚ ਸ਼ਾਨ ਨਾਲ਼ ਆਉਣ ਦਿੱਤਾ ਗਿਆ । 800 ਗੱਡੀਆਂ ਹੋਰ ਪਿੱਛੇ ਭੀ ਸਨ । ਇਹ ਭਾਰੀ ਇਕੱਠ ਤੇ ਗੱਡੀਆਂ ਦਾ ਲਾਮ ਲਸ਼ਕਰ ਲੋਕਾਂ ਨੂੰ ਤੇ ਜੱਜ ਨੂੰ ਡਰਾਉਣ ਲਈ ਸੀ ਤਾਂਕਿ ਜੱਜ ਡਰ ਕੇ ਸਾਧ ਨੂੰ ਬਰੀ ਕਰ ਦੇਵੇ । ਸਾਧ ਆਪਣੇ ਭਾੜੇ ਦੇ ਚੇਲਿਆਂ ਨਾਲ਼ ਗੱਡੀਆਂ ਦੇ ਕਾਫਲੇ ਨਾਲ ਖੁਸ਼ੀਆਂ ਮਨਾਉਂਦਾ ਤੇ ਚਾਂਗਰਾ ਮਾਰਦਾ ਆਪਣੇ ਸ਼ਾਮਰਾਜ ਰੂਪੀ ਡੇਰੇ ਵਿੱਚ ਸ਼ਾਨ ਨਾਲ ਹੋਰ ਚਾਂਹਮਲਕੇ ਬੇਖ਼ੌਫ ਹੋਕੇ ਕੁਕਰਮ ਕਰਦਾ ਰਹੇ । ਪਰ ਹੋ ਗਿਆ ਉਲ਼ਟ ! ਸਾਧ ਦਾ ਮੂਤ ਵਿੱਚੋ ਨਿਕਲ ਗਿਆ । ਜੱਜ ਨੇ ਸਾਧ ਦੀਆਂ ਸਾਰੀਆਂ ਹਰਕਤਾ ਨੂੰ ਧਿਆਨ ਵਿੱਚ ਰਖਦੇ ਹੋਏ ਬੜੀ ਸਾਵਧਾਨੀ ਨਾਲ ਉਸੇ ਵੇਲੇ ਹੈਲੀਕਾਪਟਰ ਰਾਹੀਂ ਰੋਹਤਕ ਜੇਲ਼ ਬੰਦ  ਕਰਵਾ ਦਿੱਤਾ । 28-08-2017 ਨੂੰ ਸਜਾ ਹੋਣ ਦਾ ਹੁਕਮ ਕਰ ਦਿੱਤਾ । 28 ਭੀ ਆ ਗਈ । ਰੋਹਤਕ ਵਿੱਚ  ਟੀ ਵੀ ਖ਼ਬਰਾਂ ਵਾਲਾ ਰਾਜਨ ਸੀ । ਉਹ ਮਿੰਟ ਮਿੰਟ ਦੀ ਖ਼ਬਰ ਦੇ ਰਿਹਾ ਸੀ । ਮੇਰੀ ਘੜੀ ਅਨੁਸਾਰ  ਸ਼ਾਮੀ 3:10 ਤੇ ਵਕੀਲਾਂ ਦੀ ਬਹਿਸ ਪੂਰੀ ਹੋਈ । 03:23 ਤੱਕ ਫੈਸਲਾ ਨਹੀਂ ਸੀ ਆਇਆ । ਵਕੀਲ ਬਾਹਰ ਸਨ । 03:25 ਤੇ ਟੀਵੀ ਵਾਲਿਆਂ ਨੇ ਰਾਜਨ ਨੂੰ ਰੋਕ ਕੇ ਖ਼ਬਰ ਦਿੱਤੀ । ਸਿਰਸੇ ਵਿੱਚ ਹਿੰਸਾ ਫੈਲ ਗਈ । ਦੋ ਗੱਡੀਆਂ ਨੂੰ ਅੱਗ ਲੱਗਾ ਦਿੱਤੀ ਗਈ । ਇਹ ਖ਼ਬਰ ਜੱਜ ਦੇ ਕੰਨਾ ਤੱਕ ਪਹੁੰਚਾਈ ਗਈ । ਜੱਜ ਨੇ 03:31 ਤੇ ਸਜਾ ਸੁਣਾ ਦਿੱਤੀ। ਹੁਣ ਸੋਚਣ ਵਾਲੀ ਗੱਲ ਹੈ ਕਿ ਕੀਹਨੇ ਕੀਹਦੀਆਂ ਗੱਡੀਆਂ ਨੂੰ ਅੱਗ ਲਗਾਈ ? ਦੱਸਣ ਵਾਲੇ ਦਸਦੇ ਹਨ ਕਿ ਤਿੰਨ ਗੱਡੀਆਂ ਵਿੱਚ ਸਾਧ ਦੇ ਗੁੰਡੇ ਆਏ । ਦੋ ਗੱਡੀਆਂ ਨੂੰ ਅੱਗ ਲਗਾ ਕੇ ਇੱਕ ਗੱਡੀ ਵਿੱਚ ਚਲੇ ਗਏ  । ਇਹ ਭੀ ਹੋ ਸਕਦਾ ਹੈ ਕਿ ਕੁਕਰਮਾ ਦਾ ਕੱਚਾ ਚਿੱਠਾ ਸਾਰਾ ਜਲਾ ਦਿੱਤਾ ਗਿਆ ਹੋਵੇ ।ਸਾਧ ਦੀ ਨਿਜੀ ਸਕੱਤਰ ਹਨੀਪਰੀਤ ਉਰਫ ਪ੍ਰੀਅੰਕਾ ਤਨੇਜਾ ਬਿਆਨ ਦੇ ਰਹੀ ਹੈ ਕਿ ਕੇਂਦਰ ਸਰਕਾਰ ਨੇ ਉਹਨਾਂ ਨਾਲ ਸਮਝੌਤਾ ਕਰਕੇ ਤੋੜ ਦਿੱਤਾ । ਉਹਨਾਂ ਨਾਲ ਧੋਖਾ ਹੋਇਆ ਹੈ । ਸਮਝੌਤਾ ਸੀ । ਜੇ ਸਾਧ ਪੇਸ ਹੋ ਜਾਏ ਤਾਂ ਉਹਦੇ ਸਾਰੇ ਕੇਸ ਵਾਪਸ ਲਏ ਜਾਣਗੇ । ਜੱਜ ਨੂੰ ਭੀ ਦੋਸ਼ੀ ਠਹਿਰਾਉਣ ਤੋ ਗੁਰੇਜ ਨਹੀਂ ਕੀਤਾ ਗਿਆ । ਕਿਹਾ ਗਿਆ । ਜੇ ਜੱਜ ਹਜੂਮ ਦੇਖ ਕੇ ਫੈਸਲੇ ਨੂੰ ਟਾਲ਼ ਦੇਂਦਾ ਤਾਂ ਇਤਨਾ ਨੁਕਸਾਨ ਨਹੀ ਸੀ ਹੋਣਾ । ਬਾਅਦ ਵਿੱਚ ਸਰਕਾਰ ਬਿਆਨ ਦੇ ਰਹੀ ਹੈ ਕਿ ਐਸਾ ਕੋਈ ਸਮਝੌਤਾ ਨਹੀ ਸੀ ਹੋਇਆ ।

ਅਸਲ ਵਿੱਚ ਸਰਸੇਵਾਲੇ ਨੂੰ ਸਿੱਖਾਂ ਨੂੰ ਮਾਰਨ ਵਾਸਤੇ ਹੀ ਪਾਲ਼ਿਆ ਜਾ ਰਿਹਾ ਸੀ । ਬਿਪਰਾਂ ਨੂੰ ਸਿੱਖਾਂ ਦੀ ਸ਼ਕਤੀ ਦਾ ਅਹਿਸਾਸ ਹੈ ।
ਅਫਗਾਨ ਲੁਟੇਰਿਆਂ ਨੇ 18 ਵਾਰੀ ਸੋਮਨਾਥ ਮੰਦਰ ਦੀ ਲੁੱਟ ਕੀਤੀ ਸੀ । ਲੁੱਟ ਦੇ ਮਾਲ ਨਾਲ ਭਾਰਤ ਦੀਆਂ ਸੁੰਦਰ ਬਹੂ ਬੇਟੀਆਂ ਨੂੰ ਭੀ ਲੈ ਜਾਂਦੇ ਰਹੇ ਅਤੇ ਗਜਨੀ ਦੇ ਬਜਾਰਾਂ ਵਿੱਚ ਟਕੇ ਟਕੇ ਦੀਆਂ ਵੇਚਦੇ ਰਹੇ । ਦੁਨੀਆ ਦਾ ਸਭ ਤੋਂ ਮਹਿੰਗਾ ਕੋਹਿਨੂਰ ਹੀਰਾ ਭੀ ਕਾਬਲ ਚਲਾ ਗਿਆ । ਸਿੱਖਾਂ ਨੇ ਨਾ ਕੇਵਲ ਇਹਨਾਂ ਲੁਟੇਰਿਆਂ ਨੂੰ ਰੋਕਿਆ ਹੀ ਬਲਕਿ ਉਹਨਾ ਦਾ ਲਾਂਘਾ ਦਰਾ ਖੈਬਰ ਦਾ ਰਸਤਾ ਹੀ ਬੰਦ ਕਰ ਦਿੱਤਾ ਸੀ । ਅਫਗਾਨੀਆਂ ਨੇ ਕੋਹਾਨੂਰ ਹੀਰਾ ਭੀ ਆਪ ਲਹੌਰ ਆ ਕੇ ਮਹਾਰਾਜ ਰਣਜੀਤ ਸਿੰਘ ਨੂੰ ਭੇਂਟ ਕੀਤਾ ਸੀ । ਇਹਨਾਂ 1.5% ਸਿੱਖਾਂ ਨੇ ਅੰਗਰੇਜਾਂ ਦਾ ਬੋਰੀਆ ਬਿਸਤਰ  ਗੋਲ ਕਰ ਕੇ ਸਤ ਸਮੁੰਦਰੋਂ ਪਾਰ ਵਗਾਹ ਮਾਰਿਆ ਸੀ ।

ਭਾਰਤ ਦੀ ਅਜਾਦੀ ਲਈ ਸਿੱਖਾਂ ਨੇ 85% ਕੁਰਬਾਨੀਆਂ ਦਿੱਤੀਆਂ ਸਨ । ਇਹ ਕੋਈ ਭਾਰਤ ਤੇ ਅਹਿਸਾਨ ਵਾਲੀ ਗੱਲ ਨਹੀਂ ਇਹ ਤਾ ਸਿੱਖਾਂ ਨੇ ਆਪਣੇ ਸੁਭਾਉ ਅਨੂਸਾਰ ਕੀਤਾ ਹੈ । ਸਿੱਖ  ਮਰਨਾ ਮਨਜੂਰ ਕਰ ਲਵੇਗਾ ਪਰ ਸਿੱਖ ਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ । ਹਾਂ ! ਪਿਆਰ ਨਾਲ ਇਹ ਗੁਲਾਮੀ ਜਰੂਰ ਕਰ ਲੈਂਦੇ ਹਨ । ਸਿੱਖਾਂ ਦੀ ਏਸੇ ਸ਼ਕਤੀ ਨੂੰ ਕੁਚਲਨ ਲਈ ਪੰਜਾਬ ਵਿੱਚ ਪਖੰਡੀਆਂ ਦਾ ਚਕ੍ਵਵਿਉ ਬਣਾਇਆ ਗਿਆ ਹੈ । ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋ ਤੋੜਨਾ ਅਤੇ ਇਹਨਾ ਦਾ ਨਿਆਰਾਪਨ ਖਤਮ ਕਰਨਾ । ਬਿਪਰ ਇਹ ਚੰਗੀ ਤਰਾਂ ਸਮਝਦਾ ਹੈ ਕਿ ਸਿੱਖਾਂ ਦੀ ਸ਼ਕਤੀ ਦਾ ਸਰੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਹੀ ਗੰਧਲ਼ ਪਾਉਣ ਲਈ  ਪਗੰਡੀਆਂ ਨੂੰ ਵਰਤਿਆ ਜਾ ਰਿਹਾ ਹੈ । ਸਿੱਖਾਂ ਨੂੰ ਖਤਮ ਕਰਕੇ ਬਿਪਰ ਭਾਰਤ ਤੇ ਸਦੀਵੀ ਰਾਜ ਕਰ ਸਕਦਾ ਹੈ । ਬਿਪਰ ਨੂੰ ਪਤਾ ਹੈ ਕਿ ਸਿੱਖਾਂ ਤੋਂ ਬਗੈਰ ਭਾਰਤ ਵਿੱਚ ਇਹਨਾ ਖਿਲਾਫ ਕੈਈ ਸਾਹ ਕੱਢਣ ਵਾਲਾ ਨਹੀ ਹੈ । ਬਿਪਰ ਨੇ ਦਲਿਤਾਂ ਤੇ ਰਾਜ  ਕਰਨਾ ਹੈ ਅਤੇ ਸਿੱਖਾਂ ਨੇ ਦਲਿਤਾਂ ਨੂੰ  ਇੱਜਤ ਨਾਲ ਜੀਣ ਦੇ ਮੌਕੇ ਪੈਦਾ ਕਰਨੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਹੁਤ ਵੱਡਾ ਨਗਾਰਾ ਬਣਵਾਇਆ ਸੀ । ਉਸਨੂੰ ਅਸਮਾਨ ਤੱਕ ਗੂੰਜਾਹ ਕੇ ਦਲਿਤਾਂ ਨੂੰ ਕਿਹਾ ਸੀ । ਉੱਠੋ ! ਸ਼ਸਤਰ ਪਕੜੋ ! ਘੋੜੇ ਤੇ ਚੜੋ !! ਲੜ ਕੇ ਮਰ ਜਾਉ !! ਇਸ ਨਰਕ ਭਰੀ ਜਿੰਦਗੀ ਜਿਉਣ ਨਾਲ਼ੋ ਜ਼ੁਲਮ ਦੇ ਖ਼ਿਲਾਫ ਲੜ ਕੇ ਮਰ ਜਾਣਾ ਹਜਾਰ ਦਰਜੇ ਚੰਗਾ ਹੈ !!! ਪਹਿਲਾਂ ਕਾਂਗਰਸ ਨੇ ਸਿੱਖਾਂ ਨੂੰ ਮਾਰਨ ਲਈ ਪੂਰੀ ਸ਼ਕਤੀ ਲਗਾਈ । ਉਹਨਾਂ ਭੀ ਸਰਸੇ ਵਾਲੇ ਸਾਧ ਨੂੰ ਸਿੱਖਾਂ ਖਿਲਾਫ ਵਰਤਿਆ ਸੀ ।

2014 ਤੋਂ ਬੀ ਜੇ ਪੀ ਭਾਰੀ ਬਹੁਮਤ ਨਾਲ ਆ ਗਈ  । ਇਸਨੇ ਆਪਣਾ ਨਿਸ਼ਾਨਾ ਸਾਫ ਕਰ ਦਿੱਤਾ । ਨਿਸ਼ਾਨਾ ਹੈ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨਾ । ਹਿੰਦੂ ਰਾਸ਼ਟਰ ਬਣਾਉਣ ਵਿੱਚ  ਸਿੱਖ  ਇੱਕ ਰੁਕਾਵਟ ਹਨ । ਬਿਪਰ ਨੂੰ ਸਭ ਤੋਂ ਵੱਡਾ ਖਤਰਾ ਦਲਿਤਾਂ ਦੇ ਸਿੰਘ ਸਜਣ ਤੋ ਲਗਦਾ ਹੈ । ਇਸ ਲਈ  ਬਿਪਰਾ ਨੇ ਦਲਿਤਾਂ ਅਤੇ ਸਿੱਖਾਂ ਵਿੱਚ ਨਫਰਤ ਦੀ ਅੱਗ ਬਾਲ਼ੀ ਰਖਣ ਲਈ ਇਹਨਾਂ ਰੱਬੀ ਪਖੰਡੀਆਂ ਨੂੰ ਪੰਜਾਬ ਵਿੱਚ ਤੈਨਾਤ ਕੀਤਾ ਹੈ । ਸਰਸੇ ਵਾਲੇ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਸੌਦੇ ਦੇ ਸਿਧਾਂਤ ਤੇ ਸੱਟ ਮਾਰਨ ਲਈ ਆਪਣੇ ਡੇਰੇ ਦਾ ਨਾਮ  ਸੱਚਾ ਸੌਦਾ ਰੱਖਿਆ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਸੰਚਾਰ ਦੇ ਸਿਧਾਂਤ ਦੀ ਖਿੱਲੀ ਉਡਾਈ । ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਉਧਾਲ਼ ਕੇ , ਪੜਵਾ ਕੇ ਰੂੜੀਆਂ ਤੇ ਸੁਟਵਾਇਆ । ਹੁਣ ਭੀ ਸ਼ਾਜਿਸ ਰਚੀ ਗਈ  ਸੀ ਕਿ 24/25 ਆਗਸਤ 2017 ਸਰਸੇ ਵਾਲਿਆਂ ਤੇ ਸਿੱਖਾਂ ਦਾ ਭੇੜ ਕਰਾਇਆ ਜਾਏ । ਸਿੱਖ  ਇਸ ਸ਼ਾਜਿਸ ਨੂੰ ਸਮਝ ਗਏ ਸਨ । 1984 ਦਿੱਲੀ ਸਿੱਖ ਕਤਲੇਆਮ ਵੇਲੇ ਕਿਸੇ ਇਹ ਨਹੀ ਦੇਖਿਆ ਕਿ ਇਹ ਸਿੱਖ ਕਾਂਗਰਸੀ ਹੈ , ਨਾਮਧਾਰੀ ਹੈ , ਭਾਜਪਾਈ ਹੈ ਜਾਂ ਅਕਾਲੀ ਹੈ , ਉੱਚੀ ਜਤ ਵਾਲਾ ਹੈ ਜਾਂ ਨੀਵੀਂ ਜਾਤ ਵਾਲਾ , ਫੌਜੀ ਹੈ, ਪੁਲ਼ਸੀਆ ਹੈ ਜਾਂ ਹੋਰ ਕੋਈ  ਸਰਕਾਰੀ ਹੈ । ਸਭ ਸਿੱਖਾਂ ਨੂੰ ਬਰਾਬਰ ਸਮਝ ਕੈ ਕਤਲੇਆਮ ਕਰਵਾਇਆ ਸੀ । ਇੱਥੇ ਤਾਂ ਸਿੱਖ ਰਾਸ਼ਟਰਪਤੀ ਤੱਕ ਨਹੀਂ ਬਖ਼ਸਿਆ ਸੀ । ਵੱਡੇ ਵੱਡੇ ਫੌਜੀ ਤਮਗਿਆਂ ਵਾਲੇ ਅਤੇ ਮਨਮੋਹਨ ਸਿੰਘ ਵਰਗੇ ਮਸਾਂ ਲੁਕ ਛਿਪ ਕੇ ਬਚੇ ਸਨ ।

ਹਰਿਆਣੇ ਦੇ ਰਾਖਵੇਂਕਰਨ ਦੇ ਜਾਟ ਅੰਦੋਲਨ ਵੇਲੇ ਮੁਰਥਲ ਵਿੱਚ ਸਿੱਖਾਂ ਨੂੰ ਹੀ ਲੁੱਟਿਆ ਮਾਰਿਆ ਗਿਆ ਸੀ  । ਸਿੱਖ ਬੱਚੀਆਂ ਨਾਲ ਕੁਕਰਮ ਕੀਤੇ ਗਏ । ਅੱਜ ਕੱਲ ਬਾਰਡਰ ਤੋਂ ਭੀ ਸਿੱਖ ਫੌਜੀਆਂ ਦੀਆਂ ਲਾਸ਼ਾ ਜਿਆਦਾ ਆਉਂਦੀਆ ਹਨ । ਇਹਨਾਂ ਸਾਰੇ ਸਬੂਤਾਂ ਨੂੰ ਦੇਖਦੇ ਹੋਏ 24/25 ਦੀ ਸ਼ਾਜਿਸ ਤੋਂ ਸਿੱਖਾਂ ਦਾ ਬਚਾ ਹੋ ਗਿਆ । ਗੁਰਮਤ ਵਿੱਚ ਗੰਧਲ਼ ਪਾਉਣ ਵਾਲੇ ਪਖੰਡੀ ਸਾਧ ਦੀ ਤਾਂ ਮੁਰਦਾ ਦੇਹ ਦੀ ਭੀ ਸੰਭਾਲ ਕਰਦੇ ਹਨ ।  ਇਹੀ ਪੰਜਾਬ ਵਿਚ ਰੱਬੀ ਪਖੰਡੀਆਂ ਦਾ ਚਕ੍ਵਵਿਉ ਹੈ । ਬਿਪਰ ਨੇ ਸਿੱਖਾਂ ਨੂੰ ਸਿੱਖਾਂ ਦਾ ਵਿਰੋਧੀ ਕਰਕੇ ਹੋ ਸਕਦਾ ਹੈ ਹੁਣ ਬਿਪਰ ਸਿੱਖਾਂ ਵਲੋ ਵੇਹਲਾ ਹੋ ਗਿਆ ਹੋਵੇ ਅਤੇ ਸਰਸੇ ਵਾਲੇ ਨੂੰ ਕੁਚਲਣ ਦੀ ਠਾਣ ਲਈ  ਹੋਵੇ। ਬੈਸੇ ਗੁੰਗੈ ਦੀਆਂ ਰਮਜਾਂ ਗੁੰਗੇ ਦੀ ਮਾਂ ਜਾਣੇ ਜਾਂ ਫਿਰ ਇਉਂ ਕਹਿ ਲਵੋ ਬੀ ਜੇ ਪੀ ਦੀਆਂ ਰਮਜਾਂ ਆਰ ਐਸ ਐਸ ਜਾਣੇ । ਉਧਰੋ ਚੀਨ ਭੀ ਲਲਕਾਰੇ ਮਾਰ ਰਿਹਾ ਸੀ । ਹੁਣ ਅਫਵਾਹਾਂ ਫੈਲਾ ਰਹੇ ਹਨ :-

25-08-2017 ਤੋਂ ਹਨੀਪਰੀਤ ਉਰਫ ਪ੍ਰੀਅੰਕਾ ਤਨੇਜਾ ਗਾਇਬ

ਜੇਲ਼ ਬੋਠਾ ਰਾਮ ਰਹੀਮ ਨਕਲੀ ਉਸਨੂੰ ਜੇਲ਼ ਦੇ ਖ਼ਤਰਨਾਕ ਕੈਦੀਆਂ ਤੋਂ ਖਤਰਾ । ਉਹਨੂੰ ਰੋਹਤਕ ਦੀ ਜੇਲ਼ ਵਿੱਚੋਂ ਕੱਢ ਕੇ ਕਿਸੇ ਗੁਪਤ ਜੇਲ਼ ਵਿੱਚ ਰਖਿਆ ਜਾਵੇਗਾ । ਇਹਨਾਂ ਅਫਵਾਹਾਂ ਤੋ ਪਤਾ ਲਗਦਾ ਹੈ । ਇਹ ਅਫਵਾਹਾ  ਕਿਸੇ ਸ਼ਾਜਿਸ ਅਧੀਨ ਫੈਲਾਈਆਂ ਜਾ ਰਹੀਆਂ ਹਨ । ਹੋ ਸਕਦਾ ਹੈ ਕਿ ਹਨੀਪਰੀਤ ਨਾਗਪੁਰ ਬੈਠੀ RSS ਵਾਲਿਆਂ ਨਾਲ ਕੌਈ ਸੌਦਾ ਕਰ ਰਹੀ ਹੋਵੇ । ਸਾਧ ਦਾ ਨਕਲੀ ਸਾਧ ਬਣਾਉਣ ਦੀ ਤਿਆਰੀ ਚੱਲ ਰਹੀ ਹੋਵੇ । ਅਸਲੀ ਨੂੰ ਕੱਢ ਕੇ ਨਕਲੀ ਨੂੰ ਅੰਦਰ ਕਰਨਾ ਹੋਵੇ । ਡੇਰੇ ਦੇ ਦਲਿਤਾਂ ਦੀ ਬਝਵੀਂ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ  ਵਰਤਣ ਲਈ  ਡੇਰੇ ਦੀ ਸੰਭਾਲ਼ ਕੀਤੀ ਜਾ ਰਹੀ ਹੈਵ । ਭਾਰੀ ਬਹੁਮਤ ਹੈ ਕੁੱਝ ਵੀ ਹੋ ਸਕਦਾ ਹੈ । ਅਕਾਲੀ ਭੀ ਡੀਂਗਾਂ ਮਾਰ ਰਹੇ ਹਨ ਕਿ ਡੇਰੇ ਦੇ ਦਲਿਤਾਂ ਨੂੰ ਕਲ਼ਾਵੇ ਵਿੱਚ ਲਿਆ ਜਾਵੇ । ਅਕਾਲੀਆਂ ਦੀ ਬਾਜ ਅੱਖ ਕੇਵਲ ਤੇ ਕੇਵਲ ਡੇਰੇ ਦੇ ਦਲਿਤਾਂ ਦੀ ਵੋਟ ਬੈਕ ਤੇ ਹੀ ਹੈ । ਦਲਿਤ ਸੁਧਾਰ ਦੀ ਇਹਨਾਂ ਵਿੱਚ ਕੋਈ ਗੱਲ ਨਹੀਂ ਹੈ । ਸਰਸੇ ਵਾਲੇ ਤੇਂ ਭਿਆਨਕ ਕੁਕਰਮਾ ਦੇ ਦੋਸ਼ ਲਗੇ ਹਨ । ਫਿਰ ਭੀ ਅਗਰ ਕੋਈ ਉਹਦਾ ਪਰੇਮੀ ਬਣਿਆ ਰਹਿੰਦਾ ਹੈ ਤਾਂ ਇਹ ਉਹਦੀ ਬਦਕਿਸਮਤੀ ਹੈ । ਗੁਰਮਤਿ ਦਾ ਨਿਸ਼ਾਨਾ ਦਲਿਤ ਕਲਿਆਣ ਹੈ । ਹੇ ਮੇਰੇ ਦਲਿਤ ਵੀਰੋ !
ਗੁਰੂ ਗ੍ਰੰਥ ਸਾਹਿਬ ਆਪ ਜੀ ਦੇ ਸੁਆਗਤ ਲਈ ਬਾਹਾਂ ਫੈਲਾਈ ਖੜੇ ਹਨ । ਵਿੱਚ ਵਿਚੋਲੇ ਦੀ ਕੋਈ ਲੋੜ ਨਹੀਂ ਹੈਂ । ਅਸਲੀ ਸਿੱਖ ਉਹੀ ਹੈ  ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦਾ ਹੈ । ਗੁਰੂਦੁਆਰੇ ਜਾਉ ਆਪੇ ਅਰਦਾਸ ਕਰੋ ਪਿਛਲੇ ਔਗੁਣਾ ਤੋ ਤੋਬਾ ਕਰੋ । ਅੱੱਗੇ ਤੋਂ ਕਿਸੇ ਪਖੰਡੀ ਸਾਧ ਦੇ ਚੱਕਰਵਿਊ ਵਿੱਚ ਫਸਣ ਤੋਂ ਤੋਬਾ ਕਰੋ। ਗੁਰਮਤ ਇਕ ਪ੍ਰੇਮ ਦੀ ਖੇਡ ਹੈ । ਇਸ ਖੇਡ ਦਾ ਨਿਸ਼ਾਨਾ ਦਲਿਤ ਕਲਿਆਣ ਹੈ । ਇਸ ਖੇਡ ਵਿੱਚ ਸ਼ਾਮਲ ਹੋਣ ਲਈ  ਗੁਰੂ ਨੂੰ ਆਪਣਾ ਤਨ ਮਨ ਤੇ ਧਨ ਅਰਪਣ ਕਰਨਾ ਪੈਂਦਾ ਹੈ । ਆਉ !

ਆਪਾਂ ਰਲ਼ ਕੇ ਖੇਡੀਏ ਤੇ ਮੰਨੂਵਾਦ ਦੇ ਚੁੰਗਲ ਚੋਂ ਨਿਕਲੀਏ ।

ਗੁਰਮੇਲ ਸਿੰਘ ਖਾਲਸਾ ਗਿਆਸਪੁਰਾ

ਫੋਨ :-  9914701469