ਅਨੁਰਾਗ ਸਿੰਘ ਦਾ ਇਕ ਹੋਰ ਝੂਠ

ਅਨੁਰਾਗ ਸਿੰਘ ਜੀ, ਤੁਸੀਂ ਆਪਣੀ Face book ਉੱਪਰ 23 ਅਗਸਤ ਨੂੰ ਅਖੌਤੀ ਦਸਮ ਗ੍ਰੰਥ ਦੇ ਇਕ ਪੰਨੇ ਦੀ ਫ਼ੋਟੋ ਪਾਈ ਸੀ। ਜਿਸ ਦੇ ਉਪਰ ਤੁਸੀਂ ਖਾਸ ਤੌਰ ਤੇ ਲਿਖਿਆ ਹੈ, Sri Dasam Granth Beerh From 1698”  ਤੁਸੀਂ ਜੋ ਸਾਲ (1698 ਈ:) ਲਿਖਿਆ ਹੈ ਇਹ ਕੋਰਾ ਝੂਠ ਹੈ। ਤੁਸੀਂ, ਇਹ ਗਲਤ ਜਾਣਕਾਰੀ ਦਿੱਤੀ ਹੈ। ਇਹ ਝੂਠ ਲਿਖਣ ਪਿਛੇ ਤੁਹਾਡਾ ਮੰਤਵ ਸਿਰਫ ਤੇ ਸਿਰਫ ਆਪਣੇ  ਭਗਤਾਂ ਤੋਂ ਵਾਹ-ਵਾਹ ਕਰਵਾਉਣੀ ਹੈ।

ਅਨੁਰਾਗ ਸਿੰਘ ਦੇ ਭਗਤੋਂ! ਵੇਖ ਲਓ, ਆਪਣੇ ਵਿਦਵਾਨ ਦਾ ਹਾਲ, ਕਿਵੇਂ ਝੂਠ ਲਿਖ-ਲਿਖ ਕੇ ਤੁਹਾਨੂੰ ਗੁਮਰਾਹ ਕਰ ਰਿਹਾ ਹੈ।

ਅਨੁਰਾਗ ਸਿੰਘ ਜੀ, ਮੈਂ ਸਪੱਸ਼ਟ ਸ਼ਬਦਾਂ ਵਿਚ ਲਿਖ ਰਿਹਾ ਹਾਂ ਕਿ ਤੁਸੀਂ ਜਾਣਬੁਝ ਕੇ ਇਹ ਝੂਠ ਲਿਖਿਆ ਹੈ। ਮੇਰਾ ਇਹ ਦਾਵਾ ਉੱਨਾਂ ਚਿਰ ਕਾਇਮ ਰਹੇਗਾ ਜਿੰਨਾਂ ਚਿਰ ਤੁਸੀਂ, ਇਸੇ ਗ੍ਰੰਥ ਦੇ ਪਹਿਲੇ ਜਾਂ ਆਖਰੀ ਪੰਨੇ ਦੀ ਉਹ ਫ਼ੋਟੋ ਨਹੀ ਭੇਜਦੇ, ਜਿਸ ਤੇ ਇਸ ਦੇ ਲੇਖਕ ਨੇ ਆਪਣੇ ਹੱਥ ਨਾਲ ਤਾਰੀਖ ਅਤੇ ਸਾਲ (1698) ਲਿਖਿਆਂ ਹੈ।

ਸਰਵਜੀਤ ਸਿੰਘ ਸੈਕਰਾਮੈਂਟੋ

9/1/2017