ਜਦੋਂ ਅੰਗਰੇਜਾਂ ਨੇ ਸਾਰੀਆਂ ਕੁਟਿਲ ਨੀਤੀਆਂ ਵਰਤ ਕੇ ਸਿੱਖ ਰਾਜ ਹਥਿਆ ਲਿਆ ਤਾਂ ਉਹਨਾਂ ਸਿੱਖਾਂ ਨੂੰ ਕਾਬੂ ਕਰਨ ਦੀਆਂ ਨੀਤੀਆਂ ਘੜਨ ਲਗੇ । ਸਿੱਖ ਰਾਜ ਦੇ ਆਖਰੀ ਵਾਰਸ ਬਾਲਕ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ । ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਕੈਦ ਕਰ ਲਿਆ । ਸਿੱਖਾਂ ਵਿੱਚੋਂ ਸਿੱਖੀ ਖ਼ਤਮ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ,  ਗੁਗੁਰਦੁਆਰੋ ਅਤੇ ਸਿੱਖ ਇਤਿਹਾਸ ਉਪਰ ਯੋਜਨਾਬੱਧ ਤਰੀਕੇ ਨਾਲ ਹਮਲੇ ਕਰ ਦਿੱਤੇ । ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾ ਕਿਸੇ ਮਸੀਤ ਮੰਦਰ ਦੇ ਪ੍ਰਬੰਧ ਵਿੱਚ ਕੋਈ ਦਖਲ ਨਹੀ ਦਿੱਤਾ । ਗੁਰਦੁਆਰਿਆਂ ਵਿੱਚ ਅੰਗਰੇਜ ਸਰਕਾਰ ਦਾ ਪੂਰਾ ਦਖਲ ਸੀ । ਸਿੱਖ ਇਤਿਹਾਸ ਵਿੱਚ ਰਾਲ਼ਾਵਟ ਪਾਉਣ ਲਈ ਮੰਨੂਵਾਦੀਆ ਨੂੰ ਵਰਤਿਆ ਗਿਆ । ਡਾਕਟਰ ਟਰੰਪ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਹਿਸਬ ਨਾਲ ਤਰਜਮਾ ਕਰਵਾਇਆ ਗਿਆ । ਗੁਰੁ ਗ੍ਰੰਥ ਸਾਹਿਬ ਜੀ ਨੂੰ ਪੂਰਨ ਰੂਪ ਵਿੱਚ ਉਡਾਉਣ ਲਈ ਬ੍ਰਾਹਮ ਅਸ਼ਤਰ ਰੂਪੀ ਬੰਬ ਅਖੋਤੀ ਦਸਮ ਗ੍ਰੰਥ ਤਿਆਰ ਕਰਵਾਇਆ ਗਿਆ । ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਪ੍ਚਾਰਿਆ ਗਿਆ ।
ਬਚਿੱਤਰ ਨਾਟਕ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀ ਹੈ ।
ਇਹ ਰਚਨਾ ਬਾਹਰਵੀਂ ਸਦੀ ਦੇ ਕਿਸੇ ਪ੍ਰਿਥਵੀਰਾਜ ਰਾਸੋ ਦੀ ਰਚਨਾ ਚੰਦਰ ਬਰਦਈ ਜੋਕਿ ਛੇ ਭਾਗਾਂ ਵਿੱਚ ਦੇਵ ਨਾਗਰੀ ਲਿੱਪੀ ਵਿੱਚ ਹੈ । ਇਸ ਬਚਿੱਤਰ ਨਾਟਕ ਦਾ ਨਾਮ ਬਦਲਦਾ ਬਦਲਦਾ ਅੱਜ ਕੱਲ ਇੱਕ ਉਅੰਕਾਰ ਸਤਿਗੁਰ ਪ੍ਸਾਦਿ ਤੱਕ ਪਹੁੰਚ ਗਿਆ ਹੈ । ਗੁਰੂ ਗ੍ਰੰਥ ਸਾਹਿਬ ਜੀ ਦੀ ਤਰਾਂ ਇਸਦੇ ਭੀ 1428 ਪੰਨੇ ਹਨ । ਸਿੰਘ ਸਭਾ ਲਹਿਰ ਤੋਂ ਪਹਿਲਾਂ ਇਸ ਦੀ ਕੋਈ ਹੋਂਦ ਨਹੀਂ ਸੀ । ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਇਸ ਦ ਤਿੰਨ ਭਾਗ ਵਿੱਚ ਸ਼ਬਦਾਰਥ ਤਿਆਰ ਕਰਵਾਇਆ ਗਿਆ । ਪਹਿਲੇ ਭਾਗ ਵਿੱਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਚਰਿੱਤਰ ਪਹਿਲਾ ਤੇ ਦੂਜਾ ਵਾਰ ਦੁਰਗਾ ਕੀ ਚੌਬੀਸ ਅਵਤਾਰ ਰਾਮ ਅਵਤਾਰ ਤੱਕ ਹੈ ।
ਦੂਜੇ ਭਾਗ ਵਿੱਚ ਕ੍ਰਿਸ਼ਨ ਅਵਤਾਰ ਹੈ । ਤੀਜੇ ਭਾਗ ਵਿੱਚ ਬਾਕੀ ਰਹੇ ਅਵਤਾਰ ਅਤੇ ਉਪ ਅਵਤਾਰ, ਸ਼ਸਤਰ ਮਾਲਾ, ਗਿਆਨ ਪ੍ਰਬੋਧ, ਸਵਯੈ ਸ਼ਬਦ, ਅਸਫੋਟਿਕ ਕਬਿੱਤ ਤੇ ਜ਼ਫਰਨਾਮਾ ਹੈ।
ਪੰਨਾ 2
ਸ਼ਬਦਾਰਥ ਦੀਆਂ ਤਿੰਨੇ ਪੋਥੀਆਂ ਵਿਚ ਸੰਪਾਦਿਕਤਾ ਭਾਈ ਰਣਧੀਰ ਸਿੰਘ ਤੋਂ ਕਰਾਈ ਗਈ ਹੈ । ਭੁਲੇਖਾ ਇਹ ਪੈਂਦਾ ਹੈ ਕਿ ਇਹ ਭਾਈ ਰਣਧੀਰ ਸਿੰਘ ਅਖੰਡ ਕੀਰਤਨੀਏ ਹਨ । ਅਖੰਡ ਕੀਰਤਨ ਵਾਲੇ ਭਾਈ ਰਣਧੀਰ ਸਿੰਘ ਅੰਗਰੇਜਂ ਸਰਕਾਰ ਵੇਲ਼ੇ ਦੇ ਵਧੀਆ ਸਿੱਖਾਂ ਵਿੱਚ ਆਉਂਦੇ ਸਨ । ਇਹਨਾਂ ਨੂੰ ਬਦਨਾਮ ਕਰਨ ਦੀਆਂ ਬਹੁਤ ਕੋਸ਼ਿਕਾ ਹੁੰਦਆਂ ਰਹੀਆਂ । ਇਹਨਾਂ ਬਾਰੇ ਇੱਕ ਸੱਚਾ ਪ੍ਸੰਗ ਇਸ ਤਰਾਂ ਹੈ :- 14-06-1903 ਨੂੰ ਫਲੌਰ ਲਾਗੇ ਇੱਕ ਪਿੰਡ ਬਾਕਾਪੁਰ ਵਿੱਚ ਅੰਮ੍ਰਿਤ ਸੰਚਾਰ ਸਮਾਗਮ ਹੋਇਆ ਜਿਸ ਵਿੱਚ ਜਥੇ ਦਾ ਜਥੇਦਾਰ ਭਾਈ ਤੇਜਾ ਸਿੰਘ ਭਸੌੜ ਸੀ । ਅੰਮ੍ਰਿਤ ਪਾਨ ਕਰਨ ਵਾਲਿਆ ਵਿੱਚ ਮੌਲਵੀ ਕਰੀਮ ਬਖ਼ਸ ਦੀ ਅਗਵਾਈ ਵਿੱਚ ਜਿਆਦਾਤਰ ਮੁਸਲਮਾਨ ਅਤੇ ਰਵਿਦਾਸੀਏ ਸਨ । ਅਖੋਤੀ ਹਿੰਦੂ ਸਿੱਖਾਂ ਵਿੱਚੋ ਉਹਨਾਂ ਨਾਲ ਬੈਠ ਕੇ ਅੰਮ੍ਰਿਤ ਛੱਕਣ ਨੂੰ ਕੋਈ ਤਿਆਰ ਨਾ ਹੋਇਆ । ਬਸ ! ਭਾਈ ਰਣਧੀਰ ਸਿੰਘ ਜੀ ਨੇ ਹੀ ਉਹਨਾ ਨਾਲ ਬੈਠ ਕੇ ਅੰਮ੍ਰਿਤ ਛੱਕਿਆ ਸੀ । ਅਸਲੀ ਅੰਮ੍ਰਿਤ ਸੰਚਾਰ ਭੀ ਏਸੇ ਤਰਾਂ ਹੀ ਹੁੰਦਾ ਹੈ ।।ਇਸ ਕਿਰਿਆ ਨਾਲ ਬਿਪਰ ਦੇ ਸੱਤੀਂ ਕਪੜੀਂ ਅੱਗ ਲੱਗ ਗਈ । ਉਹ ਅਤੇ ਅੰਗਰੇਜ ਸਰਕਾਰ ਭਾਈ ਰਣਧੀਰ ਸਿੰਘ ਅਤੇ ਭਾਈ ਤੇਜਾ ਸਿੰਘ ਭਸੌੜ ਦੀ ਜੋੜੀ ਨੂੰ ਉਸੇ ਤਰਾਂ ਤੋੜਨ ਦੀਆਂ ਨੀਤੀਆਂ ਘੜਨ ਲਗੇ ਜਿਵੇਂ ਭਾਈ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁੱਖ ਸਿੰਘ ਦੀ ਜੋੜੀ ਨੂੰ ਤੋੜਿਆ ਸੀ । ਭਾਈ ਤੇਜਾ ਸਿੰਘ ਭਸੌੜ ਨੂੰ ਸਿੱਖ ਪੰਥ ਵਿੱਚੋਂ ਛੇਕਵਾ ਦਿੱਤਾ ਗਿਆ । 09-05-1915 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਗ੍ਰਿਫਤਾਰ ਕਰ ਕੇ ਜੇਲ਼ ਭੇਜ ਦਿਤਾ ਸੀ ।16 ਸਾਲ ਜੇਲ੍ਹ ਵਿੱਚ ਭਾਈ ਰਣਧੀਰ ਸਿੰਘ ਜੀ ਨੇ ਜਿਆਦਾਤਰ ਤਸੀਹੇ ਅਤੇ ਫਾਕੇ ਹੀ ਕੱਟੇ ਸਨ । ਭੁੱਖ ਹੜਤਾਲ ਦਾ ਜਿਆਦਾਤਰ  ਇੱਕੋ ਕਾਰਨ ਹੁੰਦਾ ਸੀ ਕਿ ਜੇਲ ਵਿੱਚ ਭੀ ਡਾਈ ਸਾਹਿਬ ਰਹਿਤ ਮਰਿਆਦਾ ਅਨੁਸਾਰ ਹੀ ਰਹਿੰਣਾ ਚਾਹੁੰਦੇ ਸਨ । ਆਪ ਆਪਣੀਆ ਜੇਲ ਚਿੱਠੀਆਂ ਵਿੱਚ ਲਿਖਦੇ ਹਨ । 01-12-1922 ਨੂੰ ਸਾਨੂੰ ਨਾਗਪੁਰ ਜੇਲ ਵਿਚ ਤਬਦੀਲ ਕਰ ਦਿੱਤਾ । ਸਭ ਤੋਂ ਵੱਧ ਤਸੀਹੇ ਨਾਗਪੁਰ ਵਿਚ ਹੀ ਦਿੱਤੇ ਗਏ । ਗੋਰੇ ਅਫਸਰ ਤਾਂ ਸਾਡੇ ਨਾਲ ਨਰਮਾਈ ਨਾਲ ਹੀ ਪੇਸ਼ ਆਉਂਦੇ ਸਨ । ਹਿੰਦੂ ਦਰੋਗੇ ਜਿਹਨਾਂ ਦੀ ਅਜਾਦੀ ਲਈ ਲੜ ਰਹੋ ਸੀ ਉਹ ਸਾਡਾ ਧਰਮ ਭ੍ਰਿਸ਼ਟ ਕਰਨ ਲਈ ਬਾਜ਼ਿਦ ਸਨ ।
ਪੰਨਾ 3
ਇਹ ਅਫਸਰ ਜਾਂ ਦਰੋਗੇ ਸਨ ਮੁਲਤਾਨ ਦਾ ਸਦਾਨੰਦ, ਹਜਾਰੀ ਬਾਗ ਦਾ ਪੰਡਿਤ ਵਧਾਵਾ ਰਾਮ ਅਤੇ ਨਾਗਪੁਰ ਦਾ ਦਰੋਗਾ ਨੀਲ ਕੰਠ ਸੂਰੀਆ ਨਾਰਾਇਣ । ਨਾਗਪੁਰ ਦੇ ਸਾਰੇ ਕੈਦੀ ਬਹੁਤ ਸਤਿਕਾਰ ਕਰਦੇ ਸਨ । ਗੁਰੂ ਸਮਾਨ ਸਮਝਦੇ ਸਨ । ਏਸੇ ਕਰਕੇ ਸੂਰੀਆ ਨਾਰਾਇਣ ਖਿਝਿਆ ਹੋਇਆ ਸੀ । ਸੂਰੀਆ ਨਾਰਾਇਣ ਡਾਕਟਰ ਭੀ ਸੀ । ਉਹ ਧੱਕੇ ਨਾਲ ਅਨੀਮਾ ਦੇਣਾ ਚਹੁੰਦਾ ਸੀ । ਕਈ ਸਿਪਾਹੀਆਂ ਨੇ ਮੈਨੂੰ ਢਾਹ ਲਿਆ । ਅਲਫ ਨੰਗਾ ਕਰ ਦਿੱਤਾ । ਬੇਇਜਤ ਕੀਤਾ ।
ਇਕ ਵੇਰ ਧੱਕੇ ਨਾਲ ਨਲ਼ਕੀ ਰਾਹੀਂ ਤਰਲ ਖਾਣਾ ਦੇਣ ਲਗੇ । ਉਹਨਾਂ ਮੈਨੂੰ ਢਾਅ ਲਿਆ । ਮੈਨੂੰ ਦੰਦਲ਼ ਪੈ ਗਈ । ਉਹਨਾਂ ਮੇਰੇ ਦੰਦ ਤੋੜ ਦਿੱਤੇ । ਤਰਲ ਖਾਣਾ ਅੰਦਰ ਧੱਕਿਆ । ਨਲ਼ਕੀ ਬਾਹਰ ਕਢਦੇ ਸਾਰ ਹੀ ਸਾਰਾ ਕੁਝ ਬਾਹਰ ਕੱਢ ਦਿੱਤਾ । ਨਾਗਪੁਰ ਸੱਚਮੁੱਚ ਨਾਗਾਂ ਦੀ ਪੁਰੀ ਹੈ । ਇਥੋਂ ਦੇ ਦਰੋਗਾ ਨੀਲ ਕੰਠ ਸੂਰੀਆ ਨਾਰਾਇਣ ਨੇ ਬਹੁਤ ਡੰਗ ਮਾਰੇ । ਅੱਜ ਕੱਲ ਭੀ ਸਿਖਾਂ ਖਿਲਾਫ ਸਾਰੀਆਂ ਸ਼ਾਜਿਸਾਂ ਇਥੋਂ ਹੀ ਚਲਦੀਆਂ ਹਨ । ਆਪ ਦੇ 16 ਸਾਲ ਦੇ ਜੇਲ਼ ਸਿਰੜ ਤੋਂ ਹੀ ਫੌਜ ਵਿੱਚ ਅੰਮ੍ਰਿਤ ਸੰਚਾਰ ਦੀ ਪ੍ਵਵਾਨਗੀ ਮਿਲੀ ਸੀ ।
ਸਰਦਾਰ ਭਗਤ ਸਿੰਘ ਅਤੇ ਪ੍ਰੋਫੈਸਰ ਪੂਰਨ ਸਿੰਘ  ਸਿੱਖੀ ਵਲ ਨੂੰ ਇਹਨਾ ਤੋਂ ਹੀ ਪ੍ਰਭਾਵਿਤ ਹੋਏ ਸਨ । ਹੁਣ ਭੀ ਅਗਰ ਕਿਸੇ ਨੇ ਗਦਰ ਲਹਿਰ ਨੂੰ ਸਮਝਣਾ ਹੋਵੇ ਤਾਂ ਪਹਿਲਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਸਮਝਣਾ ਬਹੁਤ ਜਰੂਰੀ ਹੈ । ਮੇਰੀ ਜਾਚੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਭਾਈ ਰਣਧੀਰ ਸਿੰਘ ਜੀ ਦਾ ਨਾਮ ਨੂੰ ਮੂਹਰੈ ਰੱਖ ਕੇ ਹੀ
ਅਖੌਤੀ ਦਸਮ ਗ੍ਰੰਥ ਦਾ ਸ਼ਬਦਾਰਥ ਤਿਆਰ ਕਰਵਾਇਆ ਗਿਆ ਹੈ । ਨਿਰਸੰਦੇਹ ਸੰਤ ਜਾਰਨੈਲ ਸਿਂਘ ਭਿੰਡਰਾਂਵਾਲੇ ਵੀਹਵੀਂ ਸਦੀ ਦੇ ਸਭ ਤੇਂ ਵਧੀਆ ਸਿੰਘ ਹਨ ਅੱਜ ਕੱਲ ਉਹਨਾਂ ਨੂੰ ਮੂਹਰੇ ਰੱਖਵਾ ਕੇ ਹੀ ਇਸ ਦਾ ਪ੍ਰਚਾਰ ਕਰਵਾਇਆ ਜਾ ਰਿਹਾ ਹੈ । ਇਹ ਗ੍ਰੰਥ ਸਾਰਾ ਈ ਸਨਾਤਨੀ ਧਰਮ ਅਨੁਸਾਰ ਹੈ। ਬੌਧ ਅਵਤਾਰ ਕੇਵਲ ਸੱਤ ਪੰਗਤੀਆਂ ਵਿੱਚ ਦਿੱਤਾ ਹੈ । ਦੇਖੋ ! :-
ਅਬ ਬਾਉਧ ਅਵਤਾਰ ਕਥਨੰ ।। ਤਵ ਪ੍ਸਾਦਿ ਚੌਪਈ  ।।
ਪੰਨਾ  4
ਅਬ ਮੈ ਕਹੂਂ ਬਾਉਧ ਅਵਤਾਰਾ ਜੈਸੇ ਰੂਪ ਕਹੂ ਧਰਾ ਮੁਰਾਰਾ ।।
ਬਾਉਧ ਅਵਤਾਰ ਇਹੀ ਕੋ ਨਾਉ ਜਾਕਰ ਨਾਂਵ ਨ ਥਾਂਵ ਨਾ ਗਾਉ ।।
ਜਾ ਕਰ ਨਾਂਵ ਨ ਥਾਂਵ ਨਾ ਬਖਾਨਾ ਬਾਉਧ ਅਵਤਾਰ ਵਹੀ ਪਹਿਚਾਨਾ ।। ਸਿਲਾ ਸਰੂਪ ਰੂਪ ਤਹਿ ਜਾਨਾ ।।
ਕਥਾ ਨ ਜਾਹਿ ਕਲੂ ਮਹਿ ਮਾਨਾ ।। ਦੋਹਿਰਾ ।।
ਰੂਪ ਰੇਖ ਜਾਕਰ ਨ ਕਛੂ ਅਰੁ ਕਛੁ ਨਹਿਨ ਅਕਾਰ ।।
ਸਿਲਾ ਰੂਪ ਵਰਤਤ ਜਗਤ ਸੋ ਬਾਉਧ ਅਵਤਾਰ ।।
ਇਤਿ ਸ੍ਰੀ ਬਚਿੱਤਰ ਨਾਟਕ ਗ੍ਰੰਥ ਬਾਉਧ ਅਵਤਾਰ ਤੇਈਸਵੇ ਸਮਾਪਤ ਮਸਤ ਸੁਭਮ ਸਤੁ ।।(ਸ਼ਬਦਾਰਥ ਪੰਨਾ 800)
ਇਸ ਤਰਾ ਦੀਆਂ ਕੁਟਿਲ ਨੀਤੀਆਂ ਨਾਲ ਬੁੱਧ ਧਰਮ ਦਾ ਖਾਤਮਾ ਕੀਤਾ ਸੀ । ਅੱਗੇ ਇਹਨਾ ਦੇ ਵਿਰੋਧ ਵਿਚ ਆ ਗਿਆ  ਨਾਨਕਵਾਦ
ਨਾਨਕਵਾਦ ਜਾਂ ਸਿੱਖ ਧਰਮ ਦਾ ਜਿਕਰ ਤਾਂ ਨਹੀ ਕੀਤਾ ਪਰ ਜਿਸ ਤੋਂ ਬਿਪਰ ਡਰਿਆ ਹੋਇਆ ਹੈ ਉਸਦੀ ਵਿਆਖਿਆ ਦਸਮ ਗ੍ਰੰਥ  ਵਿੱਚ ਇਸ ਤਰਾਂ ਕੀਤੀ ਹੈ । :- ਚੌਪਈ  ।।
ਸੰਕਰ ਵਰਣ ਪ੍ਜਾ ਸਭ ਹੋਈ । ਛੱਤਰੀ ਜਗਤ ਨ ਦੇਖੀਐ ਕੋਈ ।।
ਏਕ ਏਕ ਐਸੇ ਮਤ ਕੈ ਹੈ । ਜਾਤੇ ਪ੍ਰਾਪਤ ਸ਼ੂਦਰ ਹੋਏ ਹੈ ।।
ਹਿੰਦੂ ਤੁਰਕ ਮਤ ਦੂਹੂ ਪ੍ਹਹਰਿ ।।ਚਲ ਹੈ ਭਿੰਨ ਭਿੰਨ ਮਤ ਘਰਿ ਘਰਿ ।। ਏਕ ਏਕ ਕੇ ਮੰਤ੍ਰ ਨ ਗਹਿ ਹੈ ।।
ਏਕ ਏਕ ਕੇ ਸੰਗ ਨ ਰਹਿ ਹੈ  ।। ਪੰਨਾ 805)
ਇਹ ਹੀ ਸਿੱਖ ਧਰਮ ਹੈ । ਸਾਰਿਆਂ ਨੂੰ ਸੰਕਰ ਵਰਨ ਕਰਨਾ ਮਤਲਬ ਵਰਣ ਰਹਿਤ ਜਾਤ ਰਹਿਤ ਸਮਾਜ ਬਣਾਉਣਾ ।।
ਪੰਨਾ 5
ਨਾ ਧਰਮ ਕਰਮ ਕੋਉ ਕਰੈ ।। ਬ੍ਰਿਥਾ ਕਥਾ ਸੁਨੈ ਰਰੋ ।।
ਕੁਕਰਮ ਕਰਮ ਸੋ ਫਸੈ ਸਤਿ ਛਾਡਿ ਧਰਮ ਵਾ ਨਸੇ  ।।
ਪੁਰਾਣ ਕਾਬਿ ਨਾ ਪੜੈ ਕੁਰਾਨ ਲੈ ਨ ਤੇ ਰਰੈ
ਅਧਰਮ ਕਰਮ ਕੋ ਕਰੇ ਸੁਧਰਮ ਜਾਸ ਤੇ ਡਰੈ ।। ਪੰਨਾ 805 ।।
ਇਸ ਤਰਾਂ ਦਾ ਧਰਮ ਖਤਮ ਕਰਨ ਲਈ ਇਹ ਗ੍ਰੰਥ  ਦੁਰਗਾ ਅਤੇ ਦੈਂਤਾਂ ਦੀਆਂ ਲੜਾਈਆਂ ਨਾਲ ਭਰਿਆ ਪਿਆ ਹੈ । ਦੁਰਗਾ ਮਤਲਬ ਮੰਨੂਵਾਦੀ ਦੈਤਂ ਮਤਲਬ ਦਲਿਤ ਸਿੱਖ  ਆਦਿ । ਜਦੋਂ ਲੜਾਈਆਂ ਆਦਿ ਨਾਲ ਕੋਈ ਕੌਮ ਵਸ ਵਿੱਚ ਨਾ ਆਵੇ ਤਾਂ ਉਹਨਾਂ ਦੇ ਨੌਜਵਾਨਾ ਨੂੰ ਨਸਿਆਂ ਵਿੱਚ ਲਗਾ ਕੇ ਸੁੰਦਰ ਇਸਤਰੀਆਂ ਨਾਲ ਉਹਨਾਂ ਨੂੰ ਬਰਬਾਦ ਕਰ ਦਿਉਂ । ਇਹ ਸਾਰਾ ਕੁਝ ਤਿਰੀਆ ਚਰਿਤਰ ਵਿੱਚ ਵਰਨਣ ਕੀਤਾ ਗਿਆ ਹੈ । ਦਸਮ ਗ੍ਰੰਥ ਦੇ ਪੰਨਾ ਨੰਬਰ 823 ਤੇ ਲਿਖਿਆ ਹੈ :-
ਪੋਸਤ ਭਾਂਗ ਅਫੀਮ ਬਹੁ ਗਹਿਰੀ ਭਾਂਗ ਘੁਟਾਇ ।।
ਤੁਰਤ ਤਰੁਨੀ ਲਿਆਵਤ ਭਈ ਮਦ ਸਤਵਾਰ ਚੁਆਇ ।।
ਪੰਨਾ 1049
ਖਾਇ ਬੰਧੇਜਨ ਕੀ ਬਰੀਐ ਨਰਿਪ ਭਾਂਗ ਚਬਾਇ ਅਫੀਮ ਚੜਾਈ
ਪੀਤ ਸ਼ਰਾਬ ਬਿਰਾਜਿਤ ਸੁੰਦਰ ਕਾਮ ਕੀ ਰੀਤਿ ਸੌ ਪਰੀਤ ਮਚਾਈ
ਆਸਨ ਆਉਰ ਆਲਿੰਗਨ ਚੁੰਬਨ ਭਾਂਤ ਅਨੇਕ ਲੀਇ ਸੁਖਦਾਈ ।।
ਯੌ ਤਿਹ ਤੋਰ ਕੁਚਾਨ ਮਰੋਰਿ ਸੁ ਭੋਰ ਲਗੇ ਝਕਜੋਰ ਬਜਾਈ ।।
ਅੜਿਲ ।।
ਰਤਿ ਮਾਨੀ ਤਿਹੋ ਸੰਗ ਨਰਿਪਤਿ ਹਰਖਾਇਕੇ ।।
ਕਾਮਾਤੁਰ ਹੋਵੈ ਜਾਤ ਤਿਰੀਆ ਲਪਟਾਇਕੈ ।।
ਭਾਂਤਿ ਭਾਂਤਿ ਕੈ ਆਸਨ ਲਏ ਬਨਾਇ ਕਰਿ ।।
ਹੋ ਭੋਰ ਹੋਤ ਲੌ ਭਜੀ ਹੀਯੇ ਮੁਖ ਪਾਇ ਕਰਿ ।।
ਪੰਨਾ 1280
ਇੱਕ ਦਿਨ ਭਾਂਗ ਮਿੱਤ੍ ਤੇ ਲਈ ਪੋਸਤ ਸਹਿਤ ਅਫੀਮ ਚੜਾਈ ।।
ਬਹੁ ਰਤਿ ਕਰੀ ਨ ਬੀਰਜ ਗਿਰਾਈ ।।
ਸਭਿ ਨਿਸਿ ਨਾਰਿ ਭੋਗ ਜਬ ਪਾਇਉ ।।
ਬਹੁ ਆਸਨ ਕਰਿ ਹਰਖ ਬਢਾਯੌ ।।
ਤਾ ਪਰ ਤਰੁਨੀ ਚਿਤ ਤੇ ਅਟਕੀ ।।
ਭੁਲ ਗਈ ਸਭ ਹੀ  ਸੁਧਿ ਘਟਕੀ ।।
ਪੰਨਾ 1342
ਪ੍ਥਮ ਜਾਰ ਜਬ ਧੱਕਾ ਲਗਾਯੋ ਤਬ ਰਾਨੀ ਲੈ ਢੋਲ ਬਜਾਇਉ ।।
ਜਬ ਤਿਹ ਲਿੰਗ ਭਗ ਤੇ ਕਾਢਾ ਤਿਰਿਆ ਦਿਯ ਢੋਲ ਢਮਕਾ ਗਾਢਾ
ਪੰਨਾ 6
ਦਸਮ ਗ੍ਰੰਥ ਪੰਨਾ ਨੰਬਰ  1082
ਤੇਜ਼ ਉਸਤਰਾ ਏਕ ਮੰਗਾਯੋ ।।
ਨਿਜ ਕਰ ਗਹਿ ਕੋ ਰਾਵ ਚਲਾਇਆ ।।
ਤਾ ਕੀ ਮੂੰਡ ਝਾਂਟ ਸਭ ਡਾਰੀ ।। ਦੇ ਹਸੀ ਚੰਲਾ ਨਾਰੀ ।।
ਇਸ ਗ੍ਰੰਥ ਦੇ ਤਿਰਿਆ ਚਰਿੱਤਰ ਵਿੱਚ ਕਈ ਨੰਗੇ ਚਰਿੱਤਰ ਹਨ ।
ਇਹਨਾ ਦੇ ਅਰਥ ਕਰਨ ਲਈ ਕਲਮ ਇਜਾਜ਼ਤ ਨਹੀਂ ਦੇਂਦੀ । ਹਾਂ ਆਖਰੀ ਪੰਨਾ 1082 ਵਾਲਾ ਅਰਥ ਦੇ ਰਿਹਾ ਹਾਂ ਤਾਂ ਕਿ ਪਤਾ ਤਾਂ ਲਗੇ ਕੀ ਲਿਖਿਆ ਹੈ :-
ਇੱਕ ਸੁੰਦਰ ਨੌਜਵਾਨ ਰਾਜਾ ਸੀ । ਉਹਨੇ ਇੱਕ ਸੁੰਦਰ ਬਾਗ ਲਗਵਾਇਆ ਸੀ । ਦੋ ਸੁੰਦਰ ਸਹੇਲੀਆਂ ਸਜ ਧਜ ਕੇ ਬਾਗ ਵਿਚ ਸੈਰ ਕਰਨ ਆਈਆਂ । ਉਹ ਆਪਸ ਵਿੱਚ ਇਸ ਪ੍ਰਕਾਰ ਗੱਲਾਂ ਕਰਦੀਆਂ ਹਨ । ਇੱਕ ਕਹਿੰਦੀ । ਨੀ ! ਸੁਣਿਆ ਬਾਗ ਵਾਲਾ ਰਾਜਾ ਬਹੁਤ ਨਖ਼ਰੇ ਵਾਲਾ ਹੈ । ਸੁੰਦਰ ਤੋਂ ਸੁੰਦਰ ਇਸਤਰੀ ਵਲ ਝਾਕਦਾ ਤੱਕ ਨਹੀ । ਦੂਸਰੀ ਚੰਚਲਾ ਕਹਿੰਦੀ ਨੀ ਜਾਣਦੇ ! ਮੈ ਤਾਂ ਉਹਨੂੰ ਨੌਕਰ ਬਣਾ ਸਕਦੀ ਹਾਂ ! ਪਾਣੀ ਭਰਵਾ ਸਕਦੀ ਹਾਂ ! !  ਝਾਂਟਾਂ ਮੁੰਨਵਾ ਸਕਦੀ ਹਾਂ ! ! !  ਦੂਜੀ ਕਹਿੰਦੀ ਇਹ ਹੋ ਹੀ ਨਹੀਂ ਸਕਦਾ । ਪਹਿਲੀ ਕਹੰਦੀ ! ਰਹੀ ਸ਼ਰਤ  !  ਦੂਜੀ ਕਹਿੰਦੀ । ਰਹੀ ! ਕੁਦਰਤੀ ਉਧਰੋਂ ਰਾਜਾ ਭੀ ਆ ਗਿਆ । ਚੰਚਲਾ  ਕਾਮੁਕ ਜਿਹੀ ਸੈਨਤ ਮਾਰ ਕੇ ਉਹਲੇ ਹੋ ਗਈ ਨਾਲੇ ਕਹਿੰਦੀ ਹੁਣ ਤੂੰ ਦੇਖਦੀ ਰਹੀਂ । ਰਾਜੇ ਨੇ ਆਪਣੀ ਨੌਕਰਾਣੀ ਰਾਹੀਂ ਚੰਚਲਾ ਨੂੰ ਬੁਲਾਵਾ ਭੇਜਿਆ ।
ਨੌਕਰਾਣੀ ਚੰਚਲਾ ਨੂੰ ਲੈ ਕੇ ਰਾਜੇ ਕੋਲ ਗਈ । ਰਾਜੇ ਨੇ ਚੁਟਕੀ ਦੇ ਇਸ਼ਾਰੇ ਨਾਲ ਨੌਕਰਾਣੀ ਨੂੰ ਜਾਣ ਲਈ ਕਿਹਾ । ਨੌਕਰਾਣੀ ਚਲੇ ਗਈ । ਚੰਚਲਾ ਰਾਜੇ ਵਲ ਵੇਖਕੇ ਬੇਹੋਸ਼ ਹੋ ਗਈ । ਰਾਜੇ ਨੂੰ ਹੱਥਾਂ  ਪੈਰਾਂ ਦੀ ਪੈ ਗਈ । ਚੰਚਲਾ ਨੇ ਪਾਣੀ !  ਪਾਣੀ !  ਕਿਹਾ । ਰਾਜਾ ਪਾਣੀ ਲੈਣ ਭੱਜਿਆ । ਰਾਜੇ ਨੇ ਪਾਣੀ ਦੇ ਛਿੱਟੇ ਮਾਰੇ । ਚੰਚਲਾ ਨੂੰ ਪਾਣੀ ਪਿਲਾਇਆ । ਚੰਚਲਾ  ਕਾਮੁਕ ਹਾਸੀ ਹਸੀ  । ਰਾਜੇ ਨੇ ਚੁੰਮ ਲਈ । ਦੋਨੋ ਅਲਿੰਗਨ ਬੱਧ ਹੋ ਗਏ । ਜਦੋਂ ਰਾਜਾ ਗਰਮ ਹੋ ਗਿਆ ਤਾਂ ਚੰਚਲਾ ਨੇ ਕਿਹਾ ਰਾਜਾ ਠਹਿਰੋ ! ਅਤੇ ਕਿਹਾ ! ਆਪਣੇ ਵੇਦਾਂ ਸ਼ਾਸਤਰਾ ਵਿੱਚ ਲਿਖਿਆ ਹੈ । ਕੋਈ ਮਰਦ ਇਸਤਰੀ ਦੀਆਂ ਝਾਂਟਾਂ ਨਹੀਂ ਮੁੰਨ ਸਕਦਾ । ਰਾਜਾ ਠਹਾਕਾ ਮਾਰ ਕੇ ਹੱਸਿਆ ਤੇ ਕਿਹਾ ।।ਝੂਠ ਬਿਲਕੁਲ ਝੂਠ । ਚੰਚਲਾ ਨੇ ਕਿਹਾ ਫਿਰ ਮੁੰਨ ਕੇ ਦਿਖਾਉ  !!
ਪੰਨਾ  7
 
ਰਾਜੇ ਨੇ ਇੱਕ ਤੇਜ ਉਸਤਰਾ ਮੰਗਾਇਆ । ਫਟਾਫਟ ਚੰਚਲਾ ਦੀਆਂ  ਝਾਂਟਾਂ ਮੁੰਨ ਦਿੱਤੀਆਂ । ਚੰਚਲਾ ਹੱਸੀ ਤੇ ਉੱਚੀ ਦੇ ਕਿਹਾ ਜਿੱਤਗੀ !!
 
ਪੰਨਾ 1081 ਇੱਕ ਚਰਿੱਤਰ ਮੁਗਲ ਬਾਦਸ਼ਾਹ ਸ਼ਾਹਜਹਾਂ ਨਾਲ ਭੀ ਸਬੰਧਤ ਹੈ । ਸ਼ਾਹਜਹਾ ਆਪਣੇ ਲਾਮ ਲਸ਼ਕਰ ਨਾਲ ਕਿਸੇ ਜੌਹਰੀ ਦੇ ਪਿੰਡ ਵਿਚ ਦੀ ਲੰਘ ਰਿਹਾ ਸੀ । ਜੌਹਰੀ ਦੀ  ਇੱਕ ਸੁੰਦਰ ਕੰਨਿਆ ਸੀ । ਉਸ ਦਾ ਮਨ ਸ਼ਾਹਜਹਾਂ ਨੂਂ ਠਗਣ ਦਾ ਹੋ ਗਿਆ । ਉਸਨੈ ਇੱਕ ਮਿਸ਼ਰੀ ਦੀ ਡਲ਼ੀ ਨੂੰ ਹੀਰੇ ਦੀ ਤਰਾਂ ਤਰਾਸ਼ਿਆ ਅਤੇ
ਉਸ ਨੂੰ ਇੱਕ ਸੋਹਣੀ ਡੱਬੀ ਵਿੱਚ ਪਾਇਆ । ਆਪਣੀ ਇੱਕ ਸਹੇਲੀ ਨਾਲ ਲੋਕੇ ਸ਼ਾਹਜਹਾ ਦੇ ਕਾਫਲੇ ਨਾਲ ਮਿਲ਼ ਗਈ । ਜੋਹਰੀ ਦੀ ਕੁੜੀ ਸ਼ਾਹ ਜਹਾਂ ਦੇ ਸਿਪਾਹੀਆਂ ਨਾਲ਼ ਕਾਮੁਕ  ਸੰਵਾਦ ਰਚਾਉਣ ਲੱਗ ਪਈ । ਸ਼ਿਪਾਹੀ ਭੀ ਆਪੋ ਆਪਣਾ ਠਰਕ  ਭੌਰਨ ਲੱਗ ਪਏ ।
ਜਦੋਂ ਗੱਲ ਹੱਦ ਤੋ ਜਿਆਦਾ ਵੱਧ ਗਈ ਤਾਂ ਜੌਹਰੀ  ਦੀ ਕੁੜੀ ਨੇ ਉਹਨਾਂ ਨੂੰ ਹੀਰੇ ਵਾਲ਼ੀ ਡੱਬੀ ਦੀ ਇੱਕ ਝਲਕ ਪੁਆਈ । ਖ਼ਬਰ ਸ਼ਾਹਜਹਾਂ ਤੱਕ ਪਹੁੰਚ ਗਈ ।
ਸਿਪਾਹੀਆਂ ਦੀ ਫੁਰਮਾਇਸ ਨਾਲ ਸ਼ਾਹਜਹਾਂ ਨੇ ਉਹ ਨਕਲੀ ਹੀਰਾ ਅਸਲੀ ਸਮਝ ਕੇ 60 ਹਜਾਰ ਦਾ ਖਰੀਦ ਲਿਆ । ਅੱਜ ਕੱਲ ਭੀ ਤਾਂ ਏਵੇਂ ਹੀ ਚੱਲ ਰਿਹਾ ਹੈ। 
ਇੱਕ ਟਰੱਕ ਦੇ ਟਾਇਰ ਲਾਗੇ ਇੱਕ ਬਿਕਨੀ ਪਾਈ ਸੋਹਣੀ ਕੁੜੀ ਨੂੰ ਖਿਲਾਰ ਦੇਂਦੇ ਹਨ । ਉਹ ਫਾਈਵ ਸਟਾਰ ਟਾਇਰ ਨੂੰ ਫਾਇਰ ਸਟੋਨ ਦੇ ਭਾਅ ਵੇਚ ਦੇਂਦੀ ਹੈ ।
ਸ਼ਾਤਰਾਂ ਇਸਨੂੰ ਗਲੈਮਰ ਵਪਾਰ ਬਣਾ ਲਿਆ ਹੈ । ਨੈਟ ਤੇ ਕਾਮ ਕਰੀੜਾ ਨੂੰ ਖੁੱਲੇ ਰੂਪ ਵਿੱਚ ਦਿਖਾਇਆ ਜਾ ਰਹਾ ਹੈ । ਨੌਜਵਾਨ ਧੜਾਧੜ ਸਮਾਰਟ ਫੋਨ ਖਰੀਦਦੇ ਹਨ । ਨੈਟ ਤੇ ਕਾਮ ਕਰੀੜਾ ਦੇਖਦੇ ਦੇਖਦੇ ਭੁੱਲ ਜਾਂਦੇ ਹਨ ਕਿ ਨੈਟ ਚਲਣ ਦੇ ਪੈਸੇ ਭੀ ਪੈਂਦੇ ਹਨ । ਆਦਤ ਪੈ ਜਾਂਦੀ ਹੈ । ਨੈਟ ਚਲਾਉਣ ਲਈ ਠੱਗੀਆਂ ਮਾਰਦੇ ਹਨ । ਅਪਰਾਧੀ ਬਣ ਕੇ ਰਹਿ ਜਾਂਦੇ ਹਨ ।
ਸ਼ਾਤਰ ਕਥਾ ਵਾਚਕ ਕਥਾ ਕਰਦੇ ਹਨ । ਜੇ ਕਰੋਧ ਤੇ ਵੀਚਾਰ ਹੋ ਸਕਦੀ ਹੈ ਅਤੇ
ਲੋਭ ਮੋਹ ਹੰਕਾਰ ਤੇ ਕਥਾ ਹੋ ਸਕਦੀ ਹੈ । ਫਿਰ ਕਾਮ ਤੇ ਭੀ ਵੀਚਾਰ ਹੋ ਸਕਦੀ ਹੈ । ਉਹ ਕਥਾ ਕਰਦੇ ਕਰਦੇ ਇਥੋਂ ਤੱਕ ਕਹਿ ਦੇਂਦੇ ਹਨ । ਇਹ ਹਿੰਮਤ ਗੁਰੂ ਗੋਬੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਧੜੱਲੇ ਨਾਲ ਕੀਤੀ ਹੈ । ਇਸ ਤਰਾਂ ਦੇ ਮੂਰਖ ਤੇ ਸ਼ਾਤਰ ਕਥਾ ਵਾਚਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਮ ਦੇ ਗਿਆਨ ਦੀ ਬਖ਼ਸ਼ਿਸ ਤਾਂ ਅਕਾਲ ਪੁਰਖ ਨੇ ਸਾਰੇ ਜੀਆਂ ਨੂੰ ਪਹਿਲਾਂ ਤੋ ਹੀ ਕੀਤੀ ਹੁੰਦੀ ਹੈ । ਮਨੁੱਖਾਂ ਨੇ ਤਾਂ ਕਾਮ ਦੀ ਵੀਚਾਰ ਕਰ ਕਰ ਕੇ ਪਵਿੱਤਰ ਕਾਮ ਨੂੰ ਦੂਸ਼ਿਤ ਕਰ ਦਿੱਤਾ ਹੈ । ਪਹਿਲਾਂ ਕਾਮ ਦੇ ਗਿਆਨ ਦਾ ਸਰੋਤ ਖ਼ੁਜਰਾਹੋ ਦੇ ਮੰਦਰ ਅਤੇ ਕੋਕੋ ਪੰਡਤ ਦੀਆਂ ਪੁਸਤਕਾੰ ਤੱਕ ਹੀ ਸੀਮਤ ਸੀ ।
 
ਪੰਨਾ ਨੰਬਰ 8
ਅੱਜ ਕੱਲ ਇਹ ਗਿਆਨ ਇੰਟਰਨੈੱਟ ਰਾਹੀ ਘਰ ਘਰ ਪਹੁੰਚ ਗਿਆ ਹੈ। ਨਤੀਜਾ ਇਹ ਹੋਇਆ ਕਿ ਅੱਜ ਬਲਾਤਕਾਰ ਜਿਹੀਆਂ ਘਟਨਾਵਾਂ  ਆਮ ਹੋਣ ਲੱਗ ਪਈਆਂ । ਹੁਣੇ ਹੁਣੇ ਦੀ ਖ਼ਬਰ ਹੈ ਕਿ ਇੱਕ ਦਸ ਸਾਲ ਦੀ ਬੱਚੀ ਬਲਾਤਕਾਰ ਦੀ ਸ਼ਿਕਾਰ ਹੋ ਗਈ । ਉਹ ਗਰਭਵਤੀ  ਭੀ ਹੋ ਗਈ । ਘਰ ਵਲਿਆਂ ਗਰਭਪਾਤ ਦੀ ਮੰਨਜੂਰੀ ਸਰਬ ਉੱਚ ਅਦਾਲਤ ਤੋ ਲੈਣੀ ਚਾਹੀ । ਅਦਾਵਤ ਨੇ ਮਨਾ ਕਰ ਦਿੱਤਾ ।  ਇਸ ਤਰਾਂ ਦੀਆਂ ਕਈ ਦਿੱਲ ਕੰਬਾਉ ਘਟਨਾਵਾਂ ਹਨ ਜਿਵੇਂ ਕੇ ਬਾਲੜੀ ਅਰੂਸੀ ਕਾਂਡ ਅਤੇ ਦਿੱਲੀ ਨਿਠਾਰੀ ਕਾਂਡ । ਮਨੁੱਖ ਨਾਲੋ ਤਾਂ ਡੰਗਰ  ਕੁੱਤੇ ਸੂਰ ਆਦਿ ਚੰਗੈ ਹਨ ਜਿਹਨਾਂ ਨੂੰ ਕਿਸੇ ਕਾਮ ਦੀ ਸਿੱਖਿਆ ਨਹੀਂ ਦਿੱਤੀ ਹੁੰਦੀ । ਉਹ ਬਹਾਰ ਦੀ ਰੁੱਤ ਤੋਂ ਬਗੈਰ  ਮਿਲਨ ਨਹੀਂ ਕਰਦੇ । ਨਵੇਂ ਜੀਅ ਦੀ ਸ਼ਿਰਜਣਾ ਲਈ ਹੀ ਮਿਲਨ ਕਰਦੇ ਹਨ । ਗਿਆਨਵਾਨ ਮਨੁੱਖਾਂ ਦੀ ਤਰਾਂ ਭਿਆਨਕ ਕਾਂਡ ਨਹੀ ਕਰਦੇ । ਅੱਜ ਦੂਸ਼ਤ ਕਾਮ ਦੇ ਗਿਆਨ ਨਾਲ਼ ਮਣਂ ਮੂੰਹੀ ਮਨੁੱਖੀ ਸ਼ਕਤੀ ਨੂੰ ਗੰਦੇ ਨਾਲ਼ਿਆਂ ਵਿੱਚ ਬਹਾਇਆ ਜਾ ਰਿਹਾ ਹੈ । ਜਿਸ ਵੇਲ਼ੇ ਭੀ ਮਨੁੱਖ ਇਸ ਸ਼ਕਤੀ ਨੂੰ ਸੰਭਾਲਣ ਲੱਗ ਪਿਆ ਅਤੇ ਇਸ ਸ਼ਕਤੀ ਨੂੰ ਨਵੇਂ ਜੀਅ ਦੀ ਸ਼ਿਰਜਣ ਲਈ  ਵਰਤਣ  ਲੱਗ ਪਿਆ ਤਾਂ ਮਨੁੱਖ ਸਹੀ ਮਾਹਨਿਆਂ ਵਿੱਚ ਤਰੱਕੀ ਦੀਆਂ ਸ਼ਿਖਰਾਂ ਛੋਹੇਗਾ ।
ਗੁਰੂ ਗੋਬਿੰਦ ਸਿੰਘ ਜੀ ਵਰਗੇ ਯੁੱਗ ਪੁਰਸ਼ ਕੌਲ ਕਾਮ ਕਰੀੜਾ ਸਮਝਾਉਣ ਦੀ ਵੇਹਲ ਹੀ ਨਹੀਂ ਸੀ । ਨੌਂ ਸਾਲਾਂ ਦੀ ਉਮਰ ਵਿੱਚ ਤਾਂ ਗੁਰੂ ਪਿਤਾ ਦਾ ਕੱਟਿਆ ਸ਼ੀਸ ਝੋਲ਼ੀ ਪੈ ਗਿਆ ਸੀ । ਜਿਹਨਾਂ ਦੀ ਫਰਿਆਦ ਤੇ ਸ਼ੀਸ ਦਾਣਾ ਪਿਆ ਸੀ ਉਹ ਭੀ ਪਹਾੜੀ ਹਿੰਦੂ ਰਾਜਿਆਂ ਨਾਲ਼ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧੀ ਹੋ ਗਏ ਸਨ । ਉਹਨਾਂ ਸਮੇ ਦੀ ਸਰਕਾਰ ਨਾਲ ਮਿਲ ਕੇ ਗੁਰੂ ਜੀ ਤੇ ਹਮਲਾ ਕਰ ਦਿੱਤਾ । ਨਾਨਕਵਾਦੀ ਸਿੱਖਾਂ  ਦੀ ਰਾਖੀ ਲਈ ਸਰਬੰਸ ਵਾਰ ਦਿੱਤਾ ਸੀ । ਕ੍ਰਿਸ਼ਨ ਅਵਤਾਰ  ਰਾਮ ਅਵਤਾਰ ਚੰਡੀ ਦੁਰਗਾ ਆਦਿ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਲੈਣਾ ਦੇਣਾ ਨਹੀ ਸੀ । ਉਹਨਾਂ ਤਾਂ ਸਿੱਖਾਂ ਨੂੰ ਪ੍ਰੈਕਟੀਕਲ ਕਰਕੇ ਇਹ ਸਮਝਾਇਆ ਕਿ ਜ਼ਾਲਮ ਝੂਠੇ ਪਖੰਡੀ ਰਾਜ ਕਰਨ ਵਾਲਿਆ ਨੂੰ ਤਖਤ ਤੋ ਕਿਵੇਂ ਲਾਹੁਣਾ ਹੈ ਅਤੈ ਕਿਸੇ ਸੱਚੇ ਸੁੱਚੇ ਨੂੰ ਤਖਤ ਉਪਰ ਕਿਵੇਂ ਬੈਠਾਉਣਾ ਹੈ । ਇਸ ਗ੍ਰੰਥ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੁਆਰੇ ਜਾਣਾ । ਵੇਸਵਾ ਦੀ ਲੱਤ ਹੇਠੋਂ ਲੰਘਾਉਣਾ। ਚੋਰ ਚੋਰ ਅਖਵਾਉਣਾ । ਗੁਰੂ ਜੀ ਦਾ ਜੁੱਤੀ ਅਤੇ ਚੋਲ਼ਾ ਵੇਸਵਾ ਦੁਆਰੇ ਰਹਿ ਜਾਣਾ। ਵੇਸਵਾ ਨੂੰ ਚੁੱਪ ਰਹਿਣ ਲਈ ਰਿਸ਼ਵਤ ਦੇਣ ਦਾ ਅਪਰਾਧੀ ਬਣਾਉਣਾ ਸ਼ਰਮਨਾਕ ਘਟਨਾਵਾਂ ਹਨ ।ਇਹ ਸਾਰਾ ਕੁਝ ਤਿਰੀਆ ਚਰਿਤਰ ਨੰਬਰ 21/22 ਤੇ ਵਿਸਥਾਰ ਸਹਿਤ ਦਰਜ ਹੈ । ਇਸ ਦੀ ਪੁਸ਼ਟੀ ਸ਼ਕਾਲਰ ਰਣਧੀਰ ਸਿੰਘ,  ਡਾਕਟਰ ਰਾਮ ਪ੍ਰਕਾਸ਼ ਪਰੋਫੋਸਰ ਖਾਲਸਾ ਕਾਲਜ ਅੰਮ੍ਰਿਤਸਰ ਤੇ ਪਿਆਰਾ ਸਿੰਘ ਪਦਮ  ਤੋਂ ਕਰਵਾਈ ਹੈ । ਉਹਨਾਂ ਤਾਂ ਇਸ ਤਰਾ ਦੀਆਂ ਘਟਨਾਵਾਂ ਨੂੰ ਗੁਰੂ ਜੀ ਦੀਆਂ ਹੱਡ ਬੀਤੀਆਂ ਤੱਕ ਕਹਿਣ ਦਾ ਗੁਨਾਹ ਕੀਤਾ ਹੈ ।
ਪੰਨਾ ਨੰਬਰ 9
ਤਿਰੀਆ ਚਰਿਤਰ ਨੰਬਰ 71 ਗ੍ਰੰਥ ਦੇ ਪੰਨਾ ਨੰਬਰ 901 ਤੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਪਾਲ ਮੋਚਨ ਗਏ ਉਥੌਂ ਦੇ ਸੇਵਾਦਾਰਾਂ ਨੂੰ ਸਿਰੋਪੇ ਦੇਣਾ ਚਾਹੁੰਦੇ ਸਨ ਪਰ ਕਪੜਾ  ਨਹੀ ਸੀ । ਗੁਰੂ ਜੀ ਨੇ ਸਿੰਘਾ ਨੂੰ ਹੁਕਮ ਕੀਤਾ । ਜਾਉ ਸਿੰਘੋ ਜਿਹੜੇ ਟੱਟੀ ਪਿਸਾਬ ਕਰਦੇ ਮਿਲਣ ਉਹਨਾਂ ਦੀਆਂ ਪਗਾਂ ਲਾਹ ਲਿਆਉ । ਸਿੰਘ ਗਏ ਉਹਨਾਂ ਪੱਗਾਂ ਲਾਹ ਲਿਆਂਦੀਆਂ। ਗੁਰੂ ਜੀ ਨੇ ਸਿਰੋਪੇ ਦਿੱਤੇ । ਇਸ ਤਰਾਂ 404 ਚਰਿੱਤਰ ਹਨ । ਇਹ ਗੁਰੂ ਗੋਬਿੰਦ ਸਿੰਘ ਜੀ ਦੀ ਘੋਰ ਬੇਅਦਬੀ ਹੈ ਜੋ ਕਿ ਇਸ ਗ੍ਰੰਥ ਕਾਰਨ ਹੋ ਰਹੀ ਹੈ । ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਹੁਕਮਨਾਮਾ ਭੀ ਜਾਰੀ ਹੋਇਆ ਹੈ ਕਿ ਕੋਈ ਇਸ ਗ੍ਰੰਥ ਬਾਰੇ ਚਰਚਾ ਨਹੀ ਕਰੇਗਾ । ਫਿਰ ਭੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਸ ਗ੍ਰੰਥ ਦਾ ਕੀਰਤਨ ਹੁੰਦਾ ਹੈ । 03-08-2017 ਸਵੇਰੇ 06:40 ਤੇ ਮੰਗਲਾਚਰਨ ਇਸ ਗ੍ਰੰਥ ਵਿਚੋਂ ਪੜਿਆ ਗਿਆ  । ਦਿੱਲੀ ਬੰਗਲਾ ਸਾਹਬ ਤੋਂ ਸਰਦਾਰ ਬੰਤਾ ਸਿੰਘ ਇਸ ਗ੍ਰੰਥ ਨੂੰ  ਗੁਰੂ ਕਿਰਤ ਕਹਿ ਕਾ ਕਥਾ ਕਰਦੇ ਹਨ । ਇਹਨਾਂ ਗੱਲਾਂ ਤੋ ਤਾਂ ਇਹੀ ਸਿੱਧ ਹੁੰਦਾ ਹੈ ਕਿ ਹੁਕਮਨਾਮਾ ਸਿਰਫ ਇਸ ਗ੍ਰੰਥ ਦੇ ਵਿਰੋਧੀਆਂ ਵਾਸਤੇ ਹੀ ਹੈ । ਭਾਈ ਰਣਜੀਤ ਸਿੰਘ ਢੰਡਰੀਆ ਵਾਲੇ ਤੇ ਹਮਲਾ ਕਰਨ ਵਾਲਿਆ ਦਾ ਇਹੀ ਤਰਕ ਹੈ ਕਿ ਭਾਈ ਰਣਜੀਤ ਸਿੰਘ ਢੰਡਰੀਆ ਵਾਲਾ ਦਸਮ ਗ੍ਰੰਥ ਦਾ ਵਿਰੋਧੀ ਹੈ ।ਭਾਈ ਢੰਡਰੀਆ ਵਾਲੇ ਨੇ ਸ਼ਪਸਟੀਕਰਨ ਦਿਤਾ ਕਿ ਉਹਨਾਂ ਤਾਂ ਕਦੇ ਦਸਮ ਗ੍ਰੰਥ ਦੀ ਗੱਲ ਹੀ ਨਹੀਂ ਛੇੜੀ । ਇਸ ਦਾ ਮਤਲਬ ਇਹੀ ਹੋਇਆ ਕਿ ਇਸ ਗ੍ਰੰਥ ਦੇ ਪੱਖ ਵਿੱਚ ਬੋਲਣ ਵਾਲਿਆਂ ਦੀ ਸੁਰੱਖਿਆ ਲਈ ਸਰਕਾਰ ਉਹਨਾਂ ਦੀ ਪਿੱਠ ਤੇ ਖੜੀ ਹੋ । ਇਹੀ ਇੱਕ ਗ੍ਰੰਥ ਹੈ ਜਿਹੜ ਸਿੱਖਾਂ ਦੀ ਨਰੋਲਤਾ ਨੂੰ ਹਿੰਦੂ ਧਰਮ ਦੇ ਖਾਰੇ ਸਮੰਦਰ ਵਿੱਚ  ਗਰਕ ਕਰ ਸਕਦੀ ਹੈ । ਉਹਨਾ ਨੂੰ ਪਤਾ ਹੈ ਕਿ ਰਣਜੀਤ ਸਿੰਘ ਢੰਡਰੀਆ ਵਾਲੇ ਪਿੱਛੇ ਬੇਅੰਤ ਸੰਗਤ ਹੈ । ਉਹ ਚਾਹੁੰਦੇ ਹਨ ਕਿ ਭਾਈ ਰਣਜੀਤ ਸਿੰਘ ਢੰਡਰੀਆ ਵਾਲੇ ਦਸਮ ਗ੍ਰੰਥ ਬਾਰੇ ਬੋਲਣ ਜੇ ਤਾਂ ਉਹ ਦਸਮ ਗ੍ਰੰਥ ਦੇ ਪੱਖ ਵਿੱਚ ਬੋਲਾਗਾ ਤਾਂ ਤਾਂ ਵਾਹਵਾ !! ਜੇ ਵਿਰੋਧ ਵਿੱਚ ਬੋਲਿਆ ਤਾਂ ਪਰੋਫੋਸਰ ਦਰਸ਼ਨ ਸਿੰਘ ਦੀ ਤਰਾਂ ਸਿੱਖ  ਪੰਥ ਵਿਚੋਂ ਛੇਕਵਾ ਦਿਤਾ ਜਾਏਗਾ । ਸੰਗਤ ਖਿੰਡ ਜਾਏਗੀ ਤੇ ਭਾਈ ਰਣਜੀਤ ਸਿੰਘ ਢੰਡਰੀਆ ਵਾਲਾ ਖੁੱਡੇ ਲਾਈਨ ਲੱਗ ਜਾਏਗਾ ।
ਪੰਨਾ 10
ਅੱਜ ਸਿੱਖਾਂ ਦੀਆਂ ਸਾਰੀਆਂ ਵਿਦਿਅਕ ਅਤਾ ਧਾਰਮਿਕ ਸੰਸਥਾਵਾਂ
ਤੇ ਆਰ ਐਸ ਐਸ ਦਾ ਕਬਜਾ ਹੈ । ਰਾਸਟਰੀ ਸਿੱਖ ਸੰਗਤ ਦਾ ਕਬਜਾ ਹੈ । ਸਰਕਾਰ ਇਹਨਾਂ ਦੀ ਪਿੱਠ ਤੇ ਹੋ । ਸਿੱਖੀ ਦਾ ਘਾਣ ਕਰਨ ਲਈ ਇਹਨਾਂ ਨੂੰ ਭਾਰੀ ਲਾਲਚ ਡਿਗਰੀਆਂ ਅਤੇ ਵਿਦੇਸਾ ਵਿੱਚ ਰਹਿਣ ਦੀਆਂ ਸਾਰੀਆਂ ਸਹੂਲਤਾ ਮੁਹੱਈਆ ਕਰਵਾਈਆਂ ਜਾਦੀਆਂ ਹਨ । ਵਿਦੈਸ਼ਾ ਵਿੱਚ ਭੀ ਦਸਮ ਗ੍ਰੰਥ ਦਾ ਪ੍ਰਚਾਰ ਕਰਨ ਲਈ ਸਿੱਖ ਦਿੱਖ ਵਾਲੇ ਹਥਿਆਰਬੰਦ ਲੋਕ ਤੈਨਾਤ ਕੀਤੇ ਹੋਏ ਹਨ ।
ਐਹ ! ਦੁਨੀਆ ਦੇ  ਮਨੁੱਖਤਾ ਪ੍ਸਥ ਬੁਧੀਜੀਵੳ ਜੇ ਦੁਨੀਆ ਵਿੱਚ ਸਾਂਤੀ ਲਿਆਉਣਾ ਚਾਹੁੰਦੇ ਹੋ ਤਾ ਨਾਨਕਵਾਦ ਨੂੰ ਲਿਆਉ । ਨਾਨਕਵਾਦੀਆਂ ਦਾ ਪਹਿਲਾ ਕੰਮ ਹੈ ਮਨੁੱਖਾਂ ਨੂੰ ਖੁਦਾ ਪ੍ਸਥ ਬਣਾ ਕੇ ਉਹਨਾਂ ਦੇ ਹਿਰਦਿਆਂ ਵਿੱਚ ਮਨੁੱਖਤਾ ਦੇ ਗੁਣ ਭਰ ਕੇ ਉਹਨਾ ਨੂੰ ਸਰਬੱਤ ਦੀ ਭਲਾਈ ਲਈ ਲਗਾਉਣਾ । ਇਸ ਦੀ ਉਦਾਹਰਣ ਦਰਬਾਰ ਸਾਹਿਬ ਅੰਮ੍ਰਿਤਸਰ ਦੇਖੀ ਜਾ ਸਕਦੀ ਹੈ । ਉਥੇ ਕੋਈ ਇਹ ਨਹੀ ਪੁਛਦਾ ਕਿ ਉਹ ਕਿਥੋਂ ਆਇਆ ਹੈ। ਕੀ ਕਰਨ ਆਇਆ ਹੈ । ਕੇਹੜੀ ਜਾਤ ਵਰਣ ਦਾ ਹੈ । ਸਭ ਨੂੰ ਜੀ ਕਹਿਕੇ ਲੱਖਾਂ ਮਨੁਖਾ ਨੂੰ ਖਾਣਾ ਖਿਲਾਇਆ ਜਾਂਦਾ ਹੈ । ਇਹ ਸੱਚ ਹੈ ਕਿ ਸਿੱਖ ਠੀਕ ਤਰੀਕੇ ਨਾਲ ਦੁਨੀਆ ਨੂੰ ਨਾਨਕਵਾਦ ਬਾਰੇ ਸਮਝਾ ਨਹੀ ਸਕੇ ।
ਇਸਦਾ ਕਾਰਣ ਮੰਨੂਵਾਦ ਹੈ । ਜਿਹਨਾਂ ਨੇ ਸਿੱਖਾਂ ਨੂੰ ਖਤਮ ਕਰਨ ਲਗੇ ਆਪਣੀ ਸਾਰੀ ਸ਼ਕਤੀ ਲਗਾ ਰੱਖੀ ਹੈ । ਕਨੇਡਾ ਦੀ ਉਦਾਹਰਣ ਲੈ ਲਵੋ ਉਥੇ ਸਿੱਖਾਂ ਦੀ ਪੂਰੀ ਚੜਤ ਹੈ । ਉਹਨਾਂ ਦੀ ਚੜਤ ਵਿੱਚ ਰੁਕਾਵਟ ਪਾਉਣ ਲਈ ਇਹ ਜੀਅ ਤੋੜ ਕੋਸ਼ਿਸ ਕਰ ਰਹੇ ਹਨ । ਇਹਨਾਂ ਦੀ ਨੀਤੀ ਦੇਖੋ ! ਇਹ ਸਿੱਖਾਂ ਤੇ ਮੁਸਲਮਾਨਾ ਨੂੰ ਆਪਣਾ ਦੁਸ਼ਮਣ ਸਮਝਦੇ ਹਨ । ਇਸ ਲਈ ਇਹ ਪਾਕਿਸਤਾਨੀ ਦੀ ਸਮੱਸਿਆ ਦਾ ਹੱਲ ਯੁੱਧ ਕਹਿੰਦੇ ਹਨ । ਇਹ ਪਾਕਿਸਤਾਨੀ ਨੂੰ ਉਕਸਾਉਂਦੇ ਹਨ ਕਿ ਉਹ ਪੰਜਬ ਤੇ ਇੱਕ ਪ੍ਰਮਾਣੂ ਬੰਬ ਸੁੱਟੇ ਫਿਰ ਇਹ ਪਾਕਿਸਤਾਨ ਤੇ 10 ਪ੍ਮਾਣੂ ਬੰਬ ਸੁੱਟ ਕੇ ਉਹਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਵੇ । ਇਹ ਸਮਝਦੇ ਹਨ ਕਿ ਇਸ ਤਰਾਂ ਕਰਨ ਨਾਲ ਪੰਜਾਬ ਅਤੇ ਪਾਕਿਸਤਾਨ ਦੀ ਸਮੱਸਿਆ ਦਾ ਹੱਲ ਹੈ ਜਾਵੇਗਾ । ਸਿੱਖਾਂ ਨੂੰ ਇਹ ਇਸ ਲਈ ਮਾਰਨਾ ਚਾਹੁੰਦੇ ਹਨ ਕਿ ਇਹਨਾਂ ਨੂੰ ਇਹ ਵਹਿਮ ਹੈ ਕਿ ਬ੍ਰਾਹਮਣ ਦੁਨੀਆ ਦੀ ਸਭ ਤੋਂ ਵਧੀਆ ਨਸਲ ਹੈ । ਜਦੋ ਇਹ ਇਹਨਾਂ ਦੇ ਨਕਾਰੇ ਹੋਏ ਮਨੁੱਖ ਨੂੰ ਸਿੱਖੀ ਸਰੂਪ ਵਿੱਚ  ਬੁਲੰਦੀਆਂ ਤੇ ਹੋ ਕੇ ਇਹਨਾਂ ਸਾਹਮਣੇ ਆਉਂਦਾ ਹੈ ਤਾਂ ਇਹ ਸੜ ਭੁਜ ਜਾਦਾ ਹੈ । ਇਸ ਦੀ ਉਦਾਹਰਣ ਸਰਦਾਰ ਹਰਜੀਤ ਸਿੰਘ ਸੱਜਣ ਜੋ ਕਿ ਕਨੇਡਾ ਦਾ ਰੱਖਿਆ ਮੰਤਰੀ ਹੈ ਨਾਲ਼ ਵਰਤਾਉ ਤੋਂ ਲਈ ਜਾ ਸਕਦੀ ਹੈ ।
ਐਹ ਦੁਨੀਆ ਦੇ ਮਨੁੱਖਤਾ ਪ੍ਸਥ ਬੁਧੀਜੀਵੳ ਜੇ ਦੁਨੀਆ ਵਿੱਚ ਸਾਂਤੀ ਲਿਆਉਣਾ ਚਾਹੁੰਦੇ ਹੋ  ਤਾਂ ਦੁਨੀਆ ਵਿੱਚ ਨਾਨਕਵਾਦ ਲਿਆਉਣ ਦੀ ਕੋਸ਼ਿਸ ਕਰੋ ।
ਪੰਨਾ11
ਐ ਭਾਲਤ ਦੇ ਮੂਲ਼ ਵਾਸੀਓ ! ਮੰਨੂਵਾਦੀਆਂ ਨੇ ਆਪ ਨੂੰ ਹਮੇਸਾਂ ਸਿੱਖਾਂ ਦੇ  ਵਿਰੋਧ ਵਿੱਚ ਵਲਤ ਕੇ ਆਪਣੇ  13% ਮੰਨੂਵਾਦੀ ਲੋਕਾਂ ਲਈ ਹੀ ਰਾਜ ਨੂੰ ਪੱਕਾ ਕੀਤਾ ਹੈ । ਮੰਨੂਵਾਦ ਦਾ ਮਤਲਬ ਹੈ ਬ੍ਰਾਹਮਣ ਵਾਦ (ਪਖੰਡ) + ਪੂੰਜੀਵਾਦ  । ਇਹ ਆਪ ਜੀਆਂ ਨੂੰ ਪਖੰਡਾ ਵਿੱਚ ਉਲ਼ਝਾ ਕੇ ਆਪਣਿਆਂ ਨੂੰ ਭਾਰਤ ਲੁੱਟਣ ਦੀ ਖੁੱਲ ਦੇਂਦਾ ਆਇਆ ਹੈ । ਇਹ ਲੋਟੂ ਟੋਲਾ ਹੀ ਆਪ ਜੀਆਂ ਨੂੰ ਭਰਮਾ ਕੈ ਮੰਨੂਵਾਦੀਆਂ ਦੇ ਪਿੱਛੇ ਲਗਾਈਂ ਰਖਦਾ ਹੈ । ਅਸਲ ਨਾਨਕਵਾਦੀ ਸਿੱਖ  ਇਹਨਾਂ ਦੀ ਇਸ ਕਰਤੂਤ ਤੇ ਬਾਝ ਅੱਖ ਰੱਖ ਕੇ ਇਹਨਾ ਦਾ ਇਸ ਕੰਮ ਦੀ ਵਿਰੋਧਤਾ ਕਰਦਾ ਆਇਆ ਹੈ ਅਤੇ ਅਗੋਂ ਤੌ ਡੀ ਕਰਦਾ ਰਹੋਗਾ । ਕਿਉਂਕਿ ਨਾਨਕਵਾਦੀ ਸਿੱਖ ਇੱਸ ਨੂੰ ਪਰੇਮ ਦੀ ਖੇਡ ਸਮਝਦਾ ਆਇਆ ਹੈ । ਮੰਨੂਵਾਦੀ ਭਾਰਤੀ ਮੂਲ਼ਨਿਵਾਸੀ ਦਲਿਤਾਂ ਆਦਿ ਨੂਂ ਦਰੜਦਾ ਆਇਆ ਹੈ । ਖ਼ਾਲਸਾ ਪੰਥ ਦੀ ਸਿਰਜਨਾ ਦਾ ਨਿਸ਼ਾਨਾ ਹੀ ਦਲਿਤ ਕਲਿਆਣ ਹੈ ਇਸੇ ਲਈ ਗੁਰਮਤਿ ਦਾ ਪ੍ਕਾਸ਼ ਭਾਰਤ ਵਿੱਚ ਹੋਇਆ ਹੈ । ਜ਼ੁਲਮ ਦੇ ਨਾਸ਼ ਦੀ ਸੁਰੂਆਤ ਦਲਿਤ ਕਲਿਆਣ ਤੋ ਹੀ ਸੁਰੂ ਹੁੰਦੀ ਹੈ । ਬਦਕਿਸਮਤੀ ਨਾਲ ਇਹਨਾਂ ਸ਼ਾਤਰ ਮੰਨੂਵਾਦੀਆਂ ਨੇ ਬੜੀ ਸਫਾਈ ਨਾਲ਼ ਨਾਨਕਵਾਦੀ ਸਿੱਖਾਂ ਨੂੰ ਇਸ ਨਿਸ਼ਾਨੇ ਤੋਂ ਭਟਕਾ ਦਿੱਤਾ ਗਿਆ । ਇਹਨਾਂ ਪੂੰਜੀਵਾਦੀ ਸਿੱਖਾਂ ਨੂੰ ਪੰਜਾਬ ਲੁੱਟਣ ਦੀ ਖੁੱਲ ਦੇ ਕੇ ਆਪਣੇ ਨਾਲ਼ ਮਿਲਾ ਲਿਆ ਹੈ । ਉਹਨਾਂ ਨੂੰ ਗੁਰ ਸਿਧਾਂਤ ਤੋਂ ਲਾਂਭੇ ਕਰ ਦਿੱਤਾ ਹੈ । ਉਹਨਾਂ ਨੂੰ ਪੰਜਾਬੋਂ ਬਾਹਰ ਜਾਇਦਾਦਾਂ ਬਣਾਉਣ ਲਈ  ਸਹਇਤਾ ਕੀਤੀ ਤਾਂ ਕਿ ਜਿਸ ਵੇਲੇ ਭੀ ਉਹ ਨਾਨਕਵਾਦੀਆਂ ਦੇ ਪੱਖ ਵਿੱਚ ਲੱਗੇ ਤਾਂ ਉਹਨਾਂ ਦੀਆਂ ਜਾਇਦਾਦਾਂ ਨੂੰ ਨਵੰਵਰ 1984 ਦੀ ਤਰਾਂ ਲੁੱਟ ਲਿਆ ਜਾਏ । ਭਾਰਤ ਵਿੱਚ ਇਹਨਾ ਮੰਨੂਵਾਦੀਆਂ ਦੇ ਵਿਰੋਧ ਵਿੱਚ ਬੋਲਣ ਵਾਲੇ
1% ਸਿੱਖ ਹੀ ਹਨ ।  ਬਾਕੀਆਂ ਨੂੰ ਤਾਂ ਇਹ ਭੇਡਾਂ ਹੀ ਸਮਝਦੇ ਹਨ । ਇਹਨਾਂ ਸਿੱਖਾਂ ਨੇ  ਹੀ ਭਾਰਤ ਨੂੰ ਅਜਾਦੀ ਲੈ ਕੇ ਦਿੱਤੀ ਸੀ । ਹੁਣ ਇਹ ਟਾਹਰਾਂ ਜੋ ਮਰਜੀ ਮਾਰੀ ਜਾਣ  ਕਿਉਂਕਿ ਝੂਠ ਤੇ ਪਖੰਡ ਨੂੰ ਇਹ ਧਰਮ ਸਮਝਦੇ ਹਨ । ਹੁਣ ਇਹ ਸੱਚ ਝੂਠ ਦੀ ਲੜਾਈ ਬਣ ਗਈ  ਹੈ । ਹੁਣ ਇਹ ਦੁਨੀਆ ਵਿੱਚ ਰੌਲ਼ਾ ਪਾ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਦੀ ਰਾਖੀ ਲਈ ਹੀ ਬਲੀਦਾਨ ਦਿੱਤਾ ਸੀ । ਉਹ ਗੁਰੂ ਗੋਬੰਦ ਸਿੰਘ ਇਹਨਾਂ ਅਨੁਸਾਰ ਜਿਹਨਾਂ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਹੈ । ਦਸਮ ਗ੍ਰੰਥ ਨਿਰੋਲ ਹਿੰਦੂ ਮਤ ਵਾਲਿਆਂ ਦਾ ਗ੍ਰੰਥ ਹੈ । ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਮੰਨੂ ਸਿਮਰਤੀ ਦਾ ਅੰਤਮ ਸੰਸਕਾਰ ਕਰ ਦਿੱਤਾ ਸੀ । ਉਹਨਾਂ ਦਾ ਅਗਲਾ ਨਿਸ਼ਾਨਾ ਭਾਰਤ ਨੂੰ ਹਿੰਦੂ ਧਰਮ ਦੇ ਧਾਰਮਿਕ ਗਰੰਥ ਤੋ ਮੁਕਤੀ ਦੁਆਉਣਾ ਸੀ । ਹੁਣ ਇਹਨਾਂ ਨਾਲ਼ ਟੱਕਰ ਲੋਣ ਵਾਲੇ ਨਾਨਕਵਾਦੀ ਸਿੱਖ ਹੀ ਹਨ । ਉਹਨਾਂ ਤੋਂ ਹੀ ਇਹਨਾਂ ਨੂੰ ਖ਼ਤਰਾ ਹੈ । ਤੁਹਾਡਾ ਤੇ ਸਿੱਖਾਂ ਦਾ ਇੱਕ ਨਿਸ਼ਾਨਾ ਹੈ ਮੰਨੂਵਾਦੀਆਂ ਤੋਂ ਮੁਕਤੀ । ਆਪ ਜੀ ਦੀ ਮਦਦ ਤੋਂ ਬਗੈਰ ਇਹ ਲੜਾਈ ਜਿੱਤੀ ਨਹੀਂ ਲੜੀ ਜਾਣੀ । ਆਉ ਰਲ਼ ਕੇ ਇਸ ਪਰੇਮ ਦੀ ਖੇਡ ਨੂੰ ਖੋਡੀਏ ।
 ਪੰਨਾ 12
ਅਸੀਂ ਭਾਰਤ ਵਾਸੀ ਹਾਂ। ਭਾਰਤ ਦਾ ਇੱਕ ਸੰਵਿਧਾਨ ਹੈ । ਉਸ ਸੰਵਿਧਾਨ ਅਨੁਸਾਰ ਭਾਰਤ ਦੇ ਹਰੇਕ ਨਾਗਰਿਕ ਨੂੰ ਵੀਚਾਰ ਪਰਗਟ ਕਰਨ ਦਾ ਅਧਿਕਾਰ ਹੈ । ਇਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਹ ਲਿਖਤ ਲਿਖੀ ਹੈ ਸਿੱਖ ਰਹਿਤ ਮਰਯਾਦਾ ਸਿੱਖਾਂ ਦਾ ਕਨੂੰਨ ਹੈ । ਉਸ ਅਨੁਸਾਰ ਜੱਥੇਦਾਰ ਅਕਾਲ ਤਖਤ ਦੀ ਕੋਈ ਹੋਂਦ ਨਹੀਂ ਹੈ । ਜੇ ਸੀਨਾ ਬਸੀਨਾ ਚਲੀ ਭੀ ਆਉਂਦੀ ਹੈ ਤਾਂ ਉਹ ਜੱਥੇਦਾਰ ਭੀ ਸਿੱਖ ਰਹਿਤ ਮਰਯਾਦਾ ਦੇ ਘੇਰੈ ਵਿੱਚ ਆਉਂਦਾ ਹੈ । ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਵਾਬਦੇਹ ਹੈ ।
ਗੁਰੂ ਨਾਨਕ ਸਹਿਬ ਜੀ ਦਾ ਹੁਕਮ ਹੈ :-
ਭੂਪਤ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ।।
ਕਰਿ ਕਰਿ ਹੇਤੁ ਵਧਾਇਦੇਪਰ ਦਰਬ ਚੁਰਾਇਆ ।।
ਪੁਤ੍ ਕਲਿਤ੍ ਨ ਵੀਸਹਹਿ ਬਹੁ ਪਰੀਤਿ ਲਗਾਇਆ ।।
ਵੇਖਦਿਆ ਹੀ ਮਾਇਆ ਧਹਿ ਗਈ ਪਛੁਤਾਹਿ ਪਛੁਤਾਇਆ ।।
ਜਮਦਰ ਬਧੇ ਮਾਰੀਅਹਿ ਨਾਨਕਿ ਹਰ ਭਾਇਆ ।। 1245 ।।
ਜੱਦੇਦਾਰ ਅਕਾਲ ਤਖਤ ਦੇ ਕੰਮ ਦਾ ਲੇਖਾ ਜੋਖਾ ਗੁਰ ਨਾਨਕ ਸਾਹਿਬ ਆਪ ਕਰ ਰਹੇ ਹਨ । ਜੇ ਉਹ ਉਪਰ ਸ਼ਬਦ ਵਿੱਚ ਅੰਕਤ ਰਾਜਿਆਂ ਦੀ ਗੁਲਾਮੀ ਕਰਕੇ ਗੁਰੂ ਗ੍ਰੰਥ ਸਹਿਬ ਜੀ ਨੂੰ ਪਿੱਠ ਦੇ ਕੇ ਉਹਨਾਂ ਦੀ ਗੁਲਾਮੀ ਕਰਦਾ ਹੈ ਜਮਦਰ ਬਧੇ ਮਾਰੀਅਹਿ ਨਾਨਕਿ ਹਰ ਭਾਇਆ ਵਾਲੀ ਗੱਲ ਹੋਣੀ ਹੀ ਹੋਣੀ ਹੈ ।  ਜੇ ਜੱਥੇਦਾਰ ਅਕਾਲ ਤਖਤ ਵਰਗੇ ਇਤਨੇ ਉੱਚੇ ਆਹੁਦੇ ਤੇ ਬੈਠ ਕੇ  ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ
 ਨੂੰ ਪਿੱਠ ਦੇਵੇ ਤਾਂ ਉਹ ਬਜ਼ਰ ਕੁਰਹਿਤੀਆ ਹੈ । ਜੇ ਗੁਰ ਸਿਧਾਂਤਾਂ ਨੂੰ ਟਿੱਚ ਜਾਣ ਕੇ ਠਹਾਕਾ ਮਾਰ ਹੱਸ ਛੱਛਦਾ ਹੈ ਅਤੇ ਮੂਰਖ ਰਾਜੇ ਦੀ ਗੁਲਾਮੀ ਨੂੰ ਮੁੱਖ ਰਾੱਖ ਕੇ ਗੁਰਸਿੱਖ ਵਿਦਵਾਨਾ ਨੂੰ ਛੇਕ ਦੇਂਦਾ ਹੈ ਤਾ ਉਹ ਮਹਾ ਬਜ਼ਰ ਕੁਰਹਿਤੀਆ ਹੈ । ਸਜਾ ਜਮਦਰ ਬਧੇ ਵਾਲੀ
ਹੋਵੇਗੀ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀ ਹੈ ।
ਸਿੱਖ ਰਹਿਤ ਮਰਿਆਦਾ ਵਿੱਚ ਦਸਮ ਗ੍ਰੰਥ ਦੀਆਂ ਬਾਣੀਆਂ ਉਦੋ ਆਈਆਂ ਜਦੋਂ ਸਾਰੇ ਸੰਸਾਰ ਵਿੱਚ ਤੇਜੀ ਨਾਲ ਉੱਥਲ ਪੁੱਥਲ ਹੋ ਰਹੀ ਸੀ । ਪਹਿਲਾਂ ਸੰਸਾਰ ਜੰਗ ਫਿਰ ਭਾਰਤ ਵੰਡ ਵੇਲੇ ਸਿੱਖਾਂ ਨੇ ਹਿੰਦੂਆਂ ਤੇ ਅੰਧ ਵਿਸ਼ਵਾਸ ਕਰ ਲਿਆ। ਸਿੱਖ  ਬੇਚਾਰੇ ਬੌਂਦਲ਼ ਗਏ ਤੇ ਆਪਣੇ ਧਰਮ ਦੀ ਰਾਖੀ ਕਰਨ ਤੋਂ ਭ ਅਵੇਸਲ਼ੇ ਹੋ ਗਏ । ਸ਼ਾਤਰ ਮੰਨੂਵਾਦੀਆਂ ਦੀ  ਸ਼ਰਾਰਤ ਸਦਕਾ ਇਹ ਬਾਣੀਆਂ ਸਿੱਖ ਰਹਿਤ ਮਰਿਆਦਾ ਵਿੱਚ ਆ ਗਈਆਂ । ਸਿੱਖ ਕੌਮ ਦੇ ਬਹੁਮਤ ਨੇ ਇਹਨਾਂ ਨੂੰ ਪਰਵਾਨ ਕਰ  ਲਿਆ । ਸਰਬ ਹਿੰਦ ਸਿੱਖ ਮਿਸ਼ਨ ਬੈਰਡ ਨੇ ਆਪਣੇ ਮਤਾ ਨੰਬਰ ਇੱਕ ਮਿਤੀ 01-08-1936 ਅਤੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਮਤਾ ਨੰਬਰ 14 ਮਿਤੀ 12-10-1936 ਦੁਆਰਾ ਪ੍ਰਵਾਨਗੀ ਦਿੱਤੀ ਹੋਈ ਹੈ । ਸਿੱਖ ਰਹਿਤ ਮਰਿਆਦਾ ਜਿਵੇਂ ਹੋਂਦ ਵਿੱਚ ਆਈ ਹੈ ਉਵੇਂ ਹੀ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤਾਂ ਨੂੰ ਮੂਹਰੇ ਰੱਖ ਕੇ ਹੀ ਇਸ ਵਿੱਚ ਸ਼ੋਧ ਹੋ ਸਕਦੀ ਹੈ । ਇਸ ਵੇਲ਼ੇ ਹਰ ਗੁਰਸਿੱਖ ਨੂੰ ਇਹ ਚਲ ਰਹੀ ਸਿੰਖ ਰਹਿਤ ਮਰਿਆਦਾ ਅਨੁਸਾਰ ਚਲਣਾ ਜਰੂਰੀ ਹੈ । ਇਸ ਦੇ ਪ੍ਰਚਾਰ ਪ੍ਰਸਾਰ ਤੇ ਗੁਰੂ ਜੀ ਦੀ ਗੋਲਕ ਵਿਚੋ ਬੇਅੰਤ ਪੈਸਾ ਖਰਚ ਹੋਇਆ ਹੈ ਅਤੇ ਹੋ ਰਿਹਾ ਹੈ । ਸਿੱਖ ਰਹਿਤ ਮਰਿਆਦਾ ਦੀ ਆੜ ਵਿੱਚ ਸਾਰਾ ਦਸਮ ਗ੍ਰੰਥ ਸਿੱਖਾਂ ਦੇ ਸਿਰ ਤੇ ਨਹੀਂ ਲੱਦਿਆ ਜਾ ਸਕਦਾ । ਇਹ ਭੀ ਸੱਚ ਹੈ ਕਿ ਸਿੱਖ ਰਹਿਤ ਮਰਿਆਦਾ ਨੂੰ ਅਧਾਰ ਮੰਨ ਕੇ ਹੀ ਗੁਰੂ ਜੀ ਦੇ ਪੰਥ ਵਿੱਚ  ਏਕਤਾ ਹੋ ਸਕਦੀ ਹੈ । ਇਹ ਏਕਤਾ ਸਦਕ ਹੀ ਆਰ ਐਸ ਐਸ  ਦਾ ਸਿੱਖ  ਪੰਥ ਤੇ ਦਾਗਿਆ ਬ੍ਰਾਹਮ ਅਸ਼ਤਰ  ਫੁਸ ਹੋ ਸਕਦਾ ਹੈ । ( ਕੁਲ 12 ਪੰਨੇ ਸਮਾਪਤ)
ਗੁਰਮੇਲ ਸਿੰਘ ਸਿੰਘ ਖ਼ਲਸਾ
ਫੋਨ ਨੰਬਰ  9914701469