ਭਾਈ ਮਰਦਾਨਾ ਜੀ

0
1202

A A A

ਭਾਈ ਕਾਹਨ ਸਿੰਘ ਨਾਭਾ ਅਨੁਸਾਰ  : ਲਖੋ ਕੇ ਉਦਰ ਤੋਂ ਬਦਰੇ ਮਰਾਸੀ ਦਾ ਪੁੱਤਰ ਜੀ ਸੰਮਤ 1516 (1459 ਈਸਵੀ) ਵਿੱਚ ਤਲਵੰਡੀ ਜਨਮਿਆ ਅਤੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋਕੇ ਭਾਈ ਪਦ ਦਾ ਅਧਿਕਾਰੀ ਹੋਇਆ । ਇਹ ਦੇਸ  ਦੇਸ਼ੰਤਰਾਂ ਵਿੱਚ ਜਗਤ ਗੁਰੂ ਦੀ ਸੇਵਾ ਵਿੱਚ ਹਾਜਿਰ ਰਹਿ ਕੇ ਕੀਰਤਨ ਕਰਦਾ ਰਿਹਾ । ਇਸਦਾ ਦੇਹਾਂਤ 13 ਮੱਘਰ ਸੰਮਤ 1595 ( 1538 ਈ: )
ਨੂੰ ਅਫਗਾਨਿਸਤਾਨ ਦੇ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ ਵਿੱਚ ਹੋਇਆ । ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਦੀ ਦੇਹ ਦਾ ਹੱਥੀਂ ਸੰਸਕਾਰ ਕੀਤਾ । ਰਬਾਬ ਵਜਾਉਣ ਕਰਕੇ ਰਬਾਬੀ ਦੀ ਉਪਾਥੀ ਦਾ ਅਧਿਕਾਰੀ ਹੋਇਆ । ਭਾਈ ਮਰਦਾਨਾ ਜੀ ਦੇ ਨਾਮ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸ਼ਲੋਕ ਹਨ ।
ਭਾਈ  ਬਾਲੇ ਵਾਲੀ ਸੱਭ ਤੋਂ ਵੱਡੀ ਜਨਮ ਸਾਖੀ ਅਤੇ ਸ੍ਰੀ ਗੁਰੂ ਨਾਨਕ ਪ੍ਕਾਸ ਪੂਰਬ ਆਰਧ ( ਭਾਗ ਦੂਜਾ ) ਕਿਰਤ ਕਵੀ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਜੋ ਕਿ ਡਾਕਟਰ ਕਿਰਪਾਲ ਸਿੰਘ ਜੀ ਨੇ ਸੰਪਾਦਿਤ ਕੀਤੀ ਹੈ । ਇਹ ਪੁਸਤਕਾ ਨਿਰੋਲ ਸਨਾਤਨੀ ਧਰਮ ਅਨੁਸਾਰ ਲਿਖੀਆਂ ਗਈਆਂ ਹਨ । ਇਹਨਾਂ ਵਿੱਚ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸਾਥੀ ਤਂ ਲਿਖਿਆ ਹੈ ਪਰ ਅਕਲ ਤੋ ਖਾਲੀ ਰਿਹਾ । ਭਾਈ ਮਰਦਾਨਾ ਜੀ ਨੂੰ ਭੁੱਖੜ ਅਤੇ ਬੇਅਕਲਾ ਚਿਤਰਿਆ ਹੈ । ਗੁਰੂ ਨਾਨਕ ਪ੍ਰਕਾਸ਼ ਦੇ ਪੰਨਾ ਨੰਬਰ 329 ਤੇ ਬਾਲਾ ਸੰਧੂ ਨੇ ਭਾਈ ਮਰਦਾਨਾ ਜੀ ਨੂੰ ਮੂਰਖ ਤੱਕ  ਕਿਹਾ ਹੈ । ਇਸੇ ਪੁਸਤਕ ਦੇ ਪੰਨਾ ਨੰਬਰ 703 ਉਪਰ ਲਿਖਿਆ ਹੈ ” ਮੈ (ਬਾਲੇ ਨੇ ) ਸੁਣ ਕੇ ਮਨ ਵਿੱਚ ਵਿਚਾਰਿਆ :- ਇਸ ਨੇ
( ਮਰਦਾਨੇ ਨੇ ) ਡੂੰਮਾ ਵਾਲੀ ਆਦਤ ਨਹੀ ਛੱਡੀ ਆਪਣੀਂ ਅੱਖੀਂ ਇਤਨੀ ਮਹਿਮਾ ਵਾਖ ਕੇ ਭੀ ਗੁਰੂ ਜੀ ਦਾ ਅਨੁਸਾਰੀ ਬਣ ਕੇ ਨਹੀ ਰਹਿੰਦਾ ” ਇਉਂ ਇਹਨਾਂ ਪੁਸਤਕਾਂ ਵਿੱਚ ਹੋਰ ਭੀ ਲਿਖਿਆ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਰੀਆਂ ਉਦਾਸੀਆਂ ਵਿੱਚ ( ਪ੍ਚਾਰ ਫੇਰੀਆਂ ) ਭਾਈ ਮਰਦਾਨਾ ਜੀ ਤੋ ਸਾਰੇ ਤਜਰਬੇ ਕਰਵਾਏ । ਇੱਕ ਇਸਤਰੀ ਰਾਜ ਦੇ ਦੇਸ਼ ਵਿੱਚ  ਤਾਂ ਭੇਡੂ ਤਕ ਭੀ ਬਣਿਆ ਦਿਖਾਇਆ ਹੈ । ਇਹਨਾਂ ਪੁਸਤਕਾਂ ਵਿੱਚੋਂ ਇਹ ਭੀ ਸਿੱਧ ਹੁੰਦਾ ਹੈ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਸਾਰੀ ਉਮਰ ਦਾ ਸਾਥੀ ਸੀ ।
ਪੰਚਮ ਪਾਤਸਾਹ ਗੁਰੂ ਅਰਜਨ ਸਾਹਿਬ ਜੀ ਦ ਗੁਰਬਾਣੀ ਫੁਰਮਾਨ ਹੈ :-
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਹੇ ।।
ਗਰੂ ਨਾਨਕੁ ਜਿਨ ਸੁਣਿਆ ਪੇਖਿਆ
ਸੇ ਫਿਰਿ ਗਰਭਾਸ ਨਾ ਪਰਿਆ ਰੇ ।। (612)
ਜਿਵੇਂ ਰੇਤ ਦੇ ਵਿਸ਼ਾਲ ਮਾਰੂਥਲ ਵਿੱਚ ਪਈ ਸੋਨੇ ਦੀ ਕਣੀ ਦੂਰੋਂ ਨਜ਼ਰ ਆ ਜਾਂਦੀ ਹੇ ਏਵੇਂ ਹੀ ਇਹਨਾਂ ਪੁਸਤਕਾਂ ਵਿੱਚੋ ਭੀ ਗੁਰਮਤਿ ਦੀ ਗੱਲ ਲੱਭ ਪੈਂਦੀ ਹੈ । ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਭਾਈ ਮਰਦਾਨਾ ਜ ਦਾ ਅੰਤਮ ਵਾਰਤਾਲਾਪ । ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੇ ਦਿਨ ਨੇੜੇ ਸਨ । ਮਹਾਂਪੁਰਸ਼ਾ ਨੂੰ ਇਹਨਾਂ ਗੱਲਾਂ ਦਾ ਆਭਾਸ ਹੋ ਜਾਂਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ  ਭਾਈ ਮਰਦਾਨਾ ਜੀ ਨੂੰ ਕਿਹਾ । ਭਾਈ ਜੀ । ਬ੍ਰਾਹਮਣ ਦੀ ਮਿਰਤਕ ਦੇਹ ਨੂੰ ਜਲ ਪ੍ਵਾਵਾਹ ਕਰ ਦਿੱਤਾ ਜਾਂਦਾ ਹੈ । ਖੱਤਰੀ ਦੀ ਨੂੰ ਜ਼ਲ਼ਾਇਆ ਜਾਂਦਾ ਹੈ । ਵੈਸ਼ ਦੀ ਨੂੰ ਖੁੱਲ੍ਹਾ ਸੁੱਟ ਦਿੱਤਾ  ਜਾਂਦਾ ਹੈ । ਸੂਦਰਾਂ ਦੀ ਮਿਰਤਕ ਦੇਹ ਨੂੰ ਦੱਬ ਦਿੱਤਾ ਜਾਂਦ ਹੈ । ਹੁਣ ਤੂੰ ਦੱਸ । ਤੇਰੀ ਮਿਰਤਕ ਦੇਹ ਨੂੰ ਕਿਹੜੀ ਰੀਤੀ ਨਾਲ ਸੰਸਕਾਰਿਆ ਜਾਏ । ਗੁਰਬਾਣੀ ਵਿੱਚ  ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ :-
ਮ : 1
ਇੱਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ।।
ਇਕਿ ਪਾਣ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ।।
ਨਾਨਕ ਏਵ ਨਾ ਜਾਪਈ ਕਿਥੇ ਜਾਇ ਸਮਾਹਿ ।। (648)
ਭਾਵ :- ਕੋਈ ਤਾਂ ਆਪਣੇ ਸਬੰਧੀ ਦੀ ਮਿਰਤਕ ਦੇਹ ਨੂੰ ਜਲ਼ਾ ਦੇਂਦਾ ਹੈ । ਕੋਈ ਦੱਬ ਦੇਂਦਾ ਹੈ । ਕੋਈ ਜਾਨਵਰਾਂ ਨੂੰ ਖਾਣ ਲਈ  ਪਾ ਦੇਂਦਾ ਹੈ । ਕੋਈ ਜਲ ਪ੍ਰਵਾਹ ਕਰ ਦੇਂਦਾ ਹੈ । ਪਾਰਸੀ ਲੋਕ ਇੱਕ ਉੱਚਾ ਚਬੂਤਰਾ ਬਣਾ ਕੇ ( ਜਿਸਨੂੰ ਉਹ ਹਸਣਾ ਕਹਿੰਦੇ ਹਨ ) ਉਪਰ ਰੱਖ ਦੇਂਦਾ ਹਨ ਤਾਂਕਿ ਇੱਲਾ ਆਦਿ ਖਾ ਸਕਣ ।
ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਫਿਰ ਕਿਹਾ । ਜੇ ਤੂੰ ਕਹੇਂ ਤਾਂ ਤੇਰੀ ਮਿਰਤਕ ਦੇਹ ਨੂੰ ਧਰਤੀ ਵਿੱਚ ਦੱਬ ਕੇ ਇੱਟਾਂ ਦੀ ਮਟੀ ਬਣਾ ਦੇਈਏ ? ਭਾਈ ਮਰਦਾਨਾ ਜੀ ਨੇ ਕਿਹਾ । ਗੁਰੂ ਜੀ । ਮੈਨੂੰ ਮਾਸ ਦੀ ਮਟੀ ਵਿੱਚੋਂ ਕੱਢ ਕੇ ਕਿਉਂ ਇੱਟਾਂ ਦੀ ਮਟੀ ਵਿੱਚ ਕੈਦ ਕਰਦੇ ਹੋ ? ਗੁਰੂ ਜੀ ਨੇ ਕਿਹਾ । ਭਾਈ ਜੀ ।ਤੁਸੀਂ ਅਸਲ ਬ੍ਰਾਹਮ ਨੂੰ ਪਛਾਣ ਲਿਆ ਹੈ । ਭਾਈ ਮਰਦਾਨਾ ਜੀ ਨੇ ਕਿਹਾ  । ਤੁਸੀ ਬ੍ਰਾਹਮ ਨੂੰ ਪਛਾਣਿਆ ਹੈ । ਮੈਂ ਤਾਂ ਤੁਹਾਨੂੰ ਪਛਾਣਿਆ ਹੈ । ਹੁਣ ਆਪ ਵਿੱਚ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ । ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ।ਇਸ ਵਾਕ ਵਿੱਚੋ ਸ਼ਬਦ ‘ਬਹੁਤਾ’ ਹਟਾ  ਦੇਵੋ । ਭਾਈ ਮਰਦਾਨਾ ਜੀ ਨਾ ਕਿਹਾ । ਜੋ ਤੁਹਾਡੇ ਚਿੱਤ ਆਇਆ ਤੁਸੀਂ ਆਖ ਦਿੱਤਾ  ਜੋ ਮੇਰਾ ਚਿੱਤ ਆਇਆ ਮੈਂ ਆਖ ਦਿੱਤਾ  ! ਇਸ ਵਾਰਤਾਲਾਪ ਵਿੱਚੋਂ ਗੁਰਬਾਣੀ ਦੇ ਇਸ ਸਿਧਾਂਤ ਦੀ ਪੁਸ਼ਟੀ ਹੁੰਦੀ ਹੈ :-
ਗੁਰੂ ਸਿੱਖ  ਸਿੱਖ ਗੁਰੂ ਹੈ
ਏਕੋ ਗੁਰ ਉਪਦੇਸ ਚਲਾਏ ।। ( 444 )
ਹੁਣ ਤੱਕ ਕਲਮ ਤੇ ਕਬਜਾ ਬ੍ਰਾਹਮਣਵਾਦਆਂ ਦੇ ਹੱਥ ਹੋਣ ਕਾਰਨ ਭਾਈ ਮਰਦਾਨਾ ਜੀ ਨੂੰ ਸਿੱਖਾਂ ਦੀ ਸੂਚੀ ਵਿੱਚ ਹੀ ਨਹੀਂ ਲੈ ਰਹੇ । ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਈ ਮਰਦਾਨਾ ਜੀ ਦੇ ਇੱਕ ਸੰਪਰਨ ਸ਼ਬਦ ਨੂੰ ਦੋ ਸ਼ਲੋਕ ਹੀ ਦਸੀ ਜਾ ਰਹੇ ਹਨ ਉਹ ਭੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਰਚੇ ਦਸੇ ਜਾਂਦੇ ਹਨ । ਉਹਨਾਂ ਅਨੁਸਾਰ ਭਾਈ ਮਰਦਾਨਾ ਜੀ ਰਚਿਤ ਨਹੀ ਹਨ ਫਿਰ ਤਾਂ ਉਹਨਾ ਅਨੁਸਾਰ ਭਾਈ ਮਰਦਾਨਾ ਜੀ ਗੁਰਸਿੱਖਾਂ ਦੀ ਸ਼੍ਰੇਣੀ ਵਿੱਚ ਹੀ ਨਹੀ ਆਉਂਦੇ । ਗੁਰੂ ਗ੍ਰੰਥ ਸਾਹਿਬ ਜੀ ਵਿੱਚ  6 ਗੁਰੂ ਸਾਹਿਬਾਨ 15 ਭਗਤ 11 ਭੱਟ ਅਤੇ 3 ਗੁਰਸਿੱਖਾਂ ਦੀ ਬਾਣੀ ਹੋਈ ਜੋ ਕਿ 35 ਬਣਦੇ ਹਨ । ਜਦੋਂ ਇਹ ਵਿਦਵਾਨ ਸ਼ਬਦ  ‘ ਸ਼ਬਦ’ ਥਾਲ ਵਿਚ ਤਿਂਨ ਵਸਤੂ ਪਈਉ ਦੀ ਵਿਆਖਿਆ ਕਰਦੇ ਹਨ ਤਾਂ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ਼ 36 ਮਹਾਪੁਰਖਾਂ ਦੀ ਬਾਣੀ ਰੂਪੀ 36 ਪ੍ਕਾਰ ਦਾ ਭੋਜਨ ਪਰੋਸਿਆ ਪਿਆ ਹੈ । ਫਿਰ ਉਹ 35 ਨੂੰ 36 ਬਣਾਉਣ ਲਈ ਪੰਜਵੇ ਟਾਇਰ ਦੀ ਤਰਾਂ ਭਾਈ ਮਰਦਾਨਾ ਜੀ ਨੂੰ ਭੀ ਬਾਣੀਕਾਰਾਂ ਵਿੱਚ ਜੋੜ ਲੈਂਦੇ ਹਨ । ਇਹ ਬ੍ਰਾਹਮਣਵਾਦੀ ਭਾਈ ਮਰਦਾਨਾ ਜੀ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਰਦਾਸਤ ਹੀ ਨਹੀਂ ਕਰਦੇ । ਇਹਨਾਂ ਅਨੁਸਾਰ ਭਾਈ ਮਰਦਾਨਾ ਜੀ ਇੱਕ  ਕਰੇਲਾ ਦੂਜਾ ਨਿੰਮ ਚੜਿਆ ਹੈ । ਇੱਕ ਤਾਂ ਭਾਈ ਮਰਦਾਨਾ ਜੀ ਨੂੰ ਨੀਚ ਮਰਾਸੀ ਡੂੰਮ ਸਮਝਦੇ ਹਨ । ਦੂਜਾ ਉਹ ਮੁਸਲਮਾਨ ਸਮਝਦੇ ਹਨ । ਮੁਸਲਮਾਨਾ ਨੂੰ ਤਾਂ ਇਹਨਾਂ ਸੁਰੂ ਤੋਂ ਹੀ ਸਿੱਖਾਂ ਦਾ ਦੁਸਮਣ ਪ੍ਚਾਰਿਆ ਹੈ । ਜੂਨ 2017 ਦੀ ਹੀ ਗੱਲ ਲੈ ਲਵੋ । ਭਾਰਤੀ ਸਿੱਖਾਂ ਨੇ ਪਾਕਿਸਤਾਨ ਵਿੱਚ ਰਹਿ ਗਏ ਆਪਣੇ ਗੁਰਧਾਮਾਂ ਦੀ ਯਾਤਰਾ ਲਈ ਠੀਕ ਵੀਜੇ ਆਦਿ ਪ੍ਰਾਪਤ ਕਰਕੇ  ਟਿਕਟਾਂ ਆਦਿ ਲੈ ਕੇ ਗੱਡੀ ਵਿੱਚ ਭੀ ਬੈਠ ਗਏ । ਭਾਰਤ ਸਰਕਾਰ ਨੇ ਗੱਡੀ ਬਾਰਡਰ ਤੇ ਰੋਕ ਦਿੱਤੀ । ਪਾਕਿਸਤਾਨ ਜਾਣ ਦੀ ਮਨਾਹੀ ਕਰ ਦਿੱਤੀ । ਦੂਜੇ ਪਾਸੇ ਪਾਕਿਸਤਾਨ ਵਾਲੇ ਇਹਨਾਂ ਭਾਰਤੀ ਸਿੱਖਾਂ ਦੇਸੁਆਗਤ ਲਈ ਫੁੱਲ ਮਾਲਾਵਾਂ ਲਈ ਪੜੇ ਸਨ । ਪਾਕਿਸਤਾਨ ਵਾਲੇ ਪਾਸੇ ਤੋਂ ਭਾਈ ਮਰਦਾਨਾ ਟ੍ਸਟ ਵਲੋਂ ਸੁਆਗਤੀ ਟੀਮ ਭੇਜੀ
ਗਈ ਸੀ ।
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 553 ਤੇ ਭਾਈ ਮਰਦਾਨਾ ਜੀ ਦਾ ਇੱਕ ਸੰਪੂਰਨ ਸ਼ਬਦ ਉਸੇ ਤਰਂ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਹੇਠ ਅੰਕਤ ਹਿਵੇਂ ਬਾਕੀ ਗੁਰੂਆਂ ਦੀ ਬਾਣੀ ਤੇ ਹੁੰਦਾ ਹੈ । ਬਿਹਾਗੜੇ ਦੀ ਵਾਰ ਮਹਲਾ ਚੌਥਾ ਵਿੱਚ ਕੁੱਲ 21 ਸੰਪੂਰਨ ਸ਼ਬਦ ਹਨ । ਪਹਿਲੇ 6 ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦੇ ਹਨ । ਸਤਵੇਂ ਸ਼ਬਦ ਵਿੱਚ ਇੱਕ ਸ਼ਲੋਕ ਗੁਰੂ ਅਮਰਦਾਸ ਜੀ ਦਾ ਅਤੇ ਇੱਕ ਸ਼ਲੋਕ ਅਤੇ ਪਉੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ । ਅਠਵਾਂ ਨੌਵਾਂ ਤੇ ਦਸਵਾਂ ਸ਼ਬਦ ਫਿਰ ਗੁਰੂ ਅਮਰਦਾਸ ਸਾਹਿਤ ਜੀ ਦੇ ਹਨ । ਗਿਆਰਵੇਂ ਸ਼ਬਦ ਵਿੱਚ ਇੱਕ ਸ਼ਲੋਕ ਗੁਰੂ ਰਾਮਦਾਸ ਜੀ ਦਾ ਅਤੇ ਇੱਕ ਸ਼ਲੋ ਤੇ ਪਉੜੀ ਗੁਰੂ ਅਮਰਦਾਸ  ਸਹਿਬ ਜੀ ਦੀ ਹੈ ।
ਬਾਹਰਵਾਂ ਇੱਕ ਸੰਪੂਰਨ ਸ਼ਬਦ ਉਸੇ ਤਰਾਂ ਤਰਤੀਬ ਵਿੱਚ ਹੈ ਜਿਵੇਂ ਪਹਿਲਾਂ ਸ਼ਲੋਕ ਮ: , ਮ: , ਪਉੜੀ । ਇਵੇਂ ਹੀ ਭਾਈ ਮਰਦਾਨਾ ਜੀ ਦਾ ਸ਼ਬਦ ਹੈ । ਜਿਵੇਂ
ਸ਼ਲੋਕ ਮਰਦਾਨਾ ਪਹਿਲਾ , ਮਰਦਾਨਾ ਪਹਲਾ , ਪਉੜੀ ਹੈ । ਤੇਹਰਵਾਂ ਸ਼ਬਦ ਗੁਰੂ  ਅਮਰਦਾਸ ਜੀ ਦਾ ਅਤੇ ਚੌਧਵਾਂ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ ।
ਅਗਲੇ ਦੋ ਸ਼ਬਦ ਫਿਰ ਗੁਰੂ ਅਮਰਦਾਸ ਜੀ ਦੇ ਹਨ । ਸਤਰਵੇਂ ਸ਼ਬਦ ਵਿੱਚ  ਇੱਕ  ਸ਼ਲੋਕ ਭਗਤ ਕਬੀਰ ਜੀ ਦਾ ਅਤੇ ਇੱਕ ਸ਼ਲੋਕ ਤੇ ਪਉੜੀ ਗੁਰੂ ਅਮਰਦਾਸ ਜੀ ਦੇ ਹਨ । ਅਗਲੇ ਦੋ ਸ਼ਬਦ 18/19 ਫਿਰ  ਗੁਰੂ ਅਮਰਦਾਸ ਜੀ ਦੇ ਹਨ । ਵੀਹਵਾਂ ਇੱਕ ਸ਼ਬਦ ਗੁਰੂ ਨਾਨਕ ਸਹਿਬ ਜੀ ਦਾ ਹੈ ਇੱਕੀਵਾੰ ਅਤੇ ਆਖਰੀ ਸ਼ਬਦ ਗੁਰੂ ਅਮਰਦਾਸ ਸਹਿਬ ਜੀ ਦਾ ਹੈ । ਸਾਰੇ ਸ਼ਬਦ ਸ਼ੁਧ ਹਨ ।
ਇਹ ਬਿਊਰਾ ਦੇਣ ਦਾ ਮਕਸਦ ਇਹ ਸਿੱਧ ਕਰਨਾ ਹੈ ਕਿ ਭਾਈ ਮਰਦਾਨਾ ਜੀ ਦਾ ਇੱਕ  ਸੰਪੂਰਨ ਸ਼ਬਦ ਹੈ ਨਾ ਕਿ ਦੋ ਸ਼ਲੋਕ । ਬਾਕੀ ਗੁਰੂਆਂ ਦੀ ਤਰਾਂ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਹੇਠ ਹੈ । ਇਹ ਹੈ ਭਾਈ ਮਰਦਾਨਾ ਜੀ ਦਾ ਸ਼ਬਦ
ਸਲੋਕੁ ਮਰਦਾਨਾ 1 ।।
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ  ।।
ਕਰੋਧ ਕਟੋਰੀ ਮੀਹਿ ਭਰੀ ਪੀਲਾਵਾ ਅਹੰਕਾਰੁ ।।
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ।।
ਕਰਣੀ ਲਾਹਣਿ ਸਤ ਗੁੜੁ ਸਚੁ ਸਰਾ ਕਰਿ ਸਾਰੁ ।।
ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸ ਆਹਾਰੁ
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ।।1।।
ਮਰਦਾਨਾ 1 ।।
ਕਾਇਆ ਲਾਹਣਿ ਆਪੁ ਮਦੁ ਮਜ਼ਲਸ ਤਰਿਸ਼ਨਾ ਧਾਤੁ ।।
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ।।
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ।।
ਗਿਆਨ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ।।
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ।। 2 ।।
ਕਾਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ।।
ਸਤਸੰਗਤ ਸਿਉ ਮੇਲਾਪ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ 
ਪੀ ਪੀ ਕਟਹਿ ਬਿਕਾਰ ।। 3 ।।
ਪਉੜੀ ।। 
ਆਪੇ ਸੁਰਿ ਨਰ ਗਣ ਗੰਧਰਵਾ ਆਪੇ ਖਟ ਦਰਸਨ ਕੀ ਬਾਣੀ ।।
ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ।।
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ।।
ਆਪੈ ਨਾਲ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ।।
ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹਿ ਜਾਣੀ ।। 12 ।।
ਇੱਥੇ ਸ਼ਬਦ ਪੂਰਾ ਹੋਇਆ । 
ਗੁਰਮੇਲ ਸਿੰਘ ਖਾਲਸਾ ਗਿਆਸਪੁਰਾ
ਫੌਨ ਨੰਬਰ 9914701469