ਬੜੂ ਵਾਲੇ ਠੱਗਾਂ ਦੇ ਚੇਲਿਆਂ ਦੀ ਅਮਰੀਕਾ ਦੇ ਸੂਬੇ ਨਿਵਾਡਾ ਦੀ ਕਚਿਹਰੀ ‘ਚ ਹਾਰ

ਸਿੱਖ ਭਾਈਚਾਰੇ ਨੂੰ ਇਹ ਪੜ੍ਹ ਕੇ ਬੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਠੱਗਾਂ ਨੇ ਬਹੁਤ ਚਿਰ ਚੰਮ ਦੀਆਂ ਚਲਾਈਆਂ ਤੇ ਆਪਾਂ ਮਾਰ ਖਾਂਦੇ ਗਏ। ਠੱਗ ਠੱਗੀਆਂ ਮਾਰਦੇ ਰਹੇ ਤੇ ਅਸੀਂ ਸਹਾਰਦੇ ਰਹੇ। ਠੱਗ ਝੂਠ ਬੋਲ ਬੋਲ ਸਾਡੇ ਖੀਸੇ ਖਾਲੀ ਕਰਦੇ ਰਹੇ ਤੇ ਅਸੀਂ ਕਰਵਾਉਂਦੇ ਰਹੇ। ਠੱਗ ਸਿੱਖੀ ਦੇ ਨਾਮ ਦੇ ਠੱਗੀ ਮਾਰਦੇ ਰਹੇ ਤੇ ਅਸੀਂ ਠੱਗ ਹੁੰਦੇ ਰਹੇ। ਠੱਗ ਬਾਬਾ ਜੀ ਕਦੀ ਤਾਂ ਇਹ ਸੋਚ ਲੈਂਦੇ ਕਿ ਬਹੁਤ ਹੋ ਗਿਆ ਬੱਸ ਕਰੀਏ। ਪਰ ਕਹਿੰਦੇ ਹਨ ਕਿ ਜਿਹੜੇ ਪਸ਼ੂ ਨੂੰ ਰੱਸੇ ਚੱਬਣ ਦੀ ਆਦਤ ਪੈ ਜਾਵੇ ਉਹ ਰੱਸਾ ਚੱਬਣੋ ਨਹੀਂ ਹੱਟਦਾ ਭਾਂਵੇਂ ਆਪਾਂ ਲੱਖ ਵਾਰ ਕਿੱਲੇ ਨੂੰ ਗੋਹਾ ਲਾਈਏ। ਜਦੋਂ ਗੋਹਾ ਸੁੱਕੇਗਾ ਪਸ਼ੂ ਆਪਣੀ ਆਦਤ ਮੁਤਾਬਕ ਪੈਰ ਨਾਲ ਸੁੱਕੇ ਗੋਹੇ ਨੂੰ ਲਾਹ ਕੇ ਫਿਰ ਰੱਸਾ ਚੱਬੇਗਾ ਹੀ ਚੱਬੇਗਾ।

ਪਿਛਲੇ ਸਾਲ ਅਗਸਤ /ਸਤੰਬਰ 2016 ਨੂੰ ਵੈਨਕੂਵਰ ਤੋਂ ਪਰੋਗਰਾਮ “ਦਿਲਾਂ ਦੀ ਸਾਂਝ” ਜਿਸ ਨੂੰ ਸਿਰਦਾਰ ਕੁਲਦੀਪ ਸਿੰਘ ਸਿਰਦਾਰ ਖੇਲਾ ਸਿੰਘ ਗਿੱਲ ਦੇ ਰੈਡਿਓ ਕੇ.ਪੀ.ਆਰ.ਆਈ. ਤੇ ਹੋਸਟ ਕਰਦੇ ਹਨ ਤੇ ਸਿਰਦਾਰ ਅਮਰਜੀਤ ਸਿੰਘ ਦੁੱਗਲ ਕੈਲੇਫੋਰਨੀਆ ਅਤੇ ਸਿਰਦਾਰ ਜਗਰੀਤ ਸਿੰਘ ਗਿੱਲ ਵਰਜੀਨੀਆ ਤੋਂ ਬੜੂ ਵਾਲੇ ਅਕਾਲ ਟਰੱਸਟ ਵਲੋਂ ਚਲਾਈਆਂ ਜਾ ਰਹੀਆਂ ਅਕੈਡਮੀਜ਼ ਬਾਰੇ ਸੱਚ ਬੋਲਣ ਲਈ ਮੈਦਾਨ ਵਿਚ ਨਿੱਤਰੇ। ਸਿਰਦਾਰ ਅਮਰਜੀਤ ਸਿੰਘ ਦੁੱਗਲ ਨੇ ਬੜੇ ਨਿਧੱੜਕ ਹੋ ਕੇ ਦੱਸਿਆ ਕਿ ਕਿਵੇਂ ਬਾਬਾ ਇਕਬਾਲ ਸਿੰਘ ‘ਬੜੂ ਸਾਹਿਬ ਵਾਲੇ’ ਰਾਜ਼ੌਰੀ ਗਾਰਡਨ ਉਨ੍ਹਾ ਦੇ ਘਰੋਂ ਬਾਬਾ ਜੀ ਬਣ ਕੇ ਸਮਾਜ਼ ਵਿਚ ਉਬਾਰੇ ਗਏ, ਕਿਸ ਤਰ੍ਹਾਂ ਦੀਆਂ ਸਕੀਮਾਂ ਕਰ ਕਰਕੇ ਉਸ ਨੇ ਇਸ ਬਾਬਾ ਜੀ ਦੀ ਹਰ ਤਰ੍ਹਾਂ ਮੱਦਦ ਕੀਤੀ ਅਤੇ ਅੰਤ ਨੂੰ ਇਸ ਬਾਬੇ ਨੇ ਕਿਵੇਂ ਉਸ ਦਾ ਘਰ ਹੀ ਉਜਾੜ ਦਿੱਤਾ। ਸਿਰਦਾਰ ਅਮਰਜੀਤ ਸਿੰਘ ਅੱਜ-ਕੱਲ੍ਹ ਇਕੱਲਾ ਹੈ, ਉਸ ਦਾ ਕਪੜੇ ਦਾ ਵਪਾਰ ਵੀ ਬੰਦ ਹੋ ਚੁੱਕਾ ਹੈ ਤੇ ਉਹ ਬੜੀ ਮੁਸ਼ਕਕਲ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ।

ਇਸੇ ਹੀ ਤਰ੍ਹਾਂ ਸਿਰਦਾਰ ਜਗਰੀਤ ਸਿੰਘ ਗਿੱਲ ਨੇ ਦੱਸਿਆ ਕਿ ਉਸ ਦੇ ਪਿਤਾ ਸਿਰਦਾਰ ਗੁਰਬਖਸ਼ ਸਿੰਘ ਗਿੱਲ, ਜਿਹੜੇ ਖੇਤੀਬਾੜੀ ਯੂਨੀਵਰਸਿਟੀ ਵਿਚ ਡੀਨ ਸਨ, ਨੇ ਬਾਬਾ ਇਕਬਾਲ ਸਿੰਘ ਦੀ ਸ਼ੁਰੂਆਤ ਵਿਚ ਅਕੈਡਮੀਜ਼ ਖੋਲਣ ਵਿਚ ਮੱਦਦ ਕੀਤੀ। ਸੰਤ ਤੇਜਾ ਸਿੰਘ ਵਲੋਂ ਬਣਾਏ ਗਏ ਟਰੱਸਟ ਵਿਚ ਉਹ ਵੀ ਟਰੱਸਟੀ ਸਨ। ਸਿਰਦਾਰ ਗੁਰਬਖਸ਼ ਸਿੰਘ ਗਿੱਲ ਨੂੰ ਵੀ ਬਾਬਾ ਇਕਬਾਲ ਸਿੰਘ ਨੇ ਕਿਵੇਂ ਟਰੱਸਟੀ ਦੇ ਅਹੁਦੇ ਤੋਂ ਲਾਂਬੇ ਕੀਤਾ। ਜਗਰੀਤ ਸਿੰਘ ਗਿੱਲ ਦੇ ਚਾਚਾ ਜੀ ਵੀ ਟਰੱਸਟੀ ਸਨ ਨੂੰ ਵੀ ਲਾਂਬੇ ਕਰ ਦਿੱਤਾ ਗਿਆ ਹੈ ਜਦੋਂ ਕਿ ਸੰਤ ਤੇਜਾ ਸਿੰਘ ਵਲੋਂ ਬਣਾਏ ਗਏ ਟਰੱਸਟ ਵਿਚ ਇਹ ਸ਼ਰਤ ਹੈ ਕਿ ਕਿਸੇ ਵੀ ਟਰੱਸਟੀ ਨੂੰ ਜਿਉਂਦੇ ਜੀਅ ਹਟਾਇਆ ਨਹੀਂ ਜਾਵੇਗਾ। ਸਿੱਖ ਸੰਗਤੇ ਜਿਸ ਵਾਈਸ-ਚਾਂਸਲਰ ਡਾ. ਖੇਮ ਸਿੰਘ ਨੂੰ ਤੁਸੀਂ ਆਪਣੇ ਕਈ ਕਈ ਹਜ਼ਾਰ ਡਾਲਰਾਂ ਦੇ ਚੈਕ ਦੇ ਕੇ ਨਿਵਾਜਦੇ ਰਹੇ ਹੋ ਉਹ ਵੀ ਇਸ ਟਰੱਸਟੀ ਦੇ ਅਹੁਦੇ ਤੋਂ ਲਾਂਬੇ ਕਰ ਦਿੱਤੇ ਗਏ ਹਨ। ਸਿਰਦਾਰ ਜਗਰੀਤ ਸਿੰਘ ਗਿੱਲ ਨੇ ਹੋਰ ਵੀ ਬਹੁਤ ਸਾਰੀਆਂ ਕਮੀਆਂ ਤੋਂ ਪੰਜਾਬੀਆਂ ਨੂੰ ਜਾਣੂ ਕਰਾਇਆ ਜਿਵੇਂ ਬੱਚਿਆਂ ਨੂੰ ਮਾਰਨਾ-ਕੁੱਟਣਾ, ਜ਼ਬਰਦਸਤੀ ਵਾਲ ਕੱਟਣੇ ਆਪ ਤੇ ਦੋਸ਼ ਲਾ ਕੇ ਬੱਚਿਆਂ ਨੂੰ ਅਕੈਡਮੀ ਤੋਂ ਬਾਹਰ ਕਰਨਾ, ਕੁੱਝ ਬੱਚਿਆਂ ਦਾ ਮਾਰਿਆ ਜਾਣਾ, ਕੁੱਝਕੁ ਦਾ ਡਿਪਰੈਸ਼ਨ ਵਿਚ ਚਲੇ ਜਾਣਾ ਆਦਿ। ਅਸਲ ‘ਚ ਸੱਚ ਇਹ ਹੈ ਕਿ ਜੋ ਵੀ ਬੱਚਾ ਬੱਚੀ, ਆਦਮੀ ਅਤੇ ਔਰਤ ਗੁਰਬਾਣੀ ਨੂੰ ਪੜ੍ਹਦਾ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਹੀ ਨਹੀਂ ਸਕਦਾ।

ਅਕਾਲ ਟਰਸਟ ਦੇ ਬੁਲਾਰਿਆਂ ਦੇ ਮੁਤਾਬਕ ਹੁਣ ਤਕ ਪਿੰਡ ਚੀਮਨਿਆ ਵਿਚ ਚੱਲ ਰਹੇ ਕੇਸ ਤੇ ਤਿੰਨ ਕਰੋੜ ਰੁਪਿਆ ਖਰਚ ਹੋ ਚੁੱਕਿਆ ਹੈ। ਖਾਲਸਾ ਜੀ ਤੁਹਾਡਾ ਦਿੱਤਾ ਹੋਇਆ ਦਸਵੰਦ ਇਹ ਲੋਕ ਕਿਵੇਂ ਉਜਾੜ ਰਹੇ ਹਨ।  ਜੇ ਕਿਤੇ ਇਹ ਲੋਕ ਤੁਹਾਡੇ ਦਿੱਤੇ ਹੋਏ ਪੈਸੇ ਦੀ ਠੀਕ ਵਰਤੋਂ ਕਰਦੇ ਤਾਂ ਕਚਿਹਰੀਆਂ ਵਿਚ ਵਕੀਲਾਂ ਨੂੰ ਦਿੱਤੇ ਹੋਏ ਪੈਸੇ ਨਾਲ ਹੀ ਕਈ ਪ੍ਰੀਵਾਰਾਂ ਦੀ ਗਰੀਬੀ ਕੱਟੀ ਜਾ ਸਕਦੀ ਸੀ। ਝੂਠਿਆਂ ਨੂੰ ਮਿਰਚਾਂ ਤਾਂ ਲੱਗਣੀਆਂ ਹੀ ਹੋਈਆਂ। ਇੱਥੇ ਹੀ ਬੱਸ ਨਹੀਂ। ਅਕਾਲ ਟਰੱਸਟ ਵਲੋਂ ਪਰੈਸ ਤੇ ਵੀ ਕਈ ਕੇਸ ਕੀਤੇ ਹੋਏ ਹਨ ਕਿ ਉਹ ਇਨ੍ਹਾ ਦੀਆਂ ਕਮਜ਼ੋਰੀਆਂ ਨੂੰ ਅਖਬਾਰਾਂ ਵਿਚ ਕਿਉਂ ਥਾਂ ਦਿੰਦੇ ਹਨ।

ਚਲੋ ਜੋ ਹੋਇਆ ਸੋ ਹੋਇਆ। ਮੁਕਦੀ ਗੱਲ ਇਹ ਹੈ ਕਿ 6 ਅਕਤੂਬਰ 2016 ਨੂੰ ਕੀਤਾ ਹੋਇਆ ਨਿਵਾਡਾ ਦੀ ਕਚਿਹਰੀ ਵਿਚ ਕੇਸ 12 ਪਰੈਲ 2017 ਨੂੰ ਖਾਰਜ਼ ਕਰ ਦਿੱਤਾ ਗਿਆ ਹੈ ਅਤੇ ਫਿਰ ਤੋਂ ਅਪੀਲ ਕਰਨ ਤੇ ਵੀ ਰੋਕ ਲਾ ਦਿੱਤੀ ਗਈ ਹੈ। ਸੰਗਰੂਰ ਜ਼ਿਲਾ ਪੱਧਰੀ ਕਚਿਹਰੀ ਵਿਚ ਵੀ ਕੇਸ ਚੱਲ ਰਹੇ ਹਨ। ਉੱਥੇ ਵੀ ਅਕਾਲ ਟਰੱਸਟ ਵਾਲੇ ਬੜੀ ਕਸੂਤੀ ਸਥਿਤੀ ਵਿਚ ਫਸਦੇ ਜਾ ਰਹੇ ਹਨ। ਸਿਰਦਾਰ ਗੁਰਬਖਸ਼ ਸਿੰਘ ਗਿੱਲ ਵਲੋਂ ਪਹਿਲਾਂ ਕਿਤੇ ਖਾਲੀ ਕਾਗਜ਼ ਤੇ ਕਰ ਕੇ ਦਿੱਤੇ ਦਸਤਖਤਾਂ ਹੇਠ ਆਪਣੀ ਮਰਜ਼ੀ ਨਾਲ ਹੀ ਇਕ ਕੇਸ ਵਾਪਸ ਲੈਣ ਲਈ ਅਕਾਲ ਟਰੱਸਟ ਨੇ ਸਿਰਦਾਰ ਗੁਰਬਖਸ਼ ਸਿੰਘ ਗੱਲ ਵਲੋਂ ਪਾਵਰ ਔਫ ਅਟਾਰਨੀ ਬਣਾ ਕੇ ਕਚਿਹਰੀ ਵਿਚ ਦਿੱਤੀ ਗਈ ਜੋ ਹੁਣ ਗਲਤ ਸਾਬਤ ਹੋ ਰਹੀ ਹੈ ਕਿਉਂ ਕਿ ਹਰ ਪਾਵਰ ਔਫ ਅਟਾਰਨੀ ਭਾਰਤੀ ਸ਼ਫਾਰਤਖਾਨੇ ਵਿਚੋਂ ਅਟੈਸਟ ਹੋ ਕੇ ਜਾਵੇਗੀ ਤਾਂ ਸਹੀ ਮੰਨੀ ਜਾਵੇਗੀ। ਪਰ ਝੂਠੀ ਬਣਾਈ ਗਈ ਪਾਵਰ ਔਫ ਅਟਾਰਨੀ ਭਾਰਤੀ ਸ਼ਫਾਰਤਖਾਨੇ ਵਿਚੋਂ ਕਿਵੇਂ ਅਟੈਸਟ ਹੋ ਸਕਦੀ ਸੀ? ਝੂਠਾ ਝੂਠ ਦਾ ਹੋਰ ਸਹਾਰਾ ਲੈਂਦਾ ਲੈਂਦਾ ਆਪਣੇ ਆਪ ਝੂਠ ਦੀ ਦਲਦਲ ਵਿਚ ਧੱਸਦਾ ਹੀ ਚਲਾ ਜਾਂਦਾ ਹੈ। ਸੱਤ ਪੰਨਿਆਂ ਦੇ ਕੇਸ ਵਿਚੋਂ ਜ਼ਰੂਰੀ ਜ਼ਰੂਰੀ ਸੱਤਰਾਂ ਨਾਲ ਲਾ ਦਿੱਤੀਆਂ ਗਈਆਂ ਹਨ। ਜੇਕਰ ਪੂਰਾ ਕੇਸ ਪੜ੍ਹਨਾ ਵੀ ਹੋਵੇ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿਕ ਕਰੋਗੇ ਤਾਂ ਖੁੱਲ ਜਾਵੇਗਾ।

UNITED STATES DISTRICT COURT

DISTRICT OF NEVADA

ETERNAL CHARITY FOUNDATION,

 

 

etal.,

Plaintiff(s),

v.

BBC BROADCASTING, INC., et al.,

Defendant(s).

 

ase No. 2:16-CV-2336 JCM (CWH)

ORDER

……..

On October 6, 2016, plaintiffs filed the underlying complaint against defendants BBC, KPRI, Khela, Gill, Kuldip Singh (“Singh”), and Amarjit Singh Duggal (“Duggal”), alleging six causes of action: (1) defamation; (2) slander per se; (3) libel per se; (4) false light; (5) preliminary and permanent injunction; (6) intentional interference with prospective economic advantage. (ECF No. 1).

 

Case 2:16-cv-02336-JCM-CWH Document 73 Filed 04/12/17 Page 1 of 7

Case 2:16-cv-02336-JCM-CWH Document 73 Filed 04/12/17 Page 7 of 7

  1. Conclusion

Accordingly,

IT IS HEREBY ORDERED, ADJUDGED, and DECREED that BBC’s motion to dismiss (ECF No. 17) be, and the same hereby is, GRANTED WITHOUT PREJUDICE consistent with the foregoing.

IT IS FURTHER ORDERED that Gill’s motion to dismiss (ECF No. 23) be, and the same hereby is, GRANTED WITHOUT PREJUDICE consistent with the foregoing.

IT IS FURTHER ORDERED that plaintiffs’ motion for leave to amend/correct complaint (ECF No. 58) be, and the same hereby is, DENIED.

DATED April 12, 2017.

__________________________________________

UNITED STATES DISTRICT JUDGE

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079