ਖਾਲਸਾ ਪੰਥ ਦੀ ਸਿਰਜਨਾ ਦਾ ਨਿਸ਼ਾਨਾ ਦਲਿਤ ਕਲਿਆਣ

0
354

A A A

ਵਾਹਿਗੁਰੂ ਜੀ ਦੇ ਹੁਕਮ ਨਾਲ਼ ਗੁਰੂ ਨਾਨਕ ਸਾਹਿਬ ਜੀ ਦੀ ਮੱਤ ਦਾ ਪ੍ਰਕਾਸ਼ ਭਾਰਤ ਵਰਸ਼ ਵਿੱਚ ਹੋਇਆ ਹੈ । ਸਿੱਖ ਇਸ ਨੂੰ ਗੁਰਮਤਿ  ਆਖਦੇ ਹਨ । ਭਾਰਤ ਵਰਸ਼ ਦਾ ਇੱਕ ਵਿਸ਼ਾਲ ਜਨ ਸਮੂਹ ਦਲਿਤ ਸਮਾਜ ਹਜਾਰਾਂ ਸਾਲਾਂ ਤੋ ਦਰੜਿਆ ਜਾ ਰਿਹਾ ਹੈ । ਬਿਪਰ ਮੰਨੂ ਨੇ ਭਾਰਤੀ ਲੋਕਾਂ ਨੂੰ ਮੋਟੇ ਮੋਟੇ ਚਾਰ ਭਾਗਾਂ ਵਿੱਚ ਵੰਡਿਆ ਹੈ । ਬ੍ਰਾਹਮਣ , ਖੱਤਰੀ , ਵੈਸ਼ ਤੇ ਸ਼ੂਦਰ  । ਅੱਗੇ ਇਹਨਂ ਦੀਆਂ ਹਜਾਰਾਂ ਸ਼ਾਖਾਵਾਂ ਹਨ । ਸਭ ਤੋਂ ਹੇਠਾਂ ਸ਼ੂਦਰ ਹਨ । ਜਿਹਨਾਂ ਦਾ ਕੰਮ ਹੈ ਸੇਵਾ ਕਰਨੀ । ਕਿਰਤ ਕਰਨੀ । ਇਸ ਕੰਮ ਲਈ ਇਹਨਾ ਦਾ ਨਾਮ ਪੈ ਗਿਆ ਕਮੀਣ । ਨਫਰਤ ਦੇ ਪਾਤਰ ਭੀ ਏਹੀ ਹਨ । ਬਰਾਹਮਣ ਸਭ ਤੋਂ ਉੱਪਰ ਬੈਠਾ ਹੈ ।ਅੱਜ ਭੀ ਉਪਰ ਹੀ ਹੈ । ਭਾਰਤ ਵਰਸ਼

ਦੀਆਂ ਸਾਰੀਆਂ ਸੰਵੇਦਨਸ਼ੀਲ ਪਦਵੀਆਂ ਤੇ ਬਰਾਹਮਣ ਬੈਠਾ ਹੈ । ਦੂਸਰੇ ਨੰਬਰ ਤੇ ਹੈ ਖੱਤਰੀ ਜੋ ਕਿ ਬ੍ਰਾਹਮਣ ਦੀ ਰਾਖੀ ਕਰਦਾ ਹੈ  ।

ਤੀਜੇ ਨੰਬਰ ਤੇ ਵੈਸ਼ ਹੈ ਜੋ ਕਿਬ੍ਰਾਹਮਣ ਖੱਤਰੀ ਲਈ ਧਨ ਦਾ ਪ੍ਰਬੰਧ ਕਰਦਾ ਹੈ । ਆਖਰ ਵਿੱਚ ਸ਼ੂਦਰ ਹੈ ਜੋ ਕਿ ਉੱਪਰ ਦੀਆਂ ਤਿੰਨਾ ਜਾਤਾਂ ਲਈ ਖੂਨ ਪਸੀਨੇ ਦੀ ਕਿਰਤ ਕਰਦਾ ਹੈ ਉੱਪਰਲੀਆਂ ਜਾਤਾਂ

ਵਾਲੇ ਇਸ ਕਿਰਤੀ  ਨੂੰ ਛੂੰਹਣਾ ਭੀ ਪਾਪ ਸਮਝਦੇ ਹਨ । ਸ਼ੂਦਰ ਜਿਤਨਾ ਮਰਜੀ ਪੜ੍ਹ ਲਿਖ ਜਾਵੇ ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਵਰਗਾ ਅਫਸਰ ਭੀ ਲੱਗ ਜਾਵੇ ਫਿਰ ਭੀ ਬ੍ਰਾਹਮਣ ਚਪੜਾਸੀ ਉਸ ਨੂੰ ਨਫਰਹੀ ਕਰਦਾ ਹੈ । ਇਹ ਹਾਲਤ ਅੱਜ ਭੀ ਹੈ ।ਹੁਣੇ ਹੁਣੇ ਦੀ ਗੱਲ ਹੈ ਬੰਗਾਲ ਹਾਈ ਕੋਰਟ ਦਾ ਇੱਕ ਜੱਜ ਮਿਸਟਰ ਕਰਣਨ ਜੋ ਕਿ ਸ਼ੂਦਰ ਹੈ । ਉਸਦੇ ਆਪਣੇ ਬਿਆਨਾਂ ਅਨੁਸਾਰ  ‘ ਸੁਪਰੀਮ ਕੋਰਟ ਜੱਜਾਂ ਦੇ ਬੈਂਚ ਨੇ ਉਸਦਾ ਸਮਾਜਕ ਬਾਈਕਾਟ ਕੀਤਾ ਹੋਇਆ ਹੈ ।ਇਸਦੀ ਸਿਕਾਇਤ ਉਸਨੇ ਭਾਰਤ ਦਾ ਰਾਸਟਰਪਤੀ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕੀਤੀ ਉਸਦੀ ਕਿਸੇ ਨੇ ਵੀ ਨਹੀਂ ਸੁਣੀ । ਉਲਟਾ ਉਸ ਦੀਆਂ ਨਿਆਇਕ ਸ਼ਕਤੀਆਂ ਖੋਹ ਲਈਆਂ

ਗਈਆਂ ।

ਗੁਰੂ ਨਾਨਕ ਸਾਹਿਬ ਜੀ ਨੇ ਇਸ ਸਮੱਸਿਆ ਨੂੰ ਸਮਝ ਕੇ ਇਹਨਾਂ ਦੀ ਬਾਂਹ ਫੜੀ ਹੈ । ਮੰਨੂ ਸਿਮਰਤੀ ਅਨੁਸਾਰ ਉੱਚੀ ਜਾਤ ਵਿੱਚ ਪੱਕੇ ਹੋਣ ਲਈ ਜਨੇਊ ਸੰਸਕਾਰ ਜਰੂਹੀ ਹੁੰਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ ਇਸ ਜਨੇਊ ਸੰਸਕਾਰ ਦਾ ਵਿਰੋਧ ਕੀਤਾ ਸੀ । ਨੀਚਾਂ ਤੋਂ ਭੀ

ਨੀਚਾਂ ਨਾਲ ਖੜੇ ਹੋਣ ਦਾ ਐਲਾਨ ਇਹ ਫੁਰਮਾਨ ਜਾਰੀ ਕਰਕੇ ਕੀਤਾ ਸੀ  ;-

ਨੀਚਾ ਅੰਦਰਿ ਨੀਚ ਜਾਤੁ ਨੀਚੀ ਹੂ ਅਤਿ ਨੀਚੁ ।।

ਨਾਨਕ ਤਿਨਿ ਕੇ ਸੰਗ ਸਾਥਿ ਵਡਿਆ ਸਿਉ ਕਿਆ ਰੀਸ ।।

ਜਿਥੈ ਨੀਚੁ ਸਮਾਲੀਅਨ ਤਿਥੈ ਨਦਰਿ ਤੇਰੀ ਬਖਸ਼ੀਸ਼ ।।15 ।।

ਗੁਰੂ ਜੀ ਨੇ ਸੰਸਾਰ ਦੇ ਲੋਕਾਂ ਨੂੰ ਇਹ ਸਮਝਿਆ ਕਿ ਵਾਹਿਗੁਰ , ਰੱਬ

ਅਲਾਹ ਗਾਡ ਇਕ ਹੈ। ਉਹ ਸਾਡਾ ਸਾਰਿਆਂ ਦਾ ਪਿਤਾ ਹੈ । ਅਸੀ  ਸਾਰੇ ਉਸਦੇ ਬੱਚੇ ਹਾਂ । ਰੱਬ ਦਾ ਘਰ ਸਭ ਬਰਾਬਰ ਹਨ ।

‘ ਨਾਨਕ ਉਤਮ ਨੀਚੁ ਨ ਕੋਇ ‘ ।।

ਮੰਨੂਵਾਦੀ ਕਿਲੇ ਦੀ ਨੀਂਹ ਜਾਤਪਾਤ ਉਪਰ ਰੱਖੀ ਹੋਈ ਹੈ । ਬਾਬਾ ਨਾਨਕ ਜੀ ਨੇ ਇਸ ਨੀਂਹ ਤੇ ਹੀ ਭਾਰੀ ਭਰਕਮ ਵਾਰ ਕੀਤਾ ਹੈ ।

ਬਸ ! ਮੰਨੂਵਾਦੀ ਬਾਬੇ ਦੇ ਵਿਰੋਧੀ ਹੋ ਗਏ ਅਤੇ ਬਾਬਰ ਨੂੰ ਫੜਾ ਦਿੱਤਾ ਗਿਆ ਸੀ ਅਤੇ ਬਾਬਰ ਨੇ ਬਾਬੇ ਨਾਨਕ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ । ਪੰਜਵੇਂ ਨਾਨਕ ਨੇ ਦਲਿਤ ਭਗਤਾਂ ਦੀ ਬਾਣੀ ਨੂੰ ਸਤਿਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਪਾਦਿਤ ਕਰ ਦਿੱਤਾ । ਬਿਪਰ ਸੜ ਭੁੱਜ ਗਿਆ । ਉਹ ਇਕੱਠੇ ਹੋ ਕੇ ਜਹਾਂਗੀਰ ਕੋਲ ਗਏ ਅਤੇ ਬਾਬੇ ਨਾਨਕ ਨੂੰ ਇਸਲਾਮ ਵਿਰੋਧੀ ਹੋਣਾ ਦਸਿਆ ਗਿਆ । ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ । ਵਿਚਲੀ ਗੱਲ ਨਾ ਸਮਝਣ ਕਰਕੇ ਕਈ ਸਿੱਖ ਮੁਸਲਮਾਨਾ ਦੇ ਵਿਰੁੱਧ ਹੋ ਗਏ । ਅਸਲ ਵਿੱਚ ਬਿਪਰ ਨੇ ਹਰ ਵਾਰ  ਸਿੱਖਾਂ ਦੇ ਨਿਸ਼ਾਨੇ ਦਲਿਤ ਕਲਿਆਣ ਤੋਂ ਭਟਕਾਇਆ ਹੀ ਹੈ । ਗੁਰਹਰਗੋਬਿੰਦ ਸਾਹਿਬ ਜੀ ਨੂੰ ਭੀ ਗੁਆਲੀਅਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ । ਬਾਬੇ ਕਿਆਂ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਹੀ ਵੜਨ ਨਹੀਂ ਦਿੱਤਾ ਗਿਆ । ਗੁਰੂ ਕੇ ਪਹਿਲਾਂ ਕੀਰਤਪੁਰ ਫਿਰ

ਆਨੰਦਪੁਰ ਸਾਹਿਬ ਆ ਗਾਏ । ਅੱਜਤੱਕ  ਸ੍ਰੀ  ਅੰਮ੍ਰਿਤਸਰ ਸਾਹਿਬ

ਬਾਬਰ ਕਿਆਂ ਦੇ ਅਧੀਨ ਹੈ । ਜਿਵੇਂ ਮੋਦੀ ਭਾਰਤ ਦਾ ਹਿੰਦੂਕਰਨ ਕਰਨ ਲਈ ਜੁਟਿਆ ਹੈ ਅਤੇ ਔਰੰਗਜ਼ੇਬ ਦੀ ਰੀਸੋ ਰੀਸ ਇਸ ਨੇ ਭੀ ਇਹ ਕੰਮ ਕਸਮੀਰ ਤੋਂ ਸੁਰੂ ਕੀਤਾ ਹੈ ਉਵੇਂ ਹੀ ਔਰੰਗਜ਼ੇਬ ਨੇ ਭੀ ਭਾਰਤ ਦਾ ਇਸਲਾਮੀਕਰਣ ਕਸ਼ਮੀਰ ਤੋਂ ਹੀ ਸੁਰੂ ਕੀਤਾ ਸੀ । ਪੰਡਿਤ  ਕਿਰਪਾ ਰਾਮ ਦੀ ਅਗਵਾਈ ਵਿੱਚ ਇੱਕ ਕਸ਼ਮੀਰੀ ਹਿੰਦੂ

ਹਿੰਦੂਆਂ ਦਾ ਝੁੰਡ ਮਦਤ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਸਨ । ਗੁਰਮਤਿ ਦੇ ਸਿਧਾਂਤ ਅਨੁਸਾਰ

‘ ਜੋ ਸ਼ਰਨ ਆਏ ਤਿਸ ਕੰਠ ਲਾਏ ‘ ਅਤੇ ਸਭ ਦੇ ਧਰਮ ਦੀ ਅਜਾਦੀ ਲਈ  ਦਿੱਲੀ ਜਾਕੇ ਸ਼ਹੀਦੀ ਦਿੱਤੀ ਸੀ । ਗੁਰੂ ਜੀ ਦਾ ਕੱਟਿਆ ਸ਼ੀਸ਼ ਦੇਖ ਕੇ ਕਸ਼ਮੀਰੀ ਹਿੰਦੂ ਤਾਂ ਦਹਿਲ ਕੇ ਪਹਾੜੀ ਹਿੰਦੂ ਰਾਜਿਆ ਦੀ ਸ਼ਰਨ ਵਿੱਚ ਚਲੇ ਗਏ ਸਨ । ਉਹਨਾ ਨਾਲ ਮਿਲ ਕੇ ਗੁਰੂ ਜੀ  ਨਾਲ ਵੈਰ ਵਿੱਢ ਲਿਆ । ਕਾਰਨ ਇਹ ਸੀ  :- ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਬਰਾਬਰ ਕਰਨ ਲਈ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਨੂੰ ਇੱਕੋ ਬਾਟੇ ਵਿੱਚੋਂ ਇੱਕ ਦੂਜੇ ਦੀ ਜੂਠ ਪਿਆਈ ਸੀ ਇਸ ਸੰਸਕਾਰ ਨੂੰ ਗੁਰੂ ਜੀਨੇ ਅੰਮ੍ਰਿਤ ਸੰਚਾਰ ਕਿਹਾ ਸੀ । ਪਹਾੜੀ ਹਿੰਦੂ  ਸ਼ੂਦਰਾਂ ਨਾਲ ਬਰਾਬਰ ਬੈਠ ਕੇ ਅੰਮ੍ਰਿਤ ਨਹੀਂ ਛੱਕਣਾ ਚਾਹੁੰਦੇ ਸਨ । ਇਸ ਲਈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵੈਰੀ ਬਣ ਗਏ । ਗੁਰੂ ਜੀ ਨਾਲ  ਚਾਰ ਲੜਾਈਆਂ  ਲੜੀਆ ਹਰ ਵਾਰ ਮੂੰਹ ਦੀ ਖਾਂਦੇ ਰਹੇ । ਅਖੀਰ ਮੁਗਲ ਫੌਜ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ । ਗੁਰੂ ਜੀ ਨੇਆਪਣਾ ਸਰਬੰਸ ਵਾਰ ਦਿੱਤਾ । ਔਰੰਗਜ਼ੇਬ ਜੋਕਿ ਉਸ ਵੇਲੇ ਭਾਰਤ ਦੇ ਦੱਖਣ ਵਿੱਚ ਸੀ ਉਹਨਾਂ ਨਾਲ ਸਿੱਧੀ ਗੱਲਬਾਤ ਕਰਨ।ਲਈ ਦੱਖਣ ਵੱਲ ਨੂੰ ਚਾਲੇ ਪਾ ਲਏ। ਗੁਰੂ ਜੀ ਜਦੋਂ ਨਾਦੇੜ ਪਹੁੰਚੇ ਤਾਂ ਖ਼ਬਰ ਮਿਲੀ ਕਿ ਔਰੰਗਜ਼ੇਬ ਚੜ੍ਹਾਈ ਕਰ ਗਿਆ । ਗੁਰੂ  ਜੀ ਔਰੰਗਜ਼ੇਬ ਨੂੰ ਸਿੱਧੇ ਤੌਰ ਤੇ ਇਹ ਸਮਝਾਉਣਾ ਚਹੁੰਦੇ ਸਨ ਕਿ ਉਹਨਾਂ ਦਾ ਨਿਸ਼ਾਨਾ ਤਾਂ ਮਨੁਖੀ ਅਧਿਕਾਰਾਂ ਦੀ ਰਾਖੀ ਕਰਨਾ ਹੈ ।

ਲੋਕਾਂ ਨੂੰ ਇਕ ਕਰਕੇ ਇਕ ਰੱਬ ਨਾਲ ਮਿਲਾਉਣਾ ਹੈ । ਸਰਬੱਤ ਦਾ ਭਲਾ ਕਰਨਾ ਹੈ ਪਰ ਬਿਪਰਾਂ ਤੁਹਾਨੂੰ ਝੂਠੀਆਂ ਖ਼ਬਰਾਂ ਦਿੱਤੀਆਂ ਤੇ

ਤੁਸੀਂ ਸਾਡੇ ਵਿਰੁੱਧ  ਹੋ ਗਏ ।  ਕੁਦਰਤੀ ਔਰੰਗਜ਼ੇਬ ਨਾਲ ਗੁਰੂ ਜੀ ਦਾ ਮੇਲ਼ ਨਾ ਹੋਇਆ । ਨਾਂਦੇੜ  ਵਿਖੇ  ਗੁਰੂ ਜੀ ਦਾ ਮੇਲ਼ ਇੱਕ ਬੈਰਾਗੀ ਸਾਧੂ ਮਾਧੋਦਾਸ  ਨਾਲ ਹੋ ਗਿਆ । ਗੁਰੂ ਜੀ ਤੇ ਦੋ ਪਠਾਣਾ  ਨੇ  ਇੱਕ  ਮਾਰੂ ਹਮਲਾ ਕੀਤਾ ਸੀ । ਗੁਰੂ ਜੀ ਨੂੰ ਇਹ ਭੀ ਪਤਾ ਸੀ ਕਿ ਉਹਨਾਂ ਨੇ ਇਸ ਸੰਸਾਰ ਨੂੰ ਸਰੁਰਕ ਤੌਰ ਤੇ ਜਲਦੀ ਛੱਡ  ਜਾਣਾ ਹੈ । ਇਨ ਗਰੀਬ  ਸਿੰਘਨ ਕੋ ਦੀਓ ਪਾਤਿਸਾਹੀ ਵਾਲਾ ਪਰੱਣ ਅਜੇ ਬਾਕੀ ਹੈ । ਮਾਧੋਦਾਸ  ਬੈਰਾਗੀ  ਦੀ ਸ਼ਕਤੀ ਨੂੰ ਗੁਰੂ ਜੀ ਪਛਾਣ ਕੇ

ਉਸ ਨੂੰ ਗੁਰਮਤਿ  ਦੀ ਸਿੱਖਿਆ  ਦੇ ਕੇ  ਬੈਰਾਗੀਪੁਣੇ ਦਾ ਪਾਖੰਡ ਛੁਡਾਇਆ । ਤਿਆਰ ਕੀਤਾ । ਆਪਣਾ ਬੰਦਾ ਬਣਾ ਕੇ ਨਾਮ ਰੱਖਿਆ  ‘ ਬੰਦਾ ਸਿੰਘ ਬਹਾਦਰ ‘ । ਹੁਕਮ ਦਿੱਤਾ । ਜ਼ੁਲਮੀ ਮੁਗਲ ਰਾਜ ਦੀ ਜੜ  ਪੰਜਾਬ ਵਿੱਚੋਂ ਪੁਟਣੀ ਹੈ । ਖ਼ਾਲਸਾ ਰਾਜ ਦੀ ਸਥਾਪਨਾ ਕਰਨ ਤੋਂ ਬਾਅਦ ਇਹ ਕੰਮ ਜਰੂਰੀ ਕਰਨੇ ਹਨ । ਵੇਹਲੜ ਚੌਧਰੀਆਂ ਦੀਆ  ਜ਼ਮੀਨਾ ਤੇ ਜਿਹੜੇ ਖੇਤ ਮਜ਼ਦੂਰ  ਖੇਤੀ ਕਰਦੇ ਹਨ ਉਹ ਜ਼ਮੀਨਾਂ ਖੇਤ ਮਜਦੂਰਾਂ ਦੇ ਨਾਮ ਕਰ ਦੇਣੀਆਂ । ਖੇਤ ਮਜ਼ਦੂਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦੇਣੇ ਹਨ । ਦੂਸਰਾ ਹੁਕਮ  । ਜਿਹਨਾਂ ਜਰਨੈਲਾਂ ਦੀ ਮਧਤ ਨਾਲ ਖ਼ਾਲਸਾ ਰਾਜ ਦੀ ਪਰਾਪਤੀ

ਕੀਤੀ ਹੋਵੇ ਉਹਨਾਂ ਨੂੰ ਹੀ ਰਾਜ ਭਾਗ ਸੰਭਾਲ ਦੇਣਾ । ਆਪ ਰਾਜ ਸਿੰਘਸਿੰਘਨ ਨਾਲ ਚਿੰਮੜਣਾ ਨਹੀ। ਇਹ ਕੰਮ ਕਰਕੇ ਆਪ ਨੇ ਆਪਣੇ ਘਰ ਰਿਆਸੀ  (ਜੰਮੂ ) ਚਲੇ ਜਾਣਾ । ਆਖਰੀ ਹੁਕਮ ਇਹ ਕੀਤਾ । ਮੁਗਲ ਰਾਜ ਛੇ ਪੀਹੜੀਆਂ ਤੋਂ ਚਲਿਆ ਆ ਰਿਹਾ ਹੈ । ਮੁਗਲਾਂ ਨੇ ਹਰ ਹੀਲਾ ਵਰਤ ਕੇ ਤੁਹਾਡੇ ਤੋਂ ਰਾਜ ਖੋਹਣਾ ਹੈ ।  ਤੁਸੀਂ ਖ਼ਾਲਸਾ ਪੰਥ ਤੇ ਸੰਕਟ ਆਉਣ ਤੇ ਅਗਵਾਈ ਜਰੂਰ ਕਰਨੀ ਹੈ । ਬੇਸ਼ਕ ਇਸ ਦੀ ਤੁਹਾਨੂੰ ਭਾਰੀ ਕੀਮਤ  ਕਿਉਂ ਨਾ ਚੁਕਾਉਣੀ ਪਵੇ !

ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾ ਦੀ ਹੂ-ਬ-ਹੂ  ਤਾਮੀਲ ਕੀਤੀ ਸੀ । ਖ਼ਾਲਸਾ ਰਾਜ  ਦੀ ਪਰਾਪਤੀ ਕੀਤੀ । ਵੇਹਲੜ ਚੌਧਰੀਆਂ ਦੀਆਂ ਜ਼ਮੀਨਾਂ ਨੂੰ ਖੇਤ ਮਜ਼ਦੂਰਾਂ ਦੇ ਨਾਮ ਕੀਤਾ । ਫਤਿਹ ਸਿੰਘ  ਬਾਜ ਸਿੰਘ  ਆਲੀ ਸਿੰਘ  ਮਾਲੀ ਸਿੰਘ  ਆਦਿ ਨੂੰ ਖ਼ਾਲਸਾ  ਰਾਜ ਦੀ ਵਾਗ ਡੋਰ ਸੌਂਪ ਦੇ ਆਪ ਆਪਣੇ ਪਰਿਵਾਰ ਨਾਲ ਰਿਆਸੀ ਚਲੇ ਗਏ ਸਨ । ਇਉਂ ਗੁਰੂ  ਗੋਬਿੰਦ ਸਿੰਘ ਜੀ ਨੇ ਆਪਣੇ ਗਰੀਬ  ਸਿੰਘਾਂ ਨਾਲ ਵਾਅਦਾ :

ਜਿਨ ਕੀ ਜਾਤ ਆਉਰ ਕੁਲ ਮਾਹੀ ।

ਸਿਰਦਾਰੀ ਨ ਭਈ ਕਿਦਾਹੀ  ।

ਇਨਹੀ ਕੋ ਸਰਦਾਰ ਬਨਾਊ ।

ਤਬੈ ਗੋਬਿੰਦ ਸਿੰਘ ਨਾਮ ਕਹਾਊ  ।। ਪੂਰਾ ਕੀਤਾ ।
ਭਾਗ ਦੂਜਾ  ਅਤੇ  ਅੰਤਮ ( ਗੁਰਮੇਲ ਸਿੰਘ ਖਾਲਸਾ ਗਿਆਸਪੁਰਾ )

ਖ਼ਾਲਸਾ ਰਾਜ ਤੇ ਸੰਕਟ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਫੌਜ  ਦੀ ਅਗਵਾਈ ਲਈ ਹਾਜਰ ਹੋ ਗਿਆ । ਬੇਸ਼ਕ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ ਕਿਉਂਕਿ  ਬਿਪਰਾਂ ਦੀ ਮਦਦ ਨਾਲ ਮੁਗਲ ਫੌਜ ਨੇ ਬਾਬਬੰਦਾ ਸਿੰਘ ਬਹਾਦਰ ਨੂੰ ਫੜਨ ਲਈ ਜਾਲ਼ ਵਿਛਾਇਆ ਹੋਣ ਕਰਕੇ  ਗ੍ਰਿਫ਼ਤਾਰ ਕਰ ਲਿਆ ਗਿਆ  । ਦਿੱਲੀ ਵਿਚ  ਭਾਰੀ ਤਸੀਹੇ ਦਿੱਤੇ ਅਤੇ ਸ਼ਹੀਦ ਕਰ ਦਿੱਤਾ । ਅੱਜ  ਜਿਹੜੇ ਜ਼ਮੀਨਾਂ ਦੇ ਮਾਲਕ ਹਨ ਉਹ ਮੁਗਲ ਰਾਜ ਵੈਲੇ ਦੇ ਖੇਤ ਮਜਦੂਰ ਸਨ। ਹੁਣ ਉਹੀ ਖੇਤ ਮਜ਼ਦੂਰ ਮਾਲਕ ਜੱਟ ਬਣਕੇ ਗੁਰੂ ਜੀ ਦੇ ਸਿਧਾਂਤਾਂ ਨੂੰ ਪਿੱਠ ਦੇਈ ਬੈਠੇ ਹਨ । ਆਪਣੇ ਅਜੋਕੇ ਖੇਤ ਮਜ਼ਦੂਰਾਂ (ਦਲਿਤਾਂ)

ਨੂੰ ਆਪਣੇ ਦੁਸ਼ਮਣ ਬਣਾ ਲਿਆ ਅਤੇ ਜ਼ਮੀਨ ਦੇ ਨਸ਼ੇ ਵਿੱਚ ਅੰਨੇ ਬੋਲ਼ੇ ਹੋ ਕੇ ਮੰਨੂਵਾਦੀ  ਬਿਪਰਾਂ ਦੀ ਗੁਲਾਮੀ ਝੱਲ ਰਹੇ ਹਨ । ਬਿਪਰ

ਭੀ ਪੂਰਾ ਸ਼ਾਤਰ ਹੈ ਉਹ ਸਮਝਦਾ ਹੈ ਕਿ ਜਿਸਦਿਨ ਦਲਿਤ  ਅਤੇ ਜੱਟ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗ ਕੇ ਸਿੱਖ ਬਣ ਗਏ  ਤਾਂ ਮੰਨੂਵਾਦ ਦਾ ਸਫਾਇਆ ਹੋ ਜਾਣਾ ਹੈ । ਇਸ ਲਈ ਇਹ ਹਰੇਕ ਰਾਜ ਕਰਨ ਵਾਲ਼ਿਆਂ ਦੇ ਨਾਲ਼ ਰਹਿ ਕੇ ਸਿੱਖੀ ਤੇ ਵਾਰ ਕਰਦਾ ਆਇਆ ਹੈ । ਗੁਰੂ ਗ੍ਰੰਥ ਸਾਹਿਬ ਜੀ ਤੇ ਵਾਰ ਕਰਦਾ ਆਇਆ ਹੈ । ਮੰਨੂਵਾਦੀਆਂ ਨੂੰ ਸਭ ਤੋਂ ਜਿਆਦਾ ਖਤਰਾ ਗੁਰੂ ਗ੍ਰੰਥ ਸਹਿਬ ਜੀ ਦੇ  ਲੜ ਲਗੇ ਪੰਜਾਬੀਆਂ ਤੋਂ ਹੈ  ਕਿਉਂਕਿ ਗੁਰੂ ਗ੍ਰੰਥ ਸਾਹਿਬ  ਗੁਰਮੁਖੀ  ਲਿੱਪੀ  ਅਤੇ ਪੰਜਾਬੀ  ਬੋਲੀ ਵਿੱਚ ਹੈ । ਪਹਿਲਾਂ ਬਿਪਰ ਨੇ ਦਲਿਤ

ਭਗਤਾਂ ਦੀ ਬਾਣੀ ਤੇ ਵਾਰ ਕੀਤਾ । ਭਗਤਾਂ ਦੀ ਬਾਣੀ ਤੇ ਗੁਰੂਆਂ ਦੀ

ਬਾਣੀ ਤੇ ਸੰਕੇ ਪੈਦਾ ਕੀਤੇ । ਰਵਿਦਾਸੀਆਂ ਦੇ ਦਿਮਾਗ ਵਿੱਚ  ਇਹ

ਪਾਇਆ ਗਿਆ ਕਿ ਰਵਿਦਾਸ ਜੀ ਤਾਂ ਪੂਰੈ ਗੁਰੂ ਹਨ । ਇਹ ਸਿੱਖ

ਉਹਨਾਂ ਨੂੰ ਭਗਤ ਹੀ ਕਹੀ ਜਾਂਦੇ ਹਨ । ਇਸ ਪਰਚਾਰ ਨਾਲ ਮੰਨੇਵਾਦੀਆਂ ਦੇ ਇਕ ਪੰਥ ਦੋ ਕਾਜ ਸਰਦੇ ਹਨ । ਪਹਲਾ ਕਾਜ ਗੁਰੂ ਗ੍ਰੰਥ ਸਹਿਬ ਜੀ ਦੀ  ਪ੍ਰਮਾਣਿਕਤਾ  ਤੇ ਸ਼ੰਕਾ ਪੈਦਾ ਹੁੰਦੀ ਹੈ ਕਿਉਂਕਿ

ਗੁਰੂ ਗ੍ਰੰਥ ਸਹਿਬ ਜੀ ਵਿੱਚ ਰਵਿਦਾਸ ਜੀ ਨੂੰ ‘ ਭਗਤ ਰਵਿਦਾਸ  ਜੀ ‘ ਹੀ ਲਿਖਿਆ ਹੈ । ਦੂਜਾ ਕਾਜ ਦਲਿਤ  ਗੁਰੂ ਗ੍ਰੰਥ ਸਾਹਿਬ ਜੀ  ਨਾਲੋਂ ਟੁੱਟਦੇ ਹਨ । ਪਾੜੋ ਅਤੇ ਰਾਜ ਕਰੋ ਦੀ ਨੀਤੀ ਵਿੱਚ  ਸਹਾਈ  ਹੁੰਦੇ ਹਨ ।  ਇਸ  ਪਰਚਾਰ  ਨਾਲ ਨਵਾਂ ਗਰੰਥ ਤਿਆਰ ਹੋ ਗਿਆ । ਜੈਕਾਰਾ ਬਦਲ ਗਿਆ  ‘ ਜੋ ਬੋਲੇ ਸੋ ਨਿਰਭੈ ‘ ਹੋ ਗਿਆ । ਨਿਸ਼ਾਨ ਖੰਡੇ ਤੋਂ ਸੋਹੰ ਹੋ ਗਿਆ । ਮਸਲਾ ਇਥੋਂ ਤੱਕ ਭਖਾਇਆ ਗਿਆ ਬੱਲਾਂ ਵਾਲੈ ਸਾਧ ਦੀ ਬਲੀ ਲਈ ਗਈ । ਦੋਸ਼ੀ ਸਿੱਖਾਂ ਨੂੰ ਪ੍ਰਚਾਰਿਆ ਗਿਆ । ਸਿੱਖਾਂ ਦੀਆਂ ਜਾਇਦਾਦਾੰ ਦੀ ਭੰਨ ਤੋੜ ਕਰਵਾਈ ਗਈ । ਸਰਕਾਰ ਨੇ ਹੁਲੜ ਮਚਾਉਣ ਦੀ ਖੁੱਲ ਦਿੱਤੀ ਗਈ

ਤਾਂਕਿ ਰਵਿਦਾਸੀਏ ਨਫਰਤ ਦੇ ਪਾਤਰ  ਬਣ ਜਾਣ  ਅਤੇ ਇਹ ਸਿੱਖਾਂ ਨਾਲ ਰਲ਼ਣ ਦੀ ਸੋਚ ਭੀ ਨਾ ਸਕਣ । ਹੁਣ ਇਹਨਾਂ ਇਕ ਹੋਰ ਭਰਵਾਂ ਹਮਲਾ ਕੀਤਾ ਹੋਇਆ ਹੈ । ਪਹਿਲਾਂ ਤਾਂ ਗੁਰੂਆਂ ਭਗਤਾਂ ਨੂੰ

ਜਾਤਾਂ ਵਿੱਚ ਵੰਡਿਆ ਜਿਵੇਂ ਕਿ ਖੱਤਰੀਆਂ  ਦਾ ਗੁਰੂ  ਗੁਰੂ ਨਾਨਕ ਸਾਹਿਬ  ਨੂੰ ਸ਼ਹਿਰੀ ਗੁਰੂ , ਰਵਿਦਾਸੀਆਂ ਦਾ ਗੁਰੂ ਰਵਿਦਰ ਭਗਤ

ਅਤੇ ਪੇਂਡੂ  ਜੱਟਾਂ ਦਾ ਗੁਰੂ ਗੋਬਿੰਦ ਸਿੰਘ ਜੀ । ਹੁਣ ਭੀ ਇਹ ਆਪੋ ਆਪਣੇ ਗੁਰੂਆਂ ਦੇ ਜਨਮ ਦਿਹਾੜੇ ਆਪੋ ਆਪਣੇ ਗੁਰੂਆਂ ਤੇ ਨਾਮ ਤੇ ਵੱਧ ਤੋਂ ਨਗਰ ਕੀਰਤਨਾਂ ਤੇ ਜ਼ੋਰ ਲਗਾਉਂਦੇ  ਹਨ । ਜੱਟਾਂ ਵਿਚ ਲਗਾਤਾਰ ਪ੍ਰਚਾਰ ਕੀਤਾ ਜਿ ਰਿਹਾ ਹੈ ” ਜੱਟਾਂ ਦਾ ਗੁਰੂ ਗੋਬਿੰਦ ਸਿੰਘ ਹੈ ਉਹਨਾਂ ਦਾ ਰਚਿਆ ਇਕ ਗਰੰਥ ਹੈ ਜਿਸ ਦਾ ਨਾਮ ‘ਦਸਮ

ਗ੍ਰੰਥ ‘ ਹੈ । ਇਹ ਸਿੱਖ ਦਸਮ ਗ੍ਰੰਥ ਦੀ ਬਾਣੀ ਨੂੰ ਗੁਰਬਾਣੀ ਹੀ ਨਹੀਂ ਮੰਨਦੇ । ਮਸਲਾ ਮਘਦਾ ਮਘਦਾ ਅੱਜ ਇੱਕ ਭਾਂਬੜ ਬਣ ਗਿਆ ਹੈ ।

ਨਿਰੋਲ  ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰਕਾਂ ਨੂੰ ਮਾਰਨ ਦੀਆਂ ਸਿੱਧੀਆਂ ਧਮਕੀਆਂ ਮਿਲ ਰਹੀਆਂ ਹਨ। ਇੱਕ  ਪ੍ਚਾਰਿਕ ਦੀ ਬਲੀ

ਭੀ ਲੈ ਲਈ  ਗਈ  ਪਰ  ਵਾਹਿਗੁਰੂ  ਜੀ ਦੀ ਰਜ਼ਾ ਅਨੁਸਾਰ ਜਿਸਨੂੰ

ਬਿਪਰਾਂ ਨੇ ਮਰਵਾਉਣਾ ਸੀ ਉਹਨਾਂ ਦੀ ਥਾਂ ਕਿਸੇ ਹੋਰ ਦੀ ਬਲੀ ਲਈ ਗਈ । ਜਿਹਨਾਂ ਨੂੰ ਮਾਰਨਾ ਸੀ ਉਹਨਾਂ ਪਿੱਛੇ  ਅੱਜ ਵੀ ਹੱਥ ਧੋ ਕੇ ਪਿੱਛੇ ਪਾਏ ਹਨ। ਭਾਈ ਰਣਜੀਤ ਸਿੰਘ ਢੰਡਰੀਆ ਵਾਲੇ  ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਦੇ ਹਨ ਇਸਲਈ ਉਹ ਬਿਪਰਾਂ ਦੇ ਅੱਖ ਤਿਣ ਹੈ। ਗੁਰਮਤਿ ਦਾ ਨਿਸ਼ਾਨਾ ਹੈ :- ਦੁਨੀਆ ਦੇ ਸਭ ਲੋਕਾਂ ਨੂੰ ਇਹ ਸਮਝਾਉਣਾ ਕਿ ਅਸੀਂ ਸਾਰੇ ਇਕ ਅਲਾਹ ਵਾਹਿਗੁਰੂ  ਪ੍ਰਭੂ  ਦੇ ਬੱਚੇ ਹਾਂ। ਸਭ ਬਰਾਬਰ ਹਾਂ । ਮਨੁੱਖਾਂ ਵਿੱਚ  ਮਨੁੱਖਤਾ ਲਿਆ ਕੇ ਉਸ ਬੇਅੰਤ  ਵਾਹਿਗੁਰੂ  ਨਾਲ ਮਿਲਾਉਣਾ ।  ਬੇਅੰਤ  ਪ੍ਰਭੂ  ਵਿੱਚ ਸਮਾਉਣ ਲਈ  ਮਨੁੱਖੀ  ਹਿਰਦੇ ਨੂੰ ਨਿਰਮਲ ਕਰਨਾ ਤਾਕਿ ਮਨੁੱਖੀ  ਹਿਰਦਾ ਵਾਹਿਗੁਰੂ  ਵਿੱਚ ਇਸ ਤਰਾਂ ਸਮਾ ਜਾਏ ਜਿਵੇਂ ਨਿਰਮਲ ਪਾਣੀ ਵਿੱਚ ਨਿਰਮਲ ਪਾਣੀ ਸਮਾ ਜਾਂਦਾ ਹੈ ।

ਮਨੁੱਖੀ ਮਨ  ਵਿੱਚ  ਬਹੁਤ ਕੁੱਝ ਬਹੁਤ ਕੁੱਝ  ਭਰਿਆ ਪਿਆ ਹੁੰਦਾ ਹੈ । ਚੰਗੀ ਮੱਤ ਤੇ ਮੰਦੀ ਮੱਤ ਦਾ ਮਿਲਗੋਭਾ ਹੁੰਦਾ ਹੈ । ਮੰਦ ਮੱਤ ਨੂੰ

ਕੱਢਦੇ ਜਾਣਾ ਹੈ ਕੱਢਦੇ ਜਾਣਾ ਹੈ ਉਦੋਂ ਤੱਕ ਕੱਢਦੇ ਜਾਣਾ ਹੈ ਜਦ ਤੱਕ ਨਿਰੋਲ ਚੰਗੀ  ਮੱਤ ਦੀ ਸੁਗੰਧ ਬਾਹਰ ਨਾ ਫੁੱਟਣ ਨਾ ਲੱਗ ਪਵੇ । ਇਸ ਹਾਲਤ ਵਿੱਚ ਹੀ ਮਨੁੱਮ ਸਭ ਦੇ ਭਲੇ ਦੇ ਸਮਰੱਥ ਹੋ ਸਕਦਾ ਹੈ । ਗਲਤ ਅਨਸਰਾਂ ਨੂੰ ਸੁਧਾਰਨਾ ਉਹਨਾਂ ਦਾ ਭਲਾ ਕਰਨਾ ਹੈ ।

ਗਲਤ ਅਨਸਰਾਂ ਨੂੰ ਸਮਝਾਉਣ  ਤੇ ਭੀ ਨਾ ਸਮਝਣ ਤਾਂ ਉਹਨਾਂ ਨਾਲ  ਯੁੱਧ ਕਰਨਾ ਜਰੂਰੀ ਹੋ ਜਾਂਦਾ ਹੈ ਤਾਂਕਿ ਉਹ ਲੋਕਾਂ ਦਾ ਹੋਰ ਨਕਸਾਨ ਨਾ ਕਰੇ । ਮੰਨੂਵਾਦੀ  ਨੀਤੀ  ਇਸ ਦਾ ਉਲਟ ਹੈ। ਉਹਨਾਂ ਦਾ ਨਿਸ਼ਾਨਾ ਹੈ  ਲੋਕਾਂ ਨੂੰ ਉਚਿਆਂ ਨੀਵਿਆਂ ਵਿੱਚ ਵੰਡ ਕੇ ਧਰਤੀ ਦੇ ਸਾਰੇ ਸੁੱਖ ਸਾਧਨ ਆਪਣੇ  ਲਈ  ਰਾਖਵੇਂ ਕਰਨੇ । ਮੰਨੂ ਵਾਦੀਆ  ਨੂੰ

ਪੂਰਨ ਸੋਝੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਮੱਤ  ਸਭ ਤੋਂ ਉਪਰ ਹੈ । ਉਹ ਸਿੱਖਾਂ ਦੀਂ ਚੜ੍ਹਦੀ ਕਲਾ ਤੋਂ ਸੜਦਾ ਭੁੱਜਦਾ ਰਹਿੰਦਾ

ਹੈ । ਉਹ ਗੁਰਮਤਿ  ਦੇ ਗੁਣਾ ਲੋਚਦਾ ਜਰੂਰ ਹੈ ਪਰ ਆਪਣੇ ਅਹੰ

ਵਿਚ ਸੜਦਾ ਰਹਿੰਦਾ ਹੈ । ਪਰ ਆਪਣੇ ਮੰਦੇ ਭਾਗਾਂ ਕਰਕੇ ਕੁਝ  ਨਹੀਂ ਕਰ ਸਕਦੇ । ਗੁਰੂ ਜੀ ਨੇ ਫੁਰਮਾਇਆ  :-

ਉਇ ਲੋਚਨਿ ਉਨਾ ਗੁਣਾ ਨੋ ਉਇ ਅਹੰਕਾਰ ਸੜੰਦੇ ।

ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ।। 306 ।।

ਮੰਨੂਵਾਦੀਆਂ ਦਾ ਤਾਂ ਇਕੋ ਨਿਸ਼ਾਨਾ ਹੈ ਲੋਕਾਂ ਨੂੰ ਪਖੰਡਾਂ ਵਿੱਚ ਉਲਝਾ

ਕੇ ਰੱਖਣਾ ਮਨੁੱਖਾਂ ਨੂੰ ਜਾਤ ਪਾਤ ਵਿੱਚ ਵੰਡ ਕੇ ਆਪ ਐਸ ਕਰਨੀ ।

ਕਈ ਸਦੀਆਂ ਤੋਂ ਇਹ ਏਵੇਂ ਕਰਦੇ ਆ ਰਹੇ ਹਨ । ਦਲਿਤਾਂ ਨੂੰ ਇਹ ਲਗਾਤਾਰ ਦਰੜਦੇ ਆ ਰਹੇ ਹਨ । ਭਾਰਤ ਵਰਸ਼ ਵਿੱਚ ਇਹ ਮੁਢਲਾ ਜ਼ੁਲਮ ਹੈ । ਜ਼ੁਲਮ ਦਾ ਨਾਸ਼ ਕਰਨ ਲਈ ਇਹਨਾਂ ਦਲਿਤਾਂ ਤੇ ਹੋ ਰਹੇ ਜ਼ੁਲਮ ਦੇ ਨਾਸ਼ ਨੂੰ ਪਹਿਲ ਦੇਣੀ ਜਰੂਰੀ ਹੈ। ਇਸੇ ਲਈ  ਗੁਰੂ ਨਾਨਕ ਸਾਹਿਬ ਜੀ ਨੇ ਦਲਿਤ  ਕਲਿਆਣ  ਦੇ ਨਿਸ਼ਾਨੇ ਨੂੰ ਸਭ ਤੋਂ ਮੂਹਰੇ ਰੱਖਿਆ ਹੈ । ਮੰਨੂਵਾਦੀ ਸਿੱਖਾਂ ਨੂੰ ਇਸ ਨਿਸ਼ਾਨੇ ਤੋਂ ਭਟਕਾਉਂਦੇ ਆ ਰਹੇ ਹਨ ਸਿੱਖਾਂ ਨੂੰ ਮੁਸਲਮਾਨਾ ਦੇ ਦੁਸ਼ਮਣ ਲਈ  ਜੁਟੇ ਰਹਿੰਦੇ ਹਨ। ਇਹ ਨੀਤੀ ਅੱਜ  ਤੱਕ  ਚਲ ਰਹੀ ਹੈ । ਕੁਰਾਨ

ਸ਼ਰੀਫ  ਗੁਰੂ ਗ੍ਰੰਥ ਸਾਹਿਬ  ਜੀ ਦੇ ਜਿਆਦਾ ਨੇੜੇ ਹੈ । ਕੁਰਾਨ ਵਾਲੇ ਭੀ ਅਲਾਹ ਦਾ ਰਾਜ ਚਾਹੁੰਦੇ ਹਨ ਤੇ ਗੁਰੂ ਗ੍ਰੰਥ ਸਾਹਿਬ  ਵਾਲੇ ਭੀ ਅਲਾਹ  ਪ੍ਰਭੂ  ਵਾਹਿਗੁਰੂ ਦਾ ਰਾਜ ਚਾਹੁਦੇ ਹਨ ।ਰੱਬ  ਸਾਡਾ ਸਾਰਿਆਂ ਦਾ ਪਿਤਾ ਹੈ ਅਸੀਂ ਸਾਰੇ  ਉਸਦੈ ਬੱਚੇ ਹਾਂ । ਅਸੀਂ ਸਾਰੇ ਬਰਾਬਰ ਹੈ । ਕੋਈ ਉੱਚਾ ਨੀਵਾਂ ਨਹੀਂ । ਸਿੱਖ   ਸਿੱਖ ਹੁੰਦਾ ਹੈ ।

ਇਸ ਸਿਧਾਂਤ ਅਨੁਸਾਰ ਸਿੱਖ ਦੀ ਕੋਈ ਜਾਤ ਨਹੀ   ਤੇ ਜਿਸਦੀ ਕੈਈ ਜਾਤ ਤਾਂ ਉਹ ਸਿੱਖ  ਨਹੀਂ ਹੁੰਦਾ । ਮੁਸਲਮਾਨ ਭਾਰਤ ਵਿੱਚ

20% ਹਨ। ਸਿੱਖ  2% ਭੀ ਨਹੀਬ ਹਨ। ਮੰਨੂਵਾਦੀਆ  ਨੇ ਸਿੱਖਾੰ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਕੇ ਦੇਖ ਲਿਆ ਹੈ । ਸਿੱਖ  ਸੱਚ ਅਤੇ ਪਾਰਦਰਸ਼ਤਾ ਤੌ ਖੜੇ ਹਨ ।

ਮੰਨੂਵਾਦੀ ਝੂਠ ਅਤੇ ਪਖੰਡਾਂ ਤੇ ਖੜੇ ਹਨ। ਇਸ  ਹਾਲਤ ਵਿੱਚ ਸਿੱਖਾਂ ਨੂੰ ਕਿਵੇਂ ਗੁਲਾਮ  ਬਣਾ ਸਕਦੇ ਹਨ । ਸਿੱਖ ਦੁਨੀਆਂ ਵਿੱਚ  ਫੈਲ ਗੀਆ ਹੈ । ਇਸਨੇ ਦੁਨੀਆਂ ਵਿੱਚ ਆਪਣੀ ਪਹਿਚਾਣ  ਬਣਾ ਲਈ ਹੈ  । ਭਾਰਤ ਤੋਂ ਬਾਹਰ ਕੋਈ  ਦਲਿਤ  ਸਮੱਸਿਆ  ਨਹੀ ਹੈ ।

ਬਸ ! ਇਧਰੋਂ ਭਾਰਤ ਵਿਚੋਂ ਜਾਣ ਵਾਲੇ ਮੰਨੂਵਾਮੰਆਂ ਵਿਚ ਹੀ ਜਾਤ ਪਾਤ  ਦੇ ਕਿਟਾਣੂ ਪਾਏ ਜਾਂਦੇ ਹਨ । ਬਾਹਰਲੇ ਗੁਰਦੁਆਰਿਆਂ ਵਿਚ ਭੀ ਮੰਨੂਵਾਦੀ  ਬਿਰਤੀ ਵਾਲਿਆਂ ਦਾ ਕਬਜਾ ਹੈ ।

ਸਿੱਖਾਂ ਨੂੰ ਆਪਣੇ  ਅਸਲ ਨਿਸ਼ਾਨੇ ਤੇ ਵਾਪਿਸ ਆਉਣਾ ਪੈਣਾ ਹੈ । ਘੱਟੋ  ਘੱਟ ਪੰਜਾਬ ਵਿੱਚ ਤਾਂ ਸਿੱਖਾਂ ਨੂੰ ਦਲਿਤ ਕਲਿਆਣ ਦੇ ਨਿਸ਼ਾਨੇ ਤੇ ਵਾਪਿਸ ਆਉਣਾ ਚਾਹੀਦਾ ਹੈ । ਦਲਿਤਾਂ ਨੂੰ ਭੀ ਚਾਹੀਦਿ ਹੈ ਕਿ ਗੁਰਮਤਿ  ਦੇ ਸਿਧਾਂਤਾਂ ਨੂੰ ਸਮਝ ਕੇ ਜਲਦੀ ਤੋ ਜਲਦੀ ਗੁਰਮਤਿ

ਦੇ ਧਾਰਨੀ ਹੋ ਜਾਣ । ਦਲਿਤ  ਰਹਿ ਕੇ ਸ਼ਾਤਰ ਮੰਨੂਵਾਦ  ਨਾਲ ਯੁੱਧ  ਨਹੀਂ ਹੋ ਸਕਦਾ । ਮੰਨੂਵਾਦੀਆ  ਨੂੰ ਭਾਂਜ ਦਾਣ ਲਈ  ਗੁਰੂ ਗੋਬਿੰਦ ਸਿੰਘ ਜੀ ਦੇ ਬੰਦੇ ਬਣਨਾ ਪੋਣਾ ਹੈ । ਜੱਟਾਂ ਨੂੰ ਭੀ ਚਾਹੀਦਾ ਹੈ ਕਿ ਗੁਰੂ ਜੀ  ਦੇ  ਸਿੰਘ ਬਣ ਕੇ ਸਿੱਖ ਸਮਾਜ ਦਾ ਹਿੱਸਹਿਬਣ ਕੇ

ਬਿਪਰਾਂ ਦੀ ਗਲਾਮੀ ਤੋਂ  ਛੁਟਕਾਰਾ ਪਾਉਣ । ਗੁਰਮਤਿ ਦੇ ਨਿਸ਼ਾਨੇ ਨੂੰ ਸਮਝ ਕੇ ਗੁਰੂ ਘਰ ਦੀਆਂ ਖੁਸੀਆਂ ਪਰਾਪਤ ਕਰਨ । ਨਿਰਸੰਦੇਹ  ਖ਼ਾਲਸੇ ਦੀ  ਸਿਰਜਨਾ ਦਾ ਨਿਸ਼ਾਨਾ ਗੁਰਮਤਿ  ਨੂੰ ਧਾਰਨ ਕਰਕੇ ਜੀਅਉ ਨਿਰਮਲ ਬਾਹਰਹੁ ਨਿਰਮਲ ਕਰਕੇ ਦਲਿਤ

ਕਲਿਆਣ ਲਈ  ਜੁਟ ਜਾਣ ਨਾਵ ਹੀ ਗੁਰੂ ਘਰ ਦੀਆਂ ਖੁਸ਼ੀਆਂ ਪਰਾਪਤ ਹੋ  ਸਕਦੀਆਂ ਹਨ  । (ਸਮਾਪਤ)

ਗੁਰਮੇਲ ਸਿੰਘ ਖਾਲਸਾ ਗਿਆਸਪੁਰਾ

ਫੋਨ ਨੰਬਰ  :-   9914701469