ਭਗਤ ਰਵਿਦਾਸ ਜੀ ਦੀ ਹੱਤਿਆ ਕੀਤੀ ਗਈ ਸੀ

0
3023

A A A

ਹਜਾਰਾਂ ਸਾਲਾਂ ਤੋਂ ਭਾਰਤ ਵਰਸ਼ ਡਿੱਬੇਬੰਦ ਸਮਾਜ ਵਿੱਚ ਜਕੜਿਆ ਪਿਆ ਹੈ । ੧੩ਵੀਂ ਸਦੀ ਵਿੱਚ ਮੁਸਲਮਾਨ ਸੁਲਤਾਨਾਂ ਨੇ ਭਾਰਤ ਵਿੱਚ ਰਾਜ ਕੀਤਾ । ਮੁਸਲਮਾਨ ਇੱਕ ਅੱਲਾ ਦੇ ਪੁਜਾਰੀ ਸਨ ਅਤੇ ਮੂਰਤੀ ਪੂਜਾ ਦੇ ਵਿਰੁੱਧ ਸਨ ਉਹ ਵਹਿਮਾਂ ਭਰਮਾ ਅਤੇ ਪਾਖੰਡਾ ਦੇ ਵਿਰੁੱਧ ਸਨ, ਏਸੇ ਹੀ ਸਮੇਂ ਦਲਿਤ (ਸ਼ੂਦਰ) ਭਗਤਾਂ ਨੇ ਬ੍ਰਾਹਮਣਵਾਦੀ ਨੀਤੀ ਦੇ ਵਿਰੁੱਧ ਅਵਾਜ਼ ਕੱਢੀ ਸੀ, ਭਗਤ ਵੀ ਇੱਕ ਰੱਬ ਦੇ ਪੁਜਾਰੀ ਅਤੇ ਮੂਰਤੀ ਪੂਜਾ ਦੇ ਖਿਲਾਫ ਸਨ  । ਭਗਤ ਹਿੰਦੂ ਜਮਾਤ ਵਲੋਂ ਹਜਾਰਾਂ ਸਾਲਾਂ ਤੋਂ ਲਤਾੜੀ ਸ੍ਰੇਣੀ ਵਿਚੋਂ ਸਨ ਅਤੇ ਉਹਨਾਂ ਦੇ ਸਿਧਾਂਤ ਬ੍ਰਹਮਣਵਾਦੀਆਂ ਤੋਂ ਉਲਟ ਸਨ । ਬ੍ਰਾਹਮਣਵਾਦੀਆਂ ਨੇ ਆਪਣੀ ਆਦਤ ਅਨੁਸਾਰ ਸਮੇਂ ਦੇ ਸਾਸਕਾਂ ਨੂੰ .ਗਲਤ ਜਾਣਕਾਰੀ ਦਿੱਤੀ ਸੀ । ਏਸੇ ਕਰਕੇ ਇਹਨਾਂ ਭਗਤਾਂ ਨੂੰ ਤਸ਼ੀਹੇ ਝੱਲਣੇ ਪਏ । ਕਬੀਰ ਸਾਹਿਬ ਨੂੰ ਤਸੀਹੇ ਦਿੱਤੇ ਗਏ । ਭਗਤ ਨਾਮਦੇਵ ਜੀ ਨੂੰ ਤਸੀਹੇ ਦਿੱਤੇ ਗਏ । ਇਹਨਾਂ ਦੀ ਗਵਾਹੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲ਼ਦੀ ਹੈ । ਭਗਤ ਰਵਿਦਾਸ ਜੀ ਨੂੰ ਦਿੱਤੇ  ਤਸੀਹਿਆਂ ਨੂੰ ਬੜੀ ਸਫਾਈ ਨਾਲ਼ ਮਿਟਾਇਆ ਗਿਆ ।
ਬ੍ਰਾਹਮਣਵਾਦੀਆਂ ਦੇ ਗੜ੍ਹ ਬਨਾਰਸ ਵਿੱਚ ਭਗਤ ਰਵਿਦਾਸ ਜੀ ਬ੍ਰਾਹਮਣਵਾਦੀਆਂ ਦੇ ਸਿਧਾਤਾਂ  ਦੇ ਵਿਰੁੱਧ ਰਹੇ । ਬ੍ਰਾਹਮਣਵਾਦੀਆਂ ਨੇ ਸਮੇਂ ਦੇ ਸੁਲਾਤਨ ਕੋਲ਼ ਸਿਕਾਇਤਾਂ ਲਗਾਈਆਂ ਕਿ ਭਗਤ ਰਵਿਦਾਸ ਕੁਰਾਨ ਦੇ ਖਿਲਾਫ ਬੋਲਦਾ ਹੈ । ਰਾਜ ਵਾਸਤੇ ਖਤਰਨਾਕ ਹੈ । ਬਨਾਰਸ ਦਾ ਚੌਧਰੀ ਨਾਗਰਮੱਲ ਸੀ । ਉਦੋਂ ਤਾਂ ਬ੍ਰਾਹਮਣਵਾਦੀ ਬਿਲਕੁਲ ਹੀ ਸੜਭੁੱਜ ਗਏ ਜਦੋਂ ਚਿਤੌੜ ਦੇ ਰਾਜਪੂਤਾਂ ਦੀ ਸੱਸ, ਨੂੰਹ ਰਾਣੀ ਝਾਲਾਬਾਈ ਅਤੇ ਮੀਰਾਂਬਾਈ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ । ਮੀਰਾਂਬਾਈ ਦੇ ਭਜਨਾਂ ਤੋਂ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰਨ ਦੇ ਸੰਕੇਤ ਮਿਲ਼ਦੇ ਹਨ । ਜਿਵੇਂ ਕਿ :-
ਨਹਿ ਮੈਂ ਪੀਹਰ ਸਾਸਰੋ, ਨਹੀਂ ਪੀਆ ਜੀ ਸਾਥ
ਮੀਰਾਂ ਨੇ ਗੋਬਿੰਦ ਮਿਲਿਆ ਜੀ, ਗੁਰੂ ਮਿਲਿਆ ਰੈਦਾਸ ॥( ਮੀਰਾ ਬ੍ਰਹਸਤਦਵਾਲੀ ਭਾਗ ਪਹਿਲਾ  ਪੰਨਾ ੨੦੧)
ਕਾਂਸੀ ਨਗਰ ਮਾ ਚੌਕ ਮਾਂ ਮਨੇ ਗੁਰੂ ਮਿਲਾ ਰੈਦਾਸ (ਮੱਧ ਕਾਲੀਨ ਪ੍ਰੇਮ ਸਾਧਨਾ ੧੩੫)
ਗੁਰੂ ਮਿਲਿਆਂ ਮਹਾਨੇ ਰੈਦਾਸ ਨਾਮ ਨਹੀਂ ਛੋਡੂੰ (ਮੀਰਾਂ ਸੁਧਾ ਸਿੰਧੂ ਪੰਨਾ ੨੮੧)
ਪਹਿਲਾਂ ਮੀਰਾਂ ਬਾਈ ਦੀ ਚਚੇਰੀ ਸੱਸ ਝਾਲਾਂ ਬਾਈ ਨੇ ਨਾਮ ਲਿਆ ਸੀ । ਉਦਾਹਰਣ
ਬਸਤ ਚਿਤੌਰ ਮਾਝ ਰਾਣੀ ਇੱਕ ਝਾਲੀ ਨਾਮ
ਨਾਮ ਬਿਨ ਕਾਇ ਖਾਲੀ ਆਨਿ ਸਿਸ ਭਈ ਹੈ ।
ਮੀਰਾਂ ਬਾਈ ਨੂੰ ਮੰਨਹੂਸ ਮੰਨਿਆ ਗਿਆ ਸੀ । ਕਿaੁਂਕਿ ਪੈਦਾ ਹੋਣ ਤੋਂ ਬਾਅਦ ਹੀ ਮਾਂ ਮਰ ਗਈ । ਫਿਰ ਪਿਤਾ ਮਰ ਗਿਆ, ਅੰਤ ਪਤੀ ਭੀ ਮਰ ਗਿਆ ਸੀ । ਇਸੇ ਕਾਰਨ ਹੀ ਮੀਰਾਂ ਬਾਈ ਨੁੰ ਮਨਹੂਸ ਮੰਨਿਆਂ ਗਿਆ ਸੀ । ਪਤੀ ਨਾਲ਼ ਸਤੀ ਹੋਣ ਲਈ ਪ੍ਰੇਰਿਆ ਗਿਆ ਸੀ । ਜ਼ਹਿਰ ਪਿਲਾਇਆ ਗਿਆ ਸੀ । ਪਰ ਮੀਰਾਂ ਨਾ ਮਰੀ ਉਲਟਾ ਬੈਰਾਗਣ ਹੋ ਕੇ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰ ਲਿਆ । ਇਹ ਸੱਭ ਮੀਰਾਂ ਬਾਣੀ ਵਿੱਚ ਮਿਲਦਾ ਹੈ । ਮੀਰਾਂ ਦੀ ਨਣਦ ਕਹਿੰਦੀ ਹੈ :-
ਅਬ ਮੀਰਾਂ ਮਾਨਿ ਲੀਜਿਓ ਮਹਾਰੀ, ਥਾਨੇ ਸਖੀਆ ਬਰਜੇ ਸਾਰੀ ।
ਰਾਣੀ ਬਰਜੈ ਰਾਣਾ ਬਰਜੈ ਬਰਜੈ ਸਭਿ ਪਰਿਵਾਰੀ ।
ਸਾਧਨ ਕੈ ਢਿੰਗ ਬੈਠਿ ਬੈਠਿ ਲਾਜਿ ਗਮਾਈ ਸਾਰੀ ।
ਨਿਤਿ ਪ੍ਰਤੀ ਉੱਠਿ ਨੀਚਿ ਘਰ ਜਾਵੋ।
ਕੁੱਲਿ ਕੋ ਲਗਾਵੈ ਗਾਰੀ ॥
ਇਸ ਹਾਲਤ ਵਿੱਚ ਬ੍ਰਾਹਮਣਵਾਦੀਆਂ ਨੇ ਨਾਗਰ ਮੱਲ ਤੇ ਜੋਰ ਪਾਇਆ । ਉਹਨਾਂ ਸੁਲਤਾਨ ਨੂੰ ਬੁਲਾ ਲਿਆ । ਦਰਬਾਰ ਲਗਾਇਆ । ਭਗਤ ਰਵਿਦਾਸ ਜੀ ਨੂੰ ਭੀ ਬੁਲਾਇਆ ਗਿਆ । ਬਨਾਰਸ ਦੇ ਸਿਰਕੱਢ ਪੰਡਿਤ ਪ੍ਰੋਹਿਤ ਅਤੇ ਉਹਨਾਂ ਦੇ ਪ੍ਰਧਾਨ ਦੇ ਸਾਹਮਣੇ  ਗੱਲਬਾਤ ਹੋਈ । ਸੁਆਲ ਜੁਆਬ ਹੋਏ । ਸਿੱੱੱੱੱੱੱੱੱੱੱੱੱੱਧ ਹੋਇਆ ਭਗਤ ਰਵਿਦਾਸ ਜੀ ਇੱਕ ਰੱਬ ਦੇ ਪੁਜਾਰੀ ਹਨ । ਮੂਰਤੀ ਪੂਜਕ ਨਹੀਂ ਹਨ । ਕਿਰਤ ਕਰਕੇ ਖਾਂਦੇ ਹਨ । ਸਤਿਸੰਗਤਿ ਦੀ ਇੱਜਤ ਕਰਦੇ ਹਨ । ਵਹਿਮਾਂ ਭਰਮਾਂ ਤੇ ਪਾਖੰਡਾਂ ਦੇ ਖਿਲਾਫ ਹਨ । ਇਸ ਸੱਭ ਦੇ ਸਬੂਤ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੇ ੪੦ ਸ਼ਬਦਾਂ ਵਿੱਚ ਸਾਂਭੇਂ ਪਏ ਸਨ।ਇਸ ਦੇ ਉਲਟ ਪੰਡਿਆ ਦੇ ਇਸਟ ਬਾਰੇ ਕੁੱਝ ਵੀ ਪਤਾ ਨਹੀਂ ਲੱਗਦਾ । ਉਹ ਮੂਰਤੀ ਪੂਜਕ ਹਨ । ਅਗਿਆਨਤਾ ਅਤੇ ਪਖੰਡਾਂ ਨੂੰ ਫੈਲਾ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਹਨ । ਇਸ ਸਾਰੀ ਗੱਲ ਤੋਂ ਸਾਫ ਹੋਇਆ ਕਿ ਰਵਿਦਾਸ ਜੀ ਤਾਂ ਇੱਕ ਅੱਲਾ ਦਾ ਬੰਦਾ ਹੈ । ਰੱਬਦਾਸ ਹੈ । ਅਸਲਦੋਸ਼ੀ ਬ੍ਰਾਹਮਣਵਾਦੀ ਪੰਡੇ ਹਨ । ਸੁਲਤਾਨ ਨੇ ਕਿਹਾ ਪੰਡਿਆਂ ਨੂੰ ਜਾਂ ਬਿਪਰਾਂ ਨੂੰ ਸਜਾ ਦਿੱਤੀ ਜਾਵੇ । ਉਹਨਾਂ ਮਿੰਨਤਾ ਤਰਲੇ ਕੀਤੇ । ਰਵਿਦਾਸ ਭਗਤ ਦੇ ਪੈਰੀ ਪਏ । ਬਿਪਰਾਂ ਦਾ ਪਰਧਾਨ ਵੀ ਪੈਰੀਂ ਪਿਆ । ਇਹ ਸਾਰੀ ਕਾਰਵਾਈ ਰਵਿਦਾਸ ਜੀ ਦੇ ਇਸ ਸ਼ਬਦ ਤੋਂ ਸਪੱਸ਼ਟ ਹੁੰਦੀ ਹੈ ।
ਨਾਗਰ ਜਨਾ ਮੇਰੀ ਜਾਤਿ  ਬਖਿਆਤ ਚਮਾਰੰ ॥ਰਿਦੈ ਰਾਮ ਗੋਬਿੰਦ ਗੁਣ ਸਾਰੰਗ ॥੧॥ ਰਹਾਉ॥
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀਂ ਪਾਨੰ ॥
ਸੁਰਾ ਅਪਵਿਤਰ ਨਤ ਅਵਰ ਜਲਿ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥
ਤਰ ਤਾਰਿ ਅਪਵਿਤਰ ਕਾਰ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥
ਭਗਤਿ ਭਗਾਉਤੁ ਲਿਖੀਐ ਤਹਿ ਉਪਰੈ ਪੂਜੀਐ ਕਰਿ ਨਮਸਕਾਰੰ ॥
ਮੇਰੀ ਜਾਤਿ ਕੁਟਿ ਬਾਢਲਾ ਢੋਰਿ ਢਵੰਤਾ ਨਿਤਹਿ ਬਨਸਰਸੀ ਆਸਿ ਪਾਸਾ ॥
ਅਬ ਬਿਪਰ ਪ੍ਰਧਾਨ ਤਿਹਿ ਕਰਹਿ ਡੰਡਾਉਤਿ ਤੇਰਾ ਨਾਮਿ ਸਰਣਾਇ ਰਵਿਦਾਸ ਦਾਸਾ ॥੧੨੯੩॥
ਭਾਵ :- ਐ ਨਾਗਰ ਮੱਲ ਮੇਰੀ ਜਾਤ ਦੀ ਵਿਆਖਿਆ ਚਮਾਰ ਕਰਕੇ ਕੀਤੀ ਜਾਂਦੀ ਹੈ ਪਰ ਮੇਰੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਸਾਰ ਹੈ, ਤੱਤ ਹੈ । ਜਿਵੇਂ ਗੰਗਾ ਦੀ ਛੱਲ, (ਪਾਣੀ )ਤੋਂ ਸ਼ਰਾਬ ਬਣੀ ਹੋਵੇ ਤਾਂ ਸੰਤ ਜਨ ਉਹਦਾ ਸੇਵਨ ਨਹੀਂ ਕਰਦੇ । ਅਗਰ ਏਹੀ ਅਪਵਿਤਰ ਸ਼ਰਾਬ ਨੂੰ ਫਿਰ ਗੰਗਾ ਵਿੱਚ ਪਾ ਦੇਈਏ ਤਾਂ ਉਹ ਵੀ ਗੰਗਾ ਦਾ ਰੂਪ ਹੋ ਜਾਂਦੀ ਹੈ । ਤਾੜ ਦੇ ਰੁੱਖ ਵਿਚੋਂ ਇੱਕ ਰਸ ਨਿਕਲਦਾ ਹੈ ਜਿਸ ਨੂੰ ਤਾੜੀ ਕਿਹਾ ਜਾਂਦਾ ਹੈ । ਜੋ ਕਿ ਇੱਕ ਨਸ਼ੀਲਾ ਪਦਾਰਥ ਹੁੰਦਾ ਹੈ । ਇਸ ਰੁੱਖ ਦਾ ਅਗਰ ਕਾਗਜ ਬਣਾ ਲਈਏ ਤਾਂ ਅਪਵਿਤਰ ਮੰਨਿਆ ਜਾਂਦਾ ਹੈ ਫਿਰ ਵੀ ਜੇ ਇਸ ਕਾਗਜ ਉਪਰ ਗੁਰੂਆਂ ਦੀ ਬਾਣੀ ਲਿਖ ਦੇਈਏ ਤਾਂ ਉਹ ਪੂਜਣਯੋਗ ਹੋ ਜਾਂਦਾ ਹੈ ਤੇ ਉਹਨੂੰ ਨਮਸਕਾਰਾਂ ਹੁੰਦੀਆਂ ਹਨ । ਏਸੇ ਤਰਾਂ ਮੇਰੀ ਜਾਤ ਦੇ ਲੋਕ ਚਮੜਾ ਕੁੱਟਦੇ ਵੱਢਦੇ ਹਨ ਅਤੇ ਮਰੇ ਹੋਏ ਡੰਗਰਾਂ ਨੂੰ ਬਨਾਰਸ ਦੇ ਲਾਗੇ ਚਾਗੇ ਢੋਂਦੇ ਫਿਰਦੇ ਅਜੇ ਵੀ ਦੇਖੇ ਜਾ ਸਕਦੇ ਹਨ । ਇਸ ਕ੍ਰਿਤ ਕਰਕੇ ਤੁਸੀਂ ਲੋਕ ਸਾਨੂੰ ਅਪਵਿਤਰ ਸਮਝਦੇ ਹੋ । ਹੁਣ ਇਹ ਅਪਵਿਤਰ ਸਰੀਰ ਪ੍ਰਭੂ ਦੇ ਲੜ ਲੱਗ ਕੇ ਪ੍ਰਭੂ ਦੀ ਸ਼ਰਨ ਪੈਣ ਸਦਕਾ ਹੁਣ ਦੇਖ ਲਵੋ ਬਨਾਰਸ ਦੇ ਬਿਪਰਾਂ ਦਾ ਪ੍ਰਧਾਨ ਵੀ ਪੈਰੀਂ ਪਿਆ ਹੈ । ਇਸ ਇੱਕ ਸ਼ਬਦ ਵਿੱਚੋਂ ਹੀ ਭਗਤ ਜੀ ਦੇ ਸਿਧਾਂਤਾਂ ਦਾ ਪਤਾ ਲੱਗਦਾ ਹੈ । ਭਗਤ ਰਵਿਦਾਸ ਜੀ ਨੇ ਆਪਣਾ ਤਨ ਮਨ ਤੇ ਧਨ ਪ੍ਰਭੂ ਨੂੰ ਅਰਪਣ ਕੀਤਾ ਹੋਇਆ ਹੈ । ਆਪ ਕਿਰਤ ਕਰਕੇ ਖਾਂਦੇ ਸਨ । ਜਾਤ ਪਾਤ ਦੇ ਵਿਰੋਧੀ ਸਨ । ਇਹ ਸ਼ਬਦ ਬਨਾਰਸ ਦੇ ਚੌਧਰੀ ਨਾਗਰ ਮੱਲ ਨੂੰ ਸੰਬੋਧਨ ਕਰਕੇ ਗਾਇਆ ਗਿਆ ਸੀ । ਸੁਲਤਾਨ ਨੇ ਬਿਪਰਾਂ ਤੋਂ ਮੁਆਂਫੀ ਮੰਗਵਾਈ ਅਤੇ ਨਾਗਰਮੱਲ ਨੂੰ ਭਗਤ ਜੀ ਦੀ ਰੱਖਿਆ ਲਈ ਹੁਕਮ ਕੀਤਾ ਸੀ । ਭਗਤ ਰਵਿਦਾਸ ਜੀ ਨੂੰ ਰਾਣੀ ਝਾਲਾਂਬਾਈ ਤੇ ਮੀਰਾਂਬਾਈ ਨੇ ਗੁਰੂ ਧਾਰਨ ਕੀਤਾ ਹੋਇਆ ਸੀ ਅਤੇ ਭਗਤ ਰਵਿਦਾਸ ਜੀ ਦੇ ਬਚਾਅ ਨੂੰ ਮੁੱਖ ਰੱਖ ਕੇ ਭਗਤ ਰਵਿਦਾਸ ਜੀ ਨੂੰ ਰਾਣੀ ਝਾਲਾਂਬਾਈ ਤੇ ਮੀਰਾਂਬਾਈ ਜੀ ਨੂੰ ਸੌਂਪ ਦਿੱਤਾ । ਉਹ ਭਗਤ ਰਵਿਦਾਸ ਜੀ ਨੂੰ ਰਾਜਸਥਾਨ ਦੇ ਚਿਤੌੜ ਸ਼ਹਿਰ ਲੈ ਗਈਆਂ ਅਤੇ ਉਥੇ ਚਮਾਰਾਂ ਦੀ ਬਸਤੀ ਵਿੱਚ ਠਹਿਰਾਇਆ ਗਿਆ । ਝਾਲਾਂ ਤੇ ਮੀਰਾਂਬਾਈ ਹਰ ਰੋਜ ਆਪਣੇ ਗੁਰੂ ਦਾ ਸਤਿਸੰਗਤਿ ਕਰਨ ਜਾਂਦੀਆਂ ਸਨ । ਰਾਜਸਥਾਨ ਵਿੱਚ ਰਾਜਪੂਤਾਂ ਦੀਆਂ ਔਰਤਾਂ ਦਾ ਇੱਕ ਚਮਾਰ ਦੇ ਦੁਆਰੇ ਜਾ ਕੇ ਮੱਥਾ ਟੇਕਣਾ ਇੱਕ ਯੁੱਗ ਪਲਟਣ ਵਾਲ਼ੀ ਗੱਲ ਸੀ । ਰਵਿਦਾਸ ਜੀ ਚਰਚਾ ਦਾ ਵਿਸ਼ਾ ਬਣ ਗਏ । ਝਾਲਾਂਬਾਈ ਮਰ ਗਈ । ਮੀਰਾਂਬਾਈ ਦਾ ਪਤੀ ਵੀ ਮਰ ਗਿਆ । ਪਹਿਲਾਂ ਤਾਂ ਮੀਰਾਂਬਾਈ ਨੂੰ ਪਤੀ ਨਾਲ਼ ਸਤੀ ਹੋਣ ਲਈ ਪ੍ਰੇਰਿਆ ਗਿਆ ਤੇ ਲੋਕਾਂ ਨੇ ਸਤੀ ਨਾ ਹੋਣ ਦਿੱਤਾ । ਫਿਰ ਚੋਰੀ ਛਿਪੇ ਜ਼ਹਿਰ ਦਿੱਤਾ ਗਿਆ । ਫਿਰ ਵੀ ਮੀਰਾਂਬਾਈ ਜੀ ਭਗਤ ਰਵਿਦਾਸ ਜੀ ਕੋਲ਼ ਜਾਣੋ ਨਾ ਹਟੇ । ਅਖੀਰ ਬ੍ਰਾਹਮਣਵਾਦੀਆਂ ਦੇ ਛੜਯੰਤਰ ਨਾਲ਼ ਰਾਜਪੂਤਾਂ ਨੇ ਭਗਤ ਰਵਿਦਾਸ ਜੀ ਨੂੰ ਆਪਣੇ ਮਹਿਲੀਂ ਬੁਲਾ ਲਿਆ ਅਤੇ ਹੱਤਿਆ ਕਰ ਦਿੱਤੀ ਗਈ । ਉਥੇ ਹੀ ਸੰਸਕਾਰ ਕਰ ਦਿੱਤਾ । ਕਿੰਨਾ ਹੀ ਚਿਰ ਕੋਈ ਉੱਘ ਸੁੱਘ ਨਹੀਂ ਨਿਕਲ਼ੀ । ਇਸ ਦੇ ਸਬੂਤ ਚਿਤੌੜ ਗੜ ਦੁਰਗ ਵਿੱਚ ਭਗਤ ਰਵਿਦਾਸ ਜੀ ਦੀ ਸਮਾਧ ਰੂਪੀ ਛਤਰੀ ਅੱਜ ਵੀ ਬਣੀ ਹੋਈ ਹੈ । ਏਥੇ ਕੋਈ ਮੂਰਤੀ ਨਹੀਂ ਪਰ ਇੱਕ ਸਿੱਲ ਪੱਧਰ ਉੱਤੇ ਦੇਵਨਾਗਰੀ ਵਿੱਚ ਉਕਰਿਆ ਹੋਇਆ ਹੈ, ‘ਗੁਰੂ ਰਵਿਦਾਸ ਜੀ ਕੀ ਚਰਣ ਪਾਦਕਾ ਕੋ ਪ੍ਰਣਾਮ’ਸਿੱਲ ਉਪਰ ਦੋ ਪੈਰਾਂ ਦੇ ਨਿਸ਼ਾਨ ਵੀ ਬਣੇ ਹਨ ।
ਰਾਜਸਥਾਨ ਵਿੱਚ ਅਜੋਕੇ ਡਿਜੀਟਲ ਯੁੱਗ ਵਿੱਚ ਭੀ ਕੋਈ ਸ਼ੂਦਰ ਨੌਜੁਆਨ ਘੋੜੀ ਚੜਿਆ ਲਾੜਾ ਨਹੀਂ ਹੋ ਸਕਦਾ । ਉਦੋਂ ਦੀ ਹਾਲਤ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ । ਅਜੇ ਥੋੜੇ ਦਿਨਾਂ ਦੀ ਗੱਲ ਹੈ ਰਾਜਪੂਤਾਂ ਦਾ ਕੁੱਤਾ ਜਿਸ ਦਾ ਨਾਮ ਉਹਨਾਂ ਸੇਰੂ ਰੱਖਿਆ ਸੀ ਉਹ ਖੁੱਲ ਕੇ ਚਮਾਰਾਂ ਦੇ ਵੇਹੜੇ ਚਲਾ ਗਿਆ । ਇੱਕ ਚਮਾਰ ਬੀਬੀ ਨੇ ਉਸ ਕੁੱਤੇ ਨੂੰ ਰੋਟੀ ਪਾ ਦਿੱਤੀ । ਕਿਸੇ ਨੇ ਕੁੱਤੇ ਦੇ ਮਾਲਕ ਨੂੰ ਦੱਸ ਦਿਤਾ । ਉਹ ਅੱਗ ਬਬੋਲਾ ਹੁੰਦਾ ਆਇਆ । ਪਹਿਲਾਂ ਤਾਂ ਉਸ ਨੇ ਘਰ ਵਾਲ਼ਿਆਂ ਨੂੰ ਖੂਬ ਕੁੱਟਿਆ ।ਫਿਰ ਠਾਣੇ ਰਿਪੋਰਟ ਦਰਜ ਕਰਵਾ ਦਿੱਤੀ । ਜੱਜ ਕੋਲ਼ ਮੁਕੱਦਮਾਂ ਚੱਲਿਆ । ਜੱਜ ਨੇ ਫੈਸਲਾ ਦਿੱਤਾ ਚਮਾਰਾਂ ਨੂੰ ਜੁਰਮਾਨਾ ਕਰਕੇ ਸ਼ੇਰੂ ਦਾ ਬਾਈਕਾਟ ਕਰਕੇ ਉਹਨਾਂ ਦੇ ਘਰ ਹੀ ਬੰਨ ਦਿਤਾ ਗਿਆ ।
ਹਿੰਦੂਆਂ ਦਾ ਇੱਕ ਧਾਰਮਿਕ ਗ੍ਰੰਥ ਹੈ ਰਮਾਇਣ । ਪੁਰਾਣੀ ਰਮਾਇਣ ਰਿਸੀ ਬਾਲਮੀਕ ਜੀ ਦੀ ਲ਼ਿਖੀ ਹੋਈ ਹੈ । ਉਸ ਵਿੱਚ ਇੱਕ ਕਥਾ ਦਰਜ ਹੈ । ਰਾਮ ਦੇ ਦਰਬਾਰ ਵਿੱਚ ਇੱਕ ਪੰਡਤ ਆਪਣਾ ਮੁਰਦਾ ਬੱਚਾ ਲੈ ਕੇ ਹਾਜਰ ਹੋਇਆ । ਪੁਕਾਰ ਕੀਤੀ ਗਈ ਰਾਮ ਤੇਰੇ ਰਾਜ ਵਿੱਚ ਅਨਰਥ ਹੋ ਰਿਹਾ ਹੈ । ਬ੍ਰਾਹਮਣਾ ਦੇ ਬੱਚੇ ਮਰ ਰਹੇ ਹਨ । ਰਾਮ ਨੇ ਕਾਰਨ ਪੁੱਛਿਆ । ਬ੍ਰਾਹਮਣ ਨੇ ਜੁਆਬ ਦਿੱਤਾ । ਇੱਕ ਸੰਬੂਕ ਨਾਮ ਦਾ ਚਮਾਰ ਭਗਤੀ ਕਰ ਰਿਹਾ ਹੈ ਏਸੇ ਕਾਰਨ ਪੰਡਤਾਂ ਦੇ ਬੱਚੇ ਮਰ ਰਹੇ ਹਨ । ਰਾਮ ਨੇ ਆਪਣੇ ਸ਼ਿਪਾਹੀ ਬੁਲਾਏ ।ਸਾਰੇ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਗਏ । ਅੰਤਾਂ ਦੀ ਗਰਮੀ ਸੀ । ਡੇਰਾ ਲੱਭਦੇ-ਲੱਭਦੇ ਹਾਕਲ ਬਾਕਲ ਹੋ ਗਏ । ਦੂਰ ਇੱਕ ਦਰੱਖਤਾਂ ਦੀ ਝਿੱੜੀ ਦਿਖਾਈ ਦਿੱਤੀ । ਸਾਰਿਆਂ ਨੇ ਆਪੋ ਆਪਣੇ ਘੋੜੇ ਓਧਰ ਨੂੰ ਕਰ ਲਏ । ਡੇਰੇ ਪਹੁੰਚੇ । ਉਥੇ ਤਰਾਂ ਤਰਾਂ ਦੇ ਫਲ਼ ਫਰੂਟ ਲੱਗੇ ਹੋਏ ਸਨ । ਪਾਣੀ ਦਾ ਪੂਰਾ ਪ੍ਰਬੰਧ ਸੀ । ਘੋੜਿਆਂ ਵਾਸਤੇ ਚਾਰਾ ਸੀ । ਸੱਭ ਨੇ ਪਾਣੀ ਧਾਣੀ ਪੀਤਾ । ਫਲ ਫਰੂਟ ਛਕੇ । ਅਰਾਮ ਕਰਨ ਲੱਗੇ । ਭਗਵਾਨ ਰਾਮ ਦੇ ਮਨ ਵਿੱਚ ਆਇਆ ਕਿ ਜਿਸ ਨੇ ਇਸ ਉਜਾੜ ਥਾਂ ਨੂੰ ਮੰਗਲ਼ਮਈ ਬਣਾਇਆ ਉਸ ਨੂੰ ਮਿਲ਼ਿਆ ਜਾਏ । ਬੁਲਾਵਾ ਭੇਜਿਆ । ਇੱਕ ਹੱਥ ਜੋੜੀ ਸਿਰ ਝੁਕਾਈ ਮਨੁੱਖ ਆਇਆ । ਉਸ ਨੇ ਸਾਰਿਆਂ ਨੂੰ ਪ੍ਰਣਾਮ ਕੀਤਾ । ਰਾਮ ਜੀ ਨਾਲ਼ ਵਾਰਤਾਲਾਪ ਹੋਇਆ । ਰਾਮ ਜੀ ਨੇ ਅੰਨ ਪਾਣੀ ਛਕਣ ਵਜੋਂ ਉਸ ਦਾ ਧੰਨਵਾਦ ਕੀਤਾ । ਉਹ ਮਨੁੱਖ ਹੱਥ ਜੋੜੀ ਸਿਰ ਨਿਵਾਈ ਖੜੇ ਖੜੇ ਹੀ ਕਿਹਾ ਕਿ ਮਾਲਕ ਕੋਈ ਹੋਰ ਸੇਵਾ ? ਰਾਮ ਜੀ ਨੇ ਕਿਹਾ ਅਸੀਂ ਇੱਕ ਸੰਬੂਕ ਨਾਮੀ ਭਗਤ ਨੂੰ ਲੱਭਦੇ ਫਿਰਦੇ ਹਾਂ ਜੇ ਦੱਸ ਸਕੋ ਤਾਂ ਦੱਸੋ । ਉਸ ਨੇ ਹੱਥ ਜੋੜ ਸਿਰ ਹੋਰ ਨਿਵਾ ਕੇ ਕਿਹਾ ‘ਮਾਲਕ ਦਾਸ ਨੂੰ ਹੀ ਸੰਬੂਕ ਕਹਿੰਦੇ ਹਨ’ ਰਾਮ ਜੀ ਲੇਟੇ ਲੇਟੇ ਇੱਕ ਦਮ ਉੱਠੇ, ਆਪਣੇ ਮਿਆਨ ਚੋ ਕਿਰਪਾਨ ਕੱਢੀ ਸੰਭੂਕ ਦਾ ਸਿਰ ਲਾਹ ਦਿੱਤਾ । ਬਾਲਮੀਕ ਰਮਾਇਣ ਵਿੱਚ ਲਿਖਿਆ ਹੈ ਕਿ ਰਾਮ ਭਗਵਾਨ ਦੀ ਇਸ ਬਹਾਦਰੀ ਭਰੀ ਕਾਰਵਾਈ ਤੇ ਦੇਵਤਿਆਂ ਨੇ ਫੁੱਲ ਵਰਸਾਏ । ਜੈ ਸ਼੍ਰੀ ਰਾਮ ਦੇ ਨਾਹਰੇ ਲਗਾਏ । ਕਹਿੰਦੇ ਧਰਤੀ ਧੰਨ ਹੋ ਗਈ ਹੈ । ਪਵਿਤਰ ਹੋ ਗਈ ਹੈ । ਇਹਨਾਂ ਦੇ ਪਵਿਤਰ ਧਾਰਮਿਕ ਗੰ੍ਰਥਾਂ ਵਿੱਚੋਂ ਇਹੋ ਜਿਹੀਆਂ ਕਥਾਂਵਾਂ ਪੜ ਕੇ ਰਾਜਪੂਤ ਇਹ ਕਿਵੇਂ ਬਰਦਾਸਤ ਕਰ ਸਕਦੇ ਹਨ ਕਿ ਉਹਨਾਂ ਦੀਆਂ ਨੋਹਾਂ ਬਹੂਆਂ ਭਗਤ ਰਵਿਦਾਸ ਜੀ ਵਰਗੇ ਚਮਾਰ ਨੂੰ ਆਪਣਾ ਗੁਰੂ ਧਾਰਨ ਕਰਨ ।
ਰਮਾਇਣ ਵਿੱਚ ਇਸਤਰੀ ਜਾਤੀ ਤੇ ਸ਼ੂਦਰਾਂ ਦੀ ਬੇਅਦਬੀ ਕੀਤੀ ਗਈ ਹੈ । ਰਾਮ ਲਛਮਣ ਅਤੇ ਸੀਤਾ ਨੂੰ ੧੪ ਸਾਲ ਦਾ ਬਨਵਾਸ ਹੋਇਆ । ਉਸੇ ਵਣ ਵਿੱਚ ਰਾਜਾ ਰਾਵਣ ਦਾ ਦੀ ਭੈਣ ਸਰੂਪਨਖਾ ਦਾ ਮੇਲ ਲਛਮਣ ਨਾਲ਼ ਹੋeਆ । ਲਛਮਣ ਨੇ ਸਰੂਪਨਖਾ ਦਾ ਨੱਕ ਵੱਢ ਦਿਤਾ । ਨੱਕ ਵੱਢਣ ਦੇ ਮੁਹਾਵਰੇ ਦਾ ਅਰਥ ਹੁੰਦਾ ਹੈ ਬੇਇਜਤੀ ਕਰਨੀ । ਸਰੂਪਨਖਾ ਨੇ ਆਪਣੇ ਭਾਈ ਰਾਵਣ ਕੋਲ਼ ਆਪਣਾ ਦੁੱਖ ਰੋਇਆ । ਭਾਰਤ ਦਾ ਸੱਭ ਤੋਂ ਵੱਧ ਪੜਿਆ ਲਿਖਿਆ ਭਾਰਤੀ ਸੰਵਿਧਾਨ ਦਾ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਅਨੁਸਾਰ ਰਾਵਣ ਸ਼ੂਦਰਾਂ ਦਾ ਰਾਜਾ ਸੀ । ਇਹ ਬ੍ਰਾਹਮਣਵਾਦੀ ਲੋਕ ਧੱਕੇ ਨਾਲ਼ ਅੱਜ ਤੱਕ ਸ਼ੂਦਰਾਂ ਤੋਂ ਹੀ ਉਸ ਦੇ ਪੁਤਲੇ ਨੂੰ ਜਲਵਾ ਰਹੇ ਹਨ । ਰਾਵਣ ਸੀਤਾ ਨੂੰ ਲੰਕਾ ਲੈ ਗਿਆ । ਉਥੇ ਉਸ ਨੇ ਸੀਤਾ ਨੂੰ ਇੱਜਤ ਨਾਲ਼ ਰੱਖਿਆ । ਅਸੋਕ ਵਾਟਿਕਾ ਵਿੱਚ ਸੀਤਾ ਦੀ ਸਹੂਲੀਅਤ ਲਈ ਖਾਸ ਪ੍ਰਬੰਧ ਕੀਤਾ ਸੀ । ਰਾਮ ਲਛਮਣ ਦੀ ਸੈਨਾ ਨੇ ਸੀਤਾ ਵਾਪਸੀ ਲਈ ਰਾਵਣ ਨਾਲ਼ ਯੁੱਧ ਛੇੜ ਦਿੱਤਾ । ਬੇਹੱਦ ਖੂਨ ਖਰਾਬੇ ਹੋਣ ਉਪਰੰਤ ਸੀਤਾ ਨੂੰ ਛੁਡਵਾ ਲਿਆ ਗਿਆ । ੧੪ ਸਾਲਾ ਬਨਵਾਸ ਵੀ ਖਤਮ ਹੋ ਗਿਆ । ਅਯੁਧਿਆ ਪਹੁੰਚਣ ਤੇ ਸੀਤਾ , ਲਛਮਣ ਤੇ ਰਾਮ ਦੀ ਜੈ-ਜੈਕਾਰ ਹੋਈ । ਰਮਾਇਣ ਵਿੱਚ ਲਿਖਿਆ ਹੈ, ‘ ਇੱਕ ਧੋਬੀ-ਧੋਬਣ ਘਰੇਲੂ ਕਲੇਸ਼ ਕਾਰਨ ਮੇਹਣੋ ਮਿਹਣੀ ਹੋ ਰਹੇ ਸਨ । ਧੋਬਣ ਕਹਿ ਰਹੀ ਸੀ ਮੈਂ ਤੇਰੇ ਨਾਲ਼ ਰਹਿਣਾ ਨਹੀਂ, ਧੋਬੀ ਨੇ ਕਿਹਾ ਕਿ ਮੈਂ ਰਾਮ ਨਹੀਂ ਜਿਹੜਾ ਤੈਨੂੰ ਦੁਬਾਰਾ ਰੱਖ ਲਵਾਂਗਾ । ਜਦੋਂ ਇਹ ਮਿਹਣੇ ਰਾਮ ਦੇ ਕੰਨੀ ਪਏ ਤਾਂ ਉਸ ਨੇ ਸੀਤਾ ਨੂੰ ਦੇਸ਼ ਨਿਕਲ਼ਾ ਦੇ ਦਿੱਤਾ । ਇਹ ਵੀ ਲਿਖਿਆ ਕਿ ਸੀਤਾ ਗਰਭਵਤੀ ਸੀ । ਰਾਮ ਵਲੋਂ ਦੁਰਕਾਰੀ ਹੋਈ ਸੀਤਾ ਦਾ ਕੋਈ ਸਹਾਰਾ ਨਹੀਂ ਬਣਿਆ । ਅਖੀਰ ਇੱਕ ਸ਼ੂਦਰ ਰਿਸੀ ਬਾਲਮੀਕ ਨੇ ਸੀਤਾ ਨੂੰ ਸਹਾਰਾ ਦਿੱਤਾ । ਉਥੇ ਹੀ ਉਸ ਦੇ ਦੋ ਬੱਚੇ ਪੈਦਾ ਹੋਏ । ਇਸ ਤਰਾਂ ਦੇ ਗ੍ਰੰਥ ਨੁੰ ਬ੍ਰਾਹਮਣਵਾਦੀ ਪਵਿਤਰ ਗ੍ਰੰਥ ਦੱਸਦੇ ਹਨ ਅਤੇ ਇਸ ਨੂੰ ਸਿੱਖਾਂ ਦੇ ਸਿਰ ਉੱਪਰ ਲੱਦਣਾ ਚਾਹੁੰਦੇ ਹਨ । ਕਹਿਣ ਨੂੰ ਇੱਕ ਅਕਾਲ ਪੁਰਖ ਦਾ ਪੁਜਾਰੀ (ਅਕਾਲੀ ਮੰਤਰੀ) ਰਮਾਇਣ ਦਾ ਅਖੰਡ ਪਾਠ ਕਰਵਾ ਕੇ ਹਟਿਆ ਹੈ । ਸੂਦਰ ਭਗਤਾਂ ਦਾ ਕਾਤਲ ਇਸਤਰੀ ਜਾਤੀ ਦੀ ਬੇਪਤੀ ਕਰਨ ਵਾਲ਼ੇ ਦੀ ਅਰਦਾਸ ਰਾਹੀਂ ਜੈ ਜੈਕਾਰ ਕਰਵਾਈ ਗਈ । ਵਿਰੋਧ ਕਰਨ ਵਾਲ਼ੇ ਨੂੰ ਦੇਸ਼ ਦਾ ਗਦਾਰ ਮੰਨਿਆ ਜਾਂਦਾ ਹੈ ।ਰਾਮ ਦੀ ਜੈ ਜੈ ਕਾਰ ਕਰਨ ਵਾਲੇ ਦੇਸ ਭਗਤ!
ਰਵਿਦਾਸ ਭਗਤ ਬਾਰੇ ਵੀ ਇੱਕ ਸਾਖੀ ਪ੍ਰਚੱਲਿਤ ਹੈ । ਇਸ ਸਾਖੀ ਵਿੱਚ ਭਗਤ ਰਵਿਦਾਸ ਜੀ ਨੂੰ ਪਿਛਲੇ ਜਨਮ ਦਾ ਬ੍ਰਹਮਚਾਰੀ ਬ੍ਰਾਹਮਣ ਸਿੱਧ ਕੀਤਾ ਹੈ । ਸਾਖੀ ਇਉਂ ਹੈ ‘ਇੱਕ ਰਾਮਾਨੰਦ ਬ੍ਰਾਹਮਣ ਭਗਤ ਸੀ । ਉਹਦਾ ਇੱਕ ਬ੍ਰਹਮਚਾਰੀ ਬ੍ਰਹਮਣ ਗਜਾ ਕਰਨ ਵਾਲ਼ਾ ਸੀ । ਉਹ ਕਿਸੇ ਚਮਾਰ ਦੇ ਘਰੋਂ ਆਟਾ ਮੰਗ ਲਿਆਇਆ । ਰਾਮਾਨੰਦ ਨੂੰ ਪਤਾ ਲੱਗ ਗਿਆ । ਉਸ ਨੇ ਬ੍ਰਾਹਮਣ ਬ੍ਰਹਮਚਾਰੀ ਨੂੰ ਸ਼ਰਾਪ ਦੇ ਦਿੱਤਾ ਜਾਹ ਅਗਲੇ ਜਨਮ ਵਿੱਚ ਤੂੰ ਚਮਾਰ ਮਾਂ ਦੇ ਪੇਟੋਂ ਪੈਦਾ ਹੋਵੇਂਗਾ । ਸ਼ਰਾਪ ਪੂਰਾ ਹੋਇਆ । ਹੁਣ ਬੱਚਾ ਚਮਾਰ ਮਾਂ ਦੀ ਦੁੱਧੀ ਨੂੰ ਮੂੰਹ ਨਾ ਲਾਵੇ । ਰਾਮਾਨੰਦ ਨੂੰ ਪਤਾ ਲੱਗਾ । ਉਹ ਆਇਆ ਤੇ ਬੱਚੇ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ । ਰਵਿਦਾਸ ! ਕਰਮਾਂ ਦਾ ਫਲ ਹੈ । ਦੁੱਧ ਚੁੰਘ ਲਵੋ । ਇਸੇ ਰਾਮਾਂਨੰਦ ਨੂੰ ਸ੍ਰੋਮਣੀ ਭਗਤ ਰਵਿਦਾਸ ਦਾ ਗੁਰੂ ਪ੍ਰਚਾਰਿਆ ਗਿਆ । ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਗਤ ਰਵਿਦਾਸ ਜੀ ਦੇ ਸ਼ਬਦਾਂ ਵਿੱਚੋਂ ਸਪੱਸ਼ਟ ਹੁੰਦਾ ਹੈ ਕਿ ਭਗਤ ਰਵਿਦਾਸ ਜੀ ਦੇ ਗੁਰੂ ਸਤਿਸੰਗਤਿ ਹੀ ਸੀ । ਨਿਰਸੰਦੇਹ ਬ੍ਰਾਹਮਣਵਾਦੀਆਂ ਹੱਥੋਂ ਭਗਤ ਰਵਿਦਾਸ ਜੀ ਦੀ ਹੱਤਿਆ ਕੀਤੀ ਗਈ ਸੀ ।
ਗੁਰਮੇਲ ਸਿੰਘ ਖਾਲਸਾ
੯੯੧੪੭੦੧੪੬੯
ਗਿਆਸਪੁਰਾ, ਲੁਧਿਆਣਾ ।