ਪਟਨੇ ਵਾਲੀ ਰਖੇਲ ਦੀਆਂ ਛਈਆਂ ਛਈਆਂ

0
2627

A A A

ਚੱਕ ਲਓ, ਮਾਰ ਦਿਓ, ਪਾੜ ਦਿਓ, ਖਤਮ ਕਰ ਦਿਓ ਅੱਜ ਤਕ ਪੰਜਾਬੀਆਂ ਨੇ ਬਹੁਤ ਕੀਤਾ ਤੇ ਆਪਣਾ ਜਾਨੀ-ਮਾਲੀ ਨੁਕਸਾਨ ਵੀ ਬਹੁਤ ਕਰਵਾਇਆ। ਓ ਭਲਿਓ ਪੰਜਾਬੀਓ! ਤੁਹਾਡੇ ਵਿਰੋਧੀ ਵੀ ਤਾਂ ਇਹੀ ਚਾਹੁੰਦੇ ਹਨ ਕਿ ਤੁਸੀਂ ਸਾਰਾ ਗੜੀ ਵਿਚ ਸ਼ਹੀਦੀਆਂ ਦਿੰਦੇ ਰਹੋ ਤੇ ਅਸੀਂ ਰਾਜ ਕਰਦੇ ਰਹੀਏ। ਕਦੀ ਤੇ ਸੋਚੋ ਕਿ, “ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ”। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰਕ ਕਮੇਟੀ ਦਾ ਸਕੱਤਰ, ਪ੍ਰਮਜੀਤ ਸਿੰਘ ਰਾਣਾ , ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ, ਪਟਨੇ ਦੀ ਸਟੇਜ਼ ਤੋਂ ਜੋ ਕਹਿ ਰਿਹਾ ਹੈ ਅਤੇ ਲੋਕਾਂ ਤੋਂ ਬਾਹਾਂ ਖੜੀਆਂ ਕਰਵਾ ਕੇ ਨਾਹਰੇ ਲਗਵਾ ਰਿਹਾ ਹੈ ਹੈ ਕਿ ਅਸੀਂ ਤਨੋ ਮਨੋ ਧਨੋ ਦਸਮ ਦੀ ਬਾਣੀ ਨੂੰ ਮੰਨਦੇ ਹਾਂ ਪਹਿਲਾਂ ਇਹ ਤਾਂ ਵੀਚਾਰ ਕਰ ਲਵੇ ਕਿ ਕਿਹੜੀ ਬਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤੇ ਕਿਹੜੀ ਨਹੀਂ। ਓ ਭਲਿਆ ਮਾਨਸਾ! ਤੇਰਾ ਚਾਚਾ ਇਕਬਾਲ ਸਿੰਘ ਜਿਹੜਾ ਆਪਣੇ ਆਪ ‘ਚ ਜੱਥੇਦਾਰ ਅਖਵਾਉਂਦਾ ਹੈ ਉਹ ਤਾਂ ਦਸਮ ਦੀ ਬਾਣੀ ਦੀ ਪ੍ਰੋੜਤਾ ਵਿਚ ਰਾਚੈਸਟਰ, ਨਿਊਯਾਰਕ ਅਮਰੀਕਾ, ਵਿਚ ਮੇਰੇ ਇਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਤੇ ‘ਤੂੰ ਕਿਹੜੇ ਬਾਗ ਦੀ ਮੂਲੀ ਐ’। ਇਹ ਜਵਾਬ ਨਹੀਂ ਹੁੰਦਾ ਕਿ ‘ਅਸੀਂ ਤਾਂ ਇਕ ਇਕ ਅੱਖਰ ਨੂੰ ਦਸਮ ਦੀ ਬਾਣੀ ਮੰਨਦੇ ਹਾਂ’। ਪਰ ਸਵਾਲ ਤਾਂ ਇਹ ਹੈ ਕਿ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਿਉਂ ਬਾਣੀ ਮੰਨਦੇ ਹੋ?
1. ਕੀ ਤੁਹਾਡੇ ਗੁਰੂ ਦੇਵੀ ਪੂਜਕ ਸਨ? ਜੇ ਨਹੀਂ ਤਾਂ ਫਿਰ: ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥2॥ ਦ. ਗ੍ਰੰ. ਪੰਨਾ 54॥ ਦਾ ਕੀ ਮਤਲਬ?
2. ਕੀ ਤੁਹਾਡਾ ਗੁਰੂ ਇਕ ਭੁੱਲੜ ਲਿਖਾਰੀ ਸੀ? ਜੇ ਨਹੀਂ ਤਾਂ ਫਿਰ: ਪੁਨਿ ਹਰਿ ਰਾਮਾਨੰਦ ਕੋ ਕਰਾ॥ ਭੇਸ ਬੈਰਾਗੀ ਕੋ ਜਿਨ ਧਰਾ ॥.. ॥25॥ ਮਹਾਦੀਨ ਤਬਿ ਪ੍ਰਭ ਉਪਰਾਜਾ॥ ਅਰਬ ਦੇਸ ਕੋ ਕੀਨੋ ਰਾਜਾ॥26॥ ਕੀ ਇਹ ਕਾਲ ਦੋਸ਼ ਨਹੀਂ? ਰਾਮਾਨੰਦ ਗੁਰੂ ਨਾਨਕ ਪਾਤਸ਼ਾਹ ਦੇ ਸਮਕਾਲੀ ਸਨ ਤੇ ਮਹਾਂਦੀਨ/ ਹਜਰਾਤ ਮੁਹੰਮਦ ਸਾਹਿਬ ਤਕਰੀਬਨ ਗੁਰੂ ਨਾਨਕ ਪਾਤਸ਼ਾਹ ਤੋਂ 1000 ਸਾਲ (ਇਕ ਹਜ਼ਾਰ ਸਾਲ) ਪਹਿਲਾਂ ਹੋਏ ਹਨ। ਕੀ ਇਹ ਕਿਸੇ ਸਿਆਣੇ ਲਿਖਾਰੀ ਦੀ ਨਿਸ਼ਾਨੀ ਹੈ?
3. ਗੁਰੂ ਗ੍ਰੰਥ ਸਾਹਿਬ ਮੁਤਾਬਕ ਤਾਂ; ਨਾਨਕ ਸਾਹਿਬ ਸਦਾ ਦਇਆਰਾ, ਨਾਨਕ ਸਾਹਿਬੁ ਸਦਾ ਦਇਆਲੁ, ਹੈ। ਕੀ ਤੁਹਾਡਾ ਗੁਰੂ ਉਸ ਰੱਬ ਨੂੰ ਮੰਨਦਾ ਸੀ ਜਿਸ ਦੇ ਮਾੜੇ ਕਰਮ ਵੀ ਹਨ? ਉਹ ਈਰਖਾਲੂ ਵੀ ਹੈ, ਝਗੜਾਲੂ ਵੀ ਹੈ, ਉਹ ਕਰੂਰ ਕਰਮਾ ਵੀ ਹੈ? ਜਿਵੇਂ ‘ਜਾਪੁ’ ਵਿਚ ਵਰਨਣ ਹੈ; ਆਡੀਠ ਧਰਮ॥ ਅਤਿ ਢੀਠ ਕਰਮ।170॥ ਨਮੋ ਕਲਹਾ ਕਰਤਾ ਨਮੋ ਸ਼ਾਂਤ ਸਰੂਪੇ॥ 187॥ ਕਰੁਣਾਲਯਾ ਹੈਂ॥ ਅਰਿ ਘਾਲਿਯ ਹੈਂ॥ 171॥ ਲਿਖਾਰੀ ਰੱਬ ਨੂੰ ਪੁੱਛਦਾ ਹੈ ਕਿ ਕੀ ਤੂੰ ਦਇਆਲੂ ਹੈਂ ਜਾਂ ਮਾਰਨ ਵਾਲਾ?
4. ਕੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਵੀ ਲਿਖੀ ਸੀ? ਜੇ ਨਹੀਂ ਤਾਂ ਫਿਰ: ਦ. ਗ੍ਰੰ. ਪੰਨਾ 254॥ ਰਾਮ ਅਵਤਾਰ ਦੀ ਸਮਾਪਤੀ ਤੇ ਦਰਜ਼ ਹੈ; ਇਤਿ ਸ੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤਿ॥ ਦਾ ਕੀ ਮਤਲਬ?
5. ਕੀ ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਸਨ? ਜੇ ਨਹੀਂ ਤਾਂ ਫਿਰ: ਦ. ਗ੍ਰੰ. ਪੰਨਾ 255; ਇਤਿ ਸ੍ਰੀ ਦੇਵੀ ਜੂ ਕੀ ਉਸਤਿਤ ਸਮਾਪਤਮ॥ ਦਾ ਕੀ ਮਤਲਬ?
6. ਕੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਮਹਕਾਲ ਅਤੇ ਮਾਤਾ ਕੋਈ ਦੇਵੀ ਸੀ? ਜੇ ਨਹੀਂ ਤਾਂ ਫਿਰ: ਦ. ਗ੍ਰੰ. ਪੰਨਾ 73; ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਲਾਕਾ ਮਾਤ ਹਮਾਰਾ॥ ਦਾ ਕੀ ਮਤਲਬ?
7. ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਿਆ ਮਨਸਾ ਮਾਈ, ਹਿੰਦੂ ਧਰਮ ਮੁਤਾਬਕ ਵਿਦਿਆ ਦੀ ਦੇਵੀ, ਤੋਂ ਲਈ ਸੀ? ਜੇ ਨਹੀਂ ਤਾਂ ਫਿਰ ਦ. ਗ੍ਰੰ. ਪੰਨਾ 73 ; ਮਨੂਆ ਗੁਰ ਮੁਰਿ ਮਨਸਾ ਮਾਈ॥ ਜਿਨਿ ਮੋ ਕੋ ਸੁਭ ਕ੍ਰਿਆ ਪੜਾਈ॥ 5॥ ਦਾ ਕੀ ਮਤਲਬ?
8. ਕੀ ਸਤਯੁੱਗ ਵਿਚ ਮੁਸਲਮਾਨ ਸਨ? ਜੇ ਨਹੀਂ ਤਾਂ ਫਿਰ ਦ. ਗ੍ਰੰ. ਪੰਨਾ 1359 , ਚਰਿਤ੍ਰ 404: ਸੱਤਿ ਸੰਧਿ ਦੀ ਲੜਾਈ ਮੁਗਲਾਂ ਨਾਲ; ਬੈਰਮ ਬੇਗ ਮੁਗਲ ਕੌ ਮਾਰਾ॥ ਯੂਸਫ ਖਾਂ ਕਟਿ ਤੇਂ ਕਟਿ ਡਾਰਾ॥ਤਾਹਿਰ ਬੇਗ ਟਿਕਾ ਸੰਗ੍ਰਾਮਾ॥ ਅੰਤ ਗਿਰਯੋ ਭਿਰਿਕੈ ਦਵੈ ਜਾਮਾ॥ 211॥ ਦਾ ਕੀ ਮਤਲਬ?
9. ਕੀ ਸਤਯੁਗ ਵਿਚ ਲੋਹਾ ਸੀ? ਜੇ ਨਹੀਂ ਤਾਂ ਫਿਰ ਸ਼ੱਸ਼ਤਰਨਾਮ ਮਾਲਾ ਵਿਚ ਗਿਣੇ ਸਾਰੇ ਹਥਿਆਰ ਕਿਥੋਂ ਤੇ ਕਦੋਂ ਆਏ? ਦ. ਗ੍ਰੰ. ਪੰਨਾ 717 ਤੋਂ 808 ਤਕ। ਤੁਪਕ/ ਤੋਪ ਤਾਂ ਅੱਜ ਤੋਂ 500 ਸਾਲ ਪਹਿਲਾ ਹੈ ਹੀ ਨਹੀਂ ਸੀ।
10. ਕੀ ਗੁਰੂ ਗੋਬਿੰਦ ਸਿੰਘ ਜੀ ਕੋਕਸ਼ਾਸ਼ਤ੍ਰ ਵੀ ਲਿਖਦੇ ਰਹੇ ਹਨ? ਜੇ ਨਹੀਂ ਤਾਂ ਫਿਰ: ਦ. ਗ੍ਰੰ. ਪੰਨਾ 1280; ਇਕ ਦਿਨ ਭਾਂਗ ਮਿੱਤ੍ਰ ਤਿਹ ਲਈ॥ ਪੋਸਤ ਸਹਿਤ ਅਫੀਮ ਚੜ੍ਹਈ॥ ਬਹੁ ਰਤਿ ਕਰੀ ਨ ਬੀਰਜ ਗਿਰਾਈ॥ ਆਠ ਪਹਿਰ ਲਗਿ ਕੁਆਰਿ ਬਜਾਈ॥10॥ ਕੀ ਗੁਰੂ ਗੋਬਿੰਦ ਸਿੰਘ ਜੀ ਕੁਆਰਿ, ਪੰਜ ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਕਾਮ ਕ੍ਰੀੜਾ ਕਰਨ ਦਾ ਉਪਦੇਸ਼ ਦੇ ਰਹੇ ਹਨ?
ਪਟਨੇ ਵਾਲਾ ਜੋਤਿਸ਼ੀ, ਇਕਬਾਲ ਸਿੰਘ ਜੱਥੇਦਾਰ, ਕਹਿੰਦਾ ਸੀ ਕਿ 2016 ਵਿਚ ਗੁਰੂ ਗੋਬਿੰਦ ਸਿੰਘ ਜੀ ਫਿਰ ਅਵਤਾਰ ਧਾਰਣਗੇ। ਪੁੱਛੋ ਉਸ ਨੂੰ! ਕਿ ਗੁਰੂ ਜੀ ਨੇ ਕਿਸ ਘਰ ਅਵਤਾਰ ਧਾਰਿਆ ਹੈ? ਇਸ ਦੀਆਂ ਵੀਡੀਓ ਉਪਲੱਬਧ ਹਨ, “ ਕੀ ਹੋਇਆ ਜੇ ਮੈਂ ਤਿੰਨ ਵਿਆਹ ਕਰਵਾਏ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਤਾਂ ਤਿੰਨ ਵਿਆਹ ਸਨ” ਸਿੱਖ ਭਰਾਵੋ! ਫਰੋਲਾ ਫਰਾਲੀ ਕਰੋ ਕਿਤੇ ਇਸੇ ਦੀ ਕਿਸੇ ਜ਼ਨਾਨੀ ਨੇ ਤਾਂ ਕੋਈ ਬੱਚਾ ਤਾਂ ਨਹੀਂ ਜੰਮਿਆ? ਬਾਬਾ ਇਕਬਾਲ ਸਿੰਘ ਜੀ ਮੈਂ ਇਕ ਗੁਸਤਾਖੀ ਕਰਨ ਲੱਗਾ ਹਾਂ। ਤਿੰਨ ਵਿਆਹ ਤਾਂ ਤੁਸੀਂ ਇਕਬਾਲ ਕਰ ਲਏ ਹਨ। ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਹੋਰ ਕਿਨੇ ਵਿਆਹ ਕੀਤੇ ਹਨ ਜੋ ਤੁਸੀਂ ਹਾਲੇ ਪ੍ਰਗਟ ਨਹੀਂ ਕੀਤੇ? ਇਕੁ ਲੱਖੁ ਪੂਤ ਸਵਾ ਲੱਖੁ ਨਾਤੀ॥ ਤਿਹ ਰਾਵਨ ਘਰ ਦੀਆ ਨ ਬਾਤੀ॥ ਵਾਲੀ ਕਹਾਣੀ ਤੁਹਾਡੇ ਨਾਲ ਤਾਂ ਨਹੀਂ ਵਾਪਰ ਰਹੀ?
ਪਟਨੇ ਵਾਲੇ ਰਾਮ ਦੀ ਉਲਾਦ ਜੀਓ! ਕੀ ਗੁਰੂ ਸਾਹਿਬ ਜੀ ਨੇ ਤਿਲਕਧਾਰੀ ਸਿੱਖ ਬਣਾਏ ਸਨ ਜਾਂ ਜੰਜੂ ਪਾਉਣ ਵਾਲੇ, ਹਵਨ ਕਰਾਉਣ ਵਾਲੇ, ਟੱਲ ਖੜਕਾਉਣ ਵਾਲੇ ਜਾਂ ਧੂਪ-ਬੱਤੀਆਂ ਕਰਨ ਵਾਲੇ, ਰਾਮਾਇਣ ਦੇ ਪਾਠ ਕਰਨ ਕਰਾਉਣ ਵਾਲੇ ਜਾਂ ਗਰੁੜ ਪੁਰਾਣ ਦਾ ਪਾਠ ਕਰਾਉਣ ਵਾਲੇ, ਸ਼ਿਵਲਿੰਗ ਨੂੰ ਕੱਚੀ ਲੱਸੀ ਨਾਲ ਧੋਣ ਵਾਲੇ ਜਾਂ ਨਿਸ਼ਾਨ ਨੂੰ ਹਰੀਮੰਦਰ ਨੂੰ ਦੁੱਧ ਨਾਲ ਧੋਣ ਵਾਲੇ, ਕੜਾਹ ਖਾ ਕੇ ਢਿੱਡ ਤੇ ਹੱਥ ਫੇਰਨ ਵਾਲੇ ਜਾਂ ਲੋਕਾਂ ਦੇ ਪੈਸੇ ਤੇ ਹੱਥ ਫੇਰਨ ਵਾਲੇ। ਤੁਸੀਂ ਤੇ ਤੁਹਾਡੇ ਦਾਦਿਆਂ ਪੜ੍ਹਦਾਦਿਆਂ ਨੇ ਸਿੱਖ ਕੌਮ ਜਿਹੜੀ ਗੁਰੂ ਸਾਹਿਬ ਨੇ ਪ੍ਰਗਟ ਕੀਤੀ ਸੀ ਉਹ ਖਤਮ ਕਰ ਦਿੱਤੀ ਹੈ ਪਰ ਤੁਹਾਨੂੰ ਇਹ ਦੱਸ ਦੇਵਾਂ ਕੇ ਤੁਹਾਡੀ ਵੀ ਅਉਧ ਪੁਗ ਚੁੱਕੀ ਹੈ। ਹੁਣ ਸਿੱਖ ਕੌਮ ਜਾਗਰਤਾ ਦਾ ਰਸਤਾ ਫੜ ਚੁੱਕੀ ਹੈ। ਹੁਣ ਸਾਨੂੰ ਸਿਰਫ ਸ਼ਕਲ ਵਾਲੇ ਸਿੱਖ ਨਹੀਂ ਬਲਕਿ ਅਕਲ ਤੇ ਸ਼ਕਲ ਵਾਲੇ ਸਿੱਖਾਂ ਦੀ ਲੋੜ ਹੈ।
ਮਃ ੨ ॥ ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥ {ਪੰਨਾ 1245} ਕੁਦਰਤ ਦਾ ਹੀ ਇਹ ਨਿਯਮ ਹੈ ਕਿ ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਉਸਦਾ ਨਾਮ ਵੀ ਉਸ ਮੁਤਾਬਕ ਪੈ ਜਾਂਦਾ ਹੈ। ਜਿਸ ਨੇ ਮਾੜੇ ਕੰਮ ਨਹੀਂ ਕੀਤੇ ਉਸ ਇਨਸਾਨ ਦੇ ਹੀ ਨਿਰੋਏ ਅੰਗ ਹਨ ਤੇ ਉਸ ਨੂੰ ਹੀ ਇਨਸਾਨ ਕਿਹਾ ਜਾਣਾ ਬਣਦਾ ਹੈ ਅਤੇ ਉਹ ਹੀ ਆਪਣੀ ਇੱਛਾ ਮੁਤਾਬਕ ਆਪਣੇ ਕੀਤੇ ਕੰਮਾਂ ਦਾ ਫਲ ਪ੍ਰਾਪਤ ਕਰਦਾ ਹੈ। ਐਸੇ ਮਨੁੱਖ ਨੂੰ ਹੀ ਸੱਚੀ-ਸੁੱਚੀ ਰੱਬ ਦੀ/ ਇਨਸਾਨੀਅਤ ਦੀ ਨਿਸ਼ਾਨੀ ਮੰਨਣਾ ਚਾਹੀਦਾ ਹੈ।
ਸਲੋਕ ਮਃ ੧ ॥ ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ {ਪੰਨਾ 1245}
ਇਕਬਾਲ ਸਿੰਘ ਜੀ ਤੁਹਾਡੇ ਵਰਗੇ ਪੂਜਾ ਦੇ ਧਾਨ ਖਾਣ ਵਾਲਿਆਂ ਨੂੰ ਤਾਂ ਗੁਰੂ ਜੀ ਨੇ ਲਾਹਨਤਾਂ ਪਾਈਆਂ ਹਨ। ਪਰ ਅਫਸੋਸ ਕਿ ਸਿੱਖ ਕੌਮ ਦੀ ਖੇਤੀ ਹੀ ਤੁਹਾਡੇ ਵਰਗੇ ਲੁਟੇਰਿਆਂ ਦੇ ਹੱਥ ਆ ਗਈ ਤਾ ਸਿੱਖ ਕੌਮ ਨੇ ਖਲਵਾੜੇ/ ਸਿੱਖ ਸਿਧਾਂਤ ਦੇ ਬੋਲ੍ਹ ਕਿਥੋਂ ਲਾਉਣੇ ਸਨ। ਅੱਜ ਸਿੱਖ ਫਿਰ ਸਿਧਾਂਤ ਨਾਲ ਜੁੜਨ ਲਈ ਆਪਣੀ ਅਕਲ ਦਾ ਇਸਤੇਮਾਲ ਕਰਨ ਲੱਗ ਪਿਆ ਹੈ। ਉਸ ਨੇ ਸੇਵਾ ਕਰਨ ਤੋਂ, ਦਾਨ ਪੁੰਨ ਕਰਨ ਤੋਂ ਪਹਿਲਾਂ ਆਪਣੇ ਗੁਰੂ ਜੀ ਇਹ ਫੁਰਮਾਣ ਆਪਣੀ ਅਕਲ ਵਰਤ ਕੇ ਸਮਝਣਾ ਹੈ ਜਿਸ ਨਾਲ ਤੁਹਾਡੀ ਮਿਆਦ ਪੁੱਗ ਜਾਵੇਗੀ। ਹੁਣ ਤੁਹਾਡੀਆਂ ਸ਼ੈਤਾਨੀ ਵਾਲੀਆਂ ਗੱਲਾਂ ਨੂੰ ਕਿਸੇ ਨੇ ਨਹੀਂ ਸੁਣਨਾ ਤੇ ਉਹ ਸੱਚ ਦੇ ਰਸਤੇ ਤੇ ਚੱਲ ਕੇ ਇਕ ਸੱਚਾ-ਸੁਚਾ ਸਿੱਖ ਬਣ ਕੇ ਵਿਖਾਏਗਾ। ਇਕਬਾਲ ਸਿੰਘ ਜੀ ਤੁਹਾਡੀਆਂ ਗਿਦੜ ਧਮਕੀਆਂ ਤੋਂ ਕੋਈ ਵੀ ਗੁਰੂ ਦਾ ਸਿੱਖ ਡਰਨ ਵਾਲਾ ਨਹੀਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079