ਮੁਰਦੇ ਨੂੰ ਚੁੱਕ ਕੇ ਜਿੱਥੇ ਮਰਜ਼ੀ ਘੁੰਮਦੇ ਰਹੋ , ਜਿੰਨੀਆਂ ਮਰਜ਼ੀ ਯਾਤਰਾਵਾਂ ਕੱਢ ਲਵੋ ਅੰਤ ਉਹ ਸ਼ਮਸ਼ਾਨ ਘਾਟ ਹੀ ਪਹੁੰਚਦਾ ਹੈ

2
641

A A A

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ । ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਯਾਤਰਾ ਲਈ ਗਿਆਨੀ ਗੁਰਬਚਨ ਸਿੰਘ ਜਾਂ ਸ਼੍ਰੋਮਣੀ ਕਮੇਟੀ ਅੱਗੇ ਅਪੀਲ ਕਰਨ ਦਾ ਅਰਥ ਚੋਰਾਂ ਨੂੰ ਘਰ ਦੀ ਰਾਖੀ ਕਰਨ ਲਈ ਕਹਿਣਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤਾਂ ਆਪ ਪਜਾਮਾ ਲਾਹ ਕੇ ਇਸ ਅਖੌਤੀ ਦਸਮ ਗ੍ਰੰਥ ਅੱਗੇ ਮੱਥਾ ਟੇਕਦਾ ਹੈ ਅਤੇ 11 12, 13 ਨਵੰਬਰ 2006 ਵਿਚ ਵੀ ਇੰਨ੍ਹਾਂ ਲੋਕਾਂ ਨੇ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਫ਼ਤਿਹ ਦਿਵਸ ਮਨਾਇਆ ਸੀ।ਜਿਸ ਦੇ ਵਿਰੋਧ ਵੱਜੋਂ ਜਾਗਰੂਕ ਸਿੱਖ ਪਿਛਲੇ 10 ਸਾਲਾਂ ਤੋਂ ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਮਨਾਉਂਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ (ਬਚਿੱਤਰ ਨਾਟਕ)  ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਜਾਗਰੂਕ ਸਿੱਖਾਂ ਲਈ ਮੁਰਦੇ ਵਾਂਗ ਹੈ। ਮੁਰਦੇ ਨੂੰ ਚੁੱਕ ਕੇ ਜਿੱਥੇ ਮਰਜ਼ੀ ਘੁੰਮਦੇ ਰਹੋ , ਜਿੰਨੀਆਂ ਮਰਜ਼ੀ ਯਾਤਰਾਵਾਂ ਕੱਢ ਲਵੋ ਅੰਤ ਉਹ ਸ਼ਮਸ਼ਾਨ ਘਾਟ ਹੀ ਪਹੁੰਚਦਾ ਹੈ। ਉਨ੍ਹਾਂ ਕਿਹਾ ਪਿਛਲੇ ਦਸ ਸਾਲਾਂ ਵਿਚ ਸਿੱਖ ਕੌਮ ਦਾ ਇਕ ਬਹੁਤ ਵੱਡਾ ਤਬਕਾ ਇਸ ਬਚਿੱਤਰੀ ਗ੍ਰੰਥ ਦੀ ਸੱਚਾਈ ਤੋਂ ਜਾਣੂ ਹੋ ਚੁੱਕਿਆ ਹੈ ਅਤੇ ਇਸ ਬਚਿੱਤਰੀ ਗ੍ਰੰਥ ਨੂੰ ਅਪਣੀ ਜਿੰਦਗੀ ਵਿਚੋਂ ਪੂਰੀ ਤਰ੍ਹਾਂ ਬਾਹਰ ਕੱਢ ਕੇ ਇਹ ਦ੍ਰਿੜ ਫੈਸਲਾ ਕਰ ਚੁੱਕਿਆ ਹੈ ਕਿ ਉਹ ਹਰੇਕ ਕੰਮ ਵਿਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਕਿਸੇ ਹੋਰ ਤੋਂ ਅਗਵਾਈ ਨਹੀਂ ਲਏਗਾ।ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਬੰਗਲਾ ਸਾਹਿਬ ਦੀ ਸਟੇਜ ਤੋਂ ਨਵਰਾਤਰੇ ਮੌਕੇ ਚੰਡੀ ਦੀ ਉਸਤਤਿ ਦੀ ਕਥਾ ਕੀਤੀ ਗਈ ਉਸ ਨਾਲ ਵੀ ਲੋਕਾਂ ਸਾਹਮਣੇ ਇਸ ਅਖੌਤੀ ਦਸਮ ਗ੍ਰੰਥ ਦਾ ਸੱਚ ਉਜਾਗਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦਾ ਜਿੰਨਾਂ ਵੱਧ ਪ੍ਰਚਾਰ ਹੋਵੇਗਾ ਉਨ੍ਹਾਂ ਜਿਆਦਾ ਇਸ ਅਸ਼ਲੀਲ ਤੇ ਦੇਵੀ ਪੂਜਕ ਗ੍ਰੰਥ ਦੀ ਸਚਾਈ ਲੋਕਾਂ ਸਾਹਮਣੇ ਆਉਂਦੀ ਜਾਵੇਗੀ।
ਸ. ਉਪਕਾਰ ਸਿੰਘ ਨੇ ਕਿਹਾ ਕਿ ਇਹ ਅਖੌਤੀ ਪੰਥਕ ਮਰਿਆਦਾ (1945) ਹੀ ਹੈ ਜਿਸ ਨਾਲ ਚੋਰ ਦਰਵਾਜੇ ਰਾਹੀਂ ਅਖੌਤੀ ਦਸਮ ਗ੍ਰੰਥ/ ਬਚਿੱਤਰ ਨਾਟਕ ਸਿੱਖਾਂ ਦੇ ਸਿਰ ਜ਼ਬਰਨ ਮੜ ਦਿੱਤਾ ਗਿਆ ਹੈ । ਬਚਿੱਤਰੀ ਗ੍ਰੰਥ ਦਾ ਭੋਗ ਇਸ ਅਖੌਤੀ ਪੰਥਕ ਮਰਿਆਦਾ ਦੇ ਖਾਤਮੇ ਨਾਲ ਹੀ ਪੈ ਸਕਦਾ ਹੈ।
 

 • Harmeet singh

  ਸਰਦਾਰ ਜੀ ਿਜਹੜੀ ਸ਼ਬਦਾਵਲੀ ਤੁਸੀਂ ਵਰਤਦੇ ਪਏ ਹੋ ਿਕ ਪਜਾਮਾ 

  ਲਾਹ ਕੇ ਮੱਥਾ ਟੇਕਦਾ ਹੈ ਿਕਹੜੀ ਸੰਸਥਾ ਤੋਂ ਿਸੱਖੀ ਹੈ ਕੌਈ ਆਪ ਮੁਹਾਰੇ

  ਬਣੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੋਂ ਿਟਊਸ਼ਨ ਲਈ ਲਗਦੀ ਹੈ 

  ਸਰਦਾਰ ਜੀ ਪਹਿਲਾ ਅਪਨੀ ਬੋਲੀ ਸੁਧਾਰੋ ਫੇਰ ਪ੍ਰਧਾਨਗੀ ਕਰੋ ਜੀ

 • Harmeet singh

  ਸਰਦਾਰ ਜੀ ਮੁਰਦੇ ਦਾ ਮਤਲਬ  ਕੀ ਸਰੀਰ ਜਾ ਵਸਤੂੂ 

  ਿਵਚ ਪਹਿਲਾ ਜਾਨ ਮੌਜੂਦ ਸੀ 

  ਸਰਦਾਰ ਜੀ ਪਹਿਲਾ ਿਕਹੜੀ ਅਖੌਤ ਿਕਥੇ ਵਰਤੀ ਦੀ ਹੈ

  ਜਾਂਚ ਿਸੱਖੌ ਜੀ 

SHARE
Previous articleਡਰ ਮਨੁੱਖੀ ਜੀਵ ਨੂੰ ਕਿਵੇਂ ਖਾਂਦਾ ਹੈ ?
Next articleਗੁਰੂ ਦਾ ਸਿੱਖ ਮੂਰਖ ਕਿਉਂ ਬਣੇ ?
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?