ਭਾਗਵਾਨੇ! ਗੱਲ ਸੁਣ

0
312

A A A

davinder singh artist ਕਈ ਸਾਲ ਪੁਰਾਣੀ ਗੱਲ ਹੈਗੁਰਦੁਆਰਾ ਨਾਡਾ ਸਾਹਿਬ ਦੇ ਬਾਹਰ ਖੁੱਲ੍ਹੇ ਮੈਦਾਨ ਵਿਚ,  ਸਿੱਖੀ-ਸਿਧਾਂਤਾਂ ਦੇ ਪ੍ਰਚਾਰ ਲਈਸਿੱਖ ਅਜਾਇਬ ਘਰ ਪ੍ਰਦਰਸ਼ਨੀ ਲਾਈ ਹੋਈ ਸੀਸਵੇਰ ਦਾ ਸਮਾਂ ਸੀ|ਇਕ ਸਰਦਾਰ ਜੀ ਆਪਣੀ ਸਰਦਾਰਨੀ ਨਾਲ ਗੁਰਦੁਆਰਾ ਸਾਹਿਬ ਆ ਰਹੇ ਸਨਪਰ ਉਹ ਦੋਨੋਂ ਗੁਰਦਆਰਾ ਸਾਹਿਬ  ਜਾਣ ਤੋਂ ਪਹਿਲਾਂ ਪ੍ਰਦਰਸ਼ਨੀ ਦੇਖਣ ਲਈ ਆ ਗਏਦੋਨੋਂ ਚੰਗੇ ਪੜ੍ਹੇ-ਲਿਖੇ ਜਾਪਦੇ ਸਨਪ੍ਰਦਰਸ਼ਨੀ ਵਿਚ ਲੱਗੀ ਹਰ ਤਸਵੀਰ ਨੂੰ ਬੜੇ ਗਹੁ ਨਾਲ ਦੇਖਣ ਲੱਗੇ|

ਸਰਦਾਰ ਜੀ ਤਸਵੀਰਾਂ ਨੂੰ ਦੇਖਦੇ ਦੇਖਦੇ ਆਪਣੀ ਸਰਦਾਰਨੀ ਨਾਲੋਂ ਅੱਗੇ ਜਾ ਚੁੱਕੇ ਸਨਅੱਗੇ ਜਾ ਕੇ ਇਕ ਤਸਵੀਰ ਜਿਹੜੀ ਕਰਵੇ ਚੌਥ ਦੇ ਸਬੰਧ ਵਿਚ  ਬਣਾਈ ਹੋਈ ਸੀਉੱਥੇ  ਰੁੱਕ ਗਏ ਅਤੇ ਆਪਣੀ ਸਰਦਾਰਨੀ ਨੂੰ ਉੱਚੀ ਆਵਾਜ਼ ਵਿਚ ਕਿਹਾ, “ਭਾਗਵਾਨੇ! ਗੱਲ ਸੁਣ|” ਸਰਦਾਰਨੀ ਨੇ ਆਪਣੇ ਸਰਦਾਰ ਜੀ ਦੀ ਆਵਾਜ਼ ਸੁਣਦਿਆਂ ਸਾਰ ਕਿਹਾ, “ਹਾਂ ਜੀ! ਹੁਣੇ ਆਈ|”
ਮੇਰੇ ਨਾਲ ਜਿਹੜੇ ਨੌਜਵਾਨ ਪ੍ਰਦਰਸ਼ਨੀ ਵਿਚ ਬੈਠੇ ਸਨਉਹ ਸਰਦਾਰ ਜੀ ਦੀ ਗੱਲ ਸੁਣ ਕੇ ਹੱਸਣ ਲੱਗ ਪਏਪਰ ਮੈਂ ਉਨ੍ਹਾਂ ਨੂੰ ਇਸ਼ਾਰੇ ਨਾਲ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਅਤੇ ਕਿਹਾ, “ਚੁੱਪ ਰਹੋਇਨ੍ਹਾਂ ਦੀ ਆਪਸੀ ਵਾਰਤਾਲਾਪ ਸੁਣੋ|”
ਜਦੋਂ ਸਰਦਾਰਨੀ ਆਪਣੇ ਸਰਦਾਰ ਜੀ ਕੋਲ ਪਹੁੰਚੀ ਤਾਂ ਸਰਦਾਰ ਜੀ ਨੇ ਕਿਹਾ, “ਇਸ ਤਸਵੀਰ ਨੂੰ ਚੰਗੀ ਤਰ੍ਹਾਂ ਦੇਖ ਅਤੇ ਤਸਵੀਰ ਥੱਲੇ ਲਿਖਿਆ ਵੀ ਚੰਗੀ ਤਰ੍ਹਾਂ ਪੜ੍ਹ ਲੈਕਰਵੇ ਚੌਥ ਦੇ ਸਬੰਧ ਵਿਚ ਬਣੀ ਤਸਵੀਰ ਉੱਤੇ ਲਿਖਿਆ ਹੋਇਆ ਸੀ:- ਛੋਡਹਿ ਅੰਨੁ ਕਰਹਿ ਪਾਖੰਡ|| ਨ ਸੋਹਾਗਨਿ ਨਾ ਓਹਿ ਰੰਡ|| (ਪੰਨਾ-873)| ਇਸ ਤਸਵੀਰ ਦੇ ਥੱਲੇ ਵੱਖਰੇ ਬੋਰਡ ਤੇ ਲਿਖਿਆ ਸੀ:-
ਕਿਸੇ ਵੇਲੇ ਸਰੀਰਕ ਅਰੋਗਤਾ ਨੂੰ ਮੱਖ ਰੱਖਦੇ ਹੋਏ ਅੰਨ ਨਾ ਖਾਣਾ ਜਾਂ ਕਿਸੇ ਵੇਲੇ ਖਾਣ ਲਈ  ਅੰਨ ਨਾ ਮਿਲੇਇਹ ਮਨੁੱਖ ਦੀ ਮਜ਼ਬੂਰੀ ਦਾ ਕਾਰਣ ਹੋ ਸਕਦਾ ਹੈ ਪਰ  ਕਿਸੇ ਵਿਸਵਾਸ਼ ਨੂੰ ਮੁੱਖ ਰੱਖ ਕੇ ਵਰਤ ਰੱਖਣਾਇਹ ਅਗਿਆਨਤਾ ਦੀ ਸੂਚਕ ਹੈ|  ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਕਰਵੇ ਚੌਥ ਦਾ ਵਰਤ ਰੱਖ ਕੇ ਚੰਦਰਮਾ ਪਾਸੋਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ|ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੋ ਸਵਾਸ ਪ੍ਰਮਾਤਮਾ ਵੱਲੋ ਕਿਸੇ ਮਨੁੱਖ ਨੂੰ ਮਿਲ ਚੁੱਕੇ ਹਨਉਨ੍ਹਾਂ ਸਵਾਸਾਂ ਨੂੰ ਨਾ ਕੋਈ ਘਟਾ ਸਕਦਾ ਹੈ ਅਤੇ ਨਾ ਹੀ ਕੋਈ ਵਧਾ ਸਕਦਾ ਹੈਕਈ ਵਾਰੀ ਨਵ-ਵਿਆਹੀਆਂ ਔਰਤਾਂ ਜਿਹੜੀਆਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖ ਚੁੱਕੀਆਂ ਸਨਉਨ੍ਹਾਂ ਦੇ ਪਤੀ ਵੀ ਮਰ ਚੁੱਕੇ ਹਨਫਿਰ ਇਹ ਪਖੰਡ ਕਿਉਸਿੱਖ ਔਰਤਾਂ ਨੂੰ ਅੰਨ ਛੱਡ ਕੇ ਕਿਸੇ ਵੀ ਪ੍ਰਕਾਰ ਦੇ ਕਰਮਕਾਂਡੀ ਵਰਤ ਨਹੀਂ ਰੱਖਣੇ ਚਾਹੀਦੇਜਿਹੜੀਆਂ ਸਿੱਖ ਔਰਤਾਂਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੀ ਉਲੰਘਣਾ ਕਰਕੇ ਵਰਤ ਆਦਿ ਰੱਖਦੀਆਂ ਹਨਉਨ੍ਹਾਂ ਨੂੰ ਗੁਰਬਾਣੀ ਦੇ ਹੇਠ ਲਿਖੇ ਫੁਰਮਾਨ ਤੋਂ ਸਿੱਖਿਆ ਲੈ ਕੇ ਸਾਰੇ ਕਰਮਕਾਂਡੀ ਵਰਤਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ:-
ਛੋਡਹਿ ਅੰਨੁ ਕਰਹਿ ਪਾਖੰਡ|| ਨ ਸੋਹਾਗਨਿ ਨ ਓਹਿ ਰੰਡ|| (ਗੁ.ਗ੍ਰੰ.ਸ. ਪੰਨਾ-873)
ਅਰਥ: ਜਿਹੜੀਆਂ ਔਰਤਾਂ ਅੰਨ ਛੱਡ ਕੇ ਵਰਤ ਰੱਖਦੀਆਂ ਹਨਉਹ ਪਖੰਡ ਕਰਦੀਆਂ ਹਨਇਸ ਲਈ ਉਹ ਨਾ ਤਾਂ ਸੁਹਾਗਣਾਂ ਹਨ ਅਤੇ ਨਾ ਹੀ ਰੰਡੀਆਂ ਹਨ|  
ਸਰਦਾਰਨੀ ਨੇ ਸਭ ਕੁੱਝ ਪੜ੍ਹਨ ਉਪਰੰਤ ਕਿਹਾ, “ਹਾਂ ਜੀ! ਪੜ੍ਹ ਲਿਆ ਹੈ|” ਸਰਦਾਰ ਨੇ ਕਿਹਾ, “ਭਾਗਵਾਨੇ! ਇਸ ਤਸਵੀਰ ਨੂੰ ਐਵੇਂ ਨਾ ਸਮਝੀਤਸਵੀਰ ਉੱਤੇ ਜਿਹੜੀ ਗੁਰਬਾਣੀ ਲਿਖੀ ਹੋਈ ਹੈ ਜਿਹੜੀ ਕਿ  ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 873 ਤੇ ਦਰਜ ਹੈਉਸਦਾ ਹਵਾਲਾ ਵੀ ਨਾਲ ਦਿੱਤਾ ਹੋਇਆ ਹੈਤੂੰ ਹਰ ਸਾਲ ਕਰਵੇ ਚੌਥ ਦਾ ਵਰਤ ਰੱਖ ਕੇ ਪਖੰਡ ਕਰਦੀ ਰਹਿੰਦੀ ਐਂਹੁਣ ਦੱਸ,ਕਰਵੇ ਚੌਥ ਦਾ ਵਰਤ ਰੱਖਣਾ ਹੈ ਜਾਂ ਛੱਡਣਾ ਹੈ|” ਸਰਦਾਰਨੀ ਕਹਿਣ ਲੱਗੀ, “ਸਰਦਾਰ ਜੀ ਜਿਵੇਂ ਤੁਸੀਂ ਕਹਿੰਦੇ ਹੋ|”  ਸਰਦਾਰ ਜੀ ਨੇ ਕਿਹਾ, “ ਮੈਂ ਤਾਂ ਤੈਂਨੂੰ ਕਹਿੰਦਾ ਹਾਂ ਕਿ ਗੁਰੂ ਗੰ੍ਰਥ ਸਾਹਿਬ ਜੀ ਗੁਰਬਾਣੀ ਹੁਕਮਾਂ ਦੀ ਗੱਲ ਮੰਨ ਕੇ ਇਹ ਵਰਤ ਵਗੈਰਾ ਰੱਖਣੇ ਬੰਦ ਕਰ|” ਸਰਦਾਰਨੀ ਨੇ ਕਿਹਾ, “ਠੀਕ ਹੈ ਅੱਜ ਤੋਂ ਬਾਅਦ ਮੈਂ ਕਰਵੇ ਚੌਥ ਦਾ ਵਰਤ ਨਹੀਂ ਰੱਖਾਂਗੀ|” ਸਰਦਾਰ ਜੀ ਨੇ ਫਿਰ ਕਿਹਾ, “ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਆਏ ਹਾਂਇਸ ਲਈ ਗੁਰੂ ਕੋਲ ਇਹ ਪ੍ਰਣ ਕਰੀਂ ਕਿ ਮੈਂ ਕਰਵੇ ਚੌਥ ਦਾ ਵਰਤ ਨਹੀਂ ਰੱਖਾਂਗੀ|” ਇਹ ਗੱਲਾਂ ਕਰਨ ਉਪਰੰਤ ਦੋਨੋਂ ਗੁਰਦੁਆਰਾ ਸਾਹਿਬ ਵੱਲ ਚਲ ਪਏ
ਜਦੋਂ ਦੋਨੋਂ ਪ੍ਰਦਰਸ਼ਨੀ ਤੋਂ ਬਾਹਰ ਚਲੇ ਗਏ ਤਾਂ ਮੈਂ ਨੌਜਵਾਨਾਂ ਨੂੰ ਸਮਝਾਇਆ ਕਿ ਦੇਖੋ ਸਰਦਾਰ ਜੀ ਨੇ ਪਹਿਲਾਂ ਆਪ ਗੁਰਬਾਣੀ ਹੁਕਮਾਂ ਨੂੰ ਸਮਝਿਆ ਅਤੇ ਬਾਅਦ ਵਿਚ ਆਪਣੀ ਸਰਦਾਰਨੀ ਨੂੰ ਕੇਵਲ ਸਮਝਾਇਆ ਹੀ ਨਹੀਂ ਸਗੋਂ ਗੁਰੂ ਸਾਹਿਬ ਅੱਗੇ ਪ੍ਰਣ ਕਰਨ ਲਈ ਵੀ ਕਿਹਾਹੋਰ ਸਿੱਖਾਂ ਨੂੰ ਵੀ  ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ|  
ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੇਵਲ ਸਿੱਖ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨਇਸ ਲਈ ਗੁਰੂ ਸਾਹਿਬ ਦੇ ਗੁਰਬਾਣੀ ਹੁਕਮ ਵੀ ਸਭ ਤੋਂ ਪਹਿਲਾਂ ਸਿੱਖਾਂ ਉੱਤੇ ਹੀ ਲਾਗੂ ਹੁੰਦੇ ਹਨਵਰਤਾਂ ਸਬੰਧੀ ਗੁਰਬਾਣੀ ਦਾ ਹੇਠ ਲਿਖਿਆ ਫੁਰਮਾਨ ਵੀ ਸਾਨੂੰ ਸਮਝ ਲੈਣਾ ਚਾਹੀਦਾ ਹੈ:-
ਕਬੀਰਾ ਹਰਿ ਕਾ ਸਿਮਰਨੁ ਛਾਡਿ ਕੈ   ਅਹੋਈ ਰਾਖੈ ਨਾਰਿ||
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ||       (ਗੁ.ਗ੍ਰੰ.ਸ.ਪੰਨਾ1370
ਅਰਥ:  ਕਬੀਰ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਪ੍ਰਮਾਤਮਾ ਦਾ ਸਿਮਰਨ ਛੱਡ ਕੇ ਜਿਹੜੀ ਇਸਤ੍ਰੀ ਸੀਤਾਲਾ ਦਾ ਵਰਤ ਰੱਖਦੀ ਫਿਰਦੀ ਹੈਉਸ ਨੂੰ ਖੋਤੀ ਦੀ ਜੂਨ ਵਿਚ ਪਿਆ ਸਮਝੋਜਿਹੜੀ ਚਾਰ ਮਣ ਭਾਰ ਢੋਂਦੀ ਹੈਭਾਵ ਜਿਹੜੀ ਇਸਤ੍ਰੀ ਸੱਚ ਦਾ ਮਾਰਗ ਤਿਆਗ ਕੇ (ਝੂਠ) ਅਗਿਆਨਤਾ ਦਾ ਰਾਹ ਅਪਨਾਉਂਦੀ ਹੈਉਹ ਆਪਣੀ ਅਗਿਆਨਤਾ ਦੇ ਕਾਰਣ ਸਾਰੀ ਉਮਰਕਰਮਕਾਂਡੀ ਵਰਤਾਂ ਦਾ ਫ਼ਜੂਲ ਭਾਰ ਢੋਂਦੀ ਹੈ
ਜੇਕਰ ਅਸੀਂ ਆਪਣੇ ਗੁਰੂ ਦੇ ਗੁਰਬਾਣੀ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਸਗੋਂ ਗੁਰਬਾਣੀ ਹੁਕਮਾਂ ਨੂੰ ਅਣਸੁਣਿਆ ਕਰ ਦਿੰਦੇ ਹਾਂ ਤਾਂ ਸਤਿਗੁਰੂ ਜੀ ਸਾਨੂੰ ਰੱਦ ਕਰ ਦਿੰਦੇ ਹਨ:-
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ|| 
ਅੰਧੈ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ|| (ਗੁ.ਗ੍ਰੰ.ਸ.ਪੰਨਾ 1372) 
ਅਰਥ: ਹੇ ਕਬੀਰ! ਜੇ ਸਿੱਖਾਂ ਵਿਚ ਹੀ ਉਕਾਈ ਹੋਵੇ ਤਾਂ ਸਤਿਗੁਰ ਵੀ ਕੁੱਝ ਸੰਵਾਰ ਨਹੀਂ ਸਕਦਾਜਿਹੜਾ ਮਨੁੱਖ ਅਹੰਕਾਰ ਵਿਚ ਅੰਨ੍ਹਾਂ ਹੋਇਆ ਰਹੇਗੁਰੂ ਦੀ ਇਕ ਵੀ ਸਿੱਖਿਆ ਦਾ ਉਸ ਤੇ ਕੋਈ ਅਸਰ ਨਾ ਹੋਵੇ ਤਾਂ ਸਮਝੋ ਜਿਵੇਂ ਬਾਂਸ ਵਿਚ ਫੂਕ ਮਾਰਿਆਂ ਹਵਾ ਇਕ ਸਿਰੇ ਤੋਂ ਦੂਜੇ ਸਿਰੇ ਬਾਹਰ ਨਿਕਲ ਜਾਂਦੀ ਹੈਤਿਵੇਂ ਗੁਰੂ ਦੀ ਸਿੱਖਿਆ ਵੀ ਅਹੰਕਾਰੀ ਦੇ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਬੇਅਸਰ ਹੋ ਕੇ ਬਾਹਰ ਨਿਕਲ ਜਾਂਦੀ ਹੈ
ਸਿੱਖੋ ਜਾਗੋ ! ਕਰਮਕਾਂਡੀ ਵਰਤ ਤਿਆਗੋ|

ਦਵਿੰਦਰ ਸਿੰਘਆਰਟਿਸਟ,ਖਰੜ|
ਮੋਬਾਇਲ: 97815-09768