ਸਮਾਂ ਰਹਿੰਦੇ ਸੁਚੇਤ ਹੋਣਾ ਜਾਗਣ ਦੀ ਨਿਸ਼ਾਨੀ ਹੈ

0
418

A A A

ਪੰਜਾਬ ਗੁਰੂਆਂ ਦੇ ਨਾਂ ਤੇ ਹੀ ਜੀੳਦਾ ਹੈ ਤੇ ਗੁਰੂ ਸਾਹਿਬਾਨ ਦੀ ਪਵਿਤ੍ਰ ਧਰਤੀ ਗੁਰੂਆਂ ਦੇ ਪਾਏ ਪੁਰਨਿਆਂ ਤੇ ਚਲ ਕੇ ਹਸਦੀ, ਵਸਦੀ ਰਹੀ ਹੈ। 2017 ਵਿਚ ਪੰਜਾਬ ਦੀ ਅਵਾਮ ਨੇ ਲੋਕਸ਼ਾਹੀ ਦੇ ਰਾਜਿਆਂ ਦੀ ਚੋਣ ਕਰਣੀ ਹੈ। ਸੋ ਇਸ ਅਤਿ ਦੇ ਅਹਿਮ ਮੋਕੇ ਤੇ ਗੁਰੂਆਂ ਦੇ ਉਪਦੇਸ਼ਾਂ ਤੇ ਜੀਉਣ ਵਾਲਿਆਂ ਦਾ ਫਰਜ ਹੋ ਨਿਬਣਦਾ ਹੈ ਕਿ ਉਹ ਇਦਾਂ ਦੇ ਨੁਮਾਇੰਦਿਆਂ ਦੀ ਚੋਣ ਕਰਣ, ਜੋ ਗੁਰੂਆਂ ਦੀ ਪਵਿਤ੍ਰ ਧਰਤੀ ਨੂੰ ਪੂਰਣ ਤੌਰ ਤੇ ਨਸ਼ਾ ਮੁਕਤ ਕਰਣ ਲਈ ਸਭ ਤੋ ਪਹਿਲਾਂ ਦ੍ਰਿੜ ਸੰਕਲਪਤ ਹੋਣ ਤੇ ਨਾਲ ਹੀ ਉਹ ਪੰਜਾਬ ਦੀ ਅਵਾਮ ਵਿਚ ਨਸ਼ਾਂ ਮੁਕਤੀ ਦੀ ਸੁਚਜੀ ਕਾਰਜ ਨੀਤਿ ਨੂੰ ਪੇਸ਼ ਕਰਣ ਭਾਵੇ ਉਹ ਕਿਸੀ ਭੀ ਸਿਆਸੀ ਪਾਰਟੀ ਨਾਲ ਸਬੰਧ ਰਖਦੇ ਹੋਣ।

ਪੰਜਾਬ ਵਿਚ ਗੁਰੂਆਂ ਦੇ ਉਪਦੇਸ਼ ਮੁਤਾਬਿਕ ਪੂਰਣ ਨਸ਼ਾਬੰਦੀ ਲਈ ਸਾਨੂੰ ਸਾਰਿਆਂ ਦਾ ਇਹ ਫਰਜ ਹੋ ਜਾਂਦਾ ਹੈ ਕਿ ਅਸੀਂ ਸਾਰਿਆਂ ਸਿਅਾਸੀ ਪਾਰਟਿਆਂ ਤੇ ਇਹ ਵਿਚਾਰਿਕ ਦਬਾਅ ਬਣਾਇਏ ਕਿ ਪੰਜਾਬ ਦੀਆਂ 2017 ਦੀਆਂ ਚੋਣਾਂ ਦੇ ਵਿਚ ਸਾਰਿਆਂ ਹੀ ਸਿਆਸੀ ਪਾਰਟਿਆਂ ਦੇ ਚੁਨਾਵੀ ਘੋਸ਼ਣਾ ਪਤਰ (manifestoes) ਅਤੇ ਚੁਨਾਵੀ ਸਭਾਵਾਂ ਦਾ ਪਹਿਲਾਂ ਤੇ ਮੁਖ ਏਜੰਡਾ ਨਸ਼ਾ ਮੁਕਤ ਪੰਜਾਬ ਹੋਵੇ। ਜੇ ਅਸੀਂ ਇਸ ਵਿਚ ਕਾਮਯਾਬ ਹੋ ਜਾੰਦੇ ਹਾਂ ਤਾਂ ਪੰਜਾਬ ਦੀ ਜਵਾਨੀ ਦੇ ਅਰੋਗ ਸ਼ਰੀਰ ਅਤੇ ਨਰੋਏ ਦਿਮਾਗ ਨਾਲ ਅਸੀਂ ਹਰ ਤਰ੍ਹਾਂ ਦੇ ਵਿਕਾਸ ਵਿਚ ਅਗੇ ਹੋ ਨਿਬਣਾਗੇਂ, ਜਿਸਦਾ ਇਤਿਹਾਸ ਗਵਾਹ ਹੈ।

ਇਸ ਕਾਰਜ ਨੂੰ ਅਸੀਂ ਬੜੇ ਹੀ ਅਸਾਨ ਤਰੀਕੇ ਨਾਲ ਕਰ ਸਕਦੇ ਹਾਂ। ਕੇਵਲ ਤੇ ਕੇਵਲ ਸੋਸ਼ਲ ਮੀਡਿਆਂ ਤੇ, ਭਾਵੇ ਉਹ ਫੇਸਬੁਕ ਹੋਵੇਂ ਜਾਂ ਵਾਟਸਐਪ ਜਾਂ ਕੋਈ ਹੋਰ, ਹਰ ਇਕ ਸਾਇਟ ਤੇ ਪ੍ਰੋਫਾਇਲ ਪਿਕਚਰ, ਗਰੁਪ ਪਿਕਚਰ ਦੀ ਜਗ੍ਹਾਂ 2017 ਦੀਆਂ ਚੋਣਾਂ ਤਕ ਆਪਣੀ ਮੰਗ ਦੀ ਇਕ ਫੋਟੋ ਲਾਈਏ “ ਮੇਰੀ ਮੰਗ ਹਸਦਾ ਵਸਦਾ ਨਸ਼ਾ ਮੁਕਤ ਪੰਜਾਬ ”। ਜੇ ਅਸੀ ਕੁਛ ਦਿਨ ਆਪਣੀ-ਆਪਣੀ ਫੋਟੋ ਦਾ ਮੋਹ ਛੋੜ ਦਿਤਾ ਤਾਂ ਸਿਆਸੀ ਪਾਰਟਿਆਂ ਨੂੰ ਅਸੀਂ ਇਕ ਵਡਾ ਸਨੇਹਾ ਦੇਣ ਵਿਚ ਕਾਮਯਾਮ ਹੋ ਜਾਵਾਗੇ ਕਿ ਪੰਜਾਬ ਦਾ ਹਰ ਬਸ਼ਿੰਦਾ ਪੂਰੇ ਤੋਰ ਤੇ ਨਸ਼ਾ ਮੁਕਤ ਪੰਜਾਬ ਚਾਹੁੰਦਾ ਹੈ ਕਿਉਕਿ ਸਾਰਿਆਂ ਸਿਆਸੀ ਪਾਰਟਿਆਂ ਚੰਗੀ ਤਰ੍ਹਾਂ ਨਾਲ ਜਾਣਦਿਆਂ ਅਤੇ ਸਮਝਦਿਆਂ ਹਨ ਕਿ ਅੱਜ ਚੋਣਾਂ ਦਾ ਰਾਹ ਸੋਸ਼ਲ ਮੀਡਿਆਂ ਤੋ ਹੋ ਕੇ ਗੁਜਰਦਾ ਹੈ ਤੇ ਸੋਸ਼ਲ ਮੀਡਿਆਂ ਅਜ ਹਰ ਮਨੁਖ ਦੀ ਵਿਚਾਰਿਕ ਅਜਾਦੀ ਦਾ ਰਾਹ ਖੋਲਦਾ ਹੈ। ਬਸ ਲੋੜ ਹੈ ਆਪਣਾ ਫਰਜ ਪਹਿਚਾਨਣ ਦੀ।

2017 ਦੀਆਂ ਚੋਣਾਂ ਵਿਚ ਭਾਵੇ ਕਿਸੀ ਵੀ ਪਾਰਟੀ ਦੀ ਸਰਕਾਰ ਬਣੇ ਭਾਵੇ ਕੋਈ ਵੀ ਮੁਖਮੰਤਰੀ ਬਣੇ ਪਰ ਗੁਰੂਆਂ ਦੀ ਪਵਿਤ੍ਰ ਧਰਤੀ ‘ਪੰਜਾਬ’ 2017 ਦੀ ਚੋਣਾਂ ਤੋਂ ਬਾਦ ਪੂਰੇ ਤਰੀਕੇ ਨਾਲ ਨਸ਼ਾਂ ਮੁਕਤ ਹੋਣੀ ਚਾਹੀਦੀ ਹੈ।

ਮਨਮੀਤ ਸਿੰਘ, ਕਾਨਪੁਰ
singhmanmeetknp@gmail.com

Cover