ਦਸਮ ਗ੍ਰੰਥੀਓ !

1
473

A A A

ਦਸਮ ਗ੍ਰੰਥੀਓ ! ਜੇ ਤੁਸੀ ਬਚਿਤਰ ਨਾਟਕ ਦਾ ਨਾਂ ਦਸਮ ਗ੍ਰੰਥ ਰੱਖਕੇ ਇਸ ਨੂੰ ਦਸਮੇਸ਼ ਪਿਤਾ ਦੀ ਲਿਖਤ ਮੰਨ ਹੀ ਲਿਆ ਹੈ ਤਾਂ ਕਿਰਪਾ ਕਰਕੇ ਮੇਰੇ ਕੁਝ ਸਵਾਂਲਾ ਦੇ ਜਵਾਬ ਤਸੱਲੀ ਬਖਸ਼ ਦੇਣ ਦੀ ਖੇਚਲ ਕਰਨੀ ਜੀ।

1.    ਕੀ ਦਸਮ ਗ੍ਰੰਥ ਗੁਰਮਿਤ ਦੇ ਫਲਸਫੇ ’ਤੇ ਅਧਾਰਤ ਹੈ ?

2.    ਕੀ ਇਹ ਗ੍ਰੰਥ ਤੋਂ ਬਿਨਾ ਅਧਿਆਤਮਕ ਗਿਆਨ ਅਧੂਰਾ ਹੈ ?

3.    ਕੀ ਇਹ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਖਾਂਦਾ ਹੈ ?

4.    ਕੀ ਸਿ ਤੋਂ ਬਿਨਾ ਮਨੁੱਖ ਦਾ ਜੀਵਨ ਮਨੋਰਥ (ਜੀਵਨ ਮੁਕਤ) ਪੂਰਾ ਨਹੀਂ ਹੋ ਸਕਦਾ ?

5.    ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਮਨੁੱਖਾ ਜੀਵਨ ਨੂੰ ਲੋੜੀਂਦੇ ਸਾਰੇ ਸਵਾਲਾ ਦੇ ਜਵਾਬ ਨਹੀਂ ਮਿਲਦੇ ?

6.    ਕੀ ਇਹ ਜਰੂਰੀ ਹੈ ਕਿ ਦਸਵੇਂ ਪਾਤਸਾਹ ਨਨੇ ਬਾਣੀ ਰੁਚੀ ਹੋਵੇ? ਜਦੋ ਕਿ ਛੇਵੇਂ,ਸੱਤਵੇਂ,ਅੱਠਵੇਂ ਪਾਤਸਾਹ ਨੇ ਵੀ ਕੋਈ ਬਾਣੀ ਨਹੀਂ ਰਚੀ।

7.    ਜੇ ਦਸਵੇਂ ਪਾਤਸਾਹ ਨੇ(ਤੁਹਾਡੇ ਅਨੁਸਾਰ)ਬਾਣੀ ਰਚੀ ਵੀ ਹੋਈ ਤਾਂ ਉਹਨਾ ਨੇ ਆਪਣੀ ਬਾਣੀ ਬਾਕੀ ਗੁਰੁ ਸਾਹਿਬਾਨ ਅਤੇ ਮਹਾਂਪੁਰਖਾਂ ਦੀ ਬਾਣੀ ਵਿਚ ਸ਼ਾਮਲ ਕਿਉ ਨਹੀਂ ਕੀਤੀ ?

8.    ਸੈਂਕੜੇ ਸਾਲਾਂ ਵਿਚ 35 ਮਹਾਂਪੁਰਖਾਂ ਨੇ ਜਿੰਨੀ ਬਾਣੀ ਲਿਖੀ ਉਤਨੀ ਹੀ ਬਾਣੀ ਇਕੱਲੇ ਦਸਵੇਂ ਪਾਤਸਾਹ ਨੇ ਸਿਰਫ 33 ਸਾਲਾਂ ਵਿਚ ਹਰ ਰੋਜ ਦੁਸਮਣਾਂ ਨਾਲ ਜੰਗਾਂ ਲੜਦੇ ਅਤੇ ਫੌਜਾਂ  ਤਿਆਰ ਕਰਦੇ ਹੋਏ ਕਿਵੇਂ ਲਿਖ ਦਿੱਤੀ ?

9.    ਜਿਹੜੀਆਂ ਪੰਜ ਬਾਣੀਆਂ ਹੁਣ ਅੰਮ੍ਰਿਤ ਤਿਆਰ ਕਰਨ ਸਮੇਂ ਜਾਦੀਆਂ ਹਨ।ਇਹੀ ਬਾਣੀਆਂ ਦਸਵੇਂ ਪਾਤਸਾਹ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਤਿਆਰ ਕਰਨਸਮੇਂ ਪੜ੍ਹੀਆਂ ਸਨ।  ਇਸ ਗੱਲ ਦਾ ਸਬੂਤ ਕਿਸ ਗ੍ਰੰਥ ਜਾਂ ਰਹਿਤਨਾਮੇਂ ਵਿਚੋ ਮਿਲਦਾ ਹੈ ?

10.   ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨਿਆਂ ਵਿਚੋ ਤੁਹਾਨੂੰ ਨਿੱਤਨੇਮ ਕਰਨ ਲਈ ਪੂਰੀ ਬਾਣੀ ਨਹੀਂ ਲੱਭੀ,ਕਿਉਂ?ਇਸ ਬਾਣੀ ਵਿਚ ਕੀ ਘਾਟ ਹੈ?

11.   ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਸਮੇਂ ਦਸਵੇਂ ਪਾਤਸਾਹ ਨੇ ਦਸਮ ਗ੍ਰੰਥ ਬਾਰੇ ਸਿੱਖਾਂ ਨੂੰ ਕਿਉਂ ਨਹੀਂ ਦੱਸਿਆ?ਜਦੋਂ ਕਿ ਬਾਕੀ ਸਾਰੇ ਗੁਰੂ ਸਾਹਿਬਾਨ ਨੇ ਜੋਤੀ-ਜੋਤ        ਸਮਾਉਣ ਤੋਂ ਪਹਿਲਾਂ ਆਪਣੀ ਸਾਰੀ ਬਾਣੀ ਅਗਲੇ ਪਾਤਸਾਹ ਨੂੰ ਸੰਭਾਲ ਕੇ ਦੇ ਦਿੱਤੀ ਸੀ।

12.   ਜਿਸ ਗ੍ਰੰਥ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੋਈ ਉਸ ਵਿਚੋ ਦੋ ਬਾਣੀਆਂ ਅਤੇ ਜਿਸ ਗ੍ਰੰਥ ਬਾਰੇ ਪੰਥ ਵਿਚ ਏਕਤਾ ਨਹੀਂ ਹੈ,ਵਿਵਾਦ ਚੱਲ ਰਿਹਾ ਹੈ,ਉਸ ਵਿਚੋ ਤਿੰਨ ਬਾਣੀਆਂ ਨਿੱਤਨੇਮ    ਅਤੇ ਅੰਮ੍ਰਿਤ ਸੰਚਾਰ ਲਈ ਪੜ੍ਹਨੀਆਂ ਕੋਈ ਸਾਜਸ ਹੈ ਜਾਂ ਫਿਰ ਅਗਿਆਨਤਾ?

13.   ਜਿਸ ਤਰਾਂ ਪੰਜਵੇਂ ਪਾਤਸਾਹ ਨੇ 1604 ਈ: ਵਿਚ ਭਾਈ ਗੁਰਦਾਸ ਜੀ ਤੋ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਤੇ ਫਿਰ ਦਸਵੇਂ ਪਾਤਸਾਹ ਨੇ 1706 ਈ: ਵਿਚ ਭਾਈ ਮਨੀ    ਸਿੰਘ ਤੋਂ ਸੰਪੂਰਨ ਬੀੜ ਲਿਖਵਾਈ।ਇਸੇ ਤਰਾਂ ਤੁਸੀ ਦੱਸੋ ਕਿ ਗੁਰੁ ਜੀ ਨੇ ਦਸਮ ਗ੍ਰੰਥ ਕਦੋਂ,ਕਿਥੇ,ਅਤੇ ਕਿਸ ਤੋਂ ਲਿਖਵਾਇਆ ਸੀ?

14.   ਬਹੁਤ ਸਾਲ ਪਹਿਲਾਂ ਭਾਈ ਜਸਵਿੰਦਰ ਸਿੰਘ ਜੀ ਦੁਬਈ ਵਾਲਿਆਂ ਵੱਲੋਂ ਦਸਮ ਗੰ੍ਰਥ ਦੇ ਲਿਖਾਰੀ ਦਾ ਨਾਮ ਦੱਸਣ ਵਾਲੇ ਲਈ ਬਹੁਤ ਵੱਡਾ (5 ਕਰੋੜ ਰੁਪਏ ਦਾ) ਨਕਦ ਇਨਾਮ    ਦੇਣ ਬਾਰੇ ਕਿਹਾ ਸੀ।ਅੱਜ ਤੱਕ ਉਹ ਇਨਾਮ ਕਿਸੇ ਨੇ ਜਿੱਤਿਆ ਕਿਉਂ ਨਹੀਂ?ਜਦ ਕਿ ਕੁਝ ਲਾਲਚੀ ਲੋਕ ਥੋੜੇ ਜਿਹੇ ਰੁਪਿਆਂ ਖਾਤਰ ਆਪਣੀ ਜਮੀਰ ਤੱਕ ਵੇਚ ਦਿੰਦੇ ਹਨ।

15.    ਦਸਮ ਗੰ੍ਰਥੀਏ ਕਹਿੰਦੇ ਹਨ ਕਿ ਦਸਮ ਗੰ੍ਰਥ ਦੀ ਬਾਣੀ ਪੜ੍ਹ ਕੇ ਹੀ ਸਿੰਘਾਂ ਵਿਚ ਜੰਗਾਂ ਲੜਨ ਅਤੇ ਸ਼ਹੀਦ ਹੋਣ ਦਾ ਜੋਸ਼ ਭਰਦਾ ਸੀ।ਤਾਂ ਇਹ ਦੱਸਣ ਦੀ ਖੇਚਲ ਕਰਨ ਕਿ ਛੇਵੇਂ ਪਾਤਸਾਹ ਸਮੇਂ ਜੰਗਾਂ ਲੜਨ ਵਾਲਿਆਂ ਨੇ ਬਾਣੀ ਕਿਥੋਂ ਪੜ੍ਹੀ ਸੀ? ਸ੍ਰੀ ਗੁਰੂ ਅਰਜਨ ਦੇਵ ਜੀ,ਸ੍ਰੀ ਗੁਰੂ ਤੇਗ ਬਹਾਦਰ ਜੀ,ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ,ਭਾਈ ਦਿਆਲਾ ਜੀ ਆਦਿ ਨੇ ਕਿਹੜੀ ਬਾਣੀ ਪੜ੍ਹਕੇ ਸ਼ਹੀਦੀ ਜਾਮ ਪੀਤੇ?

16.    ਜੇ ਦਸਮ ਗੰ੍ਰਥ ਦਸਵੇਂ ਪਾਤਸਾਹ ਦੀ ਬਾਣੀ ਹੈ ਤਾਂ ਉਨਾਂ ਨੇ ਬਾਕੀ ਛੇ ਗੁਰੂ ਸਾਹਿਬਾਨ ਵਾਂਗ ਆਪਣੀ ਬਾਣੀ ਵਿਚ ‘ਨਾਨਕ’ ਪਦ ਦੀ ਵਰਤੋਂ ਕਿਉਂ ਨਹੀਂ ਕੀਤੀ?

17.    ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿਚ ਇਹ ਦੱਸਣ ਲਈ ਕਿ ਇਹ ਕਿਸ ਪਾਤਸਾਹ ਦੀ ਬਾਣੀ ਹੈ, ਇਸ ਵਾਸਤੇ ਮਹਲਾ 1,ਮਹਲਾ 2,ਮਹਲਾ 3,ਮਹਲਾ 4,ਮਹਲਾ 5,ਮਹਲਾ 9 ਦਾ ਸੰਕੇਤ ਦਿੱਤਾ ਗਿਆ ਹੈ ਪਰ ਦਸਮ ਗੰ੍ਰਥ ਵਿਚ ਮਹਲਾ 10 ਲਿਖਣ ਦੀ ਥਾਂ ਪਾਤਸਾਹੀ 10 ਲਿਖਿਆ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿਚ ਹਰ ਬਾਣੀ ਜਾਂ ਰਾਗ ਦੇ ਸੁਰੂ ਵਿਚ ੧ਓ ਸਤਿਗੁਰ ਪ੍ਰਸਾਦਿ ,  ੧ਓ ਸਤਿਨਾਮ ਗੁਰ ਪ੍ਰਸਾਦਿ, ੧ਓ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦਿ ਜਾਂ ਪੂਰਨ ਰੂਪ ਵਿਚ ਮੂਲ ਮੰਤਰ(੧ਓ ਤੋਂ ਗੁਰ ਪ੍ਰਸਾਦਿ ਤੱਕ) ਲਿਖਿਆ ਹੈ। ਪਰ ਦਸਮ ਗੰ੍ਰਥ ਵਿਚ ੧ਓ ਵਾਹਿਗੁਰੂ ਜੀ ਕੀ ਫਤਹਿ ਲਿਖਿਆ ਹੈ।

18.    ਅੁਪਰੋਕਤ ਪ੍ਰਸਨ ਨੰ:16 ਅਤੇ 17 ਦੇ ਹਿਸਾਬ ਨਾਲ ਦਸਵੇਂ ਪਾਤਸਾਹ ਬਾਕੀ ਗੁਰੂ ਸਾਹਿਬਾਨ ਤੋਂ ਉਲਟ ਚਲਦੇ ਹਨ। ਉਹ ਪਹਿਲਾਂ ਤੋਂ ਚੱਲੀ ਆ ਰਹੀ ਪ੍ਰੰਪਰਾ ਨੂੰ ਮੰਨਣ ਤੋਂ ਇਨਕਾਰੀ ਹਨ ਤਾਂ ਫਿਰ ਕਿਰਪਾ ਕਰਕੇ ਦੱਸੋ ਕਿ ਇਹਨਾ ਹੇਠ ਲਿਖੀਆਂ ਪੰਗਤੀਆਂ ਦੇ ਕੀ ਅਰਥ ਹਨ ?
     ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
     ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

ਦਸਾਂ ਪਾਤਸ਼ਾਹੀਆਂ ਚਿਵ ਇਕੋ ਜੋਤ,ਇਕੋ ਜੁਗਤ ਅਤੇ ਇਕੋ ਵਿਚਾਰਧਾਰਾ ਨੂੰ ਦਰਸਾਉਦੀਆਂ ਉਪਰੋਕਤ ਪੰਗਤੀਆਂ ਕਿਸ ਵਾਸਤੇ ਹਨ।

ਗੁਰਬਾਣੀ ਦੀ ਪਾਵਨ ਪੰਗਤੀ ‘ਰੋਸੁ ਨ ਕੀਜੈ ਉਤਰੁ ਦੀਜੈ॥’ ਨੂੰ ਮੁੱਖ ਰੱਖਕੇ ਉਪਰੋਕਤ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣ ਦੀ ਖੇਚਲ ਕਰਨੀ ਜੀ ਤਾਂ ਕਿ ਦਸਮ ਗੰ੍ਰਥ ਬਾਰੇ ਮੇਰਾ ਭੁਲੇਖਾ ਦੂਰ ਹੋ ਸਕੇ।

ਵੱਲੋਂ:-
ਬਲਵਿੰਦਰ ਸਿੰਘ ਖਾਲਸਾ
ਪਿੰਡ:-ਚਨਾਰਥਲ, ਜਿਲ੍ਹਾ:-ਬਠਿੰਡਾ
ਮੋ:-97802-64599

 

  • goga Singh

    Jisne vi dasam granth likhia ohne ise maksad naal likhia c ke apne gyania ne apna bna ditta ihda parchaar karke .
    J writer guru gobind singh nhi ta hor kaun tusi dass dyo plz

SHARE
Previous articleSikh and The Caste – Truth is Bitter series 6
Next articleਸਿੱਖੋ ! ਕੁੱਝ ਤਾਂ ਸਿੱਖੋ !!
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?