ਕਰਾਮਾਤ ਦੇ ਬਾਬਤ ਵਿਚਾਰ..

1
331

A A A

12345432_969332873133196_6205918316225833861_n੧. ਜੇ ਬਾਬੇ ਨਾਨਕ ਦੀ ਸਿੱਖੀ ਨੂੰ ਕਰਾਮਾਤਾਂ ਦੇ ਅਧਾਰ ਦੇ ਹੀ ਅਸੀ ਮਾਪਣਾ ਦੇਖਣਾ ਹੈ ਤਾਂ ਸੰਗਤ ਜੀ ਖਿਅਾਲ ਕਰਿਓ ਸਾਡੇ ਨਾਲੋ ਬਹੁਤ ਜਿਅਾਦੀਅਾਂ ਕਰਾਮਾਤਾਂ ਤਾਂ ਹਿੰਦੂ ਮੱਤ ਵਿਚ ਹਨ ੳੁਹਨਾਂ ਦੇ ਗ੍ਰੰਥ ਤਾਂ ਅਜਿਹੀਅਾਂ ਕੲੀ ਘਟਨਾਵਾਂ ਨਾਲ ਭਰੇ ਪੲੇ ਹਨ । ਜਿਵੇ ਬੰਦੇ ਤੇ ਹਾਥੀ ਦਾ ਸਿਰ ਲਾੳੁਣਾ (ਗਨੇਸ਼), ਦਰੋਪਤੀ ਦੀ ਸਾੜੀ ਲੰਮੀ ਹੋਣੀ,ਸਮੁੰਦਰ ਰਿੜਕਣਾ, ਪੂਛ ਲੰਮੀ ਹੋਣੀ (ਹਨੂੰਮਾਨ),ਸੂਰਜ ਨੂੰ ਖਰਾਦਣਾ (ਵਿਸ਼ਵਕਰਮਾ) ਅਤੇ ਹੋਰ ਵੀ ਬਹੁਤ ਕੁਝ ਦੱਸਿਅਾ ਜਾ ਸਕਦਾ ਹੈ।

੨.ਕੀ ਗੁਰੂ ਸਾਹਿਬ ਕੋੲੀ ਸੰਸਾਰ ਦੇ ਜਾਦੂੲੀ ਕਰਤੱਵ ਵਿਖਾੳੁਣ ਅਾੲੇ ਸਨ ਜਾਂ ਅਾਦਰਸ਼ ਮਨੁੱਖ ਦੀ ਸਿਰਜਣਾ ਕਰਨ ਲੲੀ…?

੩.ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਨੂੰ ਮਿਲੇ ਤਾਂ ਅਾਪ ਨੇ ਕਿਹਾ ਕੇ ਸ਼ਬਦ ਸੱਚ ਵਿਚਾਰ ਤੋ ਬਿਨਾਂ ਹੋਰ ਕੋੲੀ ਕਾਰਾਮਾਤ ਨਹੀ । ਅਾਪ ਬਾਰੇ ਭਾੲੀ ਗੁਰਦਾਸ ਜੀ ਨੇ ਕਿਹਾ ਕੇ "ਸ਼ਬਦ ਜਿਤੀ ਸਿਧ ਮੰਡਲੀ" ਸ਼ਬਦ ਨਾਲ ਗਿਅਾਨ ਨਾਲ ਅਾਪ ਨੇ ਸਿੱਧਾਂ ਨੂੰ ਰਿੱਧੀਅਾਂ ਸਿੱਧੀਅਾਂ ਤੇ ਕਾਰਮਾਤਾਂ ਵਰਗੇ ਵਿਅਰਥ ਕੰਮਾਂ ਦਾ ਤਿਅਾਗ ਕੇ ੳੁੱਚਾ ਸੁੱਚਾ ਜੀਵਨ ਜਿੳੂਣ ਲੲੀ ਅਾਖਿਅਾ । ੲਿਸ ਬਾਬਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ। ਜਿੱਥੇ ਮਹਾਰਾਜ ਨੇ ੲਿਹ ਅਾਖਿਅਾ ਹੈ ਕੇ ੲਿਹ ਤਾਂ ਸਭ ਭੇਖ ਹੈ।

੪.ਸਿਅਾਲਕੋਟ ਵਿਖੇ ਪੀਰ ਹਮਜਾ ਗੌਸ ਨੂੰ ੲਿਸ ਪਾਖੰਡ ਤੋ ਵਰਜਿਅਾ ਜੋ ਲੋਕਾਂ ਵਿਚ ਅਾਪਣੇ ਕਾਰਾਮਾਤੀ ਹੋਣ ਦਾ ਢੋਂਗ ਰਚ ਰਿਹਾ ਸੀ ਤੇ ਲੋਕਾਂ ਦਾ ਦਾਤਾ ਬਣ ਬੈਠਾ ਸੀ ਕੇ ਤੁਹਾਡੇ ਦੁੱਖਾਂ ਦੀ ਨਵਿਰਤੀ ਮੈ ਕਰਾਂਗਾਂ। ਗੁਰੂ ਜੀ ਨੇ ਲੋਕਾਂ ਨੂੰ ਮੱਤ ਦਿੱਤੀ ੲਿਹ ਸਭ ਝੂਠ ਹੈ।

੫.ਜਦੋ ਗੁਰੂ ਅਰਜੁਨ ਸਾਹਿਬ ਜੀ ਦੇ ਸਮੇਂ ਲਾਹੌਰ ਵਿਚ ਕਾਲ ਪਿਅਾ ਲੋਕ ਬੀਮਾਰੀਅਾਂ ਦਾ ਸ਼ਿਕਾਰ ਹੋ ਰਹੇ ਸਨ ਤੇ ਬਜਾਰ ਮੁਰਦਿਅਾਂ ਨਾਲ ਭਰੇ ਪੲੇ ਸਨ। ਗੁਰੂ ਜੀ ਨੇ ੳੁੱਥੇ ਸੇਵਾ ਕੀਤੀ । ਬੀਮਾਰ ਲੋਕਾਂ ਦਾ ੲਿਲਾਜ ਸਿਅਾਣੇ ਵੈਦਾਂ ਹਕੀਮਾਂ ਤੋ ਕਰਵਾੲਿਅਾ। ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੇ ਦਿੱਲੀ ਜਾ ਕੇ ੲਿਹ ਸੇਵਾ ਨਿਭਾੲੀ।

੫. ਸਤਿਗੁਰੂ ਜੀ ਨੇ ਰੱਬੀ ਰਜਾ ਨੂੰ ਸਿਰ ਮੱਥੇ ਪਰਵਾਣ ਕੀਤਾ। ੲਿਕ ਪਾਸੇ ਅਸੀ ਸਾਰੇ ੲਿਹ ਗੱਲ ਅਾਖਦੇ ਹਾਂ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੌਰੰਗਜੇਬ ਸਰਕਾਰ ਨੂੰ ੲਿਹ ਗੱਲ ਅਾਖੀ ਕੇ ਖੁਦਾ ਦੇ ਬੰਦੇ ੳੁਹਦੀ ਰਜਾ ਨੂੰ ਪਰਵਾਣ ਕਰਦੇ ਹਨ।

੬. ਜੇ ਗੁਰੂ ਸਾਹਿਬ ਕੋੲੀ ਕਰਾਮਾਤ ਦਿਖਾੳੁਣਾ ਚਾਹੁੰਦੇ ਤਾਂ ਬੇਅੰਤ ਸਹਾਦਤਾਂ ਕੁਰਬਾਨੀਅਾਂ ਅਤੇ ਫੌਜਾਂ ਰੱਖਣ ਦੀ ੳੁਹਨਾਂ ਨੂੰ ਕੋੲੀ ਲੋੜ ਨਹੀ ਸੀ।

ਜਦੋ ਗੁਰੂ ਸਾਹਿਬ ਕੋੲੀ ਕਾਰਾਮਾਤਾਂ ਜਾਂ ਗੈਬੀ ਤਾਕਤ ਨੂੰ ਨਹੀ ਮੰਨਦੇ ਤਾਂ ਫਿਰ ਅੱਜ ਫਿਰ ਅਸੀ ਕੀ ਸਾਬਤ ਕਰਨਾ ਚਾਹੁੰਦੇ ਹਾਂ।ਜਾਂ ਸਾਨੂੰ ਕਿਤੇ ਅੈਸਾ ਭਰਮ ਤੇ ਨਹੀ ਕੇ ਸ਼ਾੲਿਦ ਜੇ ਕਿਤੇ ਕਰਾਮਾਤ ਨਾ ਮੰਨਿਅਾਂ ਜਾਂ ਨਾ ਵਾਪਰੀ ਤਾਂ ਗੁਰੂ ਘਰ ਦੀ ਮਹਾਨਤਾ ਘਟ ਜਾਵੇਗੀ। ਜੇ ੲਿਦਾਂ ਹੈ ਤਾਂ ਅਸੀ ਗਲਤ ਸੋਚ ਰਹੇ ਹਾਂ ।ਖਿਅਾਲ ਕਰਿਓ ਗੁਰੂ ਘਰ ਦੀ ਸ਼ਾਨ ਨੂੰ ਕੋੲੀ ਫਰਕ ਪੈਣ ਵਾਲਾ ਨਹੀ ਕਿੳੁ ਕਿ ੲਿਸ ਦਰ ਦੇ ਕਾਰਨਾਮੇ ਮਹਾਨ ਮਹਾਨ ਹਨ ਜਿੰਨਾਂ ਦਾ ਕੋੲੀ ਸਾਨੀ ਨਹੀ ਤੇ ਹੋਰ ਕੋੲੀ ਮਿਸਾਲ ਨਹੀ ਮਿਲਦੀ।

ਗੁਰੂ ਦੀ ਕਰਮਾਤ

ਅਾਓ ਹੁਣ ੲਿਹ ਵੀ ਸਮਝੀੲੇ ਕੇ ਜਿਹੜੀ ਕਾਰਾਮਾਤ ਗੁਰੂ ਸਾਹਿਬ ਤੇ ੳੁਸ ਦੇ ਸਿੱਖਾਂ ਨੇ ੲਿਸ ਧਰਤੀ ਤੇ ਅਾ ਕੇ ਕੀਤੀ ੳੁਹੋ ਜਿਹੀ ਕਰਮਾਤ ਕੋੲੀ ਹੋਰ ਨਹੀ ਕਰ ਸਕਿਅਾ ।

ਜਾਤਪਾਤ, ੳੂਚ ਨੀਚ ਤੇ ਭੇਦ ਭਾਵ ਨੂੰ ਖਤਮ ਕਰਨ ਵਾਲੀ ਕਾਰਾਮਾਤ । ਸਦੀਅਾਂ ਤੋ ਚਲੀਅਾਂ ਅਾ ਰਹੀਅਾਂ ਪਰੰਪਰਾਵਾਂ ਨੂੰ ਚੈਲੰਜ ਕਰਨਾ ,ਰਾਜਿਅਾਂ ਤੇ ਭਿਖਾਰੀਅਾਂ ਨੂੰ ੲਿਕ ਥਾਂ ਬਿਠਾੳੁਣਾ, ਮੁਰਦਿਅਾਂ ਤੇ ਦੁਰਕਾਰਿਅਾਂ ਨੂੰ ਬਾਦਸ਼ਾਹਾਂ ਵਾਲੀ ਜਿੰਦਗੀ ਬਖਸ਼ ਦੇਣੀ ,ਕਰਦਾਂ ਵਾਲੇ ਹੱਥਾਂ ਚ ਸ਼ਮਸ਼ੀਰਾਂ ਦੇ ਕੇ ਜਬਰ ਜੁਲਮ ਦੇ ਖਿਲਾਫ ਖੜੇ ਕਰ ਦੇਣਾ, ਮਨੁੱਖੀ ਹੱਕਾਂ ਦੀ ਖਾਤਿਰ ਤੱਤੀਅਾਂ ਤਵੀਅਾਂ ਤੇ ਬੈਠਣਾ ,ੳੁੱਬਲਦੀਅਾਂ ਦੇਗਾਂ,ਸੀਸ ਧੜ ਨਾਲੋਂ ਅਲੱਗ ਕਰਵਾ ਲੈਣਾ,ਬੰਦ ਬੰਦ ਕਟਵਾੳੁਣੇ ੲਿਹ ਸਭ ਕਾਰਾਮਾਤ ਹੈ ਅਾਪਣੇ ਦਿਲ ਤੇ ਹੱਥ ਧਰ ਕੇ ਦੱਸਿਓ ਕੀ ਅੈਸੀ ਕਾਰਾਮਾਤ ਤੁਹਾਨੂੰ ਕਿਤਿਓ ਲੱਭੇਗੀ।

ਸੱਚ ਦੱਸਿਓ ੳੁਹ ਚਮਕੌਰ ਦੀ ਗੜੀ ਦੇ ਮਰਜੀਵੜਿਅਾਂ ਦੇ ਬੁਲੰਦ ਹੌਸਲੇ ਤੇ ਛੋਟੇ ਬੱਚਿਅਾਂ ਦਾ ਨੀਂਹਾਂ ਵਿਚ ਜਿੳੂਦੇ ਚਿਣੇ ਜਾਣਾ ਜਾਂ ਫਿਰ ਬਾਬਾ ਬੰਦਾਂ ਸਿੰਘ ਬਹਾਦੁਰ ਦਾ ੳੁਹ ਬੱਚਾ ੫ ਸਾਲ ਦਾ ਜਿਸਦਾ ਕਲੇਜਾ ਕੱਢਿਅਾ ਜਾ ਰਿਹਾ, ਤੇ ਬਾਪ ਵੇਖ ਹੀ ਨਹੀ ਰਿਹਾ ਮੂੰਹ ਵਿਚ ਪੁਅਾ ਕੇ ਅਾਖਦਾ "ਤੇਰਾ ਭਾਣਾ ਮੀਠਾ ਲਾਗੇ" । ਕੀ ਅੈਸੇ ਮਰਦ ਦੀ ਕੀਤੀ ਕਰਾਮਾਤ ਤੁਹਾਨੂੰ ਕਿਤਿਓ ਲੱਭਣੀ ਹੈ ਜਾਂ ਫਿਰ ਰਣਜੀਤ ਸਿੰਘ ਦਾ ੳੁਹ ਬਹਾਦੁਰ ਜਰਨੈਲ ਹਰੀ ਸਿੰਘ ਨਲੂਅਾ ਜਿੰਨੇ 936 ਸਾਲ ਪਿੱਛੋ ਕਾਬੁਲ ਨਾਲੋ ਤੋੜ ਕੇ ਪਿਸ਼ਾਵਰ ਨੂੰ ਫਿਰ ਪੰਜਾਬ ਨਾਲ ਜੋੜਿਅਾ। ਜਾਂ ਫਿਰ ੳੁਹ ਲੱਭ ਕੇ ਵਿਖਾਓ ੳੁਹ ਕਰਮਾਤ ਜਦੋ ਛੋਲਿਅਾਂ ਨੂੰ ਬਦਾਮ, ਪੱਤਿਅਾਂ ਨੂੰ ਸਬਜ ਪੁਲਾਓ,ਥੋੜੇ ਨੁੰ ਸਵਾੲਿਅਾ ਤੇ ਜੰਗਲਾਂ ਨੂੰ ਮਹਿਲ ਕਹਿ ਕੇ ਜਿੰਦਗੀ ਦਾ ਅਾਨੰਦ ਮਾਣਨਾ। ੳੁਸ ਬੱਚੇ ਨੂੰ ਕੀ ਅਾਖੋਗੇ ਜਿਹੜਾ ਪੰਜਾਬ ਨੂੰ ਪਿਅਾਰ ਕਰਨ ਵਾਲਾ ਅਤੇ ਸਰਕਾਰਾਂ ਵੱਲੋਂ ਨਾਅਰੇ ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਅਾਖ ਰਿਹਾ "ਪੰਜਾਬੀ ਸੂਬਾ ਜਿੰਦਾਬਾਦ"। ਕਾਸ਼ ਕਿਤੇ ਅਸੀ ੲਿਸ ਕਰਮਾਤ ਤੇ ਮਾਣ ਕਰ ਸਕੀੲੇ।

ਗੁਰੂ ਦਾ ਸਿੱਖ ਗੁਰੂ ਦੇ ਪਿੱਛੇ ਤੁਰਦਾ ਹੈ ਤੇ ੳੁਸਨੂੰ ੲਿਹ ਵਿਸ਼ਵਾਸ਼ ਹੈ ਕੇ ਗੁਰੂ ੳੁਹ ਸੂਰਮਾ ਹੈ ਜਿਹੜਾ ਬਚਨਾਂ ਦਾ ਬਲੀ ਹੈ ਗੁਰ ਵਾਕ ਹੈ "ਸੂਰਬੀਰ ਬਚਨ ਕੇ ਬਲੀ" ਗੁਰੂ ਨੇ ਜੋ ੲਿਕ ਵਾਰ ਕਿਹਾ ੳੁਹ ਅਟੱਲ ਹੈ ਅੈਸਾ ਨਹੀ ਕੇ ਗੁਰੂ ੲਿਕ ਜਗ੍ਹਾ ਤਾਂ ਕਰਾਮਾਤ ਦਾ ਖੰਡਨ ਕਰ ਰਹੇ ਹਨਤੇ ਦੂਜੇ ਪਾਸੇ ੳੁਸ ਤੋ ੳੁਲਟ ੳੁਹੀ ਕੰਮ ਦੁਹਰਾ ਰਹੇ ਹਨ। "ਰਹਤ ਅਵਰ ਕਛੁ ਅਵਰ ਕਮਾਵਤ" ਵਾਲੀ ਗੱਲ ਗੁਰੂ ਵਿਚ ਨਹੀ ਸਗੋ ਸਾਡੇ ਵਰਗਿਅਾ ਵਿਚ ਹੋ ਸਕਦੀ ਹੈ।

ਬ੍ਰਾਹਮਣਵਾਦੀ ਵਿਚਾਰਾਂ ਤੋ ੳੁੱਪਰ ੳੁੱਠ ਕੇ ਗੁਰਮਤਿ ਨੂੰ ਗ੍ਰਹਿਣ ਕਰੀੲੇ ਕਿੳੁ ਪੰਜਾਬ ਵਿਚਲਾ ਪਾਖੰਡਵਾਦ ਡੇਰੇਦਾਰੀ ਸਿਸਟਮ ੲਿਸੇ ਕਰਮਾਤੀ ਕਹਾਣੀਅਾਂ ਦੇ ਅਧਾਰ ਤੇ ਚੱਲ ਰਿਹਾ ਜਿਸ ਦਾ ਸ਼ਿਕਾਰ ਅਾਮ ਭੋਲੇ ਭਾਲੇ ਸਿੱਖ ਹੋ ਰਹੇ ਹਨ।

ਅਾਪ ਦਲੀਲ ਅਤੇ ਗੁਰਮਤਿ ਦੇ ਅਧਾਰ ਤੇ ਅਾਪਣੇ ਕੀਮਤੀ ਸੁਝਾਅ ਦੇ ਸਕਦੇ ਹੋ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਭੁੱਲ ਚੁੱਕ ਦੀ ਖਿਮਾਂ
ਗੁਰਮਤਿ ਪ੍ਰਚਾਰਕ

ਗੁਰਸ਼ਰਨ ਸਿੰਘ ਚੀਮਾਂ

SHARE
Previous articleਭਾਵਨਾ
Next articleਪ੍ਰੋ. ਇੰਦਰ ਸਿੰਘ ਘੱਗਾ ਨਾਲ ਖੁੱਲੀ ਗੱਲਬਾਤ (ਭਾਗ – 2)
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?