ਅੱਖੀਂ ਡਿੱਠਾ ਨਗਰ ਕੀਰਤਨ

0
409

A A A

 

ਸੀ ਪਾਲਕੀ ਨੰਬਰ ਪੰਜਵੇਂ ਤੇ ਚੌਥੇ ਤੇ ਪੰਜ ਪਿਆਰੇ ਸੀ,
ਤੀਜੇ ਤੇ ਰਾਜਾ ਬੈਂਡ ਵਾਲੇ ਦੂਜੇ ਤੇ ਲੱਗੇ ਨਗਾਰੇ ਸੀ।

ਢੋਲੀ ਸੀ ਨੰਬਰ ਪਹਿਲੇ ਤੇ ਨੱਚ ਨੱਚ ਕੇ ਢੋਲ ਵਜਾ ਰਿਹਾ ਸੀ।
ਇੰਝ ਪੁਤਰਾਂ ਦੇ ਦਾਨੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ।

ਇਸ ਕਾਫਲੇ ਦੇ ਕੁਝ ਗੱਭਰੂਆਂ ਤੇ ਇੱਕ ਅਜਬ ਹੀ ਮਸਤੀ ਛਾਈ ਸੀ,
ਕੋਈ ਬੰਬ ਅਨਾਰ ਚਲਾਉਂਦਾ ਸੀ ਕੋਈ ਛੱਡਦਾ ਪਿਆ ਹਵਾਈ ਸੀ।
ਕਿਤੇ ਕਾਮ ਚ ਮਸਤੇ ਹਾਥੀ ਨੇ ਬੜੀ ਬੰਦੀ ਨਿਗ੍ਹਾ ਟਿਕਾਈ ਸੀ,
ਇਸ ਪੁਰਬ ਚ ਸ਼ਾਮਿਲ ਹੋਣ ਲਈ ਕਿਸੇ ਦਾਹੜੀ ਕੱਲ ਮੁਨਾਈ ਸੀ।

ਆਪਣੀ ਸੋਚ ਮੁਤਾਬਿਕ ਹਰ ਕੋਈ ਵੱਧ ਚੜ ਹਿੱਸਾ ਪਾ ਰਿਹਾ ਸੀ,
ਇੰਝ ਪੁਤਰਾਂ ਦੇ ਦਾਨੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ।

ਕਿਤੇ ਲੰਗਰ ਚੱਲੇ ਜਲੇਬਾਂ ਦਾ ਕਿਤੇ ਸੰਤਰੇ ਤੇ ਕਿਤੇ ਕੇਲੇ ਸੀ,
ਕਿਤੇ ਦੱੁਧ ਬਦਾਂਮਾ ਵਾਲਾ ਸੀ ਚੰਗੇ ਸੰਗਤਾਂ ਲਾਏ ਧੇਲੇ ਸੀ।
ਫਿਰ ਆਪੋ ਧਾਪੀ ਮੱਚ ਗਈ ਹੋਏ ਸੇਵਾ ਤੋਂ ਜਾਂ ਵੇਹਲੇ ਸੀ,
ਭਰੇ ਡੋਲੂ ਦਾਲ ਸਬਜੀਆਂ ਦੇ ਏਦਾਂ ਦੇ ਰੌਣਕ ਮੇਲੇ ਸੀ।

ਲੋੜਵੰਦਾਂ ਨੂੰ ਲੰਗਰ ਚੋਂ ਦਬਕੇ ਨਾਂ ਭਜਾਇਆ ਜਾ ਰਿਹਾ ਸੀ,
ਇੰਝ ਪੁਤਰਾਂ ਦੇ ਦਾਨੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ।

ਕੀ ਲੈਣਾ ਅਸੀ ਕੈਲੰਡਰ ਤੋਂ ਬੱਸ ਰੌਣਕ ਮੇਲਾ ਕਰਨਾ ਏਂ,
ਭਾਈ ਨੇ ਗੁਰਮੁਖ ਕਹਿ ਦੇਣਾ ਜਦ ਨੋਟ ਹਜਾਰ ਦਾ ਧਰਨਾ ਏਂ।
ਬੱਸ ਜੋਰ ਹੈ ਲੰਗਰ ਪਾਣੀ ਤੇ ਬਾਣੀ ਨੂੰ ਕਿੰਨੇ ਪੜ੍ਹਨਾ ਏਂ,
"ਵੈਰੋਂਵਾਲੀਆ" ਤੂੰ ਵੀ ਘੱਟ ਨਹੀ ਹੋਰਾਂ ਸਿਰ ਤੁਹਮਤ ਮੜਨਾ ਏਂ।

ਇੰਝ ਲੱਗਦਾ ਸੀ ਜਿਵੇਂ ਸਤਿਗੁਰ ਤੋਂ ਪੱਲਾ ਛੁਡਵਾਇਆ ਜਾ ਰਿਹਾ ਸੀ,
ਇੰਝ ਪੁਤਰਾਂ ਦੇ ਦਾਨੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ।

ਗੁਰਜੀਤ ਸਿੰਘ ਵੈਰੋਵਾਲ:-8872281081

 

SHARE
Previous articleਗਿਆਣ ਪ੍ਰਬੋਧ ਕਿ ਗੱਪਾਂ
Next articleਲੋ ਜੀ ਹੜ ਆ ਗਿਆ ਗੁਰ ਤਸਵੀਰਾਂ ਦਾ ਲਗਦਾ ਹੈ ਕੋਈ ਗੁਰਪੂਰਬ ਹੈ
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?