ਪਾਠੀ ਤੇ ਪਾਠ ਨਾ ਕਰਨ ਦਾ ਇਲਜ਼ਾਮ

0
281

A A A

                                                        ਪਾਠੀ ਤੇ ਪਾਠ ਨਾ ਕਰਨ ਦਾ ਇਲਜ਼ਾਮ

ਇਕ ਆਦਮੀ ਇਕ ਦਿਨ ਆਕੇ ਕਹਿਣ ਲੱਗਾ,ਲੱਗਦੈ ਪਾਠੀਆਂ ਨੇ ਗੁਰੂੁ ਦਾ ਭੈਅ ਭੁਲਾ ਦਿੱਤਾ।

ਗੱਲ ਹੋਈ ਕੀ, ਖੋਹਲ ਕੇ ਦੱਸ ਤਾਂ ਜ਼ਰਾ,ਐਵੇਂ ਝੱਟ ਹੀ ਕਿਸੇ ਤੇ ਕਿਉਂ ਇਲਜ਼ਾਮ ਲੱਗਾ ਦਿੱਤਾ।

ਪਾਠ ਕਰਵਾਇਆ ਸੀ ਕਿਸੇ ਪਾਠੀ ਤੋਂ,ਬਿਨਾਂ ਪੜ੍ਹਿਆਂ ਉਸਨੇ ਕਈ ਪੰਨਿਆਂ ਨੂੰ ਪਲਟਾ ਦਿੱਤਾ।

ਮੈਂ ਕਹਿਆ ‘ਕੀ ਬਾਕੀ ਪਾਠ ਤੁਸਾਂ ਸਭ ਸੁਣਿਆਂ ਐ,ਉਸਨੇ ਨਾਂਹ ਵਿਚ ਸਿਰ ਹਿਲਾਅ ਦਿੱਤਾ।

ਫਿਰ ਉਸ ਵਿਚ ਤੇ ਤੁਹਾਡੇ ਵਿਚ ਫਰਕ ਕੀ ਐ,ਤੁਸਾਂ ਦੋਹਾਂ ਨੇ ਹੀ ‘ਗੁਰੁ ਉਪਦੇਸ਼ ਭੁਲਾ ਦਿੱਤਾ।

ਉਸ ਨੇ ਜੋ ਬਾਣੀ ਪੜ੍ਹੀ ਉਹ ਤਾਂ ਤੁਸੀਂ ਸੁਣੀ ਨਹੀਂ,ਬਿਨਾਂ ਵੀਚਾਰੇ ਹੀ ਇਹ ਮੁੱਦਾ ਬਣਾ ਦਿੱਤਾ।

ਜ਼ਰਾ ਸੋਚੋ ਤੁਸੀਂ ਪਾਠ ਸੁਣਦੇ ਨਹੀਂ,ਪਾਠੀ ਕਰੇ ਜਾਂ ਨਾ ਕਰੇ ਤੁਹਾਡੇ ਭਾਣੇ ਤਾਂ ‘ਭੋਗ ਪਾ ਦਿੱਤਾ।

ਦੋਵੇਂ ਧਿਰਾਂ ਇਸ ਵਿਚ ਬਰਾਬਰ ਦੇ ਦੋਸ਼ੀ ਹੋ,ਜਿਹਨਾਂ ਗੁਰ ਉਪਦੇਸ਼ ਨੂੰ ਕਰਮਕਾਂਡ ਬਣਾ ਦਿੱਤਾ।

ਇਕ ‘ਧਰਮੀ ਹੋਣ ਦਾ ਪ੍ਰਮਾਨ ਚਾਹਂੁਦਾ,ਇਕ ਨੇ ਮਾਇਆ ਕਮਾਉਣ ਦਾ ਮਕਸਦ ਬਣਾ ਲੀਤਾ।

ਨਾ ਪਾਠੀ ਦਾ ਕੁਝ ਗਿਆ ਨਾ ਘਰ ਵਾਲੇ ਦਾ,ਗੁਰੂ ਗ੍ਰੰਥ ਜੀ ਦੇ ਸਤਿਕਾਰ ਨੂੰ ਵੱਟਾ ਲਗਾ ਦਿੱਤਾ।

ਤੁਸੀਂ ਪਾਠ ਕਰਾਉਂਦੇ ਉਹ ਕਰੀ ਜਾਂਦੇ,ਪ੍ਰੋਹਤ ਨੇ ਜਜਮਾਨ ਨੂੰ ਸਵਰਗ ਦਾ ਖੁਆਬ ਦਿਖਾ ਦਿੱਤਾ।

ਪਾਠੀ ਦੀ ਡਿਊਟੀ ਪਾਠ ਸੁਣਾਉਣ ਦੀ ਏ,ਘਰ ਵਾਲਿਆਂ ਅਪਣਾ ਭਾਰ ਵੀ ਉਸੇਨੂੰ ਚੁਕਾ ਦਿੱਤਾ।

ਰਾਹ ਦਸੇਰਾ ਸੀ ਬਾਣੀ ‘ਗੁਰੂ ਗ੍ਰੰਥ ਜੀ ਦੀ,ਪਾਠ ਕਰਨ ਕਰਾਉਣ ਵਾਲਿਆਂ ਮੰਤਰ ਬਣਾ ਦਿੱਤਾ।

ਤੋਤਾ ਰਟਨ ਪਾਠਾਂ ਨੇ ਕੁਝ ਵੀ ਸੰਵਾਰਨਾ ਨਹੀਂ,ਪਤਾ ਨਹੀਂ ਸਿੱਖਾਂ ਨੂੰ ਇਧਰ ਕਿਸ ਲਗਾ ਦਿੱਤਾ।

ਗੁਰਬਾਣੀ ਖੁਦ ਪੜ੍ਹਦੇ ਸੁਣਦੇ ਵੀਚਾਰਦੇ ਨਹੀਂ, ਇਹ ‘ਉਪਦੇਸ਼ ਸਭ ਨੇ ਹੀ ਮੂਲੋਂ ਵਿਸਾਰ ਦਿੱਤਾ।

ਗੁਰਬਾਣੀ ਖੁੱਦ ਪੜ੍ਹਣੀ ਵੀਚਾਰਨੀ ਤੇ ‘ਅਮਲ ਕਰਨਾ,ਸਤਿਗੁਰਾਂ ਬਾਣੀ ‘ਚ ਏਹੀ ਸਮਝਾ ਦਿੱਤਾ।

ਉਸ ਰਾਸਤੇ ਅਸੀਂ ਚੱਲਦੇ ਨਹੀਂ,ਢਾਈ ਸਦੀਆਂ ਲਗਾ ਕੇ ਸਤਿਗੁਰਾਂ ਨੇ ਸਾਨੂੰ ਜੋ ਦਰਸਾ ਦਿੱਤਾ।

ਸਿੱਖਿਆ ਲੈਣੀ ਸੀ ਜੀਵਨ ਬਣਾਉਣ ਖਾਤਰ,ਅਸੀਂ ਗੁਰੂਗ੍ਰੰਥ ਦੇ ਸਰੂਪ ਹੀ ਨੂੰ ਸੰਦ ਬਣਾ ਲੀਤਾ।

ਜਨਮ ਮਰਨ ਤੇ ਵਿਆਹਾਂ ਤੇ ਪ੍ਰੋਗਰਾਮ ਖਾਤਰ,ਗੁਰੂ ਗ੍ਰੰਥ ਜੀ ਦੀ ਬਾਣੀ ਦਾ ਪਾਠ ਕਰਵਾ ਦਿੱਤਾ।

 

ਸੁਰਿੰਦਰ ਸਿੰਘ ਮਿਉਂਦ ਕਲਾਂ

ਫੋਨ= 94662 66708,97287 43287,

E -MAIL= sskhalsa223@yahoo.com

sskhalsa1957@gmail.com

 ਸਿੱਖਿਆ ਲੈਣੀ ਸੀ ਗੁਰੂ ਗ੍ਰੰਥ ਜੀ ਤੋਂ,ਪਰ ਅਸੀਂ ਵਿਆਹਾਂ ਪਾਠਾਂ ਦੇ ਲਈ ਹੀ ਬਣਾ ਲੀਤਾ।

 

SHARE
Previous articleਚਮਕੌਰ ਦੀ ਜੰਗ
Next articleਗੁਰਬਾਣੀ ਅਨੁਸਾਰ ਨਾਮ ਸਿਮਰਣ
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?