ਚਮਕੌਰ ਦੀ ਜੰਗ

0
234

A A A

                                            ਚਮਕੌਰ ਦੀ ਜੰਗ 

ਜੰਗ ਚਮਕੌਰ’ ਦੀ ‘ਨਵੇਕਲੀ ਏ ਦੁਨੀਆਂ ਦੇ ਇਤਿਹਾਸ ਅੰਦਰ,ਹੋਰ ਏਦਾਂ ਦੀ ਹੋਈ ਕੋਈ ‘ਲੜਾਈ ਤਾਂ ਨਹੀਂ ਸੀ।

ਇਹ ਜੰਗ,ਨਾ ਜ਼ਰ,ਨਾ ਜੋਰੂ ਅਤੇ ਨਾਂ ਹੀ ਜਮੀਨ ਖਾਤਰ ਸੀ,ਰਾਜਨੀਤਕਾਂ ਦੀ ਵੀ ਕੋਈ ‘ਉਣਤਾਈ’ ਤਾਂ ਨਹੀਂ ਸੀ।

ਜ਼ੁਲਮ ਵਿਰੁਧ ਅਤੇ ਖਾਲਸੇ ਦੀ ਆਨ ਖਾਤਰ,ਧਰਮ ਯੁੱਧ ਸੀ,ਆਮ ਲੜਾਈਆਂ ਜਿਹੀ ਕੋਈ ਲੜਾਈ ਤਾਂ ਨਹੀਂ ਸੀ।

ਇਕ ਪਾਸੇ ਲੱਖਾਂ ਦੀ ਤਦਾਦ ਵਿਚ ਮੁਲਖੀਆ ਸੀ,ਸਿਪਾਹੀਆਂ ਅਤੇ ਹਥਿਆਰਾਂ ਦੀ ਕੋਈ ਅੰਤਤਾਈ ਤਾਂ ਨਹੀਂ ਸੀ।

ਦੁਸ਼ਮਨ ਕਾਹਲੇ ਸਨ ਹਮਲਾ ਕਰਨ ਦੇ ਲਈ,ਵਜੀਦ ਖਾਨ’ ਤੇ ਉਸਦੀ ‘ਫੌਜ ਨੂੰ ਆਉਂਦੀ ‘ਟਿਕਾਈ ਤਾਂ ਨਹੀਂ ਸੀ।

ਪਰ ਅੱਗੇ ਲੱਗਨ’ ਨੂੰ ਕੋਈ ‘ਜਰਨੈਲ’ ਤਿਆਰ ਨਹੀਂ ਸੀ,ਪਿੱਛਲੇ ਨੁਕਸਾਨ ਦੀ ਵੀ ਹੋਈ ‘ਭਰਪਾਈ ਤਾਂ ਨਹੀਂ ਸੀ।

ਇਧਰ ਭੁਖਣ ਭਾਣੇ, ਗਿਣਤੀ ਦੇ ਚਾਲੀ ਕੁ ‘ਸਿੰਘ’ ਹੈ ਸਨ,ਕਈ ਰਾਤਾਂ ਤੋਂ ਨੀਂਦ ਦੀ ਝੱਪਕੀ ਪਾਈ ਤਾਂ ਨਹੀਂ ਸੀ।

ਇਕ ਉਨੀਂਦਰਾ’ ਅਤੇ ਦੂਜੀ ਸੀ ‘ਬੇ-ਅਰਾਮੀ,ਉਪਰੋਂ ਕੱਚੀ ਗੜ੍ਹੀ ਸੀ ਕੋਈ ਕਿਲੇ ਵਾਲੀ ਪਕਿਆਈ ਤਾਂ ਨਹੀਂ ਸੀ।

ਉਪਰੋਂ ਕਹਿਰਾਂ ਦੀ ਠੰਡ ਅਤੇ ਮਹੀਨਾ ਪੋਹ ਦਾ ਸੀ,ਇਸ ਹਾਲਤ ‘ਚ ਵੀ ਖਾਲਸੇ ਨੇ ‘ਹਿੰਮਤ ਗਵਾਈ ਤਾਂ ਨਹੀਂ ਸੀ।

ਗਿਣਤੀ ਦੇ ਹਥਿਆਰ’ ਸਨ,ਤੀਰ ਕਮਾਨ,ਤੇਗਾਂ,ਵਿਛੜੇ’ ਹੋਏ ਪਰਿਵਾਰਾਂ ਦੀ ‘ਖਬਰ ਵੀ ਕੋਈ ਆਈ ਤਾਂ ਨਹੀਂ ਸੀ।

ਭਾਰੀ ਫੌਜ’ ਦੁਸ਼ਮਨ ਦੀ ਨੇ ਹਮਲਾ ਕੀਤਾ,ਪਰ ਗੜ੍ਹੀ ਦੇ ਨਜਦੀਕ ਆਉਣ ਦੀ ਹਿਮੰਤ’ ਹਾਲੇ ਆਈ ਤਾਂ ਨਹੀਂ ਸੀ।

ਗੁਰੂ ਜੀ ਨੇ ਵਿਉਂਤ ਬਣਾਕੇ ਮੁਕਾਬਲਾ ਸ਼ੁਰੂ ਕੀਤਾ,ਝੱਟ ਜਥਾ’ ਮੈਦਾਨ ਨੂੰ ਤੋਰ ਦਿੱਤਾ,ਦੇਰ ਭੋਰਾ ਲਾਈ ਤਾਂ ਨਹੀਂ ਸੀ।

ਸਿੰਘਾਂ ਦੇ ਜਥੇ ਨੇ ਬਾਹਰ ਆ ਕੇ ਵੱਡ-ਟੁੱਕ ਕਰਤੀ,ਮੁਗਲਾਂ ਦੀ ਪਹਿਲਾਂ ਹੋਈ ਇਉਂ ਕਦੇ ਵੀ ਤਬਾਹੀ ਤਾਂ ਨਹੀਂ ਸੀ।

ਇਕ ਜਥਾ ਸ਼ਹੀਦ ਹੋਇਆ ‘ਦੂਜਾ ਤੋਰ ਦਿੱਤਾ,ਪਿਆਰੇ ਸਿੰਘ,ਸਨ ਜਿਹਨਾਂ ਦੀ ਹੋਣੀ ਕਦੇ, ਭਰਪਾਈ ਤਾਂ ਨਹੀ ਸੀ।

ਥਾਪੜਾ ਦੇਕੇ ਅਜੀਤ ਸਿੰਘ ਨੂੰ ਕਿਹਾ ਸਤਿਗੁਰ ਮੈਦਾਨੇ ਜੰਗ ਜਾਅ,ਸਾਹਿਬਜਾਦੇ ਦੇਰ ਭੋਰਾ ਵੀ ਲਾਈ ਤਾਂ ਨਹੀਂ ਸੀ।

ਤੇਗ-ਏ ਜੌਹਰ’ ਮੈਦਾਨ ‘ਚ ਦੇਖ ਅਜੀਤ ਸਿੰਘ ਦੇ,ਵੈਰੀ ਕਹਿਣ ਕਿਤੇ ਬਿਜਲੀ ਅਸਮਾਨੋਂ ਲਿਸ਼ਕਾਈ ਤਾਂ ਨਹੀਂ ਸੀ।

ਆਖਿਰ ਬਾਬਾ ਅਜੀਤ ਸਿੰਘ ਜੀ’ ਸ਼ਹੀਦ ਹੋ ਗਏ,ਏਹੋ ਜਿਹੀ ‘ਸ਼ਹੀਦੀ’ ਹਰ ਇਕ ਦੇ ਹਿੱਸੇ ਆਈ ਤਾਂ ਨਹੀਂ ਸੀ। 

ਹੁਣ ਵਾਰੀ ਗੁਰਾਂ ਦੇ ਲਖਤ-ਏ ਜਿਗਰ ਬਾਬਾ ਜੁਝਾਰ ਸਿੰਘ ਦੀ ਸੀ,ਜਿਨ੍ਹਾਂ ਦੇ ਮੁੱਛ ਦਾੜ੍ਹੀ ਹਾਲੇ ਆਈ ਤਾਂ ਨਹੀ ਸੀ।

ਜੁਝਾਰ ਸਿੰਘ ਵੀ ਜੂਝ ਸ਼ਹੀਦੀ ਦਾ ਜਾਮ ਪੀਤਾ,ਅਮਾਨਤ ਅਦਾ ਹੂਈ,ਪਿਤਾ ਨੇ ਸ਼ੁਕਰ ਨੂੰ ਦੇਰ ਲਾਈ ਤਾਂ ਨਹੀਂ ਸੀ।

ਸੁਰਿੰਦਰਾ’ਜੋਗੀ ਅਲ੍ਹਾ ਯਾਰਖਾਂ ਕਿਹਾ ਸੀ,ਤੀਰਥ ਏਕੋ ਚਮਕੌਰ ਹੈ ਹੋਰ ਕੋਈ ਥਾਂ ਇਸਦੇ ਸਮ ਆਈ ਤਾਂ ਨਹੀਂ ਸੀ।

ਸੁਰਿੰਦਰ ਸਿੰਘ ਮਿਉਂਦ ਕਲਾਂ

ਫੋਨ= 94662 66708,97287 43287,

E -MAIL= sskhalsa223@yahoo.com

sskhalsa1957@gmail.com

 

SHARE
Previous articleਸਿੰਘ ਸਭਾ ਲਹਿਰ (ਰਜਿ.) ਪੰਜਾਬ ਵਲੋ ਧਾਰਮਿਕ ਸਮਾਗਮ ਗੁਰਦੁਵਾਰਾ ਸਿੰਘ ਸਭਾ ਕਾਲਾਬਾਗ ਪਿੰਡ ਸ਼ਿਮਰਾਵਾਂ
Next articleਪਾਠੀ ਤੇ ਪਾਠ ਨਾ ਕਰਨ ਦਾ ਇਲਜ਼ਾਮ
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?