ਸਾਖੀ ਮਹਿਲ ਪਹਿਲੇ ਕੀ – ਸਾਖੀਕਾਰ ਸੀਹਾਂ ਉਪਲ

2
348

A A A

ਪੰਜਾਬੀ ਪਾਠਕਾਂ ਨੂੰ ਪੁਰ-ਜ਼ੋਰ ਅਪੀਲ

ਦੁੱਖ ਦੂਜਿਆਂ ਦਾ ਦੇਖ ਕੇ ਜਿਹਦੇ ਨਾ ਡੁੱਲਣ ਹੰਝੂ, ਉਹਨੂੰ ਇਨਸਾਨ ਅਖਵਾਉਣ ਦਾ ਕੀ ਹੱਕ ਏ। ਇਸ ਗੱਲ ਦੀ ਸ਼ਾਹਦੀ ਸਿਰਦਾਰ ਐਸ.ਐਸ. ਪਦਮ ਜੀ ਨੇ ਭਰ ਵਿਖਾਈ ਏ।
ਇਹ ਦੁਨੀਆਂ ਏ ਚੱਕੀ ਯਾਰੋ ਅਸੀਂ ਹਾਂ ਸਾਰੇ ਦਾਣੇ।
ਸੱਭ ਨੇ ਵਾਰੋ ਵਾਰੀ ਪੀਸੇ ਜਾਣਾ ਕੀ ਰਾਜੇ ਕੀ ਰਾਣੇ।
ਐਸ.ਐਸ. ਪਦਮ ਜੀ ਦੀਆਂ ਦੋ ਕਿਤਾਬਾਂ, ਸਿੱਖਾਂ ਦੀ ਭਗਤਮਾਲ ਤੇ ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ, ਕਾਲਬੇ ਤਾਰੀਫ ਹਨ। ਪਦਮ ਜੀ ਨੇ ਆਪਣੀ ਸਾਰੀ ਉਮਰ ਦੀ ਕਮਾਈ ਸਿੱਖਾਂ ਦੇ ਹੱਥ ‘ਚ ਦੇਣ ਦਾ ਸਾਡੇ ਨਾਲ ਵਾਹਦਾ ਕਰ ਦਿੱਤਾ ਹੈ ਇਸ ਕਰਕੇ ਹੀ ਅਸੀਂ ਉਨ੍ਹਾ ਦੀ ਕਿਤਾਬ, ਜੋ ਹੁਣੇ ਹੁਣੇ ਮਾਰਕਿਟ ਵਿਚ ਆਈ ਹੈ, ਸਕੈਨ ਕਰਕੇ ਵੈਬ-ਸਾਈਟ ਤੇ ਪਾ ਰਹੇ ਹਾਂ। ਜਿਸ ਤੋਂ ਦੁਨੀਆਂ ਭਰ ਵਿਚ ਸਾਰੇ ਪੰਜਾਬੀ ਪਾਠਕ ਫਾਇਦਾ ਉਠਾ ਸਕਦੇ ਹਨ। ਫਿਰ ਵੀ ਅਸੀਂ ਸਿੱਖ ਸੰਗਤ ਨੂੰ ਬੇਨਤੀ ਕਰਾਂਗੇ ਕਿ ਇਹ ਦੋਵੇਂ ਕਿਤਾਬਾਂ ਸਿੰਘ ਬ੍ਰਦਰਜ਼ ਅੰਮ੍ਰਿਤਸਰ ਤੋਂ ਮੰਗਵਾ ਕੇ ਜਰੂਰ ਪੜ੍ਹਨ। ਇਨ੍ਹਾ ਕਿਤਾਬਾਂ ਦੇ ਪੜ੍ਹਨ ਨਾਲ ਸਾਡੇ ਅੰਧ-ਵਿਸ਼ਵਾਸ ਦਾ ਘੋਰ-ਕਿਲ੍ਹਾ ਜਰੂਰ ਟੁੱਟ ਜਾਵੇਗਾ ਤੇ ਸਿੱਖ ਸਿਧਾਂਤ ਨੂੰ ਸਮਝਣ ਵਿਚ ਬੜੀ ਅਸਾਨੀ ਹੋਵੇਗੀ। ਡੀਗਾਂ ਤਾਂ ਅਸੀਂ ਸ਼ੇਰਾਂ ਵਾਲੀਆਂ ਮਾਰਦੇ ਹਾਂ ਪਰ ਜੇਬ ਹੱਥ ਪਾਉਣ ਲੱਗੇ ਗਿੱਦੜ ਵਾਂਗਰ ਪਿਛਾਂਹ ਨੂੰ ਭੱਜਦੇ ਹਾਂ। ਸ਼ੇਰ ਬਣੋ ਤੇ ਸ਼ੇਰਾਂ ਦੀ ਕੌਮ ਨੂੰ ਸਾਂਭਣ ਵਾਸਤੇ ਸ਼ੇਰਾਂ ਵਰਗੇ ਕੰਮ ਕਰੋ।

ਸਿੰਘ ਸਭਾ ਇੰਟਰਨੈਸ਼ਨਲ, ਕੈਨੇਡਾ
info@singhsabhacanada.com 

ਪੜ੍ਹਨ ਲਈ ਫੋਟੋ ਤੇ ਕਲਿਕ ਕਰੋ  Click on the image to read ( PDF )

 • Harbhajan Singh Dahia

  WJKK.WJKF. There should be some sort of arrangement made to distribute this book to as many as possible. All gurdwara management committees throughout world must take responsibility to create awareness about this book Sakhi Mahal Pahiley Ki by Bhai Sheehan Uppal. This is a great book about Sri Guru Nanak Dev ji. Those are rich Sikhs wherever they are living, they should help financially out to organise to provide to read by others this very valuable historical book. Instead of providing Langar in the Gurdwara’s, should give this book to read to the members of Sikh Sangat.
  I sincerely ask to all Sikh Sangat to read the true biography of Sri Guru Nanak Dev Ji.
  May Guru ji bless the writer of this book Bhai S. S. Padam.

  • Gurcharan Singh Jeonwala

   ਸਿਰਦਾਰ ਹਰਭਜਨ ਸਿੰਘ ਦਾਈਆ ਜੀ! ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ। ਵੀਰ ਜੀਓ ਤੁਹਾਡੀ ਇਹ ਅਪੀਲ ਪੜ੍ਹ ਕੇ ਮੇਰਾ ਦਿਲ ਦੁੱਧ ਦੇ ਰਿੱਝ ਰਹੇ ਪਤੀਲੇ ਵਾਂਗ ਉਬਾਲੇ ਮਾਰਨ ਲੱਗ ਪਿਆ ਤੇ ਕਾਲਰ ਵਗੈਰਾ ਗਿੱਲੇ ਕਰਕੇ ਜਿਵੇਂ ਜਿਵੇਂ ਹੂਕਾਂ ਦੀ ਭੱਠੀ ਠੰਡੀ ਹੁੰਦੀ ਗਈ ਤੇ ਨਾਲ ਦੀ ਨਾਲ ਹੰਝੂ ਵੀ ਸੁੱਕ ਗਏ। ਵੀਰ ਜੀਓ! ਡੁੱਬੀ ਤਾਂ ਤਾਂ ਜੇ ਸਾਹ ਨਾ ਆਇਆ। ਇਸ ਵੀਚਾਰਧਾਰਾ ਨੂੰ ਗੁਰਦਵਾਰਿਆਂ ਵਿਚ ਕੋਈ ਥਾਂ ਨਹੀਂ। ਬਹੁਤਿਆਂ ਸਿੱਖਾਂ ਨੂੰ ਵੀ ਇਸ ਵਿਚਾਰਧਾਰਾ ਨਾਲ ਵੀ ਸਰੋਕਾਰ ਨਹੀਂ। ਇਹ ਤੇ ਤੁਹਾਡੇ ਤੇ ਸਾਡੇ ਵਰਗੇ ਕੁੱਝ ਕੁ ਸਿੱਖ ਸਿੱਖੀ ਦੇ ਡੁਬਦੇ ਜਹਾਜ ਨੂੰ ਸਹਾਰਾ ਦੇ ਬਚਾਉਣ ਦਾ ਉਪਰਾਲਾ ਕਰ ਰਹੇ ਨੇ।ਕੁੱਝ ਕਰਨਾ ਚਾਹੁੰਦੇ ਹੋ ਤਾਂ ਫੂਨ ਕਰੋ ਜੀ ਜਾ ਸਿੰਘ ਸਭਾ ਤੇ ਸੁਨੇਹਾ ਭੇਜੋ ਜੀ। ਧੰਨਵਾਦ। @ 647 966 3132, 810 449 1079 ਗੁਰਚਰਨ ਸਿੰਘ ਜਿਉਣ ਵਾਲਾ।