ਭਾਈ ਮਰਦਾਨਾ ਜੀ ‘ਬਰਾਂਡੀ’ (ਸ਼ਰਾਬ) ਪੀਣ ਕਾਰਨ ਨੀਵੀਂ ਜ਼ਾਤ (ਗੁਰਮਤਿ ਵਿਰੋਧੀ) ਵਿੱਚ ਕਿਵੇਂ ਪੈਦਾ ਹੋਏ ?

5
1542

A A A

ਇਸ ਵੀਡੀਓ ਵਿੱਚ  ਇੱਕ ਘਟੀਆ ਸਾਖੀ ਰਾਹੀਂ  ਮਹਾਨ ਸਿੱਖ ਭਾਈ ਮਰਦਾਨਾ ਜੀ ਦੀ ਦੁਰਗਤੀ ਕੀਤੀ ਗਈ ਹੈ ।

ਇਹ ਵੀਡੀਓ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਹੈ ਅਤੇ  ਇਸ ਵੀਡੀਓ ਵਿੱਚ ਜੋ ਸਾਖੀ ਸੁਣਾਈ ਗਈ ਹੈ ਉਹ ਬਿਲਕੁਲ ਗੁਰਮਤਿ ਵਿਰੋਧੀ ਤੇ ਮਨਘੜਤ ਹੈ ।

ਪਾਠਕਾਂ ਪ੍ਰਤੀ ਬੇਨਤੀ ਹੈ ਕਿ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਲਿਖਕੇ ਭੇਜੋ  , ਇਹ ਗੁਰਮਤਿ ਵਿਰੋਧੀ ਸਾਖੀ ਹੈ ਹਰ ਖੋਜੀ ਸਿੱਖ ਜਾਣਦਾ ਹੈ ਪਰ ਜੇਕਰ ਕਿਸੇ ਸੱਜਣ ਦੇ ਇਸ ਦੇ ਹੱਕ ਵਿੱਚ ਵਿਚਾਰ ਹੋਣ ਉਹ ਵੀ ਜ਼ਰੂਰ ਲਿਖ ਭੇਜਣੇ ।

ਵਿਚਾਰ ਸੁਹਿਰਦ ਦਿੱਤੇ ਜਾਣ ਅਤੇ ਕੋਈ ਗਲਤ ਭਾਸ਼ਾ ਨਾ ਵਰਤੀ ਜਾਵੇ , ਗਲਤ ਵਿਚਾਰ ਪੋਸਟ ਨਹੀਂ ਕੀਤੇ ਜਾਣਗੇ। ਜੇਕਰ ਕਿਸੇ ਕੋਲ ਇਸ ਰਿੰਕਾਰਡਿੰਗ ਦੇ ਨਕਲੀ ਜਾਂ ਐਡਿਟ ਕੀਤੇ ਹੋਣ ਦਾ ਸਬੂਤ ਹੋਵੇ ਤਾਂ ਉਹ ਵੀ ਭੇਜਿਆ ਜਾਵੇ॥

ਆਏ  ਵਿਚਾਰ   ਪੋਸਟ ਕੀਤੇ ਜਾਣਗੇ:-  ਈਮੇਲ :- info@singhsabhacanada.com   or   ssicanada01@gmail.com

 

 

 

 

 • Gurmit Singh Qadiani

  ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤੇਹ॥

   

  http://www.singhsabhacanada.com/?p=79568 ਇਸ ਲਿੰਕ ਉਪਰ ਜੋ ਲੇਖ ਅਤੇ ਵੀਡੀਓ ਪਾਈ ਗਈ ਹੈ, ਉਹ ਸੰਤ ਜਰਨੈਲ ਸਿੰਘ ਦੀ ਹੀ ਹੈ।

   

  ਇਸ ਵੀਡੀਓ ਵਿੱਚ ਸਾਰਾ ਕੁੱਝ ਜਰਨੈਲ ਸਿੰਘ ਜੀ ਖੁੱਦ ਕਹਿ ਰਿਹਾ ਹੈ ਤਾਂ ਮੈਨੂੰ ਸਮਝ ਨਹੀਂ ਆਈ ਕਿ ਇਹ ਸਭ ਲਿਖਣ ਦੀ ਕੀ ਲੋੜ ਸੀ –

   

  "ਭਾਈ ਜਰਨੈਲ ਸਿੰਘ ਜੀ ਦੀ ਕੋਈ ਵਿਰੋਧਤਾ ਨਹੀਂ ਕੀਤੀ ਜਾ ਰਹੀ ਪਰ ਇਸ ਵੀਡੀਓ ਵਿੱਚ ਜੋ ਸਾਖੀ ਸੁਣਾਈ ਗਈ ਹੈ ਉਹ ਗੁਰਮਤਿ ਵਿਰੋਧੀ ਤੇ ਮਨਘੜਤ ਹੈ ।"

   

  ਸਾਰੇ ਜਾਣਦੇ ਹਨ ਕਿ ਇਹ ਸਾਖੀ ਕੋਰਾ ਝੂਠ ਅਤੇ ਮਨਘੜਤ ਹੈ। ਅਸੀਂ ਕਿੰਨਾ ਕੁ ਚਿਰ ਕਿਸੇ ਦੀਆਂ ਗਲਤੀਆਂ ਤੇ ਪਰਦੇ ਪਾਈ ਜਾਵਾਂਗੇ। ਇਸਦੇ ਝੂਠ ਨੇ ਕੌਮ ਦਾ ਪਹਿਲਾਂ ਵੀ ਬਹੁਤ ਨੁਕਸਾਨ ਕੀਤਾ ਹੈ। ਹੁਣ ਵੀ ਇਸਦੇ ਚੇਲੇ ਚਾਟੜਿਆਂ ਨੇ ਗੁਰਮਤਿ ਪਰਚਾਰ ਵਿੱਚ ਰੁਕਾਵਟਾਂ ਪਾਉਣੀਆਂ ਜਾਰੀ ਰੱਖੀਆਂ ਹੋਈਆਂ ਹਨ।

   

  ਜਾਗਰੂਕ ਵੀਰਾਂ ਕੋਲੋਂ ਅਜਿਹੀ ਗੋਲ-ਮੋਲ ਸ਼ਬਦਾਵਲੀ ਦੀ ਆਸ ਬਿਲਕੁੱਲ ਨਹੀਂ ਹੋਣੀ ਚਾਹੀਦੀ।

  • Admin

   ਧੰਨਵਾਦ ਵੀਰ ਗੁਰਮੀਤ ਸਿੰਘ ਜੀ , ਇਹ ਸ਼ਬਦਾਬਲੀ ਬਦਲ ਦਿੱਤੀ ਜਾਵੇਗੀ ,ਬਹੁਤ ਸੁਚੇਤ ਕਰਨ ਲਈ ਤੁਹਾਡਾ ਧੰਨਵਾਦ ਜੀ ।

 • tejpal singh

  Satkar yog veer g 
    Waheguru g ka khalsa waheguru g ki fteh.
            Sant g es katha vch bhai mrdana g de pichle jnm di gal krde daru nu mara krke das rhe hn. Pichla te agla jnm hunda h gurmat mandi h .karna krke jiwn milda h eh v gurmat mndi h. Sant g ne jaat nu mara nhi kiha lok mnde hn eh kiha h. Shabd brandi vrteya h oh ek lahja c sant g da gal krn da. So kirpa krke choti choti gal nu adhar bna k panth nu na kmjor kriye.
  Sant g bedag jiwan wale hoye hn.

   

  • Admin

   ਹਾਸੋਹੀਣੀ ਦਲੀਲ ਹੈ ਵੀਰ ਜੀ , ਭਾਈ ਮਰਦਾਨਾ ਜੀ ਨਾਲ ਇਹ ਘਟੀਆ ਵਾਰਤਾ ਜੋੜਨੀ ਤੌਹੀਨ ਹੈ । ਗੁਰਬਾਣੀ ਦੀ ਗਲਤ ਵਰਤੋਂ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ।
    

 • Moninder

  Je Kar Brandy peen naal agle janam vich Guru Nanak Ji Da Saath Milda hai taa Main Har roj Brandy peen nu tyaar haan ji. 

  Kujh Lokan Ne ik normal bande nu sant-sant kehke Guru de Sidhaant tou bhi vadaa kar ditta Hai.

SHARE
Previous articleਭਾਈ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉਂ ?
Next articleਕਾਲਾ ਦਿਵਸ
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?