ਅੰਧੇ ਸੇਈ ਨਾਨਕਾ

ਅੰਧੇ ਸੇਈ ਨਾਨਕਾ……………..॥
(ਸ੍ਰ: ਹਰਪਾਲ ਸਿੰਘ ਪਨੂੰ ਦੇ ਲੇਖ ਸੰਬੰਧੀ)
(ਸੁਖਵਿੰਦਰ ਸਿੰਘ ਦਦੇਹਰ +91-9855598855)

ਅਸੀਂ ਹਮੇਸ਼ਾਂ ਸੋਚਦੇ ਹਾਂ ਕਿ ਸਾਡੀ ਸਿਖ ਕੌਮ ਵਧਣ ਫੁਲਣ ਦੀ ਥਾਂ ਨਿਘਰਦੀ ਕਿਉਂ ਜਾ ਰਹੀ ਹੈ।ਮਾਰਚ ਮਹੀਨੇ ਦਾ ਸੰਤ ਸਿਪਾਹੀ ਮੈਗਜ਼ੀਨ ਪੜ੍ਹ ਕੇ ਅਤੇ ਪਿਛਲੇ ਕੁਝ ਸਮੇ ਦੇ ਹਲਾਤਾਂ ਨੂੰ ਦੇਖਦਿਆਂ ਸਾਫ ਹੋ ਗਿਆ ਕਿ ਸਾਡਾ ਤਕਰੀਬਨ ਸਾਰਾ ਸਿਲਸਿਲਾ ਵਿਕਾਊ ਹੋ ਚੁੱਕਾ ਹੈ। ਜੱਥੇਦਾਰ ਤੋਂ ਲੈ ਕੇ ਸੇਵਾਦਾਰ ਤੱਕ, ਵੱਡੇ ਸਿਆਸਤਦਾਨਾ ਤੋਂ ਲੈ ਕੇ ਚਪੜਾਸੀ ਤੱਕ, ਵਿਦਵਾਨਾਂ ਤੋਂ ਲੈਕੇ ਆਮ ਆਦਮੀ ਤੱਕ,ਹਰ ਕੋਈ ਅੱਡੀਆਂ ਚੁੱਕ ਚੁੱਕ ਆਪਣਾ ਮੁੱਲ ਨਿਸ਼ਚਿਤ ਕਰਵਾ ਰਿਹਾ ਨਜ਼ਰ ਆਉਂਦਾ ਹੈ। ਜੋ ਆਪਣੀ ਅਕਲ ਦਾ ਦਿਵਾਲਾ ਸ. ਹਰਪਾਲ ਸਿੰਘ ਪੰਨੂ ਨੇ ਆਪਣੇ ਲੇਖ ਵਿਚ ਕਢਿਆ ਹੈ, ਸਾਫ ਦਿਸਦਾ ਹੈ ਦੂਜਿਆਂ ਨੂੰ ਬੇਸ਼ਰਮ ਲਿਖਣ ਵਾਲੇ ਆਪ ਕਿਸ ਬੇਸ਼ਰਮੀ ਤਕ ਜਾ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਬਖਸ਼ਦੇ।ਪਤਾ ਨਹੀਂ ਧਰਮ ਵਿਭਾਗ ਦੇ ਮੁਖੀ ਪੰਨੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਕੀ ਘਾਟ ਦਿਸਦੀ ਹੈ ਜੋ ਦਸਮ ਗ੍ਰੰਥ ਦੇ ਗੰਦ ਨੂੰ ਕੌਮ ਤੇ ਲੱਦਣਾ ਚਾਹੁੰਦੇ ਹਨ।ਇਸ ਲੇਖ ਦੇ ਸ਼ੁਰੂ ਵਿਚ ਜੋ ਝੂਠ ਲਿਖਿਆ ਹੈ ਇਸ ਤੋਂ ਬਾਅਦ ਬਾਕੀ ਲੇਖ ਵਿਚ ਕਿੰਨੀ ਕੁ ਇਮਾਨਦਾਰੀ ਵਰਤੀ ਹੋਵੇਗੀ ਪਾਠਕ ਅੰਦਾਜ਼ਾ ਲਗਾਉਣ।ਸ. ਪੰਨੂ ਲਿਖਦੇ ਹਨ ਸ. ਇੰਦਰ ਸਿੰਘ ਘੱਗਾ ਸਿੱਖ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਰਹੇ ਹਨ ਜਦਕਿ ਘੱਗਾ ਜੀ ਕਿਸੇ ਵੀ ਮਿਸ਼ਨਰੀ ਕਾਲਜ ਵਿਚ ਕਦੇ ਵੀ ਪਿੰਸੀਪਲ ਨਹੀਂ ਰਹੇ।ਇਸ ਤੋਂ ਬਾਅਦ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ‘ਤੇ ਝੂਠ ਬੋਲਣ ਦਾ ਦੂਸ਼ਣ ਲਾਇਆ ਹੈ ਜਦਕਿ ਘੱਗਾ ਜੀ ਵਿਰੁੱਧ ਜਾਰੀ ਹੋਏ ਹੁਕਮਨਾਮੇ ਤੋਂ ਬਾਅਦ ਸ. ਲਾਂਬਾ (ਸੰਪਾਦਕ ਸੰਤ ਸਿਪਾਹੀ) ਨੇ ਦਫਤਰ ਫੋਨ ਕਰਕੇ ਪ੍ਰਿੰਸੀਪਲ ਜੀ ਤੋਂ ਇਹ ਪੁਛਿਆ ਸੀ ਕਿ ਘੱਗਾ ਜੀ ਤੁਹਾਡੇ ਕਾਲਜ ਪੜਾਉਂਦੇ ਹਨ, ਤਾਂ ਪਿੰ੍ਰ. ਜੀ ਨੇ ਜਵਾਬ ਦਿੱਤਾ, ਪੜਾਉਂਦੇ ਸੀ ਪਰ ਹੁਣ ਨਹੀਂ। ਪਰ ਸ. ਪੰਨੂ ਐਨਾ ਵੱਡਾ ਝੂਠ ਬੋਲਿਆ ਕਿ ਕਾਲਜ ਵਾਲੇ ਕਹਿੰਦੇ ਹਨ ਅਸੀਂ ਕਿਸੇ ਇੰਦਰ ਸਿੰਘ ਨੂੰ ਜਾਣਦੇ ਹੀ ਨਹੀਂ।ਇਥੋਂ ਤੱਕ ਕਿ ਤਤਕਾਲ ਸੇਵਾ ਦਾ ਹੁਕਮਨਾਮਾ ਜੋ ਘੱਗਾ ਜੀ ਵਿਰੁੱਧ ਵੇਦਾਂਤੀ ਜੁੰਡਲੀ ਨੇ ਜਾਰੀ ਕੀਤਾ ਉਹ ਦਸਮ ਗ੍ਰੰਥ ਤੇ ਕੀਤੀਆਂ ਟਿਪਣੀਆਂ ਕਰਕੇ ਨਹੀਂ ਸਗੋਂ ਟਕਸਾਲ ਦੇ ਝੂਠ ਨੂੰ ਨੰਗਾ ਕਰਦੀ ਕਿਤਾਬ “ਸਾਡਾ ਬੇੜਾ ਇਉਂ ਗਰਕਿਆ’ ਦੇ ਸੰਬੰਧ ਵਿਚ ਸੀ। ਇੱਥੇ ਵੀ ਪਨੂੰ ਜੀ ਨੇ ਝੂਠ ਬੋਲਣ ਲਗਿਆਂ ਸ਼ਰਮ ਮਹਿਸੂਸ ਨਹੀਂ ਕੀਤੀ।ਚਲੋ ਇਹ ਤਾਂ ਧਰਮ ਵਿਭਾਗ ਮੁੱਖੀ ਜੀ ਦੀਆਂ ਮਿਸ਼ਨਰੀਆਂ ਪ੍ਰਤੀ ਨਿਜੀ ਰੰਜਸਾਂ ਹੋਣਗੀਆਂ ਪਰ ਮਹਾਨ ਗੁਰੂ ਸਹਿਬਾਨ ਅਤੇ ਭਾਈ ਮਨੀ ਸਿੰਘ ਵਰਗਿਆਂ ਗੁਰਸਿਖਾਂ ਨੂੰ ਵੀ ਆਪਣੀ ਅਕਲ ਨਾਲ ਕਲੰਕਿਤ ਕਰਨ ਤੋਂ ਗੁਰੇਜ ਨਹੀਂ ਕੀਤਾ।ਆਪਣੇ ਲੇਖ ਵਿਚ ਅੱਗੇ ਸ. ਪੰਨੂ ਲਿਖਦੇ ਹਨ ਕਿ ਦਸਮ ਗ੍ਰੰਥ ਵਿਚ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਸਾਦਗੀ ਅਤੇ ਮਸੂਮੀਅਤ ਨਹੀਂ ਹੈ। ਦਸਮ ਗ੍ਰੰਥ ਸੌਂਦਰੀਯ ਕਲਾ ਮੋਤੀਆਂ ਨਗੀਨਿਆਂ ਦੀ ਜੜਤ ਵਾਂਗ ਬੇਜੋੜ ਕਲਾਕਾਰੀ ਹੈ। ਸ. ਪੰਨੂ ਜੀ ਚਰਿਤ੍ਰੋਪਾਖਿਆਨ ਨੂੰ ਕਿਹੜੀ ਕਲਾ ਮੰਨਣਗੇ? ਪੰਨੂ ਜੀ ਇਹ ਵੀ ਲਿਖੀ ਜਾ ਰਹੇ ਹਨ ਕਿ ਜੋ ਕੁਝ ਗੁਰੂ ਗ੍ਰੰਥ ਵਿਚ ਹੈ ਉਹ ਦਸਮ ਗ੍ਰੰਥ ਵਿਚ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਰੱਬ ਅਕਾਲ ਪੁਰਖ ਨਿਰਗੁਣ ਨਿਰਾਕਾਰ ਹੈ। ਪਰ ਦਸਮ ਗ੍ਰੰਥ ਦਾ ਰੱਬ ਇਤਿਹਾਸ ਵਿਚ ਸਿਧਾ ਦਖਲ ਦਿੰਦਾ ਹੈ।ਹੈ ਨਾ ਅਕਲ ਦਾ ਕਮਾਲ! ੴ ਵਾਲੀ ਗਲ ਛੱਡ ਕੇ ਸ. ਪੰਨੂ ਨੂੰ ਰੱਬ ਵੀ ਦੋ ਕਰਨੇ ਪੈ ਗਏ ਰਾਮ ਕ੍ਰਿਸ਼ਨ ਹਿੰਦੂਆਂ ਦੇ ਰੱਬ ਹੋਣ ਤਾਂ ਮੰਨਣ ਵਿਚ ਆਉਂਦੇ ਹਨ ਪਰ ਗੁਰਮਤਿ ਦੇ ਨਹੀਂ। ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਜੀ ਦਾ ਰੱਬ ਪਸੰਦ ਨਹੀਂ ਸੀ ਜੋ ਦੂਜਾ ਘੜਨਾ ਪੈ ਗਿਆ।ਸ੍ਰ: ਪਨੂੰ ਹੋਰਾਂ ਗੁਰਬਾਣੀ ਕਦੇ ਧਿਆਨ ਨਾਲ ਨਹੀ ਪੜੀ ਜਾਂ ਜਾਣ ਬੁਝ ਕੇ ਮਕਾਰੀ ਕਰ ਰਹੇ ਹਨ। ਦਸਮ ਗ੍ਰੰਥ ਦਾ ਰੱਬ ਧਰਤੀ ਮੰਚ ‘ਤੇ ਉਦੋਂ ਦਿਸਦਾ ਹੈ ਜਦੋਂ ਅਖੌਤੀ ਦੇਵਤਿਆਂ ਨੂੰ ਵਖਤ ਪੈਂਦਾ ਹੈ ਤੇ ਰੱਬ ਆ ਕੇ ਦੈਂਤਾਂ ਨੂੰ ਮਾਰਦਾ ਹੈ। ਪੰਨੂ ਜੀ ਨੂੰ ਇਹ ਦੇਵਤੇ ਪਤਾ ਨਹੀਂ ਕਿਉਂ ਚੰਗੇ ਲਗਦੇ ਹਨ ਜੋ ਮਿਥੇ ਹੋਏ ਅਖੌਤੀ ਧਰਮ ਨੂੰ ਵੀ ਨਿਭਾਉਂਦੇ ਸਨ, ਸ਼ਰਾਬ ਵੀ ਪੀਂਦੇ ਸਨ, ਬਿਗਾਨੀਆਂ ਜਨਾਨੀਆਂ ਨਾਲ ਖਰਮਸਤੀਆਂ ਵੀ ਕਰਦੇ ਸਨ ਤੇ ਬੇਅਕਲੇ ਵੀ ਥਾਂ ਥਾਂ ਸਿਧ ਹੁੰਦੇ ਸਨ ਇਸ ਡੂੰਘੀ ਸਾਂਝ ਦੀ ਸਮਝ ਨਹੀਂ ਆਈ।ਦਸਮ ਗ੍ਰੰਥ ਵਿਚ ਪੰਨੂ ਜੀ ਦੇ ਮੁਤਾਬਿਕ ਚਾਨਣ ਨੂੰ ਵੀ ਨਮਸ਼ਕਾਰ ਹੈ ਅਤੇ ਹਨੇਰੇ ਨੂੰ ਵੀ ਨਮਸ਼ਕਾਰ ਹੈ। ਇਹਨਾਂ ਦੀ ਸੋਚ ਮੁਤਾਬਿਕ ਇਸ ਜੁੰਡਲੀ ਨੂੰ ਇਹ ਗੱਲ ਸੂਤ ਬੈਠਦੀ ਹੈ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ।ਧਰਮ ਵਿਭਾਗ ਦੇ ਮੁਖੀ ਹੁੰਦਿਆਂ ਹੋਇਆਂ ਵਿਦਵਾਨਾਂ ਵਿਚ ਵੀ ਬੈਠ ਜਾਂਦੇ ਹਨ ਤੇ ਅਨਪੜ੍ਹ ਸਾਧਾਂ ਨੂੰ ਵੀ ਮੱਥਾ ਟੇਕ ਦਿੰਦੇ ਹਨ।ਭਾਵ ਹਨੇਰੇ ਅਤੇ ਚਾਨਣ ਨੂੰ ਦਸਮ ਗ੍ਰੰਥ ਦੇ ਮੁਤਾਬਿਕ ਨਮਸ਼ਕਾਰ ਇਹਨਾਂ ਲਈ ਜ਼ਰੂਰੀ ਹੈ। ਜਦਕਿ ਗੁਰੂ ਗਰੰਥ ਸਾਹਿਬ ਸਿਰਫ ਗਿਆਨ ਦੇ ਪ੍ਰਕਾਸ਼ ਤੇ ਜ਼ੋਰ ਦਿੰਦਾ ਹੈ।ਸ. ਪੰਨੂ ਨੂੰ ਦਸਮ ਗ੍ਰੰਥ ਵਿਚ ਕੁਝ ਵੀ ਗੁਰਮਤਿ ਵਿਰੋਧੀ ਨਹੀਂ ਲਗਦਾ ਪਰ ਅਸੀਂ ਪੁਛਦੇ ਹਾਂ ਅਨਪੜ ਸਾਧਾਂ ਵਾਂਗੂੰ ਤੁਸੀਂ ਝੂਠ ਕਿਉਂ ਬੋਲਦੇ ਹੋ ਜ਼ਰਾ ਇਹਨਾਂ ਪੰਕਤੀਆਂ ਵੱਲ ਧਿਆਨ ਦਿਓ
ਮੈ ਨਾ ਗਣੇਸ਼ੈ ਪ੍ਰਿਥਮ ਮਨਾਊ॥ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ॥
ਕਾਨ ਸੁਨੈ ਪਹਿਚਾਨ ਨ ਤਿਨ ਸੋ॥ ਲਿਵ ਲਾਗੀ ਮੋਰੀ ਪਗ ਇਨ ਸੋ॥
ਵਿਦਵਾਨ ਜੀ ਇਨ ਸੋਂ ਦਾ ਇਸ਼ਾਰਾ ਕਿਧਰ ਹੈ? ਇਹਨਾਂ ਲਾਈਨਾਂ ਦੇ ਲ਼ਿਖਾਰੀ ਨੇ ਕੁਟਿਲ ਨੀਤੀ ਵਰਤ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖੋਂ ਅਖਵਾ ਦਿੱਤਾ ਕਿ ਜਿਨ੍ਹਾਂ ਨੂੰ ਮੈਂ ਕਦੀ ਧਿਆਇਆ ਹੀ ਨਹੀਂ ਸੀ ਜਿਹੜੇ ਮੈਂ ਕਦੇ ਕੰਨਾਂ ਨਾਲ ਸੁਣੇ ਨਹੀਂ ਸਨ ਅਤੇ ਨਾ ਹੀ ਮੇਰੀ ਇਹਨਾਂ ਨਾਲ ਜਾਣ ਪਹਿਚਾਣ ਸੀ ਪਰ ਹੁਣ ਮੇਰੀ ਲਿਵ ਇਹਨਾਂ ਦੇ ਚਰਨਾਂ ਨਾਲ ਲਗ ਗਈ ਹੈ।ਤੁਸੀਂ ਅੱਗੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਤੇ ਦਸਮ ਗ੍ਰੰਂਥ ਵਿਚ ਦੁਸ਼ਟਾਂ ਦੋਖੀਆਂ ਨੂੰ ਪਕੜਣਾ ਪਛਾੜਣਾ ਅਤੇ ਮਾਰਨਾ ਲਿਖਿਆ ਹੈ।ਹਾਂ ਇਸ ਗੱਲ ਵਲੋਂ ਪੰਨੂ ਜੀ ਉਕਾਈ ਪਤਾ ਨਹੀਂ ਕਿਉਂ ਖਾ ਗਏ ਕਿ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਇਹ ਵੀ ਲਿਖਿਆ ਹੈ:-
– ਅੰਮ੍ਰਿਤ ਕਾ ਵਪਾਰੀ ਹੋਵੈ ਕਿਆ ਮਦ ਛੂਛੈ ਭਾਓ ਧਰੈ॥
– ਜਿਤੁ ਪੀਤੈ ਮਤਿ ਦੂਰ ਹੋਏ ਬਰਲ ਪਵੈ ਵਿਚਿ ਆਏ॥
-ਕਬੀਰ ਭਾਂਗ ਮਾਛੁਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹਿ॥
ਤੀਰਥ ਬ੍ਰਤ ਨੇਮ ਕੀਏ ਸਭੈ ਰਸਾਤਲ ਜਾਹਿ॥
ਪਰ ਦਸਮ ਗ੍ਰੰਥ ਵਿਚ
– ਪੋਸਤ ਭਾਂਗ ਅਫੀਮ ਖਿਲਾਏ॥ਆਂਸਨ ਤਾ ਤਰ ਦਿਓ ਬਨਾਏ॥(ਚਰਿਤ੍ਰ 402, ਪੰਨਾ:1358)
– ਪੋਸਤ ਭਾਂਗ ਅਫੀਮ ਮੰਗਾਈ॥ਦੋਹੂੰ ਖਾਟ ਪਰ ਬੈਠ ਚੜਾਈ॥ (ਚਰਿਤ੍ਰ 357, ਪੰਨਾ:1313)
– ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਵੋ ਭੰਗ॥ (ਚਰਿਤ੍ਰ 16, ਪੰਨਾ:832)
ਗੁਰੁ ਗ੍ਰੰਥ ਸਾਹਿਬ ਵਿਚ ਪਰ ਸੰਗ ਮਨ੍ਹਾ ਕੀਤਾ ਹੈ:
– ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ॥
– ਪਰ ਤਨ ਪਰ ਧਨ ਪਰਦਾਰਾ ਪਰਹਰੀ॥ ਤਾ ਕੈ ਨਿਕਟ ਬਸੈ ਨਰਹਰੀ॥
– ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥(
ਪਰ ਦਸਮ ਗ੍ਰੰਥ ਵਿਚ ਇਸ ਦੀ ਖੁੱਲ ਹੈ:
ਚੁੰਬਨ ਰਾਏ ਅਲਿੰਗਨ ਲਏ॥ ਲਿੰਗ ਦੇਤਿ ਤਿਹ ਭਗ ਮੋ ਭਏ॥
ਭਗ ਮੋ ਲਿੰਗ ਦਿਉ ਰਾਜਾ ਜਬ॥ ਰੁਚਿ ਉਪਜੀ ਤਰੁਨੀ ਕੈ ਜੀਅ ਤਬ॥ (ਚਰਿਤ੍ਰ 402, ਪੰਨਾ:1358)
ਜਦੋਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਵੀਚਾਰ ਮਿਲਦੀ ਹੀ ਨਹੀਂ ਜੋ ਪੰਨੂ ਜੀ ਆਪ ਵੀ ਮੰਨਦੇ ਹਨ ਤਾਂ ਫਿਰ ਮਿਸ਼ਨਰੀਆਂ ਨੂੰ ਬਕਵਾਸ ਕਰਨ ਵਾਲੇ ਕਿਉਂ ਲਿਖਦੇ ਹਨ। ਧਰਮ ਵਿਭਾਗ ਦੇ ਮੁੱਖੀ ਨੂੰ ਦਸਮ ਗ੍ਰੰਥ ਦਾ ਧਰਮ ਚੰਗਾ ਲਗਦਾ ਹੈ।ਜੋ ਵਿਭਚਾਰ ਦੀ ਖੁੱਲ ਦਿੰਦਾ ਹੈ ਭਰਵੱਟੇ ਮੁੰਨਣ ਤੇ ਬਿਊਟੀ ਪਾਰਲਰ ਰਾਹੀਂ ਗੁੱਤਾਂ ਮੁੰਨਣ ਦੀ ਖੁੱਲ ਦਿੰਦਾ ਹੈ, ਭਾਂਤ ਭਾਂਤ ਦੇ ਨਸ਼ਿਆਂ ਦੀ ਖੁੱਲ ਦਿੰਦਾ ਹੈ। ਮੂਰਖ ਸਾਧਾਂ ਨੂੰ ਗੁਲਾਮ ਜੱਥੇਦਾਰਾਂ ਨੂੰ ਇਨਾਂ ਸਮਝਾੳੇਣਾ ਸੀ ਪਰ ਅਫਸੋਸ ਗੁਰੂ ਗ੍ਰੰਥ ਸਾਹਿਬ ਛੱਡ ਕੇ ਵਿਦਵਾਨ ਵੀ ਦਸਮ ਗੰ੍ਰਥ ਵਰਗਾ ਗੰਦ ਖਿਲਾਰੀ ਜਾ ਰਹੇ ਹਨ।ਇਕ ਗੱਲ ਹੋਰ ਪਨੂੰ ਜੀ ਲਿਖੀ ਹੈ ਕਿ ਦਸਮ ਗ੍ਰੰਥ ਵਿਚ ਦੇਵੀ ਦੇਵਤਿਆਂ ਦੇ ਆਚਰਣ ਬਦਲ ਦਿੱਤੇ ਗਏ ਹਨ।ਭਾਵ ਸਚਾਈ ਵਲੋਂ ਮੂੰਹ ਮੋੜ ਲੈਣਾ।ਗੁਰੁ ਗੰ੍ਰਥ ਸਾਹਿਬ ਵਿਚ ਜੋ ਆਚਰਣ ਦੇਵੀ ਦੇਵਤਿਆਂ ਦੇ ਦਰਸਾਏ ਹਨ ਉਹਨਾ ਬਾਰੇ ਜਾਂ ਇਨਾਂ ਪੜਿਆ ਨਹੀ ਜਾਂ ਕਿਸੇ ਲਾਲਚ ਨੇ ਮਤ ਮਾਰ ਦਿਤੀ ਹੈ।ਨਾਂ ਹੋਇਆਂ ਦੇ ਜਾਂ ਮਰਿਆਂ ਦੇ ਆਚਰਣ ਬਦਲਣ ਤੇ ਜੋਰ ਦੇਣ ਦੀ ਲੋੜ ਨਹੀਂ,ਸਗੋਂ ਗੁਰਬਾਣੀ ਨਾਲ ਸਾਨੂੰ ਆਪਣੇ ਆਚਰਣ ਬਦਲਣ ਦੀ ਲੋੜ ਹੈ।ਪਰ ਜੇ ਮੰਨ ਲਈਏ ਪਨੂੰ ਜੀ ਦੀ ਗੱਲ ਕਿ ਆਚਰਣ ਬਦਲ ਦਿਤੇ ਗਾਏ ਹਨ ਤਾਂ ਮਿਸਾਲ ਦੇ ਤੌਰ ਤੇ ਦਸਮ ਗ੍ਰੰਥ ਦੇ ਪੰਨਾ 285 ਬੰਦ 251ਵਿਚ ਕ੍ਰਿਸ਼ਨ ਦਾ ਕਪੜੇ ਚੁੱਕ ਕੇ ਭੱਜਣਾ ਅਤੇ ਪੰਨਾ 287 ਤੇ ਬੰਦ 263 ਤੋਂ 267 ਵਾਲਾ ਕ੍ਰਿਸ਼ਨ ਦੇ ਆਚਰਨ ਬਾਰੇ ਕੀ ਕਹਿਣਗੇ।ਧਰਮ ਵਿਭਾਗ ਦੇ ਮੁਖੀ ਪੰਨੂ ਜੀ ਵਰਗੇ ਲੋਕਾਂ ਨੇ ਕਿਉਂ ਝੂਠ ਤੇ ਲੱਕ ਬਧਾ ਹੈ ਸੋਚਣ ਲਈ ਮਜਬੂਰ ਹਾਂ। ਮਹਾਂ ਲਿਖਾਰੀ ਪਨੂੰ ਜੀ ਆਪਣੇ ਲੇਖ ਵਿਚ ਇਹ ਵੀ ਲਿਖਿਆ ਹੈ ਕਿ ਹਿੰਦੂਆਂ ਵਿਚ ਇਹ ਦਸਮ ਗ੍ਰੰਥ ਪਰਵਾਣ ਨਹੀਂ ਹੋ ਸਕਦਾ।ਸਿਖਾਂ ਨੂੰ ਮਨਵਾਉਣ ਲਈ ਕਿਉਂ ਅੱਡੀਆਂ ਚੁਕ ਰਹੇ ਹੋ। ਪਨੂੰ ਜੀ ਹੁਣ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਸਣ ਦਾ ਕੋਝਾ ਯਤਨ ਵੀ ਕੀਤਾਂ ਹੈ। ਫਰੀਦਕੋਟੀ ਟੀਕਾ ਜਿਹੜਾ ੴ ਦੀ ਵਿਆਖਿਆ ਨਹੀਂ ਕਰਦਾ ਹਮਕੋ ਤੁਮਕੋ ਦੀ ਬੋਲੀ ਵਧੇਰੇ ਬੋਲਦਾ ਹੈ ਇਸ ਭਾਈ ਜੀ ਨੂੰ ਉਹ ਵੀ ਬਹੁਮੁੱਲਾ ਲੱਗਾ। ਪਰ ਸ਼ਾਇਦ ਪ੍ਰੋ. ਸ਼ਾਹਿਬ ਸਿੰਘ ਦਾ ਟੀਕਾ ਪਸੰਦ ਨਹੀਂ ਲਗਦਾ। ਕਿਉਂਕਿ ਜਥੇਦਾਰਾਂ, ਸਾਧਾਂ ਤੇ ਸਮੇਤ ਇਸ ਢਾਣੀ ਨੂੰ ਦਸਮ ਗ੍ਰੰਥ ਤੇ ਇਸ ਵਰਗੇ ਹੋਰ ਊਟ ਪਟਾਂਗ ਗ੍ਰੰਥ ਠੀਕ ਬੈਠਦੇ ਹਨ ਜੋ ਕਿਸੇ ਬੁਰਾਈ ਜਾਂ ਮੰਦ ਕਰਮ ਤੋਂ ਨਾ ਰੋਕਣ ਅਤੇ ਸਹਿਜ ਸਹਿਜ ਉਸੇ ਖਾਰੇ ਸਮੁੰਦਰ ਵਿਚ ਸੁੱਟ ਦੇਣ ਜਿਥੋਂ ਗੁਰੂ ਸਾਹਿਬ ਨੇ ਕੁਰਬਾਨੀਆਂ ਦੇ ਕੇ ਕੱਢਿਆ ਸੀ। ਪਤਾ ਨਹੀਂ ਕਿਸ ਲਾਲਚ ਨੂੰ ਸਾਹਮਣੇ ਰੱਖ ਕੇ ਪਨੂੰ ਜੀ ਧਰਮ ਵਿਭਾਗ ਦੇ ਮੁੱਖੀ ਦੀ ਪਦਵੀ ਤੇ ਬੈਠ ਕੇ ਵੀ ਮਨਮਤੀ ਵਿਰਸਾ ਸਿੰਘ ਦਿੱਲੀ ਨਾਲ ਜਾਰੀ ਪਾਈ। 21 ਸਾਲ ਝੂਠ ਬੋਲਣ ਵਾਲੀ ਟਕਸਾਲ ਨਾਲ ਜਾਰੀ ਖੂਬ ਫੱਬੀ ਹੈ।ਰਹਿੰਦੀ ਕਸਰ ਘਪਲੇਬਾਜ਼ ਬੇਈਮਾਨ ਕਮਚੋਰ ਅਨਪੜ ਵਿਕਾਊ ਤੇ ਗੁਲਾਮ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੇ ਪੂਰੀ ਕਰ ਦਿੱਤੀ ਹੈ।ਵਾਹ ਰਾਮ ਮਿਲਾਈ ਜੋੜੀ। ਇਕ ਅੰਨਾ ਤੇ ਇਕ ਕੋਹੜੀ।
ਦਸਮ ਗ੍ਰੰਥ ਦੀ ਰਚਨਾ ਦਾ ਜੋ ਮਨੋਰਥ ਪਨੂੰ ਜੀ ਦਸਿਆ ਹੈ ਕੀ ਉਹ ਸਾਰਾ ਗੁਰਮਤਿ ਪਰੰਪਰਾ ਅਨੁਸਾਰ ਠੀਕ ਹੈ।ਕਿੳਂਕਿ ਗੁਰਮਤਿ ਵੀ ਇਨਾਂ ਉਪਰ ਵਰਣਿਤ ਜੋਟੀਦਾਰਾਂ ਤੋਂ ਹੀ ਪੜੀ ਹੋਵੇਗੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਪ੍ਰਕਾਸ਼ ਕਰਕੇ ਅਖੰਡਪਾਠ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਹਨਾਂ ਸਾਧਾ ਨੂੰ ਤਾਂ ਪਤਾ ਹੀ ਕੁਛ ਨਹੀਂ ਅਕਲ ਦੇ ਵੈਰੀਆਂ ਨੂੰ, ਪਰ ਪਨੂੰ ਜੀ ਵਰਗੇ ਡਿਗਰੀਦਾਰ ਵਿਦਵਾਨ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਛੁਪਾਉਣ ਲਈ ਅਤੇ ਕੁਰਸੀਆਂ ਕਾਇਮ ਰੱਖਣ ਲਈ ਸਮੇਂ, ਸਥਾਨ ਅਤੇ ਹਾਲਾਤਾਂ ਮੁਤਾਬਿਕ ਬਚਕਾਨਾ ਗੱਲਾਂ ਕਰਨ ਤਾਂ ਗੁਰੂ ਬਾਣੀ ਦਾ ਬਚਨ ਹੈ
– ਪੜਿਆ ਮੂਰਖਿ ਆਖੀਐ ਜਿਸੁ ਲਭੁ ਲੋਭੁ ਅਹੰਕਾਰੁ॥
– ਹੋਰ ਕੂੜ ਪੜਨਾ ਕੂੜ ਬੋਲਨਾ ਮਾਇਆ ਨਾਲ ਪਿਆਰਿ॥
ਮਿਸ਼ਨਰੀ ਕਾਲਜ ਦਸਮ ਗੰ੍ਰਥ ਬਾਬਤ ਬਕਵਾਸ ਨਹੀ ਛਾਪ ਰਹੇ ਸਗੋਂ ਜੇ ਮਿਸ਼ਨਰੀ ਨਾਂ ਹੁੰਦੇ ਤਾਂ ਮਨਮਤੀ ਜੁੰਡਲੀ ਦਾ ਮੂੰ੍ਹਹ ਕਿਸੇ ਫੜਨਾ ਵੀ ਨਹੀ ਸੀ, ਮਾੜੀ ਮੋਟੀ ਰੰਿਹੰਦੀ ਕੌਮ ਵੀ ਵੇਚ ਖਾਣੀ ਸੀ, ਕਦੇ ਦਾ ਭੋਗ ਪੈ ਜਾਣਾ ਸੀ।ਜਿਨ੍ਹਾ ਸਾਧਾਂ ਨਾਲ ਜਾਰੀ ਪਾ ਕੇ ਪਨੂੰ ਜੀ ਮਿਸ਼ਨਰੀਆਂ ਨੂੰ ਬਕਵਾਸੀਏ,ਖੋਟੇ ਢਬੂਏ,ਬੇਸ਼ਰਮ ਲਿਖ ਮਾਰਿਆ ਜਰਾ ਸੋਚੋ ਸਾਧ ਕਿੰਨੇ ਕੁ ਖਰੇ,ਇਜ਼ਤ ਵਾਲੇ ਜਾਂ ਅਕਲ ਵਾਲੇ ਹਨ ਇਹ ਸਭ ਨੂੰ ਪਤਾ ਹੈ, ਤੇ ਹੁਣ ਇਹੋ ਜਿਹੇ ਵਿਦਵਾਨਾ ਨੇ ਵੀ ਆਪਣੇ ਅਕਲ ਦੇ ਦੁਆਲੇ ਦਾ ਸਬੂਤ ਦੇ ਦਿਤਾ ਹੈ।ਸਾਧਾਂ ਵਲੋਂ ਨਾਨਕਸ਼ਾਹੀ ਕਲੰਡਰ ਨਾ ਮੰਨਣਾ,ਸਿਖ ਰਹਿਤ ਮਰਯਾਦਾ ਕਦੀ ਵੀ ਨਾ ਮੰਨਣੀ,ਬਲਾਤਕਾਰ ਕਰਨੇ,ਬ੍ਰਾਹਮਣਵਾਦ ਤੇ ਇਹਨਾ ਦੀਆਂ ਹੋਰ ਨਲਾਇਕੀਆਂ ਪਨੂੰ ਜੀ ਲਈ ਸਭ ਗੁਰਮਤਿ ਬਣ ਖਲੋਤੀਆਂ ਤੇ ਗੁਰਮਤਿ ਦਾ ਮੁਲ ਮੁਦਾ ਹੀ ਬੁਰਾ ਲੱਗਣ ਲਗ ਪਿਆ।ਓਨਾ ਪ੍ਰਚਾਰ ਗੁਰੂ ਗੰ੍ਰਥ ਸਾਹਿਬ ਜੀ ਦੇ ਆਸ਼ੇ ਦਾ ਇਹ ਟੋਲਾ ਨਹੀ ਕਰਦਾ ਜਿੰਨਾ ਜੋਰ ਦਸਮ ਗ੍ਰੰਥ ਨੂੰ ਗੁਰੂ ਸਾਬਤ ਕਰਨ ਤੇ ਲਗਾ ਰਿਹਾ ਹੈ। ਫਿਰ ਦੁਸ਼ਮਣ ਕਹਿਣ ਤੋਂ ਪਹਿਲਾਂ ਆਪਣੀ ਟੋਲੀ ਦੀ ਕਾਰਗੁਜਾਰੀ ਤੇ ਵੀ ਝਾਤ ਮਾਰ ਲੈਂਦੇ ਤਾਂ ਸ਼ਾਇਦ ਦੁਸ਼ਮਣ ਦੀ ਸਮਝ ਆ ਜਾਣੀ ਸੀ ।ਆਪਣਾ ਇਤਿਹਾਸ ਅਜੇ ਤਕ ਸਾਂਭਿਆ ਨਹੀ ਗਿਆ ਦੋਖੀ ਲਗਾਤਾਰ ਰਲਾ ਪਾਈ ਜਾਂਦੇ ਹਨ ਪਰ ਪਨੂੰ ਜੀ ਨੂੰ ਕ੍ਰਿਸ਼ਨ ਦੀ ਚਿੰਤਾ ਖਾ ਰਹੀ ਹੈ ਕਿ ਉਹ ਸੰਗਰਾਮੀਆ ਕਿਵੇਂ ਸਿਧ ਹੋਵੇ।ਬਾਬਾ ਬੰਦਾ ਸਿੰਘ ਨੂੰ ਇਨਕਲਾਬੀ ਮੰਨਣ ਤੋਂ ਇਹ ਜਮਾਤ ਖੁਲ ਕੇ ਸਪਸ਼ਟ ਅੱਜ ਤੱਕ ਕਹਿਣ ਨੂੰ ਨਹੀ ਤਿਆਰ।ਇਹ ਕੁਝ ਵੇਖ ਕੇ ਗੁਰਬਾਣੀ ਵੱਲ ਧਿਆਨ ਜਾਂਦਾ ਹੈ:-
ਧ੍ਰਿਗ ਤਿਨਾ ਦਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉਂ॥
ਸ੍ਰ: ਪਨੂੰ ਤੇ ਇਹਨਾ ਦਾ ਹਮਾਇਤੀ ਲਾਣਾ,ਵੇਦਾਂਤੀ ਦੀ ਸੰਪਾਦਿਤ ਕੀਤੀ ਗੁਰ ਬਿਲਾਸ ਪਾਤਸ਼ਾਹੀ 6ਵੀਂ ਨੂੰ ਵੀ ਗੁਰਮਤਿ ਦੇ ਵਿਰੁਧ ਨਹੀਂ ਮੰਂਨਦੇ।ਓਦੋਂ ਵੀ ਇਸ ਲਾਣੇ ਨੂੰ ਮਿਸ਼ਨਰੀ ਤੇ ਸਪੋਕਸਮੈਨ ਹੀ ਨਾਸਤਿਕ ਨਜ਼ਰ ਆਏ। ਅਕਾਲ ਤਖਤ ਅਤੇ ਅਕਾਲ ਤਖਤ ਦਾ ਸਤਿਕਾਰ ਲੋਕਾਂ ਨੂੰ ਸਿਖਾਉਣ ਤੋਂ ਪਹਿਲਾਂ ਜਥੇਦਾਰਾਂ ਨੂੰ ਸਿਖਾ ਲਉ।ਜਿਨੀ ਢਾਹ ਜਥੇਦਾਰਾਂ ਹੁਣ ਲਾਈ ਹੈ ਕਦੀ ਅਬਦਾਲੀ,ਇੰਦਰਾ ਇਮਾਰਤ ਢਾਹ ਕੇ ਵੀ ਨਾ ਲਾ ਸਕੇ।ਹੁਣ ਤਾਂ ਮੰਨਣਾ ਪਊ ਬਾਣੀ ਦੇ ਉਪਦੇਸ਼ ਨੂੰ:-
ਕਬੀਰ ਅਵਰਾਂ ਕਉ ਉਪਦੇਸਤੇ ਮੁਖ ਮੈ ਪਰ ਹੈ ਰੇਤ॥
ਉਹਨਾ ਦੇ ਮੂੰਹ ਵਿਚ ਸਵਾਹ ਜਿਹੜੇ ਆਪ ਨਹੀ ਕਮਾੳਂੁਦੇ ਪਰ ਦੂਜਿਆਂ ਨੂੰ ਕਹਿੰਦੇ ਹਨ।ਇਨਾਂ ਜਥੇਦਾਰਾਂ,ਸਾਧਾਂ ਨੇ ਤਾਂ ਸ਼ਾਇਦ ਕਦੇ ਚੰਗੀ ਗੱਲ ਨਾ ਕਰਨ ਦੀ ਸੌਂਹ ਖਾਧੀ ਹੈ।ਇਸ ਲਈ ਇਨਾਂ ਬਾਰੇ ਤਾਂ ਇਹ ਕਹਿਣਾ ਗਲਤ ਨਹੀ ਹੋਵੇਗਾ:- ਮ:1 ਸਲੋਕ॥ਮਛੀ ਤਾਰੂ ਕਿਆ ਕਰੇ ਪੰਖੀ ਕਿਆ ਅਕਾਸੁ॥ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ॥ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ॥ਬੋਲਾ ਜੇ ਸਮਝਾਈਐ ਪੜੀਅਹਿ ਸਿਮ੍ਰਿੰਤਿ ਪਾਠ॥ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ॥ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ॥ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ॥ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ॥1॥(ਪੰਨਾ143)
ਦਸਮ ਗ੍ਰੰਥ ਬਾਰੇ ਪੰਨੂ ਜੀ ਅਤੇ ਕੁਝ ਹੋਰ ਡਿਗਰੀ ਧਾਰੀਆਂ ਨੇ ਜੋ ਕੁਫਰ ਤੋਲੇ ਹਨ ਜਿਨਾਂ ਰਾਹੀਂ ਇਨਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਸਾਬਿਤ ਕਰਦਿਆਂ ਦਸਮ ਗ੍ਰੰਥ ਨੂੰ ਬਰਾਬਰ ਤੇ ਲਿਆਂਦਾ ਅਤੇ ਇਸ ਅੰਦਰਲੇ ਗੰਦ ਨੂੰ ਗੁਰਮਤਿ ਸਾਬਿਤ ਕਰਨ ਲਈ ਬੇਹੁਦੀਆਂ ਦਲੀਲਾਂ ਦੇ ਕੇ ਪੂਰੀ ਸਿਖ ਕੌਮ ਦਾ ਜਲੂਸ ਕੱਢ ਦਿੱਤਾ ਹੈ। ਇਹੋ ਜਿਹੇ ਲੋਕਾਂ ਦੀ ਹਾਲਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਤਰਾਂ ਕਹਿੰਦੀ ਹੈ:-
ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ 3॥
ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ 4॥
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ਪਰਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ 5॥
ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ 6॥
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀਂ ਰੀਸੈ॥7॥(ਪੰਨਾ:229)